AmrinderSMaan7ਕੁਝ ਦਿਨਾਂ ਬਾਅਦ ਉਸ ਔਰਤ ਦਾ ਭਤੀਜਾ ਬੈਂਕ ਆ ਗਿਆ। ਉਹ ਪੜ੍ਹਿਆ ਲਿਖਿਆ ...
(21 ਅਗਸਤ 2026)

 

ਤਕਰੀਬਨ ਸੱਤ ਕੁ ਸਾਲ ਪਹਿਲਾਂ ਬੈਂਕਾਂ ਦੇ ਰਲੇਵੇਂ ਮਗਰੋਂ ਮੇਰੀ ਬਦਲੀ ਮਾਲਵੇ ਤੋਂ ਦੋਆਬੇ ਦੀ ਇੱਕ ਤਹਿਸੀਲ ਦੀ ਬੈਂਕ ਸ਼ਾਖਾ ਵਿੱਚ ਹੋ ਗਈਹਾਲੇ ਹਫਤਾ ਹੀ ਹੋਇਆ ਸੀ ਇੱਥੇ ਨਿਯੁਕਤੀ ਨੂੰ ਕਿ ਸ਼ਾਖਾ ਪ੍ਰਬੰਧਕ ਵੱਲੋਂ ਡਿਫਾਲਟਰ ਕਰਜ਼ਦਾਰਾਂ ਦੀ ਸੂਚੀ ਸੌਂਪ ਕੇ ਵਸੂਲੀ ਲਈ ਘਰ-ਘਰ ਜਾਣ ਦਾ ਹੁਕਮ ਹੋ ਗਿਆਸਕਿਉਰਿਟੀ ਗਾਰਡ ਅਤੇ ਮੈਂ ਮੋਟਰਸਾਈਕਲ ’ਤੇ ਕਈ ਪਿੰਡਾਂ ਵਿੱਚ ਗਏਨਵੇਂ ਲੋਕ, ਨਵਾਂ ਮਾਹੌਲ ਪਰ ਜੋ ਗੱਲ ਸਾਂਝੀ ਸੀ, ਉਹ ਸੀ ਲੋਕਾਈ ਦੀ ਪੀੜਾਹਰੇਕ ਘਰ ਦੀ ਆਪਣੀ ਵਿਲੱਖਣ ਸਮੱਸਿਆਕਿਸੇ ਨੂੰ ਬਿਮਾਰੀ ਨੇ ਦੱਬ ਲਿਆ, ਕਿਸੇ ਨੂੰ ਟਰੈਵਲ ਏਜੰਟ ਨੇ ਠੱਗ ਲਿਆ, ਕਿਸੇ ਪਰਿਵਾਰ ਦੇ ਕਮਾਊ ਮੈਂਬਰ ਦੀ ਮੌਤ ਹੋ ਗਈ, ਕਿਸੇ ਦੀ ਫਸਲ ਮਰ ਗਈ, ਆਦਿ

ਪਿੰਡਾਂ ਦੇ ਨਾਮ ਵੀ ਨਵੇਂ-ਨਵੇਂ ਜਾਪਦੇਇਨ੍ਹਾਂ ਪਿੰਡਾਂ ਵਿੱਚ ਮਾਲਵੇ ਦੇ ਪਿੰਡਾਂ ਵਰਗੀ ਰੌਣਕ ਨਹੀਂ ਸੀਨਾ ਹੀ ਲੋਕਾਂ ਵਿੱਚ ਮਲਵਈਆਂ ਵਰਗਾ ਮੋਹ-ਪਿਆਰਜ਼ਿਆਦਾਤਰ ਘਰਾਂ ਵਿੱਚ ਪਾਣੀ ਦੀ ਸੁਲ੍ਹਾ ਵੀ ਨਹੀਂ ਸੀ ਮਾਰੀ ਜਾਂਦੀਪਰ ਇੱਕ ਦਿਨ ਦੁਪਹਿਰ ਤੋਂ ਬਾਅਦ ਇੱਕ ਘਰ ਵਿੱਚ ਬਿਲਕੁਲ ਵੱਖਰਾ ਤਜਰਬਾ ਹੋਇਆਅਸੀਂ ਘਰ ਦਾ ਬੂਹਾ ਖੜਕਾਇਆਅੰਦਰੋਂ ਇੱਕ ਅਧਖੜ ਉਮਰ ਦੀ ਔਰਤ ਆਈਅਸੀਂ ਆਪਣੀ ਪਛਾਣ ਦੱਸੀ ਤੇ ਉਸ ਔਰਤ ਨੇ ਬੜੇ ਸਲੀਕੇ ਨਾਲ ਸਾਨੂੰ ਘਰ ਦੇ ਅੰਦਰ ਬਿਠਾਇਆਸਾਡੇ ਇਨਕਾਰ ਕਰਨ ਦੇ ਬਾਵਜੂਦ ਉਸਨੇ ਪਾਣੀ ਪਿਲਾਇਆ ਅਤੇ ਫਿਰ ਚਾਹ ਰੱਖ ਲਈਉਸ ਘਰ ਵਿੱਚ ਨਾ ਕੋਈ ਬੱਚਾ, ਨਾ ਵੱਡਾ, ਕੇਵਲ ਤੇ ਕੇਵਲ ਦੋ ਲਵੇਰੀਆਂ ਮੱਝਾਂ ਸਨਜਦੋਂ ਮੈਂ ਉਸ ਔਰਤ ਤੋਂ ਬੈਂਕ ਦਾ ਕਰਜ਼ ਨਾ ਮੋੜਨ ਦਾ ਕਾਰਨ ਪੁੱਛਿਆ ਤਾਂ ਉਸਨੇ ਆਪਣੀ ਸਾਰੀ ਵਿਥਿਆ ਸੁਣਾ ਦਿੱਤੀਪਤੀ ਵਿਦੇਸ਼ ਵਿੱਚ ਸੀ, ਮਿਹਨਤ-ਮੁਸ਼ੱਕਤ ਨਾਲ ਇੱਥੇ ਚੰਗਾ ਘਰ-ਬਾਰ ਬਣਾ ਲਿਆਪਰ ਇਕਲੌਤਾ ਪੁੱਤਰ ਨਸ਼ਿਆਂ ਦੀ ਭੇਟ ਚੜ੍ਹ ਗਿਆਬਾਪ, ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਪੰਜਾਬ ਆ ਰਿਹਾ ਸੀ ਤਾਂ ਰਸਤੇ ਵਿੱਚ ਹੀ ਦਿਲ ਦਾ ਦੌਰਾ ਪੈ ਗਿਆਘਰ ਆਉਣ ਦੀ ਬਜਾਏ ਬਾਪ ਦਿੱਲੀ ਕਿਸੇ ਹਸਪਤਾਲ ਵਿੱਚ ਦਾਖਲ ਰਿਹਾਲੱਖਾਂ ਦਾ ਬਿੱਲ ਬਣ ਗਿਆ ਪਰ ਬਚ ਨਾ ਸਕਿਆਔਰਤ ਦਾ ਨਾ ਪੁੱਤ ਰਿਹਾ ਤੇ ਨਾ ਪਤੀ, ਜੋ ਪੂੰਜੀ ਸੀ, ਸਾਰੀ ਰੁੜ੍ਹ ਗਈਕੋਲ ਰਹਿ ਗਈ ਮੁਟਿਆਰ ਧੀ ਤੇ ਚਾਰ ਏਕੜ ਜ਼ਮੀਨਧੀ ਦੇ ਹੱਥ ਪੀਲੇ ਕਰਨ ਲਈ ਉਸਨੇ ਵੀਹ ਲੱਖ ਦੀ ਲਿਮਟ ਬਣਾ ਲਈਪਰ ਦਿਓਰ ਨੇ ਝਾਂਸੇ ਨਾਲ ਪੈਸੇ ਆਪ ਵਰਤ ਲਏ ਤੇ ਉਹ ਵਿਦੇਸ਼ ਉਡਾਰੀ ਮਾਰ ਗਿਆ

