Iqbal S Sakrodi Dr 7ਉਸੇ ਵੇਲੇ ਇਸ਼ਮੀਤ ਦੇ ਮਾਮੇ ਨੇ ਆਪਣੇ ਝੋਲੇ ਵਿੱਚੋਂ ਖੱਦਰ ਦੀ ਖੇਸੀ ਕੱਢੀ, ਵੱਡੀ ਭੈਣ ਦੇ ਹੱਥਾਂ ’ਤੇ ...
(23 ਅਗਸਤ 2025)


ਇਸ਼ਮੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਐੱਮ.ਫਿੱਲ. ਦਾ ਵਿਦਿਆਰਥੀ ਸੀ
ਪ੍ਰੋ. ਮਨਜੀਤ ਕੌਰ ਸੰਧੂ ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਪੰਜ ਰੋਜ਼ਾ ਕਸ਼ਮੀਰ ਦਾ ਟੂਰ ਪ੍ਰੋਗਰਾਮ ਬਣਾਇਆਇੱਕ ਮਈ ਨੂੰ ਸਿੰਘ ਬ੍ਰਦਰਜ਼ ਵਾਲਿਆਂ ਦੀ ਏ.ਸੀ. ਬੱਸ ਯੂਨੀਵਰਸਿਟੀ ਕੈਂਪਸ ਤੋਂ ਸਵੇਰੇ ਸਵਾ ਪੰਜ ਵਜੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੈ ਕੇ ਚੱਲ ਪਈ, ਵੱਖ-ਵੱਖ ਥਾਂਵਾਂ ’ਤੇ ਘੁੰਮ-ਘੁਮਾ ਕੇ 5 ਮਈ ਸ਼ਾਮ ਨੂੰ ਸੱਤ ਵਜੇ ਯੂਨੀਵਰਸਿਟੀ ਵਾਪਸ ਆ ਗਈਇਸ਼ਮੀਤ ਸਵਾ ਅੱਠ ਵਜੇ ਘਰ ਪਹੁੰਚਿਆਉਸਨੇ ਬੀਜੀ ਦੇ ਪੈਰੀਂ ਹੱਥ ਲਾਏ ਤੇ ਬੋਲਿਆ, “ਮੱਥਾ ਟੇਕਦਾਂ ਬੀਜੀਹੋਰ ਸੁਣਾਓ, ਕਿਵੇਂ ਓਂ! ਤੁਹਾਡੀ ਸਿਹਤ ਕਿਵੇਂ ਐਂ!”

“ਹਾਂ ਪੁੱਤਰ, ਸੁੱਖ ਨਾਲ ਰਾਜ਼ੀਬਾਜ਼ੀ ਆਂਤੂੰ ਸੁਣਾ? ਤੂੰ ਕਸ਼ਮੀਰ ਗਿਆ ਸੀਕਿਵੇਂ ਰਿਹਾ ਤੇਰਾ ਪ੍ਰੋਗਰਾਮ?”

ਬੀਜੀ ਟੂਰ ਪ੍ਰੋਗਰਾਮ ਬਹੁਤ ਹੀ ਸ਼ਾਨਦਾਰ ਅਤੇ ਮਜ਼ੇਦਾਰ ਰਿਹਾਅਸੀਂ ਸਾਰਿਆਂ ਨੇ ਖ਼ੂਬ ਅਨੰਦ ਮਾਣਿਆਆਹ ਦੇਖੋ ਬੀਜੀ, ਇਹ ਤੁਹਾਡੇ ਲਈ ਲਿਆਇਆ ਹਾਂ।” ਇਹ ਕਹਿੰਦਿਆਂ ਸ਼ਾਲ ਬੀਜੀ ਨੂੰ ਫ਼ੜਾ ਦਿੱਤਾ

ਬੀਜੀ ਨੇ ਸ਼ਾਲ ਆਪਣੇ ਹੱਥਾਂ ਵਿੱਚ ਫੜ ਲਿਆ ਤੇ ਬੋਲੀ, “ਬੇਟਾ, ਇਹ ਤਾਂ ਬਹੁਤ ਮਹਿੰਗਾ ਲੱਗਦੈ! ਕਿੰਨੇ ਦਾ ਆਇਐ ਪੁੱਤਰ?

ਬੀਜੀ, ਮਾਂ ਲਈ ਲਿਆਂਦੀ ਕੋਈ ਵੀ ਚੀਜ਼ ਪੁੱਤ ਨੂੰ ਮਹਿੰਗੀ ਨਹੀਂ ਲਗਦੀ ਹੁੰਦੀਮਾਂ ਦਾ ਦੇਣ ਤਾਂ ਕੋਈ ਨਹੀਂ ਦੇ ਸਕਦਾਨਾਲੇ ਬੀਜੀ ਤੁਸੀਂ ਕੀਮਤ ਪੁੱਛ ਕੇ ਕੀ ਕਰਨੈ? ਬੱਸ ਤੁਸੀਂ ਤਾਂ ਇਹ ਦੱਸੋ ਕਿ ਤੁਹਾਨੂੰ ਪਸੰਦ ਹੈ ਜਾਂ ਨਹੀਂ?”

