HarjitDeol7ਬੁੜ੍ਹਾਪੇ ਵਿੱਚ ਕਨੇਡਾ ਆ ਵੜੇ ਤੇ ਵੀਰਿਆ ਮਾੜੀ ਕਿਸਮਤ ਕਹੋ ਜਾਂ ਚੰਗੀ ...
(31 ਅਕਤੂਬਰ 2019)

 

ਸੈਰ ਕਰਦਿਆਂ ਉਹ ਅਕਸਰ ਮੈਂਨੂੰ ਮਿਲਦੇਕਾਫੀ ਸਮਾਂ ਗੱਲ ਦੁਆ ਸਲਾਮ ਤੱਕ ਹੀ ਸੀਮਤ ਰਹੀਇੱਕ ਦਿਨ ਉਹ ਸੈਰ ਤੋਂ ਥੱਕ ਕੇ ਉਸੇ ਬੈਂਚ ਉੱਤੇ ਆ ਬਿਰਾਜੇ ਜਿੱਥੇ ਮੈਂ ਪਹਿਲਾਂ ਤੋਂ ਬੈਠਾ ਸਾਂਸਤਿ ਸ੍ਰੀ ਅਕਾਲ ਉਪਰੰਤ ਗੱਲਬਾਤ ਚੱਲ ਨਿਕਲੀ, ਕਹਿੰਦੇ, “ਆਹ ਜਗਮੀਤ ਸਿਓਂ ਨੇ ਕਮਾਲ ਕਰ ’ਤੀ ਕਨੇਡਾ ਦੇ ਪਰਧਾਨ ਮੰਤਰੀ ਦਾ ਦਾਅਵੇਦਾਰ ਬਣ ਗਿਆ

ਮੈਂ ਕਿਹਾ, “ਜਨਾਬ ਇਹ ਤਾਂ ਠੀਕ ਆ ਪਰ ਉਸਨੇ ਅੱਤਵਾਦ ਦੀ ਸਪਸ਼ਟ ਨਿੰਦਾ ਨਾ ਕਰਕੇ ਚੰਗਾ ਨਹੀਂ ਕੀਤਾ

ਉਹ ਕਹਿੰਦੇ, “ਵੀਰਿਆ, ਉਸ ਵੇਲੇ ਉਹ ਨਿੱਕਾ ਜਾ ਤੀ

ਮੈਂ ਕਿਹਾ, “ਜਨਾਬ 84 ਵੇਲੇ ਤਾਂ ਉਹ ਹੋਰ ਵੀ ਨਿੱਕਾ ਜਿਹਾ ਤੀ ਤੇ ਕਾਮਾਗਾਟਾਮਾਰੂ ਵੇਲੇ ਤਾਂ ਜੰਮਿਆ ਹੀ ਨਹੀਂ ਤੀ, ਤਾਂ ਉਹਨਾਂ ਘਟਨਾਵਾਂ ਬਾਰੇ ਕਿਵੇਂ ਜਾਣ ਗਿਆ?

“ਆਪਾਂ ਉਸੇ ਨੂੰ ਸਪੋਟ ਕਰਨੀ ਆ ਮੇਰਾ ਗਵਾਂਢੀ ਵੀ ਕਹਿੰਦਾ, ਪ੍ਰਿੰਸੀਪਲ ਸਾਹਬ, ਆਪਾਂ ਜਗਮੀਤ ਸਿਓਂ ਜਿਤਾਉਣਾ

ਪ੍ਰਿੰਸੀਪਲ ਸਾਹਬ? ਮੇਰਾ ਮੱਥਾ ਠਣਕਿਆਪੁੱਛਿਆ, “ਸਰ ਜੀ, ਆਪਦਾ ਸ਼ੁਭ ਨਾਂਅ?

