GursharanK Moga7ਫਿਰ ਤੂੰ ਬੰਦਾ ਵੀ ਗਿਆਨੀ ਧਿਆਨੀ ਹੈਗਾਂ, ਆਹ ਕੀ ਨਵਾਂ ਈ ਸ਼ੋਸ਼ਾ ਛੱਡ ’ਤਾ ...
(20 ਨਵੰਬਰ 2019)

 

GursharanKMogaBookB2ਸਵੇਰ ਦੇ ਦਸ ਕੁ ਵੱਜੇ ਹੋਣਗੇਬੱਸ ਅੱਡੇ ਉੱਤੇ ਇੱਕ ਸਕੂਟਰ ਤੇਜ਼ੀ ਨਾਲ ਆਇਆ ਅਤੇ ਸੱਠ ਕੁ ਸਾਲਾਂ ਦੀ ਇੱਕ ਮਾਤਾ ਅਤੇ ਛੇ ਜਾਂ ਸੱਤ ਸਾਲਾਂ ਦੇ ਮੁੰਡੇ ਨੂੰ ਉਤਾਰ ਕੇ ਮੁੜ ਗਿਆਮਾਤਾ ਪਹਿਰਾਵੇ ਅਤੇ ਹੱਥ ਵਿੱਚ ਫੜੇ ਪੁਰਾਣੇ ਜਿਹੇ ਝੋਲੇ ਤੋਂ ਸਾਧਾਰਨ ਘਰ ਦੀ ਔਰਤ ਲੱਗਦੀ ਸੀਕੁਲਫ਼ੀ ਵਾਲੇ ਨੂੰ ਦੇਖ ਕੇ ਬੱਚਾ ਮਾਤਾ ਨੂੰ ਕੁਲਫ਼ੀ ਲੈ ਕੇ ਦੇਣ ਲਈ ਕਹਿਣ ਲੱਗਾਮਾਤਾ ਦੇ ਨਾਂਹ ਕਰਨ ’ਤੇ ਬੱਚਾ ਰੋਣ ਲੱਗ ਪਿਆਹਾਰ ਕੇ ਮਾਤਾ ਨੇ ਉਸਨੂੰ ਕੁਲਫ਼ੀ ਲੈ ਦਿੱਤੀ ਅਤੇ ਰੁਮਾਲ ਵਿੱਚ ਬੰਨ੍ਹੇ ਰੁਪਏ ਗਿਣਨ ਲੱਗ ਪਈ

ਇੰਨੇ ਨੂੰ ਬੱਸ ਆ ਗਈਕੁਦਰਤੀ ਮਾਤਾ ਅਤੇ ਮੇਰੀ ਸੀਟ ਨਾਲ ਨਾਲ ਸਨਕੰਡਕਟਰ ਟਿਕਟਾਂ ਕੱਟਣ ਲੱਗਾਬੱਸ ਸਵਾਰੀਆਂ ਨਾਲ ਤੂੜੀ ਵਾਂਗ ਭਰੀ ਹੋਈ ਸੀਮਾਤਾ ਚੁੱਪ ਕਰਕੇ ਬੈਠੀ ਸੀਮੁੰਡੇ ਨੇ ਮਾਤਾ ਨੂੰ ਟਿਕਟ ਲੈਣ ਲਈ ਕਿਹਾ ਤਾਂ ਮਾਤਾ ਨੇ ਹੱਥ ਦਾ ਇਸ਼ਾਰਾ ਕਰਕੇ ਉਸ ਨੂੰ ਚੁੱਪ ਕਰਾ ਦਿੱਤਾਕੰਡਕਟਰ ਅੱਗੇ ਲੰਘ ਗਿਆਬੱਚੇ ਨੇ ਕਿਹਾ, “ਬੀਬੀ ਤੂੰ ਟਿਕਟ ਨਹੀਂ ਲਈ, ਜੇ ਚੈੱਕਰ ਆ ਗਿਆ ਫਿਰ ਕੀ ਕਰਾਂਗੇ?”