ਧੀ ਦੇ ਵਿਆਹ ਤੋਂ ਪਹਿਲਾਂ ਹੀ ਉਸ ਔਰਤ ਦਾ ਬੈਂਕ ਦੀ ਡਿਫਾਲਟਰ ਸੂਚੀ ਵਿੱਚ ਨਾਮ ਪੈ ਗਿਆਬੈਂਕ ਮੁਲਾਜ਼ਮਾਂ ਦੇ ਰਿਕਵਰੀ ਲਈ ਗੇੜੇ ਸ਼ੁਰੂ ਹੋ ਗਏਜਦੋਂ ਦਿਓਰ ਪੈਸੇ ਮੋੜਨ ਤੋਂ ਮੁੱਕਰ ਗਿਆ ਤਾਂ ਉਸ ਔਰਤ ਨੇ ਮਿੰਨਤਾਂ-ਤਰਲਿਆਂ ਨਾਲ ਕਿਸੇ ਸ਼ਾਹੂਕਾਰ ਤੋਂ ਹੋਰ ਕਰਜ਼ ਚੁੱਕ ਲਿਆਕਿਸੇ ਰਿਸ਼ਤੇਦਾਰ ਨੇ ਧੀ ਦਾ ਰਿਸ਼ਤਾ ਕੈਨੇਡਾ ਵਸਨੀਕ ਲੜਕੇ ਨਾਲ ਕਰਵਾ ਦਿੱਤਾਧੀ ਵਿਆਹ ਪਿੱਛੋਂ ਕੈਨੇਡਾ ਚਲੀ ਗਈ

ਗੱਲਾਂ ਦੱਸਦਿਆਂ ਉਹ ਔਰਤ ਭਾਵੁਕ ਹੋ ਗਈ ਫਿਰ ਬੋਲੀ, “ਬੰਦੇ ਖਰੇ ਨਹੀਂ ਨਿਕਲੇ ਪੁੱਤ, ਸਾਰੀ ਮੰਗ ਵੀ ਪੂਰੀ ਕੀਤੀ ਸੀ ਮੈਂਹੁਣ ਤੰਗ ਕਰਦੇ ਆ ਕੁੜੀ ਨੂੰ, ਅਖੇ ਜ਼ਮੀਨ ਲਿਆ ਆਪਣੀ ਮਾਂ ਤੋਂ

“ਮੁੰਡੇ ਵਾਲਿਆਂ ਦਾ ਪਿੱਛਾ ਪੁੱਛਣ ’ਤੇ ਉਹ ਬੋਲੀ, “ਪਿੱਛਾ ਉਨ੍ਹਾਂ ਦਾ ਮੌੜਾਂ ਪਿੰਡ ਦਾ ਐ, ਜਿਉਣੇ ਆਲੀਆਂ ਮੌੜਾਂ ਆਖਦੇ ਨੇ

ਮੈਨੂੰ ਇਹ ਸੁਣ ਕੇ ਝਟਕਾ ਜਿਹਾ ਲੱਗਾਮੈਂ ਦੱਸਿਆ ਕਿ ਮੇਰਾ ਪਿੰਡ ਵੀ ਜਿਉਣੇ ਆਲੀਆਂ ਮੌੜਾਂ ਦੇ ਨਾਲ ਹੀ ਐਸਾਰੀ ਵਿਥਿਆ ਸੁਣਾ ਕੇ ਉਹ ਆਪ ਹੀ ਬੋਲੀ, “ਪੁੱਤ, ਤੁਸੀਂ ਮੁਲਾਜ਼ਮ ਹੋ, ਗੇੜਾ ਮਾਰਨਾ ਤੁਹਾਡਾ ਫਰਜ਼ ਐਪਰ ਇਸ ਵਕਤ ਪੈਸਾ ਤਾਰਨਾ ਮੇਰੇ ਵੱਸ ਦੀ ਗੱਲ ਨਹੀਂਤੁਸੀਂ ਜੀ ਸਦਕੇ ਜਦੋਂ ਮਰਜ਼ੀ ਆਉਚਾਹ ਪਾਣੀ ਪੀਓਜਦੋਂ ਮੈਨੂੰ ਠੀਕ ਭਾਅ ਮਿਲਿਆ ਤਾਂ ਮੈਂ ਨਿਆਈਂ ਵਾਲਾ ਇੱਕ ਕਿੱਲਾ ਵੇਚ ਕੇ ਪੈਸੇ ਤਾਰ ਦਿਆਂਗੀ

