PavanParinda8ਸ਼ਹਿਰੋਂ ਆਏ ਰਿਸ਼ਤੇਦਾਰ ਕਈ ਵਾਰ ਚੋਰ ਅੱਖੀਂ ਘੜੀ ਵੱਲ ਵੇਖ ਲੈਂਦੇ ...
(8 ਅਪਰੈਲ 2019)

 

ਕੱਲ੍ਹ ਭੈਣੀ ਜੱਸੇ ਵਾਲੀ ਮਾਸੀ ਪੂਰੀ ਹੋ ਗਈਮੁਰਗਾ ਬੋਲਦੇ ਨਾਲ ਮੋਬਾਇਲ ਦੀ ਲੰਮੀ ਘੰਟੀ ਵੱਜੀਮਾਸੀ ਦੇ ਪੁੱਤ ਦਾ ਫੋਨ ਸੀਮੱਥਾ ਠਣਕਿਆ ... ਭਲੀ ਹੋਵੇ! ਉਂਝ ਵੀ ਵੇਵਕਤ ਆਇਆ ਫੋਨ ਨਾਂਹ ਪੱਖੀ ਸੋਚਣ ਲਈ ਮਜਬੂਰ ਕਰਦਾ ਹੈਉਹੀ ਗੱਲ ਹੋਈਆਵਾਜ਼ ਸੁਣਾਈ ਦਿੱਤੀ, “ਵੀਰੇ, ਰਾਤ ਬੀਬੀ ਪੂਰੀ ਹੋ ਗਈ ... 10 ਵਜੇ ਸਸਕਾਰ ਐ।” ਫੋਨ ਸੁਣ ਕੇ ਮੈਂ ਸੁੰਨ ਜਿਹਾ ਹੋ ਗਿਆਨਾ ਹਾਂ ... ਨਾ ਹੂੰਕੋਲ ਸੁੱਤੀ ਪਈ ਪਤਨੀ ਵੱਲ ਤੱਕਿਆ ... ਸ਼ੁਕਰ ਹੈ ਉਹ ਗੂੜ੍ਹੀ ਨੀਂਦ ਸੁੱਤੀ ਪਈ ਸੀਘੰਟੀ ਦਾ ਖੜਕ ਉਸਦੇ ਕੰਨੀਂ ਨਹੀਂ ਸੀ ਪਿਆ

ਅਲਸਾਇਆ ਜਿਹਾ ਉੱਠ ਕੇ ਮੈਂ ਇੱਧਰ-ਉੱਧਰ ਟਹਿਲਣ ਲੱਗਾਪੂਰੇ ਦਾ ਪੂਰਾ ਤਨ-ਮਨ ਤੇ ਰੂਹ ਮਾਸੀ ਨਾਲ ਹੋ ਤੁਰੇਮਾਂ ... ਸੀ, ਭਾਵ ਮਾਂ ਵਰਗੀਮਾਸੀ ਨੂੰ ਮਨ ਦੀਆਂ ਪਰਤਾਂ ਫਰੋਲਣ ਲੱਗੀਆਂਸੁਭਾਅ ਦੀ ਨਰਮੀ, ਕੰਮ ਦੀ ਲਗਨ, ਮੋਹਵੰਤੀ ਜਿਹੇ ਉਸਦੇ ਗੁਣ ਅੱਖਾਂ ਅੱਗੇ ਤੈਰਨ ਲੱਗੇਸੂਰਜ ਚੜ੍ਹਿਆਸੂਰਜ ਦੀ ਲਾਲੀ ਨਾਲ ਖਿੜੇ ਫੁੱਲਾਂ ’ਤੇ ਪਈ ਤ੍ਰੇਲ ਚਮਕਣ ਲੱਗੀ

ਪਤਨੀ ਉੱਠੀਚਾਹ ਬਣਾਈਚਾਹ ਪੀਂਦੇ ਵਕਤ ਸਵਖਤੇ ਆਇਆ ਫੋਨ ਉਸ ਨਾਲ ਹੌਲੀ-ਹੌਲੀ ਸਾਂਝਾ ਕੀਤਾਉਹ ਵੀ ਕੁਝ ਬੇਚੈਨ ਜਿਹੀ ਹੋ ਗਈ – “ਚੰਗੀ ਸੀ ਮਾਸੀ ... ਐਂ ਕੀ ਹੋ ਗਿਆ, ਜਿਹੜੀ ਅਚਾਨਕ ਈ ਤੁਰ ਗਈ? ... ਮੈਂਨੂੰ ਤਾਂ ਜੀ ਅੱਜ ਛੁੱਟੀ ਨੀ ਮਿਲਣੀ ... ਪੇਰੈਂਟਸ ਡੇ ਐ ... ਤੁਸੀਂ ਸਸਕਾਰ ’ਤੇ ਜਾ ਆਇਓਭੋਗ ’ਤੇ ਆਪਾਂ ਦੋਵੇਂ ਜਾ ਆਵਾਂਗੇ।”

