BalkarBajwa7ਉੱਚੇ ਆਸਮਾਨੀ ਉੱਡਦਿਆਂ ਨੂੰ ਥੱਲੇ ਲਾਹ ਲਿਆ, ਹਵਾ ਨੂੰ ਗੰਢਾਂ ਦਿੰਦੇ ...
(12 ਮਈ 2020)

 

ਐ ਮਾਨਵ! ਤੂੰ ਕੋਰੋਨਾ ਵਾਇਰਸ ਦੇ ਚਲੰਤ ਘਟਨਾ ਚੱਕਰ ਵਿੱਚ ਕਿਉਂ ਤੇ ਕਿਵੇਂ ਫਸ ਗਿਆ ਹੈਂ? ਜ਼ਰਾ ਰੁਕ, ਸੋਚ ਤੇ ਸੂਝ ਨੂੰ ਅੰਤਰਝਾਤ ਕਰ ਪ੍ਰਤੱਖਣ ਕਰਉਹ ਇੱਡਾ ਵੱਡਾ ਮਹਾਂ ਬਲੀ ਕੌਣ ਹੈ, ਜਿਸ ਨੇ ਵਿਸ਼ਵੀ ਮਾਨਵੀ ਸੰਗਠਨਾਂ, ਸੰਸਾਰ ਭਰ ਦੀਆਂ ਸਰਕਾਰਾਂ ਦੀਆਂ ਵਿਧਾਨਕ ਤੇ ਨਿਆਇਕ ਸੰਸਥਾਵਾਂ, ਫੌਜਾਂ, ਨੀਮ ਸੁਰੱਖਿਆ ਬਲਾਂ ਆਦਿ ਨੂੰ ਨੱਥ ਪਾਈ ਹੋਈ ਹੈਜਿੱਦਾਂ ਦੇ ਫੈਸਲੇ ਕਰਾਉਣੇ ਚਾਹੁੰਦਾ ਹੈ, ਕਰਾਈ ਜਾ ਰਿਹਾ ਹੈਜਿੱਥੇ ਖੜ੍ਹੇ ਹੋਣ ਤੇ ਹਾਮੀ ਭਰਨ ਲਈ ਕਹਿੰਦਾ ਹੈ, ਕਰਾਈ ਜਾ ਰਿਹਾ ਹੈਜਿੱਥੇ ਜੰਗ ਛੇੜਨੀ ਚਾਹੁੰਦਾ ਹੈ, ਮਿਜ਼ਾਈਲਾਂ ਦੇ ਬਟਨ ਦਬਵਾ ਲੈਂਦਾ ਹੈਜਿੱਥੇ ਸਮਝੌਤੇ ਕਰਨੇ ਚਾਹੁੰਦਾ ਹੈ, ਬਾਹਾਂ ਮਰੋੜ ਕੇ ਕਰਵਾ ਲੈਂਦਾ ਹੈਜਿੱਧਰ ਚਾਹੁੰਦਾ ਹੈ, ਉੱਧਰ ਤੋਰ ਲੈਂਦਾ ਹੈ। ਅਜੋਕੇ ਨਿਜ਼ਾਮ ਵਿੱਚ ਤੇਰਾ ਚਾਲਕ ਹੀ ਪੂੰਜੀਪਤੀ, ਸਰਮਾਏਦਾਰ, ਸਭ ਦਾ ਸਵਾਮੀਇਹ ਮੁਨਾਫੇ ਦੀ ਹਵਸ ਦਾ ਵੱਢਿਆ ਹਲਕਿਆ ਹੋ ਸਵਾਰਥੀ ਜੀਭ ਲਮਕਾਈ, ਰਾਲਾਂ ਸੁੱਟਦਾ ਅੰਨ੍ਹਾ ਹੋਇਆ ਫਿਰਦਾ ਹੈਇਹਦੀਆਂ ਨਿੱਜੀਕਰਨ, ਸ਼ਹਿਰੀਕਰਨ, ਅੰਨ੍ਹਾ ਉਦਯੋਗੀਕਰਨ ਆਦਿ ਨੇ ਵਾਤਾਵਰਨ ਪ੍ਰਦੂਸ਼ਤ ਕਰ ਦਿੱਤਾ ਹੈਇਹਨੇ ਜਨ, ਜਲ, ਜ਼ਮੀਨ, ਜੰਗਲ ਸਭੇ ਕੁਦਰਤੀ ਸੋਮੇ ਨਫੇ ਖਾਤਰ ਲੁੱਟੇ ਅਤੇ ਨਸ਼ਟ ਕਰ ਦਿੱਤੇ ਹਨਕੁਦਰਤ ਦੇ ਸੰਤੁਲਣ ਵਿਗਾੜ ਦਿੱਤੇ ਹਨਗਰਮੀ, ਤਪਸ਼, ਮੀਂਹ, ਸੁਨਾਮੀ ਤੇ ਪ੍ਰਦੂਸ਼ਨ ਵਰਗੇ ਕਹਿਰ ਵਾਪਰ ਰਹੇ ਹਨਇਨ੍ਹਾਂ ਹਾਲਤਾਂ ਵਿੱਚ ਬਿਮਾਰੀ, ਭੁੱਖ, ਮੰਦਹਾਲੀ, ਬੇਚੈਨੀ, ਪ੍ਰੇਸ਼ਾਨੀ ਆਦਿ ਵਰਗੀ ਮਹਾਂਮਾਰੀ ਫੈਲ ਰਹੀ ਹੈਇਹ ਦਸ਼ਾ ਕਿਸੇ ਵੇਲੇ ਵੀ ਬਦਅਮਨੀ, ਬਰਬਰਤਾ ਦਾ ਕਾਰਨ ਬਣ ਸਕਦੀ ਹੈ90 ਪ੍ਰਤੀਸ਼ਤ ਲੋਕਾਈ ਨਰਕ ਕੁੰਭ ਵਿੱਚ ਧੱਕੀ ਪਈ ਹੈਸਰਕਾਰਾਂ ਨੂੰ ਆਬਾਦੀ ਕੰਟਰੋਲ ਦੀ ਕੋਈ ਦੂਰਦ੍ਰਿਸ਼ਟ ਨੀਤੀ ਨਹੀਂ ਬਣਾਉਣ ਦਿੰਦਾ, ਕੇਵਲ ਸਸਤੀ ਲੇਬਰ ਵਾਸਤੇਚੰਗੀ ਸਿੱਖਿਆ, ਸਿਹਤ ਤੇ ਸੁਰੱਖਿਆ ਸਹੂਲਤਾਂ ਤੋਂ ਬਹੁਤੀ ਵਸੋਂ ਵਾਂਝੀ ਹੈਕੋਠੀਆਂ ਅਤੇ ਝੌਂਪੜੀਆਂ, ਮਹਿਲ ਮਾੜੀਆਂ ਅਤੇ ਝੁੱਗੀਆਂ ਦੇ ਮੰਜ਼ਰ ਹਰ ਸ਼ਹਿਰ, ਕਸਬੇ ਤੇ ਪਿੰਡ ਵਿੱਚ ਨਜ਼ਰੀਂ ਪੈਂਦੇ ਹਨਐਸ਼ ਪ੍ਰਸਤੀ ਦੀ ਰਹਿੰਦ ਖੂੰਹਦ ਦੇ ਢੇਰਾਂ ਵਿੱਚੋਂ ਗਰੀਬਾਂ, ਕਾਂ ਕੁੱਤਿਆਂ, ਸੂਰਾਂ ਨਾਲ ਰਲ਼ ਆਪਣੇ ਪੇਟ ਨੂੰ ਝੁਲਕਾ ਦੇਣ ਦੇ ਦ੍ਰਿਸ਼ ਆਮ ਵੇਖਣ ਨੂੰ ਮਿਲਦੇ ਹਨਇਹ ਹੀ ਬੰਦਿਆ ਤੇਰੀ ਤਰੱਕੀ ਦਾ ਸਬੂਤ ਹੈ? ਕੁਦਰਤੀ ਤੋਂ ਦੂਰੀ ਵਧਦੀ ਜਾ ਰਹੀ ਹੈਇਸ ਮੁਕਾਮ ’ਤੇ ਅਮੀਰ ਗਰੀਬਾਂ ਨੂੰ ਰੱਬ ਦੇ ਡਰ, ਵਹਿਮਾਂ ਭਰਮਾਂ ਤੇ ਮਿੱਥਾਂ ਵਿੱਚ ਡੋਬੀ ਰੱਖਣ ਦੇ ਪ੍ਰਪੰਚਾਂ ਦੀ ਸਰਪ੍ਰਸਤੀ ਕਰਦੇ ਹਨਬੰਦੇ ਦਾ ਸਤਿਕਾਰ ਛੱਡ, ਮੂਰਤੀ ਅਤੇ ਪੈਸਾ ਪੂਜਣ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ ਲਗਦਾ ਹੈ, ਮੇਰੀ ਮਾਰ ਤੋਂ ਬਚੇ ਭੁੱਖ ਦੀ ਮਾਰ ਤੋਂ ਨਹੀਂ ਬਚਣੇ

