Iqbal S Sakrodi Dr 7ਬੱਚਿਆਂ ਦੀਆਂ ਮਾਂਵਾਂ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਬੁੜਬੁੜ ਕਰਨ ਲੱਗ ਪਈਆਂ। ਉਨ੍ਹਾਂ ਵਿੱਚੋਂ ...
(16 ਜੁਲਾਈ 2025)


ਉਦੋਂ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾਅ ਰਿਹਾ ਸਾਂ
ਇੱਕ ਵਾਰੀ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਮੈਂ ਕਿਸੇ ਪ੍ਰਾਈਵੇਟ ਕਾਲਜ ਦੇ ਡੰਮੀ ਦਾਖ਼ਲੇ ਦੀ ਇਨਕੁਆਰੀ ਕਰਨ ਉਪਰੰਤ ਲਹਿਰਾ ਗਾਗਾ ਤੋਂ ਵਾਪਸ ਆ ਰਿਹਾ ਸਾਂਛਾਜਲੀ ਪਿੰਡ ਤੋਂ ਬਾਹਰਵਾਰ ਗੱਡੀਆਂ ਵਾਲਿਆਂ ਦੀਆਂ ਵੀਹ ਇੱਕੀ ਝੁੱਗੀਆਂ ਝੌਂਪੜੀਆਂ ਸਨਉੱਥੇ ਕੁਝ ਬੱਚਿਆਂ ਨੂੰ ਖੇਡਦਿਆਂ ਦੇਖ ਕੇ ਮੈਂ ਆਪਣੀ ਕਾਰ ਇੱਕ ਪਾਸੇ ਲਾ ਦਿੱਤੀਜਿਉਂ ਹੀ ਮੈਂ ਉਨ੍ਹਾਂ ਝੌਂਪੜੀ ਨੁਮਾ ਛੋਟੇ-ਛੋਟੇ ਘਰਾਂ ਵਿੱਚ ਗਿਆ, ਬੱਚਿਆਂ ਦੀਆਂ ਮਾਂਵਾਂ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਬੁੜਬੁੜ ਕਰਨ ਲੱਗ ਪਈਆਂਉਨ੍ਹਾਂ ਵਿੱਚੋਂ ਇੱਕ ਔਰਤ ਗੁੱਸੇ ਵਿੱਚ ਭਰੀ ਪੀਤੀ ਮੈਨੂੰ ਬੋਲੀ, “ਅਸੀਂ ਆਪਣੇ ਬੱਚਿਆਂ ਨੂੰ ਸਕੂਲੇ ਪੜ੍ਹਨੇ ਨਹੀਂ ਲਾਉਣਾ।”

ਤੀਹ ਬੱਤੀ ਸਾਲ ਦੀ ਉਸ ਸੁਆਣੀ ਨੂੰ ਮੈਂ ਕਿਹਾ, “ਭੈਣ, ਮੈਂ ਤੁਹਾਡੇ ਬੱਚਿਆਂ ਨੂੰ ਆਪਣੇ ਸਕੂਲ ਦਾਖ਼ਲ ਕਰਨ ਲਈ ਤਾਂ ਆਇਆ ਈ ਨਹੀਂਮੈਂ ਤਾਂ ਆਪਣੀ ਛੋਟੀ ਭੈਣ ਦੇ ਘਰ ਚਾਹ ਪੀਣ ਆਇਆ ਹਾਂ।”

