AmritpalSamrala7ਆਪਣੇ ਬੱਚੇ ਦੇ ਵਧੀਆ ਦੋਸਤ ਬਣ ਕੇ ਉਨ੍ਹਾਂ ਦਾ ਭਵਿੱਖ ਨਿਖਾਰਨ ਵਿੱਚ ਉਨ੍ਹਾਂ ਦੀ ...
(21 ਮਈ 2019)

ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜਦੋਂ ਕਿਸੇ ਦਾ ਬੱਚਾ ਕਿਸੇ ਵੀ ਖੇਤਰ ਵਿੱਚ ਕੋਈ ਵੱਡੀ ਪ੍ਰਾਪਤੀ ਹਾਸਿਲ ਕਰਦਾ ਹੈ, ਤਾਂ ਹਰੇਕ ਮਾਪੇ ਦੀ ਇਹ ਇੱਛਾ ਬਣ ਜਾਂਦੀ ਹੈ ਕਿ ਉਸਦਾ ਬੱਚਾ ਵੀ ਇਸੇ ਤਰ੍ਹਾਂ ਕੋਈ ਵੱਡੀ ਮੱਲ ਮਾਰ ਕੇ ਉਨ੍ਹਾਂ ਦਾ ਨਾਂਅ ਚਮਕਾਏਵੱਖ-ਵੱਖ ਟੀ.ਵੀ. ਚੈਨਲਾਂ ’ਤੇ ਹੋਣ ਵਾਲੇ ਮੁਕਾਬਲੇਬਾਜ਼ੀ ਸਮਾਗਮਾਂ ਦੌਰਾਨ ਬੱਚੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਨਾ ਕੇਵਲ ਦੁਨੀਆ ਭਰ ਦੇ ਲੋਕਾਂ ਨੂੰ ਅਚੰਭਿਤ ਕਰਦੇ ਹਨ, ਸਗੋਂ ਉਸ ਖੇਤਰ ਵਿੱਚ ਵੱਡਾ ਨਾਮਣਾ ਖੱਟਣ ਵਾਲੇ ਉੱਚ ਕੋਟੀ ਦੇ ਕਲਾਕਾਰਾਂ ਨੂੰ ਵੀ ਸੋਚੀਂ ਪਾ ਜਾਂਦੇ ਹਨਉਹ ਬੱਚੇ ਅਜਿਹਾ ਇਸ ਕਰਕੇ ਕਰਨ ਵਿੱਚ ਸਫਲ ਹੁੰਦੇ ਹਨ, ਕਿਉਂਕਿ ਉਹ ਦਿਨ-ਰਾਤ ਸਖ਼ਤ ਮਿਹਨਤ ਕਰਦੇ ਹਨਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਹਰੇਕ ਮਾਂ-ਬਾਪ ਦੀ ਇੱਛਾ ਤਾਂ ਹੈ ਕਿ ਮੇਰਾ ਬੱਚਾ ਵੀ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਕੇ ਨਾਮ ਕਮਾਏ, ਪ੍ਰੰਤੂ ਉਹ ਮਾਪੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਵਾਂਗ ਮਿਹਨਤ ਕਰਨ ਲਈ ਖੁਦ ਤਿਆਰ ਨਹੀਂ ਹੁੰਦੇ ਅਤੇ ਦੋਸ਼ ਆਪਣੇ ਬੱਚਿਆਂ ਸਿਰ ਮੜ੍ਹੀ ਜਾਂਦੇ ਹਨ

