ਰੁਜ਼ਗਾਰ ਮੇਲਿਆਂ ਦਾ ਜਿਹੜਾ ਪੱਖ ਸਭ ਤੋਂ ਵੱਧ ਅਣਸੁਖਾਵਾਂ ਪ੍ਰਭਾਵ ਪਾਉਂਦਾ ਹੈ, ਉਹ ਹੈ ਇਨ੍ਹਾਂ ਦਾ ...
(19 ਨਵੰਬਰ 2018)

 

ਮੇਲਾ ਸ਼ਬਦ ਦਾ ਪ੍ਰਯੋਗ ਕਈ ਪੜਾਅ ਪਾਰ ਕਰਦਾ ਹੋਇਆ ਕਿਤੋਂ ਦਾ ਕਿਤੇ ਪਹੁੰਚ ਗਿਆ ਹੈਸ਼ੁਰੂ ਵਿੱਚ ਮੇਲਾ ਬਸ ਮੇਲਾ ਹੀ ਹੁੰਦਾ ਸੀਹਰ ਮੇਲੇ ਦਾ ਨਾਮਕਰਣ ਕਿਸੇ ਮੌਸਮ, ਕਿਸੇ ਮਹੀਨੇ, ਕਿਸੇ ਧਰਮ-ਗੁਰੂ, ਕਿਸੇ ਘਟਨਾ ਵਿਸ਼ੇਸ਼ ਆਦਿ ਦੇ ਆਧਾਰ ’ਤੇ ਕਰ ਦਿੱਤਾ ਗਿਆ ਸੀਸਾਰੇ ਪਰੰਪਰਾਗਤ ਮੇਲਿਆਂ ਵਿਚ ਲੋਕ ਆਪਣੀ ਪ੍ਰਸੰਨਤਾ ਦਾ ਪ੍ਰਗਟਾਵਾ ਕਰਨ ਲਈ ਜਾਂਦੇ ਸਨਮੌਜ ਮੇਲੇ ਲਈ ਸਾਜ਼ੋ ਸਮਾਨ, ਖਾਣ-ਪੀਣ ਤੇ ਮਨੋਰੰਜਨ ਦਾ ਪ੍ਰਬੰਧ ਵੀ ਲੋੜੀਂਦਾ ਹੈਇਸ ਲਈ ਹਰ ਮੇਲੇ ਦੇ ਨਾਲ ਇਕ ਛੋਟਾ-ਵੱਡਾ ਬਜ਼ਾਰ ਵੀ ਹੋਂਦ ਵਿੱਚ ਆਉਂਦਾ ਸੀਵਿਡੰਬਨਾ ਇਹ ਹੈ ਕਿ ਪਰੰਪਰਾਗਤ ਮੇਲਿਆਂ ਦਾ ਬਾਕੀ ਸਾਰਾ ਵਜੂਦ ਤਾਂ ਸਮੇਂ ਨੇ ਖੋਰ ਦਿੱਤਾ ਹੈਹੁਣ ਕੇਵਲ ਬਜ਼ਾਰ ਹੀ ਬਾਕੀ ਰਹਿ ਗਿਆ ਹੈਸੱਭਿਆਚਾਰਕ ਮੇਲਿਆਂ ਤੋਂ ਅੱਗੇ ਤੁਰ ਕੇ ਹੁਣ ਕਹਾਣੀ ਰੁਜ਼ਗਾਰ ਮੇਲਿਆਂ ਤੱਕ ਜਾ ਪਹੁੰਚੀ ਹੈਰੁਜ਼ਗਾਰ ਮੇਲਾ ਤਾਂ ਮਹਿਜ਼ ਇਹ ਕਹਿਣ ਨੂੰ ਹੀ ਹੈ, ਅਸਲ ਵਿੱਚ ਤਾਂ ਇਹ ਕਿਰਤ ਦੀ ਖੁੱਲ੍ਹੀ ਮੰਡੀ ਹੀ ਹੈਦੂਜੇ ਸ਼ਬਦਾਂ ਵਿੱਚ ਬੌਧਿਕ ਕਿਰਤ ਦੀ ਮੰਡੀ ਹੈਰੁਜ਼ਗਾਰ ਮੇਲਿਆਂ ਵਿੱਚ ਨੌਕਰੀਆਂ ਅਥਵਾ ਰੁਜ਼ਗਾਰ ਦੇਣ ਦੇ ਨਾਮ ’ਤੇ ਆਪਣੀ ਯੋਗਤਾ ਜਾਂ ਹੁਨਰ ਨੂੰ ਠੇਕੇ ’ਤੇ ਦੇਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ

ਪੂਰੇ ਦੇਸ਼ ਵਿੱਚ ਰੁਜ਼ਗਾਰ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਗਈ ਹੈਪੜ੍ਹੇ-ਲਿਖੇ ਨੌਜਵਾਨਾਂ ਲਈ ਜਨਤਕ ਖੇਤਰ ਵਿੱਚ ਕਾਫ਼ੀ ਨੌਕਰੀਆਂ ਹੁੰਦੀਆਂ ਸਨਪਰ ਨਿੱਜੀਕਰਨ ਦੀਆਂ ਨੀਤੀਆਂ ਨੇ ਜਨਤਕ ਖੇਤਰ ਦਾ ਦਾਇਰਾ ਬੇਹੱਦ ਸੀਮਿਤ ਕਰ ਦਿੱਤਾ ਹੈਹੁਣ, ਨਿੱਜੀ ਖੇਤਰ, ਖ਼ਾਸ ਕਰਕੇ ਕਾਰਪੋਰੇਟ ਖੇਤਰ ਵਿੱਚ ਨੌਜਵਾਨਾਂ ਲਈ ਨੌਕਰੀਆਂ ਉਪਲਬਧ ਤਾਂ ਹਨ, ਪਰ ਕਾਰਪੋਰੇਟ ਜਿੱਥੇ ਹੋਰ ਤਰ੍ਹਾਂ ਦੇ ਨਿਵੇਸ਼ ਲਈ ਸਸਤੀਆਂ ਦਰਾਂ ਦੀ ਆਸ ਰੱਖਦਾ ਹੈ, ਉੱਥੇ ਮਨੁੱਖੀ-ਸ੍ਰੋਤਾਂ ਅਰਥਾਤ ਹੁਨਰ ਲਈ ਵੀ ਇਹੋ ਪਹੁੰਚ ਰੱਖਦਾ ਹੈਇਸ ਲਈ ਇਹ ਰੁਜ਼ਗਾਰ ਮੇਲੇ ਕਾਰਪੋਰੇਟਰਾਂ ਨੂੰ ਸਸਤੀਆਂ ਦਰਾਂ ’ਤੇ ਹੁਨਰ ਖਰੀਦਣ ਦਾ ਮੌਕਾ ਪ੍ਰਦਾਨ ਕਰਦੇ ਹਨ

