AvtarSinghProf7ਆਨਾਕਾਨੀ, ਮੂਰਖਤਾ ਅਤੇ ਜਹਾਲਤ ਦੀ ਕੋਈ ਹੱਦ ਨਹੀਂ ਹੁੰਦੀ ...
(6 ਜੁਲਾਈ 2019)

 

ਕਿਸੇ ਵੀ ਮਸਲੇ ਨੂੰ ਸੋਚਣ ਅਤੇ ਸਮਝਣ ਤੋਂ ਆਨਾਕਾਨੀ ਕਰਨ ਨਾਲ ਮਸਲਾ ਸੁਲਝਣ ਦੀ ਬਜਾਏ ਹੋਰ ਉਲਝ ਜਾਂਦਾ ਹੈਅਸੀਂ ਕਾਫੀ ਚਿਰ ਤੱਕ ਅਕਾਲੀ ਦਲ ਨੂੰ “ਪੰਥ” ਸਮਝਦੇ ਰਹੇ ਹਾਂ ਤੇ ਅਕਾਲੀ ਦਲ ਦੇ ਖ਼ਤਰੇ ਨੂੰ “ਪੰਥ ਨੂੰ ਖਤਰਾ” ਸਮਝਦੇ ਰਹੇ ਹਾਂ

ਅਕਾਲੀ ਦਲ ਦੇ ਸਿਆਸੀ ਸਟੰਟ ਨੂੰ ਅਸੀਂ “ਧਰਮ-ਯੁੱਧ ਮੋਰਚਾ” ਸਮਝਣ ਦਾ ਪਾਪ ਕਰਦੇ ਰਹੇ ਹਾਂਅਸੀਂ ਕੁਝ ਲੋਕਾਂ ਦੇ ਨਿੱਜੀ ਸਿਆਸੀ ਸਟੰਟ ਵਿੱਚ ਕੁੱਦ ਕੁੱਦ ਕੇ ਸਿਰੇ ਦੀ ਮੂਰਖਤਾ ਦਾ ਮੁਜ਼ਾਹਿਰਾ ਕਰਦੇ ਰਹੇ ਹਾਂਕੁਝ ਲੋਕ ਮੂਰਖਤਾ ਵਿੱਚੋਂ ਵੀ ਕੁਝ ਨਾ ਕੁਝ ਸਿੱਖ ਲੈਂਦੇ ਹਨ ਤੇ ਬਹੁਤੇ ਕੁਝ ਵੀ ਨਹੀਂ ਸਿੱਖਦੇ

ਜੇ ਧਰਮ-ਯੁੱਧ ਮੋਰਚਾ ਅਕਾਲੀਆਂ ਦਾ ਸਿਆਸੀ ਸਟੰਟ ਨਾ ਹੁੰਦਾ ਤਾਂ ਇਹ ਪੰਜਾਬ ਅਤੇ ਕੇਂਦਰ ਵਿੱਚ ਆਪਣੀ ਅਤੇ ਆਪਣੇ ਭਾਈਵਾਲਾਂ ਦੀ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਵਾਉਂਦੇਉਸ ਤੋਂ ਵੀ ਪਹਿਲਾਂ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਈ ਰੇਂਜ ਰਿਲੇਅ ਟਰਾਂਸਮੀਟਰ ਲਗਾਉਂਦੇ, ਨਾ ਕਿ ਪੀਟੀਸੀ ਦੇ ਜ਼ਰੀਏ ਕਰੋੜਾਂ ਰੁਪਏ ਦਾ ਕੀਰਤਨੀ ਗਬਨ ਕਰਦੇ

ਇਹੋ ਜਿਹੇ ਅਨੇਕ ਮਤਿਆਂ ਦੀ ਕਦੇ ਕੋਈ ਗੱਲ ਵੀ ਨਾ ਕਰਨਾ ਸਾਬਤ ਕਰਦਾ ਹੈ ਕਿ “ਧਰਮ-ਯੁੱਧ ਮੋਰਚਾ” ਉਨ੍ਹਾਂ ਲੋਕਾਂ ਦਾ ਮਹਿਜ਼ ਸਿਆਸੀ ਸਟੰਟ ਸੀ

ਰਾਜਾਂ ਲਈ ਵੱਧ ਅਧਿਕਾਰਾਂ ਦੀ ਮੰਗ ਕਰਦੇ ਕਰਦੇ ਦੋ ਢਾਈ ਲੱਖ ਦੇ ਕਰੀਬ ਜਾਨਾਂ ਦਾ ਖੌ ਕਰਾਉਣ ਵਾਲੇ, ਉਸ ਪਾਰਟੀ ਨਾਲ ਭਿਆਲੀ ਪਾਉਣ ਤੋਂ ਪਹਿਲਾਂ ਘੱਟੋ ਘੱਟ ਸੌ ਵਾਰ ਸੋਚਦੇ, ਜਿਹੜੀ ਪਾਰਟੀ ਕਹਿੰਦੀ ਹੈ ਕਿ ਉਸਨੇ ਕਿਸੇ ਰਾਜ ਨੂੰ ਪਹਿਲਾਂ ਦਿੱਤੇ ਹੋਏ ਵੱਧ ਅਧਿਕਾਰ ਵੀ ਮਨਸੂਖ਼ ਕਰ ਦੇਣੇ ਹਨ

ਆਨਾਕਾਨੀ, ਮੂਰਖਤਾ ਅਤੇ ਜਹਾਲਤ ਦੀ ਕੋਈ ਹੱਦ ਨਹੀਂ ਹੁੰਦੀਜੇ ਕਦੀ ਮੌਕਾ ਮਿਲੇ ਤਾਂ ਯੂਟਿਊਬ ਉੱਤੇ ਉਸ ਸਟੰਟ ਦੇ ਮਹਾਂ ਬੁਲਾਰੇ ਭਰਪੂਰ ਸਿੰਘ ਬਲਬੀਰ ਦੇ ਵਿਚਾਰ ਸੁਣ ਕੇ ਦੇਖਣਾਬਹੁਤ ਘੱਟ ਲੋਕ ਜਾਣਦੇ ਹਨ ਕਿ ਅਕਾਲੀ ਦਲ ਦਾ ਸਿੱਖੀ ਨਾਲ਼ ਦੂਰ ਦਾ ਵੀ ਨਾਤਾ ਨਹੀਂ ਹੈ ਇਸ ਤੋਂ ਵੀ ਘੱਟ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਦਾ ਸੈਕੂਲਰਿਜਮ ਨਾਲ ਕੋਈ ਤਾਲੁਕ ਨਹੀਂ ਹੈਇਸ ਤੋਂ ਵੀ ਘੱਟ ਲੋਕ ਜਾਣਦੇ ਹਨ ਕਿ ਬੀ ਜੇ ਪੀ ਦਾ ਹਿੰਦੂ ਸਨਾਤਨ ਮੱਤ ਨਾਲ਼ ਕੋਈ ਲੈਣ ਦੇਣ ਨਹੀਂ ਹੈ - ਮਜ਼੍ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਨਾਅਸੀਂ ਅੱਜ ਵੀ ਹਰ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇਪੁਲਿਸ ਤਾਂ ਸਰਕਾਰ ਦਾ ਪੁਰਜਾ ਹੁੰਦੀ ਹੈਪੁਲਿਸ ਨੂੰ ਸਿੱਖ ਜਾਂ ਹਿੰਦੂ ਸਮਝਣਾ ਮਹਾਂ ਮੂਰਖਤਾ ਹੈਜੇ ਦਿੱਲੀ ਵਿਖੇ ਆਟੋਚਾਲਕ ਨੂੰ ਬੇਰਹਿਮੀ ਨਾਲ ਕੁੱਟਣ ਮਾਰਨ ਵਾਲ਼ੇ ਹਿੰਦੂ ਹਨ ਤਾਂ ਪੰਜਾਬ ਵਿੱਚ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਨ ਤੇ ਮਰਵਾਉਣ ਵਾਲਾ ਕੇ ਪੀ ਐੱਸ ਗਿੱਲ ਸਿੱਖ ਸੀ

ਗੱਲ ਪੁਲਿਸ ਦੀ ਨਾਦਰਸ਼ਾਹੀ ਅਤੇ ਨਾਗਰਿਕ ਦੇ ਮਾਨਵ ਅਧਿਕਾਰਾਂ ਦੀ ਹੈ, ਇਸ ਨੂੰ ਹਿੰਦੂ ਸਿੱਖ ਦਾ ਮਸਲਾ ਬਣਾਉਣਾ ਮਹਾਂ ਉਪੱਦਰ ਹੈ ਅਸੀਂ ਸਤਿਕਾਰ ਕਮੇਟੀਆਂ ਵਾਲ਼ੇ ਵੀ ਅੰਮ੍ਰਿਤਧਾਰੀ ਬਜ਼ੁਰਗ ਪਾਠੀਆਂ ਨੂੰ ਇਸੇ ਤਰ੍ਹਾਂ ਕੁੱਟਦੇ ਦੇਖੇ ਹਨਉੱਥੇ ਕੋਈ ਹਿੰਦੂ ਨਹੀਂ ਹੁੰਦਾ, ਤੇ ਨਾ ਪੁਲਿਸ ਹੁੰਦੀ ਹੈ

