PargatSatauj7ਜਦ ਮੈਂ ਹੌਲੀ ਹੌਲੀ ਪੈਰ ਟਿਕਾਉਂਦਾ ਹੋਇਆ ਉਹਨਾਂ ਕੋਲ ਦੀ ਅੱਗੇ ਲੰਘਣ ਲੱਗਿਆ, ਉਹ ਭੌਂਕਦੇ ਹੋਏ ...
(31 ਮਈ 2019)

 

ਮੈਂ ਨਾਰੰਗਵਾਲ ਠਹਿਰਿਆ ਹੋਇਆ ਸਾਂ ਤੇ ਅਗਲੇ ਦਿਨ ਅੰਮ੍ਰਿਤਸਰ ‘ਯੁਵਾ ਸਾਹਿਤ ਉਤਸਵ’ ’ਤੇ ਜਾਣਾ ਸੀ ਪ੍ਰੋਗਰਾਮ ਇੱਕ ਕੁ ਵਜੇ ਸੀਸੋਚਿਆ ਸੀ, ਜਲਦੀ ਜਾ ਕੇ ਉਦਘਾਟਨ ਬਗ਼ੈਰਾ ਵੇਖ ਲਵਾਂਗਾਸਵੇਰੇ ਪੰਜ ਕੁ ਵਜੇ ਕਿਲਾ ਰਾਏਪੁਰ ਤੋਂ ਸਿੱਧੀ ਟ੍ਰੇਨ ਅੰਮ੍ਰਿਤਸਰ ਜਾਣੀ ਸੀਕਿਲਾ ਰਾਏਪੁਰ ਦਾ ਸਟੇਸ਼ਨ ਇੱਥੋਂ ਛੇ ਕੁ ਕਿਲੋਮੀਟਰ ਪੈਂਦਾ ਹੈਪਰ ਨਾਰੰਗਵਾਲ ਤੋਂ ਕਿਲਾ ਰਾਏਪੁਰ ਤੱਕ ਜਾਣ ਲਈ ਮੇਰੇ ਕੋਲ ਕੋਈ ਸਾਧਨ ਨਹੀਂ ਸੀਨਾਲ ਰਹਿੰਦੇ ਸਾਰੇ ਮੁੰਡੇ ਪਿੰਡਾਂ ਨੂੰ ਗਏ ਹੋਏ ਸਨ

ਮੈਂ ਸਵੇਰੇ ਸਾਢੇ ਕੁ ਤਿੰਨ ਵਜੇ ਨਾਰੰਗਵਾਲ ਤੋਂ ਕਿਲਾ ਰਾਏਪੁਰ ਤੱਕ ਤੁਰ ਕੇ ਜਾਣ ਦਾ ਮਨ ਬਣਾ ਲਿਆ ਸੀ ਕਿ ਚਲੋ ਨਾਲੇ ਤਾਂ ਆਪਣਾ ਤੁਰਨ ਵਾਲਾ ਚਾਅ ਪੂਰਾ ਹੋ ਜਾਵੇਗਾ, ਨਾਲੇ ਵਾਟ ਕੱਟ ਜਾਵੇਗੀਮੈਂ ਢਾਈ ਕੁ ਵਜੇ ਉੱਠ ਕੇ ਤਿਆਰ ਹੋਣ ਲੱਗ ਪਿਆਨਹਾਉਂਦਿਆਂ ਦਿਮਾਗ ਵਿੱਚ ਗੱਲ ਆਈ ਕਿ ਅੱਜ ਕੱਲ੍ਹ ਰਾਤ ਬਰਾਤੇ ਚੋਰ ਉਚੱਕੇ ਨਾਲੋਂ ਅਵਾਰਾ ਕੁੱਤਿਆਂ ਅਤੇ ਗਾਵਾਂ ਦਾ ਵੱਧ ਡਰ ਹੈਚੋਰ ਲੁੱਟ ਲਵੇਗਾ, ਘੱਟੋ-ਘੱਟ ਜਾਨ ਤਾਂ ਬਖ਼ਸ਼ ਦੇਵੇਗਾ ਪਰ ਇਹਨਾਂ ਨੇ ਤਾਂ ਜਾਨ ਵੀ ਨਹੀਂ ਬਖ਼ਸ਼ਣੀਅਜੇ ਪਿਛਲੇ ਸਾਲ ਹੀ ਮੈਂ ਖੇਤ ਵਿੱਚੋਂ ਅਵਾਰਾ ਵੱਛੇ ਮੋੜਦਿਆਂ ਪੈਰ ਤੁੜਵਾ ਲਿਆ ਸੀ

