LalSDasuya7ਗਿਆਨ ਅਤੇ ਵਿਵੇਕ ਦੋ ਅੱਖਾਂ ਹਨ ਜੀਵਨ ਦੇ ਸੱਚ ਦੀਆਂ। ਇਨ੍ਹਾਂ ਅੱਖਾਂ ਨੇ ਅਜੇ ਬੜੀ ਦੂਰ ਤੱਕ ...
(ਨਵੰਬਰ 8, 2015)


ਅਗਲੇ ਕੁਝ ਦਿਨਾਂ ਵਿੱਚ ਫਿਜ਼ਾ ਦੀਵਾਲੀ ਦੇ ਜ਼ਸ਼ਨਾਂ ਨਾਲ ਗੜੁੱਚ ਹੋ ਜਾਵੇਗੀ
। ਇਤਿਹਾਸ-ਮਿਥਿਹਾਸ ਦੀ ਇੱਕ ਚਿਰੋਕੀ ਘਟਨਾ ਮਨੁੱਖ ਨੂੰ ਚੰਗੇਰਾ ਬਣਾਉਣ ਲਈ ਦੇ ਮੰਤਵਨਾਲ ਕਲਮਬੱਧ ਹੋਈ ਅਤੇ ਅਜੇ ਵੀ ਜੀਵਤ ਹੈਆਉਂਦਾ ਭਵਿੱਖ ਵੀ ਇਸ ਨੂੰ ਤੱਥ ਇਤਿਹਾਸ ਮੰਨ ਕੇ ਤੁਰਦਾ, ਉਨ੍ਹਾਂ ਸਾਰੀਆਂ ਰਸਮਾਂ ਦੇ ਅੰਗ ਸੰਗ ਹੋ ਕੇ ਤੁਰਦਾ ਰਹੇਗਾ, ਜਿਹੜੀਆਂ ਇਨ੍ਹਾਂ ਦਿਨਾਂ ਦੀ ਅਹਿਮੀਅਤ ਨੂੰ ਹੋਰਨਾਂ ਦਿਨਾਂ ਤਿਓਹਾਰਾਂ ਤੋਂ ਵੱਖਰਿਆਉਂਦੀਆਂ ਹਨਉਨ੍ਹਾਂ ਵਿੱਚੋਂ ਅਹਿਮ ਹੈ ਬੁਰਾਈ ਦੇ ਪੁਤਲੇ ਸਾੜਨਾ ਤੇ ਚੰਗਿਆਈ ਦੀ ਆਮਦ ਲਈ ਦੀਪਮਾਲਾ ਕਰਨਾ, ਪਟਾਕੇ ਚਲਾਉਣਾਇਸ ਰਸਮ ਨੂੰ ਫਿਊਡਲ ਦੇ ਸਰਦਾਰੀ ਯੁੱਗ ਨਾਲੋਂ ਵੀ ਅੱਜ ਦੇ ਪੂੰਜੀ ਪਾਸਾਰ ਨੇ ਵਿਕਰਾਲ ਰੂਪ ਤੱਕ ਅਪਨਾ ਲਿਆ ਹੈਇਸ ਰੂਪ ਵਿਚ ਸ਼ਰਧਾ ਨਾਲੋਂ ਵਿਖਾਵਾ ਰਸਮ ਦੀ ਰੂਹ ਪੂਰਤੀ ਨਾਲੋਂ ਕਈਆਂ ਹਾਲਤਾਂ ਵਿੱਚ ਤਾਂ ਘਾਤਕ ਵੀ ਸਿੱਧ ਹੋਣ ਤੱਕ ਚਲਿਆ ਜਾਂਦਾ ਹੈਇਕ ਪਾਸੇ ਧੰਨ ਦਾ ਅਫ਼ਸੋਸਨਾਕ ਪ੍ਰਦਰਸ਼ਨ, ਦੂਜੇ ਪਾਸੇ ਵਾਤਾਵਰਣਨ ਦਾ ਪ੍ਰਦੂਸ਼ਣਇਹ ਦੋਨੋਂ ਵਰਤਾਰੇ ਰੋਜ਼ੀ ਰੋਟੀ ਲਈ ਆਤੁਰ ਦੇਸ਼ ਦੇ ਕਈ ਕਰੋੜ ਲੋਕਾਂ ਨੂੰ ਹੋਰ ਵੀ ਡੂੰਘੀ ਚਿੰਤਾ ਵਿੱਚ ਡੋਬ ਦਿੰਦੇ ਹਨ