ਉਏ ਧਨਾਢੋ! ਕੁਦਰਤ ਦਾ ਅੱਤ ਨਾਲ ਵੈਰ ਹੁੰਦਾ ਹੈਰੂਸੋ ਨੇ ‘ਕੁਦਰਤੀ ਸਿੱਟਿਆਂ ਦੀ ਸਜ਼ਾ ਦਾ ਸਿਧਾਂਤ’ ਵੀ ਦਿੱਤਾ ਹੋਇਆ ਹੈਮੈਂ (ਕੋਰੋਨਾ ਵਾਇਰਸ) ਕੁਦਰਤ ਅਤੇ ਲੋਕਾਈ ਨਾਲ ਹੱਦੋਂ ਵੱਧ ਹੋ ਰਹੀਆਂ ਵਧੀਕੀਆਂ ਦੇ ਫਲ਼ਸਰੂਪ ਹੋਂਦ ਵਿੱਚ ਆਇਆ ਹਾਂਪਹਿਲਾਂ ਵੀ ਮੈਂ ਸਮੇਂ ਸਮੇਂ, ਵੱਖ ਵੱਖ ਰੂਪਾਂ, ਖੌਫ਼ਨਾਕ ਰਾਖ਼ਸ਼ਸਾਂ, ਡਰਾਉਣੇ ਸ਼ਕਤੀਸ਼ਾਲੀ ਡਾਇਨਾਸੋਰ ਦੇ ਰੂਪ ਵਿੱਚ ਪ੍ਰਗਟ ਹੁੰਦਾ ਆਇਆਂਭੱਜ ਲੈ ਜਿੱਧਰ ਭੱਜਣਾ ਈਜ਼ਰਾ ਵੇਖ, ਮੈਂ ਲੋਕਾਈ ਨੂੰ ਭਜਾਈ ਜਾਂਦੇ ਸਮੇਂ ਅਤੇ ਇਹਦੇ ਚਾਲਕਾਂ ਨੂੰ ਬਾਹੋਂ ਫੜ ਰੋਕ ਲਿਐਇਹ ਹੈ ਮੇਰੀ ਸ਼ਕਤੀ! ਮੈਂ ਬੜੇ ਸਮੇਂ ਅਤੇ ਸਬਰ ਨਾਲ ਵੇਖਦਾ ਆ ਰਿਹਾਂਤੇਰੀਆਂ ਧੱਕੇਸ਼ਾਹੀਆਂ, ਕੋਤਾਹੀਆਂ, ਕਹਿਰਾਂ, ਤਬਾਹੀਆਂ ਅਤੇ ਖਿਲਵਾੜਾਂ ਨੇ ਹੀ ਮੈਂਨੂੰ ਪਨਪਿਐਸਮੇਂ ਸਮੇਂ ਸਾਰਸ, ਸਰਸ, ਈਬੋਲਾ, ਪਲੇਗ, ਮਲੇਰੀਆ ਆਦਿ ਵਰਗੀਆਂ ਮਹਾਂਮਾਰੀਆਂ ਉਤਪਨ ਹੁੰਦੀਆਂ ਰਹੀ ਹਨ, ਜੋ ਮੇਰੇ ਹੀ ਸੰਗੀ ਸਾਥੀ ਸਨਇਤਿਹਾਸ ਗਵਾਹ ਹੈਤੂੰ ਥੋੜ੍ਹਾ ਰੁਕਿਆ ਜ਼ਰੂਰ, ਪਰ ਛੇਤੀ ਹੀ ਮੁੜ ਪੂਛ ਚੁੱਕ ਭੱਜ ਤੁਰਿਐਂ, ਉਹਨਾਂ ਹੀ ਚਹਿਨ ਚੱਕਰਾਂ ’ਤੇਪੂੰਜੀਦਾਰ ਨੂੰ ਤਾਂ ਆਪਣੇ ਆਪ ਦੀ ਹੀ ਸੋਝੀ ਨਹੀਂ, ਕੋਈ ਦ੍ਰਿਸ਼ਟੀ ਕਿੱਥੇ ਹੋਣੀ ਏਂਉਹਨੇ ਤਾਂ ਆਪਣੇ ਹੀ ਆਲ੍ਹਣੇ, ਪਾਣੀ, ਖਾਦ-ਖੁਰਾਕਾਂ, ਜਲਵਾਯੂ, ਧਰਤ ਪ੍ਰਦੂਸ਼ਿਤ ਕਰ ਦਿੱਤੇ ਹਨਕੇਵਲ ਠਾਠ-ਬਾਠ ਅਤੇ ਟੌਹਰੀ ਥੀਣ ਤੇ ਹੋਣ ਵਾਸਤੇਇਹ ਨਿਰੋਲ ਭੁਲੇਖੇ ਨੇਕਿਸੇ ਕੰਮ ਨਹੀਂ! ਮੇਰੇ ਤੋਂ ਤਾਂ ਸਭ ਨੂੰ ਇੱਕੋ ਜਿਹਾ ਖ਼ਤਰਾ ਈਜੇ ਤੂੰ ਆਪ ਹੀ ਨਾ ਰਿਹਾ, ਤੇਰੇ ਸੰਗੀ ਸਾਥੀ ਤੇ ਸਮਾਜ ਹੀ ਨਾ ਰਿਹਾ, ਤਾਂ ਇਹ ਸਾਰੇ ਪ੍ਰਪੰਚ ਕਿਸ ਕੰਮ! ਜ਼ਰਾ ਸੋਚਤੂੰ ਤਾਂ ਉਨ੍ਹਾਂ ਹੀ ਸਰੋਤਾਂ ਨੂੰ ਬਰਬਾਦ ਕਰੀ ਜਾ ਰਿਹਾਂ ਜਿਨ੍ਹਾਂ ਆਸਰੇ ਤੂੰ ਜੀਉਣਾ ਹੈਸਿਰੇ ਦੀ ਮੂਰਖ਼ਤਾ! ਨਿਰੋਲ ਨਖ਼ਲਿਸਤਾਨੀ ਮ੍ਰਿਗ ਤ੍ਰਿਸ਼ਨਾ! ਭੁੱਲ ਨਾ ‘ਇਤਿਹਾਸ ਬਾਦਸ਼ਾਹਾਂ ਦਾ ਗੁਲਾਮ ਨਹੀਂ ਹੁੰਦਾ ਸਗੋਂ ਬਾਦਸ਼ਾਹ ਇਤਿਹਾਸ ਦੇ ਗੁਲਾਮ ਹੁੰਦੇ ਹਨ