ਤਿਆਰ ਹੁੰਦਿਆਂ ਮੇਰੀ ਨਿਗ੍ਹਾ ਅਲਮਾਰੀ ਉੱਤੇ ਪਈ ਖੂੰਡੀ ਉੱਤੇ ਪੈ ਗਈਸੋਚਿਆ, ਇਹ ਨਾਲ ਲੈ ਜਾਵਾਂਗਾਫਿਰ ਮਨ ਬਦਲ ਗਿਆਮਕਾਨ ਮਾਲਕਾਂ ਦੀ ਇਹ ਖੂੰਡੀ ਵਾਪਸ ਲਿਆਉਣੀ ਔਖੀ ਹੋ ਜਾਵੇਗੀਅੰਮ੍ਰਿਤਸਰ ਫੰਕਸ਼ਨ ’ਤੇ ਨਾਲ ਚੁੱਕੀ ਫਿਰਨਾ ਵੀ ਚੰਗਾ ਨਹੀਂ ਸੀਜੇਕਰ ਰਸਤੇ ਵਿੱਚ ਕਿਧਰੇ ਰੱਖ ਕੇ ਜਾਂਦਾ ਤਾਂ ਕੋਈ ਹੋਰ ਚੁੱਕ ਸਕਦਾ ਸੀਹੋ ਸਕਦਾ ਹੈ ਇਹ ਕਿਸੇ ਬਜ਼ੁਰਗ ਦੀ ਨਿਸ਼ਾਨੀ ਹੋਵੇ? ਮੈਂ ਖੂੰਡੀ ਨਾਲ ਲੈ ਕੇ ਜਾਣ ਦਾ ਵਿਚਾਰ ਤਿਆਗ ਦਿੱਤਾ

ਮੈਂ ਖ਼ਾਲੀ ਹੱਥ ਹੀ ਕਮਰੇ ਵਿੱਚੋਂ ਚੱਲ ਪਿਆਸਾਰਾ ਪਿੰਡ ਘੂਕ ਸੁੱਤਾ ਪਿਆ ਸੀਪੱਕੀ ਬੀਹੀ ਵਿੱਚ ਮੇਰੇ ਠੱਕ ਠੱਕ ਵੱਜਦੇ ਬੂਟ ਟਿਕੀ ਰਾਤ ਦੇ ਸਿਰ ਵਿੱਚ ਹਥੌੜਿਆਂ ਵਾਂਗ ਵੱਜ ਰਹੇ ਸਨਮੈਂ ਬਾਹਰ ਫਿਰਨੀ ਵਾਲੀ ਸੜਕ ’ਤੇ ਆ ਗਿਆਚਾਰੇ ਪਾਸੇ ਰਹੱਸਮਈ ਸੰਨਾਟਾ ਸੀਕਦੇ ਕਦੇ ਪਿੰਡ ਦੀ ਕਿਸੇ ਸੁੰਨੀ ਬੀਹੀ ਵਿੱਚੋਂ ਕਿਸੇ ਅਵਾਰਾ ਕੁੱਤੇ ਦੀ ‘ਟਊਂ-ਟਊਂ’ ਰਾਤ ਦਾ ਸੰਨਾਟਾ ਤੋੜਦੀ ਸੁਣਾਈ ਦਿੰਦੀ ਸੀਕੁੱਤਿਆਂ ਦੀ ਇਸ ਟਊਂ-ਟਊਂ ਨੇ ਮੇਰਾ ਧਿਆਨ ਫਿਰ ਆਪਣੇ ਵੱਲ ਮੋੜ ਲਿਆਇਹ ਬੜੇ ਖ਼ਤਰਨਾਕ ਹੋ ਸਕਦੇ ਹਨਮੈਂਨੂੰ ਝੱਟ ਕੁਝ ਸਾਲ ਪਹਿਲਾਂ ਮੇਰੇ ਇਲਾਕੇ ਵਿੱਚ ਵਾਪਰੀ ਘਟਨਾ ਯਾਦ ਆ ਗਈ

