JagwinderJodha7ਪੰਜਾਬ ਦੇ ਅਕਾਦਮਿਕ ਜਗਤ ਦੀ ਇਹ ਹਨੇਰਗਰਦੀ ਪਰੇਸ਼ਾਨ ਕਰਨ
(17 ਮਾਰਚ 2019)

 

ਇਸ ਵਾਰ ਦਾ ਸਿਆਲ ਪਰਵਾਸੀ ਸਾਹਿਤ ਦੇ ਨਾਮ ਰਿਹਾਕਾਲਜਾਂ, ਯੂਨੀਵਰਸਿਟੀਆਂ ਵਿੱਚ ਪਰਵਾਸੀ ਸਾਹਿਤ ਦੀਆਂ ਆਲਮੀ ਕਾਨਫਰੰਸਾਂ ਦਾ ਹੜ੍ਹ ਜਿਹਾ ਆ ਗਿਆਇਵੇਂ ਮਹਿਸੂਸ ਹੋਣ ਲੱਗਿਆ ਕਿ ਪਰਵਾਸੀ ਸਾਹਿਤ ਤੋਂ ਬਿਨਾਂ ਪੰਜਾਬ ਦੇ ਸਾਹਿਤ, ਭਾਸ਼ਾ ਤੇ ਸੱਭਿਆਚਾਰ ਦੀ ਪਛਾਣ ਅਪੰਗ ਹੈ ਤੇ ਇਸਦੀ ਗੱਲ ਨਾ ਛੇੜਣਾ ਕੋਈ ਅਪਰਾਧ ਵਰਗਾ ਕਾਰਜ ਹੈਇੱਕ ਯੂਨੀਵਰਸਿਟੀ ਤੇ ਕਈ ਕਾਲਜਾਂ ਨੇ ਪਰਵਾਸੀ ਸਾਹਿਤਕਾਰਾਂ ਦੇ ਮੇਲੇ ਲਗਾਏਸਰਦੀਆਂ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਗਿਲਣ ਤੇ ਵਿਆਹ-ਸ਼ਾਦੀਆਂ ਦੇ ਬਹਾਨੇ ਪੰਜਾਬ ਪਧਾਰੇ ਪਰਵਾਸੀ ਸਾਹਿਤਕਾਰਾਂ ਨੇ ਮੇਲੇ-ਗੇਲੇ ਦੇ ਨਾਲ ਨਾਲ ਨਵੇਂ ਪੁਰਾਣੇ ਸਮੀਖਿਅਕਾਂ ਵਲੋਂ ਆਪਣੇ ਸਾਹਿਤ ਦੇ ਮੁਲਾਂਕਣ ਦਾ ਭਰਪੂਰ ਲੁਤਫ਼ ਲਿਆ