ਮਾਤਾ ਗੁੱਸੇ ਵਿੱਚ ਬੋਲੀ, “ਤੇਰੇ ਪਿਉ ਨੇ ਪੰਜਾਹ ਤਾਂ ਰੁਪੀਈਏ ਦਿੱਤੇ ਨੇ ਕੁਲ, ਵਿੱਚੋਂ ਦਸਾਂ ਦੀ ਤੂੰ ਕੁਲਫ਼ੀ ਖਾ ਲਈ ਬਾਬੇ ਨੂੰ ਮੱਥਾ ਵੀ ਟੇਕਣਾ ਆਪਾਂ, ਟਿਕਟ ਰਹਿਣ ਦਿੰਨੇ ਆਂਨਾਲੇ ਇਹ ਬਥੇਰਾ ਝੋਲਾ ਭਰੀ ਫਿਰਦਾ, ਦੋ ਟਿਕਟਾਂ ਨਾਲ ਇਹਨੂੰ ਕੀ ਫ਼ਰਕ ਪੈਂਦਾ? ਆਪਾਂ ਬਾਬੇ ਨੂੰ ਵੀਹ ਰੁਪਏ ਮੱਥਾ ਟੇਕਾਂਗੇ, ਪੁੱਤ, ਬੜਾ ਪੁੰਨ ਲੱਗਦਾ

ਮੁੰਡਾ ਬੱਸ ਦੀ ਬਾਰੀ ਵਿੱਚੋਂ ਬਾਹਰ ਉਸਾਰੀ ਅਧੀਨ ਸੜਕ ਤੋਂ ਉੱਡਦੀ ਮਿੱਟੀ ਵੱਲ ਦੇਖ ਲੱਗ ਪਿਆ। ਆਪਣੀ ਮੰਜ਼ਿਲ ਉੱਤੇ ਪਹੁੰਚਣ ਤੱਕ ਮੈਂ ਮਾਤਾ ਦੀ ਅਜੀਬੋ ਗਰੀਬ ਫਿਲਾਸਫ਼ੀ ਬਾਰੇ ਸੋਚਦੀ ਰਹੀ

**

ਸ਼ਹਿਰ ਦੇ ਭੀੜ ਭਰੇ ਬਜ਼ਾਰ ਵਿੱਚ ਦੋ ਪੇਂਡੂ ਲੱਗਦੇ ਆਦਮੀ ਤੁਰੇ ਜਾ ਰਹੇ ਸਨਵੱਡੀ ਉਮਰ ਦਾ ਆਦਮੀ ਅੱਗੇ ਸੀ ਅਤੇ ਨੌਜਵਾਨ ਦਿਸਦਾ ਆਦਮੀ ਕੁਝ ਪਿੱਛੇਨੌਜਵਾਨ ਨੇ ਉੱਚੀ ਆਵਾਜ਼ ਵਿੱਚ ਪੁੱਛਿਆ, “ਚਾਚਾ ਹੁਣ ਕਿੱਥੇ ਜਾਣਾ?”

ਮੂਹਰਲਾ ਆਦਮੀ ਕਹਿੰਦਾ, “ਆਹ ਐਥੇ ਨੇੜੇ ਈ ਫੋਟੋਗਰਾਫਰ ਦੀ ਦੁਕਾਨ ’ਤੇ ਚੱਲਦੇ ਆਂ

ਨੌਜਵਾਨ ਨੇ ਕੁਝ ਸੋਚਿਆ ਅਤੇ ਕਹਿਣ ਲੱਗਾ, “ਚਾਚਾ, ਮੁੰਡਾ ਕਿੱਥੇ ਮੰਗ ਲਿਆ ਫੇਰ?”