ਲਹਿਰੇ ਰਾਤ ਨੂੰ ਕੋਈ ਕੈਂਟਰ ਵਾਲਾ ਸਕੂਟਰ ਵਾਲੇ ਦੇ ਫੇਟ ਮਾਰ ਗਿਆ ਸੀਸਕੂਟਰ ਵਾਲੇ ਮੀਆਂ-ਬੀਬੀ ਬੇਹੋਸ਼ ਹੋ ਗਏ ਸਨ ਅਤੇ ਉਹਨਾਂ ਦਾ ਤਿੰਨ ਕੁ ਸਾਲ ਦਾ ਮੁੰਡਾ ਛੁਟਕ ਕੇ ਦੂਰ ਜਾ ਡਿੱਗਿਆ ਸੀਕੁਝ ਦੇਰ ਉਹ ਆਪਣੇ ਡਿੱਗੇ ਪਏ ਮਾਂ ਬਾਪ ਨੂੰ ਵੇਖ ਕੇ ਰੋਂਦਾ ਰਿਹਾਉਸਦੇ ਰੋਣ ਦੀ ਅਵਾਜ਼ ਸੁਣ ਕੇ ਅਵਾਰਾ ਕੁੱਤੇ ਆ ਗਏ ਸਨ ਅਤੇ ਉਸ ਬੱਚੇ ਨੂੰ ਖਾ ਗਏਇਸੇ ਤਰ੍ਹਾਂ ਇੱਕ ਹੱਡਾ-ਰੋੜੀ ਕੋਲ ਕਣਕ ਨੂੰ ਪਾਣੀ ਲਾਉਂਦੇ ਕਿਸਾਨ ਨੂੰ ਕੁੱਤਿਆਂ ਨੇ ਖਾ ਲਿਆ ਸੀ ਅਤੇ ਇੱਕ ਖੇਤ ਜਾਂਦੇ ਨਿੱਕੇ ਬੱਚੇ ਨੂੰਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਘਟਨਾਵਾਂ ਅਤੇ ਖ਼ਬਰਾਂ ਮੇਰੇ ਦਿਮਾਗ ਵਿੱਚ ਵਰੋਲਿਆਂ ਵਾਂਗ ਖੌਰੂ ਪਾਉਣ ਲੱਗੀਆਂਇਸ ਭਿਆਨਕ ਡਰ ਨੇ ਮੈਂਨੂੰ ਕੰਬਾ ਦਿੱਤਾਮੈਂ ਰਸਤੇ ਵਿੱਚ ਮਿਲਣ ਵਾਲੇ ਕੁੱਤਿਆਂ ਨਾਲ ਨਜਿੱਠਣ ਲਈ ਸੜਕ ਦੇ ਕਿਨਾਰੇ ਪਏ ਤਿੰਨ ਵੱਟੇ ਚੁੱਕ ਲਏ