ਮੇਰੇ ਮੂੰਹੋਂ ‘ਭੈਣਸ਼ਬਦ ਸੁਣ ਕੇ ਅਤੇ ਮੇਰੇ ਬੋਲਾਂ ਵਿੱਚ ਨਿਮਰਤਾ ਦੇਖ ਉਹਦਾ ਗੁੱਸਾ ਜਿਵੇਂ ਖੰਭ ਲਾ ਕੇ ਉਡ-ਪੁਡ ਗਿਆ ਹੋਵੇਉਸਨੇ ਬਾਣ ਦੇ ਇੱਕ ਢਿੱਲੇ ਜਿਹੇ ਮੰਜੇ ਵੱਲ ਇਸ਼ਾਰਾ ਕਰਕੇ ਮੈਨੂੰ ਬੈਠਣ ਲਈ ਕਿਹਾ ਤੇ ਆਪ ਉਹ ਚਾਹ ਧਰਨ ਲਈ ਇੱਕ ਝੌਂਪੜੀ ਵੱਲ ਚਲੀ ਗਈਮੈਂ ਬੜੇ ਸਹਿਜ ਭਾਅ ਨਾਲ ਮੰਜੇ ਉੱਤੇ ਬੈਠ ਗਿਆਮੈਂ ਦੇਖਿਆ ਕਿ ਚੌਦਾਂ ਪੰਦਰਾਂ ਛੋਟੇ ਬਾਲ ਇੱਧਰ ਉੱਧਰ ਖੇਡਦੇ ਫਿਰਦੇ ਸਨਉਨ੍ਹਾਂ ਵਿੱਚੋਂ ਚਾਰ ਬੱਚੇ ਝਿਜਕਦੇ-ਝਿਜਕਦੇ ਮੇਰੇ ਕੋਲ ਆ ਗਏਉਨ੍ਹਾਂ ਵਿੱਚੋਂ ਇੱਕ ਛੋਟੀ ਬੱਚੀ ਦੇ ਹੱਥ ਵਿੱਚ ਪਲਾਸਟਿਕ ਦਾ ਖਿਡੌਣਾ ਪਿਸਤੌਲ ਸੀਇੱਕ ਹੋਰ ਮੁੰਡੇ ਦੇ ਹੱਥ ਵਿੱਚ ਪਲਾਸਟਿਕ ਦੀ ਹੀ ਖਿਡੌਣਾ ਸਟੇਨਗੰਨ ਸੀਮੈਂ ਉਨ੍ਹਾਂ ਨੂੰ ਪਿਆਰ ਨਾਲ ਆਪਣੇ ਕੋਲ ਬੁਲਾ ਲਿਆ ਝਕਦੇ ਝਕਦੇ ਉਹ ਮੇਰੇ ਕੋਲ ਆ ਗਏਫਿਰ ਉਹ ਹੌਲੀ-ਹੌਲੀ ਮੇਰੇ ਨਾਲ ਗੱਲੀਂ ਪੈ ਗਏ

ਹੁਣ ਤਕ ਕਈ ਬੱਚਿਆਂ ਦੀਆਂ ਮਾਂਵਾਂ ਵੀ ਮੰਜੇ ਨੇੜੇ ਆ ਗਈਆਂ ਸਨਖਿਡੌਣਿਆਂ ਵਾਲੇ ਬੱਚਿਆਂ ਨੂੰ ਮੈਂ ਬਹੁਤ ਹੀ ਪਿਆਰ ਨਾਲ ਕਿਹਾ, “ਪਿਆਰੇ ਬੱਚਿਓ! ਜੇਕਰ ਤੁਸੀਂ ਮੇਰੇ ਸਕੂਲ ਵਿੱਚ ਪੜ੍ਹਨ ਲਈ ਆਉਗੇ ਤਾਂ ਮੈਂ ਤੁਹਾਨੂੰ ਪੜ੍ਹਾ ਕੇ ਕਮਾਂਡੋ ਬਣਾ ਦਿਆਂਗਾਜਦੋਂ ਤੁਸੀਂ ਫ਼ੌਜ ਵਿੱਚ ਭਰਤੀ ਹੋਵੋਗੇ ਤਦ ਤੁਹਾਨੂੰ ਅਸਲੀ ਪਿਸਤੌਲ ਅਤੇ ਅਸਲੀ ਸਟੇਨਗੰਨ ਮਿਲੇਗੀ।”