ਰੁਜ਼ਗਾਰ ਮੇਲਿਆਂ ਵਿਚ ਨੌਜਵਾਨਾਂ ਦਾ ਜਾਣਾ ਸੁਭਾਵਿਕ ਹੀ ਹੈ, ਕਿਉਂਕਿ ਹੋਰ ਕੋਈ ਚਾਰਾ ਵੀ ਨਹੀਂ ਹੈਨੌਜਵਾਨ ਕੰਪਨੀਆਂ ਤੋਂ ਨੌਕਰੀਆਂ ਹਾਸਲ ਵੀ ਕਰਦੇ ਹਨ, ਪਰ ਹੁਣ ਤੱਕ ਇਨ੍ਹਾਂ ਮੇਲਿਆਂ ਦੀਆਂ ਪ੍ਰਗਤੀ ਰਿਪੋਰਟਾਂ ਜ਼ਿਆਦਾ ਚੰਗੀਆਂ ਨਹੀਂ ਹਨਨੌਜਵਾਨਾਂ ਨੂੰ ਨਾ ਤਾਂ ਇਨ੍ਹਾਂ ਮੇਲਿਆਂ ਵਿੱਚ ਮਿਲਣ ਵਾਲੀਆਂ ਨੌਕਰੀਆਂ ਵਿੱਚ ਕੋਈ ਸੇਵਾ ਸੁਰੱਖਿਆ ਹੀ ਮਿਲ ਰਹੀ ਹੈ ਅਤੇ ਨਾ ਹੀ ਉਹ ਮਿਲਣ ਵਾਲੀ ਨੌਕਰੀ ਤੋਂ ਮਿਲਣ ਵਾਲੇ ਵੇਤਨ ਤੇ ਸੇਵਾ ਵਾਲੇ ਸਥਾਨ ਤੋਂ ਹੀ ਵਧੇਰੇ ਸੰਤੁਸ਼ਟ ਨਜ਼ਰ ਆਏ ਹਨਨੌਜਵਾਨ ਦੱਸਦੇ ਹਨ ਕਿ ਜਿਹੜੇ ਸਟੇਸ਼ਨਾਂ ’ਤੇ ਕੰਮ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਉਹ ਅਕਸਰ ਦੂਰ-ਦੁਰੇਡੇ ਹੁੰਦੇ ਹਨ ਤੇ ਵੇਤਨ ਇੰਨਾ ਘੱਟ ਹੁੰਦਾ ਹੈ ਕਿ ਘਰੋਂ ਦੂਰ ਰਹਿ ਕੇ ਘੱਟ ਪੈਸਿਆਂ ’ਤੇ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈਘੁੰਮ-ਫਿਰ ਕੇ ਕਰਨ ਵਾਲੇ ਕੰਮ ਤਾਂ ਹੋਰ ਵੀ ਔਖੇ ਹਨਖ਼ਾਸ ਕਰਕੇ ਕੰਪਨੀਆਂ ਲਈ ਆਰਡਰ ਬੁੱਕ ਕਰਨੇ, ਟਾਰਗੈੱਟ ਪੂਰੇ ਕਰਕੇ ਦੇਣੇ ਤਾਂ ਕਈ ਵਾਰ ਬਹੁਤ ਤਣਾਓ ਭਰਿਆ ਕੰਮ ਹੁੰਦਾ ਹੈਬੇਰੁਜ਼ਗਾਰੀ ਦਾ ਫਾਇਦਾ ਉਠਾਉਂਦਿਆਂ ਰੁਜ਼ਗਾਰ ਮੇਲਿਆਂ ਰਾਹੀਂ ਕੰਪਨੀਆਂ ਹੁਨਮੰਦ ਲੋਕਾਂ ਨੂੰ ਸਸਤੇ ਵਿੱਚ ਜੁਟਾ ਰਹੀਆਂ ਹਨ ਤੇ ਆਪਣੇ ਭਾਰੀ ਮੁਨਾਫ਼ੇ ਨੂੰ ਸੁਨਿਸ਼ਚਿਤ ਕਰ ਰਹੀਆਂ ਹਨਰੁਜ਼ਗਾਰ ਮੇਲਿਆਂ ਦੀ ਵਿਵਸਥਾ ਕਰਕੇ ਸਰਕਾਰ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਰਹੀ ਹੈਇਹ ਕਾਰਪੋਰੇਟ ਸੈਕਟਰ ਨੂੰ ਸਸਤੀ ਬੌਧਿਕ ਕਿਰਤ ਮੁਹੱਈਆ ਕਰਵਾ ਕੇ ਉਹਦੇ ਨਾਲ ਵਫ਼ਾਦਾਰੀ ਵੀ ਪਾਲ ਰਹੀ ਹੈ ਤੇ ਦੂਜੇ ਪਾਸੇ ਨੌਜਵਾਨਾਂ ਨੂੰ ਵੀ ਇਹ ਪ੍ਰਭਾਵ ਦੇ ਰਹੀ ਹੈ ਕਿ ਚੋਣਾਂ ਸਮੇਂ ਕੀਤਾ ਨੌਕਰੀਆਂ ਦੇਣ ਦਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ

ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਸ ਸਮੇਂ ਨੌਜਵਾਨ ਮਾਯੂਸੀ ਦੇ ਆਲਮ ਵਿਚੋਂ ਗੁਜ਼ਰ ਰਿਹਾ ਹੈਇਸ ਮਾਯੂਸੀ ਦਾ ਪ੍ਰਤੱਖ ਕਾਰਨ ਬੇਰੁਜ਼ਗਾਰੀ ਹੀ ਹੈਸੋ, ਜੇਕਰ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ ਹੈ ਤਾਂ ਕੋਈ ਬੁਰੀ ਗੱਲ ਨਹੀਂ ਹੈਰੁਜ਼ਗਾਰ ਕਿਹੜੀਆਂ ਸ਼ਰਤਾਂ ’ਤੇ ਮਿਲਦਾ ਹੈ, ਇਹ ਵੱਖਰੇ ਤੌਰ ’ਤੇ ਵਿਚਾਰਿਆ ਜਾਣ ਵਾਲਾ ਮਾਮਲਾ ਹੈਇਸ ਸਮੇਂ ਸਬਰ ਕਰਨ ਵਾਲੀ ਗੱਲ ਕੇਵਲ ਇਹੀ ਹੈ ਕਿ ਕੁਝ ਵੀ ਨਾ ਹੋਣ ਨਾਲੋਂ ਕੁਝ ਨਾ ਕੁਝ ਹੋਣਾ ਫਿਰ ਵੀ ਚੰਗਾ ਹੈਬਸ ਇਹੋ ਇਕ ਪੱਖ ਇਨ੍ਹਾਂ ਰੁਜ਼ਗਾਰ ਮੇਲਿਆਂ ਦਾ ਮਨ ਨੂੰ ਕੁਝ ਤਸੱਲੀ ਦੇਣ ਵਾਲਾ ਹੈ ਅਤੇ ਜਿਹੜਾ ਪੱਖ ਬੇਹੱਦ ਚਿੰਤਾਜਨਕ ਹੈ ਤੇ ਜਿਹੜਾ ਅੱਗੇ ਜਾ ਕੇ ਵਧੇਰੇ ਪੇਚੀਦਗੀਆਂ ਪੈਦਾ ਕਰ ਸਕਦਾ ਹੈ, ਉਹ ਵੀ ਅਣਗੌਲ਼ਿਆ ਕਰਨ ਵਾਲਾ ਨਹੀਂ ਹੈਇਸਨੂੰ ਹੁਣੇ ਹੀ ਵਿਚਾਰ ਲੈਣਾ ਮੁਨਾਸਿਬ ਹੋਵੇਗਾ

ਰੁਜ਼ਗਾਰ ਮੇਲਿਆਂ ਦਾ ਜਿਹੜਾ ਪੱਖ ਸਭ ਤੋਂ ਵੱਧ ਅਣਸੁਖਾਵਾਂ ਪ੍ਰਭਾਵ ਪਾਉਂਦਾ ਹੈ, ਉਹ ਹੈ ਇਨ੍ਹਾਂ ਦਾ ਮੰਡੀ ਵਾਲਾ ਸਰੂਪਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਮੰਡੀਆਂ ਲਗਦੀਆਂ ਹਨਮਸ਼ੀਨਰੀ ਦੀ ਮੰਡੀ ਲੱਗਦੀ ਹੈ, ਪਸ਼ੂ ਮੰਡੀਆਂ ਲਗਦੀਆਂ ਹਨ, ਕਿਸਾਨ ਮੇਲੇ ਵੀ ਇਕ ਤਰ੍ਹਾਂ ਦੀਆਂ ਮੰਡੀਆਂ ਹੀ ਹਨਇਨ੍ਹਾਂ ਸਭ ਥਾਵਾਂ ਜਾਂ ਮੰਡੀਆਂ ਵਿਚ ਵਿਕਰੇਤਾ ਵਸਤਾਂ ਵੇਚਦੇ ਹਨ, ਪਰ ਰੁਜ਼ਗਾਰ ਮੇਲਿਆਂ ਵਿਚ ਬੰਦੇ ਵਿਕਦੇ ਹਨਸਿੱਖਿਆ ਦੇ ਚੰਗੇ-ਚੰਗੇ ਕੋਰਸ ਪਾਸ ਕਰਕੇ, ਮਹਿੰਗੇ ਮੁੱਲ ਦੀਆਂ ਪੜ੍ਹਾਈਆਂ ਕਰਕੇ, ਕੀ ਹੁਣ ਉਹ ਵਿਕਣ ਜੋਗੇ ਹੀ ਰਹਿ ਗਏ ਹਨ? ਮਾਨਵੀ ਗੌਰਵ ਵੀ ਤਾਂ ਆਖ਼ਰ ਕੋਈ ਅਰਥ ਰੱਖਦਾ ਹੈਅਫ਼ਸੋਸ ਦੀ ਵੱਡੀ ਵਜ੍ਹਾ ਵੀ ਇਹੋ ਹੈ ਕਿ ਰੁਜ਼ਗਾਰ ਮੇਲੇ ਮਾਨਵੀ ਗੌਰਵ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰ ਰਹੇ ਹਨ