ਡੇਰਿਆਂ ਵਿੱਚ ਚਿੱਟੇ ਚੋਲ਼ਿਆਂ ਵਾਲੇ ਗ਼ੈਰ ਪੰਜਾਬੀ ਵਿਦਿਆਰਥੀਆਆਂ ਨੂੰ ਡੰਗਰਾਂ ਵਾਂਗ ਕੁੱਟਦੇ ਦੇਖੇ ਹਨ ਅਸੀਂ ਦਿੱਲੀ ਗੁਰਦੁਆਰਾ ਬੋਰਡ ਦੇ ਪ੍ਰਧਾਨ ਜੀ ਕੇ ਦੇ ਬੇਰਹਿਮ ਕੁੱਟ ਪੈਂਦੀ ਦੇਖੀ ਹੈਉਸਨੂੰ ਕੁੱਟਣ ਵਾਲੇ ਨਾ ਹਿੰਦੂ ਸਨ ਤੇ ਨਾ ਪੁਲਸੀਏ

ਕਿਹੜੇ ਲੋਕ ਹਨ ਜੋ ਗੁਰਦੁਆਰਿਆਂ ਵਿੱਚ ਸਿੱਖਾਂ ਦੀਆਂ ਨਿੱਤ ਪੱਗਾਂ ਉਤਾਰਦੇ ਹਨ?

ਪਿਛਲੇ ਦਿਨੀਂ ਪੰਜਾਬੀ ਟ੍ਰਿਬਿਊਨ ਵਿੱਚ ਐੱਸ ਪੀ ਸਿੰਘ ਨੇ ਲਿਖਿਆ ਕਿ ਲੁਧਿਆਣੇ ਦੇ ਸਰਕਾਰੀ ਸਕੂਲ ਵਿੱਚ ਮੁੰਡੇ ਉਸ ਨੂੰ ਭਾਪਾ ਕਹਿ ਕੇ ਕੁੱਟਦੇ ਸਨਜਿਹੜੇ ਸਮਾਜ ਵਿੱਚ ਭਾਪਾ ਹੋਣਾ ਵੀ ਜੁਰਮ ਹੈ, ਉਸ ਸਮਾਜ ਤੋਂ ਕਿਹੜੇ ਇਨਸਾਫ਼ ਦੀ ਉਮੀਦ ਰੱਖੀ ਜਾ ਸਕਦੀ ਹੈ?

ਅਸੀਂ ਕਦੋਂ ਇਨਸਾਨ ਬਣਾਂਗੇ ਤੇ ਕਦ ਹਿੰਦੂ ਸਿੱਖ, ਬਹੁ ਗਿਣਤੀ ਤੇ ਘੱਟ ਗਿਣਤੀ ਦੇ ਰੱਟਿਆਂ ਵਿੱਚੋਂ ਬਾਹਰ ਆਵਾਂਗੇ? ਮਸਲਿਆਂ ਨੂੰ ਗੰਭੀਰਤਾ ਅਤੇ ਇਮਾਨਦਾਰੀ ਨਾਲ ਸਮਝਣ ਤੋਂ ਆਨਾਕਾਨੀ ਕਰਨੀ ਸਮਾਜ ਨੂੰ ਬਹੁਤ ਮਹਿੰਗੀ ਪੈਂਦੀ ਹੈਆਉ ਸੁਹਿਰਦ ਹੋਈਏ, ਤੱਥ ਸੱਚ ਨੂੰ ਜਾਨਣ ਦਾ ਉਪਰਾਲਾ ਕਰੀਏ ਅਤੇ ਮੁਤੱਸਵੀ ਐਨਕਾਂ ਉਤਾਰ ਕੇ ਦਿੱਲੀ ਦੇ ਆਟੋਚਾਲਕ ਲਈ ਇਨਸਾਨੀ ਇਨਸਾਫ ਦੀ ਮੰਗ ਕਰੀਏ

ਉਪਰੰਤ: ਰਹੀ ਗੱਲ ਧਾਰਮਿਕ ਸਹਿਣਸ਼ੀਲਤਾ ਦੀ; ਜਿਸ ਤਰ੍ਹਾਂ ਪਾਰਲੀਮੈਂਟ ਵਿੱਚ “ਜੈ ਸ਼੍ਰੀ ਰਾਮ” ਦਾ ਨਾਹਰਾ ਸੁਣਕੇ ਕਿਸੇ ਦੇ ਕੰਨਾਂ ਵਿੱਚ ਖੁਰਕ ਹੋ ਸਕਦੀ ਹੈ ਉਵੇਂ ਪੰਜਾਬ ਅਸੈਂਬਲੀ ਵਿੱਚ ਵੀ “ਬੋਲੇ ਸੋ ਨਿਹਾਲ” ਦਾ ਜੈਕਾਰਾ ਸੁਣ ਕੇ ਵੀ ਕਿਸੇ ਦੇ ਦਿਲ ਵਿੱਚ ਕੁਛ ਕੁਛ ਹੋ ਸਕਦਾ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1656)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰੋ. ਅਵਤਾਰ ਸਿੰਘ

ਪ੍ਰੋ. ਅਵਤਾਰ ਸਿੰਘ

Professor Ramgarhia College, Phagwara.
Kapurthala, Punjab, India

Phone: (91 - 94175 - 18384)
Email: (avtar61@gmail.com)