ਸਸਕਾਰ ਸਮੇਂ ਸਾਰੇ ਰਿਸ਼ਤੇਦਾਰ, ਸਨੇਹੀ ਇਕੱਠੇ ਹੋਏਸੱਥਰ ’ਤੇ ਬੈਠੇ ਅੱਧੀ ਉਮਰ ਟੱਪੇ ਸਾਰੇ ਹੀ ਮਰਦ ਬਿਮਾਰੀਆਂ ਦੀਆਂ ਗੱਲਾਂ ਕਰਦੇ ਰਹੇ‘ਸ਼ੂਗਰ ਤਾਂ ਜੀ ਅੱਜ ਕੱਲ੍ਹ ਹਰੇਕ ਨੂੰ ਹੀ ਐ ... ’, ‘ਬਲੱਡ ਪ੍ਰੈਸ਼ਰ ਕਿਵੇਂ ਰਹਿੰਦੈ?’, ‘ਖਾਣੇ ਵਿੱਚ ਜ਼ਹਿਰਾਂ ਰਲਗੀਆਂ ਜੀ, ‘ਅੱਗੇ ਬੰਦੇ ਹੁੰਦੇ ਸੀ, ਸੇਰ ਸੇਰ ਪੱਕਾ ਅੰਨ ਖਾ ਜਾਂਦੇ ਸੀ ... ਵੀਹ-ਵੀਹ ਰੋਟੀਆਂ ... ਹੁਣ ਤਾਂ ਦੋ ਨੀ ਹਜਮ ਹੁੰਦੀਆਂ ਰਹਿੰਦੀ-ਖੂੰਹਦੀ ਗੈਸਾਂ ਨੇ ਕਸਰ ਕੱਢ ’ਤੀ’ ਇੰਝ ਲਗਦਾ ਸੀ ਜਿਵੇਂ ਤੰਦਰੁਸਤੀ ਸਭਨਾਂ ਨਾਲ ਹੀ ਰੁੱਸ ਬੈਠੀ ਹੋਵੇ

... ਮੈਂ 35 ਸਾਲ ਪਹਿਲਾਂ ਦੀ ਯਾਦ ਆਈ ਇੱਕ ਘਟਨਾ ਨਾਲ ਜੁੜ ਗਿਆਉਦੋਂ ਅਸੀਂ ਬੇਰੁਜ਼ਗਾਰ ਚਾਰ ਮਿੱਤਰਾਂ ਨੇ ਰਲ ਕੇ ਇੱਕ ਅਕੈਡਮੀ ਖੋਲ੍ਹ ਲਈ ਸੀਖਸਤਾ ਹਾਲ ਮੋਪਡਾਂ ’ਤੇ ਪਿੰਡਾਂ ਵਿੱਚ ਅਕੈਡਮੀ ਦੇ ਪੋਸਟਰ ਲਾਉਂਦੇ-ਲਾਉਂਦੇ ਅਸੀਂ ਜਦ ਮਾਸੀ ਦੇ ਪਿੰਡ ਪਹੁੰਚੇ ਤਾਂ ਭੁੱਖ ਸਿੱਖਰਾਂ ’ਤੇ ਸੀਸਾਨੂੰ ਆਉਂਦੇ ਦੇਖ ਮਾਸੀ ਤੋਂ ਚਾਅ ਨਾ ਚੱਕਿਆ ਜਾਵੇਮੋਹ ਦਾ ਚਸ਼ਮਾ ਹੀ ਵਹਿ ਤੁਰਿਆ ਸੀ“ਹੋਰ ਪੁੱਤ ... ਅੱਜ ਤਾਂ ਲਗਦੈ ਦਿਨ ਭਾਗਾਂ ਵਾਲੈਚਾਹ ਦਾ ਤਾਂ ਹੁਣ ਟੈਮ ਨੀਂ ... ਰੋਟੀ ਈ ਲਾਹ ਦਿੰਨੀ ਆਂ।” ਕਹਿ ਕੇ ਮਾਸੀ ਚੁੱਲ੍ਹੇ ਮੂਹਰੇ ਜਾ ਬੈਠੀ

