ParkashSJaito7ਉਸਦੀਆਂ ਬਾਹਰ ਨਿਕਲੀਆਂ ਆਂਦਰਾਂ ਨੂੰ ਉਸਦੇ ਢਿੱਡ ਵਿੱਚ ਉਵੇਂ ਹੀ ਪਾ ਕੇ ਉੱਪਰੋਂ ...
(25 ਮਈ 2019)

 

“ਹਮ ਆਦਮੀ ਹਾਂ ਇੱਕ ਦਮੀ ਮੁਹਲਤਿ ਮੁਹਤੁ ਨ ਜਾਣਾ॥” ਭਾਵ ਮਨੁੱਖ ਦੀ ਜ਼ਿੰਦਗੀ ਇੱਕ ਦਮ ਜਾਂ ਸਾਹ ਤੇ ਟਿਕੀ ਹੋਈ। ਜਿੰਨਾ ਸਮਾਂ ਸਾਹ ਆ ਰਿਹਾ ਹੈ, ਜਿੰਦਾ ਹਾਂ, ਸਾਹ ਆਉਣਾ ਬੰਦ, ਜ਼ਿੰਦਗੀ ਖਤਮਜ਼ਿੰਦਗੀ ਦੀ ਮਿਆਦ ਕਿੰਨੀ ਹੈ, ਇਹ ਦੱਸਿਆ ਨਹੀਂ ਜਾ ਸਕਦਾ

1988 ਵਿੱਚ ਬਰਨਾਲਾ ਜੇਲ ਉਦੋਂ ਪੁਰਾਣੇ ਕਿਲੇ ਵਿੱਚ ਚਲਦੀ ਸੀਰਾਇਫਲ ਲੈ ਕੇ ਡਿਉਟੀ ’ਤੇ ਖੜ੍ਹੇ ਇੱਕ ਮੁਲਾਜ਼ਮ ਦਾ ਦੂਸਰੇ ਮੁਲਾਜ਼ਮ ਨਾਲ ਤਕਰਾਰ ਹੋ ਗਿਆਗੱਲ ਜ਼ਿਆਦਾ ਵਧ ਗਈਡਿਉਟੀ ’ਤੇ ਖੜ੍ਹੇ ਮੁਲਾਜ਼ਮ ਨੇ ਬਿਨਾਂ ਨਿਸ਼ਾਨਾ ਲਏ ਗੁੱਸੇ ਵਿੱਚ ਕੁਝ ਦੂਰੀ ਤੇ ਖੜ੍ਹੇ ਮੁਲਾਜ਼ਮ ਵੱਲ ਗੋਲੀ ਚਲਾ ਦਿੱਤੀਕਹਿੰਦੇ ਹਨ, ਗੁੱਸੇ ਵਿੱਚ ਮਨੁੱਖ ਅੰਨ੍ਹਾ ਹੋ ਜਾਂਦਾ ਹੈ, ਉਸਨੂੰ ਕੁਝ ਵੀ ਨਜ਼ਰ ਨਹੀਂ ਆਉਂਦਾਗੋਲੀ ਨੇੜੇ ਹੀ ਕੰਮ ਕਰਦੇ ਦੋ ਕੈਦੀਆਂ ਵਿੱਚੋਂ ਇੱਕ ਦੇ ਢਿੱਡ ਨੂੰ ਚੀਰਦੀ ਤੇ ਦੂਸਰੇ ਕੈਦੀ ਦੇ ਮੋਢੇ ਨੂੰ ਛੂਹੰਦੀ ਹੋਈ, ਮੁਲਾਜ਼ਮ ਦੀ ਲੱਤ ਵਿੱਚ ਜਾ ਲੱਗੀ ਜੇਲ ਵਿੱਚ ਰੌਲਾ ਪੈ ਗਿਆ ਤੇ ਇਕੱਠ ਹੋ ਗਿਆਸਾਰੇ ਜਣੇ ਜ਼ਖਮੀਆਂ ਨੂੰ ਚੱਕਣ ਲਈ ਭੱਜੇ

