SurinderMand7ਬਾਦਲ ਸਰਕਾਰ ਅਤੇ ਪੁਲਿਸ ਨੂੰ ਭਾਜੜਾਂ ਪੈ ਗਈਆਂ ਇੱਕ ਘੰਟੇ ਬਾਅਦ ਐੱਸ.ਪੀ ...
(13 ਅਗਸਤ 2026)


1979-80
ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਸਮੇਂ ਤਰਨ ਤਾਰਨ ਪੁਲਿਸ ਦੀ ਹਿਰਾਸਤ ਵਿੱਚ ਢੋਟੀਆਂ ਪਿੰਡ ਦੇ ਦੋ ਸਕੇ ਭਰਾਵਾਂ ਦੇ ਕਤਲ ਦੇ ਘਟਨਾਕਰਮ ਦਾ ਮੈਂ ਗਵਾਹ ਹਾਂਤੁਸੀਂ ਸੋਚੋਗੇ ਕਿ ਮੈਂ ਇਹ ਵੱਡਾ ਪੰਗਾ ਕਿਉਂ ਤੇ ਕਿਵੇਂ ਲਿਆਅਸਲ ਵਿੱਚ ਮੈਂ ਉਦੋਂ ਪੱਟੀ ਸਰਕਾਰੀ ਕਾਲਜ ਤੋਂ ਬੀ. ਏ ਕਰ ਲਈ ਸੀ ਤੇ ਘਰ ਬਾਰ ਛੱਡ ਕੇ ਵਿਦਿਆਰਥੀ ਲਹਿਰ ਵਿੱਚ ਕੁੱਦ ਪਿਆ ਸਾਂਫ੍ਰੀਡਮ ਫਾਈਟਰ ਪਰਿਵਾਰ ਵਿੱਚੋਂ ਹਾਂ ਤੇ ਦਸਵੀਂ ਜਮਾਤ ਤੋਂ ਹੀ ਪੂਰਾ ਸਰਗਰਮ ਸਾਂਆਮ ਲੋਕਾਂ ਦੇ ਦੁੱਖ ਦਰਦ ਵਿੱਚ ਵੀ ਬਿਨ ਬੁਲਾਇਆ ਹੀ ਜਾ ਸ਼ਾਮਲ ਹੁੰਦਾ ਸਾਂਘਟਨਾ ਵੇਲੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਐੱਸ.ਐੱਫ.ਆਈ ਦਾ ਜ਼ਿਲ੍ਹਾ ਅੰਮ੍ਰਿਤਸਰ ਦਾ ਸਕੱਤਰ ਸਾਂ ਤੇ ਨੌਜਵਾਨ ਸਭਾ ਪੰਜਾਬ ਦਾ ਵੀ ਜ਼ਿਲ੍ਹਾ ਮੀਤ ਸਕੱਤਰ ਸਾਂਇਸ ਘਟਨਾ ਮਗਰੋਂ ਮੈਂ ਐੱਸ.ਐੱਫਆਈ ਦਾ ਪੰਜਾਬ ਚੰਡੀਗੜ੍ਹ ਦਾ ਪੰਜ ਸਾਲ ਪ੍ਰਧਾਨ ਸਕੱਤਰ ਵੀ ਰਿਹਾ ਹਾਂਹੋਇਆ ਇੰਜ ਕਿ ਤਰਨ ਤਾਰਨ ਸਿਟੀ ਥਾਣੇ ਦੀ ਪੁਲਿਸ ਵੱਲੋਂ ਢੋਟੀਆਂ ਪਿੰਡ ਦੇ ਦੋ ਭਰਾ ਕਿਸੇ ਕੇਸ ਵਿੱਚ ਫੜ ਕੇ ਥਾਣੇ ਲਿਆਂਦੇ ਗਏਪੁਲਿਸ ਦੇ ਕੁੱਟਦਿਆਂ ਇੱਕ ਮਰ ਗਿਆ ਤੇ ਦੂਜੇ ਭਰਾ ਨੂੰ ਪੁਲਿਸ ਨੇ ਸਬੂਤ ਮਿਟਾਉਣ ਦੀ ਖਾਤਰ ਮਾਰ ਕੇ ਲਾਸ਼ਾਂ ਪਤਾ ਨਹੀਂ ਕਿੱਧਰ ਗਾਇਬ ਕਰ ਦਿੱਤੀਆਂਹਵਾਲਾਤ ਵਿੱਚ ਬੰਦ ਮੌਕੇ ਦੇ ਗਵਾਹਾਂ ਵਰਗੇ ਲੋਕਾਂ ਨੂੰ ਲਾਲਚ ਅਤੇ ਡਰ ਦੇ ਕੇ ਭਜਾ ਦਿੱਤਾ ਕਿ ਕਿਤੇ ਗੱਲ ਨਾ ਕਰਿਓਪਰ ਉਨ੍ਹਾਂ ਵਿੱਚੋਂ ਇੱਕ ਬੰਦੇ ਨੇ ਮਹੀਨੇ ਕੁ ਬਾਅਦ ਢੋਟੀਆਂ ਪਿੰਡ ਨੂੰ ਬੇਨਾਮੀ ਚਿੱਠੀ ਪਾ ਕੇ ਦੱਸ ਦਿੱਤਾ ਕਿ ਤੁਹਾਡੇ ਪਿੰਡ ਦੇ ਮੁੰਡੇ ਪੁਲਿਸ ਨੇ ਮੇਰੇ ਸਾਹਮਣੇ ਮਾਰੇ ਹਨਪੁਲਿਸ ਘਰਦਿਆਂ ਨੂੰ ਕਹੀ ਜਾਂਦੀ ਸੀ ਕਿ ਅਸੀਂ ਤਾਂ ਫੜੇ ਹੀ ਨਹੀਂ, ਸਾਨੂੰ ਨਹੀਂ ਪਤਾਢੋਟੀਆਂ ਪਿੰਡ ਦਾ ਸਿਆਣਾ ਸਰਪੰਚ ਸੁਰਜੀਤ ਸਿੰਘ, ਜੋ ਉਸ ਵੇਲੇ ਅਕਾਲੀ ਲੀਡਰ ਵੀ ਸੀ ਅਤੇ ਇੱਕ ਕਾਂਗਰਸੀ ਸਾਬਕਾ ਸਰਪੰਚ ਕਰਤਾਰ ਸਿੰਘ, ਦੋਹਾਂ ਦੀ ਅਗਵਾਈ ਵਿੱਚ ਪਿੰਡ ਦੇ ਲੋਕ ਔਰਤਾਂ ਬੰਦਿਆਂ ਦੀਆਂ ਟਰਾਲੀਆਂ ਭਰ ਕੇ ਤਰਨ ਤਾਰਨ ਸ਼ਹਿਰ ਵਿੱਚ ਕਦੇ ਠਾਣੇ ਅਤੇ ਕਦੇ ਡੀ.ਐੱਸ.ਪੀ ਦਫਤਰ ਨਾਅਰੇ ਮਾਰਦੇ ਹੋਏ ਗੇੜੇ ਕੱਢ ਰਹੇ ਸਨਢੋਟੀਆਂ ਪਿੰਡ ਵਾਲਿਆਂ ਨੂੰ ਅਸੀਂ ਨਹੀਂ ਸਾਂ ਜਾਣਦੇਪਰ ਅਸੀਂ, ਮੈਂ, ਬਲਦੇਵ ਸਿੰਘ ਦੇਊ, ਨੌਜਵਾਨ ਸਭਾ ਪੰਜਾਬ ਦਾ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਅਤੇ ਅਰੂੜ ਸਿੰਘ ਗਿੱਲ ਦੀਨਪੁਰ, ਜੋ ਐੱਸ.