ਅਸੀਂ ਦਿਲਾਸਾ ਦੇਣ ਜੋਗੇ ਵੀ ਨਹੀਂ ਸੀ, ਤਕਦੀਰਾਂ ਦੇ ਸੌਦੇ ਜੋ ਨੇ

ਅਸੀਂ ਭਰੇ ਮਨ ਨਾਲ ਵਾਪਸ ਆ ਗਏਹਫਤੇ-ਦਸ ਦਿਨ ਪਿੱਛੋਂ ਸਾਨੂੰ ਹਦਾਇਤਾਂ ਅਨੁਸਾਰ ਗੇੜਾ ਤਾਂ ਮਾਰਨਾ ਪੈਂਦਾ ਪਰ ਅਸੀਂ ਕਰਜ਼ੇ ਦੀ ਗੱਲ ਨਾ ਕਰਦੇਇਵੇਂ ਲਗਭਗ ਡੇਢ ਸਾਲ ਲੰਘ ਗਿਆ ਫਿਰ ਇੱਕ ਦਿਨ ਉਸ ਔਰਤ ਨੇ ਸਾਨੂੰ ਫੋਨ ਕਰਕੇ ਘਰ ਬੁਲਾਇਆਉਹ ਬੋਲੀ, “ਪੁੱਤ ਨਿਆਈਂ ਵਾਲੇ ਕਿਲੇ ਦਾ ਸੌਦਾ ਲਗਭਗ ਤੈਅ ਹੈਮੇਰਾ ਭਤੀਜਾ ਆਊਗਾ ਅਗਲੇ ਹਫਤੇ ਤਕਓਹੀ ਪੱਕੀ ਗੱਲ ਕਰੂਗਾ ਡੀਲਰ ਨਾਲਨਾਲੇ ਬੈਂਕ ਦੇ ਪੈਸੇ ਭਰਨ ਆਊ ਤੁਹਾਡੇ ਕੋਲਆਪਣਾ ਖੂਨ ਆ ਪੁੱਤ!ਬੇਗਾਨੇ ਬੰਦਿਆਂ ’ਤੇ ਕਾਹਦਾ ਭਰੋਸਾ ਕਲਯੁੱਗ ਵਿੱਚ

ਔਰਤ ਵੱਲੋਂ ਬੈਂਕ ਦੇ ਪੈਸੇ ਭਰਨ ਦੀ ਆਖੀ ਗੱਲ ਅਸੀਂ ਆਪਣੇ ਸ਼ਾਖਾ ਪ੍ਰਬੰਧਕ ਨੂੰ ਦੱਸੀ ਬਿਆਜ ਲੱਗ ਕੇ ਕੁੱਲ ਰਾਸ਼ੀ ਪੈਂਤੀ ਲੱਖ ਰੁਪਏ ਬਣਦੀ ਸੀਸੈਟਲਮੈਂਟ ਸਕੀਮ ਤਹਿਤ ਸਾਰਾ ਬਿਆਜ ਛੱਡਿਆ ਜਾ ਸਕਦਾ ਸੀਸਾਨੂੰ ਤਾਕੀਦ ਸੀ ਕਿ ਜ਼ਿਆਦਾ ਪੁਰਾਣਾ ਕੇਸ ਹੈ, ਜਿੱਥੇ ਵੀ ਸਹਿਮਤੀ ਬਣਦੀ ਹੈ, ਕੇਸ ਨਿਬੇੜ ਦਿੱਤਾ ਜਾਵੇ