ਗੱਲਾਂ ਕਰਦੇ ਕਰਦੇ ਹੀ ਮਾਸੀ ਨੇ ਚਿੱਬੜਾਂ ਦੀ ਚਟਣੀ ਕੁੱਟ ਧਰੀ ... ਨਾਲ ਹੀ ਸਵੇਰ ਦੀ ਬਣੀ ਥੋੜ੍ਹੀ ਜਿਹੀ ਗੁਆਰੇ ਦੀਆਂ ਫਲੀਆਂ ਦੀ ਸ਼ਬਜੀ ਵਿੱਚ ਬਰਾਬਰ ਦਾ ਘਿਓ ਪਾ ਕੇ ਗਰਮ ਕਰ ਲਈਦੇਸੀ ਘਿਓ ਦੀ ਪਸਰੀ ਖੁਸ਼ਬੋ ਨੇ ਸਾਡੀ ਭੁੱਖ ਹੋਰ ਤੇਜ਼ ਕਰ ਦਿੱਤੀਪੰਜ-ਪੰਜ, ਸੱਤ-ਸੱਤ ਰੋਟੀਆਂ ਖਾਣ ਪਿੱਛੋਂ ਤਰੋਤਾਜ਼ਾ ਹੋਏ ਸਾਡੇ ਸਰੀਰਾਂ ਨੇ ਅਗਲੀ ਮੰਜ਼ਲ ਵੱਲ ਚਾਲੇ ਪਾ ਦਿੱਤੇ“... ਪੁੱਤ ਗੇੜ੍ਹਾ ਛੇਤੀ ਛੇਤੀ ਮਾਰਦੇ ਰਿਹਾ ਕਰੋ ... ਬੰਦਾ ਤਾਂ ਮਿਲਦਾ ਗਿਲਦਾ ਹੀ ਚੰਗਾ ਰਹਿੰਦੈ ...’ ਅਤੇ ਅਸੀਸਾਂ ਦੇ ਢੇਰ ਬਖੇਰਦੀ ਮਾਸੀ ਨੇ ਸਾਡੇ ਚਾਰਾਂ ਦੇ ਸਿਰ ਪਲੋਸੇ...

ਸਸਕਰ ਦੀ ਤਿਆਰੀ ਹੋਣ ਲੱਗੀਸ਼ਹਿਰੋਂ ਆਏ ਰਿਸ਼ਤੇਦਾਰ ਕਈ ਵਾਰ ਚੋਰ ਅੱਖੀਂ ਘੜੀ ਵੱਲ ਵੇਖ ਲੈਂਦੇਸਹਿਜ ਸੁਭਾਅ ਬੈਠੇ ਪਿੰਡ ਦੇ ਲੋਕ ਥੋੜ੍ਹੀ ਥੋੜ੍ਹੀ ਦੇਰ ਬਾਅਦ – ‘ਵਾਖਰੂ ਭਲਾ ਕਰੀਂ - ਵਰਗੇ ਸ਼ਬਦ ਉਚਾਰਦੇ ਤੇ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਕਰਦੇਸ਼ਹਿਰੀਆਂ ਦੀ ਬਜਾਏ ਪੇਂਡੂ ਬੰਦੇ ਘੱਟ ਮੋਟੇ ਸਨ ਤੇ ਸਰੀਰਾਂ ਨੂੰ ਚਿੰਬੜੀਆਂ ਬਿਮਾਰੀਆਂ ਦੀ ਗੱਲ ਵੀ ਘੱਟ ਕਰਦੇ ਸਨ

