ButaSWakaf7ਅਗਲੇ ਹੀ ਪਲ ਉਸ ਦੇ ਛੋਹਲੇ ਹੱਥਾਂ ਨੇ ਸਰੀਏ ਦੇ ਇੱਕ ਟੁਕੜੇ ਨੂੰ ...
(13 ਸਤੰਬਰ 2019)

 

ਜਦੋਂ ਵੀ ਉਸ ਨੂੰ ਕੋਈ ਗੱਲ ਆਖਣੀ ਤਾਂ ਉਸ ਨੇ ਅੱਗੋਂ ਝੱਟ ਉੱਤਰ ਦੇਣਾ, ‘ਕੋਈ ਨੀ, ਕੋਈ ਨੀ, ਯੋਧਿਆ, ਜਿਵੇਂ ਤੂੰ ਕਹੇਂ ਉਵੇਂ ਹੀ ਹੋਊ।’ ਜੇ ਕਿਸੇ ਨੇ ਉਸ ਦਾ ਹਾਲ ਚਾਲ ਪੁੱਛਣਾ ਤਾਂ ਉਸ ਨੇ ਫਿਰ ਕਹਿਣਾ, ‘ਬੱਸ ਵਧੀਆ ਆ ਯੋਧਿਆ! ... ਤੂੰ ਸੁਣਾ? ਆਪਣੇ ਹਾਣ ਪ੍ਰਵਾਣਦਿਆਂ ਤੇ ਛੋਟਿਆਂ ਨੂੰ ਬੁਲਾਉਣ ਲਈ ਉਹ ਅਕਸਰ ਹੀ ‘ਯੋਧਾ’ ਸੰਬੋਧਨੀ ਸ਼ਬਦ ਵਰਤਦਾਮੈਂਨੂੰ ਇਹ ਸ਼ਬਦ ਬਹੁਤ ਪ੍ਰਭਾਵਿਤ ਕਰਦਾਇੱਕ ਵਾਰ ਮੇਰੀ ਮਾਂ ਨੇ ਘੜਵੰਜੀ ਬਣਵਾਉਣ ਲਈ ਦੋ ਸਰੀਏ ਦੇ ਕੇ ਉਹਦੇ ਕੋਲ ਵਰਕਸ਼ਾਪ ਵੱਲ ਭੇਜ ਦਿੱਤਾਮੈਂਨੂੰ ਵੇਖਦਿਆਂ ਉਸਨੇ ਪੁੱਛਿਆ, “ਆ ਬਈ ਯੋਧਿਆ! ਕੀ ਹਾਲ ਐ?

ਮੈਂ ਕਿਹਾ, “ਚਾਚਾ ਆਹ ਸਰੀਏ ਦੀ ਘੜਵੰਜੀ ਬਣਵਾਉਣੀ ਆ” ਮੇਰੇ ਹੱਥੋਂ ਸਰੀਏ ਫੜਦਿਆਂ ਉਸ ਨੇ ਇਸ਼ਾਰਾ ਕੀਤਾ, “ਲੈ ਤੂੰ ਬੈਠ ਟਿਕਟਿਕੀ (ਤਿੰਨ ਲੱਤਾਂ ਵਾਲਾ ਲੱਕੜ ਦਾ ਸਟੂਲ) ਉੱਤੇ ਯੋਧਿਆਹੁਣੇ ਬਣਾ ਦਿੰਨੇ ਆਂ, ਘੜਵੰਜੀ ਦਾ ਕੀ ਐ ... ਅਗਲੇ ਹੀ ਪਲ ਉਸ ਦੇ ਛੋਹਲੇ ਹੱਥਾਂ ਨੇ ਸਰੀਏ ਦੇ ਇੱਕ ਟੁਕੜੇ ਨੂੰ ਆਹਰਣ ਉੱਤੇ ਰੱਖ ਕੇ ਹਥੌੜੇ ਨਾਲ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂਹੌਲੀ ਹੌਲੀ ਸਰੀਆ ਗੋਲਾਕਾਰ ਰੂਪ ਧਾਰ ਗਿਆਫਿਰ ਉਸ ਨੇ ਦੂਸਰਾ ਸਰੀਆ ਚੁੱਕਿਆਛੈਣੀ ਦੇ ਸਿਰ ਉੱਤੇ ਵੱਜਦੀਆਂ ਹਥੌੜੇ ਦੀਆਂ ਸੱਟਾਂ ਨੇ ਉਸ ਦੇ ਤਿੰਨ ਟੁਕੜੇ ਕਰ ਸੁੱਟੇਟੁਕੜਿਆਂ ਨੂੰ ਵੈਲਡਿੰਗ ਨਾਲ ਗੋਲਾਈਦਾਰ ਸਰੀਏ ਨਾਲ ਜੋੜ ਦਿੱਤਾਫਿਰ ਸਰੀਏ ਦੀਆਂ ਤਿੰਨਾਂ ਲੱਤਾਂ ਦੇ ਹੇਠ ਲੋਹੇ ਦੀਆਂ ਗੋਲ ਟਿੱਕੀਆਂ ਲਗਾ ਦਿੱਤੀਆਂ ਤਾਂ ਜੋ ਘੜਵੰਜੀ ਆਸਾਨੀ ਨਾਲ ਜ਼ਮੀਨ ਉੱਤੇ ਟਿਕ ਸਕੇਤਿਆਰ ਘੜਵੰਜੀ ਮੇਰੇ ਸਾਹਮਣੇ ਰੱਖਦਿਆਂ ਉਸ ਨੇ ਕਿਹਾ, “ਲੈ ਬਈ ਯੋਧਿਆ! ਚੱਕ ਘੜਵੰਜੀ!”