ਮੈਂ ਦੁਆਬੇ ਦੇ ਉਸ ਖਿੱਤੇ ਨਾਲ ਸੰਬੰਧਿਤ ਹਾਂ ਜਿਸ ਵਿੱਚੋਂ ਅੱਧਿਓਂ ਬਹੁਤੀ ਕਿਸਾਨੀ ਅਬਾਦੀ ਹੁਣ ਬਦੇਸ਼ ਦੀ ਵਸਨੀਕ ਹੈਅੱਜ ਤੋਂ 30 ਕੁ ਸਾਲ ਪਹਿਲਾਂ ਜਦੋਂ ਮੈਂ ਉਮਰ ਦੇ ਦੂਜੇ ਦਹਾਕੇ ਵਿੱਚ ਪੈਰ ਹੀ ਰੱਖਿਆ ਸੀ, ਸਰਦੀਆਂ ਨੂੰ ਸਮਾਜਿਕ ਸਮਾਗਮਾਂ ਵਿੱਚ ਬਦੇਸ਼ੀ ਪੰਜਾਬੀਆਂ ਨੂੰ ਦੇਖੀਦਾ ਸੀਵਿਆਹਾਂ ਅਤੇ ਭੋਗਾਂ ਉੱਤੇ ਬਾਹਰਲੇ ਮੁਲਕਾਂ ਤੋਂ ਆਏ ਗੋਰੇ ਗੋਰੇ ਔਰਤਾਂ ਮਰਦ ਤੇ ਬੱਚੇ ਮਹਿਕਦੇ ਕੱਪੜਿਆਂ ਤੇ ਅਜੀਬ ਅਜੀਬ ਪੱਗਾਂ ਨਾਲ ਹੋਰੂ ਜਿਹਾ ਬੋਲਦੇਉਨ੍ਹਾਂ ਦੇ ਬੱਚੇ ਸਾਡੇ ਤੋਂ ਇੱਕ ਵਿਥ ਰੱਖਦੇ ਤੇ ਸਾਡੇ ਵਲ ਅਜੀਬ ਤਰ੍ਹਾਂ ਝਾਕਦੇਮੇਰੀ ਉਮਰ ਦੇ ਬੱਚਿਆਂ ਦੇ ਮਾਪੇ ਉਨ੍ਹਾਂ ਦਾ ਤੁਆਰਫ ਮਾਸੀਆਂ-ਮਾਮਿਆਂ ਵਰਗੇ ਨੇੜਲੇ ਰਿਸ਼ਤਿਆਂ ਨਾਲ ਕਰਾਉਂਦੇ ਜੋ ਸਾਨੂੰ ਸਮਝ ਨਾ ਆਉਂਦੇਪਰ ਉਨ੍ਹਾਂ ਦੀ 'ਔਰੈਟ ਔਰੈਟ' ਦੀਆਂ ਅਸੀਂ ਖੂਬ ਸਾਂਗਾਂ ਲਾਉਂਦੇਜ਼ਰਾ ਕੁ ਵੱਡੀ ਉਮਰ ਦੇ ਪਰਵਾਸੀ ਔਰਤਾਂ ਮਰਦ ਆਪਣੇ ਬੱਚਿਆਂ ਦੇ ਵਿਆਹ ਲਈ ਜੋੜ ਵੀ ਇਨ੍ਹਾਂ ਸਮਾਜਕ ਇਕੱਠਾਂ ਵਿੱਚੋਂ ਲੱਭੀ ਜਾਂਦੇਅੱਜਕਲ ਪਰਵਾਸੀ ਕਾਨਫਰੰਸਾਂ ਵਿੱਚ ਜਦੋਂ ਕਿਸੇ ਚੰਗਾ ਪੜ੍ਹਨ ਲਿਖਣ ਤੇ ਮੰਚ ਤੋਂ ਚੰਗੀ ਗੱਲ ਕਰਨ ਵਾਲੇ ਨਵੇਂ ਖੋਜਾਰਥੀ ਨੂੰ ਬਾਅਦ ਵਿੱਚ ਘੇਰੀ ਖੜ੍ਹਾ ਪਰਵਾਸੀ ਲੇਖਕ ਦਿਸਦਾ ਹੈ ਤਾਂ ਮੈਂਨੂੰ ਓਹੀ ਦ੍ਰਿਸ਼ ਯਾਦ ਆ ਜਾਂਦਾ ਹੈਲਗਦਾ ਹੈ ਲੇਖਕ ਆਪਣੇ ਭਵਿੱਖ ਲਈ ਆਲੋਚਕ ਪੈਦਾ ਕਰ ਰਿਹਾ ਹੈ