ਜਿਸ ਕੈਦੀ ਦੇ ਢਿੱਡ ਵਿੱਚ ਗੋਲੀ ਲੱਗੀ ਸੀ, ਉਸਦੀਆਂ ਆਂਦਰਾਂ ਬਾਹਰ ਨਿੱਕਲ ਆਈਆਂ ਸਨ। ਉਹ ਚੀਕਾਂ ਮਾਰ ਰਿਹਾ ਸੀਜਿਸ ਮੁਲਾਜ਼ਮ ਦੀ ਲੱਤ ਉੱਤੇ ਗੋਲੀ ਲੱਗੀ ਸੀ, ਉਸਦੀ ਲੱਤ ਦਾ ਵੀ ਬੁਰਾ ਹਾਲ ਸੀਜਿਸ ਕੈਦੀ ਦੇ ਮੋਢੇ ਉੱਤੇ ਗੋਲੀ ਲੱਗੀ ਸੀ, ਉਸ ਦੇ ਖੂਨ ਤਾਂ ਵਗ ਰਿਹਾ ਸੀ, ਪ੍ਰੰਤੂ ਉਹ ਦੂਸਰੇ ਜ਼ਖਮੀਆਂ ਨਾਲੋਂ ਠੀਕ ਸੀਜਦੋਂ ਜ਼ਖਮੀਆਂ ਨੂੰ ਚੁੱਕ ਕੇ ਗੱਡੀ ਵਿੱਚ ਪਾਉਣ ਲੱਗੇ ਤਾਂ ਸਭ ਦੀ ਇੱਕੋ ਰਾਇ ਸੀ ਕਿ ਜਿਸਦੇ ਢਿੱਡ ਵਿੱਚ ਗੋਲੀ ਲੱਗੀ ਹੈ, ਉਹਨੂੰ ਚੁੱਕਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਕੁਝ ਕੁ ਪਲਾਂ ਦਾ ਮਹਿਮਾਨ ਹੈਪ੍ਰੰਤੂ ਉਹ ਵਾਸਤੇ ਪਾ ਰਿਹਾ ਸੀ - ਮੈਂਨੂੰ ਵੀ ਹਸਪਤਾਲ ਲੈ ਚੱਲੋ, ਸ਼ਾਇਦ ਮੈਂ ਬਚ ਜਾਵਾਂਇੱਕ ਮੁਲਾਜ਼ਮ ਨੇ ਛੇਤੀ ਦੇਣੇ ਉਸਦੀਆਂ ਬਾਹਰ ਨਿਕਲੀਆਂ ਆਂਦਰਾਂ ਨੂੰ ਉਸਦੇ ਢਿੱਡ ਵਿੱਚ ਉਵੇਂ ਹੀ ਪਾ ਕੇ ਉੱਪਰੋਂ ਉਸੇ ਦੇ ਸਿਰ ਵਾਲੇ ਪਰਨੇ ਨਾਲ ਬੰਨ੍ਹ ਦਿੱਤਾਤਿੰਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆਸਿਵਲ ਹਸਪਤਾਲ ਵਾਲਿਆਂ ਨੇ ਮੁਲਾਜ਼ਮ (ਜਿਸਦੇ ਲੱਤ ’ਤੇ ਗੋਲੀ ਲੱਗੀ ਸੀ) ਅਤੇ ਕੈਦੀ, ਜਿਸਦੇ ਢਿੱਡ ਵਿੱਚ ਗੋਲੀ ਲੱਗੀ ਸੀ, ਨੂੰ ਮੁੱਢਲੀ ਸਹਾਇਤਾ ਦੇ ਕੇ ਸੀ ਐੱਮ ਸੀ ਲੁਧਿਆਣਾ ਰੈਫਰ ਕਰ ਦਿੱਤਾਦੋਨਾਂ ਦਾ ਇਲਾਜ ਤਾਂ ਲੰਬਾ ਚੱਲਿਆ ਪਰ ਦੋਨੋ ਤੰਦਰੁਸਤ ਹੋ ਗਏ

