NareshGupta7ਅੱਜ ਅਸੀਂ ਬੇਗਾਨਿਆਂ ਨੂੰ ਪ੍ਰਭਾਵਿਤ ਕਰਨ ਖਾਤਿਰ ਆਪਣਿਆਂ ਨੂੰ ਅਣਗੌਲਿਆ ...
(17 ਸਤੰਬਰ 2019)

 

ਇੰਨੇ ਵਾਰੀ ਤਾਂ ਇੱਕ ਮਾਂ ਵੀ ਇੱਕ ਦਿਨ ਵਿੱਚ ਆਪਣੇ ਨਵਜੰਮੇ ਬੱਚੇ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈਂਦੀ ਹੋਣੀ ਜਿੰਨੇ ਵਾਰੀ ਅੱਜ ਤਕਰੀਬਨ ਹਰ ਕੋਈ ਆਪਣੇ ਮੋਬਾਇਲ ਫੋਨ ਨੂੰ ਉਠਾ-ਉਠਾ ਕੇ ਵੇਖਦਾ ਹੈਅੱਜ ਮੋਬਾਇਲ ਫੋਨ ਸਿਰਫ ਫੋਨ ਕਰਨ ਅਤੇ ਸੁਣਨ ਦਾ ਜ਼ਰੀਆ ਨਾ ਰਹਿ ਕੇ ਤਰ੍ਹਾਂ-ਤਰ੍ਹਾਂ ਦੇ ਮਨੋਰੰਜਨਾਂ ਦਾ ਸਾਧਨ ਬਣ ਚੁੱਕਾ ਹੈ। ਅੱਜ ਦਾ ਸੱਚ ਤਾਂ ਇਹ ਹੈ ਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਅਸੀਂ ਇਸ ਉਪਕਰਨ ਦੇ ਗੁਲਾਮ ਬਣ ਚੁੱਕੇ ਹਾਂ, ਆਦੀ ਹੋ ਚੁੱਕੇ ਹਾਂਵਟਸਐੱਪ, ਫੇਸਬੁੱਕ, ਯੂਟਿਊਬ, ਸਟੇਟਸ, ਚੈਟ, ਤੋਂ ਹੁੰਦੇ ਹੋਏ ਸਾਡੀ ਜ਼ਿੰਦਗੀ 15 ਸਕਿੰਟਾਂ ਦੇ ਟਿੱਕ ਟੌਕ ਗਾਣੇ ਤੱਕ ਪਹੁੰਚ ਚੁੱਕੀ ਹੈਇੱਕ ਕਮਰੇ ਦੇ ਵਿੱਚ ਬੈਠੇ ਚਾਰ ਜਣੇ ਗੱਲਾਂ ਤਾਂ ਨਾ ਮਾਤਰ ਹੀ ਕਰਨਗੇ ਸਗੋਂ ਆਪਣੇ ਮਹਿੰਗੇ ਤੋਂ ਮਹਿੰਗੇ ਮੋਬਾਇਲਾਂ ਦੀ ਸਕਰੀਨ ਉੱਤੇ ਹੱਥ ਵੱਧ ਚਲਾਉਣਗੇਜ਼ਰਾ ਆਪਾਂ ਸੋਚੀਏ, ਕੀ ਆਪਾਂ ਇਹ ਸਹੀ ਰਾਹ ਚੁਣਿਆ ਹੈ ਜਾਂ ਅਸੀਂ ਆਪਣੇ ਪਤਨ ਦਾ ਇੱਕ ਹੋਰ ਕਾਰਨ ਖੁਦ ਹੀ ਈਜਾਦ ਕਰ ਲਿਆ ਹੈ?