ਮੈਂ ਪਿੰਡ ਲੰਘ ਕੇ ਅੱਗੇ ਮੋੜ ’ਤੇ ਆ ਗਿਆ ਸਾਂਇੱਥੋਂ ਇੱਕ ਰੋਡ ਅੱਧਾ ਕੁ ਕਿਲੋਮੀਟਰ ਦੂਰ ਗੁਰਦੁਆਰੇ ਅਤੇ ਕਾਲਜ ਨੂੰ ਜਾਂਦੀ ਹੈ ਅਤੇ ਇਹ ਵੱਡੀ ਰੋਡ, ਜਿਸ ਉੱਤੇ ਮੈਂ ਜਾ ਰਿਹਾ ਸਾਂ, ਸਾਹਮਣੇ ਡੇਹਲੋਂ-ਪੱਖੋਵਾਲ ਵਾਲੀ ਰੋਡ ਨੂੰ ਮਿਲਦੀ ਸੀਇੱਥੇ ਹੀ ਦਸ ਪੰਦਰਾਂ ਕੁੱਤੇ ਸੜਕ ਦੇ ਕਿਨਾਰੇ ਸੁੱਤੇ ਪਏ ਸਨਵੱਟੇ ਮੇਰੇ ਹੱਥ ਵਿੱਚ ਸਨ। ਜਦ ਮੈਂ ਹੌਲੀ ਹੌਲੀ ਪੈਰ ਟਿਕਾਉਂਦਾ ਹੋਇਆ ਉਹਨਾਂ ਕੋਲ ਦੀ ਅੱਗੇ ਲੰਘਣ ਲੱਗਿਆ, ਉਹ ਭੌਂਕਦੇ ਹੋਏ ਮੇਰੇ ਉੱਤੇ ਟੁੱਟ ਕੇ ਪੈ ਗਏਮੈਂ ਉਹਨਾਂ ਵੱਲ ਪੂਰੇ ਜ਼ੋਰ ਨਾਲ ਵੱਟਾ ਮਾਰਿਆਉਹ ਸਾਰੇ ਕੁੱਤੇ ਪਿੱਛੇ ਹਟ ਗਏਇੱਕ ਕੁੱਤਾ ਅਜੇ ਵੀ ਪਿੱਛੇ ਨਹੀਂ ਹਟ ਰਿਹਾ ਸੀਉਹ ਜ਼ੋਰ ਜ਼ੋਰ ਦੀ ਭੌਂਕਦਾ ਮੇਰੇ ਉੱਤੇ ਚੜ੍ਹਦਾ ਆ ਰਿਹਾ ਸੀਨਜ਼ਦੀਕ ਕੋਈ ਐਸੀ ਚੀਜ਼ ਨਹੀਂ ਸੀ ਜੋ ਮੇਰੇ ਬਚਾਅ ਲਈ ਸੁਰੱਖਿਅਤ ਹੋਵੇਹਾਂ, ਕੁਝ ਕੁ ਕਦਮਾਂ ਦੀ ਦੂਰੀ ਤੇ ਇੱਕ ਘਰ ਜ਼ਰੂਰ ਸੀ ਪਰ ਮੈਂ ਉੱਥੇ ਕਦੇ ਕੋਈ ਵਸਦਾ ਨਹੀਂ ਵੇਖਿਆ ਸੀਜੇ ਮੈਂ ਉਸ ਘਰ ਵੱਲ ਵੀ ਦੌੜਾਂਗਾ ਤਾਂ ਮੇਰੇ ਬਚਾ ਲਈ ਸ਼ਾਇਦ ਕੋਈ ਨਾ ਆਵੇਕੁੱਤਿਆਂ ਅੱਗੇ ਭੱਜਣਾ ਵੀ ਬਹੁਤ ਵੱਡੀ ਗ਼ਲਤੀ ਹੁੰਦੀ ਹੈਜੇਕਰ ਅਜਿਹੀ ਸਥਿਤੀ ਵਿੱਚ ਤੁਸੀਂ ਅੱਗੇ ਭੱਜ ਲਵੋਂ ਤਾਂ ਉਹ ਮਾਰੇ ਬਿਨਾਂ ਨਹੀਂ ਛੱਡਦੇਜੇ ਤੁਸੀਂ ਖੜ੍ਹੇ ਰਹੇ ਤਾਂ ਉਹ ਭੌਂਕਦੇ ਰਹਿਣਗੇ ਪਰ ਛੇਤੀ ਹਮਲਾ ਨਹੀਂ ਕਰਨਗੇਮੇਰੇ ਮਨ ਵਿੱਚ ਆਈ, ‘ਲੈ ਬਈ ਮਿੱਤਰਾ ... ਤੇਰਾ ਕਾਲ ਨੇੜੇ ਆ ਗਿਆ ਹੈਕੱਲ੍ਹ ਨੂੰ ਖ਼ਬਰ ਲੱਗ ਜਾਣੀ ਹੈ, ਨੌਜਵਾਨ ਨਾਵਲਕਾਰ ਪਰਗਟ ਸਤੌਜ ਅਵਾਰਾ ਕੁੱਤਿਆਂ ਨੇ ਮਾਰ ਦਿੱਤਾਹੋ ਸਕਦਾ ਹੈ ਫਿਰ ਕਿਤੇ ਨਾ ਕਿਤੇ ਗੱਲ ਛਿੜੇ - ‘ਇੱਕ ਪਰਗਟ ਸਤੌਜ ਵੀ ਹੁੰਦਾ ਸੀ ...’

