BhupinderFauji7ਮੈਂ ਤਾਂ ਤੜਕੇ ਵੀ ਇੱਕ-ਦੋ ਪੈੱਗ ਲਾਉਣ ਲੱਗਿਆ ਤੀ, ਆ ਕੰਜਰਖਾਨਾ ਜਾ ਕਰਵਾਉਣਾ ਤੀ, ਤਾਂ ...
(1 ਸਤੰਬਰ 2018)

 

ਮੈਰਿਜ ਪੈਲਸਾਂ ਵਿੱਚ ਅਸਲੇ ਦਾ ਦਿਖਾਵਾ, ਫੁਕਰਪੁਣੇ ਤੇ ਸ਼ਰਾਬ ਦੀ ਲੋਰ ਵਿੱਚ ਚਲਾਈਆਂ ਜਾਂਦੀਆਂ ਗੋਲੀਆਂ ਕਾਰਨ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂਅਜਿਹੀਆਂ ਘਟਨਾਵਾਂ ਅਕਸਰ ਹੀ ਦੇਖਣ ਜਾਂ ਸੁਣਨ ਨੂੰ ਮਿਲ ਜਾਂਦੀਆਂ ਹਨਬੁੱਧੀਜੀਵੀ ਵਰਗ ਨੇ ਇਨ੍ਹਾਂ ਘਟਨਾਵਾਂ ਦਾ ਵੱਡੇ ਪੱਧਰ ’ਤੇ ਨੋਟਿਸ ਲਿਆਸਮੇਂ ਦੀ ਸਰਕਾਰ ਨੂੰ ਲਾਹਣਤਾਂ ਦਿੱਤੀਆਂਜਿਸ ਦਾ ਅਸਰ ਇਹ ਹੋਇਆ ਸਰਕਾਰ ਨੇ ਮੈਰਿਜ ਪੈਲਸਾਂ ਵਿੱਚ ਅਸਲਾ ਲਿਜਾਣ ’ਤੇ ਪੂਰਨ ਤੌਰ ’ਤੇ ਰੋਕ ਲਗਾ ਦਿੱਤੀਨਾਲ ਹੀ ਇਕ ਅਜਿਹਾ ਕਾਨੂੰਨ ਲਿਆਂਦਾ ਗਿਆ ਕਿ ਜਿਸ ਵੀ ਵਿਅਕਤੀ ਨੇ ਨਵਾਂ ਅਸਲਾ ਲੈਣਾ ਹੈ, ਜਾਂ ਰੀਨਿਊਂ ਕਰਵਾਉਣਾ ਹੈ, ਉਸਦਾ ਡੋਪ ਟੈੱਸਟ ਜ਼ਰੂਰੀ ਕਰ ਦਿੱਤਾ ਤੇ ਫੀਸਾਂ ਵਿੱਚ ਬੇਇੰਤਹਾ ਵਾਧਾ ਕਰ ਦਿੱਤਾ ਤਾਂ ਜੋ ਅਜਿਹੇ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ

ਪਿਛਲੇ ਦਿਨੀਂ ਮੈਂ ਆਪਣਾ ਅਸਲਾ ਰੀਨਿਊ ਕਰਵਾਉਣ ਲਈ ਗਿਆਹੁਣ ਪਹਿਲੀ ਸ਼ਰਤ ਡੋਪ ਟੈਸਟ ਦੀ ਸੀਡੋਪ ਟੈਸਟ ਸਰਕਾਰੀ ਹਸਪਤਾਲ ਵਿੱਚੋਂ ਹੀ ਹੋਣਾ ਸੀਡੋਪ ਟੈਸਟ ਦੀ ਫੀਸ ਪੰਦਰਾਂ ਸੌ ਰੁਪਏ ਰੱਖੀ ਹੋਈ ਹੈਮੇਰੇ ਅੰਦਰ ਇੱਕ ਧੁੜਕੂ ਸੀ ਕਿ ਕਿਤੇ ਦੋ ਦਿਨ ਪਹਿਲਾਂ ਪੀਤੀ ਬੀਅਰ ਕਰਕੇ ਟੈਸਟ ਪਾਜ਼ੇਟਿਵ ਨਾ ਆ ਜਾਏਮੈਂ ਖਿੜਕੀ ਤੋਂ ਪਰਚੀ ਲਈ ਤੇ ਫੀਸ ਭਰਨ ਚਲਿਆ ਗਿਆਉਹ ਕਹਿੰਦੇ, “ਕਿਸੇ ਵੀ ਡਾਕਟਰ ਤੋਂ ਡੋਪ ਟੈਸਟ ਲਿਖਵਾ ਕੇ ਲਿਆਓ” ਕੁਝ ਹੋਰ ਸਾਥੀ ਵੀ ਇਸੇ ਕੰਮ ਲਈ ਹੱਥਾਂ ਵਿੱਚ ਕਾਗ਼ਜ ਤੇ ਝੋਲੇ ਵਿੱਚ ਅਸਲਾ ਲੈ ਕੇ ਘੁੰਮ ਰਹੇ ਸਨਅਸੀਂ ਜਿਸ ਵੀ ਡਾਕਟਰ ਸਾਹਬ ਕੋਲ ਜਾਇਆ ਕਰੀਏ, ਉਹ ਹੀ ਕਹਿ ਦਿਆ ਕਰੇ, “ਮੈਂ ਨਹੀਂ ਲਿਖ ਸਕਦਾ ਮੈਂ ਤਾਂ ਚਮੜੀ ਦਾ ਡਾਕਟਰ ਹਾਂ, ਮੈਂ ਅੱਖਾਂ ਦਾ ਡਾਕਟਰ ਹਾਂ …