ਇਕ ਸਰਵੇਖਣ ਅਨੁਸਾਰ ਪਿਛਲੀ ਦੀਵਾਲੀ ਨੂੰ ਮੁਲਕ ਭਰ ਵਿੱਚ 50 ਅਰਬ ਰੁਪਏ ਦੇ ਪਟਾਕੇ ਚਲਾਏ ਗਏਇਨ੍ਹਾਂ ਵਿੱਚੋਂ ਮੁੰਬਈ ਸ਼ਹਿਰ ਵਿਚ ਅੱਠ ਅਰਬ ਰੁਪਏ ਅਤੇ ਦਿੱਲੀ ਸ਼ਹਿਰ ਵਿੱਚ ਛੇ ਅਰਬ ਰੁਪਏ ਦੇ ਪਟਾਕੇ ਖਪਤ ਹੋਏਇਕ ਪਾਕ ਪਵਿੱਤਰ ਰਸਮ ਨਿਭਾਉਣ ਲਈ ਇੰਨਾ ਸਾਰਾ ਧੰਨ ਖਰਚ ਕਰਨ ਵਾਲਿਆਂ ਵਿਚ ਸਭ ਵਰਗਾਂ ਦੇ ਲੋਕ ਸ਼ਾਮਲ ਸਨਧੰਨ ਕੁਬੇਰ ਵੀ ਸ਼ਾਮਲ ਸਨ ਤੇ ਆਮ ਸਾਧਨਹੀਣ ਲੋਕ ਵੀਇਨ੍ਹਾਂ ਆਮ ਸਾਧਨਹੀਣ ਲੋਕਾਂ ਲਈ ਤਾਂ ਮਨ ਦਾ ਚਾਅ ਪੂਰਾ ਕਰਨ ਵਾਲੀ ਗੱਲ ਹੀ ਸੀ, ਉੱਪਰਲਿਆਂ ਦੀ ਦੇਖਾ ਦੇਖੀਵਰ੍ਹੇ ਛਿਮਾਹੀ ਪਿੱਛੋਂ ਕਿਧਰੇ ਪ੍ਰਸੰਨ ਚਿੱਤ ਦਿੱਸਣ ਲਈਪਰ ਪੂੰਜੀਕਾਰਾਂ, ਧਨ ਕਬੇਰਾਂ, ਉਤਪਾਦਨ ਵਸੀਲਿਆਂ ਉੱਤੇ ਕਾਬਜ਼ ਵਰਗਾਂ ਸਾਹਮਣੇ ਉਦੇਸ਼ ਹੋਰ ਹੀ ਹੁੰਦੇ ਹਨਹਰ ਵਰਗ ਵਾਂਗ ਉਨ੍ਹਾਂ ਵਰਗਾਂ ਦਾ ਮੰਤਵ ਕੇਵਲ ਦਿਲ ਪ੍ਰਚਾਵਾ ਨਹੀਂ ਹੁੰਦਾ, ਮਹਿਜ਼ ਰਸਮ ਨਿਭਾਈ ਨਹੀਂ ਹੁੰਦੀ, ਇਨ੍ਹਾਂ ਦਾ ਮੰਤਵ ਸਾਧਾਰਨ ਲੋਕਾਂ ਨੂੰ, ਆਮ ਜਨਤਾ ਨੂੰ, ਇਨ੍ਹਾਂ ਤਿਓਹਾਰਾਂ ਦੀ ਰਸਮ ਨਿਭਾਈ ਅੰਦਰ ਉਲਝਾਈ ਰੱਖਣਾ ਹੁੰਦਾ ਹੈਉਨ੍ਹਾਂ ਨੂੰ ਆਪਣੇ ਆਪੇ ਤੋਂ ਦੂਰ ਰੱਖਣਾ ਹੁੰਦਾ ਹੈਇਉਂ ਉਹ ਕਰਦੇ ਵੀ ਹਨ ਸਫ਼ਲਤਾ ਨਾਲ