ਇੱਕ ਗੱਲ ਤਾਂ ਸਪਸ਼ਟ ਹੈ ਕਿ ਇਸ ਦੁਨੀਆ ’ਤੇ ਪੈਦਾ ਹੋਇਆ ਹਰੇਕ ਬੱਚਾ ਦੂਜੇ ਬੱਚਿਆਂ ਨਾਲੋਂ ਭਿੰਨ ਹੈ ਹਰੇਕ ਬੱਚਾ ਆਪੋ-ਆਪਣੀ ਸ਼ਖਸੀਅਤ ਦਾ ਮਾਲਿਕ ਹੁੰਦਾ ਹੈ, ਬੱਸ ਲੋੜ ਸਿਰਫ਼ ਉਸਦੀ ਸ਼ਖਸੀਅਤ ਨੂੰ ਪਛਾਨਣ ਦੀ ਹੀ ਹੁੰਦੀ ਹੈਇਹ ਨਹੀਂ ਕਿ ਕਿਸੇ ਦੇ ਬੱਚੇ ਦੀ ਕੋਈ ਵੀ ਵੰਨਗੀ ਦੇਖੀ ਤੇ ਝੱਟ ਆਪਣੇ ਬੱਚਿਆਂ ਨੂੰ ਕੋਸਣਾ ਸ਼ੁਰੂ ਕਰ ਦੇਈਏ ਕਿ ਤੂੰ ਅਜਿਹਾ ਕਿਉਂ ਨਹੀਂ ਕਰਦਾਬਲਕਿ ਆਪਣੇ ਬੱਚੇ ਅੰਦਰ ਛੁਪੀ ਪ੍ਰਤਿਭਾ ਨੂੰ ਜਾਣ ਕੇ ਉਸਦਾ ਖੇਤਰ ਚੁਣਨ ਵਿੱਚ ਉਸਦੀ ਮਦਦ ਕਰਰੀਏ। ਕਿਉਂਕਿ ਬੱਚੇ ਨੂੰ ਸਹੀ ਮਾਰਗ ਦਰਸ਼ਨ ਦੀ ਜ਼ਰੂਰਤ ਹੁੰਦੀ ਹੈ ਤੇ ਅਸੀਂ ਉਸਦਾ ਮਾਰਗ ਦਰਸ਼ਨ ਕਰਨ ਦੀ ਬਜਾਏ, ਉਸ ਤੋਂ ਬੇਮਤਲਬੀਆਂ ਆਸਾਂ ਰੱਖ ਬੈਠਦੇ ਹਾਂਇਹ ਗੱਲ ਸਾਰਿਆਂ ਮਾਪਿਆਂ ਨੂੰ ਲੜ ਬੰਨ੍ਹਣ ਦੀ ਜ਼ਰੂਰਤ ਹੈ ਕਿ ਹਰੇਕ ਬੱਚਾ ਵਿਗਿਆਨੀ, ਡਾਕਟਰ, ਇੰਜੀਨੀਅਰ, ਵਕੀਲ, ਚਾਰਟਰਡ ਅਕਾਊਂਟੈਂਟ, ਪ੍ਰੋਫੈਸਰ, ਲੈਕਚਰਾਰ, ਆਈ.ਏ.ਐੱਸ., ਆਈ.ਪੀ.ਐੱਸ., ਪੀ.ਸੀ.ਐੱਸ. ਆਦਿ ਬਣਨ ਲਈ ਪੈਦਾ ਨਹੀਂ ਹੋਇਆ, ਉਹ ਇੱਕ ਚੰਗਾ ਖਿਡਾਰੀ, ਗਾਇਕ, ਲੇਖਕ, ਅਦਾਕਾਰ, ਡਾਂਸਰ, ਸੋਸ਼ਲ ਵਰਕਰ ਵੀ ਹੋ ਸਕਦਾ ਹੈਇਹ ਨਹੀਂ ਕਿ ਬੱਚਾ ਸਿਰਫ਼ ਸਰਕਾਰੀ ਨੌਕਰੀਆਂ ਕਰਕੇ ਹੀ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦਾ ਹੈ, ਉਹ ਨਿੱਜੀ ਖੇਤਰਾਂ ਵਿੱਚ ਵੀ ਵਧੀਆ ਨੌਕਰੀਆਂ ਦੇ ਪੈਕੇਜ ਹਾਸਿਲ ਕਰ ਸਕਦਾ ਹੈ ਤੇ ਇਸਦੇ ਨਾਲ ਹੀ ਉਹ ਇੱਕ ਚੰਗੇ ਬਿਜਨਸਮੈਨ ਵਜੋਂ ਵੀ ਪ੍ਰਸਿੱਧ ਹੋ ਸਕਦਾ ਹੈ

ਮੇਰੀ ਕਈ ਮਾਪਿਆਂ ਨਾਲ ਹੋਈ ਵਾਰਤਾਲਾਪ ਤੋਂ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਉਹ ਆਪਣੇ ਬਾਲਗ ਹੋਏ ਬੱਚਿਆਂ ਨੂੰ ਵੀ ਹਾਲੇ ਤੱਕ ਬੱਚੇ ਹੀ ਸਮਝੀ ਜਾਂਦੇ ਹਨਉਹ ਸੋਚਦੇ ਹਨ ਕਿ ਉਨ੍ਹਾਂ ਦੇ ਬੱਚੇ ਹਾਲੇ ਕੋਈ ਚੰਗਾ ਫੈਸਲਾ ਲੈਣ ਦੇ ਸਮਰੱਥ ਨਹੀਂ ਹੋਏ ਹਨਅਜਿਹੇ ਮਾਪਿਆਂ ਦਾ ਇਹ ਸੋਚਣਾ ਬੱਚਿਆਂ ਨੂੰ ਕਦੇ ਵੀ ਸਵੈ-ਨਿਰਭਰ ਹੋਣ ਨਹੀਂ ਦੇਵੇਗਾਇਸ ਲਈ ਮਾਪਿਆਂ ਦਾ ਜਾਗਰੂਕ ਹੋਣਾ ਬੱਚੇ ਦੇ ਬਿਹਤਰ ਭਵਿੱਖ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਵੀ ਕਦੇ ਬੱਚਿਆਂ ਨਾਲ ਮੇਰੀ ਕਾਊਂਸਲਿੰਗ ਹੋਈ ਹੈ, ਤਾਂ ਜ਼ਿਆਦਾਤਰ ਬੱਚਿਆਂ ਦਾ ਇਹੀ ਕਹਿਣਾ ਸੀ ਕਿ ਅਸੀਂ ਘਰ ਆਪਣੇ ਮੰਮੀ-ਪਾਪਾ ਨੂੰ ਪੁੱਛ ਕੇ ਹੀ ਅਗਲਾ ਫੈਸਲਾ ਲਵਾਂਗੇਜਦੋਂ ਮੈਂ ਉਨ੍ਹਾਂ ਬੱਚਿਆਂ ਤੋਂ ਉਨ੍ਹਾਂ ਦੇ ਮਾਤਾ-ਪਿਤਾ ਦੀ ਵਿੱਦਿਅਕ ਯੋਗਤਾ ਬਾਰੇ ਪੁੱਛਦਾ ਹਾਂ ਤਾਂ ਉਹ ਕੁਝ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹੁੰਦੇ ਉਹ ਸਿਰਫ਼ ਘਰ ਬੈਠੇ ਹੀ ਆਪਣੇ ਬੱਚਿਆਂ ’ਤੇ ਪੀ.ਐੱਚ.ਡੀ. ਕਰ ਰਹੇ ਹੁੰਦੇ ਹਨ, ਜਿਸਦਾ ਖਾਮਿਆਜ਼ਾ ਅੱਗੇ ਚੱਲ ਕੇ ਬੱਚਿਆਂ ਨੂੰ ਭੁਗਤਣਾ ਪੈਂਦਾ ਹੈਅਜਿਹੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਨਾਮਵਰ ਚੰਗੀ ਸੰਸਥਾ ਵਿੱਚ ਜਾ ਕੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਕਾਊਂਸਲਿੰਗ ਲੈਣ, ਜਿਸ ਸੰਸਥਾ ਨੇ ਉਨ੍ਹਾਂ ਦੇ ਇਲਾਕੇ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਭਵਿੱਖ ਸੁਧਾਰਨ ਲਈ ਬਿਹਤਰ ਨਤੀਜੇ ਦਿੱਤੇ ਹੋਣ