ਪੁੱਤਰਾ, ਫਿਰ ਵੀ ਪਤਾ ਤਾਂ ਹੋਣਾ ਚਾਹੀਦਾ ਹੈ ਕਿ ਜਿਹੜੀ ਚੀਜ਼ ਵਸਤ ਅਸੀਂ ਹੰਢਾ ਰਹੇ ਆਂ, ਉਹ ਆਈ ਕਿੰਨੇ ਦੀ ਐ?”

ਬੀਜੀ ਦੀਆਂ ਗੱਲਾਂ ਸੁਣ ਕੇ ਇਸ਼ਮੀਤ ਸਿੰਘ ਸੋਚੀਂ ਪੈ ਗਿਆਫਿਰ ਥੋੜ੍ਹੀ ਦੇਰ ਬਾਅਦ ਬੋਲਿਆ, “ਬੀਜੀ ਉਂਝ ਤਾਂ ਮੈਂ ਤੁਹਾਨੂੰ ਇਸਦੀ ਕੀਮਤ ਨਹੀਂ ਸੀ ਦੱਸਣਪਰ ਹੁਣ ਤੁਸੀਂ ਇੰਨਾ ਜ਼ੋਰ ਪਾਉਂਦੇ ਹੋ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਇਹ ਸ਼ਾਲ ਪੈਂਤੀ ਸੌ ਰੁਪਏ ਦਾ ਹੈ।”

“ਦੇਖਿਆ, ਮੈਂ ਤਾਂ ਇਸ ਨੂੰ ਹੱਥ ਵਿੱਚ ਫੜਦਿਆਂ ਹੀ ਲੱਖਣ ਲਾ ਲਿਆ ਸੀ ਕਿ ਇਹ ਮਹਿੰਗਾ ਸ਼ਾਲ ਹੈ।”

ਇਸ਼ਮੀਤ ਸਿੰਘ ਬੀਜੀ ਦੀ ਗੱਲ ਸੁਣ ਕੇ ਮੁਸਕਰਾ ਪਿਆਅਗਲੇ ਦਿਨ ਗੁੱਜਰਾਂ ਤੋਂ ਉਸਦਾ ਵੱਡਾ ਮਾਮਾ ਰਾਮ ਸਿੰਘ ਮਿਲਣ ਲਈ ਘਰ ਆ ਗਿਆਉਸਨੇ ਆਉਂਦਿਆਂ ਹੀ ਵੱਡੀ ਭੈਣ ਦੇ ਪੈਰਾਂ ’ਤੇ ਮੱਥਾ ਟੇਕਦਿਆਂ ਕਿਹਾ, “ਬੀਬੀ, ਮੱਥਾ ਟੇਕਦਾਂ।”

“ਜੀਉਂਦਾ ਵਸਦਾ ਰਹੁ ਵੀਰਾਜਵਾਨੀਆਂ ਮਾਣੇਰੱਬ ਤੈਨੂੰ ਪੁੱਤਾਂ ਦੀ ਜੋੜੀ ਦੇਵੇ।” ਬੀਜੀ ਨੇ ਅਸੀਸਾਂ ਦੀ ਝੜੀ ਲਾ ਦਿੱਤੀ ਉਸੇ ਵੇਲੇ ਇਸ਼ਮੀਤ ਦੇ ਮਾਮੇ ਨੇ ਆਪਣੇ ਝੋਲੇ ਵਿੱਚੋਂ ਖੱਦਰ ਦੀ ਖੇਸੀ ਕੱਢੀ, ਵੱਡੀ ਭੈਣ ਦੇ ਹੱਥਾਂ ’ਤੇ ਰੱਖਦਿਆਂ ਬੋਲਿਆ, “ਬੀਬੀ, ਐਤਕੀਂ ਫ਼ਸਲ ਬਾੜੀ ਬਹੁਤੀ ਚੰਗੀ ਨਹੀਂ ਲੱਗੀਭਾਅ ਵੀ ਸਰਕਾਰ ਕੁਛ ਨਹੀਂ ਦਿੰਦੀਬੱਸ ਆਹ ਘਰ ਦੀ ਬੁਣੀ ਹੋਈ ਖੇਸੀ ਨੂੰ ਹੀ ਬਹੁਤਾ ਕਰਕੇ ਜਾਣੀ।”