ਇਸ ਰਸਮ ਨਿਭਾਈ ਦਾ ਵੱਡਾ ਨੁਕਸਾਨੀ-ਪੱਖ ਵਾਤਾਵਰਨ ਨੂੰ ਗੰਧਲਾ ਤੇ ਪ੍ਰਦੂਸ਼ਤ ਕਰਨ ਦਾ ਵੀ ਹੈ ਅਤੇ ਜਾਨੀ ਨੁਕਸਾਨ ਦਾ ਵੀਇਹਨਾਂ ਪੁਰਬਾਂ ਨੂੰ ਜੀ ਆਇਆਂ ਕਹਿਣ ਲਈ ਜੇ ਕਈ ਬੰਦੇ ਪਟਾਕਿਆਂ ਨਾਲ ਝੁਲਸੇ ਜਾਣ, ਕਈਆਂ ਦੀਆਂ ਅੱਖਾਂ ਨੁਕਸਾਨੀਆਂ ਜਾਣ ਤੇ ਕਈ ਜਣੇ ਪਟਾਕਿਆਂ ਦੀ ਮਾਰ ਨਾਲ ਬਿਲਕੁਲ ਅੰਨ੍ਹੇ ਹੋ ਜਾਣ ਤਾਂ ਕੋਈ ਵੀ ਭੱਦਰ ਪੁਰਸ਼ ਇਸ ਰਸਮ ਦੇ ਅਜੋਕੇ ਵਿਕਰਾਲ ਰੂਪ ਨੂੰ ਸਹੀ ਕਹਿਣ ਦਾ ਹੌਸਲਾ ਨਹੀਂ ਕਰੇਗਾਅਜੋਕਾ ਸਮਾਂ ਇਸ ਰਸਮ ਸਮੇਤ ਸਾਰੀਆਂ ਹੋਰਨਾਂ ਦੇ ਵਿਖਾਵਾਕਾਰੀ ਰੂਪ ਨੂੰ ਠੱਲ੍ਹ ਪਾਉਣ ਦੀ ਮੰਗ ਕਰਦਾ ਹੈਅੱਜ ਦੇ ਸੂਝਵਾਨ ਮਨੁੱਖ ਲਈ ਇਸ ਦੀ ਪਹਿਲ ਕਰਨਾ ਬਿਲਕੁਲ ਹੀ ਕਠਿਨ ਨਹੀਂ, ਉਸ ਤੋਂ ਇਸ ਦੀ ਆਸ ਉਮੀਦ ਰੱਖਣਾ ਬਿਲਕੁਲ ਅਨੁਵਾਰੀ ਹੈਇੰਨਾ ਕੁ ਕਾਰਜ ਕਰਨਾ ਤਾਂ ਉਸ ਦੇ ਖੱਬੇ ਹੱਥ ਦਾ ਕੰਮ ਹੀ ਸਮਝਿਆ ਜਾਣਾ ਚਾਹੀਦਾ ਹੈਪਰ ਅੱਜ ਦੇ ਗਿਆਨਵਾਨ ਮਨੁੱਖ ਦੇ ਇਸ ਖੱਬੇ ਹੱਥ ਨਾਲ ਕੀਤੇ ਜਾਣ ਵਾਲੇ ਕੰਮ ਨਾਲੋਂ ਸੱਜੇ ਹੱਥ ਨਾਲ ਕਰਨ ਵਾਲੇ ਵੀ ਢੇਰ ਸਾਰੇ ਕੰਮ ਹਨਇਨ੍ਹਾਂ ਦੁਸਹਿਰੇ, ਦੀਵਾਲੀ ਦੇ ਪਵਿੱਤਰ ਸਮਝੇ ਜਾਂਦੇ ਦਿਨਾਂ ਉੱਤੇ ਜਗਦੇ ਦੀਵਿਆਂ ਦੀ ਲੋਅ ਵਿੱਚ ਬੈਠ ਕੇ, ਉਨ੍ਹਾਂ ਕੰਮਾਂ ਦੀ ਦੁਹਰਾਈ ਤੇ ਮੁੜ-ਦੁਹਰਾਈ ਕਰਨੀ ਵੀ ਬਹੁਤ ਜਰੂਰੀ ਹੈਇਹ ਕੰਮ ਹਨ ਅਨਪੜ੍ਹਤਾ ਤੇ ਜਹਾਲਤ ਦੀ ਦਲਦਲ ਵਿੱਚ ਫਸੀ ਦੇਸ਼ ਦੀ ਅੱਧੋਂ ਵੱਧ ਲੋਕਾਈ ਦੀ ਬਾਂਹ ਫੜਨਾਇਨ੍ਹਾਂ ਲੋਕਾਂ ਦੀ ਬਾਂਹ, ਸਾਡੀਆਂ ਪੱਛਮ ਦੀਆਂ ਪਿਛਲੱਗ ਸਰਕਾਰਾਂ ਨੇ ਉੱਕਾ ਹੀ ਛੱਡ ਦਿੱਤੀ ਹੈ

ਕਲਿਆਣੀਕਾਰੀ ਰਾਜ ਦੀ ਸਥਾਪਨਾ ਦੀ ਸੌਂਹ ਖਾ ਕੇ, ਇਨ੍ਹਾਂ ਵਿੱਦਿਆ ਤੇ ਸਿਹਤ ਵਰਗੇ ਮੁੱਢਲੇ ਮੁੱਦੇ ਨਿੱਜੀ ਹੱਥ ਵਿੱਚ ਸੌਂਪ ਦਿੱਤੇ ਹਨਨਿੱਜੀ ਹੱਥਾਂ ਦਾ ਸਾਰਾ ਕਾਰਵਿਹਾਰ ਵਿਓਪਾਰ ਮੁਖੀ ਹੈ, ਮੁਨਾਫਾ ਮੁਖੀ ਹੈਮੁਨਾਫਾ ਮੁਖੀ ਹਿੱਤ ਕਦੀ ਵੀ ਲੋਕ ਹਿਤੂ ਨਹੀਂ ਹੋ ਸਕਦਾਆਮ ਮਨੁੱਖ ਦਾ ਦਰਦਦੁੱਖ ਉਨ੍ਹਾਂ ਲਈ ਕੋਈ ਅਰਥ ਨਹੀਂ ਰੱਖਦਾਭੁੱਖਮਰੀ, ਗਰੀਬੀ ਤੇ ਬਿਮਾਰੀ ਨਾਲ ਤੜਫ਼ਦੇ ਕਰੋੜਾਂ ਲੋਕ, ਉਨ੍ਹਾਂ ਲਈ ਕੋਈ ਸਿਰਦਰਦੀ ਨਹੀਂ ਬਣਦੇਇੱਕ ਸ਼ੈਲੀ ਅੱਜ ਦੇ ਦੀਵਿਆਂ ਦੀ ਜਗਮਗਾਹਟ ਤੋਂ ਵੀ ਪ੍ਰਾਪਤ ਕਰਨੀ ਹੈਅਸੀਂ ਭਾਰਤ ਵਰਸ਼ ਦੀ ਯੁੱਗਾਂ ਪੁਰਾਣੀ ਤੰਦਰੁਸਤ ਸੱਭਿਆਚਾਰ ਦੇ ਹਮਲੇ ਤੋਂ ਵੀ ਬਚਦਾ ਕਰਨਾ ਹੈਇਸ ਹਮਲੇ ਨੇ ਸਾਡੇ ਰਿਸ਼ਤੇ, ਸਾਡੀ ਬੋਲੀਆਂ, ਸਾਡੇ ਘਰ-ਪਰਿਵਾਰ ਸਭ ਕੁਝ ਖੋਹ-ਖਿੰਡਾ ਦਿੱਤੇ ਹਨਇਹ ਹੋਰ ਤੀਲਾ-ਤੀਲਾ ਹੋਣ ਤੋਂ ਬਚੇ ਰਹਿਣ, ਇਸ ਲਈ ਸਬੰਧੀ ਅਸੀਂ ਸੁਚੇਤ ਹੋਣਾ ਹੈ