ਫਿਰ ਸਾਨੂੰ ਕਿਸੇ ਨੇ ਦੱਸਿਆ, “ਪੰਜ ਨੰਬਰ ਕਮਰੇ ਵਿੱਚ ਮੈਡੀਕਲ ਵਾਲੇ ਡਾਕਟਰ ਸਾਹਬ ਬਹਿੰਦੇ ਨੇ, ਉਹ ਕਰ ਦੇਣਗੇ” ਅਸੀਂ ਉੱਧਰ ਲੰਮੀ ਲਾਇਨ ਵਿੱਚ ਖੜ੍ਹੇ ਹੋ ਗਏਉਸਨੇ ਵੀ ਮਨ੍ਹਾ ਕਰ ਦਿੱਤਾਸਾਡੇ ਨਾਲ ਕੁੱਝ ਹੋਰ ਸਾਥੀ ਵੀ ਰਲ ਗਏਦੋ ਘੰਟੇ ਸਾਡੇ ਇੰਝ ਹੀ ਕਦੇ ਕਿਸੇ ਕੋਲ ਕਦੇ ਕਿਸੇ ਕੋਲ, ਖੱਜਲ ਖੁਆਰੀ ਵਿਚ ਲੰਘ ਗਏਅਸੀਂ ਦੋਬਾਰਾ ਫੀਸ ਵਾਲੀ ਖਿੜਕੀ ਕੋਲ ਚਲੇ ਗਏਉਨ੍ਹਾਂ ਨੂੰ ਸਾਰੀ ਕਹਾਣੀ ਦੱਸੀਉਹ ਕਹਿੰਦੇ, “ਐੱਸ.ਐੱਮ.ਓ. ਨੂੰ ਮਿਲ ਲਓ …

ਫਿਰ ਅਸੀਂ ਉੱਧਰ ਜਾਕੇ ਲਾਇਨ ਲਾ ਲਈ ਉਸ ਭਲੇ ਪੁਰਸ਼ ਨੇ ਡੋਪ ਟੈਸਟ ਕਰਵਾਉਣ ਲਈ ਪਰਚੀ ’ਤੇ ਲਿਖ ਦਿੱਤਾ

ਫੀਸ ਭਰਕੇ ਅਸੀਂ ਲੈਬ ਸਾਹਮਣੇ ਲਾਇਨ ਵਿੱਚ ਖੜ੍ਹੇ ਹੋ ਗਏਇੱਕ ਨਵਾਂ ਫਾਰਮ ਭਰਿਆ ਗਿਆ ਤੇ ਸਾਡਾ ਪਿਸ਼ਾਬ ਸੈਂਪਲ ਲੈ ਲਿਆ ਗਿਆਰਿਪੋਰਟ ਦੋ ਵਜੇ ਤੋਂ ਬਾਅਦ ਲਿਜਾਣ ਲਈ ਕਿਹਾ