ਮਾਨਵਤਾ, ਮੈਂ ਇੱਕ ਉਹ ਵੱਡਾ ਹਕੀਮ ਹਾਂ ਜਿਹੜਾ ਉੱਤੋਂ ਤਾਂ ਦੁਸ਼ਮਣ ਭਾਸਦਾਂ, ਪਰ ਵਿੱਚੋਂ ਤੇਰੇ ਰੋਗਾਂ ਦਾ ਦਾਰੂ ਹਾਂ, ਕੌੜੀ ਕੁਨੈਨ ਵਾਂਗਕਹਿਰ ਤੂੰ ਬਹੁਤ ਕੀਤੇ ਨੇ ਹੁਣ ਵੇਖ ਮੇਰਾ ਕਹਿਰ ਮਿੱਤਰਾ! ਵੇਖ ਮੇਰਾ ਕ੍ਰਿਸ਼ਮਾਉੱਚੇ ਆਸਮਾਨੀ ਉੱਡਦਿਆਂ ਨੂੰ ਥੱਲੇ ਲਾਹ ਲਿਆ, ਹਵਾ ਨੂੰ ਗੰਢਾਂ ਦਿੰਦੇ ਵਾਹਨ ਅੱਡਿਆਂ ਵਿੱਚ ਜਾ ਖੜ੍ਹਾਏਸਾਹੋ ਸਾਹੀ ਹੋਈ ਲੋਕਾਈ ਨੂੰ ਰੋਕ ਲਿਆਸਮਾਂ ਬੰਨ੍ਹ ਦਿੱਤਾਸ਼ਿਫਟਾਂ ਵਿੱਚ ਜਕੜੇ ਬੰਦੇ ਨੂੰ ਬਾਂਹੋਂ ਫੜ ਰੋਕਣਾ ਕੋਈ ਆਸਾਨ ਨਹੀਂ ਹੁੰਦਾਮੈਂ ਪੂਰੀ ਦੁਨੀਆਂ ਨੂੰ ਫੌਜੀ ਕਮਾਂਡਰ ਵਾਂਗ ਸਾਵਧਾਨ ਕਰ ਖੜ੍ਹਾ ਲਿਐਖੜ੍ਹਾ ਹੀ ਨਹੀਂ, ਘਰੀਂ ਡੱਕ ਦਿੱਤਾ ਹੈਉਪਲਬਧ ਇਲਾਜ ਤੋਂ ਮੇਰਾ ਇਲਾਜ ਆਕੀ ਹੈਇਹਨਾਂ ਨਾਲ ਮੇਰੀ ਮਹਾਂਮਾਰੀ ਕਾਬੂ ਨਹੀਂ ਆ ਰਹੀਤੇਰੇ ਸਿਰ ’ਤੇ ਕੋਈ ਭੂਤ ਈ ਸਵਾਰ ਹੋਇਆ ਲੱਗਦਾ ਸੀਆਪਣੇ ਸਿਰਜੇ ਸਮਾਜ ਦੇ ਬਣਾਏ ਕਾਨੂੰਨਾਂ ਦੀ ਧੱਜੀਆਂ ਉਡਾਉਂਦਾ ਫਿਰਦਾ ਸੀਸੜਕਾਂ ਤੇ ਆਪਣੇ ਹੀ ਸੰਗੀਆਂ-ਸਾਥੀਆਂ ਦੇ ਖੂਨ ਦੀ ਹੋਲੀ ਖੇਡੀ ਜਾਂਦਾ ਸੀਵੇਖ ਲੈ, ਮੈਂ ਅੱਜ ਤੈਨੂੰ ਆਰਾਮ ਨਾਲ ਬੈਠਣ, ਸੋਚਣ, ਮੰਥਣ, ਚਿੰਤਨ ਤੇ ਵਿਸ਼ਲੇਸ਼ਣ ਕਰਨ ਲਈ ਮਜਬੂਰ ਕਰ ਦਿੱਤਾ ਹੈਇਸ ਮੇਰੀ ਪਹਿਲੀ ਝਲਕ ਨੇ ਹੀ ਸ਼ੁੱਧ ਆਕਸੀਜਨ, ਸਾਫ ਨੀਲੇ ਗਗਨ, ਧੌਲਧਾਰ ਦੇ ਪਹਾੜਾਂ ’ਤੇ ਪਈ ਬਰਫ ਦਿਸਣ ਲਾ ਦਿੱਤੀ ਹੈ ਅਤੇ ਚਹਿਚਹਾਉਂਦੇ ਪੰਛੀਆਂ ਦੀਆਂ ਸੰਗੀਤਕ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ ਨੇਬਨਸਪਤੀ ਸਾਫ਼ ਸੁਥਰੀ, ਹਰੀ ਭਰੀ ਦਿਸਣ ਲੱਗ ਪਈ ਏਸਰਕਾਰਾਂ ਵੱਲੋਂ ਦਰਿਆਵਾਂ ਦਾ ਪਾਣੀ ਸਾਫ਼ ਨਹੀਂ ਸੀ ਹੋ ਰਿਹਾਹੁਣ ਸਾਫ ਹੋਣੇ ਆਰੰਭ ਹੋ ਗਏ ਹਨਇਨ੍ਹਾਂ ਨੂੰ ਗੰਦਾ ਵੀ ਫੈਕਟਰੀਆਂ ਦੇ ਦੂਸ਼ਤ ਪਾਣੀਆਂ ਨੇ ਕੀਤਾ ਸੀ, ਜੋ ਸਰਕਾਰਾਂ ਰੋਕ ਨਹੀਂ ਸਕੀਆਂ, ਵੋਟ ਸਿਆਸਤ ਦੀਆਂ ਮਾਰੀਆਂਧੋਖੇਬਾਜ਼, ਖੇਖਣ ਪੱਟੀਆਂ