ਮੈਂ ਘਰ ਆ ਕੇ ਉਸ ਘੜਵੰਜੀ ਨੂੰ ਰੰਗ ਕੀਤਾ ਤੇ ਅਗਲੇ ਦਿਨ ਮਾਂ ਨੇ ਉਸ ਉੱਤੇ ਪਾਣੀ ਦਾ ਭਰਿਆ ਕੋਰਾ ਘੜਾ ਟਿਕਾ ਦਿੱਤਾਅੱਜ ਵੀ ਇਹ ਘੜਵੰਜੀ ਸਾਡੇ ਘਰ ਮੌਜੂਦ ਹੈਮੈਂ ਅਨੇਕਾਂ ਲੋਕਾਂ ਨੂੰ ਇਹ ਘੜਵੰਜੀ ਵਿਖਾ ਕੇ ਦੱਸਦਾ ਹਾਂ ਕਿ ਇਹ ‘ਯੋਧੇ’ ਮਿਸਤਰੀ ਨੇ ਤਿਆਰ ਕੀਤੀ ਸੀ

‘ਯੋਧੇ’ ਦੀ ਇੱਕ ਲੱਤ ਬਚਪਨ ਤੋਂ ਹੀ ਪੋਲੀਓ ਦੀ ਸ਼ਿਕਾਰ ਹੋ ਗਈ ਸੀਫਿਰ ਵੀ ਉਸ ਦੀ ਇਹ ਲੱਤ ਉਮਰ ਭਰ ਉਸ ਦੇ ਤੁਰਨ ਫਿਰਨ ਦਾ ਸਹਾਰਾ ਬਣੀ ਰਹੀਮੇਰੇ ਸੁਰਤ ਸੰਭਾਲਣ ਦੇ ਸਮੇਂ ਦਰਮਿਆਨ ਉਸ ਦਾ ਪਰਿਵਾਰ ਖੇਤ ਰਹਿਣ ਲੱਗ ਪਿਆ ਸੀਉਸ ਦੀ ਵਰਕਸ਼ਾਪ ਸ਼ਹਿਰ ਵਿੱਚ ਹੋਣ ਕਰਕੇ ਉਹ 4-5 ਕਿਲੋਮੀਟਰ ਸਾਇਕਲ ਦਾ ਸਫ਼ਰ ਕਰਕੇ ਸ਼ਹਿਰ ਵਰਕਸ਼ਾਪ ’ਤੇ ਆਉਂਦਾਕਈ ਵਾਰ ਉਹ ਟਰੈਕਟਰ ਵੀ ਲੈ ਆਉਂਦਾ ਸੀਉਹ ਭਾਵੇਂ 5-7 ਜਮਾਤਾਂ ਹੀ ਪੜ੍ਹਿਆ ਹੋਊ ਪਰ ਉਸਦਾ ਗੱਲਬਾਤ ਕਰਨ ਦਾ ਢੰਗ ਪ੍ਰਭਾਵਸ਼ਾਲੀ ਸੀਗੁੱਸਾ ਉਸ ਦੇ ਨਿੱਘੇ ਸੁਭਾਅ ਤੋਂ ਹਮੇਸ਼ਾ ਕੰਨੀ ਕਤਰਾਉਂਦਾ ਰਿਹਾਮੈਂ ਉਸਦਾ ਚਿਹਰਾ ਹੰਸੂ-ਹੰਸੂ ਕਰਦਾ ਹੀ ਵੇਖਿਆਉਹ ਕੁੜਤਾ ਪਜਾਮਾ ਹੀ ਪਹਿਨਦਾ ਸੀਸਿਰ ਉੱਤੇ ਸਿੱਧ ਪੱਧਰੀ ਪੱਗੜੀ ਹੁੰਦੀਕਈ ਵਾਰ ਕੰਮ ਦੇ ਧਿਆਨ ਵਿੱਚ ਹੋਣ ਕਰਕੇ ਉਸ ਦੀ ਪੱਗੜੀ ਦਾ ਪਿਛਲਾ ਲੜ ਖਿਸਕ ਕੇ ਲਟਕ ਜਾਂਦਾਕਾਫੀ ਸਮਾਂ ਉਸ ਨੇ ਖੇਤੀਬਾੜੀ ਵੀ ਕੀਤੀਜੇਕਰ ਕੋਈ ਵੀ ਵਿਅਕਤੀ ਉਨ੍ਹਾਂ ਦੇ ਘਰ ਕੋਈ ਚੀਜ਼ ਵਸਤ ਮੰਗਣ ਚਲਾ ਜਾਂਦਾ ਤਾਂ ਉਹ ਕਿਸੇ ਨੂੰ ਵੀ ਜਵਾਬ ਨਾ ਦਿੰਦਾ, “ਲੈ ਬਈ ਯੋਧਿਆ! ਆਹ ਲੈ ... ਕੋਈ ਨੀ ... ਕੋਈ ਨੀ... ਲੈ ਜਾਹ ... ਜਦੋਂ ਮਰਜ਼ੀ ਮੋੜ ਜਾਈਂ

ਕਿਸੇ ਤੋਂ ਸੁਣ ਕੇ ਇੱਕ ਵੇਰ ਮੈਂ ਪੁੱਛ ਬੈਠਾ, “ਚਾਚਾ ਤੂੰ ਟਰੈਕਟਰ ਵੇਚਣੈ?

“ਨਹੀਂ ਯੋਧਿਆ! ਹਾਲੇ ਤਾਂ ਵੇਚਣ ਦੀ ਕੋਈ ਸਕੀਮ ਨੀ ... ਪਰ ਜੇ ਤੈਨੂੰ ਲੋੜ ਆ ਤਾਂ ਲੈ ਜਾ, ਦੋ ਚਾਰ ਦਿਨ ... ਖੇਤ ਵਾਹ ਬੀਜ ਕੇ ਮੋੜ ਜਾਈ ... ਕਹੇਂ ਤਾਂ ਮੈਂ ਤੇਰਾ ਵਾਹਣ ਵਾਹ ਆਉਂਨਾ।”

“ਨਹੀਂ ਚਾਚਾ, ਐਸੀ ਕੋਈ ਗੱਲ ਨਹੀਂ ਮੈਂ ਚਾਚੇ ਨੂੰ ਕੀਤੇ ਪ੍ਰਸ਼ਨ ’ਤੇ ਨਿੰਮੋਝੂਣਾ ਹੋ ਰਿਹਾ ਸੀਸੋਚ ਰਿਹਾ ਸੀ ਕਿੰਨਾ ਦਰਿਆ ਦਿਲ ਐ ਇਹ ਇਨਸਾਨਚਾਚੇ ਨੇ ਪਿਤਾ ਨੂੰ ‘ਖਾਲਸਾ’ ਤੇ ਤਾਏ ਨੂੰ ‘ਭਾਈ ਜੀ’ ਕਹਿ ਕੇ ਬੁਲਾਉਣਾਉਸਦੇ ‘ਯੋਧਾ’ ਕਹਿ ਕੇ ਬੁਲਾਉਣ ਦੇ ਢੰਗ ਕਾਰਣ ਉਸ ਦੇ ਹਾਣੀ ਵੀ ਉਸ ਨੂੰ ‘ਯੋਧਾ’ ਕਹਿ ਕੇ ਬੁਲਾਉਂਦੇਵਰਕਸ਼ਾਪ ਦੇ ਕੰਮ ਤੋਂ ਜੇ ਕਿਤੇ ਵਿਹਲ ਮਿਲ ਜਾਣੀ ਤਾਂ ਉਸ ਨੇ ਦਰਵਾਜ਼ੇ ਵਿੱਚ ਵੱਡ-ਵਡੇਰਿਆਂ ਦੀ ਸੰਗਤ ਵਿੱਚ ਸ਼ਾਮਿਲ ਹੋ ਜਾਣਾ ਤੇ ਗੁਰਮਤ ਗਿਆਨ, ਦੁਨੀਆਦਾਰੀ, ਸਿਆਸਤ ਦੀਆਂ ਗੱਲਾਂ ਤੇ ਇਤਿਹਾਸ ਦੀਆਂ ਘਟਨਾਵਾਂ ਨੂੰ ਸੁਣਨਾ ਤੇ ਆਪਣੀ ਸਮਝ ਮੁਤਾਬਕ ਦੂਸਰਿਆਂ ਨਾਲ ਸਾਂਝੀਆਂ ਵੀ ਕਰਨੀਆਂ