ਸਾਡੇ ਵਿੱਚੋਂ ਕੁਝ ਸ਼ਹਿਰ ਆਪਣੇ ਕੰਮ ਧੰਦੇ ਲਈ ਚਲੇ ਗਏਅਸੀਂ ਉੱਥੇ ਹੀ ਬੈਠੇ ਗੱਲਾਂ ਕਰਨ ਲੱਗ ਪਏਇੱਕ ਸਾਥੀ ਦੇ ਮੂੰਹ ਵਿੱਚੋਂ ਸ਼ਰਾਬ ਦੀ ਹਵਾੜ੍ਹ ਆ ਰਹੀ ਸੀਮੈਂ ਕਿਹਾ, “ਯਾਰ, ਤੈਂ ਦਾਰੂ ਪੀਤੀ ਹੋਈ ਐ …

ਉਹ ਬੋਲਿਆ, “ਨਹੀਂ ਯਾਰ, ... ਇਹ ਤਾਂ ਰਾਤ ਜਿਆਦਾ ਪੀ ਲਈ ਸੀ, ਇਸ ਕਰਕੇ ਮੁਸ਼ਕ ਮਾਰਦੀ ਐਮੈਂ ਤਾਂ ਤੜਕੇ ਵੀ ਇੱਕ-ਦੋ ਪੈੱਗ ਲਾਉਣ ਲੱਗਿਆ ਤੀ, ਆ ਕੰਜਰਖਾਨਾ ਜਾ ਕਰਵਾਉਣਾ ਤੀ, ਤਾਂ ਨਹੀਂ ਪੀਤੀ … ਹੁਣ ਸਿਰ ਜਾ ਦੁਖੀ ਜਾਂਦਾ …

ਮੈਂ ਉਸਦੀਆਂ ਗੱਲਾਂ ਸੁਣਕੇ ਹੈਰਾਨ ਹੋ ਗਿਆ, ਇਸਨੂੰ ਡੋਪ ਟੈਸਟ ਦਾ ਡਰ ਹੀ ਨਹੀਂਮੈਂ ਦੋ ਦਿਨ ਪਹਿਲਾਂ ਪੀਤੀ ਬੀਅਰ ਤੋਂ ਹੀ ਡਰਦਾ ਰਿਹਾ

ਦੋ ਕੁ ਵਜੇ ਸਾਨੂੰ ਰਿਪੋਰਟ ਮਿਲ ਗਈਸਾਰਿਆਂ ਦੀ ਹੀ ਨੈਗਟਿਵ ਰਿਪੋਰਟ ਸੀਇੱਕ ਮਿੱਤਰ ਬਹੁਤ ਖ਼ੁਸ਼ ਸੀਕਾਰਨ ਪੁੱਛਿਆ ਕਹਿੰਦਾ, “ਮਹੀਨਾ ਪਹਿਲਾਂ ਮੇਰਾ ਪਾਜਟਿਵ ਆ ਗਿਆ ਸੀ, ਹੁਣ ਸਹੀ ਆਇਆ …

“ਕੀ ਕਾਰਨ ਸੀ?” ਮੈਂ ਉਸ ਨੂੰ ਸਵਾਲ ਕਰ ਦਿੱਤਾ

“ਕਦੇ-ਕਦੇ ਥੋੜ੍ਹੀ ਭੁੱਕੀ, ਅਫ਼ੀਮ ਜਾਂ ਗੋਲ਼ੀ ਗੱਪਾ ਖਾ ਲੈਂਦਾ ਸੀ …

ਅਸੀਂ ਰਿਪੋਰਟ ਲੈਕੇ ਸੇਵਾ ਕੇਂਦਰ ਜਾ ਉੰਨੀ ਸੌ ਰੁਪਏ ਭਰ ਦਿੱਤੇਲਾਇਸੰਸ ਰੀਨਿਊ ਲਈ ਖੱਜਲ ਖੁਆਰੀ ਤੋਂ ਬਿਨਾਂ ਦਿੱਤਾ ਚੌਤੀਂ ਸੌ ਰੁਪਇਆ ਜ਼ਿੰਦਗੀ ਵਿੱਚ ਪਹਿਲੀ ਵਾਰੀ ਦੁਖਿਆ

