NavroopSMutti714 ਨਵੰਬਰ ਸੀ ਰਾਤ ਮੈਂ ਆਪਣੀ ਡਿਊਟੀ ਸ਼ੁਰੂ ਕਰਨ ਤੋਂ ਪਹਿਲਾਂ ਫੋਨ ਉੱਤੇ ...
(29 ਦਸੰਬਰ 2019)

 

ਅਗਸਤ ਮਹੀਨੇ ਦੇ ਆਖਰੀ ਹਫਤੇ ਪੰਜਾਬ ਤੋਂ ਕੈਨੇਡਾ ਲਈ ਉਡਾਣ ਭਰਨੀ ਸੀਜਿਵੇਂ-ਜਿਵੇਂ ਸਾਡੇ ਚੱਲਣ ਦਾ ਸਮਾਂ ਨਜ਼ਦੀਕ ਆ ਰਿਹਾ ਸੀ ਤਿਵੇਂ-ਤਿਵੇਂ ਮਾਂ ਦੇ ਦਿਲ ਅੰਦਰ ਬੇਚੈਨੀ ਵਧਦੀ ਜਾ ਰਹੀ ਸੀਉਸ ਦੇ ਅੰਦਰ ਦੀ ਇਹ ਬੇਚੈਨੀ ਉਸ ਦੇ ਚਿਹਰੇ ਉੱਤੇ ਸਾਫ ਝਲਕ ਰਹੀ ਸੀਘਰੋਂ ਤੁਰਨ ਦਾ ਸਮਾਂ ਆ ਪਹੁੰਚਿਆ, ਕਾਰ ਦਾ ਡਰਾਈਵਰ ਜਲਦੀ ਤੁਰਨ ਦੇ ਇਸ਼ਾਰੇ ਕਰ ਰਿਹਾ ਸੀਮਾਂ ਨੇ ਦਿਲ ਤਗੜਾ ਜਿਹਾ ਕਰਕੇ ਸਭ ਨੂੰ ਵਾਰੀ-ਵਾਰੀ ਗੱਲ ਨਾਲ ਲਗਾਇਆਉਹ ਆਪਣਾ ਦਰਦ ਲੁਕਾਉਣਾ ਚਾਹੁੰਦੀ ਸੀ, ਪਰ ਉਸ ਦੀਆਂ ਅੱਖਾਂ ਉਸ ਦੇ ਕਹਿਣੇ ਵਿੱਚ ਨਾ ਰਹੀਆਂਪਿਛਲੇ 30 ਸਾਲ ਤੋਂ ਗੰਠੀਏ ਦੀ ਬਿਮਾਰੀ ਨਾਲ ਲੜਦਿਆਂ-ਲੜਦਿਆਂ ਉਸ ਦਾ ਸਰੀਰ ਕਾਫੀ ਕਮਜ਼ੋਰ ਹੋ ਚੁੱਕਾ ਸੀਪਰ ਅਜੇ ਵੀ ਉਸ ਨੇ ਬਿਮਾਰੀ ਨਾਲ ਜੂਝਣ ਦੀ ਹਿੰਮਤ ਨਹੀਂ ਸੀ ਛੱਡੀਘਰ ਦੇ ਮੁੱਖ ਦਰਵਾਜ਼ੇ ਉੱਤੇ ਪਹੁੰਚ ਕੇ ਉਸ ਨੇ ਤੇਲ ਚੋਇਆ ਅਤੇ ਸਾਡਾ ਸਭ ਦਾ ਮੂੰਹ ਮਿੱਠਾ ਕਰਵਾ ਕੇ ਸ਼ਗਨ ਕੀਤਾਜਦ ਅਸੀਂ ਸਭ ਕਾਰ ਵਿੱਚ ਬੈਠ ਗਏ ਤਾਂ ਉਹ ਜਲਦੀ ਨਾਲ ਕਾਰ ਵੱਲ ਵਧੀਉਹ ਸਾਨੂੰ ਫਿਰ ਤੋਂ ਆਪਣੀਆਂ ਬਾਹਾਂ ਵਿੱਚ ਲੈਣਾ ਚਾਹੁੰਦੀ ਸੀਇੰਝ ਲੱਗਦਾ ਸੀ ਕਿ ਉਹ ਸਾਨੂੰ ਆਪਣੇ ਅੰਦਰ ਸਮਾਂ ਲੈਣਾ ਚਾਹੁੰਦੀ ਸੀ ਤਾਂ ਕਿ ਕੋਈ ਵੀ ਸਾਨੂੰ ਉਸ ਤੋਂ ਦੂਰ ਨਾ ਕਰ ਸਕੇਪਾਣੀ ਚਾਹੇ ਉਸਦੀਆਂ ਅੱਖਾਂ ਵਿੱਚੋਂ ਹੀ ਡਿੱਗ ਰਿਹਾ ਸੀ, ਪਰ ਸਾਨੂੰ ਨਜ਼ਰ ਆ ਰਿਹਾ ਸੀ ਕਿ ਉਸ ਦਾ ਰੋਮ-ਰੋਮ ਰੋ ਰਿਹਾ ਸੀਪਤਾ ਨਹੀਂ ਉਸ ਨੂੰ ਕਿਸ ਅਣਜਾਣ ਹੋਣੀ ਦਾ ਭੈਅ ਸੀਮੇਰਾ ਬਾਪ ਬੜੇ ਮਜ਼ਬੂਤ ਦਿਲ ਦਾ ਮਾਲਕ ਹੈ, ਪਰ ਉਸ ਦਿਨ ਉਹ ਵੀ ਆਪਣੇ ਆਪ ਨੂੰ ਕਮਜ਼ੋਰ ਪੈਣ ਤੋਂ ਰੋਕ ਨਾ ਸਕਿਆ