ਰੁਜ਼ਗਾਰ ਮੇਲਿਆਂ ਵਿਚ ਜਿਆਦਾਤਰ ਨੌਕਰੀਆਂ ਕਾਰਪੋਰੇਟ ਸੈਕਟਰ ਵੱਲੋਂ ਆ ਰਹੀਆਂ ਹਨਇਹ ਬਹੁਕੌਮੀ ਕੰਪਨੀ ਵਜੋਂ ਪੇਸ਼ ਕੀਤੀਆਂ ਜਾ ਰਹੀਆਂ ਹਨਕਾਰਪੋਰੇਟ ਸੈਕਟਰ ਦੀ ਹੋਂਦ ਬੜੀ ਲਚਕੀਲੀ ਹੈਕੰਪਨੀਆਂ ਦੇ ਕਾਰੋਬਾਰਾਂ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨਬਹੁਕੌਮੀ ਕੰਪਨੀਆਂ ਆਪਣੇ ਕਾਰੋਬਾਰਾਂ ਦੇ ਸਥਾਨ ਵੀ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਤਬਦੀਲ ਕਰਦੀਆਂ ਰਹਿੰਦੀਆਂ ਹਨ। ਮੁਨਾਫ਼ਾ ਨਾ ਹੋਣ ਦੀ ਸੂਰਤ ਵਿੱਚ ਇਹ ਕਾਰੋਬਾਰ ਨੂੰ ਬੰਦ ਕਰਨ ਵਿੱਚ ਵੀ ਕੋਈ ਝਿਜਕ ਨਹੀਂ ਦਿਖਾਉਂਦੀਆਂਅਜਿਹੀਆਂ ਕੰਪਨੀਆਂ ਵਿੱਚ ਜਿਹੜੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਵੀ ਜਾਂਦਾ ਹੈ, ਉਨ੍ਹਾਂ ਲਈ ਵੀ ਰੁਜ਼ਗਾਰ ਦੀ ਸਥਿਰਤਾ ਬਾਰੇ ਅਨਿਸ਼ਚਿਤਾ ਬਣੀ ਰਹਿੰਦੀ ਹੈਉਨ੍ਹਾਂ ਨੂੰ ਮਹਿਸੂਸ ਹੁੰਦਾ ਰਹਿੰਦਾ ਹੈ ਕਿ ਉਨ੍ਹਾਂ ਨੂੰ ਕਦੇ ਵੀ ਨੌਕਰੀ ਤੋਂ ਜਵਾਬ ਮਿਲ ਸਕਦਾ ਹੈ, ਅਰਥਾਤ ਉਨ੍ਹਾਂ ਨੂੰ ਕਦੇ ਵੀ ਸੜਕ ’ਤੇ ਆਉਣਾ ਪੈ ਸਕਦਾ ਹੈ

ਸੋ, ਰੁਜ਼ਗਾਰ ਮੇਲੇ ਨਾਂਅ ਦੇ ਹੀ ਮੇਲੇ ਹਨ, ਅਸਲ ਵਿਚ ਇਹ ਕਿਰਤ ਮੰਡੀਆਂ ਹੀ ਹਨਖ਼ਰੀਦਦਾਰਾਂ ਦੀ ਲੋੜ ਲਈ ਕਿਰਤ ਪੂਰਤੀ ਦੇ ਸਥਾਨ ਹਨਸਰਕਾਰ ਵੱਲੋਂ ਇਨ੍ਹਾਂ ਨੂੰ ਪ੍ਰਯੋਜਿਤ ਕਰਨਾ ਸਰਕਾਰ ਦੀ ਮਜ਼ਬੂਰੀ ਹੈ ਕਿਉਂਕਿ ਸਰਕਾਰੀ ਨੌਕਰੀਆਂ ਦੀ ਵਿਵਸਥਾ ਨੂੰ ਸੁੰਗੇੜ ਦਿੱਤਾ ਗਿਆ ਹੈਨੌਜਵਾਨਾਂ ਨੂੰ ਆਹਰੇ ਲਾਈ ਰੱਖਣ ਲਈ ਹਾਲ ਦੀ ਘੜੀ ਸਰਕਾਰ ਇਨ੍ਹਾਂ ਮੇਲਿਆਂ ਨੂੰ ਚੋਣ-ਵਾਅਦਿਆਂ ਦੀ ਪੂਰਤੀ ਦੇ ਵਿਖਾਵੇ ਵਜੋਂ ਵਰਤ ਰਹੀ ਹੈ

*****

(1397)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰੋ. ਰਾਕੇਸ਼ ਰਮਨ

ਪ੍ਰੋ. ਰਾਕੇਸ਼ ਰਮਨ

Email: (raman.mlp@gmail.com)
Phone: 91 - 98785 - 31166