PavanParinda8ਮੰਗਲ ’ਤੇ ਝੰਡੇ ਗੱਡਣ ਦੇ ਦਮਗਜ਼ੇ ਮਾਰਨ ਵਾਲੇ ਨਾਲੀਆਂ ਦਾ ਮੱਛਰ ਮਾਰ ...
(3 ਦਸੰਬਰ 2018)

 

ਪਿੱਛੋਂ ਬੜੀ ਮਿੱਠੀ ਆਵਾਜ਼ ਆਈ, “ਵੀਰ ਜੀ, ਛੱਡ ਕੇ ਆਵਾਂ?” ਆਪਣੇ ਘਰ ਅੰਦਰੋਂ ਮੋਟਰ ਸਾਈਕਲ ਤੇ ਚੜ੍ਹੇ ਚੜ੍ਹਾਏ ਆਏ ਅਵਤਾਰ ਨੇ ਮੈਨੂੰ ਮੇਰੇ ਕੋਲ ਆ ਕੇ ਕਿਹਾ

“ਧੰਨਵਾਦ ਵੀਰੇ, ... ਬਹਾਨੇ ਨਾਲ ਤੁਰ ਲਈਦੈ ਨਹੀਂ ਤਾਂ ਸਾਰਾ ਦਿਨ ਤੈਨੂੰ ਪਤਾ ਈ ਆ, ਬੈਠ ਕੇ ਹੀ ਨਿਕਲਦੈ ...।” ਪਰ ਅਵਤਾਰ ਦੁਆਰਾ ਦਿੱਤੇ ਸਤਿਕਾਰ ਅਤੇ ਮੋਹ ਨੂੰ ਵੀ ਧੱਕਣ ਨੂੰ ਵੀ ਜੀਅ ਨਹੀਂ ਕਰਦਾ ਸੀਇੱਕ ਜੀਅ ਕਰੇ ਓਹਦੇ ਪਿੱਛੇ ਬਹਿ ਜਾਵਾਂ ... ਓਹਦਾ ਹੰਮਾ ਵੀ ਰਹਿ ਜਾਵੇਗਾ ਤੇ ਦੁਕਾਨ ਤੇ ਜਲਦੀ ਵੀ ਪਹੁੰਚ ਜਾਵਾਂਗਾਪਰ ਘਰੋਂ ਤੁਰੇ ਨੇ ਜੋ ਤਹੱਈਆ ਕੀਤਾ ਸੀ, ਉਸਦੇ ਤਿੜਕ ਜਾਣ ਦਾ ਵੀ ਡਰ ਸੀਖੈਰ ਕਿਵੇਂ ਨਾ ਕਿਵੇਂ ਮੈਂ ਸਥਿਤੀ ਸਾਂਭ ਲਈਅਵਤਾਰ ਵੀ ਖੁਸ਼ਅਗਾਂਹ ਤੋਂ ਕੀ ਪਤੈ ਕਿਹੜੇ ਵੇਲੇ ਲੋੜ ਪੈ ਜਾਵੇਉਹਦੀ ਪੇਸ਼ਕਸ਼ ਦੀ ਭਾਵਨਾ ਦੀ ਵੀ ਲੱਜ ਰਹਿ ਗਈ ਤੇ ਮੇਰਾ ਤੁਰਨਾ ਵੀ ਹੋ ਗਿਆ

ਫਿਰ ਅਵਤਾਰ ਦਾ ਬੰਬੂਕਾਟ ਧੂੜਾਂ ਪੁੱਟਦਾ ਦਿਸਿਆਹੋ ਸਕਦਾ ਹੈ ਕਿ ਉਹ ਵੀ ਆਪਣੇ ਕੰਮ ’ਤੇ ਪਹੁੰਚਣ ਦੀ ਕਾਹਲ ਵਿੱਚ ਹੋਵੇਚੰਗਾ ਹੋਇਆ, ਮੈਂ ਹਾਂ ਨਹੀਂ ਕਹੀ