ਮੇਰੀ ਮਾਪਿਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਦੇਖੋ-ਦੇਖੀ ਦੇ ਰੁਝਾਨ ਅਨੁਸਾਰ ਵਿਸ਼ਿਆਂ ਦੀ ਚੋਣ ਨਾ ਕਰਵਾਉਣ, ਬਲਕਿ ਜਿਸ ਵਿਸ਼ੇ ’ਤੇ ਤੁਹਾਡੇ ਬੱਚੇ ਦੀ ਚੰਗੀ ਪਕੜ ਹੈ ਤੇ ਭਵਿੱਖ ਵਿੱਚ ਉਸ ਵਿਸ਼ੇ ਦੇ ਅਧਾਰ ’ਤੇ ਉਸਨੂੰ ਫਾਇਦਾ ਮਿਲ ਸਕਦਾ ਹੈ, ਉਹੀ ਵਿਸ਼ੇ ਪੜ੍ਹਾਉਣੇ ਚਾਹੀਦੇ ਹਨਨਾ ਕਿ ਉਨ੍ਹਾਂ ਉੱਤੇ ਇਹ ਥੋਪਿਆ ਜਾਵੇ ਕਿ ਤੁਹਾਡੇ ਮਾਮੇ, ਚਾਚੇ, ਮਾਸੀਆਂ, ਭੂਆ ਦੇ ਬੱਚਿਆਂ ਨੇ ਮੈਡੀਕਲ, ਨਾਨ-ਮੈਡੀਕਲ, ਕਾਮਰਸ ਜਾਂ ਇੰਜੀਨੀਅਰਿੰਗ ਵਰਗੇ ਵਿਸ਼ਿਆਂ ਦੀ ਚੋਣ ਕੀਤੀ ਹੈ, ਤੁਸੀਂ ਵੀ ਉਹੀ ਰੱਖੋ ਇਹ ਫੈਸਲਾ ਗਲਤ ਹੋਵੇਗਾਆਪਣੇ ਬੱਚੇ ਦੇ ਵਧੀਆ ਦੋਸਤ ਬਣ ਕੇ ਉਨ੍ਹਾਂ ਦਾ ਭਵਿੱਖ ਨਿਖਾਰਨ ਵਿੱਚ ਉਨ੍ਹਾਂ ਦੀ ਮਦਦ ਕਰੋ, ਕਿਉਂਕਿ ਆਪਣੇ ਬੱਚਿਆਂ ਵਿੱਚ ਹਰ ਸਮੇਂ ਚੈਂਪੀਅਨ ਲੱਭਣ ਵਾਲੇ ਮਾਪੇ ਅਕਸਰ ਆਪਣੇ ਬੱਚਿਆਂ ਦਾ ਹੁਨਰ ਪਛਾਨਣ ਵਿੱਚ ਫੇਲ ਹੋ ਜਾਂਦੇ ਹਨ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1597)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਅੰਮ੍ਰਿਤਪਾਲ ਸਮਰਾਲਾ

ਅੰਮ੍ਰਿਤਪਾਲ ਸਮਰਾਲਾ

Samrala, Ludhiana, Punjab, India.
Phone: (91 - 95692 - 16001)