AmrinderSMaan7ਅਧਿਆਪਕ ਹੱਸ ਕੇ ਬੋਲਿਆ, “ਪੀ ਲਓ ਪਾਣੀ ਜਿੰਨਾ ਪੀਤਾ ਜਾਂਦਾ ਹੈ” ਅਤੇ ਮੈਨੂੰ ...
(10 ਅਗਸਤ 2026)


ਦਿੱਲੀ ਹਾਈਕੋਰਟ ਨੇ ਪੇਪਰਾਂ ਵਿੱਚ ਹੁੰਦੀ ਨਕਲ ਨਾਲ ਸੰਬੰਧਤ ਇੱਕ ਕੇਸ ਵਿੱਚ ਫੈਸਲਾ ਸੁਣਾਉਂਦੇ ਹੋਏ ਨਕਲ ਨੂੰ ਭਿਆਨਕ ਮਹਾਂਮਾਰੀ ਦੱਸਿਆ ਹੈ
ਨਕਲ ਦੇ ਕੋਹੜ ਨਾਲ ਸਮਾਜ ਬਰਬਾਦ ਹੋ ਜਾਂਦਾ ਹੈਇਹ ਖਬਰ ਪੜ੍ਹ ਕੇ ਮੈਨੂੰ ਇੱਕ ਪੁਰਾਣਾ ਵਾਕਿਆ ਯਾਦ ਆ ਗਿਆ

ਸਾਲ 2005 ਦੀ ਗੱਲ ਹੈਸਾਡੇ ਅੱਠਵੀਂ ਜਮਾਤ ਦੇ ਬੋਰਡ ਦੇ ਇਮਤਿਹਾਨ ਦਿੜਬੇ ਦੇ ਸਰਕਾਰੀ ਸਕੂਲ ਵਿੱਚ ਹੋ ਰਹੇ ਸਨਦੋਂਹ ਵਿਸ਼ਿਆਂ ਦੇ ਪੇਪਰ ਹੋ ਚੁੱਕੇ ਸਨਤੀਜਾ ਪੇਪਰ ਕੰਪਿਊਟਰ ਵਿਸ਼ੇ ਦਾ ਸੀਇਸ ਵਿਸ਼ੇ ਦਾ ਸਾਡੇ ਸਕੂਲ ਵਿੱਚ ਕੋਈ ਅਧਿਆਪਕ ਹੀ ਨਹੀਂ ਸੀਜਮਾਤ ਦੇ 24 ਵਿਦਿਆਰਥੀਆਂ ਵਿੱਚੋਂ ਕਿਸੇ ਦੀ ਇਸ ਵਿਸ਼ੇ ਉੱਪਰ ਪਕੜ ਹੋਣਾ ਤਾਂ ਦੂਰ ਦੀ ਗੱਲ, ਸਗੋਂ ਸਾਰੇ ਮੁਢਲੀ ਸਮਝ ਤੋਂ ਵੀ ਕੋਰੇ ਸਨਪੇਂਡੂ ਪ੍ਰਾਈਵੇਟ ਸਕੂਲ ਅਨਪੜ੍ਹ ਮਾਂ-ਬਾਪ ਨੂੰ ਪ੍ਰਭਾਵਿਤ ਕਰਨ ਲਈ ਵਿਦਿਆਰਥੀਆਂ ਨੂੰ ਕੰਪਿਊਟਰ ਵਾਧੂ ਵਿਸ਼ੇ ਵਜੋਂ ਅਤੇ ਮਾਧਿਆਮ ਅੰਗਰੇਜ਼ੀ ਰਖਵਾ ਦਿੰਦੇ ਸਨਅਜਿਹਾ ਹੀ ਸਾਡੇ ਨਾਲ ਹੋਇਆ ਸੀਪੇਪਰ ਵਾਲੇ ਦਿਨ ਸਾਰੇ ਵਿਦਿਆਰਥੀ ਘਬਰਾਏ ਹੋਏ ਸਨਪਿਛਲੇ ਦੋਂਹ ਪੇਪਰਾਂ ਵਿੱਚ ਹਰ ਕਿਸੇ ਨੂੰ ਕੁਝ ਨਾ ਕੁਝ ਜ਼ਰੂਰ ਆਉਂਦਾ ਸੀ, ਪ੍ਰੰਤੂ ਇਸ ਪੇਪਰ ਵਿੱਚ ਸਾਰੇ ਕੋਰੀ ਸਲੇਟ ਸਨਉੱਪਰੋਂ ਅੰਗਰੇਜ਼ੀ ਲਿਖਣ-ਸਮਝਣ ਵਿੱਚ ਹੱਥ ਤੰਗ ਹੀ ਸੀਪੇਪਰ ਦਿਵਾਉਣ ਸਾਡੇ ਪ੍ਰਾਈਵੇਟ ਸਕੂਲ ਦਾ ਇੱਕ ਅਧਿਆਪਕ ਨਾਲ ਆਇਆ ਸੀਵਿਦਿਆਰਥੀਆਂ ਨੇ ਪੇਪਰ ਨੂੰ ਲੈ ਕੇ ਆਪਣੀ ਘਬਰਾਹਟ ਅਧਿਆਪਕ ਨੂੰ ਦੱਸੀਅਧਿਆਪਕ ਨੇ ਸਾਰੇ ਵਿਦਿਆਰਥੀਆਂ ਨੂੰ ਆਪੋ-ਆਪਣੀਆਂ ਗਾਈਡਾਂ ਪ੍ਰੀਖਿਆ ਕੇਂਦਰ ਤੋਂ ਬਾਹਰ ਖੜ੍ਹੀ ਸਕੂਲ ਵੈਨ ਵਿੱਚ ਇਕੱਠੀਆਂ ਰੱਖ ਦੇਣ ਲਈ ਕਿਹਾਅਧਿਆਪਕ ਦਾ ਹੁਕਮ ਮੰਨ ਕੇ ਵਿਦਿਆਰਥੀ ਪ੍ਰੀਖਿਆ ਕੇਂਦਰ ਅੰਦਰ ਚਲੇ ਗਏਸਹਿਮੇ ਹੋਏ ਵਿਦਿਆਰਥੀ ਪ੍ਰੀਖਿਆ ਵਾਲੇ ਕਮਰੇ ਵਿੱਚ ਜਾ ਕੇ ਚੁੱਪ-ਚਾਪ ਭੁੰਜੇ ਬੈਠ ਗਏ

ਪ੍ਰੀਖਿਆ ਕਮਰੇ ਵਿੱਚ ਤਾਇਨਾਤ ਨਿਗਰਾਨ ਅਧਿਆਪਕ ਕੁਝ ਮਜ਼ਾਕੀਆ ਜਿਹਾ ਪ੍ਰਤੀਤ ਹੋ ਰਿਹਾ ਸੀਸਾਰੇ ਪ੍ਰੀਖਿਆਰਥੀਆਂ ਨੂੰ ਉੱਤਰ-ਕਾਪੀਆਂ ਅਤੇ ਪ੍ਰਸ਼ਨ-ਪੱਤਰ ਵੰਡਣ ਤੋਂ ਬਾਅਦ ਨਿਗਰਾਨ ਅਧਿਆਪਕ ਨੇ ਇੱਕ ਅਜਿਹਾ ਭੱਦਾ ਮਜ਼ਾਕ ਸੁਣਾਇਆ ਕਿ ਪੂਰੇ ਪ੍ਰੀਖਿਆ ਕਮਰੇ ਵਿੱਚ ਜ਼ੋਰ ਦੇ ਠਹਾਕੇ ਵੱਜਣ ਲੱਗ ਪਏਸਹਿਮ ਦਾ ਮਾਹੌਲ ਹਾਸੇ-ਠੱਠੇ ਵਿੱਚ ਬਦਲ ਗਿਆਪੇਪਰ ਸ਼ੁਰੂ ਹੋ ਚੁੱਕਿਆ ਸੀਮੈਂ ਪ੍ਰਸ਼ਨ-ਪੱਤਰ ਪੜ੍ਹਿਆ ਤਾਂ ਕੁਝ ਵੀ ਸਮਝ ਨਾ ਲੱਗਿਆਨਿਗਰਾਨ ਅਧਿਆਪਕ ਕੁਝ ਮਿੰਟਾਂ ਬਾਅਦ ਹੀ ਪ੍ਰੀਖਿਆ ਕਮਰੇ ਵਿੱਚੋਂ ਬਾਹਰ ਚਲਾ ਜਾਂਦਾ ਸੀਪੇਪਰ ਦੇ ਰਹੇ ਵਿਦਿਆਰਥੀ ਵੀ ਪਾਣੀ ਪੀਣ ਦੇ ਬਹਾਨੇ ਬਾਹਰ ਆ ਜਾ ਰਹੇ ਸਨਵਿਹਲਾ ਬੈਠਾ ਮੈਂ ਇਹੋ ਕੁਝ ਦੇਖ ਰਿਹਾ ਸੀ ਮੈਨੂੰ ਕੁਝ ਅਲੱਗ ਕਿਸਮ ਦਾ ਵਾਤਾਵਰਣ ਮਹਿਸੂਸ ਹੋ ਰਿਹਾ ਸੀਮੇਰੇ ਤੋਂ ਅੱਗੇ ਬੈਠਾ ਵਿਦਆਰਥੀ ਬੜੀ ਤੇਜ਼ੀ ਨਾਲ ਪੇਪਰ ਲਿਖ ਰਿਹਾ ਸੀਮੈਂ ਉਸ ਤੋਂ ਨਕਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮੈਨੂੰ ਇੱਕ ਪੂਰੇ ਉੱਤਰ ਦੀ ਪਰਚੀ ਦੇ ਦਿੱਤੀ ਅਤੇ ਨਾਲ ਹੀ ਪਾਣੀ ਪੀ ਕੇ ਆਉਣ ਦਾ ਇਸ਼ਾਰਾ ਕਰ ਦਿੱਤਾਮੈਂ ਸਮਝ ਗਿਆ ਕਿ ਕਮਰੇ ਵਿੱਚ ਸਾਰੇ ਹੀ ਪਰਚੀਆਂ ਤੋਂ ਨਕਲ ਕਰ ਰਹੇ ਹਨਮੈਂ ਪਰਚੀ ਤੋਂ ਇੱਕ ਉੱਤਰ ਪੂਰਾ ਲਿਖ ਲਿਆ ਅਤੇ ਨਿਗਰਾਨ ਅਧਿਆਪਕ ਤੋਂ ਪਾਣੀ ਪੀਣ ਦੀ ਇਜਾਜ਼ਤ ਮੰਗੀਅਧਿਆਪਕ ਹੱਸ ਕੇ ਬੋਲਿਆ, “ਪੀ ਲਓ ਪਾਣੀ ਜਿੰਨਾ ਪੀਤਾ ਜਾਂਦਾ ਹੈ” ਅਤੇ ਮੈਨੂੰ “ਪਾਣੀ ਪੀਣ” ਦੀ ਇਜਾਜ਼ਤ ਦੇ ਦਿੱਤੀਮੈਂ ਜਦੋਂ ਪਾਣੀ ਪੀਣ ਗਿਆ ਤਾਂ ਦੇਖਿਆ ਕਿ ਸਾਡੇ ਨਾਲ ਪੇਪਰ ਦਿਵਾਉਣ ਆਏ ਸਕੂਲ ਦੇ ਅਧਿਆਪਕ ਪਰਚੀਆਂ ਪ੍ਰਸ਼ਾਦ ਵਾਂਗ ਵੰਡ ਰਹੇ ਸਨ ਉਨ੍ਹਾਂ ਮੈਨੂੰ ਪੂਰੇ ਪੇਪਰ ਦੀਆਂ ਪਰਚੀਆਂ ਦੇ ਦਿੱਤੀਆਂ ਤੇ ਖੁਦ ਕਰਨ ਤੋਂ ਬਾਅਦ ਬਾਕੀ ਵਿਦਿਆਰਥੀਆਂ ਵਿੱਚ ਵੰਡ ਦੇਣ ਲਈ ਕਿਹਾਨਕਲ ਦੇ ਸਹਾਰੇ ਸਾਰੇ ਵਿਦਿਆਰਥੀਆਂ ਨੇ ਸਾਰੇ ਹੀ ਪ੍ਰਸ਼ਨਾਂ ਦੇ ਉੱਤਰ ਲਿਖ ਦਿੱਤੇਪੇਪਰ ਦੇਣ ਤੋਂ ਬਾਅਦ ਸਾਨੂੰ ਇੰਝ ਮਹਿਸੂਸ ਹੋਇਆ ਜਿਵੇਂ ਅਸੀਂ ਦੁਨੀਆਂ ਜਿੱਤ ਲਈ ਹੋਵੇ