ਬੀਜੀ ਨੇ ਖੇਸੀ ਨੂੰ ਦੋਵਾਂ ਹੱਥਾਂ ਵਿੱਚ ਫੜਿਆਆਪਣੇ ਮੱਥੇ ਨਾਲ ਲਾਇਆ ਤੇ ਬੋਲੀ, “ਵੀਰਾ, ਪੇਕਿਆਂ ਤੋਂ ਮਿਲੀ ਵਸਤ ਤਾਂ ਮੇਰੇ ਲਈ ਸਭ ਤੋਂ ਵੱਡੀ ਸੌਗਾਤ ਐਮੇਰੇ ਦਿਲ ਤੋਂ ਪੁੱਛ, ਇਹ ਖੇਸੀ ਲੈ ਕੇ ਮੈਨੂੰ ਕਿੰਨੀ ਖੁਸ਼ੀ ਹੋਈ ਐ।”

ਇਸ਼ਮੀਤ ਨੇ ਦੇਖਿਆ ਕਿ ਮਾਮੇ ਵੱਲੋਂ ਲਿਆਂਦੀ ਖੱਦਰ ਦੀ ਖੇਸੀ ਲੈ ਕੇ ਬੀਜੀ ਦਾ ਚਿਹਰਾ ਖੁਸ਼ੀ ਨਾਲ ਦਗ਼ ਦਗ਼ ਕਰ ਰਿਹਾ ਸੀਮਾਮਾ ਰਾਮ ਸਿੰਘ ਇੱਕ ਰਾਤ ਰਿਹਾਅਗਲੇ ਦਿਨ ਸਵੇਰੇ ਹੀ ਉਹ ਪਿੰਡ ਨੂੰ ਮੁੜ ਗਿਆਦੁਪਹਿਰ ਤੋਂ ਬਾਅਦ ਆਂਢ-ਗੁਆਂਢ ਦੀਆਂ ਦੋ ਤਿੰਨ ਸੁਆਣੀਆਂ ਅਤੇ ਦੋ ਕੁ ਬੁੱਢੀਆਂ ਉਨ੍ਹਾਂ ਦੇ ਘਰ ਦੀ ਡਿਓੜੀ ਵਿੱਚ ਆਣ ਬੈਠੀਆਂ ਸਨਬੀਜੀ ਨੇ ਮਾਮੇ ਵੱਲੋਂ ਲਿਆਂਦੀ ਖੇਸੀ ਬੜੇ ਚਾਅ ਨਾਲ ਸਾਰੀਆਂ ਨੂੰ ਦਿਖਾਈਹੁਣ ਉਹ ਹੁੱਬ-ਹੁੱਬ ਕੇ ਦੱਸ ਰਹੀ ਸੀ, “ਆਹ ਦੇਖੋ ਭੈਣੋ, ਮੇਰਾ ਮਾਂ ਜਾਇਆ, ਮੇਰਾ ਛੋਟਾ ਵੀਰ ਮੈਨੂੰ ਮਿਲਣ ਆਇਆ ਸੀਮੇਰੇ ਲਈ ਆਹ ਖੇਸੀ ਲੈ ਕੇ ਆਇਐ।”

ਸਾਰੀਆਂ ਨੇ ਬੀਜੀ ਦੇ ਪੇਕਿਆਂ ਵੱਲੋਂ ਆਈ ਖੱਦਰ ਦੀ ਖੇਸੀ ਨੂੰ ਬਹੁਤ ਸਲਾਹਿਆਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਘੰਟੇ ਕੁ ਬਾਅਦ ਉਹ ਆਪੋ-ਆਪਣੇ ਘਰ ਨੂੰ ਤੁਰ ਗਈਆਂਤਦ ਇਸ਼ਮੀਤ ਬੋਲਿਆ, “ਬੀਜੀ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਤੁਸੀਂ ਮਾਮੇ ਵੱਲੋਂ ਲਿਆਂਦੀ ਖੱਦਰ ਦੀ ਖੇਸੀ ਤਾਂ ਸਾਰੀਆਂ ਗੁਆਂਢਣਾਂ ਨੂੰ ਵਿਖਾਈ ਪਰ ਮੈਂ ਥੋਡੇ ਲਈ ਕਸ਼ਮੀਰ ਤੋਂ ਪਿਓਰ ਦਾ ਇੰਨਾ ਵਧੀਆ ਸ਼ਾਲ ਲਿਆਂਦਾ, ਉਹ ਨਾ ਤਾਂ ਤੁਸੀਂ ਕਿਸੇ ਨੂੰ ਦਿਖਾਇਆ ਅਤੇ ਨਾ ਹੀ ਉਹਦੇ ਬਾਰੇ ਕੋਈ ਗੱਲ ਕੀਤੀਬੀਜੀ ਇਹ ਭੇਦ ਭਾਵ ਕਿਉਂ?”