ਮੈਂ ਸੋਚਿਆ, ਛੋਟੇ ਸ਼ਹਿਰ ਵਿੱਚ ਰਹਿਣ ਦਾ ਕਿੰਨਾ ਆਨੰਦ ਹੈ ... ਤੇ ਤੁਰੇ ਜਾਂਦਿਆਂ ਮੇਰੀ ਯਾਦਾਂ ਦੀ ਪਟਾਰੀ ਖੁੱਲ੍ਹ ਗਈਮੈਨੂੰ ਲੱਗਿਆ, ਜਿਵੇਂ ਮੇਰੀ ਇਹ ਯਾਦ ਪਟਾਰੀ ਇਸੇ ਲਮਹੇ ਦੀ ਉਡੀਕ ਵਿੱਚ ਹੋਵੇ ਨਿੱਕੇ ਹੁੰਦਿਆਂ ਜਦ ਮਾਂ ਨਾਨਕੀਂ ਲਿਜਾਂਦੀ ਹੁੰਦੀ ਸੀ ਤਾਂ ਰੂੜੇਕਿਆਂ ਦੇ ਅੱਡੇ ’ਤੇ ਬੱਸ ਨੇ ਲਾਹ ਦੇਣਾਨਾਨਕਾ ਪਿੰਡ ਉੱਥੋਂ ਦੋ ਕੁ ਮੀਲ ਚੜ੍ਹਦੇ ਬੰਨੀ ਹੈ, ਧੂਰਕੋਟਬੱਸੋਂ ਲਹਿ ਕੇ ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਮਾਂ ਨੇ ਉਂਗਲੀ ਲਾ ਲੈਣਾਅਜੇ ਮਸਾਂ ਫਰਲਾਂਗ ਦੋ ਫਰਲਾਂਗ ਹੀ ਦੂਰ ਹੀ ਗਏ ਹੋਣਾ ਕਿ ਪਿੱਛੋਂ ਤੇਜ ਕਦਮੀ ਤੁਰੇ ਆਉਂਦੇ ਕਿਸੇ ਆਦਮੀ ਨੇ ਮੈਨੂੰ ਗੋਦੀ ਚੁੱਕ ਲੈਣਾਧੁਰ ਨਾਨਕਿਆਂ ਦੇ ਘਰ ਮੂਹਰੇ ਲਾਹ ਕੇ ਮੇਰੀ ਮਾਂ ਦਾ ਸਿਰ ਪਲੋਸ ਜੇਬ ਵਿਚ ਤਹਿ ਜਿਹੇ ਕੀਤੇ ਰੁਪਈਆ ਦੋ ਰੁਪਈਏ ਮੇਰੀ ਮੁੱਠੀ ਵਿੱਚ ਰੱਖ ਦੇਣੇ ਅਗਲੇ ਹੀ ਪਲ ਉਸ ਭੱਦਰ ਪੁਰਸ਼ ਨੇ ਕਿਸੇ ਗਲੀ ਦਾ ਮੋੜ ਮੁੜ ਜਾਣਾ ਤੇ ਮੈਂ ਉਹ ਰੁਪਈਏ ਸਾਂਭ ਕੇ ਰੱਖ ਲੈਣੇ।

ਦਾਦਕੇ ਜਾ ਰਿਓੜੀਆਂ, ਸ਼ੱਕਰਪਾਰੇ ਤੇ ਹੋਰ ਕਿੰਨਾ ਕੁੱਝ ਉਸ ਰੁਪੱਈਏ ਦਾ ਆ ਜਾਂਦਾਮੇਰਾ ਅੰਦਰਲਾ ਮੇਰੇ ਉਸ ਮਾਮੇ ਨੂੰ ਧੰਨਵਾਦ ਕਰਦਾ ਪ੍ਰਤੀਤ ਹੁੰਦਾਪਰ ਮੈਂ ਅੱਜ ਤੁਰੇ ਜਾਂਦੇ ਨੇ ਹੋਰ ਵੀ ਨੀਂਵੀਂ ਪਾ ਲਈ ਹੈ ਤਾਂ ਜੋ ਅਵਤਾਰ ਵਰਗਾ ਕੋਈ ਹੋਰ ਭਰਾ ਮੈਨੂੰ ਮੋਟਰ ਸਾਈਕਲ ਤੇ ਬਹਾ ਦੁਕਾਨ ਤੱਕ ਛੱਡਣ ਲਈ ਨਾ ਕਹਿ ਦੇਵੇਤੁਰਨਾ ਮੈਨੂੰ ਪਸੰਦ ਵੀ ਹੈਤੁਰਨਾ ਮੈਨੂੰ ਓੁਂਦੋਂ ਹੋਰ ਵੀ ਅਨੰਦਿਤ ਕਰ ਜਾਂਦਾ ਹੈ ਜਦ ਮੈਨੂੰ ਮੰਜ਼ਲ ’ਤੇ ਪਹੁੰਚਣ ਦੀ ਕਾਹਲ ਨਾ ਹੋਵੇ