“ਯਾਰ ਮੁੰਡਾ ਕਿੱਥੋਂ ਮੰਗ ਲਿਆ ਮੈਂ, ਛੇ ਮਹੀਨੇ ਪਹਿਲਾਂ ਤਾਂ ਕੁੜੀ ਦਾ ਵਿਆਹ ਕੀਤਾ ਹਾਲੇ ਉਹੀ ਕਰਜ਼ਾ ਨਹੀਂ ਲੱਥਾ ਹੁਣ ਤੱਕ

ਨੌਜਵਾਨ ਪੁੱਛਣ ਲੱਗਾ, “ਫਿਰ ਆਹ ਫੋਟੋਗਰਾਫਰ ਵਾਲੀ ਕੀ ਕਹਾਣੀ ਐ, ਚਾਚਾ?”

ਦੂਜਾ ਆਦਮੀ ਸਮਝਾਉਣ ਲੱਗਾ, “ਓਏ ਇਹ ਤਾਂ ਪਰਸੋਂ ਕਰੂਏ ਦਾ ਵਰਤ ਐਆਪਣੀ ਰਾਣੀ ਵਰਤ ਰੱਖਣ ਲਈ ਪਿੰਡ ਆਈ ਹੋਈ ਹੈਇਹ ਮੂਵੀ ਬਣਾਊਗਾ ਵਰਤ ਦੀ

GursharanKMogaBookA2ਨੌਜਵਾਨ ਹੈਰਾਨ ਜਿਹਾ ਹੋ ਕੇ ਬੋਲਿਆ, “ਆਪਾਂ ਨੂੰ ਤਾਂ ਬਾਬੇ ਨਾਨਕ ਨੇ ਵਰਤ ਰੱਖਣ ਦੀ ਮਨਾਹੀ ਕੀਤੀ ਐ ਨਾ ਹੀ ਪਹਿਲਾਂ ਕਦੇ ਆਪਣੀਆਂ ਬੁੜ੍ਹੀਆਂ ਕੁੜੀਆਂ ਨੇ ਵਰਤ ਰੱਖੇ ਆਫਿਰ ਤੂੰ ਬੰਦਾ ਵੀ ਗਿਆਨੀ ਧਿਆਨੀ ਹੈਗਾਂ, ਆਹ ਕੀ ਨਵਾਂ ਈ ਸ਼ੋਸ਼ਾ ਛੱਡ ’ਤਾ - ਕੁੜੀ ਨੇ ਵਰਤ ਰੱਖਣਾ?”

ਚਾਚਾ ਖਿਝ ਕੇ ਕਹਿਣ ਲੱਗਾ, “ਮੈਂ ਤੈਨੂੰ ਕੀ ਦੱਸਾਂ? ਆਹ ਸਰਪੰਚਾਂ ਦੀ ਕੁੜੀ ਵੀ ਵਰਤ ਰੱਖਣ ਖਾਤਰ ਆਈ ਹੋਈ ਆਫ਼ੋਟੋਗਰਾਫ਼ਰ ਵਾਲਾ ਪੰਗਾ ਉਨ੍ਹਾਂ ਨੇ ਪਾਇਆਤੇਰੀ ਚਾਚੀ ਨੇ ਵੀ ਮੂਵੀ ਬਣਾਉਣ ਦਾ ਰੇੜਕਾ ਪਾਇਆ ਹੋਇਆ ਐਫੋਟੋਗਰਾਫਰ, ਕੱਪੜੇ ਲੀੜੇ ਅਤੇ ਇੱਕ ਅੱਧਾ ਗਹਿਣਾ ਵੀ ਪਾਉਣਾ ਪੈਣਾਪੂਰੇ ਲੱਖ ਰੁਪਏ ਦਾ ਖ਼ਰਚਾ ਗਣਾਇਆ ਤੇਰੀ ਚਾਚੀ ਨੇ

ਸਾਰਾ ਕੁਝ ਸੁਣ ਕੇ ਨੌਜਵਾਨ ਦੀ ਚਾਲ ਮੱਠੀ ਪੈ ਗਈਸ਼ਾਇਦ ਆਪਣੀ ਬੇਰੁਜ਼ਗਾਰੀ ਅਤੇ ਕੋਠੇ ਜਿੱਡੀ ਹੋਈ ਭੈਣ ਦੇ ਵਿਆਹ ਬਾਰੇ ਸੋਚਦਾ ਹੋਵੇ