ਪਰਵਾਸੀ ਸਾਹਿਤ ਦੇ ਵੱਖਰੇ ਰੂਪ ਵਿੱਚ ਮੁਲਾਂਕਣ ਦਾ ਮੁੱਦਾ ਆਪਣੇ ਆਰੰਭ ਤੋਂ ਹੀ ਵਿਵਾਦਾਂ ਵਿੱਚ ਘਿਰਿਆ ਰਿਹਾਕੁਝ ਵੀ ਹੋਵੇ ਉਸ ਦੌਰ ਦੇ ਪਰਵਾਸੀ ਸਾਹਿਤ ਦੇ ਕੁਝ ਐਸੇ ਸਰੋਕਾਰ ਜ਼ਰੂਰ ਸਨ ਜਿਨ੍ਹਾਂ ਦੇ ਅਧਾਰ ਤੇ ਵੱਖਰੇ ਨਜ਼ਰੀਏ ਤੋਂ ਉਸ ਸਾਹਿਤ ਬਾਰੇ ਗੱਲ ਹੋ ਸਕਦੀ ਸੀਉਸ ਸਾਹਿਤ ਦੇ ਬਹੁਤੇ ਰਚਣਹਾਰੇ ਇੱਧਰੋਂ ਪ੍ਰਗਤੀਵਾਦੀ ਲਹਿਰ ਦੇ ਅਨੁਭਵ ਲੈ ਕੇ ਗਏ ਸਨ ਤੇ ਇਨ੍ਹਾਂ ਅਨੁਭਵਾਂ ਦੇ ਆਸਰੇ ਉਹ ਉੱਥੋਂ ਦੀਆਂ ਸਮੱਸਿਆਵਾਂ ਦੇ ਰੂਬਰੂ ਹੋਏਪੰਜਾਬ ਦੀ ਕਿਸਾਨੀ ਵਿੱਚੋਂ ਗਏ ਸਾਹਿਤਕਾਰਾਂ ਲਈ ਨਸਲੀ ਵਿਤਕਰਾ ਨਵਾਂ ਅਨੁਭਵ ਸੀਉਨ੍ਹਾਂ ਨੇ ਓਪਰੀ ਧਰਤੀ ਵਿੱਚ ਗਵਾਚ ਰਹੀ ਆਪਣੀ ਜਮਾਤੀ/ਜਾਤੀ ਪਛਾਣ ਦੀ ਪੇਸ਼ਕਾਰੀ ਲਈ ਹੇਰਵੇ ਨੂੰ ਵਿਧੀ ਬਣਾਇਆਅਜਿਹਾ ਸਾਹਿਤਕਾਰ ਆਪਣੀ ਸਥਿਤੀ ਤੋਂ ਅਸੰਤੁਸ਼ਟ ਸੀਇਸਦੇ ਸਮਾਂਤਰ ਦਲਿਤ ਅਤੇ ਔਰਤ ਲੇਖਕਾਂ ਵਲੋਂ ਲਿਖੇ ਪਰਵਾਸੀ ਸਾਹਿਤ ਵਿੱਚ ਹੇਰਵਾ ਨਦਾਰਦ ਹੈ

ਬਹੁਤ ਸਾਰੇ ਪੰਜਾਬੀ ਸਾਹਿਤਕਾਰ ਅਜਿਹੇ ਵੀ ਹਨ ਜਿਨ੍ਹਾਂ ਨੇ ਸਥਾਨ ਬਦਲੀ ਨਾਲ ਆਪਣੇ ਸਰੋਕਾਰਾਂ ਨੂੰ ਆਪਣੇ ਵਿਚਾਰਾਂ ’ਤੇ ਹਾਵੀ ਨਹੀਂ ਹੋਣ ਦਿੱਤਾਨਵਤੇਜ਼ ਭਾਰਤੀ, ਅਮਰਜੀਤ ਚੰਦਨ, ਅਜਮੇਰ ਰੋਡੇ ਅਤੇ ਵਿਸ਼ੇਸ਼ ਤੌਰ ’ਤੇ ਦੇਵ ਨੇ ਕਵੀ ਦੇ ਤੌਰ ਤੇ ਆਪਣੇ ਆਪ ਨੂੰ ਗਲੋਬਲੀ ਮਨੁੱਖ ਤਸੱਵਰ ਕੀਤਾਇਹ ਕਵੀ ਪਰਵਾਸੀ ਸਰੋਕਾਰਾਂ ਦੇ ਨਿਕ-ਰਸਤੇ ਨਹੀਂ ਪਏਇਸ ਲਈ ਬਦੇਸ਼ ਵਿੱਚ ਰਹਿ ਕੇ ਵੀ ਇਨ੍ਹਾਂ ਸਾਹਿਤਕਾਰਾਂ ਦੇ ਜ਼ਿਕਰ ਲਈ ਵੱਖਰੇ ਵਰਗ ਦੀ ਲੋੜ ਨਹੀਂ ਪੈਂਦੀ