ਮੇਰਾ ਮਿੱਤਰ ਕਰਨਜੀਤ ਸਿੰਘ ਫਰੀਦਕੋਟ ਖੇਤੀ ਵਿਭਾਗ ਵਿੱਚ ਗਜ਼ਟਿਡ ਅਫਸਰ ਹੈਉਸ ਦਾ ਪਿੰਡ ਫਰੀਦਕੋਟ ਤੋਂ ਕੁਝ ਕੁ ਦੂਰ ਹੈਆਪ ਉਹ ਪ੍ਰੀਵਾਰ ਨਾਲ ਫਰੀਦਕੋਟ ਹੀ ਰਹਿੰਦਾ ਹੈਇੱਕ ਵਾਰ ਅਸੀਂ ਕਿਸੇ ਪ੍ਰੋਗਰਾਮ ’ਤੇ ਇਕੱਠੇ ਹੋਏ ਤਾਂ ਸਾਡਾ ਗੱਲਾਂ ਦਾ ਵਿਸ਼ਾ ਜ਼ਿੰਦਗੀ ਅਤੇ ਮੌਤ ਬਾਰੇ ਸੀਮੈਂ ਉਸ ਨੂੰ ਉੱਪਰ ਵਾਲੀ ਘਟਨਾ ਸੁਣਾਈ ਤਾਂ ਉਸਨੇ ਮੈਂਨੂੰ ਕੁਝ ਮਹੀਨੇ ਪਹਿਲਾਂ ਵਾਪਰੀ ਘਟਨਾ ਸੁਣਾਈਕਰਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਖੇਤਾਂ ਵਿੱਚ ਜੋ ਕਾਮਾਂ ਕੰਮ ਕਰਦਾ ਹੈ, ਉਸਨੂੰ ਨਸ਼ੇ ਦੀ ਲਤ ਲੱਗ ਗਈਉਹਨਾਂ ਦੇ ਘਰ ਰੋਜ਼ ਦਾ ਕਲੇਸ਼ ਰਹਿੰਦਾਇੱਕ ਦਿਨ ਉਸਨੇ ਘਰਦਿਆਂ ਨਾਲ ਲੜ ਕੇ ਸਪਰੇਅ ਪੀ ਲਈਘਰ ਵਾਲਿਆਂ ਛੇਤੀ ਚੁੱਕ ਕੇ ਫਰੀਦਕੋਟ ਮੈਡੀਕਲ ਕਾਲਜ ਪਹੁੰਚਾ ਦਿੱਤਾਡਾਕਟਰਾਂ ਨੇ ਉਸ ਦੀ ਹਾਲਤ ਵੇਖੀ ਤਾਂ ਇੱਕ ਤਰ੍ਹਾਂ ਨਾਲ ਸਿਰ ਜਿਹਾ ਫਿਰ ਦਿੱਤਾਉਹ ਬੈੱਡ ਤੋਂ ਉੱਪਰ ਬੁੜ੍ਹਕ ਰਿਹਾ ਸੀਉਸਨੂੰ ਮੁਸ਼ਕਲ ਨਾਲ ਨੱਪ ਕੇ ਰੱਖਿਆ ਹੋਇਆ ਸੀਮੇਰੇ ਮਿੱਤਰ ਨੇ ਦੱਸਿਆ ਕਿ ਮੈਂ ਡਾਕਟਰਾਂ ਨੂੰ ਆਪਣਾ ਤੁਆਰਫ ਕਰਾਇਆ ਤੇ ਉਸਦੇ ਬੱਚਿਆਂ ਦਾ ਵਾਸਤਾ ਦੇ ਕੇ ਇਲਾਜ ਸ਼ੁਰੂ ਕਰਵਾ ਦਿੱਤਾਪ੍ਰੰਤੂ ਮੈਂ ਉਸਦੀ ਹਾਲਤ ਵੇਖ ਕੇ ਇਹ ਸੋਚ ਰਿਹਾ ਸੀ ਕਿ ਉਸਦੀ ਮੌਤ ਦੀ ਖਬਰ ਕਿਸੇ ਸਮੇਂ ਵੀ ਆ ਸਕਦੀ ਸੀ ਫਿਰ ਮੇਰੇ ਮਿੱਤਰ ਨੇ ਦੱਸਣਾ ਸ਼ੁਰੂ ਕੀਤਾ ਕਿ ਮੈਂ ਦੋ ਦਿਨ ਬਾਅਦ ਹਸਪਤਾਲ ਗਿਆ ਤਾਂ ਉਹ ਸ਼ਾਂਤ ਸੀ, ਕੋਈ-ਕੋਈ ਸਾਹ ਚੱਲ ਰਿਹਾ ਸੀਹਰੇਕ ਨੂੰ ਇਹੀ ਲੱਗ ਰਿਹਾ ਸੀ ਕਿ ਸ਼ਾਇਦ ਇਹੀ ਸਾਹ ਆਖਰੀ ਹੈ