ਘਰ ਤੋਂ ਦਿੱਲੀ ਅਤੇ ਫਿਰ ਕੈਨੇਡਾ ਤੀਕਰ ਸਿੱਧੀ ਉਡਾਣ ਦਾ ਸਫ਼ਰ ਬਹੁਤ ਥਕਾਊ ਸੀ ਪਰ ਏਅਰਪੋਰਟ ਤੋਂ ਬਾਹਰ ਆਉਂਦਿਆਂ ਹੀ ਇਸ ਮੁਲਕ ਦੀ ਖੂਬਸੂਰਤੀ ਅਤੇ ਸਾਫ਼ ਸਫਾਈ ਨੇ ਥਕਾਵਟ ਭੁਲਾ ਦਿੱਤੀ

ਘਰ ਦੀ ਖਿੜਕੀ ਤੋਂ ਸਾਹਮਣੇ ਦਿਸਦੀਆਂ ਪਹਾੜੀਆਂ ਅਤੇ ਉਹਨਾਂ ਉੱਤੇ ਪਈ ਬਰਫ਼ ਬਹੁਤ ਹੀ ਦਿਲਕਸ਼ ਜਾਪਦੀਹਰੇ ਭਰੇ ਰੁੱਖ ਅਤੇ ਪਤਝੜ ਕਾਰਨ ਉਹਨਾਂ ਤੋਂ ਇੱਕ-ਇੱਕ ਕਰ ਕੇ ਡਿੱਗਦੇ ਪੱਤੇ ਕਿਸੇ ਫਿਲਮ ਦੇ ਦ੍ਰਿਸ਼ ਦੀ ਤਰ੍ਹਾਂ ਜਾਪਦੇਸਾਫ਼ ਸੁਥਰਾ ਧੂੜ ਰਹਿਤ ਵਾਤਾਵਰਨ ਸੜਕਾਂ ਤੇ ਨਿਯਮਬੱਧ ਚੱਲਦੇ ਲੋਕ, ਸਿਹਤਮੰਦ ਖਾਧ-ਪਦਾਰਥ, ਟੂਟੀ ਵਿੱਚੋਂ ਸਿੱਧਾ ਪੀਣ ਯੋਗ ਸ਼ੁੱਧ ਅਤੇ ਕੁਦਰਤੀ ਤੱਤਾਂ ਭਰਪੂਰ ਪਾਣੀ, ਮਨ ਹੀ ਮਨ ਅੰਦਰ ਇਸ ਮੁਲਕ ਦੇ ਬਾਸ਼ਿੰਦਿਆਂ ਦੀ ਉਸਾਰੂ ਸੋਚ ਪ੍ਰਤੀ ਸਤਿਕਾਰ ਪੈਦਾ ਹੋਇਆ ਅਤੇ ਆਪਣੀ ਜਨਮ ਭੂਮੀ ਪ੍ਰਤੀ ਫਿਕਰਸਵੇਰੇ-ਸਵੇਰੇ ਖਿੜਕੀ ਤੋਂ ਪਰਦਾ ਹਟਾਉਂਦੇ ਤਾਂ ਸਾਹਮਣੇ ਅਮਰੀਕਾ ਦੀਆਂ ਬਰਫ ਲੱਦੀਆਂ ਪਹਾੜੀਆਂ ਨਜ਼ਰ ਆਉਂਦੀਆਂਤਨ-ਮਨ ਊਰਜਾ ਨਾਲ ਭਰ ਜਾਂਦਾਮਨ ਹੀ ਮਨ ਮੈਂ ਕਲਪਨਾ ਕਰਨੀ ਸ਼ੁਰੂ ਕਰ ਦਿੱਤੀ ਕਿ ਮੇਰੀ ਮਾਂ ਦਾ ਅੱਧਾ ਦੁੱਖ ਤਾਂ ਇਹਨਾਂ ਸੁਥਰੇ ਨਜ਼ਾਰਿਆਂ ਨੇ ਹਰ ਲੈਣਾ ਹੈ ਅਤੇ ਬਾਕੀ ਦਾ ਅੱਧਾ ਇਸ ਮੁਲਕ ਦੇ ਵਾਤਾਵਰਨ ਨੇ

ਭਾਰਤ ਰਹਿੰਦਿਆਂ ਮੈਂ ਅਕਸਰ ਖੇਤ ਦੇ ਸੰਬੰਧ ਵਿੱਚ ਪੰਜਾਬ ਤੋਂ ਯੂਪੀ ਜਾਇਆ ਕਰਦਾ ਸੀਕਈ ਵਾਰ ਮੈਂ ਮਹੀਨਿਆਂ ਬੱਧੀ ਉੱਥੇ ਰਿਹਾਉਹ ਹਮੇਸ਼ਾ ਮੈਂਨੂੰ ਹੱਸ ਕੇ ਘਰੋਂ ਤੋਰਦੀਪਰ ਹੁਣ ਜਦ ਮੈਂ ਕੈਨੇਡਾ ਤੋਂ ਉਸਨੂੰ ਫੋਨ ਕਰਦਾ ਤਾਂ ਉਹ ਹਰ ਵਾਰ ਦਿਲ ਭਰ ਲੈਂਦੀਮੈਂ ਹੌਸਲਾ ਦਿੰਦਾ ਕਿ ਮੰਮਾ, ਦਿਲ ਕਿਉਂ ਹੌਲਾ ਕਰਦੇ ਹੋ, ਆਪਾਂ ਸਾਰੇ ਇਕੱਠੇ ਹੀ ਰਹਾਂਗੇਚਾਹੇ ਇੰਡੀਆ ਰਹੀਏ, ਚਾਹੇ ਦੁਨੀਆਂ ਦੇ ਕਿਸੇ ਹੋਰ ਕੋਨੇ ਵਿੱਚਪਰ ਉਹ ਦਿਲ ਹੌਲਾ ਕਰਨੋ ਨਾ ਹਟਦੀਇਹ ਕੁਦਰਤ ਦਾ ਕੈਸਾ ਸੰਦੇਸ਼ ਸੀ, ਮੈਂਨੂੰ ਸਮਝ ਨਹੀਂ ਸੀ ਪੈ ਰਿਹਾ