ਸਭ ਤੋਂ ਜ਼ਰੂਰੀ ਤੇ ਅਹਿਮ ਮਸਲਾ ਜੋ ਸਾਨੂੰ ਦਰਪੇਸ਼ ਹੈ, ਉਹ ਸਾਨੂੰ ਮਨੁੱਖਾਂ ਨੂੰ, ਮਨੁੱਖੀ ਭਾਈਚਾਰੇ ਨੂੰ ਇੱਕ ਦੂਜੇ ਤੋਂ ਵੱਖ ਕਰਨ ਦੀਆਂ ਸਾਜਿਸ਼ਾਂ ਤੋਂ ਚੁੰਕਨੇ ਰਹਿਣਾ ਹੈ ਅਤੇ ਇਸ ਉਪੱਦਰ ਦੀ ਪਿੱਠ-ਭੂਮੀ ਵਿੱਚ ਕਾਰਜ਼ਸ਼ੀਲ ਯਤਨਾਂ-ਯੋਜਨਾਵਾਂ ਨੂੰ ਨਾਕਾਮ ਕਰਨਾ ਹੈਇਹ ਯਤਨਯੋਜਨਾਵਾਂ ਕੁਝ ਇੱਕ ਰਾਜ-ਹਿਰਸੀ ਰਾਵਣਾਂਦੇ ਸਿਰਾਂ ਦੀ ਕਾਢ ਹੁੰਦੀਆਂ ਹਨਉਹ ਕਾਢਕਾਰ ਕਦੀ ਜਾਤ, ਕਦੀ ਸੂਬੇ, ਕਦੀ ਬੋਲੀ, ਕਦੀ ਰੰਗ-ਨਸਲ ਤੇ ਬਹੁਤਾ ਕਰਕੇ ਧਰਮ ਦੇ ਨਾਂ ਉੱਤੇ ਜਨ-ਸਧਾਰਨ ਨੂੰ ਵਰਗਲਾ ਲੈਂਦੇ ਹਨਚੂੰਕਿ ਧਰਮ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਸੱਚਾਈ ਹੈ, ਪਰ ਉਨ੍ਹਾਂ ਰਾਜ-ਹਿਰਸੀਆਂ ਦੀਆਂ ਨਜ਼ਰਾਂ ਵਿਚ ਇਕ ਲਾਭਕਾਰੀ ਚੀਜ਼ ਹੁੰਦਾ ਹੈਉਹ ਇਸ ਲਾਭਕਾਰੀ ਚੀਜ਼ ਦਾ ਪੂਰਾ ਲਾਹਾ ਲੈਂਦੇ ਹਨਆਮ ਲੋਕ ਆਪਣੇ ਆਪਣੇ ਸੱਚ ਨਾਲ ਬੱਝੇ ਹੋਣ ਕਰਕੇ ਇਕਦੂਜੇ ਦਾ ਖੂਨ ਖ਼ਰਾਬਾ ਕਰਨ ਤੱਕ ਵੀ ਵਗਰਲਾ ਲਏ ਜਾਂਦੇ ਹਨਇਸ ਆਦਿ-ਜੁਗਾਦੀ ਸੱਚ ਨੇ ਹੁਣ ਤੱਕ ਬੜਾ ਨੁਕਸਾਨ ਕੀਤਾ ਹੈ ਸਾਡਾਅੱਗੇ ਤੋਂ ਇਹ ਨੁਕਸਾਨ ਨਾ ਹੋਵੇ, ਇਹ ਤਿਓਹਾਰ ਇਸ ਹਲਫ਼ਨਾਮੇ ਦੀ ਮੰਗ ਕਰਦੇ ਹਨਇਨ੍ਹਾਂ ਤਿਓਹਾਰਾਂ ਦੀਆਂ ਜਗਮਗ-ਜਗਮਗ ਕਰਦੀਆਂ ਰੌਸ਼ਨੀਆਂ ਸਾਡੇ ਸਭਨਾਂ ਅੰਦਰ ਇਕ ਤਰ੍ਹਾਂ ਦੇ ਉੱਦਮ, ਇਕ ਤਰ੍ਹਾਂ ਦੇ ਵਿਵੇਕ ਦੀ ਮੰਗ ਕਰਦੀਆਂ ਹਨਗਰੜ ਪੁਰਾਣ ਅਨੁਸਾਰ ਗਿਆਨ ਤੇ ਵਿਵੇਕ ਜ਼ਿੰਦਗੀ ਲਈ ਦੋਵੇਂ ਜ਼ਰੂਰੀ ਹਨ

ਗਿਆਨ ਕਰਮ ਤੋਂ ਪ੍ਰਾਪਤ ਹੁੰਦਾ ਹੈ ਅਤੇ ਵਿਵੇਕ ਅਨੁਭਵ ਤੋਂਗਿਆਨ ਅਤੇ ਵਿਵੇਕ ਦੋ ਅੱਖਾਂ ਹਨ ਜੀਵਨ ਦੇ ਸੱਚ ਦੀਆਂਇਨ੍ਹਾਂ ਅੱਖਾਂ ਨੇ ਅਜੇ ਬੜੀ ਦੂਰ ਤੱਕ ਝਾਕਣਾ ਹੈਆਪਣੀ ਛੱਤ ਤੋਂ ਲੈ ਕੇ ਪੁਲਾੜ ਤੱਕ ਦੀ ਘੋਖ ਕਰਨੀ ਹੈਸਾਡੀਆਂ ਇਨ੍ਹਾਂ ਅੱਖਾਂ ਨੂੰ ਕਿਸੇ ਵੀ ਤਰ੍ਹਾਂ ਦਾ ਕਾਲਾ-ਚਿੱਟਾ ਧੂੰਆਂ ਚੁੰਨ੍ਹੀਆਂ ਨਾ ਕਰ ਦੇਵੇਸਾਡੀ ਦੂਰਦਰਸ਼ੀ ਨਿਗਾਹ ਐਵੇਂ ਨਾ ਕਿਧਰੇ ਧੁਆਂਖੀ ਜਾਵੇ, ਇਹ ਕਿਧਰੇ ਚੰਗਿਆਈ, ਬੁਰਾਈ ਦਾ ਫ਼ਰਕ ਲੱਭਣੋਂ ਅਪਾਹਜ ਨਾ ਹੋ ਜਾਵੇ, ਇਸ ਪੱਖੋਂ ਅਸੀਂ ਹਰ ਵੇਲੇ ਸੁਚੇਤ ਰਹਿਣਾ ਹੈ।

*****

(100)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਲਾਲ ਸਿੰਘ ਦਸੂਹਾ

ਲਾਲ ਸਿੰਘ ਦਸੂਹਾ

Dasuya, Hoshiarpur, Punjab, India.
Email: (amarjitsinghdasuya@gmail.com)