ਕੁਝ ਦਿਨਾਂ ਬਾਅਦ ਉਸ ਔਰਤ ਦਾ ਭਤੀਜਾ ਬੈਂਕ ਆ ਗਿਆ। ਉਹ ਪੜ੍ਹਿਆ ਲਿਖਿਆ ਸਿੱਖ ਨੌਜਵਾਨ ਸੀ ਉਹਨੇ ਮੇਰੇ ਤੋਂ ਖਾਤਾ ਬੰਦ ਕਰਨ ਵਾਸਤੇ ਕੁੱਲ ਰਾਸ਼ੀ ਪੁੱਛੀਹਦਾਇਤਾਂ ਅਨੁਸਾਰ ਪੈਂਤੀ ਲੱਖ ਦਾ ਵੇਰਵਾ ਪਾ ਕੇ, ਸੈਟਲਮੈਂਟ ਸਕੀਮ ਨਾਲ ਲੋਨ ਪੱਚੀ ਲੱਖ ਵਿੱਚ ਬੰਦ ਕਰਨ ਦੀ ਤਜਵੀਜ਼ ਮੈਂ ਰੱਖ ਦਿੱਤੀਸਾਰਾ ਕੁਝ ਮੈਂ ਨਾਲੋ ਨਾਲ ਕਾਗਜ਼ ’ਤੇ ਲਿਖ ਰਿਹਾ ਸੀ ਮੈਂ ਸੋਚ ਰਿਹਾ ਸੀ ਕਿ ਉਹ ਨੌਜਵਾਨ ਬਿਆਜ ਵਿੱਚੋਂ ਹੋਰ ਛੋਟ ਮੰਗੇਗਾ ਤੇ ਅਸੀਂ ਵੀਹ-ਬਾਈ ਲੱਖ ਵਿੱਚ ਲੋਨ ਕੇਸ ਬੰਦ ਕਰ ਦੇਵਾਂਗੇਪਰ ਉਹ ਬੋਲਿਆ, “ਮੈਨੇਜਰ ਸਾਬ੍ਹ, ਤੁਸੀਂ ਭੂਆ ਨੂੰ ਸਤਾਈ ਲੱਖ ਆਖ ਦੇਣਾਦੋ ਲੱਖ ਮੇਰਾ

ਇਹ ਸੁਣ ਕੇ ਮੈਂ ਸੁੰਨ ਹੋ ਗਿਆ ਤੇ ਮੇਰੇ ਹੱਥੋਂ ਪੈੱਨ ਡਿਗ ਪਿਆ ਉਹਦੇ ਕਈ ਵਾਰ ਬੁਲਾਉਣ ਤੋਂ ਬਾਅਦ ਮੈਂ ਕਿਹਾ, “ਕੀ ਤੂੰ ਸੱਚਮੁੱਚ ਉਹਦਾ ਆਪਣਾ ਖ਼ੂਨ ਐ? ਕਿੱਥੇ ਦੇਵੇਂਗਾ ਲੇਖਾ, ਮਰਿਆਂ ਦਾ ਮਾਸ ਖਾ ਕੇ

ਇਸ ਘਟਨਾ ਤੋਂ ਬਾਅਦ ਉਹ ਕਦੇ ਨਹੀਂ ਆਇਆ ਤੇ ਕੁਝ ਮਹੀਨਿਆਂ ਪਿੱਛੋਂ ਮੇਰੀ ਬਦਲੀ ਮੁੜ ਮਾਲਵੇ ਦੇ ਇੱਕ ਪਿੰਡ ਵਿੱਚ ਹੋ ਗਈ

ਉਸ ਔਰਤ ਦਾ ਕੀ ਬਣਿਆ, ਪਤਾ ਨਹੀਂ, ਪਰ ਜਦੋਂ ਵੀ ਇਹ ਘਟਨਾ ਯਾਦ ਆ ਜਾਂਦੀ ਹੈ ਤਾਂ ਉਸ ਔਰਤ ਦੇ ਬੋਲ, “ਆਪਣਾ ਖੂਨ ਆ ਪੁੱਤ!” ਮੇਰੇ ਅੰਦਰ ਗੂੰਜਣ ਲੱਗ ਜਾਂਦੇ ਹਨ 

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਅਮਰਿੰਦਰ ਸਿੰਘ ਮਾਨ

ਅਮਰਿੰਦਰ ਸਿੰਘ ਮਾਨ

Mehlan, Sangrur, Punjab, India.
Whatsapp: (91 - 80547 - 22260)
Email: (ehsaas.amrinder@gmail.com)