Bhupinder Fauji7ਅੱਜ ਦੇ ਮਹਿੰਗਾਈ ਵਾਲੇ ਜ਼ਮਾਨੇ ਵਿੱਚ ਜਿੱਥੇ ਬੰਦੇ ਨੂੰ ਆਪਣਾ ਢਿੱਡ ਭਰਨਾ ਔਖਾ ...
(22 ਫਰਵਰੀ 2020)

 

ShankarDass2ਮਿਹਨਤ ਕਰਨਾ ਕੋਈ ਸ਼ਰਮ ਵਾਲੀ ਗੱਲ ਨਹੀਂਮਿਹਨਤ ਕਰਕੇ ਹੀ ਇਨਸਾਨ ਵੱਡੀਆਂ-ਵੱਡੀਆਂ ਔਕੜਾਂ ਉੱਤੇ ਜਿੱਤ ਪ੍ਰਾਪਤ ਕਰਦਾ ਹੋਇਆ ਆਪਣੀ ਮੰਜ਼ਿਲ ਉੱਤੇ ਪਹੁੰਚ ਜਾਂਦਾ ਹੈਜਦੋਂ ਮਿਹਨਤ ਕਰਨ ਉੱਤੇ ਵੀ ਮੰਜ਼ਿਲ ਨਹੀਂ ਮਿਲਦੀ ਫਿਰ ਉਹ ਇਨਸਾਨ ਮਾਨਸਿਕ ਤੌਰ ਉੱਤੇ ਟੁੱਟ ਜਾਂਦਾ ਹੈਉਸ ਜ਼ਿੰਦਗੀ ਉਸ ਨੂੰ ਬੋਝ ਲੱਗਣ ਲੱਗ ਪੈਂਦੀ ਹੈਜ਼ਿੰਦਗੀ ਤੋਂ ਨਿਰਾਸ ਹੋ ਕੋ ਕਈ ਵਾਰ ਗਲਤ ਕਦਮ ਚੁੱਕ ਲੈਂਦਾ ਹੈਰੋਜ਼ੀ ਰੋਟੀ ਲਈ ਹੀਲੇ ਵਸੀਲੇ ਕਰਦਾ ਆਪਣੇ ਗ੍ਰਹਿਸਤੀ ਜੀਵਨ ਦਾ ਤੋਰਾ ਬੜੀ ਮੁਸ਼ਕਲ ਨਾਲ ਤੋਰਦਾ ਹੈਅਜਿਹਾ ਹੀ ਇੱਕ ਮੇਰੇ ਪਿੰਡ ਦਾ ਸਕੂਲ ਅਧਿਆਪਕ ਹੈ ਸ਼ੰਕਰ ਦਾਸ

ਪਿਛਲੇ ਛੇ ਸਾਲਾਂ ਤੋਂ ਸ਼ੰਕਰ ਦਾਸ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਤੌਰ ਈ.ਟੀ.ਟੀ. ਅਧਿਆਪਕ ਵਜੋਂ ਪੜ੍ਹਾ ਰਿਹਾ ਹੈ ਤੇ ਟੈਟ ਵੀ ਪਾਸ ਕੀਤਾ ਹੋਇਆ ਹੈਉਸ ਨੇ ਉਚੇਰੀ ਸਿੱਖਿਆ ਅਤੇ ਅਧਿਆਪਕ ਦਾ ਕੋਰਸ ਕੀਤਾ ਹੋਇਆ ਹੈਉਸ ਦਾ ਇੱਕ ਸੁਪਨਾ ਸੀ ਕਿ ਉਹ ਅਧਿਆਪਕ ਬਣੇ ਅਤੇ ਬੱਚਿਆਂ ਦਾ ਮਾਰਗ ਦਰਸ਼ਕ ਹੋਵੇਕਾਫੀ ਸਮਾਂ ਉਹ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦਾ ਰਿਹਾਫਿਰ ਸਰਕਾਰ ਦੀ ਇੱਕ ਸਕੀਮ ਤਹਿਤ ਉਹ ਸਰਕਾਰੀ ਸਕੂਲ ਵਿੱਚ ਜਾ ਲੱਗਿਆਪਹਿਲਾਂ ਪ੍ਰਾਈਵੇਟ ਸਕੂਲ ਵਾਲੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਰਹੇ ਫਿਰ ਸਰਕਾਰ ਕਰਨ ਲੱਗ ਪਈਉਸ ਨੂੰ ਇਸ ਵੇਲੇ ਕੇਵਲ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਹੈ, ਜਿਸ ਨਾਲ ਉਸ ਦੇ ਘਰ ਦਾ ਲੂਣ ਤੇਲ ਵੀ ਪੂਰਾ ਨਹੀਂ ਹੁੰਦਾਸਰਕਾਰ ਦੀਆਂ ਸ਼ਰਤਾਂ ਮੁਤਾਬਿਕ ਟਿਊਸ਼ਨ ਉਹ ਪੜ੍ਹਾ ਨਹੀਂ ਸਕਦਾਫਿਰ ਉਸ ਨੇ ਪਿਤਾ ਪੁਰਖੀ ਧੰਦੇ ਨੂੰ ਹੱਥ ਪਾਇਆਸਕੂਲ ਸਮੇਂ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਪਕੌੜਿਆਂ ਦੀ ਰੇੜ੍ਹੀ ਲਾ ਕੇ ਆਪਣਾ ਘਰ ਚਲਾਉਂਦਾ ਹੈਇਸ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਕਹੇ ਸ਼ਬਦ ਰੁਜ਼ਗਾਰ ਲਈ “ਪਕੌੜੇ ਤਲਿਆ ਕਰੋ” ਵੀ ਸ਼ੰਕਰ ਦਾਸ ਨੇ ਸੱਚ ਕਰ ਦਿਖਾਏ ਹਨ