ਪੁੱਤ ਦੀਆਂ ਗੱਲਾਂ ਸੁਣ ਕੇ ਬੀਜੀ ਦੇ ਚਿਹਰੇ ’ਤੇ ਹਲਕੀ ਜਿਹੀ ਮੁਸਕਾਨ ਆ ਗਈ ਸੀਫਿਰ ਉਹ ਬੋਲੀ, “ਇਸ਼ਮੀਤ, ਤੂੰ ਤਾਂ ਮੇਰਾ ਪੁੱਤਰ ਹੈਂਮੇਰਾ ਆਪਣਾ ਖ਼ੂਨ ਹੈਂਤੈਨੂੰ ਮੈਂ ਨੌਂ ਮਹੀਨੇ ਆਪਣੀ ਕੁੱਖ ਵਿੱਚ ਰੱਖਿਐਆਪਣੇ ਖ਼ੂਨ ਨਾਲ ਤੈਨੂੰ ਪਾਲਿਆਤੇਰੀ ਸਾਂਭ-ਸੰਭਾਲ ਕੀਤੀਜੰਮਣ ਪੀੜਾਂ ਸਹਿ ਕੇ ਤੈਨੂੰ ਜਨਮ ਦਿੱਤਾਤੈਨੂੰ ਅੰਮ੍ਰਿਤ ਪਿਲਾਇਆਤੇਰੀ ਗੰਦਗੀ ਧੋਤੀਤੇਰੀ ਸਾਫ਼-ਸਫ਼ਾਈ ਕੀਤੀਤੇਰੇ ਲਈ ਤਾਂ ਮੈਂ ਇੰਨਾ ਕੀਤਾ ਹੈ ਕਿ ਤੂੰ ਮੇਰੇ ਲਈ ਕੁਝ ਵੀ ਲੈ ਆਵੇਂ, ਮੇਰੇ ਕੀਤੇ ਤੋਂ ਹਮੇਸ਼ਾ ਘੱਟ ਹੀ ਰਹੇਗਾਪ੍ਰੰਤੂ ਪਿਆਰੇ ਬੇਟੇ, ਤੇਰਾ ਮਾਮਾ ਮੇਰੇ ਲਈ ਜੋ ਸੌਗਾਤ ਲੈ ਕੇ ਆਇਆ ਹੈ, ਉਸਦੇ ਸਾਮ੍ਹਣੇ ਦੁਨੀਆਂ ਦਾ ਕੋਈ ਵੀ ਤੋਹਫ਼ਾ ਕੋਈ ਕੀਮਤ ਨਹੀਂ ਰੱਖਦਾ, ਕਿਉਂ ਜੋ ਇੱਕ ਧੀ ਲਈ ਪੇਕਿਆਂ ਵੱਲੋਂ ਆਇਆ ਤੋਹਫ਼ਾ ਹੀ ਹਮੇਸ਼ਾ ਅਨਮੋਲ ਹੁੰਦਾ ਹੈ।”

ਇਸ਼ਮੀਤ ਨੇ ਮਾਂ ਦੇ ਮੂੰਹੋਂ ਜਦੋਂ ਇਹ ਗੱਲਾਂ ਸੁਣੀਆਂ, ਉਹ ਹੈਰਾਨ ਰਹਿ ਗਿਆਫਿਰ ਬੋਲਿਆ, “ਬੀਜੀ, ਤੁਸੀਂ ਸੱਚਮੁੱਚ ਮਹਾਨ ਹੋਮਾਂ ਸੱਚਮੁੱਚ ਮਹਾਨ ਹੁੰਦੀ ਹੈਮੈਂ ਕਿੰਨਾ ਖੁਸ਼ਕਿਸਮਤ ਇਨਸਾਨ ਹਾਂ ਕਿ ਮੈਂ ਤੇਰਾ ਪੁੱਤਰ ਹਾਂ।” ਇਹ ਕਹਿੰਦਿਆਂ ਉਹ ਬੀਜੀ ਦੇ ਪੈਰਾਂ ’ਤੇ ਢਹਿ ਪਿਆ ਤੇ ਕੋਸੇ ਕੋਸੇ ਹੰਝੂਆਂ ਨਾਲ ਮਾਂ ਦੇ ਚਰਨਾਂ ਨੂੰ ਧੋ ਦਿੱਤਾ

ਇਹ ਉਨ੍ਹਾਂ ਦੀ ਗੱਲ ਹੈਇਨ੍ਹਾਂ ਦਿਨਾਂ ਦੀ ਨਹੀਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Dr. Iqbal S Sakrodi

Dr. Iqbal S Sakrodi

Sangrur, Punjab, India.
WhatsApp: (91 - 84276 - 85020)

Email: (dr.iqbalsingh1962@gmail.com)