ਦੂਜੇ ਪਾਸੇ ਪਰਵਾਸੀ ਵਰਗ ਵਾਲੇ ਸਾਹਿਤ ਨੂੰ ਖਾਸ ਧਿਆਨ ਆਕਰਸ਼ਣ ਦੀ ਲੋੜ ਸੀਇਸ ਲਈ ਅਕਾਦਮਿਕ ਸੰਸਾਰ ਦਾ ਦਖ਼ਲ ਜ਼ਰੂਰੀ ਸੀਫਿਰ ਬਦੇਸ਼ ਵਿੱਚ ਆਲਮੀ ਕਾਨਫਰੰਸਾਂ ਦਾ ਮੁੱਢ ਬੰਨ੍ਹਿਆ ਗਿਆ ਜਿਨ੍ਹਾਂ ਵਿੱਚ ਸਾਡੇ ਵਿਦਵਾਨ ਗੱਜ ਵੱਜ ਕੇ ਪਹੁੰਚੇਉੱਥੋਂ ਦੇ ਲੇਖਕਾਂ ਦੀ ਧੜੇਬੰਦੀ ਦਾ ਲਾਹਾ ਲਿਆ ਤੇ ਆਪਣੇ ਗੁੱਟ ਦੇ ਲੇਖਕਾਂ ਨੂੰ ਉਭਾਰਨ ਅਤੇ ਦੂਜੇ ਗੁੱਟ ਦਿਆਂ ਨੂੰ ਨਕਾਰਨ ਦੀਆਂ ਮੁਹਿੰਮਾਂ ਆਰੰਭ ਹੋਈਆਂਬਦੇਸ਼ੀ ਮਾਇਆ ਦੀ ਸਹਾਇਤਾ ਨਾਲ ਪਰਚੇ ਸ਼ੁਰੂ ਹੋਏਜਿਵੇਂ ਜਿਵੇਂ ਇਨ੍ਹਾਂ ਪਰਚਿਆਂ ਦੇ ਸੰਸਥਾਪਕ ਲੇਖਕ ਇਸ ਜਹਾਨ ਨੂੰ ਵਿਦਾ ਆਖੀ ਗਏ, ਪਰਚਿਆਂ ਦੇ ਸਰਪ੍ਰਸਤ ਵੀ ਬਦਲੇ ਤੇ ਸੁਰ ਵੀਮਾੜੇ ਸਾਹਿਤ ਨੂੰ ਪ੍ਰਸਾਰਣ ਦਾ ਇੱਕ ਪੱਖ ਪੰਜਾਬੀ ਸਾਹਿਤ ਵਿੱਚ ਐੱਨ ਆਰ ਆਈ ਪੂੰਜੀ ਦੇ ਦਖਲ ਨਾਲ ਸ਼ੁਰੂ ਹੁੰਦਾ ਹੈ ਜਿਸਦੀ ਚਕਾਚੌਂਧ ਦਾ ਇੱਕ ਸਿਰਾ ਬਾਹਰਲੇ ਮੁਲਕਾਂ ਵਿੱਚ ਹੁੰਦੀਆਂ ਕਾਨਫਰੰਸਾਂ ਸਨ ਤੇ ਦੂਜਾ ਸਿਰਾ ਇੱਧਰ ਹੁੰਦੀਆਂ ਗਤੀਵਿਧੀਆਂ

ਹੁਣੇ ਹੁਣੇ ਹੋਈਆਂ ਕਾਨਫਰੰਸਾਂ ਨੂੰ ਗਹੁ ਨਾਲ ਦੇਖਣ ਉਪਰੰਤ ਇਹ ਗੱਲ ਸੌਖੀ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਇਨ੍ਹਾਂ ਕਾਨਫਰੰਸਾਂ ਦਾ ਮਕਸਦ ਸਾਹਿਤ ਦੀ ਪ੍ਰਸੰਗਿਕਤਾ ਦੀ ਤਲਾਸ਼ ਤਾਂ ਹਰਗਿਜ਼ ਨਹੀਂ ਹੈਬਲਕਿ ਪੰਜਾਬੀ ਅਕਾਦਮਿਕ ਘਚੋਲੇ ਨੇ ਆਪਣੇ ਹੋਰ ਹੀ ਹਿਤ ਸਾਧਣ ਲਈ ਇਹ ਸਭ ਕੁਝ ਕੀਤਾਯੂਨੀਵਰਸਿਟੀਆਂ ਵਿੱਚ ਖੋਜ ਨਾਲ ਜੁੜੇ ਅਤੇ ਕਾਲਜਾਂ ਵਿੱਚ ਕੱਚੀ ਨੌਕਰੀ ਕਰਦੇ ਪੱਕੀ ਦੇ ਸੁਪਨੇ ਸਜਾਉਂਦੇ ਸੈਂਕੜੇ ਪੰਜਾਬੀ ਵਿਦਿਆਰਥੀਆਂ ਦੀ ਮਾਇਕ ਲੁੱਟ ਕਰਦੇ ਇਨ੍ਹਾਂ ਕਾਨਫਰੰਸਾਂ ਦੇ ਆਯੋਜਕਾਂ ਦੀ ਅੱਖ ਦਾ ਪਾਣੀ ਮਰ ਗਿਆ ਲਗਦਾ ਹੈਇੱਕ ਯੂਨੀਵਰਸਿਟੀ ਵਿੱਚ ਕਈ ਸੌ ਪੇਪਰ, ਕਈ ਸਮਾਂਤਰ ਸੈਸ਼ਨਾਂ ਵਿੱਚ ਪੜ੍ਹੇ ਗਏ ਜਿਨ੍ਹਾਂ ਦੀਆਂ ਪ੍ਰਧਾਨਗੀਆਂ ਵੱਡੇ ਨਾਵਾਂ ਵਾਲੇ ਵਿਦਵਾਨਾਂ ਨੇ ਕੀਤੀਆਂਇਨ੍ਹਾਂ ਕਾਨਫਰੰਸਾਂ ਵਿੱਚ ਪੇਪਰ ਪੇਸ਼ਕਾਰਾਂ ਲਈ ਹਜ਼ਾਰਾਂ ਰੁਪਏ ਫੀਸ ਨਿਰਧਾਰਤ ਕੀਤੀ ਗਈ ਸੀਪੇਪਰ ਪੇਸ਼ਕਾਰਾਂ ਨੇ ਬਿਨਾਂ ਪੇਪਰ ਪੜ੍ਹਿਆਂ ਉਹ ਫੀਸ ਦੇ ਕੇ ਸਰਟੀਫਿਕੇਟ ਲੈ ਲਿਆ ਤਾਂ ਜੋ ਉਨ੍ਹਾਂ ਦੇ ਨੌਕਰੀ ਲਈ ਨੰਬਰਾਂ ਵਾਲਾ ਸਕੋਰ ਕਾਰਡ ਮਜ਼ਬੂਤ ਹੋ ਸਕੇਇੱਕ ਤਰ੍ਹਾਂ ਇਨ੍ਹਾਂ ਕਾਨਫਰੰਸਾਂ ਵਿੱਚ ਸਰਟੀਫਿਕੇਟ ਵੇਚੇ ਗਏਜੋ ਪੇਪਰ ਇਨ੍ਹਾਂ ਕਾਨਫਰੰਸਾਂ ਵਿੱਚ ਪੜ੍ਹੇ ਗਏ, ਉਹ ਬੇਹੱਦ ਨਿਮਨ ਦਰਜੇ ਦੇ ਸਨਪਹਿਲਾਂ ਪੀਠੇ ਨੂੰ ਖੂਬ ਪੀਠਿਆ ਗਿਆਪਰਵਾਸੀ ਸਾਹਿਤ ਬਾਰੇ ਪ੍ਰਚਲਿਤ ਸੰਕਲਪਾਂ ਦੀ ਰੱਜ ਕੇ ਦੁਰਵਰਤੋਂ ਕਰਵਾ ਕੇ ਵੀ ਆਯੋਜਕ ਇਕੱਠ ਦੇਖ ਕੇ ਗਦਗਦ ਸਨਕਲਾ ਪ੍ਰੀਸ਼ਦ ਤੇ ਹੋਰ ਸਰਕਾਰੀ ਸੰਸਥਾਵਾਂ ਨੇ ਇਨ੍ਹਾਂ ਕਾਨਫਰੰਸਾਂ ਵਿੱਚ ਵੱਡੇ ਨਾਵਾਂ ਨੂੰ ਪ੍ਰਾਯੋਜਿੱਤ ਕਰ ਦਿੱਤਾਸੋ ਵੰਡ ਵੰਡਾਈ ਦੀ ਇਸ ਖੇਡ ਵਿੱਚ ਸਭ ਤੋਂ ਹੇਠਲੇ ਤਬਕੇ ਦੀ ਲੁੱਟ ਵਲ ਕਿਸੇ ਦਾ ਧਿਆਨ ਹੀ ਨਹੀਂ ਗਿਆਹੁਣ ਜਦੋਂ ਇਨ੍ਹਾਂ ਕਾਨਫਰੰਸਾਂ ਦੀ ਕਾਰਵਾਈ ਛਪ ਕੇ ਆਏਗੀ ਫਿਰ ਸਾਡੇ ਸਾਮ੍ਹਣੇ ਇਨ੍ਹਾਂ ਮੇਲਿਆਂ ਦੀ 'ਆਊਟਪੁੱਟ' ਨਿੱਖਰ ਕੇ ਸਾਮ੍ਹਣੇ ਆਏਗੀ ਤੇ ਪਤਾ ਚੱਲੇਗਾ ਕਿ ਕਿਹੜੀਆਂ ਨਵੀਆਂ ਧਾਰਨਾਵਾਂ ਸਾਮ੍ਹਣੇ ਆਈਆਂ ਜੋ ਸਮਕਾਲੀ ਪਰਵਾਸੀ ਸਾਹਿਤ ਵਿੱਚ ਪੈਦਾ ਹੋ ਰਹੀਆਂ ਪ੍ਰਵਿਰਤੀਆਂ ਦਾ ਵਿਸ਼ਲੇਸ਼ਣ ਕਰਦੀਆਂ ਹਨ