ਵਧ ਰਹੀ ਅਬਾਦੀ, ਵਧ ਰਹੀਆਂ ਬੀਮਾਰੀਆਂ, ਨਬਜ਼ ਫੜ ਕੇ ਰੋਗ ਦੱਸਣ ਵਾਲੇ ਵੈਂਦਾਂ ਦਾ ਖਾਤਮਾ, ਡਾਕੂ ਬਣ ਰਹੇ ਡਾਕਟਰ ਜਿਨ੍ਹਾਂ ਨੂੰ ਬੇਮਤਲਬੇ ਟੈਸਟ ਕਰਵਾ ਕੇ ਵੀ ਰੋਗਾਂ ਦਾ ਪਤਾ ਨਹੀਂ ਲੱਗਦਾ, ਜ਼ਮੀਰੋਂ ਸੱਖਣੇ ਇਨਸਾਨ ਜੋ ਜਿਸ ਦਰਖਤ ਦੀ ਟਾਹਣੀ ਉੱਤੇ ਬੈਠੇ ਨੇ, ਉਸੇ ਨੂੰ ਵੱਢਣ ਉੱਤੇ ਲੱਗੇ ਹੋਏ ਨੇਕੁੜੀਆਂ-ਚਿੜੀਆਂ ਦੇ ਵੈਰੀ ਹੈਵਾਨ, ਦੇਸ਼ ਦੇ ਲੋਕਾਂ ਨੂੰ ਆਪਣਾ ਮੋਹਰਾ ਬਣਾ ਕੇ ਆਪਣੀ ਕੁਰਸੀ ਬਚਾਉਣ ਖਾਤਿਰ ਜਾਤ-ਪਾਤ, ਕਰਜ਼ੇ ਮੁਆਫ, ਬਿਜਲੀ ਮੁਆਫ ਅਤੇ ਰਿਜ਼ਰਵੇਸ਼ਨ ਵਰਗੇ ਭੈੜੇ ਪੱਤੇ ਖੇਡਣ ਵਾਲੇ ਲੀਡਰ, ਕੀ ਸਾਡੇ ਦੇਸ਼ ਨੂੰ ਡੋਬਣ ਲਈ ਪਹਿਲਾਂ ਇਹ ਰੋਗ ਘੱਟ ਸਨ ਜੋ ਹਰ ਇੱਕ ਦੇ ਹੱਥ ਇਹ ਡੀਕਰਾ ਇਸ ਤਰ੍ਹਾਂ ਫੜਾ ਦਿੱਤਾ ਜਿਵੇਂ ਇੱਕ ਅਫੀਮਚੀ ਆਪਣੀ ਡੱਬੀ ਨੂੰ ਹਰ ਵਕਤ ਸੀਨੇ ਨਾਲ ਲਾਈ ਰੱਖਣ ਲਈ ਮਜਬੂਰ ਹੁੰਦਾ ਹੈ

ਬੇਸ਼ੱਕ ਸਮੇਂ ਨਾਲ ਬਦਲਣਾ ਚਾਹੀਦਾ ਹੈ ਤੇ ਵਕਤ-ਵਕਤ ਉੱਤੇ ਤਰੱਕੀ ਕਰਦੇ ਰਹਿਣਾ ਚਾਹੀਦਾ ਹੈ ਪਰ ਤਰੱਕੀ ਦਾ ਮਤਲਬ ਉੱਨਤੀ ਹੁੰਦਾ ਹੈ ਨਾ ਕਿ ਸੱਭਿਆਚਾਰ ਵਿੱਚ ਨਿਘਾਰਅਸੀਂ ਤਾਂ ਸਿਰਫ ਕਾਗਜ਼ੀ ਤਰੱਕੀ ਨੂੰ ਹੀ ਤਰੱਕੀ ਸਮਝ ਲਿਆ ਹੈ, ਦਿਮਾਗ ਤਾਂ ਸਾਡੇ ਅੰਦਰੋਂ ਖੋਖਲੇ ਹੋ ਰਹੇ ਹਨਅਸੀਂ ਛੋਟੇ ਤੋਂ ਛੋਟੇ ਜੋੜ ਕਰਨ ਵੇਲੇ ਕੈਲਕੂਲੇਟਰ ਦਾ ਸਹਾਰਾ ਲੈਂਦੇ ਹਾਂ, ਆਪਣੇ ਦਿਮਾਗ ਨੂੰ ਲਾਉਣਾ ਤਾਂ ਅਸੀਂ ਜਿਵੇਂ ਛੱਡ ਹੀ ਦਿੱਤਾ ਹੈਜੇਕਰ ਕੋਈ 5-7 ਰਕਮਾਂ ਦਾ ਜੋੜ ਅਸੀਂ ਆਪਣੇ ਦਿਮਾਗ ਨਾਲ ਕਰ ਵੀ ਲਈਏ, ਸਾਨੂੰ ਵਿਸਵਾਸ਼ ਨਹੀਂ ਹੁੰਦਾ, ਫਿਰ ਕੈਲਕੂਲੇਟਰ ਉੱਤੇ ਤਸੱਲੀ ਕਰਦੇ ਹਾਂਸਾਡੀ ਤਰੱਕੀ ਦਾ ਤਾਂ ਉਹ ਹਾਲ ਹੈ ਕਿ ਤਵੇ ਵਾਲੀ ਰੋਟੀ ਵੱਲ ਝਾਕੀ ਜਾਂਦੇ ਹਾਂ ਤੇ ਥਾਲੀ ਵਾਲੀ ਰੋਟੀ ਕੁੱਤਾ ਚੁੱਕੀ ਜਾਂਦਾ ਹੈ

ਦਰਅਸਲ, ਅਸੀਂ ਅੱਜ ਕਿਸੇ ਨੂੰ ਵੀ ਦੋਸ਼ੀ ਕਹਿਣ ਦੇ ਹੱਕਦਾਰ ਨਹੀਂ ਰਹੇ ਕਿਉਂਕਿ ਅੱਜ ਹਰ ਕੋਈ ਆਪਣੀ ਸਮਰੱਥਾ ਮੁਤਾਬਕ ਜਿੰਨਾ ਵੀ ਸ੍ਰਿਸ਼ਟੀ ਨੂੰ ਬਰਬਾਦ ਕਰ ਸਕਦਾ ਹੈ, ਕਰ ਰਿਹਾ ਹੈਦਰਖਤ ਵੱਢ ਕੇ ਇੱਕ ਰੁੱਖ ਸੌ ਸੁੱਖ ਦਾ ਨਾਅਰਾ ਦੇ ਰਿਹਾ ਹੈਗਰਭ ਵਿੱਚ ਲੜਕੀਆਂ ਦੀਆਂ ਹੱਤਿਆਵਾਂ ਕਰਕੇ ਤੇ ਧਰਤੀ ਵਿੱਚੋਂ ਪਾਣੀ ਨੂੰ ਖਾਤਮੇ ਵੱਲ ਲਿਜਾ ਕੇ “ਕੁੱਖ ਵਿੱਚ ਧੀ ਤੇ ਜ਼ਮੀਨ ਵਿੱਚ ਪਾਣੀ, ਮੁੱਕ ਗਏ ਤਾਂ ਖਤਮ ਕਹਾਣੀ” ਦਾ ਨਾਅਰਾ ਦੇ ਰਿਹਾ ਹੈਅਸੀਂ ਇਹ ਕਿਸ ਨੂੰ ਦੱਸ ਰਹੇ ਹਾਂ? ਆਉਣ ਵਾਲੀਆਂ ਆਪਣੀਆਂ ਨਸਲਾਂ ਨੂੰ ਆਪਣੇ ਹੀ ਕੀਤੇ ਹੋਏ ਉਹ ਕੰਮ ਦੱਸ ਰਹੇ ਹਾਂ ਜਿਨ੍ਹਾਂ ਬਾਰੇ ਸੁਣ ਕੇ ਉਹ ਸਾਨੂੰ ਲੱਖ ਲਾਹਨਤਾਂ ਪਾਉਣਗੇਬੰਜਰ ਜਮੀਨ ਦੇ ਕਿੱਲੇ, ਦਰਖਤਾਂ, ਜਾਨਵਰਾਂ ਤੋਂ ਸੱਖਣੇ ਤੇ ਪ੍ਰਦੂਸ਼ਣ ਨਾਲ ਭਰਪੂਰ ਸਿਰਫ ਮੋਬਾਇਲਾਂ ਦੇ ਟਾਵਰ ਵੱਡੇ ਵੱਡੇ ਦੈਂਤਾਂ ਦੀ ਤਰ੍ਹਾਂ ਖੜ੍ਹੇ, ਜ਼ਹਿਰੀਲੀਆਂ ਹਵਾਵਾਂ ਨੂੰ ਹੋਰ ਵੀ ਡਰਾਵਣਾ ਬਣਾਉਂਦੇ ਹੋਏ, ਜਦੋਂ ਕੋਈ ਇਹ ਮੰਜਰ ਆਪਣੀਆਂ ਤਰਸਦੀਆਂ ਅੱਖਾਂ ਨਾਲ ਤੱਕੇਗਾ ਤਾਂ ਉਦੋਂ ਉਹ ਮਰੀਆਂ ਰੂਹਾਂ ਵੀ ਕੰਬ ਉੱਠਣਗੀਆਂ, ਜੋ ਇਸ ਸਭ ਲਈ ਜ਼ਿੰਮੇਵਾਰ ਹਨ

ਅੱਜ ਅਸੀਂ ਬੇਗਾਨਿਆਂ ਨੂੰ ਪ੍ਰਭਾਵਿਤ ਕਰਨ ਖਾਤਿਰ ਆਪਣਿਆਂ ਨੂੰ ਅਣਗੌਲਿਆ ਕਰ ਰਹੇ ਹਾਂਵਟਸਐਪ ਉੱਤੇ ਤਕਰੀਬਨ ਰੋਜ਼ਾਨਾ ਮੈਸੇਜ ਭੇਜਣ ਵਾਲੇ ਕੋਲੋਂ ਦੀ ਇਸ ਤਰ੍ਹਾਂ ਲੰਘ ਜਾਂਦੇ ਹਨ ਜਿਵੇਂ ਜਾਣਦੇ ਵੀ ਨਾ ਹੋਣਅੰਗਰੇਜ਼ੀ ਦੀ ਇੱਕ ਕਹਾਵਤ ਦੇ ਮਤਲਬ ਅਨੁਸਾਰ ਬਹੁਤਾਤ ਹਰ ਇੱਕ ਚੀਜ਼ ਦੀ ਮਾੜੀ ਹੁੰਦੀ ਹੈ’ ਪਰ ਅਸੀਂ ਤਾਂ ਅੱਜ ਬਹੁਤਾਤ ਤੋਂ ਵੀ ਅੱਗੇ ਲੰਘ ਗਏ ਹਾਂਛੇ ਮਹੀਨੇ ਦਾ ਬੱਚਾ ਵੀ ਮੋਬਾਇਲ ਨੂੰ ਸਾਡੇ ਹੱਥਾਂ ਵਿੱਚੋਂ ਖੋਹਣ ਲੱਗਦਾ ਹੈ ਕਿਉਂਕਿ ਉਹ ਦੇਖਦਾ ਹੈ ਕਿ ਅਸੀਂ ਹਰ ਵਕਤ ਉਸ ਵਿੱਚ ਕੀ ਦੇਖਦੇ ਹਾਂ

ਕੋਈ ਸਮਾਂ ਸੀ ਜਦੋਂ ਸਾਡੇ ਬਜੁਰਗ ਸਿਨੇਮਾ ਦੇਖਣਾ ਵੀ ਮਾੜਾ ਸਮਝਦੇ ਸਨਫਿਰ ਹੌਲੀ ਹੌਲੀ ਹਰ ਘਰ, ਫਿਰ ਹਰ ਕਮਰੇ ਵਿੱਚ ਟੀ.ਵੀ ਆ ਗਏਸ਼ਰਮ ਦੀਆਂ ਕੰਧਾਂ ਢਹਿਣ ਲੱਗ ਪਈਆਂਕੋਈ ਅਜਿਹਾ ਸੀਨ ਜੋ ਪਰਿਵਾਰ ਵਿੱਚ ਬੈਠ ਕੇ ਨਾ ਦੇਖਿਆ ਜਾ ਸਕਦਾ ਹੋਵੇ, ਉਹ ਟੀ.ਵੀ ਉੱਤੇ ਆਉਣ ਸਮੇਂ ਬੇਚਾਰਾ ਬਜ਼ੁਰਗ ਹੀ ਪਾਸਾ ਵੱਟ ਕੇ ਇੱਧਰ-ਉੱਧਰ ਟਲ ਜਾਂਦਾ ਸੀ ਪਰ ਹੁਣ ਜਦੋਂ ਅੱਜ ਉਹ ਉਪਕਰਨ ਜੋ ਤੁਹਾਨੂੰ ਉਹ ਸਭ ਕੁਝ ਦਿਖਾ ਸਕਦਾ ਹੈ,ਤੁਸੀਂ ਸੋਚਦੇ ਹੋ ਉਸਦਾ ਨਾਮ ਹੈ ਮੋਬਾਇਲ ਤੇ ਅੱਜ ਤਕਰੀਬਨ ਹਰ ਸ਼ਖਸ ਕੋਲ ਹੈ ਤਾਂ ਸ਼ਰਮ-ਲਾਜ ਕਿੱਥੇ ਰਹਿ ਗਈ