**

ਸ਼ਹਿਰ ਦੀ ਮੁੱਖ ਸੜਕ ਉੱਤੇ ਇੱਕ ਜੋਤਿਸ਼ ਸ਼ਾਸ਼ਤਰ ਦੀ ਦੁਕਾਨ ਦੇ ਗੇਟ ਅੱਗੇ ਖੜ੍ਹਾ ਇੱਕ ਪੇਂਡੂ ਜੋੜਾ ਕੁਝ ਗਿਣਤੀਆਂ ਮਿਣਤੀਆਂ ਕਰ ਰਿਹਾ ਸੀਫਿਰ ਉਹ ਬੱਸ ਅੱਡੇ ਵੱਲ ਨੂੰ ਤੁਰ ਪਏਉਹ ਕਾਫ਼ੀ ਫ਼ਿਕਰਮੰਦ ਜਾਪਦੇ ਸਨਔਰਤ ਨੇ ਗੱਲ ਛੇੜੀ, “ਐਤਕੀਂ ਬਾਬੇ ਨੇ ਪੈਸੇ ਤਾਂ ਬੇਸ਼ੱਕ ਵੱਧ ਲੈ ਲਏ ਪਰ ਭਰੋਸਾ ਪੂਰਾ ਦਿੱਤਾ ਕਿ ਕੰਮ ਬਣ ਜਾਊ

ਆਦਮੀ ਨੇ ਇਸ ਗੱਲ ਦਾ ਉੱਤਰ ਦੇਣਾ ਮੁਨਾਸਿਬ ਨਾ ਸਮਝਿਆ ਅਤੇ ਆਪਣੀ ਤੋਰ ਤੁਰਦਾ ਰਿਹਾ

ਔਰਤ ਉਦਾਸ ਜਿਹੀ ਹੋ ਗਈਫਿਰ ਆਪਣੇ ਆਪ ਨਾਲ ਗੱਲਾਂ ਕਰਨ ਵਾਂਗੂੰ ਬੋਲੀ, “ਚੱਲ ਕੋਈ ਗੱਲ ਨਹੀਂ, ਦਿਵਾਲੀ ਨੇੜੇ ਹੋਣ ਕਰਕੇ ਹਰੇਕ ਚੀਜ਼ ਮਹਿੰਗੀ ਮਿਲਦੀ ਐ, ਇਹਨੇ ਵੀ ਆਪਣਾ ਰੇਟ ਵਧਾ ਦਿੱਤਾਜੁਆਕਾਂ ਨੂੰ ਸਮਝਾ ਦਿਆਂਗੇ, ਕੁੜੀ ਤਾਂ ਨਹੀਂ ਕੁਝ ਕਹਿੰਦੀ ਪਰ ਹੈਪੀ ਜਰੂਰ ਖਰੂਦ ਕਰੂਗਾ

ਥੋੜ੍ਹੇ ਜਿਹੇ ਚਿਰ ਬਾਅਦ ਔਰਤ ਨੇ ਆਦਮੀ ਨੂੰ ਪੁੱਛਿਆ ਕਿ ਜੇਕਰ ਉਸ ਦੀ ਜੇਬ ਵਿੱਚ ਕੁਝ ਰੁਪਏ ਹਨ ਤਾਂ ਬੱਚਿਆਂ ਦੇ ਖਾਣ ਲਈ ਕੁਝ ਖਰੀਦ ਲਈਏ, ਨਿਆਣੇ ਹੱਥਾਂ ਵੱਲ ਝਾਕਣਗੇਆਦਮੀ ਨੇ ਦੱਸਿਆ ਕਿ ਉਸ ਨੇ ਸਾਰੇ ਪੈਸੇ ਔਰਤ ਨੂੰ ਹੀ ਦੇ ਦਿੱਤੇ ਸਨਉਸ ਦੀ ਜੇਬ ਵਿੱਚ ਸਿਰਫ਼ ਟੈਂਪੂ ਦਾ ਕਿਰਾਇਆ ਹੈਉਹ ਠੱਗੇ ਜਿਹੇ ਮਹਿਸੂਸ ਕਰਦੇ ਪਿੰਡ ਨੂੰ ਜਾਣ ਵਾਲੇ ਟੈਂਪੂ ਨੂੰ ਉਡੀਕਣ ਲੱਗ ਪਏ