ਐ ਲੋਕੋ! ਤੇ ਉਨ੍ਹਾਂ ਦੀਆਂ ਲੋਕਰਾਜੀ ਸਰਕਾਰੋ! ਦਾਨਸ਼ਵਰਾਂ ਦੇ ਮਹਾਨ ਕਥਨਾਂ ਨੂੰ ਆਪਣੇ ਜ਼ਿਹਨ ਵਿੱਚ ਓਤਾਰੋਮਹਾਨ ਸਿੱਖਿਆ ਸ਼ਾਸਤਰੀ ਡਾ. ਰਾਧਾ ਕ੍ਰਿਸ਼ਨਨ ਨੇ ਕਿਹਾ ਸੀ: ‘ਅਸੀਂ ਦੂਰ ਆਸਮਾਨਾਂ ਵਿੱਚ ਉਡਣਾ ਸਿੱਖ ਲਿਆ, ਖੰਘਾਲ ਸੁੱਟਿਐ ਡੂੰਘੇ ਸਾਗਰਾਂ ਨੂੰ, ਪਰ ਧਰਤੀ ’ਤੇ ਜਿਊਣਾ ਸਾਥੋਂ ਸਿੱਖਿਆ ਨਹੀਂ ਗਿਆ।’ ਲੋੜ ਹੈ ਇਸ ਧਰਤੀ ’ਤੇ ਰਹਿਣਾ ਸਿੱਖਣ ਦੀਮੇਰੇ ਕਲਮਕਾਰ ਨੂੰ ਯਾਦ ਨੇ ਇਹ ਸਤਰਾਂ,

ਫਰਸ਼ੀ ਹਾਂ ਅਰਸ਼ਾਂ ਦੀਆਂ ਗੱਲ ਨਹੀਂ ਕਰਦਾ, ਹੂਰਾਂ ਤੇ ਭਗਵਾਨ ਦੀਆਂ ਗੱਲਾਂ ਨਹੀਂ ਕਰਦਾ,
ਰੋਟੀ ਤੇ ਦੁੱਖਾਂ ਦੀਆਂ ਗੱਲਾਂ ਹੀ ਬਹੁਤ ਨੇ, ਮੌਲਾ ਤੇ ਸ਼ੈਤਾਨ ਦੀਆਂ ਗੱਲਾਂ ਨਹੀਂ ਕਰਦਾ

ਅਤੇ ਨਾਲ ਹੀ ਸਰਕਾਰੋ ਤੇ ਵਿਗਿਆਨੀਓਂ! ਤਾਰਿਆਂ, ਸਿਤਾਰਿਆਂ ਦੀਆਂ ਖੋਜਾਂ ਕੁਝ ਚਿਰ ਰੋਕ ਲਵੋਮਾਨਵ ਜੀਵਨ ਪਹਿਲਾਂ ਸੁਖਾਲਾ ਕਰੋਚੇਤੇ ਕਰੋ ਤੇਰਾ ਸਿੰਘ ਚੰਨ ਦੇ ਨਿਹੋਰੇ ਭਰੇ ਬੋਲ:

ਤਾਰਿਆਂ ਦੇ ਦੇਸ਼ ਉੱਡਣ ਵਾਲਿਓ,
ਧਰਤੀ ’ਤੇ ਫੁੱਲ ਕੋਈ ਖਿੜ੍ਹਦਾ ਨਹੀਂ,

ਕੀ ਕਰੋਗੇ ਚੰਨ ’ਤੇ ਪਾ ਆਲ੍ਹਣੇ,
ਆਦਮੀ ਵਿੱਚੋਂ ਆਦਮੀ ਮਿਲਦਾ ਨਹੀਂ

ਪ੍ਰਥਮ ਲੋੜ ਹੈ ਇਸ ਧਰਤੀ ’ਤੇ ਜਿਊਣਾ ਸਿੱਖਣ ਦੀਇਸ ਵਾਸਤੇ ਕੋਈ ਵਧੀਆ ਮਾਡਲ ਹੋਂਦ ਵਿੱਚ ਲਿਆਓਪਿੰਡਾਂ, ਕਸਬਿਆਂ ਅਤੇ ਛੋਟੇ ਸ਼ਹਿਰਾਂ ਵਾਸਤੇ ਸਿਹਤ, ਸਿੱਖਿਆ, ਸੁਰੱਖਿਆ, ਸੰਚਾਰ ਤੇ ਆਵਾਜਾਈ ਦੇ ਸਾਧਨਾਂ ਨੂੰ ਸਟੇਟ ਅਧੀਨ ਕਰਕੇ ਮਜ਼ਬੂਤ ਕਰੋਵਿਸ਼ਵ ਦੀਆਂ ਕਈ ਸਰਕਾਰਾਂ ਇਸ ਮਾਰਗ ’ਤੇ ਤੁਰ ਪਈਆਂ ਹਨਅਮਰੀਕਾ, ਯੂ.ਕੇ., ਸਪੇਨ ਤੇ ਹੋਰ ਯੂਰੋਪੀ ਸਰਕਾਰਾਂ ਨੇ ਪਹਿਲ ਕਰ ਵਿਖਾਈ ਹੈਕਈਆਂ ਨੇ ਜਨਤਕ ਪਬਲਿਕ ਅਦਾਰੇ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਕਰ ਦਿੱਤੇ ਨੇਐਗਰੋ ਅਧਾਰਤ ਛੋਟੇ ਛੋਟੇ ਓਦਯੋਗ ਸਥਾਪਤ ਕਰੋਸੜਕਾਂ ’ਤੇ ਭੀੜਾਂ ਘਟਣਗੀਆਂਹਰ ਪਿੰਡ ਨੂੰ ਛੋਟੇ ਛੋਟੇ ਰਿਪਬਲਿਕ ਬਣਾਉਣ ਵੱਲ ਮੁਹਾਰਾਂ ਮੋੜੋਨਮਕ ਨੂੰ ਛੱਡ ਹਰ ਲੋੜੀਂਦੀ ਬੁਨਿਆਦੀ ਉਪਜ ਜੈਵਿਕਾ ਖੇਤੀ ਦੁਆਰਾ ਪ੍ਰਾਪਤ ਹੋਵੇਹੁਣ ‘ਆਵਾਜ਼ੇ ਖ਼ਲਕਤ, ਆਵਾਜ਼ੇ ਖੁਦਾ’ ਦਾ ਤੋੜਾ ਇਸੇ ਦਿਸ਼ਾ ਵਿੱਚ ਹੀ ਟੁੱਟ ਰਿਹਾ ਹੈਇਹੀ ਜੇ ‘ਧਰਤ ਮਹੱਤ’! ਪੂਰੀ ਕੁਦਰਤ ਤੇ ਮਾਨਵ ਦੀ ਜਨਣੀ! ਮਹਾਨ ਮਾਤਾਮੀਆਂ ਮੁਹੰਮਦ ਬਖ਼ਸ਼ ਨੇ ਕਿਹਾ ਸੀ ‘ਮਾਵਾਂ ਬਾਝ ਮੁਹੰਮਦ ਬਖ਼ਸ਼ਾ ਕੌਣ ਕਰੇ ਰਖਵਾਲੀ’ਐ ਮਾਨਵ, ਰੂਸੋ ਦੇ ਬੇਬਾਕ ਨਾਹਰਾ ਚੇਤੇ ਕਰ, ‘ਮੁੜ ਚੱਲੋ ਪਿਛਾਂਹ ਕੁਦਰਤ ਵੱਲਉਹ ਕਦੀ ਧੋਖਾ ਨਹੀਂ ਦਿੰਦੀ, ਇਹ ਅਸੀਂ ਹੀ ਹਾਂ ਜਿਹੜੇ ਉਸ ਨੂੰ ਧੋਖਾ ਦਿੰਦੇ ਹਾਂ ਮੈਂ ਵੀ ਮਾਨਵਤਾ ਨੂੰ ਸੱਦਾ ਦਿੰਦੀ ਹਾਂ ‘ਮੁੜ ਚੱਲ, ਮੁੜ ਚੱਲ … ਹੋਰ ਦੇਰ ਨਾ ਕਰ ਅਨੰਦਾਂ ਭਰਪੂਰ ਆਪਣੀ ਮੂਲ ਅਵਸਥਾ, ਸੌਖੀ, ਸੁਖੀ, ਸਰਲ ਤੇ ਸੁਰੱਖਿਅਤ ਕੁਦਰਤ ਨਾਲ ਇੱਕ ਸੁਰ ਹੋ ਕੇ ਜੀਅ, ‘ਉਪਭੋਗ ਅਤੇ ਖਾਣ ਦੇ ਵਧੇਰੇ ਕੁਦਰਤੀ ਤਰੀਕਿਆਂ ਨੂੰ ਅਪਣਾ ਧਰਤ ਮਾਂ ਦੀ ਗੋਦ ਵਿੱਚੋਂ ਹੀ, ਲੋਕੋ! ਤੁਹਾਨੂੰ ਢੋਈ ਮਿਲਣੀ ਏਂਜੈਵਿਕਾ ਖੇਤੀ ਦੁਆਰਾ ਪਵਨ ਗੁਰੂ, ਪਾਣੀ ਪਿਤਾ ਤੇ ਮਾਤਾ ਧਰਤ ਤੁਹਾਨੂੰ ਓੜਕ ਖੁਸ਼ੀਆਂ ਪ੍ਰਦਾਨ ਕਰੇਗੀਕੂੰਡੇ ਦੁਆਰਾ ਬਣੇ ਸੁਆਦੀ ਸਾਲਨ, ਚਟਨੀਆਂ ਅਤੇ ਬਾਬੇ ਦੇ ਖੂੰਡੇ ਵਾਲੇ ਸਮਾਜਕ ਇੱਕਮੁੱਠਤਾ ਤੇ ਨਿਯੰਤਰਣ ਕਾਰਗਰ ਸਿੱਧ ਹੋਣਗੇਤੁਹਾਡੀਆਂ ਅੰਦਰਲੀਆਂ ਤੇ ਬਾਹਰਲੀਆਂ ਰੋਗ ਨਿਰੋਧਕ ਪ੍ਰਣਾਲੀਆਂ ਮਜ਼ਬੂਤ ਹੋਣਗੀਆਂਇਸ ਨਾਲ ਹੀ ਮੈਂ ਆਪੇ ਉੱਡ ਜਾਵਾਂਗਾਭੈਅ ਜ਼ਰੂਰ ਹੈ ਕਿ ਜਿਸ ਵਿਰਾਟ, ਵਿਸ਼ਾਲ, ਵਿਸਥਾਰਤ ਪੱਧਰ ’ਤੇ ਸਰਮਾਏ ਨੇ ਆਪਣੇ ਅਡੰਬਰਾਂ ਦੁਆਰਾ ਸ਼ਿਕੰਜੇ ਕੱਸੇ ਹੋਏ ਹਨ, ਉਸ ਤੋਂ ਵਾਪਸ ਮੁੜਨਾ ਵੀ ਸੌਖਾ ਨਹੀਂਜਦੋਂ ਇਹਨਾਂ ਚਰਚਾਵਾਂ ਦਾ ਧਰਤੀ ’ਤੇ ਰੌਲਾ ਪਿਆ ਹੋਇਆ ਸੀ ‘ਸਾਡੀ ਹਕੂਮਤ ਸਾਡੀ ਮਰਜ਼ੀ’, ਉੱਧਰੋਂ ਅਸਮਾਨੋਂ ਗੂੰਜ ਪਈ ‘ਮੇਰੀ ਹਕੂਮਤ ਮੇਰੀ ਮਰਜ਼ੀ’ਕਾਦਰ ਦੀ ਇਹ ਗੂੰਜ ਪਹਾੜਾਂ ਨਾਲ ਟਕਰਾ ਕੇ ਮੁੜ ਮੁੜ ਸੁਣਦੀ ਹੈਪ੍ਰਤੀਕਰਮ ਹੈ: ਅਸੀਂ ਸੰਸਾਰੀਕਰਨ ਤੇ ਸੰਸਾਰਕਤਾ ਸਿਰਜਨੀ ਹੈ ਸਰਬੱਤ ਦਾ ਭਲਾ ਚੌਹਾਂ ਕੂਟਾਂ ਵਿੱਚ ਫੈਲਾਉਣਾ ਹੈਇਸ ਵਿੱਚ ਸਰਬ ਸੱਤਾਵਾਦੀ ਨਿਗਰਾਨੀ ਪ੍ਰਬੰਧ ਦਾ ਬੋਲਬੋਲਾ ਹੋਵੇਗਾ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਣਬੋ’ ਦਾ ਰਾਜ ਹੋਵੇਗਾਹੱਥੀਂ ਕਿਰਤ, ਨਿਆਂ, ਵੰਡ ਛਕਣ, ਸ਼ੁੱਧ ਸਾਦਾ ਭੋਜਨ, ਸਬਰ ਸੰਤੋਖ ਨਾਲ ਸੰਤੁਸ਼ਟ ਹੋ ਇਕੱਠਿਆਂ ਜਿਊਣ ਦਾ ਬੋਲਬਾਲਾ ਹੋਵੇਗਾਸਥਾਨਕ ਤੇ ਵਿਸ਼ਵੀ ਮੰਡੀਕਰਨ ਨੱਥੀ ਜਾਵੇਗੀਕੁਦਰਤ ਦਾ ਰਾਜ, ਸਿਸਟਮ ਤੇ ਸਿਧਾਂਤ ਲਾਗੂ ਹੋਣਗੇਇਹ ਗੱਲਾਂ ਹਾਲੀ ਕੈਚ-22 (ਅਸੰਭਵ ਸਥਿਤੀ) ਜਾਪਦੀ ਹੈਸ਼ੇਖ ਚਿੱਲੀਅਨ ਗੱਲ ਭਾਸਦੀ ਹੈਪਰ ਇਸ ਬਿਨਾਂ ਕੋਈ ਚਾਰਾ ਨਹੀਂਕਿਉਂਕਿ ਸੁੱਚਮ ਸੁੱਚਾ ਤਰਕਸ਼ੀਲ ਟੀਚਾ ਤੇ ਮਾਰਗ ਹੈਹਰ ਮਹਾਂਸੰਕਟ ਪਿੱਛੋਂ ਮਨੁੱਖ ਦੇ ਆਰਥਿਕ, ਸਮਾਜਿਕ ਢਾਂਚੇ ਪਹਿਲਾਂ ਵਰਗੇ ਨਹੀਂ ਰਹਿੰਦੇਵਿਸ਼ਵ ਭਰ ਦੀਆਂ ਸਰਕਾਰਾਂ ਤੇ ਰਹਿਬਰਾਂ ਨੂੰ ਮਾਨਵੀ ਹਿਤਾਂ ਖਾਤਰ ਇਸ ਦਸ਼ਾ ’ਤੇ ਤੇ ਦਿਸ਼ਾ ਵੱਲ ਗੰਭੀਰ ਚਰਚੇ ਕਰ ਇਨ੍ਹਾਂ ਮਨਸੂਬਿਆਂ ਨੂੰ ਸੰਬੋਧਿਤ ਹੋਣਾ ਪੈਣਾ ਹੈਮਹਾਂ ਸੰਕਟਾਂ ਦੇ ਹੱਲ ਵਾਸਤੇ ਸਿਧਾਂਤਾਂ ਨੂੰ ਛੱਡ ਸਮਾਦਾਨ ਲੱਭਣੇ ਪੈਂਦੇ ਹਨਚੀਨ, ਰੂਸ, ਕਿਊਬਾ, ਵੀਤਨਾਮ, ਕੋਰੀਆ ਆਦਿ ਵਰਗੇ ਕਈ ਦੇਸ਼ ਕਾਮਯਾਬ ਹੋਈ ਜਾ ਰਹੇ ਹਨਆਦਰਸ਼ ਭਾਵੇਂ ਕਠਨ ਲਗਦਾ ਹੈ, ਪਰ ਜੇਤੂ ਹੋਣ ਤਕ ਲੜਦੇ ਰਹਿਣਾ ਪੈਣਾ ਹੈਮਾਨਵੀ ਪਹੁੰਚ ਨਾਲ ਕਾਰਪੋਰੇਟੀ ਸਮਰਾਟਾਂ ਵੱਲੋਂ ਮੁਨਾਫੇ ਲਈ ਲੱਗੀ ਦੌੜ ਨੂੰ ਬੇਨਕਾਬ ਕਰਨਾ ਹੀ ਪੈਣਾਇਸ ਵਿੱਚ ਹੀ ਸਭ ਦਾ ਭਲਾ ਹੈਕੁਦਰਤ ਤੁਹਾਡਾ ਇੰਤਜ਼ਾਰ ਕਰ ਰਹੀ ਹੈਜਾਓ, ਬੈਠੋ ਉਹਦੀ ਗੋਦ ਵਿੱਚਕੁਦਰਤ ਉਡੀਕੇ ਮਾਨਵਤਾ ਤੈਨੂੰ! ਵੇਖੀਂ ਫਿਰ ਮੜਕ ਭਰੀ ਜ਼ਿੰਦਗੀ ਤੇਰੇ ਵਿਹੜਿਆਂ ਵਿੱਚ ਗਾਏਗੀ, ਨੱਚੇਗੀ

*****

(20, ਕੋਹਿਨੂਰ ਪਾਰਕ, ਡਾਕ ਖਾਨਾ: ਰਾਜਗੁਰੂ ਨਗਰ, ਫਿਰੋਜ਼ਪੁਰ ਰੋਡ, ਲੁਧਿਆਣਾ 141012. ਫੋਨ: 95305-17132)

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2123)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਪ੍ਰਿੰ. ਬਲਕਾਰ ਸਿੰਘ ਬਾਜਵਾ

ਪ੍ਰਿੰ. ਬਲਕਾਰ ਸਿੰਘ ਬਾਜਵਾ

Principal Balkar Singh Bajwa (Gurusar Sudhar)
Brampton, Ontario, Canada.
Phone: (647 - 402 - 2170)

Email: (balkarbajwa1935@gmail.com)

More articles from this author