ਇੱਥੇ ਪਹੁੰਚੇ ਹਰ ਪ੍ਰਵਾਸੀ ਦੀ ਪਹਿਲੀ ਦੌੜ ਹੁੰਦੀ ਹੈ ਕੰਮ ਕਾਰ ਦੀ ਤਲਾਸ਼ ਕਰਨਾ ਜੋ ਕਿ ਅਸੀਂ ਸ਼ੁਰੂ ਕਰ ਦਿੱਤੀ ਅਤੇ ਜਲਦੀ ਹੀ ਇੱਕ ਅਮਰੀਕਨ ਕੰਪਨੀ ਵਿੱਚ ਕੰਮ ਮਿਲ ਗਿਆਇਹ ਕੰਮ ਰਾਤ ਦਾ ਸੀਸ਼ਾਮ ਪਈ ਘਰੋਂ ਜਾਣਾ ਰਾਤ ਭਰ ਕੰਮ ਕਰਨਾ ਅਤੇ ਦਿਨ ਚੜ੍ਹੇ ਘਰ ਆ ਕੇ ਮੈਂ ਸੌਂ ਜਾਣਾਰਾਤ ਨੂੰ ਕੰਮ ਉੱਤੇ ਹੋਣ ਕਾਰਨ ਹੁਣ ਇੰਡੀਆ ਫੋਨ ਵੀ ਘੱਟ ਕਰ ਹੁੰਦਾਮਾਂ ਗਿਲਾ ਕਰਦੀ ਕਿ ਕਿੰਨੇ ਦਿਨ ਹੋ ਗਏ ਆ, ਬੱਚਿਆਂ ਨਾਲ ਗੱਲ ਨਹੀਂ ਕਰਵਾਈ? ਮੈਂ ਕਹਿੰਦਾ ਕਿ ਘਰ ਪਹੁੰਚ ਕੇ ਕਰਵਾਉਂਦਾ ਹਾਂਘਰ ਪਹੁੰਚਦਾ ਤਾਂ ਬੱਚੇ ਸਕੂਲ ਜਾਣ ਲਈ ਤਿਆਰ ਬੈਠੇ ਹੁੰਦੇਉਹ ਦਾਦਾ ਦਾਦੀ ਨੂੰ ਆਪਣੇ ਨਵੇਂ ਸਕੂਲ ਦੀਆਂ ਬਾਤਾਂ ਸੁਣਾਉਂਦੇਕਦੇ ਆਪਣਾ ਬੈੱਡਰੂਮ ਦਿਖਾਉਣ ਦੀ ਫਰਮਾਇਸ਼ ਕਰਦੇ ਅਤੇ ਕਦੇ ਕੁਝ ਹੋਰਮੈਂ ਅਕਸਰ ਮਹਿਸੂਸ ਕਰਦਾ ਕਿ ਮੇਰੇ ਮਾਪੇ ਮੇਰੇ ਤੋਂ ਵਧ ਪਿਆਰ ਮੇਰੇ ਬੱਚਿਆਂ ਨੂੰ ਦਿੰਦੇ ਨੇਸ਼ਾਇਦ ਸਾਰੇ ਦਾਦੇ-ਦਾਦੀਆਂ ਹੀ ਇੰਝ ਕਰਦੇ ਹੋਣਆਖਰ ਮੂਲ ਨਾਲੋਂ ਬਿਆਜ ਪਿਆਰਾ ਜੋ ਹੋਇਆ