ਮੈਂ ਮਹਿਸੂਸ ਕੀਤਾ ਕਿ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਂਵਾਂ ਉੱਤੇ ਮੇਰੀਆਂ ਗੱਲਾਂ ਦਾ ਕੁਝ ਅਸਰ ਹੋ ਰਿਹਾ ਸੀਉਸੇ ਸਮੇਂ ਉਸ ਕਬੀਲੇ ਦਾ ਮੁਖੀਆ ਵੀ ਉੱਥੇ ਆ ਗਿਆ ਸੀਮੈਂ ਮੁਖੀਏ ਨੂੰ ਬੇਨਤੀ ਕੀਤੀ ਕਿ ਇਹ ਮੇਰੀ ਡਿਊਟੀ ਹੈ ਕਿ ਮੈਂ ਤੁਹਾਨੂੰ ਵੱਡਿਆਂ ਨੂੰ ਬੇਨਤੀ ਕਰਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਮੇਰੇ ਸਕੂਲ ਵਿੱਚ ਪੜ੍ਹਨ ਲਈ ਭੇਜੋਮੁਖੀਏ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਕੱਲ੍ਹ ਨੂੰ ਇਸ ਬਸਤੀ ਦੇ ਸਾਰੇ ਬੱਚਿਆਂ ਨੂੰ ਮੇਰੇ ਸਕੂਲ ਵਿੱਚ ਪੜ੍ਹਨ ਲਈ ਭੇਜ ਦੇਵੇਗਾ

ਮੈਂ ਚਾਹ ਪੀਤੀਛੋਟੀ ਭੈਣ ਨੂੰ ਫ਼ਤਹਿ ਬੁਲਾਈਮੈਂ ਬੜੇ ਖ਼ੁਸ਼ ਮਨ ਨਾਲ ਵਾਪਸ ਆਪਣੇ ਸਕੂਲ ਆ ਗਿਆ

ਅਗਲੇ ਦਿਨ ਬਸਤੀ ਦੇ ਸੋਲਾਂ ਬੱਚੇ ਕੋਮਲ, ਮਨਪ੍ਰੀਤ, ਰੀਨਾ, ਕਾਜਲ, ਸਿਮਰਨ, ਰਮਨ, ਅੰਜੂ, ਝਾਂਜਰ, ਸੰਮੂ, ਅਰਮਾਨ, ਸਾਹਿਲ, ਦਿਲਦਾਰ, ਰਮਨਜੀਤ, ਸ਼ਾਇਰਾ, ਨਜ਼ਮਾ ਆਪੋ ਆਪਣੀਆਂ ਮਾਂਵਾਂ ਨਾਲ ਮੇਰੇ ਸਕੂਲ ਵਿੱਚ ਪਹੁੰਚ ਗਏਆਪਣੇ ਵੱਲੋਂ ਮੈਂ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਹੋਈ ਸੀਮੈਂ ਸੋਲਾਂ ਸਕੂਲੀ ਬੈਗ ਖ਼ਰੀਦ ਕੇ ਉਨ੍ਹਾਂ ਵਿੱਚ ਚਾਰ ਚਾਰ ਕਾਪੀਆਂ, ਰੰਗਦਾਰ ਪੈਂਸਲਾਂ, ਸਕੇਲ ਅਤੇ ਸਟੇਸ਼ਨਰੀ ਦਾ ਹੋਰ ਸਮਾਨ ਪਾ ਕੇ ਤਿਆਰ ਰੱਖੇ ਹੋਏ ਸਨਮੈਂ ਆਪਣੇ ਹੱਥੀਂ ਸਾਰੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆਫਿਰ ਉਨ੍ਹਾਂ ਬੱਚਿਆਂ ਨੂੰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਛਾਜਲੀ ਦੀਆਂ ਚਾਰ ਇਸਤਰੀ ਅਧਿਆਪਕਾਵਾਂ ਨੂੰ ਬੁਲਾ ਕੇ ਉੱਥੇ ਦਾਖ਼ਲ ਕਰਵਾ ਦਿੱਤਾ

ਇਸ ਘਟਨਾ ਨੂੰ ਪੰਜ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈਹੁਣ ਇਸ ਕਬੀਲੇ ਦੇ ਮੁਖੀਏ ਤੋਂ ਮੈਨੂੰ ਪਤਾ ਲੱਗਾ ਹੈ ਕਿ ਉਹ ਸੋਲਾਂ ਦੇ ਸੋਲਾਂ ਬੱਚੇ ਪੜ੍ਹਾਈ ਕਰਕੇ ਹੁਣ ਪਿੰਡ ਦੇ ਸੈਕੰਡਰੀ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹ ਰਹੇ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Dr. Iqbal S Sakrodi

Dr. Iqbal S Sakrodi

Sangrur, Punjab, India.
WhatsApp: (91 - 84276 - 85020)

Email: (dr.iqbalsingh1962@gmail.com)