ਇਨ੍ਹਾਂ ਕਾਨਫਰੰਸਾਂ ’ਤੇ ਆਉਣ ਵਾਲੇ ਬਹੁਤੇ ਪਰਵਾਸੀ ਲੇਖਕਾਂ ਦੇ ਭਾਸ਼ਣ ਸੁਣ ਕੇ ਉਨ੍ਹਾਂ ਦੇ ਨਜ਼ਰੀਏ ਦਾ ਭਲੀਭਾਂਤ ਅੰਦਾਜ਼ਾ ਲੱਗ ਜਾਂਦਾ ਸੀਇੱਕ ਜਗ੍ਹਾ ਇੱਕ ਪਰਵਾਸੀ ਕਵੀ ਕਹਿ ਰਿਹਾ ਸੀ ਕਿ ਮੈਂ ਆਪਣੀ ਕਵਿਤਾ ਲਈ ਕਿਸੇ ਵੱਡੇ ਵਰਤਾਰੇ ਦੀ ਉਡੀਕ ਵਿੱਚ ਹਾਂਕਿਰਾਏ ਦੀ ਬੇਸਮੈਂਟ ਵਿੱਚ ਰਹਿ ਕੇ ਕਿਸੇ ਮਿੱਲ ਦੀ ਚੌਕੀਦਾਰੀ ਕਰਦਾ ਸਾਡਾ ਇਹ ਲੇਖਕ ਜੋ ਬਦੇਸ਼ ਵਿੱਚ ਇੱਕ ਆਮ ਆਦਮੀ ਵਰਗੀ ਹੋਣੀ ਲਈ ਵੀ ਜੱਦੋਜਹਿਦ ਵਿੱਚ ਹੈ, ਉਹ ਕਿਸ ਵੱਡੇ ਵਰਤਾਰੇ ਦਾ ਜ਼ਾਮਨ ਹੋ ਸਕੇਗਾ, ਇਹ ਸੌਖੀ ਤਰ੍ਹਾਂ ਸਮਝ ਆਉਣ ਵਾਲੀ ਗੱਲ ਹੈ