ਸ਼ੰਕਰ ਦੇ ਸਿਰ ਬਹੁਤ ਸਾਰਾ ਕਰਜ਼ਾ ਚੜ੍ਹਿਆ ਹੋਇਆ ਹੈਅੱਜ ਦੇ ਮਹਿੰਗਾਈ ਵਾਲੇ ਜ਼ਮਾਨੇ ਵਿੱਚ ਜਿੱਥੇ ਬੰਦੇ ਨੂੰ ਆਪਣਾ ਢਿੱਡ ਭਰਨਾ ਔਖਾ ਹੋਇਆ ਪਿਆ ਹੈ, ਉੱਥੇ ਉਹ ਆਪਣੇ ਮਾਂ-ਬਾਪ ਅਤੇ ਬੱਚਿਆਂ ਨੂੰ ਸਾਂਭ ਰਿਹਾ ਹੈ, ਪੁਰਾਣੇ ਜਿਹੇ ਘਰ ਦੇ ਦੋ ਕੜੀਆਂ ਵਾਲੇ ਕਮਰਿਆਂ ਵਿੱਚ ਉਹ ਗੁਜਾਰਾ ਕਰ ਰਿਹਾ ਹੈਘਰ ਵਿੱਚ ਬਿਮਾਰੀ-ਠਿਮਾਰੀ ਹੋਣ ਉੱਤੇ ਉਹ ਯਾਰਾਂ ਦੋਸਤਾਂ ਤੋਂ ਪੈਸੇ ਮੰਗ ਕੇ ਬੁੱਤਾ ਸਾਰਦਾ ਹੈਵਾਰ-ਵਾਰ ਮੰਗਣ ਉੱਤੇ ਦੋਸਤਾਂ-ਰਿਸ਼ਤੇਦਾਰਾਂ ਨੇ ਵੀ ਮੂੰਹ ਫੇਰਨਾ ਸ਼ੁਰੂ ਕਰ ਦਿੱਤਾ ਹੈਘਰ ਵਿੱਚ ਜੋ ਕਲੇਸ਼ ਰਹਿੰਦਾ ਉਸ ਦੀ ਤਾਂ ਗਿਣਤੀ ਸ਼ਬਦਾਂ ਵਿੱਚ ਵੀ ਬਿਆਨ ਨਹੀਂ ਕੀਤੀ ਜਾ ਸਕਦੀਜਦੋਂ ਸ਼ੰਕਰ ਰੇਹੜੀ ਉੱਤੇ ਪਕੌੜੇ ਵੇਚ ਰਿਹਾ ਹੁੰਦਾ ਤਾਂ ਉਸਦੇ ਸਕੂਲ ਦੇ ਬੱਚੇ ਆ ਕੇ ਕਹਿੰਦੇ ਨੇ “ਮਾਸਟਰ ਜੀ ਪਕੌੜੇ ਦੇ ਦਿਓ …।” ਤਾਂ ਉਸ ਅਧਿਆਪਕ ਉੱਤੇ ਕੀ ਬੀਤਦੀ ਹੋਵੇਗੀ?