ਸਾਈਕਲ ਚਲਾਉਣਾ ਵੀ ਮੈਨੂੰ ਉੰਨਾ ਹੀ ਚੰਗਾ ਲਗਦਾ ਹੈ, ਜਿੰਨਾ ਤੁਰਨਾਉਂਝ ਵੀ ਉਮਰ ਦੇ ਲਿਹਾਜ਼ ਨਾਲ ਗਿੱਟੇ ਗੋਡੇ ਜੇ ਠੀਕ ਰੱਖਣੇ ਹੋਣ ਤਾਂ ਸਾਈਕਲ ਚਲਾਉਣ ਵਰਗੀ ਕੋਈ ਦਵਾਈ ਨਹੀਂਅਜੇ ਕੱਲ੍ਹ ਹੀ ਕਿਸੇ ਸਨੇਹੀ ਨੇ ਵਾਟਸਐਪ ’ਤੇ ਕਿਸੇ ਦਾ ਬਿਆਨਿਆ ਇੱਕ ਸੰਦੇਸ਼ ਭੇਜਿਆ ਕਿ ਪਹਿਲਾਂ ਆਦਮੀ ਨੇ ਸਾਈਕਲ ਚਲਾਉਣਾ ਛੱਡਿਆ ਤੇ ਹੁਣ ਸਾਈਕਲ ਚਲਾਉਣ ਲਈ ਕਾਰ ’ਤੇ ਸਵਾਰ ਹੋ ਕੇ ਜਿੰਮ ਜਾਂਦਾ ਹੈਇਹ ਕੇਹੀ ਵਿਡੰਬਨਾ ਹੈਸਾਨੂੰ ਉਸੇ ਚੀਜ਼ ਨੂੰ ਦੁਬਾਰਾ ਘੁੱਟ ਕੇ ਮਜ਼ਬੂਤੀ ਨਾਲ ਫੜਨਾ ਪੈਂਦਾ ਹੈ ਜਿਸ ਨੂੰ ਅਸੀਂ ਬਿਨਾਂ ਸੋਚੇ ਸਮਝੇ ਹੋਛੇਪਣ ਵਿੱਚ ਛੱਡਿਆ ਹੁੰਦਾ ਹੈ

ਜਰਮਨੀ ਰਹਿੰਦੀ ਮੇਰੀ ਬੇਟੀ ਅਕਸਰ ਗੱਲ ਕਰਦੀ ਕਹਿੰਦੀ ਹੈ ਕਿ ਪਾਪਾ ਸਾਈਕਲ ਜਰੂਰ ਚਲਾਇਆ ਕਰੋ ... ਇੱਥੇ ਜਰਮਨੀ ਵਿੱਚ ਤਾਂ ਬੱਚੇ ਤੋਂ ਲੈ ਕੇ ਬੁੱਢੇ ਆਦਮੀ ਤੱਕ ਸਭ ਸਾਈਕਲ ਚਲਾਉਂਦੇ ਆ ... ਅੱਸੀ ਸਾਲ ਦਾ ਆਦਮੀ ਵੀ ਇੰਝ ਲਗਦੈ ਜਿਵੇਂ ਪੰਜਾਹਾਂ ਦਾ ਹੋਵੇ।”

ਉਸਦੇ ਸੁਝਾਅ ਨੇ ਮੈਨੂੰ ਟੁੰਬਿਆ ਤੇ ਮੈਂ ਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ

**

“ਕਿਵੇਂ ਮਾਰਾਜ੍ਹ, ਅੱਜ ਸਾਈਕਲ ’ਤੇ ... ਡਸਟਰ ਕਿੱਧਰ ਗਈ?” ਇਕ ਦਿਨ ਲਾਗਿਉਂ ਲੰਘਦੇ ਇਕ ਬੰਦੇ ਦੀ ਖਚਰੀ ਅਤੇ ਟਿੱਚਰ ਭਰਪੂਰ ਆਵਾਜ਼ ਆਈ।

“ਬੱਸ ਐਂਵੀਂ ... ਢੀਂਗਰਾ ਜੀ ... ਸਾਈਕਲ ਚਲਾਉਣ ਨੂੰ ਜੀ ਕਰ ਆਇਆ।”