ਘਰ ਆ ਕੇ ਮੈਂ ਟੀ ਵੀ ਲਾਇਆ ਤਾਂ ਇੱਕ ਧਾਰਮਿਕ ਸਥਾਨ ਉੱਤੇ ਗੀਤ ਸੰਗੀਤ ਦੇ ਪ੍ਰੋਗਰਾਮ ਦਾ ਪ੍ਰਸਾਰਣ ਚੱਲ ਰਿਹਾ ਸੀਇੱਕ ਗਾਇਕ ਗਾ ਰਿਹਾ ਸੀ ਅਤੇ ਲੋਕ ਮੀਂਹ ਵਾਂਗ ਉਸ ਉੱਤੋਂ ਨੋਟ ਵਰ੍ਹਾ ਰਹੇ ਸਨਜਿਹੜਾ ਵੀ ਕੋਈ ਉੱਠਦਾ ਇਉਂ ਨੋਟਾਂ ਦੀ ਬਰਸਾਤ ਕਰਦਾ, ਜਿਵੇਂ ਹੁਣੇ ਹੁਣੇ ਉਸ ਦੀ ਲਾਟਰੀ ਨਿੱਕਲੀ ਹੋਵੇ ਅਤੇ ਉਸ ਕੋਲ ਅਥਾਹ ਧਨ ਹੋਵੇਇੱਕ ਮੁੰਡਾ ਹੱਥ ਵਿੱਚ ਤੰਗਲੀ ਜਿਹੀ ਫੜ ਕੇ ਨੋਟ ਇਕੱਠੇ ਕਰ ਰਿਹਾ ਸੀ, ਜਿਨ੍ਹਾਂ ਦੀਆਂ ਬੇਮੌਸਮੇ ਪਏ ਗੜਿਆਂ ਵਾਂਗੂ ਤਹਿਆਂ ਲੱਗੀਆਂ ਹੋਈਆਂ ਸਨਇੱਕ ਵੱਡੇ ਰੁਤਬੇ ਵਾਲਾ ਦਿਸਦਾ ਆਦਮੀ ਮਹਿੰਗੇ ਅਤੇ ਭੜਕੀਲੇ ਕੱਪੜੇ ਪਹਿਨੀ, ਹੱਥਾਂ ਵਿੱਚ ਚਾਰ ਪੰਜ ਮੁੰਦਰੀਆਂ ਪਾਈ ਸਟੇਜ ਉੱਤੇ ਸਸ਼ੋਭਿਤ ਸੀ
ਵਿੱਤ ਮੰਤਰੀ ਅਨੁਸਾਰ ਸੂਬੇ ਦੀ ਆਰਥਿਕ ਹਾਲਤ ਡਾਵਾਂਡੋਲ ਹੈਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਮੁਲਾਜ਼ਮ ਹੜਤਾਲਾਂ ਕਰ ਰਹੇ ਹਨਇਹ ਸਾਰਾ ਵਰਤਾਰਾ ਮੇਰੀ ਸਮਝੋਂ ਬਾਹਰ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1816)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਗੁਰਸ਼ਰਨ ਕੌਰ ਮੋਗਾ

ਗੁਰਸ਼ਰਨ ਕੌਰ ਮੋਗਾ

Phone: (91 - 98766 - 35262)
Email: (gursharankaur335@gmail.com)