ਹੁਣ ਮੇਰਾ ਮਿੱਤਰ ਮੇਰੇ ਮੂੰਹ ਵੱਲ ਵੇਖ ਕੇ ਬੋਲਿਆ, “ਹੁਣ ਤੂੰ ਦੱਸ, ਉਹ ਬੱਚ ਗਿਆ ਸੀ ਜਾਂ ਮਰ ਗਿਆ?ਮੇਰਾ ਜਵਾਬ ਉਡੀਕੇ ਬਿਨਾਂ ਹੀ ਮੇਰੇ ਮਿੱਤਰ ਨੇ ਬੋਲਣਾ ਸ਼ੁਰੂ ਕੀਤਾ, “ਮੈਂ ਪੰਜਾਂ ਦਿਨਾਂ ਬਾਅਦ ਉਹਨਾਂ ਦੇ ਘਰ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਸ ਨੂੰ ਅੱਜ ਹੀ ਹਸਪਤਾਲ ਤੋਂ ਛੁੱਟੀ ਮਿਲੀ ਹੈ, ਉਹ ਹੁਣ ਬਿਲਕੁਲ ਠੀਕ ਹੈ।”

ਫਰੀਦਕੋਟ ਮੈਡੀਕਲ ਕਾਲਜ ਵਿਖੇ ਆਈ ਸੀ ਯੂ ਵਿੱਚ ਦਾਖਲ ਕੈਦੀ ’ਤੇ ਮੇਰੀ ਡਿਉਟੀ ਸੀਨਾਲ ਦੇ ਬੈੱਡ ਉੱਤੇ ਇੱਕ ਭਈਆ ਦਾਖਲ ਸੀਬਿਹਾਰ ਤੋਂ ਬਿਚਾਰਾ ਸਾਥੀਆਂ ਨਾਲ ਝੋਨਾ ਲਾਉਣ ਆਇਆ ਸੀ, ਖੇਤ ਵਿੱਚ ਭੁੰਜੇ ਪਏ ਦੇ ਸੱਪ ਲੜ ਗਿਆਉਹ ਬੇਸੁਰਤ ਆਕਸੀਜ਼ਨ ਦੇ ਸਹਾਰੇ ਪਿਆ ਸੀ

ਦੋ ਦਿਨਾਂ ਬਾਅਦ ਉਸ ਨੂੰ ਸੁਰਤ ਆਈ। ਉਸਦਾ ਸਾਥੀ ਹੁਣ ਉਸਨੂੰ ਕੁਝ ਖੁਆ-ਪਿਲਾ ਰਿਹਾ ਸੀਮੈਂਨੂੰ ਵੇਖ ਕੇ ਉਹ ਬੋਲਿਆ, “ਹੌਲਦਾਰ ਜੀ, ਡਾਕਟਰ ਸਾਹਿਬ ਬੋਲਾ ਕਿ ਇਸ ਕੋ ਕੱਲ੍ਹ ਛੁੱਟੀ ਮਿਲ ਜਾਏਗਾ

ਮੈਂ ਤਰਸ ਭਰੀਆਂ ਨਿਗਾਹਾਂ ਨਾਲ ਉਸ ਵੱਲ ਵੇਖਿਆਅਸੀਂ ਦੋ ਮੁਲਾਜ਼ਮ ਵਾਰੀ ਨਾਲ ਇੱਕ-ਇੱਕ ਦਿਨ ਡਿਊਟੀ ਕਰਦੇ ਸਾਂਜਦ ਮੈਂ ਦੂਸਰੇ ਦਿਨ ਡਿਉਟੀ ’ਤੇ ਗਿਆ ਤਾਂ ਉਸ ਭਈਏ ਵਾਲਾ ਬੈੱਡ ਖਾਲੀ ਵੇਖਿਆਨਰਸ ਨੂੰ ਖਾਲੀ ਬੈੱਡ ਵੱਲ ਇਸ਼ਾਰਾ ਕਰਕੇ ਪੁੱਛਿਆ, ਇਸ ਨੂੰ ਛੁੱਟੀ ਮਿਲ ਗਈ?”

ਨਰਸ ਨੇ ਦੱਸਿਆ, “ਉਸਦੀ ਤਾਂ ਰਾਤ ਮੌਤ ਗਈ

ਮੈਂ ਹੁਣ ਇਹ ਸੋਚਾਂ ਵਿੱਚ ਪੈ ਗਿਆ ...।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1604)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਪਰਕਾਸ਼ ਸਿੰਘ ਜੈਤੋ

ਪਰਕਾਸ਼ ਸਿੰਘ ਜੈਤੋ

Retired Assistant Superintendent Jail.
Phone: (91 - 97805 - 01017)
Email (sidhuparkash.84@gmail.com)