12 ਨਵੰਬਰ ਨੂੰ ਸਾਰਾ ਸਿੱਖ ਜਗਤ ਗੁਰੂ ਨਾਨਕ ਪਤਿਸ਼ਾਹ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਿਹਾ ਸੀਮੁੱਖ ਸਮਾਗਮ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਨਗਰੀ ਅਤੇ ਮੂਲ ਮੰਤਰ ਉਚਾਰਨ ਸਥਲ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਸਨਮੇਰਾ ਘਰ, ਮੇਰਾ ਪਿੰਡ ਇਸ ਧਾਰਮਿਕ ਅਤੇ ਇਤਿਹਾਸਿਕ ਨਗਰੀ ਦੀ ਬੁੱਕਲ ਵਿੱਚ ਪੈਂਦਾ ਹੈਮੈਂ 10 ਨਵੰਬਰ ਨੂੰ ਆਪਣੇ ਪਿਤਾ ਜੀ ਨੂੰ ਇਹ ਪੁੱਛਣ ਲਈ ਫੋਨ ਕਰਿਆ ਕਿ ਹੁਣ ਇਸ ਵਕਤ ਤਾਂ ਉੱਥੇ ਖੂਬ ਰੌਣਕਾਂ ਹੋਣਗੀਆਂਉਹਨਾਂ ਦੱਸਿਆ ਕਿ ਤੇਰੀ ਮੰਮਾ ਠੀਕ ਨਹੀਂ ਹੈ, ਉਹਨੂੰ ਲੈ ਕੇ ਜਲੰਧਰ ਹਸਪਤਾਲ ਆਏ ਹੋਏ ਹਾਂਰਾਤ ਦੀ ਨੌਕਰੀ ਦੌਰਾਨ ਸਾਨੂੰ 12 ਵਜੇ ਅਤੇ ਫਿਰ ਤੜਕੇ ਸਾਡੇ ਤਿੰਨ ਵਜੇ ਦੋ ਵਾਰ ਅੱਧੇ-ਅੱਧੇ ਘੰਟੇ ਦੀ ਛੁੱਟੀ ਰੋਟੀ ਚਾਹ-ਪਾਣੀ ਆਦਿ ਵਾਸਤੇ ਹੁੰਦੀ ਹੈਜਦ ਦਾ ਮੈਂਨੂੰ ਮਾਂ ਦੀ ਤਬੀਅਤ ਦਾ ਪਤਾ ਚੱਲਿਆ ਤਾਂ ਮੈਂ ਛੁੱਟੀ ਵਕਤ ਸਾਥੀਆਂ ਨਾਲ ਬੈਠਣਾ ਛੱਡ ਦਿੱਤਾਮੈਂ ਹਰ ਬਰੇਕ ਉੱਤੇ ਕਿਸੇ ਕੋਨੇ ਵਿੱਚ ਕੋਈ ਕੁਰਸੀ ਮੱਲ ਕੇ ਇਕੱਲਾ ਬੈਠ ਜਾਂਦਾ ਅਤੇ ਮਾਂ ਦੀ ਸਿਹਤ ਬਾਰੇ ਪੁੱਛਣ ਲੱਗਦਾਦੋ ਦਿਨ ਤੱਕ ਇਹੀ ਜਵਾਬ ਮਿਲਦਾ ਰਿਹਾ ਕਿ ਟੈਸਟ ਹੋ ਰਹੇ ਹਨਰਿਪੋਰਟ ਆਉਣ ਉੱਤੇ ਪਤਾ ਚੱਲੇਗਾਪਹਿਲੇ ਦਿਨ ਉਹ ਦਰਦ ਨਾਲ ਕਰਾਹ ਰਹੀ ਸੀਦੂਸਰੇ ਦਿਨ ਉਹ ਆਰਾਮ ਦੀ ਨੀਂਦ ਨਹੀਂ ਸੀ ਸੁੱਤੀਉਸ ਦਾ ਦਿਮਾਗੀ ਤੰਤਰ ਦਰਦ ਨੂੰ ਮਹਿਸੂਸ ਕਰਨਾ ਹੀ ਬੰਦ ਕਰ ਰਿਹਾ ਸੀਤੀਸਰੇ ਦਿਨ ਡਾਕਟਰ ਨੇ ਕਿਹਾ ਕਿ ਹਾਲਤ ਕਰਿਟੀਕਲ ਹੈਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕੀਇਹ ਡਾਕਟਰ ਪਿਛਲੇ 15 ਸਾਲ ਤੋਂ ਉਹਨਾਂ ਦਾ ਇਲਾਜ ਕਰ ਰਿਹਾ ਸੀਮੈਂ ਫੋਨ ਕਰਿਆ ਤਾਂ ਡਾਕਟਰ ਨੇ ਕਿਹਾ ਕਿ ਮੈਂ ਆਪਣਾ ਪਰਿਵਾਰਕ ਮੈਂਬਰ ਸਮਝ ਕੇ ਤਨ-ਮਨ ਤੋਂ ਕੋਸ਼ਿਸ਼ ਕਰ ਰਿਹਾ ਹਾਂਮਨ ਨੂੰ ਹੌਸਲਾ ਹੋਇਆਪਰ ਬੇਚੈਨੀ ਨਾ ਹਟੀ

ਅਗਲੇ ਦਿਨ ਫੋਨ ਕਰਿਆ ਤਾਂ ਪਿਤਾ ਜੀ ਰੋਣ ਲੱਗੇ ਅਤੇ ਕਿਹਾ ਕਿ ਪੁੱਤਰਾ ਦਿਲ ਕਰੜਾ ਕਰਨਾ ਪੈਣਾਮੈਂ ਕਿਹਾ ਕਿ ਇੰਝ ਨਾ ਬੋਲੋਕਹਿੰਦੇ ਮੇਰਾ ਕਿਹੜਾ ਦਿਲ ਕਰਦਾ ਕਹਿਣ ਨੂੰ ਪਰ ਮੈਂਨੂੰ ਦਿਸਣ ਲੱਗ ਪਿਆਮੈਂ ਘਬਰਾਏ ਹੋਏ ਨੇ ਫਟਾਫਟ ਡਾਕਟਰ ਨੂੰ ਫੋਨ ਮਿਲਾਇਆ ਤਾਂ ਉਹਨਾਂ ਦੱਸਿਆ ਕਿ ਅੰਦਰੂਨੀ ਅੰਗਾਂ ਉੱਤੇ ਕਾਫੀ ਅਸਰ ਹੋਇਆ ਹੈ, ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਹਾਂਆਪਾਂ ਦੁਆ ਕਰੀਏਮੈਂ ਪੁੱਛਿਆ, ਉਮੀਦ ਹੈ ...? ਉਹਨਾਂ ਹਾਂ ਵਿੱਚ ਜਵਾਬ ਦਿੱਤਾਮੈਂ ਪਿਤਾ ਜੀ ਨੂੰ ਫੋਨ ਕਰਿਆ ਕਿ ਮੈਂ ਆ ਜਾਂਦਾ ਹਾਂਉਹ ਕਹਿਣ ਲੱਗੇ, ਤੂੰ ਕੀ ਕਰੇਗਾ ਆ ਕੇ, ਪੈਸੇ ਹੀ ਦੇਣੇ ਨੇਜੋ ਡਾਕਟਰ ਕਹਿੰਦੇ ਨੇ ਜਮ੍ਹਾਂ ਕਰਵਾ ਦਿੰਦੇ ਹਾਂਤੂੰ ਵੀ ਤਾਂ ਇਸ ਤੋਂ ਵਧ ਕੁਝ ਨਹੀਂ ਕਰ ਸਕਦਾਫਿਰ ਵੀ ਮੈਂਨੂੰ ਆਪਣੇ ਡਾਕਟਰ ਉੱਤੇ ਪੂਰਾ ਭਰੋਸਾ ਸੀ