ਮਾਸੀ ਦੀਆਂ ਕਈ ਧੀਆਂ ਹੋਣ ਕਾਰਨ ਜਦ ਵੀ ਕੋਈ ਸਹੁਰਿਆਂ ਸਮੇਤ ਆਉਂਦੀ ਤਾਂ ਰੋਣ-ਕੁਰਲਾਉਣ ਵਧ ਜਾਂਦਾਔਰਤਾਂ ਆਈ ਲੜਕੀ ਨੂੰ ਮਾਸੀ ਦੀ ਦੇਹ ਨਾਲੋਂ ਤੋੜ ਤੋੜ ਪਰ੍ਹਾਂ ਲਿਜਾਂਦੀਆਂਸਾਰੀਆਂ ਕੁੜੀਆਂ ਆਉਣ ਪਿੱਛੋਂ ਮਾਸੀ ਦੀ ਮ੍ਰਿਤਕ ਦੇਹ ਦਾ ਇਸ਼ਨਾਨ ਕਰਵਾਇਆ ਗਿਆ ਅਤੇ ਸ਼ਮਸ਼ਾਨ ਭੂਮੀ ਵੱਲ ਜਾਣ ਦੀ ਤਿਆਰੀ ਹੋਈਵੱਡੇ ਬਰੋਟੇ ਥੱਲੇ ਬੈਠੇ ਪਿੰਡ ਦੇ ਬਜ਼ੁਰਗ ਵਾਹਿਗੁਰੂ ਵਾਹਿਗੁਰੂ ਕਰਨ ਲੱਗੇਮਜ਼ਲ ਨਾਲ ਲੋਕ ਜੁੜਦੇ ਰਹੇਵਿਛੜੀ ਮਾਸੀ ਦਾ ਮੋਹਖੋਰਾ ਸੁਭਾਅ ਰਹੇਕ ਦੀ ਜ਼ੁਬਾਨ ’ਤੇ ਸੀ

ਦੋਵਾਂ ਪੁੱਤਾਂ ਨੇ ਮਾਸੀ ਦੀ ਦੇਹ ਨੂੰ ਅਗਨ ਦਿਖਾਈਗਏ ਆਦਮੀ ਨਾਲ ਨਾਤਾ ਤੋੜਨ ਹਿਤ ਪੁੱਜੇ ਲੋਕਾਂ ਡੱਕੇ ਤੋੜ ਚਿਖਾ ਵਿੱਚ ਸੁੱਟੇਬਾਬਾ ਰਿਖੀ ਰਾਮ ਦੇ ਡੇਰੇ ਫੁੱਲਾਂ ਦੀ ਰਸਮ ਤੇ ਭੋਗ ਦੀ ਤਰੀਕ ਦਾ ਐਲਾਨ ਹੋਇਆ...

ਮੁੜਦੇ ਵਕਤ ਜਦ ਮੈਂ ਆਪਣੇ ਸ਼ਹਿਰ ਵੱਲ ਮੁੜਿਆ ਤਾਂ ਮਾਸੀ ਰਹਿ-ਰਹਿ ਕੇ ਯਾਦ ਆਉਣ ਲੱਗੀਮਾਸੀ ਦੇ ਸਿਵੇ ਨੂੰ ਦੁਬਾਰਾ ਨਮਨ ਕੀਤਾਪੈਂਤੀ ਸਾਲ ਪਹਿਲਾਂ ਮਾਸੀ ਦੇ ਹੱਥਾਂ ਦੇ ਬਣਾਏ ਉਹ ਮਿੱਸੇ ਪ੍ਰਸ਼ਾਦੇ, ਚਿੱਬੜਾਂ ਦੀ ਚਟਣੀ, ਦੇਸੀ ਘਿਓ ਦੀ ਵਾਸ਼ਨਾ ਅਤੇ ਗੁਆਰੇ ਦੀਆਂ ਫਲੀਆਂ ਦੀ ਗਰਮ ਗਰਮ ਸਬਜ਼ੀ ਦੀ ਯਾਦ ਨੇ ਘੇਰ ਲਿਆ ਅਤੇ ਮਾਸੀ ਦੇ ਕਹੇ ਸ਼ਬਦ-ਪੁੱਤ ਬੰਦਾ ਤਾਂ ਮਿਲਦਾ-ਗਿਲਦੈ ਹੀ ਚੰਗਾ ਰਹਿੰਦੈ - ਮੇਰੇ ਦਿਮਾਗ ਵਿੱਚ ਖੌਰੂ ਪਾਉਣ ਲੱਗੇ

ਇਸ ਸਭ ਕੁਝ ’ਤੇ ਮੈਂਨੂੰ ਅੱਜ ਬਹੁਤ ਪਛਤਾਵਾ ਹੋਇਆ - ਚਾਰ ਦਿਨ ਪਹਿਲਾਂ ਮੈਂ ਮਾਸੀ ਦੇ ਪਿੰਡ ਕੋਲੋਂ ਉਸ ਨੂੰ ਬਿਨਾਂ ਮਿਲਿਆਂ ਹੀ ਲੰਘ ਆਇਆ ਸੀ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1544)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪਵਨ ਪਰਿੰਦਾ

ਪਵਨ ਪਰਿੰਦਾ

Barnala, Punjab, India.
Phone: (91 - 97790 - 90135)