ਚੰਗੇ-ਮਾੜੇ ਦੀ ਸਮਝ ਤੋਂ ਅਣਜਾਣ ਬਾਲ-ਮਨਾਂ ’ਤੇ ਇਸ ਪੇਪਰ ਦਾ ਅਜਿਹਾ ਅਸਰ ਹੋਇਆ ਕਿ ਅਸੀਂ ਅਗਲੇ ਪੇਪਰ ਵਿੱਚ ਨਕਲ ਕਰਨ ਲਈ ਪੌਕੇਟ ਗਾਈਡਾਂ ਕੱਪੜਿਆਂ ਵਿੱਚ ਲੁਕਾ ਕੇ ਲੈ ਗਏਅਗਲਾ ਪੇਪਰ ਸਮਾਜਿਕ ਸਿੱਖਿਆ ਵਿਸ਼ੇ ਦਾ ਸੀਉਂਝ ਇਸ ਵਿਸ਼ੇ ਦੀ ਤਿਆਰੀ ਅਸੀਂ ਸਾਰਾ ਸਾਲ ਕੀਤੀ ਹੋਈ ਸੀ ਪ੍ਰੰਤੂ ਪਿਛਲੇ ਪੇਪਰ ਵਿੱਚ ਹੋਈ ਨਕਲ ਤੋਂ ਬਾਅਦ ਪੜ੍ਹਿਆ ਹੀ ਨਾ ਗਿਆਮਨ ਵਿੱਚ ਵਿਚਾਰ ਸੀ ਕਿ ਨਕਲ ਤਾਂ ਹੋਣੀ ਹੀ ਹੈਇਸ ਪੇਪਰ ਵਿੱਚ ਨਿਗਰਾਨ ਅਧਿਆਪਕ ਬਦਲਿਆ ਹੋਇਆ ਸੀਇਹ ਅਧਿਆਪਕ ਨਾ ਤਾਂ ਕਿਸੇ ਨਾਲ ਗੱਲ ਕਰ ਰਿਹਾ ਸੀ ਅਤੇ ਨਾ ਹੀ ਕਮਰੇ ਤੋਂ ਬਾਹਰ ਜਾ ਰਿਹਾ ਸੀਮੈਂ ਤੇ ਮੇਰੇ ਤੋਂ ਪਿੱਛੇ ਬੈਠਾ ਵਿਦਿਆਰਥੀ ਪੌਕੇਟ ਗਾਈਡ ਖੋਲ੍ਹਣ ਲਈ ਢੁਕਵੇਂ ਮੌਕੇ ਦੀ ਤਲਾਸ਼ ਕਰ ਹੀ ਰਹੇ ਸੀ ਕਿ ਨਿਗਰਾਨ ਅਧਿਆਪਕ ਨੇ ਦੱਸਿਆ ਕਿ ਚਾਲੀ ਮਿੰਟ ਹੋ ਚੁੱਕੇ ਹਨ, ਜਿਹੜੇ ਵਿਦਿਆਰਥੀ ਪੇਪਰ ਨਹੀਂ ਕਰ ਰਹੇ, ਉਹ ਪੇਪਰ ਕਰ ਲੈਣਸ਼ਾਇਦ ਉਸ ਅਧਿਆਪਕ ਨੂੰ ਪਤਾ ਹੋਵੇਗਾ ਕਿ ਵਿਦਿਆਰਥੀਆਂ ਦੇ ਮਨਾਂ ਵਿੱਚ ਕੀ ਹੈਫਿਰ ਕੁਝ ਮਿੰਟਾਂ ਬਾਅਦ ਉਸ ਅਧਿਆਪਕ ਨੇ ਘੋਸ਼ਣਾ ਕੀਤੀ ਕਿ ਬੋਰਡ ਦਾ ਉਡਣ ਦਸਤਾ ਪ੍ਰੀਖਿਆ ਕੇਂਦਰ ਵਿੱਚ ਚੈਕਿੰਗ ਲਈ ਪਹੁੰਚ ਚੁੱਕਾ ਹੈ, ਜੇਕਰ ਕਿਸੇ ਵਿਦਿਆਰਥੀ ਕੋਲ ਕੋਈ ਵੀ ਨਕਲ ਸਮਗਰੀ ਹੈ ਤਾਂ ਉਹ ਪਹਿਲਾਂ ਹੀ ਕੱਢ ਦੇਣ, ਨਹੀਂ ਤਾਂ ਉਡਣ ਦਸਤੇ ਵੱਲੋਂ ਨਕਲ ਦਾ ਕੇਸ ਬਣਾ ਦਿੱਤਾ ਜਾਵੇਗਾਮੇਰੇ ਤੋਂ ਪਿੱਛੇ ਬੈਠੇ ਮਿੱਤਰ ਵੱਲੋਂ ਪਹਿਲ ਕਰਨ ਦੀ ਦੇਰ ਸੀ ਕਿ ਕੁਝ ਪਲਾਂ ਵਿੱਚ ਕਰੀਬ ਸਾਰੇ ਹੀ ਵਿਦਿਆਰਥੀਆਂ ਵੱਲੋਂ ਪਰਚੀਆਂ ਅਤੇ ਪੌਕੇਟ ਗਾਈਡਾਂ ਕੱਢ ਕੇ ਢੇਰ ਲਾ ਦਿੱਤਾ ਗਿਆਨਿਗਰਾਨ ਅਧਿਆਪਕ ਨੇ ਚਪੜਾਸੀ ਨੂੰ ਬਾਲਟੀ ਲੈ ਕੇ ਆਉਣ ਲਈ ਬੋਲ ਮਾਰਿਆਨਕਲ ਸਮਗਰੀ ਨਾਲ ਭਰੀ ਬਾਲਟੀ ਲੈ ਕੇ ਜਾ ਰਿਹਾ ਚਪੜਾਸੀ ਮੈਨੂੰ ਇੰਝ ਲੱਗਿਆ ਜਿਵੇਂ ਮਨ ਦਾ ਸਾਰਾ ਬੋਝ ਲਾਹ ਕੇ ਲੈ ਗਿਆ ਹੋਵੇਪੇਪਰ ਦਾ ਅੱਧਾ ਸਮਾਂ ਬੀਤ ਚੁੱਕਿਆ ਸੀਪੌਕੇਟ ਗਾਈਡ ਦੇ ਭਾਰ ਤੋਂ ਮੁਕਤ ਹੋ ਕੇ ਹੀ ਮੈਂ ਆਪਣਾ ਪੇਪਰ ਲਿਖ ਸਕਿਆ

ਇਸ ਪੇਪਰ ਤੋਂ ਬਾਅਦ ਮੇਰੇ ਦਿਮਾਗ ਵਿੱਚੋਂ ਨਕਲ ਦਾ ਭੂਤ ਉੱਤਰ ਗਿਆਅਗਲੇ ਪੇਪਰ ਪੜ੍ਹ ਕੇ ਦਿੱਤੇ ਜਦੋਂ ਨਤੀਜੇ ਆਏ ਤਾਂ ਕੰਪਿਊਟਰ ਦੇ ਪੇਪਰ ਵਿੱਚ ਸਾਰੇ ਵਿਦਿਆਰਥੀ ਹੀ ਚੰਗੇ ਨੰਬਰਾਂ ਨਾਲ ਪਾਸ ਸਨਇਹ ਨਕਲ ਦੀ ਕਰਾਮਾਤ ਸੀ ਪ੍ਰੰਤੂ ਸਮਾਜਿਕ ਸਿੱਖਿਆ ਦੇ ਪੇਪਰ ਵਿੱਚ ਅੱਧੀ ਤੋਂ ਜ਼ਿਆਦਾ ਜਮਾਤ ਫੇਲ ਸੀਮੈਂ ਕੁਝ ਨੰਬਰਾਂ ਨਾਲ ਹੀ ਪਾਸ ਹੋਇਆਕੰਪਿਊਟਰ ਦੇ ਪੇਪਰ ਵਿੱਚ ਹੋਈ ਨਕਲ ਤੋਂ ਬਾਅਦ ਬਾਲ ਮਨਾਂ ’ਤੇ ਅਜਿਹਾ ਡੂੰਘਾ ਅਸਰ ਹੋਇਆ ਕਿ ਕਈ ਵਿਦਿਆਰਥੀਆਂ ਦਾ ਮਨ ਪੜ੍ਹਾਈ ਤੋਂ ਉਚਾਟ ਹੋ ਗਿਆਬਾਅਦ ਦੇ ਪੇਪਰਾਂ ਵਿੱਚ ਨਕਲ ਨਾ ਹੋਣ ਕਾਰਨ ਉਹ ਸੁਖਾਲੇ ਵਿਸ਼ਿਆਂ ਵਿੱਚੋਂ ਵੀ ਫੇਲ ਹੋ ਗਏਫੇਲ ਹੋਏ ਵਿਦਿਆਰਥੀ ਪੜ੍ਹਾਈ ਅਧਵਾਟੇ ਹੀ ਛੱਡ ਗਏਨਸ਼ਿਆਂ ਦੀ ਗ੍ਰਿਫਤ ਵਿੱਚ ਆਇਆ ਇੱਕ ਅਜਿਹਾ ਦੋਸਤ ਕੁਝ ਸਮਾਂ ਪਹਿਲਾਂ ਮਿਲਿਆ ਤਾਂ ਉਸਨੇ ਕੰਪਿਊਟਰ ਦਾ ਪੇਪਰ ਯਾਦ ਕੀਤਾਬੋਲਿਆ, ਕਾਸ਼! ਉਸ ਪੇਪਰ ਵਿੱਚ ਨਕਲ ਨਾ ਹੋਈ ਹੁੰਦੀਨਕਲ ਨਾਲ ਇੱਕ ਪੇਪਰ ਪਾਸ ਕਰਕੇ ਕਈ ਤਾਂ ਜ਼ਿੰਦਗੀ ਵਿੱਚੋਂ ਹੀ ਫੇਲ ਹੋ ਗਏ ਹਨਸੁਣਨ ਵਿੱਚ ਆਉਂਦਾ ਹੈ ਕਿ ਸਿੱਖਿਆ ਮਹਿਕਮਾ ਅੰਕੜਿਆਂ ਦੀ ਖੇਡ ਵਿੱਚ ਉਲਝਿਆ ਪਿਆ ਹੈਸਥਿਤੀ ਪਹਿਲਾਂ ਤੋਂ ਵੀ ਬਦਤਰ ਹੋ ਚੁੱਕੀ ਹੈਆਸ ਹੈ ਕਿ ਸਰਕਾਰ ਸਿੱਖਿਆ ਗੁਣਵੱਤਾ ਵੱਲ ਧਿਆਨ ਦੇਵੇਗੀ ਅਤੇ ਅਧਿਆਪਕ ਜਥੇਬੰਦੀਆਂ ਨਿੱਜੀ ਹਿਤਾਂ ਤਕ ਸੀਮਿਤ ਨਾ ਰਹਿ ਕੇ ਸਮਾਜਿਕ ਸਰੋਕਾਰਾਂ ਵੱਲ ਗ਼ੌਰ ਕਰਨਗੀਆਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਅਮਰਿੰਦਰ ਸਿੰਘ ਮਾਨ

ਅਮਰਿੰਦਰ ਸਿੰਘ ਮਾਨ

Mehlan, Sangrur, Punjab, India.
Whatsapp: (91 - 80547 - 22260)
Email: (ehsaas.amrinder@gmail.com)