ਉਹ ਕਹਿੰਦੇ, “ਪ੍ਰਿੰਸੀਪਲ ਨਛੱਤਰ ਸਿਓਂ

ਮੈਂ ਸ਼ਸ਼ੋਪੰਜ ਵਿੱਚ ਪੈ ਗਿਆਕੁਝ ਸੋਚ ਕੇ ਮੈਂ ਕਿਹਾ, “ਛੱਡੀਏ ਖਹਿੜਾ ਰਾਜਨੀਤੀ ਦਾ ... ਕੋਈ ਸਾਹਿਤਕ ਗੱਲ ਕਰੀਏਸੁਣਿਆ ਪਈ ਬਲਦੇਵ ਸਿੰਘ ਸੜਕਨਾਮਾ ਦੀ ਨਵੀਂ ਪੁਸਤਕ ਸੂਰਜ ਦੀ ਅੱਖ ਪੜ੍ਹਨਯੋਗ ਹੈ, ਕਿਤੋਂ ਮਿਲੇ ਤਾਂ ਪੜ੍ਹਾਂਗੇਆਪਨੇ ਪੜ੍ਹੀ ...?

ਉਹ ਚੁੱਪ ਰਹੇਮੈਂ ਫਿਰ ਕਿਹਾ, “ਪ੍ਰਿੰਸੀਪਲ ਸਰਵਨ ਸਿੰਘ ਹੋਰੀਂ ਖਬਰਨਾਮਾ ਵਿੱਚ ਗਾਰਗੀ ਬਾਰੇ ਲਿਖ ਰਹੇ ਆਬੜਾ ਦਿਲਚਸਪ ਹੁੰਦਾ ਹੈਉਹ ਫਿਰ ਚੁੱਪ ਰਹੇਮੈਂ ਸੋਚਿਆ ਪਈ ਧਾਰਮਕ ਸਾਹਿਤ ਪੜ੍ਹਦੇ ਹੋਣੇ ਆਪੁੱਛਿਆ, “ਸਰ ਜੀ, ਪਾਂਧੀ ਸਾਹਿਬ ਤਾਂ ਜਰੂਰ ਪੜ੍ਹੇ ਹੁਣੇ ਆ?”

ਉਹ ਕੁਝ ਖਿਝ ਕੇ ਬੋਲੇ, “ਭਰਾਵਾ ਪੜ੍ਹੇ ਹੁੰਦੇ ਤਾਂ ਇੱਥੇ ਵੀਹ ਸਾਲ ਫਾਰਮਾਂ ਵਿੱਚ ਧੱਕੇ ਕਿਓਂ ਖਾਂਦੇ? ਕੋਈ ਸੌਖੀ ਚੱਜ ਦੀ ਜੌਬ ਨਾ ਕਰਦੇਸਕੂਲ ਦੇ ਤਾਂ ਅਸੀਂ ਨੇੜਿਓਂ ਨਹੀਂ ਲੰਘੇਤੇ ਵੀਰਿਆ ਤੂੰ ਕਤਾਬਾਂ ਦੀ ਗੱਲ ਕਰਦੈਂ