14 ਨਵੰਬਰ ਸੀ ਰਾਤ ਮੈਂ ਆਪਣੀ ਡਿਊਟੀ ਸ਼ੁਰੂ ਕਰਨ ਤੋਂ ਪਹਿਲਾਂ ਫੋਨ ਉੱਤੇ ਪਲ-ਪਲ ਦੀ ਖਬਰ ਲੈ ਰਿਹਾ ਸੀਪਿਤਾ ਜੀ ਨੇ ਦੱਸਿਆ ਕਿ ਸਾਹ ਰੁਕਣ ਲੱਗ ਪਿਆ ਸੀਹੁਣ ਵੈਂਟੀਲੇਟਰ ਉੱਤੇ ਰੱਖਿਆ ਹੋਇਆ ਹੈਡਾਕਟਰ ਦੀ ਉਡੀਕ ਕਰ ਰਹੇ ਹਾਂਪਤਾ ਨਹੀਂ ਕਿਵੇਂ ਮੈਂ ਆਪਣੀ ਡਿਊਟੀ ਦੇ ਚਾਰ ਘੰਟੇ ਪੂਰੇ ਕੀਤੇ ਅਤੇ 12 ਵੱਜਦੇ ਹੀ ਫਟਾਫਟ ਬਰੇਕ ਰੂਮ ਵਿੱਚ ਪਹੁੰਚ ਕੇ ਫੋਨ ਕੀਤਾ ਤਾਂ ਅੱਗੋਂ ਜਵਾਬ ਸੀ, “ਮ੍ਰਿਤਕ ਦੇਹ ਲੈ ਕੇ ਜਾ ਰਹੇ ਹਾਂ, ਥੋੜ੍ਹੀ ਦੇਰ ਤੱਕ ਘਰ ਪਹੁੰਚਣ ਵਾਲੇ ਹਾਂ

ਮੇਰਾ ਦਿਮਾਗ ਸੁੰਨ ਹੋ ਗਿਆਕਾਲਜਾ ਫਟਣੇ ਉੱਤੇ ਆ ਗਿਆਦਿਲ ਕੀਤਾ ਧਾਹਾਂ ਮਾਰ-ਮਾਰ ਕੇ ਰੋਵਾਂਆਪਣੀ ਪੀੜਾ ਨਾਲ ਆਸਮਾਨ ਵਿੱਚ ਛੇਕ ਕਰ ਦੇਵਾਂ ਪਰ ਨਹੀਂ, ਦਿਮਾਗ ਇੱਕ ਦਮ ਹਰਕਤ ਵਿੱਚ ਆਇਆਇੱਥੇ ਰੋਵੇਂਗਾ ਤਾਂ ਤੈਨੂੰ ਚੁੱਪ ਕੌਣ ਕਰਵਾਏਗਾ? ਕੌਣ ਸਿਰ ਪਲੋਸੇਗਾ, ਕੌਣ ਸੀਨੇ ਲਾਵੇਗਾਇੱਥੇ ਤਾਂ ਸਭ ਨਵੇਂ ਨੇਕੋਈ ਹਫ਼ਤਾ ਪਹਿਲਾ ਮਿਲਿਆ ਅਤੇ ਕੋਈ 15 ਦਿਨ ਪਹਿਲਾਂਫਟਾਫਟ ਉੱਠ ਕੇ ਵਾਸ਼ਰੂਮ ਵਿੱਚ ਗਿਆ ਅਤੇ ਖੁਦ ਹੀ ਰੋ ਕੇ, ਖੁਦ ਨੂੰ ਹੀ ਚੁੱਪ ਕਰਾਉਣ ਲੱਗਾ

ਬਰੇਕ ਤੋਂ ਬਾਅਦ ਵਾਪਸ ਕੰਮ ਉੱਤੇ ਪਹੁੰਚੇਮੇਰੇ ਵੇਅਰ ਹਾਊਸ ਦੇ ਮੈਨੇਜਰ ਨੇ ਮੇਰੀਆਂ ਅੱਖਾਂ ਦਾ ਦਰਦ ਸਮਝ ਲਿਆਉਸ ਨੇ ਮੇਰੇ ਕੋਲ ਆ ਕੇ ਬੜੀ ਹਲੀਮੀ ਨਾਲ ਪੁੱਛਿਆਮੈਂ ਝੂਠ ਨਾ ਬੋਲ ਸਕਿਆਉਸ ਨੇ ਅਫਸੋਸ ਪ੍ਰਗਟ ਕਰਦਿਆਂ ਕੰਪਨੀ ਵਲੋਂ ਇਮਦਾਦ ਬਾਰੇ ਪੇਸ਼ਕਸ਼ ਕੀਤੀ