ਬਾਦਲ ਸਰਕਾਰ ਨੇ ਉਨ੍ਹਾਂ ਨੂੰ ਪੱਕੇ ਅਧਿਆਪਕ ਲਾਉਣ ਲਈ ਕਈ ਵਾਰ ਵਾਅਦੇ ਕੀਤੇ, ਵੋਟਾਂ ਲੈ ਕੇ ਤੁਰਦੇ ਬਣੇਕਾਂਗਰਸ ਦੀ ਸਰਕਾਰ ਦੀ ਕਾਰਰੁਜਗਾਰੀ ਵੀ ਬਹੁਤੀ ਵਧੀਆ ਨਹੀਂ ਨਿੱਕਲੀਕਿੰਨੇ ਹੀ ਸ਼ੰਕਰਾਂ ਨੂੰ ਸੜਕਾਂ ਉੱਤੇ ਡੰਡੇ ਖਾਣੇ ਪੈ ਰਹੇ ਹਨਇਸਦੀ ਮਿਸਾਲ ਸੰਗਰੂਰ ਜ਼ਿਲ੍ਹੇ ਵਿੱਚ ਆਏ ਦਿਨ ਦੇਖਣ ਨੂੰ ਮਿਲ ਜਾਂਦੀ ਹੈਆਏ ਦਿਨ ਬੇਰੁਜ਼ਗਾਰ ਅਧਿਆਪਕਾਂ ਉੱਤੇ ਤਸ਼ੱਦਦ ਹੁੰਦਾ ਹੈਪ੍ਰਸ਼ਾਸਨ ਵੱਲੋਂ ਕੁੱਟ-ਮਾਰ ਕਰਕੇ ਜੇਲਾਂ ਵਿੱਚ ਬੰਦ ਕੀਤਾ ਜਾਂਦਾ ਹੈਸਾਡੇ ਮੁੱਖ ਮੰਤਰੀ ਨੇ ਦਿੱਲੀ ਵਿੱਚ ਦਿੱਤੇ ਭਾਸ਼ਣ “ਗਿਆਰਾਂ ਲੱਖ ਨੌਕਰੀਆਂ ਪੰਜਾਬ ਵਿੱਚ ਦਿੱਤੀਆਂ” ਤੇ ਸ਼ਹਿਰਾਂ ਵਿੱਚ ਲਾਏ ਵੱਡੇ ਵੱਡੇ ਬੋਰਡਾਂ ਉੱਤੇ ਅੱਜ ਪੂਰਾ ਪੰਜਾਬ ਹੱਸ ਰਿਹਾ ਹੈਪਤਾ ਨਹੀਂ ਲੱਗਦਾ ਕੈਪਟਨ ਸਾਹਬ ਨੇ ਕਿਨ੍ਹਾਂ ਨੂੰ ਇਹ ਨੌਕਰੀਆਂ ਦੇ ਦਿੱਤੀਆਂਸ਼ੰਕਰ ਦਾਸ ਵਰਗੇ ਤਾਂ ਲੱਖਾਂ ਅਧਿਆਪਕ/ਅਧਿਆਪਕਾਵਾਂ ਨੂੰ ਨੌਕਰੀਆਂ ਲਈ ਸੜਕਾਂ ਉੱਤੇ ਜ਼ਲੀਲ ਹੋਣਾ ਪੈ ਰਿਹਾ ਹੈਬੱਸ ਦੋ ਕੁ ਸਾਲ ਰਹਿ ਗਏ ਹਨ, ਸ਼ੰਕਰ ਦਾਸ ਨੇ ਓਵਰੇਜ ਹੋ ਜਾਣਾ ਹੈ …ਲੋੜ ਹੈ ਸਰਕਾਰ ਨੂੰ ਇਨ੍ਹਾਂ ਅਧਿਆਪਕਾਂ ਦੀ ਬਾਂਹ ਫੜਨ ਦੀ-ਜੇ ਪੱਕੇ ਨਹੀਂ ਕਰਨੇ ਤਾਂ ਘਰ ਚਲਾਉਣ ਲਈ ਬਣਦੀ ਤਨਖਾਹ ਜ਼ਰੂਰ ਦਿੱਤੀ ਜਾਵੇ ਤਾਂ ਜੋ ਇਨ੍ਹਾਂ ਅਧਿਆਪਕਾਂ ਦਾ ਸ਼ੋਸ਼ਣ ਨਾ ਹੋਵੇ ਤੇ ਉਹ ਆਪਣਾ ਗੁਜ਼ਾਰਾ ਕਰ ਸਕਣ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1950)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਭੁਪਿੰਦਰ ਫੌਜੀ

ਭੁਪਿੰਦਰ ਫੌਜੀ

Bhikhi, Mansa, Punjab, India.
Email: (bhinderfauji77@gmail.com)
Phone: (91 - 98143 - 98762)