ਹੁਣ ਸਵਾਲ ਇਹ ਉੱਠਦਾ ਹੈ, ਡੋਪ ਟੈਸਟ ਦਾ ਜਿਹੜਾ ਬੰਝ ਖੜ੍ਹਾ ਕਰ ਦਿੱਤਾ, ਇਸ ਦਾ ਕੀ ਫ਼ਾਇਦਾ ਹੋਇਆਸ਼ਰਾਬ ਪਾਸ ਹੋਈ ਜਾਂਦੀ ਹੈ, ਜਿਹੜੀ ਸਾਰੀ ਪੁਆੜੇ ਦੀ ਜੜ੍ਹ ਹੈ, ਜਿਸ ਨੂੰ ਪੀ ਕੇ ਲੋਕ ਸੁੱਧ ਬੁੱਧ ਖੋਹ ਬੈਠਦੇ ਹਨਲੋਰ ਵਿੱਚ ਆਏ ਹਾਦਸਿਆਂ ਨੂੰ ਅੰਜਾਮ ਦੇ ਦਿੰਦੇ ਹਨਐੱਮ.ਪੀ. ਡਾਕਟਰ ਧਰਮਵੀਰ ਗਾਂਧੀ ਦੀ ਰਿਪੋਰਟ ਮੁਤਾਬਿਕ ਅਫੀਮ ਤੇ ਭੁੱਕੀ ਖਾਣ ਵਾਲਾ ਬੰਦਾ ਕਦੇ ਕੋਈ ਲੜਾਈ ਝਗੜਾ ਨਹੀਂ ਕਰਦਾਸ਼ਰਾਬ ਦੇ ਨਸ਼ੇ ਤੇ ਹੋਰ ਕੈਮੀਕਲ ਨਸ਼ਿਆਂ ਨਾਲ ਅਜਿਹੇ ਹਾਦਸੇ ਵਾਪਰਦੇ ਹਨਡੋਪ ਟੈਸਟ ਦੀ ਰਿਪੋਰਟ ਵਿੱਚ ਸ਼ਰਾਬ ਵਾਲਾ ਤਾਂ ਪਹਿਲਾਂ ਹੀ ਪਾਸ ਹੋ ਜਾਂਦਾ ਹੈ, ਬਾਕੀ ਦੁਬਾਰਾ ਪਾਸ ਹੋ ਜਾਂਦੇ ਹਨਫਿਰ ਡੋਪ ਟੈਸਟ ਦਾ ਕੀ ਫਾਇਦਾ? ਮਹਿਜ਼ ਇਹ ਤਾਂ ਪੈਸੇ ਇਕੱਠੇ ਕਰਨ ਦਾ ਇਕ ਜ਼ਰੀਆ ਬਣ ਗਿਆਵੱਖ-ਵੱਖ ਜ਼ਿਲ੍ਹਿਆਂ ਵਿੱਚ ਡੋਪ ਟੈਸਟ ਦੇ ਰੇਟ ਵੀ ਵੱਖ-ਵੱਖ ਹਨਤਾਜ਼ਾ ਰਿਪੋਰਟ ਮੁਤਾਬਿਕ ਡੋਪ ਟੈਸਟ ਕਿਟ ਦੀ ਕੀਮਤ 79.08 ਰੁਪਏ ਤੋਂ ਲੈਕੇ 200 ਰੁਪਏ ਹੈ, ਜਿਸਦੇ ਆਮ ਨਾਗਰਿਕ ਤੋਂ ਸਰਕਾਰੀ ਹਸਪਤਾਲਾਂ ਵਿੱਚ ਡੋਪ ਟੈਸਟ ਦੇ 1500 ਰੁਪਏ ਵਸੂਲੇ ਜਾਂਦੇ ਹਨ

ਲਗਦਾ ਹੈ ਡੋਪ ਟੈਸਟ ਪ੍ਰਦੂਸ਼ਨ ਸਰਟੀਫਿਕੇਟ ਦੀ ਤਰ੍ਹਾਂ ਬਣਾ ਦਿੱਤਾ ਹੈਟਰੈਫਕ ਪੁਲਿਸ ਕੇਵਲ ਪ੍ਰਦੂਸ਼ਨ ਵਾਲਾ ਕਾਗ਼ਜ਼ ਹੀ ਦੇਖਦੀ ਹੈ, ਚਾਹੇ ਗੱਡੀ ਜਿੰਨਾ ਮਰਜ਼ੀ ਧੂਆਂ ਮਾਰੀ ਜਾਵੇਅਸਲਾ ਲਾਇਸੰਸ ਲਈ ਵੀ ਇੱਕ ਕਾਗਜ਼ ਦਾ ਟੁਕੜਾ ਚਾਹੀਦਾ ਹੈ, ਬੰਦਾ ਚਾਹੇ ਸ਼ਰਾਬ ਨਾਲ ਟੱਲੀ ਹੋਵੇ ਪਰ ਡੋਪ ਟੈਸਟ ਵਿੱਚ ਉਹ ਵੀ ਪਾਸ ਹੈ

*****

(1286)

More articles from this author