ਦੋ ਦਿਨ ਤੋਂ ਇਕੱਲਾ ਹੀ ਰੋ ਲੈਂਦਾ ਹਾਂ ਅਤੇ ਖੁਦ ਹੀ ਆਪਣੇ ਆਪ ਨੂੰ ਚੁੱਪ ਕਰਾ ਲੈਂਦਾ ਹਾਂਕਦੇ ਸੋਚਦਾ ਹਾਂ ਕਿ ਮੈਂ ਚਾਰ ਭੂਆ ਦਾ ਭਤੀਜਾ, ਚਾਰ ਮਾਮਿਆਂ ਦਾ ਭਾਣਜਾ, ਚਾਚੇ-ਤਾਏ, ਸ਼ਰੀਕਾ-ਭਾਈਚਾਰਾ, ਦੋਸਤ, ਇਹਨਾਂ ਸਾਰਿਆਂ ਨੇ ਮੈਂਨੂੰ ਅਨੇਕਾਂ ਵਾਰ ਸੀਨੇ ਲਗਾਉਣਾ ਸੀ, ਸਿਰ ਪਲੋਸਣਾ ਸੀਕਈ-ਕਈ ਦਿਨ ਮੇਰੇ ਅੰਗ ਸੰਗ ਰਹਿਣਾ ਸੀ, ਜਦ ਤੱਕ ਕਿ ਪਰਿਵਾਰ ਸਥਿਰ ਨਾ ਹੋ ਜਾਂਦਾਪਰ ਅਫਸੋਸ ਕਿ ਮੈਂ ਇਸ ਸਭ ਕੁਝ ਤੋਂ ਮਹਿਰੂਮ ਹਾਂਲਗਾਤਾਰ ਰੋ-ਰੋ ਕੇ ਬੁਖਾਰ ਹੋ ਗਿਆ ਹੈ, ਗਲਾ ਬੈਠ ਗਿਆ ਹੈ, ਬੋਲਣਾ ਮੁਸ਼ਕਿਲ ਹੋ ਗਿਆ ਹੈ

ਹੁਣ ਮੈਂਨੂੰ ਘਰੋਂ ਤੁਰਨ ਲੱਗਿਆਂ ਮੇਰੀ ਮਾਂ ਦਾ ਬਾਰ-ਬਾਰ ਰੋਣਾ ਸਮਝ ਆਉਣ ਲੱਗਾ ਹੈਹਰ ਫੋਨ ਕਾਲ ਉੱਤੇ ਉਸ ਦਾ ਦਿਲ ਭਰਨਾ ਸਮਝ ਆਉਣ ਲੱਗਾ ਹੈਸ਼ਾਇਦ ਕੁਦਰਤ ਨੇ ਉਸ ਨੂੰ ਸੰਕੇਤ ਦੇ ਦਿੱਤਾ ਸੀ ਕਿ ਹੁਣ ਦੁਬਾਰਾ ਮੇਲੇ ਨਹੀਂ ਹੋਣੇਮੇਰਾ ਅੰਦਰ ਦਰਦ ਨਾਲ ਨੱਕੋ-ਨੱਕ ਭਰਿਆ ਹੋਇਆ ਹੈ...

ਇਸ ਸਭ ਦੇ ਬਾਵਜੂਦ ਮੈਂ ਇੱਕ ਹੌਸਲਾ ਕੀਤਾ ਹੈ, ਹੁਣ ਮੈਂ ਆਪਣੇ ਕੰਮ ਉੱਤੇ ਆਪਣੇ ਸਾਥੀਆਂ ਸਾਹਮਣੇ ਨਹੀਂ ਰੋਂਦਾਉਹਨਾਂ ਦੇ ਹਾਸੇ ਵਿੱਚ ਹੱਸਣ ਦੀ ਕੋਸ਼ਿਸ਼ ਕਰਦਾ ਹਾਂਮੇਰੇ ਚਿਹਰੇ ਉੱਤੇ ਉਦਾਸੀ ਨਜ਼ਰ ਆ ਹੀ ਜਾਂਦੀ ਹੈ ਭਾਵੇਂ ਮੈਂ ਲੁਕਾਉਣ ਦੀ ਬਹੁਤ ਕੋਸ਼ਿਸ਼ ਕਰਦਾ ਹਾਂਜੇਕਰ ਕੋਈ ਪੁੱਛਦਾ ਹੈ ਤਾਂ ਮੈਂ ਕਹਿ ਦਿੰਦਾ ਹਾਂ ਕਿ ਬੁਖਾਰ ਹੈ...