ਫਲੱਸ਼ ਦੇ ਬਟਨ ਨਾਲੋਂ ਕਈ ਗੁਣਾਂ ਵੱਧ ਜਰਮ ਮੋਬਾਇਲ ਦੀ ਸਕਰੀਨ ਉੱਤੇ ਹੁੰਦੇ ਹਨ ਜਿਸ ਨੂੰ ਅਸੀਂ ਹਰ ਵਕਤ ਟੱਚ ਕਰਦੇ ਹਾਂ ਤੇ ਕਦੇ ਸਾਫ ਕਰਨ ਦੀ ਜ਼ਰੂਰਤ ਵੀ ਨਹੀਂ ਸਮਝਦੇਤਾਂ ਕੀ ਅਸੀਂ ਬੀਮਾਰੀਆਂ ਨੂੰ ਖੁਦ ਸੱਦਾ ਨਹੀਂ ਦੇ ਰਹੇ? ਉਹ ਹਸਪਤਾਲ ਜਿੱਥੇ ਕਦੇ ਰੋਜਾਨਾ 40 ਮਰੀਜ਼ ਵੀ ਨਹੀਂ ਹੁੰਦੇ ਸਨ ਅੱਜ 400 ਮਰੀਜ਼ ਰੋਜਾਨਾ ਦੇ ਹਨਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਦਿਮਾਗ ਉੱਤੇ ਬਹੁਤ ਅਸਰ ਕਰਦੀ ਹੈ ।ਜੇਕਰ ਹੋ ਸਕੇ ਤਾਂ ਲੰਬੇ ਸਮੇਂ ਦੀ ਗੱਲਬਾਤ ਲਈ ਲੈਂਡ ਲਾਈਨ ਫੋਨ ਦੀ ਵਰਤੋਂ ਕਰਨੀ ਚਾਹੀਦੀ ਹੈ

ਆਖਿਰ ਸੱਚ ਤਾਂ ਇਹ ਹੈ ਕਿ ਇਸ ਤਰ੍ਹਾਂ ਹਰ ਵਕਤ ਹਰ ਕਿਸੇ ਦੇ ਹੱਥਾਂ ਵਿੱਚ, ਸਾਡੇ ਆਪਣੇ ਹੱਥਾਂ ਦੀ ਕਠਪੁਤਲੀ ਬਣਨ ਦੀ ਬਜਾਏ ਸਾਨੂੰ ਹੀ ਆਪਣੀਆਂ ਉਂਗਲੀਆਂ ਤੇ ਨਚਾਉਣ ਵਾਲਾ ਮੋਬਾਇਲ ਨਾਮ ਦਾ ਇਹ ਖਿਡੌਣਾ ਤਕਰੀਬਨ ਹਰ ਪੱਖੋਂ ਖਤਰਨਾਕ ਹੈਇਸਦਾ ਘੱਟ ਤੋਂ ਘੱਟ ਇਸਤੇਮਾਲ ਕਰੋਇਹ ਨਾ ਹੋਵੇ ਕਿ ਜਿਵੇਂ ਇਸ ਰਾਹੀਂ ਕਿਸੇ ਵੀ 5-7 ਮਿੰਟ ਦੇ ਗਾਣੇ ਨੂੰ 15 ਸਕਿੰਟਾਂ ਵਿੱਚ ਬਦਲ ਕੇ ਟਿੱਕ ਟੌਕ ਦਾ ਨਾਮ ਦੇ ਦਿੱਤਾ ਹੈ, ਕਿਤੇ ਸਾਡੀ ਜ਼ਿੰਦਗੀ ਦਾ ਰਾਗ ਵੀ ਇਉਂ ਟਿੱਕ ਟੌਕ ਨਾ ਹੋ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1738)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਨਰੇਸ਼ ਗੁਪਤਾ

ਨਰੇਸ਼ ਗੁਪਤਾ

Tapa Mandi, Barnala, Punjab, India.
Phone: (91 - 94638 - 66178)

Email: (kumarnaresh7265@gmail.com)