ਇਹਨਾਂ ਥੋੜ੍ਹੇ ਜਿਹੇ ਪਲਾਂ ਵਿੱਚ ਮੇਰੇ ਪਰਿਵਾਰ ਸਮੇਤ ਕਿੰਨਾ ਹੀ ਕੁਝ ਮੇਰੇ ਦਿਮਾਗ ਵਿੱਚ ਘੁੰਮ ਗਿਆ ਸੀਮੈਂ ਸੋਚਿਆ, ਮੈਂ ਛੇਤੀ ਹਾਰਾਂਗਾ ਨਹੀਂਮੈਂ ਹੱਥ ਵਿਚਲਾ ਵੱਟਾ ਪੂਰੇ ਜ਼ੋਰ ਨਾਲ ਉਸ ਕੁੱਤੇ ਦੇ ਮਾਰਿਆ ਬਚਪਨ ਵਿੱਚ ਮੇਰਾ ਕੁੱਤਿਆਂ ਦੇ ਰੋੜੇ ਮਾਰਨਾ ਕੰਮ ਆ ਗਿਆਵੱਟਾ ਕੁੱਤੇ ਦੀ ਅੱਖ ਉੱਤੇ ਜਾਂ ਹੋਰ ਕਿਸੇ ਕਸੂਤੀ ਥਾਂ ਜਾ ਵੱਜਿਆਉਹ ‘ਚੀਂ ਚੀਂ’ ਕਰਦਾ ਪਿੱਛੇ ਦੌੜ ਪਿਆਹੁਣ ਮੇਰੇ ਹੱਥ ਵਿੱਚ ਸਿਰਫ਼ ਆਖ਼ਰੀ ਵੱਟਾ ਰਹਿ ਗਿਆ ਸੀਜੇ ਕੁੱਤੇ ਦੁਬਾਰਾ ਹਮਲਾ ਕਰਦੇ ਤਾਂ ਮੇਰੇ ਕੋਲ ਹੋਰ ਕੁਝ ਨਹੀਂ ਸੀਸ਼ੁਕਰ ਹੈ ਡੇਹਲੋਂ-ਪੱਖੋਵਾਲ ਵਾਲੀ ਰੋਡ ਚੜ੍ਹਨ ਤੱਕ ਕੋਈ ਕੁੱਤਾ ਨਹੀਂ ਟੱਕਰਿਆ

ਅੱਗੇ ਡੇਹਲੋਂ-ਪੱਖੋਵਾਲ ਵਾਲੀ ਸੜਕ ’ਤੇ ਬਹੁਤ ਸਾਰੇ ਵੱਟੇ ਪਏ ਸਨਮੈਂ ਕਾਫੀ ਸਾਰੇ ਵੱਟੇ ਚੁੱਕ ਕੇ ਬੈਗ ਦੀ ਜੇਬ ਵਿੱਚ ਪਾ ਲਏ ਅਤੇ ਕੁਝ ਹੱਥਾਂ ਵਿੱਚ ਫੜ ਲਏਤਿੰਨ ਕਿਲੋਮੀਟਰ ਤੱਕ ਮੈਂ ਆਰਾਮ ਨਾਲ ਚਲਾ ਗਿਆਇੰਨੇ ਨੂੰ ਪਿੱਛੋਂ ਭੱਠੇ ਵਾਲਾ ਟਰੈਕਟਰ ਆ ਗਿਆਮੈਂ ਤੁਰਨ ਦਾ ਸ਼ੌਕ ਤਿਆਗ ਕੇ ਉਸ ਨੂੰ ਹੱਥ ਦੇ ਦਿੱਤਾਹੁਣ ਮੈਂਨੂੰ ਯਕੀਨ ਹੋ ਗਿਆ ਸੀ ਕਿ ਪਰਗਟ ਸਤੌਜ ‘ਭੂਤਕਾਲ’ ਨਹੀਂ ‘ਵਰਤਮਾਨ’ ਹੈ ਤਾਂ ਹੀ ਤਾਂ ਮੈਂ ਟਰੈਕਟਰ ਵਾਲੇ ਨਾਲ ਹੱਸ ਹੱਸ ਗੱਲਾਂ ਕਰਦਾ ਜਾ ਰਿਹਾ ਸਾਂ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1614)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਪਰਗਟ ਸਿੰਘ ਸਤੌਜ

ਪਰਗਟ ਸਿੰਘ ਸਤੌਜ

Satauj, Sangroor, Punjab, India.
Phone: (011 91 94172 41787)
Email: (pargatsinghsatauj@gmail.com)