ਮੇਰੇ ਨਾਲ ਕੰਮ ਕਰਦੀ ਇੱਕ ਭੋਲੀ ਜਿਹੀ ਕੁੜੀ ਮੈਂਨੂੰ ਦੋ ਦਿਨ ਤੋਂ ਕਹਿ ਰਹੀ ਹੈ ਕਿ ਭਾਜੀ ਉਦਾਸ ਹਨਅੱਜ ਫਿਰ ਪੁੱਛਣ ਲੱਗੀ ਤਾਂ ਮੇਰੇ ਮੂੰਹੋਂ ਸੱਚ ਰੋਕਿਆ ਨਾ ਗਿਆਕਹਿਣ ਲੱਗੀ ਕਿ ਮੈਂਨੂੰ ਅਫਸੋਸ ਹੈਦੋ ਕੁ ਮਿੰਟ ਬਾਅਦ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆਭੱਜੀ-ਭੱਜੀ ਆਈ ਅਤੇ ਮੈਂਨੂੰ ਜੱਫ਼ੀ ਵਿੱਚ ਲੈ ਕਿ ਕਹਿਣ ਲੱਗੀ ਕਿ ਭਾਜੀ ਬਹੁਤ ਬੁਰਾ ਹੋਇਆਪਤਾ ਨਹੀਂ ਕਮਲੀ ਨਾਲ ਕਿਹੜੀ ਸਾਂਝ ਹੋਵੇਗੀਇੱਕ ਪਰਿਵਾਰਕ ਮੈਂਬਰ ਹਨ ਮਨਧੀਰ ਸਿੰਘ ਉੱਪਲਮਿਹਨਤੀ ਅਤੇ ਜ਼ਮੀਨ ਨਾਲ ਜੁੜਿਆ ਇਨਸਾਨਬੇਗਾਨੇ ਮੁਲਕ ਵਿੱਚ ਪਰਿਵਾਰ ਜਿਹੀ ਅਪਣੱਤ ਦਾ ਅਹਿਸਾਸ ਕਰਵਾਉਂਦੇ ਹਨਮਾਮੇ-ਮਾਮੀਆਂ, ਚਾਚੇ-ਤਾਏ, ਦੋਸਤ-ਮਿੱਤਰ ਬਾਕੀ ਰਿਸ਼ਤੇਦਾਰ ਫੋਨ ਕਰ ਰਹੇ ਹਨਅਫ਼ਸੋਸ ਕਰ ਰਿਹੇ ਹਨਭਾਣਾ ਮੰਨਣ ਲਈ ਕਹਿ ਰਹੇ ਹਨਪਰ ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰ ਮਹਿਸੂਸ ਹੋਇਆ ਕਿ ਦਰਦ ਲਈ ਸਿਰਫ ਅੱਥਰੂ ਹੀ ਕਾਫ਼ੀ ਨਹੀਂ ਹੁੰਦੇਰੋਣ ਲਈ ਕਈ ਵਾਰ ਜ਼ਿੰਦਗੀ ਵਿੱਚ ਕਿਸੇ ਸੀਨੇ ਦੀ, ਕਿਸੇ ਗੋਂਦ ਦੀ ਵੀ ਜ਼ਰੂਰਤ ਹੁੰਦੀ ਹੈਇਹ ਦਰਦ ਮੇਰਾ ਇਕੱਲੇ ਦਾ ਨਹੀਂ ਹੈਸ਼ਾਇਦ ਮੇਰੇ ਜਿਹੇ ਸੈਕੜੇ, ਹਜ਼ਾਰਾਂ ਜਾਂ ਲੱਖਾਂ ਲੋਕਾਂ ਦਾ ਇਹੀ ਦਰਦ ਹੋਵੇਗਾਉਹਨਾਂ ਦੀ ਸੰਵੇਦਨਾ ਸਮਝਣ ਦੀ ਲੋੜ ਹੈਇਸ ਨੂੰ ਪੜ੍ਹਨ ਉਪਰੰਤ ਸ਼ਾਇਦ ਕਈ ਲੋਕਾਂ ਨੂੰ ਅਜਿਹਾ ਲੱਗੇਗਾ ਕਿ ਇਹ ਉਹਨਾਂ ਦੀ ਖੁਦ ਦੀ ਹੀ ਕਹਾਣੀ ਹੈਪਾਤਰ ਅਤੇ ਸਥਾਨ ਵੱਖਰੇ ਹੋ ਸਕਦੇ ਹਨ

ਭਾਰਤ ਵਿੱਚ ਮੈਂ ਮੀਡੀਆ ਹਾਊਸ ਨਾਲ ਜੁੜਿਆ ਰਿਹਾ ਹਾਂਕੈਨੇਡਾ ਆਉਣ ਤੋਂ ਬਾਅਦ ਕਈ ਵਾਰ ਲਿਖਣ ਨੂੰ ਮਨ ਕੀਤਾਬਹੁਤ ਕੁਝ ਲਿਖਣਾ ਚਾਹੁੰਦਾ ਸੀਪਰ ਸਦ ਅਫਸੋਸ, ਮੈਂ ਕਦੇ ਵੀ ਇਹ ਕਲਪਨਾ ਨਹੀਂ ਸੀ ਕਰੀ ਕਿ ਇਸਦੀ ਸ਼ੁਰੂਆਤ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਚੀਕ ਤੋਂ ਹੋਵੇਗੀ

ਕਦੇ ਮਨ ਕਰਦਾ ਹੈ ਕਿ ਮੈਂ ਆਪਣੇ ਜਨਮ ਭੂਮੀ ਮੁਲਕ ਦੇ ਹਾਕਮਾਂ ਦਾ ਗਲਮਾ ਫੜ ਕੇ ਪੁੱਛਾਂ ਕਿ ਤੁਸੀਂ ਸਾਨੂੰ ਚੰਗੀ ਵਿਵਸਥਾ ਕਿਉਂ ਨਹੀਂ ਦਿੱਤੀ? ਕਿਉਂ ਮੇਰੇ ਮੁਲਕ ਦਾ ਡਾਕਟਰ ਇੱਥੇ ਆ ਕੇ ਟਰੱਕ ਚਲਾਉਣ ਨੂੰ ਬਿਹਤਰ ਸਮਝਦਾ ਹੈ? ਕੀ ਤੁਸੀਂ ਕਦੇ ਸੁਧਰੋਗੇ? ਸਾਡੇ ਨਾਲ ਤਾਂ ਜੋ ਬੀਤੀ ਸੋ ਬੀਤੀ, ਕੀ ਤੁਸੀਂ ਆਉਣ ਵਾਲੀਆਂ ਨਸਲਾਂ ਨਾਲ ਵੀ ਇਹੀ ਵਤੀਰਾ ਕਰੋਗੇ?