ਤੰਗੀ-ਤੁਰਸ਼ੀ ਦੇ ਦੌਰ ਨੇ ਵੀ ਉਸ ਦੇ ਚਿਹਰੇ ਉੱਤੇ ਕਦੇ ਸ਼ਿਕਨ ਪੈਦਾ ਨਹੀਂ ਹੋਣ ਦਿੱਤੀਹੱਡ-ਭੰਨਵੀਂ ਮਿਹਨਤ ਕਰਨ ਵਾਲੇ ਇਸ ਇਨਸਾਨ ਨੇ ਮੁਸੀਬਤਾਂ ਦੇ ਦੌਰ ਨੂੰ ਵੀ ਹੱਸ ਕੇ ਝੇਲਿਆਕਾਫੀ ਸਾਲ ਪਹਿਲਾਂ ਉਸਦੀ ਪਤਨੀ ਅਲਵਿਦਾ ਕਹਿ ਗਈਉਸਦਾ ਦਰਦ ਸ਼ਾਇਦ ਹਾਲੇ ਚਾਚੇ ਦੇ ਦਿਲ ਦੇ ਕਿਸੇ ਕੋਨੇ ਵਿੱਚ ਸਹਿਕ ਰਿਹਾ ਹੋਣੈ, ਦੋ ਤਿੰਨ ਸਾਲ ਪਹਿਲਾਂ ਉਸ ਦਾ ਵੱਡਾ ਪੁੱਤਰ ਵੀ ਕੁਝ ਦਿਨ ਦੀ ਬਿਮਾਰੀ ਝੇਲਦਿਆਂ ਜੱਗੋਂ ਰੁਖ਼ਸਤ ਹੋ ਗਿਆਮਾਨੋ ਚਾਚੇ ਨੇ ਜੇਰਾ ਵੱਡਾ ਕਰ ਲਿਆ ਹੋਵੇਇੰਨਾ ਵੱਡਾ ਦਰਦ ਵੀ ਉਸ ਨੇ ਕਿਸੇ ਸਾਹਮਣੇ ਕਦੇ ਬਿਆਨ ਨਹੀਂ ਕੀਤਾਅਜਿਹੇ ਦੌਰ ਵਿੱਚ ਵੀ ਉਹ ਅੰਦਰ ਹੀ ਅੰਦਰ ‘ਮੌਜੂਦਾ ਕੁਚੱਜੇ ਪ੍ਰਬੰਧ’ ਤੋਂ ਨਿਰਾਸ਼ ਜਰੂਰ ਹੋਵੇਗਾ ਪਰ ਉਸ ਦੇ ਚਿਹਰੇ ਤੇ ਇਸ ਪ੍ਰਤੀ ਕੋਈ ਗਿਲਾ ਵਿਖਾਈ ਨਹੀਂ ਦਿੱਤਾ

ਹੁਣ ਤੱਕ ਉਹ ਸ਼ਾਂਤ ਚਿੱਤ ਹੀ ਰਿਹਾਉਹ ਤਾਂ ਫੱਕਰ ਸੁਭਾਅ ਦਾ ਇਨਸਾਨ ਸੀਆਖਰੀ ਦਿਨ ਤੱਕ ਉਸ ਨੇ ਜ਼ਿੰਦਗੀ ਨੂੰ ਹੱਸ ਕੇ ਸਲਾਮ ਕੀਤੀਸਾਰਿਆਂ ਨੂੰ ਅਪਣੱਤ ਨਾਲ ‘ਯੋਧਾ-ਯੋਧਾ' ਕਹਿ ਕੇ ਬੁਲਾਉਣ ਵਾਲਾ ਆਖਿਰ ਇੱਕ ਦਿਨ ਸਦਾ ਲਈ ਤੁਰ ਗਿਆ ਜ਼ਿੰਦਗੀ ਦਾ ‘ਯੋਧਾ' ਚਾਚਾ ਸੁਖਦੇਵ ਸਿਓਂ! ਸੋਚਦਾ ਹਾਂ, ਇਨਸਾਨ ਭਾਵੇਂ ਰੁਖ਼ਸਤ ਹੋ ਜਾਂਦਾ ਹੈ ਪਰ ਉਸਦੀਆਂ ਯਾਦਾਂ ਉਸ ਨੂੰ ਹਮੇਸ਼ਾ ਜਿਉਂਦਾ ਰੱਖਦੀਆਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1734)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬੂਟਾ ਸਿੰਘ ਵਾਕਫ਼

ਬੂਟਾ ਸਿੰਘ ਵਾਕਫ਼

Sri Mukarsar Sahib, Punjab, India.
Phone: (91 -  98762 - 24461)
Email: (BSwakaf@gmail.com)