“ਓਂ ਨਹੀਂ ਮਾਰਾਜ੍ਹ, ਤੁਸੀਂ ਸਾਈਕਲ ’ਤੇ ਚੰਗੇ ਨੀਂ ਲਗਦੈ ...।” ਢੀਂਗਰਾ ਸਾਹਿਬ ਦੀ ਟਕੋਰ ਸਾਈਕਲ ਚਲਾਉਣ ਦਾ ਆਨੰਦ ਖਰਾਬ ਕਰ ਗਈਪਰ ਮੈਂ ਉਸ ਨੂੰ ਖੜ੍ਹਾ ਕੇ ਦੱਸਣਾ ਚਾਹੁੰਦਾ ਸੀ ਇਕ ਵਾਰ ਲੋਕ ਕਵੀ ਸੰਤ ਰਾਮ ਉਦਾਸੀ ਨੇ ਮੋਟਰਸਾਈਕਲ ਲੈ ਲਿਆਛੇ ਮਹੀਨੇ ਉਦਾਸੀ ਨੂੰ ਕੋਈ ਗੀਤ ਜਾਂ ਕਵਿਤਾ ਨਾ ਅਹੁੜੀਉਦਾਸੀ ਨੇ ਕਾਰਨ ਲੱਭਿਆ ਤੇ ਮੋਟਰਸਾਈਕਲ ਵੇਚਣ ਦੀ ਸੋਚੀ। ਉਹ ਡਰੇ ਵੀ ਕਿ ਲੋਕ ਕੀ ਕਹਿਣਗੇਅਖੀਰ ਉਸਨੇ ਸੋਚ ਵਿਚਾਰ ਕੇ ਮੋਟਰਸਾਈਕਲ ਵੇਚ ਦਿੱਤਾ ਪਰ ਉਸ ਦੀ ਅੰਤਰ ਆਤਮਾ ਨੂੰ ਕਿਹੜਾ ਸਮਝੇ? ਬਕੌਲ ਉਦਾਸੀ - ਮੈਂ ਆਪਣੀ ਸਾਰੀ ਕਵਿਤਾ, ਗੀਤ ਸਾਈਕਲ ਚਲਾਉਂਦਿਆਂ ਹੀ ਲਿਖੇ ਹਨ ਪਰ ਆਹ ਮੋਟਰਸਾਈਕਲ ਨੇ ਤਾਂ ਮੇਰੀ ਕਲਪਨਾ ਦੇ ਖੰਭ ਈ ਕੁਤਰ ’ਤੇ ... ਅਈਂ ਡਰ ਲੱਗਿਆ ਰਹਿੰਦੈ ਕਿਤੇ ਮੇਰੇ ਕੰਮੀਆਂ ਦੇ ਵਿਹੜੇ ਦਾ ਕੋਈ ਜੁਆਕ ਈ ਨਾ ਥੱਲੇ ਆ ਜਾਵੇ? ...

ਮੋਟਰਸਾਈਕਲ ਵੇਚਣ ਮਗਰੋਂ ਸੰਤ ਰਾਮ ਉਦਾਸੀ ਨੇ ਚੋਟੀ ਦੀ ਰਚਨਾਕਾਰੀ ਕੀਤੀ

ਅੱਜ ਬੇਲੋੜੇ ਵੱਜਦੇ ਹਾਰਨਾਂ ਤੋਂ ਹਰ ਸੰਵੇਦਨਸ਼ੀਲ ਵਿਅਕਤੀ ਪ੍ਰੇਸ਼ਾਨ ਹੈਪਰ ਹਾਰਨ ਵਜਾਉਣ ਵਾਲੇ ਨੂੰ ਤੁਸੀਂ ਰੋਕ ਵੀ ਨਹੀਂ ਸਕਦੇਫੇਰ ਰੋਕੋਗੇ ਵੀ ਕਿਸ-ਕਿਸ ਨੂੰਮੰਡੀਹਰ ਨੂੰ ਕਿਹੜਾ ਕਹੇ, ਬਈ ਪਟਾਕੇ ਨਾ ਪਾਓ, ਹਾਰਨ ਤੋਂ ਹੱਥ ਚੁੱਕੋ। ... ਖੈਰ ਹਰ ਸਮੇਂ ਦਾ ਆਪਣਾ ਇੱਕ ਬੋਧ ਹੁੰਦਾ ਹੈ ਤੇ ਜਿਸ ਸਮੇਂ ਵਿੱਚੋਂ ਅਸੀਂ ਲੰਘ ਰਹੇ ਹਾਂ, ਸ਼ਾਇਦ ਇੱਥੇ ਦਿਮਾਗ ਦੀ ਵਰਤੋਂ ਹੀ ਘੱਟ ਹੋ ਰਹੀ ਹੈਚਾਰੇ ਪਾਸੇ ਆਪਾਧਾਪੀ ਹੈ