ਕਦੇ-ਕਦੇ ਪੰਜਾਬ ਭਾਰਤ ਵਸਦੇ ਉਹਨਾਂ ਗ੍ਰੰਥੀ ਸਿੰਘਾਂ ਦਾ ਗਲਮਾ ਫੜਨ ਨੂੰ ਮਨ ਕਰਦਾ ਹੈ ਜੋ ਦਿਨ ਰਾਤ ਲੋਕਾਂ ਲਈ ਇਹ ਅਰਦਾਸਾਂ ਕਰਦੇ ਹਨ ਕਿ ਫਲਾਣੇ ਦੇ ਧੀ, ਪੁੱਤ ਨੂੰ ਫਲਾਣੇ ਮੁਲਕ ਦੀ ਪੀ.ਆਰ. ਜਾਂ ਨਾਗਰਿਕਤਾ ਮਿਲ ਜਾਏਤੁਸੀਂ ਇਹ ਅਰਦਾਸ ਕਿਉਂ ਨਹੀਂ ਕਰਦੇ ਕਿ ਸਾਡੇ ਆਪਣੇ ਮੁਲਕ ਵਿੱਚ ਵੀ ਉੱਨੀ ਹੀ ਖੁਸ਼ਹਾਲੀ ਅਤੇ ਬਿਹਤਰ ਵਿਵਸਥਾ ਹੋਏਕਿਸੇ ਬੇਗਾਨੇ ਮੁਲਕਾਂ ਦੀ ਪੀ.ਆਰ. ਝਾਕਣੀ ਹੀ ਨਾ ਪਏਕਿਸ ਦਾ ਦਿਲ ਕਰਦਾ ਹੈ ਆਪਣੀਆਂ ਜੜ੍ਹਾਂ ਨਾਲੋਂ ਟੁੱਟਣ ਨੂੰ?

ਕਦੇ ਦਿਲ ਕਰਦਾ ਹੈ ਕਿ ਰੱਬ ਨੂੰ ਹੀ ਗਲਮੇ ਤੋਂ ਫੜਿਆ ਜਾਵੇ, ਜਾਂ ਤਾਂ ਉਹ ਸਰਵ ਸ਼ਕਤੀਮਾਨ ਨਹੀਂ ਹੈ, ਜੇਕਰ ਹੈ ਤਾਂ ਸਾਰੀ ਪ੍ਰਿਥਵੀ ਉੱਤੇ ਇੱਕੋ ਜਿਹੀ ਵਿਵਸਥਾ ਕਿਉਂ ਨਹੀਂ ਬਣਾਈ? ਕਿਧਰੇ ਇੰਨਾ ਜ਼ਿਆਦਾ ਅੰਨ ਕਿ ਲੋਕ ਠੁੱਡੇ ਮਾਰਨ ਤੇ ਕਿੱਧਰੇ ਇੰਨੀ ਬਦਹਾਲੀ ਕਿ ਨਿੱਕੇ-ਨਿੱਕੇ ਜਵਾਕ ਭੁੱਖ ਪਿਆਸ ਨਾਲ ਮਰਦੇ ਪਏ ਨੇਇਸ ਰੱਬ ਨੇ ਕਿਉਂ ਨਹੀਂ ਸਾਰੀ ਧਰਤੀ ਅਤੇ ਮਾਨਵਤਾ ਨੂੰ ਇੱਕ ਬਰਾਬਰ ਖੁਸ਼ਹਾਲੀ ਦਿੱਤੀ? ਜੇਕਰ ਰੱਬ ਨੂੰ ਇਨਸਾਫ਼ ਕਰਨਾ ਆਉਂਦਾ ਹੁੰਦਾ, ਜੇ ਉਸ ਨੇ ਹਰ ਜਗ੍ਹਾ ਬਰਾਬਰ ਖੁਸ਼ਹਾਲੀ ਵਰਤਾਈ ਹੁੰਦੀ ਤਾਂ ਖੁਸ਼ਹਾਲੀ ਦੀ ਚਾਹਤ ਵਿੱਚ ਬੇਗਾਨੇ ਮੁਲਕਾਂ ਨੂੰ ਨਿਕਲੇ ਮਾਵਾਂ ਦੇ ਪੁੱਤਰਾਂ ਨੂੰ ਸਮੁੰਦਰਾਂ ਵਿੱਚ ਗਰਕ ਨਾ ਹੋਣਾ ਪੈਂਦਾ

ਅੰਤਲੇ ਸਮੇਂ ਵਿੱਚ ਮਾਂ ਦੇ ਕੋਲ ਨਾ ਹੋਣ ਦੀ ਚੀਸ ਰੂਹ ਨੂੰ ਅੰਦਰੇ ਅੰਦਰ ਖਾਈ ਜਾ ਰਹੀ ਹੈਸ਼ਾਇਦ ਹਰ ਪ੍ਰਵਾਸੀ ਨੇ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਮਰਹਲੇ ਉੱਤੇ ਇਸ ਪੀੜ ਨੂੰ ਹੰਢਾਇਆ ਹੋਵੇਗਾਜਿੱਥੇ ਪ੍ਰਵਾਸ ਨੇ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਖੁਸ਼ੀਆਂ ਅਤੇ ਖੁਸ਼ਹਾਲੀ ਦਿੱਤੀ ਹੈ, ਉੱਥੇ ਹੀ ਦਰਦ ਵੀ ਦਿੱਤੇ ਨੇਸ਼ਾਇਦ ਇਸੇ ਨੂੰ ਹੀ ਪ੍ਰਵਾਸ ਦਾ ਦਰਦ ਕਹਿੰਦੇ ਨੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1866)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਨਵਰੂਪ ਸਿੰਘ ਮੁੱਤੀ

ਨਵਰੂਪ ਸਿੰਘ ਮੁੱਤੀ

Abbotsford, British Columbia, Canada.
Phone: (778 - 536 - 9353)
Email: (muttinavroop@gmail.com)