ਇੱਕ ਗੱਲ ਪੱਕੀ ਹੈ ਕਿ ਇਨ੍ਹਾਂ ਕਾਨਫਰੰਸਾਂ ਦੇ ਆਯੋਜਕਾਂ ਨੂੰ ਆਉਂਦੇ ਹੁਨਾਲੇ ਬਦੇਸ਼ ਵਿੱਚ ਹੋਣ ਵਾਲੀਆਂ ਕਾਨਫਰੰਸਾਂ ਦੇ ਮੰਚਾਂ ’ਤੇ ਜ਼ਰੂਰ ਦੇਖਿਆ ਜਾ ਸਕੇਗਾਪਿਛਲੇ ਸਮੇਂ ਤੋਂ ਯੂਨੀਵਰਸਿਟੀਆਂ ਵਿੱਚ ਹੋ ਰਹੀ ਖੋਜ ਨੂੰ ਵੀ ਪਰਵਾਸੀ ਸਾਹਿਤ ਕੇਂਦਰਿਤ ਰੱਖ ਕੇ ਕਰਵਾਏ ਜਾਣ ਪਿੱਛੇ ਵੀ ਅਜਿਹੇ ਹੀ ਮਕਸਦ ਸਨਕੁਝ ਪਰਵਾਸੀ ਲੇਖਕਾਂ ਨੇ ਤਾਂ ਸ਼ਾਨਦਾਰ ਪੇਸ਼ਕਸ਼ ਵੀ ਕੀਤੀ ਹੈ ਕਿ ਗਰੀਬ ਖੋਜਾਰਥੀਆਂ ਦੀਆਂ ਫੀਸਾਂ ਅਤੇ ਹੋਰ ਖਰਚੇ ਉਹ ਚੁੱਕਣ ਲਈ ਤਿਆਰ ਹਨ ਬਸ਼ਰਤੇ ਖੋਜ ਲਈ ਉਨ੍ਹਾਂ ਦੀਆਂ ਲਿਖਤਾਂ ਨਿਸ਼ਚਿਤ ਹੋਣਇਸ ਤੋਂ ਵੱਧ ਮੌਜ ਕੀ ਹੋਵੇਗੀ ਕਿ ਨਿਗਰਾਨ ਲਈ ਬਦੇਸ਼ ਯਾਤਰਾ ਦਾ ਪ੍ਰਬੰਧ ਤੇ ਖੋਜਾਰਥੀ ਦੀ ਖੋਜ ਪ੍ਰਾਯੋਜਿਤਫਿਰ ਖੋਜ ਦੇ ਮਿਆਰ ਬਾਰੇ ਕਿਸੇ ਨੂੰ ਕੀ ਚਿੰਤਾ ਰਹਿ ਜਾਣੀ ਹੈਕੁਝ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਤਾਂ ਇਸ ਮਾਡਲ ਨੂੰ ਲਾਗੂ ਵੀ ਕਰ ਦਿੱਤਾ ਹੈ