ਮੈਂ ਪੁੱਛਿਆ, “ਸਰ ਜੀ, ਆਹ ਨਾਂਅ ਨਾਲ ਪ੍ਰਿੰਸੀਪਲ?” ਉਹ ਕਹਿੰਦੇ, “ਤੂੰ ਹੁਣ ਖਹਿੜੇ ਹੀ ਪੈ ਗਿਆ ਐਂ ਤਾਂ ਦੱਸ ਦਿੰਦੇ ਆਂ, ਨਹੀਂ ਤਾਂ ਕੰਮ ਇਵੇਂ ਹੀ ਚੱਲੀ ਜਾਂਦਾ ਹੈਕਿਸੇ ਨਹੀਂ ਪੁੱਛਿਆ ਅੱਜ ਤਾਂਈਂਪੰਜਵੀਂ ਵਿੱਚ ਪੜ੍ਹਦਾ ਸਾਂ ਤਾਂ ਇੱਕ ਦਿਨ ਪਤਾ ਨਹੀਂ ਮੈਂਨੂੰ ਕੀ ਸੁੱਝੀ ਕਿ ਮੈਂ ਪ੍ਰਿੰਸੀਪਲ ਦੀ ਗੈਰਹਾਜਰੀ ਵਿੱਚ ਖਾਲੀ ਪਈ ਉਸ ਦੀ ਕੁਰਸੀ ਉੱਤੇ ਜਾ ਬੈਠਿਆਮਾੜੀ ਕਿਸਮਤ, ਉਸੇ ਵੇਲੇ ਪ੍ਰਿੰਸੀਪਲ ਸਾਹਿਬ ਆ ਗਏਇਸ ਤੋਂ ਬਾਅਦ ਵੀਰਿਆ ਜੋ ਹੋਈ ਦੱਸਣ ਦੀ ਲੋੜ ਨਹੀਂਮੈਂ ਜਿਦ ਠਾਣ ਲਈ ਪਈ ਸਕੂਲੇ ਨਹੀਂ ਵੜਨਾਪੜ੍ਹਨ ਵਿੱਚ ਅਸਾਂ ਪਹਿਲਾਂ ਹੀ ਫਾਡੀ ਸਾਂਬਾਪੂ ਨੇ ਬਥੇਰਾ ਜ਼ੋਰ ਲਾਇਆ ਪਰ ਆਪਾਂ ਅੱਗ ਲੱਗਣੀਆਂ ਕਿਤਾਬਾਂ ਤੋਂ ਖਹਿੜਾ ਛੁੜਾ ਹੀ ਲਿਆ ਤੇ ਵਾਹੀ ਵਿੱਚ ਪੈ ਗਏਮੇਰੀ ਹਰਕਤ ਸਭ ਨੂੰ ਪਤਾ ਲੱਗ ਗਈ ਤੇ ਮੇਰੀ ਅੱਲ ‘ਪ੍ਰਿੰਸੀਪਲ’ ਪੈ ਗਈਬੁੜ੍ਹਾਪੇ ਵਿੱਚ ਕਨੇਡਾ ਆ ਵੜੇ ਤੇ ਵੀਰਿਆ ਮਾੜੀ ਕਿਸਮਤ ਕਹੋ ਜਾਂ ਚੰਗੀ, ਮੇਰੇ ਪਿੰਡ ਦੇ ਦੋ ਜਣੇ ਇੱਥੇ ਵੀ ਆਣ ਮਿਲੇ ਤੇ ਜੁੜ ਗਿਆ ਨਾਂਅ ਨਾਲ ਪ੍ਰਿੰਸੀਪਲਉੱਦਾਂ ਤੂੰ ਹੀ ਪਹਿਲੀ ਵਾਰ ਮੇਰੇ ਪੋਤੜੇ ਫਰੋਲੇ ਆ, ਨਹੀਂ ਤਾਂ ਵਧੀਆ ਚੱਲੀ ਜਾਂਦੀ ਆਲੋਕ ਇੱਜ਼ਤ ਈ ਬੜੀ ਕਰਦੇ ਆਕਈ ਕਲੱਬਾਂ ਆਲੇ ਮੈਂਨੂੰ ਪਰਧਾਨ ਬਨੌਣ ਨੂੰ ਫਿਰਦੇ ਸੀ, ਮੈਂ ਈ ਜਵਾਬ ਦੇ ’ਤਾਢਕੀ ਈ ਠੀਕ ਆਚੰਗਾ ਸਾਸਰੀਕਾਲ, ਬਹੂ ਪਰੌਂਠੇ ਬਣਾਈ ‘ਬੇਕਫਾਸਟ’ ਲਈ ਵੇਟ ਕਰਦੀ ਹੋਣੀ ਆ ... ਤੇ ਉਹ ਉੱਠ ਕੇ ਤੁਰ ਪਏ

ਮੈਂ ਦੇਰ ਤੱਕ ਤੁਰੇ ਜਾਂਦੇ ‘ਪ੍ਰਿੰਸੀਪਲ ਸਾਹਬ’ ਦੀ ਪਿੱਠ ਤੱਕਦਾ ਰਿਹਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1792)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਹਰਜੀਤ ਦਿਓਲ

ਹਰਜੀਤ ਦਿਓਲ

Brampton, Ontario, Canada.
Phone: (1 - 647 - 763 - 9242)
Email: (sarjit125@gmail.com)