ਧੂੰਏਂ ਦੀ ਸੁਨਾਮੀ ਵਿੱਚ ਸਾਹ ਲੈਣਾ ਸਾਡੀ ਹੋਣੀ ਹੋ ਗਈ ਹੈਧੁੰਦ ਨੇ ਧੂੰਏ ਨਾਲ ਯਾਰੀ ਪਾ ਕੇ ਸੈਂਕੜੇ ਜਾਨਾਂ ਲੈ ਲਈਆਂ ਹਨਜ਼ਿੰਮੇਵਾਰੀ ਕਿਸਦੇ ਸਿਰ ਮੜ੍ਹੀਏ! ਇੰਝ ਲਗਦਾ ਹੈ ਜਿਵੇਂ ਕਿਸੇ ਕ੍ਰਿਸ਼ਮੇ ਦੀ ਉਡੀਕ ਹੋ ਰਹੀ ਹੋਵੇ। ਕਿਸੇ ਮਦਾਰੀ ਦਾ ਝੁਰਲੂ ਸ਼ਾਇਦ ਕੋਈ ਹੱਲ ਕੱਢ ਦੇਵੇਜਿੰਦਗੀ ਤਾਰ-ਤਾਰ ਹੋ ਰਹੀ ਹੈਮੰਗਲ ’ਤੇ ਝੰਡੇ ਗੱਡਣ ਦੇ ਦਮਗਜ਼ੇ ਮਾਰਨ ਵਾਲੇ ਨਾਲੀਆਂ ਦਾ ਮੱਛਰ ਮਾਰ ਨਹੀਂ ਸਕੇ, ਅਵਾਰਾ ਪਛੂਆਂ ਨੂੰ ਨੱਥ ਨਹੀਂ ਪਈਥੋੜ੍ਹੀ ਜਿਹੀ ਹਵਾ ਚੱਲਣ ’ਤੇ ਗੰਦਗੀ ਫੈਲਾਉਂਦੇ ਪਲਾਸਟਿਕ ਦੇ ਲਿਫਾਫੇ ਸੜਕਾਂ ’ਤੇ ਪੀਚੋ ਬੱਕਰੀ ਖੇਡਦੇ ਪ੍ਰਤੀਤ ਹੁੰਦੇ ਹਨਗਲੀ ਮੁਹੱਲੇ ਸੜਿਹਾਂਦ ਨਾਲ ਭਰ ਹੋਏ ਹਨਆਦਮੀ ਦੇ ਖਾਣਯੋਗ ਕੋਈ ਚੀਜ਼ ਹੀ ਨਹੀਂ ਰਹਿ ਗਈ ਲਗਦੀਰੇਲ ਗੱਡੀ ਵਿੱਚ ਸਫ਼ਰ ਕਰਦੇ ਵਕਤ ਸੌ ਵਾਰ ਨੱਕ ਢਕਣਾ ਪੈਂਦਾ ਹੈਡੇਂਗੂ ਮਸਤੀ ਵਿੱਚ ਨੱਚਦਾ ਫਿਰਦਾ ਹੈ

ਭਾਵੇਂ ਕੁੱਝ ਵੀ ਹੋਵੇ, ਸਥਿਤੀ ਇਸ ਤੋਂ ਵੀ ਬਦਤਰ ਹੋ ਜਾਵੇ, ਫਿਰ ਵੀ ਇੱਕ ਮਾਖਿਓਂ ਮਿੱਠੀ ਆਵਾਜ਼ ਤਾਂ ਜ਼ਰੂਰ ਹੈ, ਜਿਹੜੀ ਕਹਿੰਦੀ ਹੈ - ਵੀਰ ਜੀ ਛੱਡਕੇ ਆਵਾਂ ... ਕਿਵੇਂ ਤੁਰੇ ਜਾਂਦੇ ਓ ...?

*****

(1416)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪਵਨ ਪਰਿੰਦਾ

ਪਵਨ ਪਰਿੰਦਾ

Barnala, Punjab, India.
Phone: (91 - 97790 - 90135)