ਆਉਣ ਵਾਲੇ ਸਮੇਂ ਵਿੱਚ ਇਹ ਵਰਤਾਰਾ ਹੋਰ ਵਧਣ ਦੀ ਆਸ ਹੈਪੰਜਾਬ ਦੀ ਖਾਂਦੀ ਪੀਂਦੀ ਲੇਖਕ ਜਮਾਤ ਨੇ ਆਪਣੇ ਬੱਚਿਆਂ ਨੂੰ ਨਿਵੇਸ਼ ਵਾਂਗ ਬਾਹਰ ਸੈੱਟ ਕਰਕੇ ਆਪਣੀ ਰਿਟਾਇਰਮੈਂਟ ਦਾ ਪ੍ਰਬੰਧ ਕਰ ਲਿਆ ਹੈਹੁਣ ਉਹ ਪਰਵਾਸੀ ਹੋਣ ਤੇ ਸਿਆਲ ਨੂੰ ਚੱਕਰ ਮਾਰਨ ਲਈ ਵੀ ਕਾਹਲੇ ਹਨਫਿਰ ਰੂਬਰੂ, ਕਾਨਫਰੰਸ, ਸੈਮੀਨਾਰ ਇਹ ਸਿਲਸਿਲਾ ਆਪਣੇ ਆਪ ਸ਼ੁਰੂ ਹੋ ਜਾਏਗਾ ਤੇ ਮਸ਼ੀਨਰੀ ਦਾ ਪੁਰਜ਼ਾ ਬਣਨ ਵਾਂਗ ਇੱਥੋਂ ਦੇ ਵਿਦਵਾਨਾਂ ਅਤੇ ਖੋਜਾਰਥੀਆਂ ਕੋਲ ਉਸ ਲੇਖਕ ਬਾਰੇ ਗੱਲ ਕਰਨ ਤੋਂ ਬਿਨਾ ਬਦਲ ਹੀ ਕੀ ਰਹਿ ਜਾਏਗਾ

ਪੰਜਾਬ ਦੇ ਅਕਾਦਮਿਕ ਜਗਤ ਦੀ ਇਹ ਹਨੇਰਗਰਦੀ ਪਰੇਸ਼ਾਨ ਕਰਨ ਵਾਲੀ ਹੈਲੰਮੇ ਸਮੇਂ ਤੋਂ ਕਾਲਜਾਂ ਵਿੱਚ ਮੁੱਢਲੀ ਤਨਖਾਹ’ ’ਤੇ ਕੰਮ ਕਰਕੇ ਪੱਕੀ ਨੌਕਰੀ ਦੀ ਉਡੀਕ ਵਿੱਚ ਸੁਨਹਿਰੀ ਉਮਰ ਅਜਾਈਂ ਗਵਾ ਰਹੇ ਵਰਗ ਕੋਲੋਂ ਹਜ਼ਾਰਾਂ ਰੁਪਏ ਇਕੱਠੇ ਕਰਕੇ ਇਹ ਸੰਸਥਾਵਾਂ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਵਾ ਰਹੀਆਂ ਹਨ ਤੇ ਬਦੇਸ਼ੀਆਂ ਦਾ ਗੁਣਗਾਨ ਵੀ ਕਰ ਰਹੀਆਂ ਹਨਭਵਿੱਖ ਵਿੱਚ ਇਨ੍ਹਾਂ ਨੂੰ ਕਿਸ ਖਾਤੇ ਵਿੱਚ ਰੱਖ ਕੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਮੁੱਦੇ ਦਿਸ਼ਾ ਅਖਤਿਆਰ ਕਰਨਗੇ, ਇਸ ਬਾਰੇ ਕੋਈ ਮੁਗਾਲਤਾ ਨਹੀਂ ਹੋਣਾ ਚਾਹੀਦਾ

*****

(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1511)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਗਵਿੰਦਰ ਜੋਧਾ

ਜਗਵਿੰਦਰ ਜੋਧਾ

Phone: (91 - 94654 - 64502)
Emai;: (jodha.js@gmail.com)