ਐੱਫਆਈ ਦਾ ਮੇਰੇ ਨਾਲ ਆਗੂ ਸੀ, ਪਿੰਡ ਵਾਲਿਆਂ ਨਾਲ ਹੋ ਤੁਰੇ ਜਦੋਂ ਪੁਲਿਸ ਕਤਲਾਂ ਤੋਂ ਮੁੱਕਰ ਗਈ, ਅਣਜਾਣ ਬਣ ਗਈ ਤਾਂ ਸਿਟੀ ਥਾਣੇ ਦੇ ਅੰਦਰ ਹੀ ਧਰਨਾ ਮਾਰ ਦਿੱਤਾ ਗਿਆ, ਜੋ ਸਾਰੀ ਰਾਤ ਚੱਲਿਆਪੁਲਿਸ ਨੇ ਧਰਨਾ ਉਠਾਉਣ ਲਈ ਬੜੇ ਪਾਪੜ ਵੇਲੇਆਪਣੇ ਹਥਿਆਰਾਂ ਦੀ ਸੁਰੱਖਿਆ ਬਾਰੇ ਵੀ ਕਿਹਾਪਰ ਅਸਾਂ ਕਿਹਾ ਕਿ ਅੱਜ ਤੁਹਾਡੇ ਥਾਣੇ ਅਤੇ ਹਥਿਆਰਾਂ ਦੀ ਰਾਖੀ ਕਰਨੀ ਸਾਡਾ ਜ਼ਿੰਮਾ ਹੈਅਸੀਂ ਪੁਰਅਮਨ ਬੈਠੇ ਹਾਂਸਵੇਰ ਨੂੰ ਸੈਂਕੜੇ ਹੋਰ ਲੋਕਾਂ ਨੇ ਆਪਮੁਹਾਰੇ ਹੀ ਸਾਡਾ ਸਾਥ ਦਿੱਤਾਅਸੀਂ ਸਿਟੀ ਥਾਣਾ ਤਰਨ ਤਾਰਨ ਦਾ ਅਣਮਿਥੇ ਸਮੇਂ ਲਈ ਪੁਰਅਮਨ ਘਿਰਾਓ ਕਰਨ ਦਾ ਐਲਾਨ ਕੀਤਾਮੇਰੀ ਉਮਰ ਉਦੋਂ 20 ਸਾਲ ਸੀ ਪਰ ਪੁਲਿਸ ਨਾਲ ਭਿੜਨ ਅਤੇ ਸਿੱਝਣ ਦਾ ਤਜਰਬਾ ਅਤੇ ਜਜ਼ਬਾ ਵਾਹਵਾ ਸੀ

ਅਗਲਾ ਪੂਰਾ ਦਿਨ ਸ਼ਾਮ ਤਕ ਧਰਨਾ ਚੱਲਿਆਇਸ ਦੌਰਾਨ ਕਈ ਆਗੂਆਂ ਗੁਰਿੰਦਰ ਸਿੰਘ ਕੈਰੋਂ, ਪ੍ਰੇਮ ਸਿੰਘ ਲਾਲਪੁਰਾ, ਮੇਜਰ ਸਿੰਘ ਉਬੋਕੇ ਨੇ ਆਪ ਆਣ ਕੇ ਸਾਡੇ ਸੰਘਰਸ਼ ਨਾਲ ਹਮਦਰਦੀ ਪ੍ਰਗਟ ਕੀਤੀਪੁਲਿਸ ਵੱਲੋਂ ਧਰਨਾ ਖਦੇੜਨ ਲਈ ਕੀਤੀਆਂ ਕੋਸ਼ਿਸ਼ਾਂ ਦੀ ਕਹਾਣੀ ਲੰਬੀ ਹੈ ਇਸਦੀ ਸਿਖਰ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਉੱਥੇ ਆ ਗਿਆਪਹਿਲਾਂ ਅੰਦਰ ਪੁਲਿਸ ਨਾਲ ਗੱਲ ਕੀਤੀ ਤੇ ਬਾਹਰ ਆ ਕੇ ਮਾਈਕ ਫੜ ਕੇ ਸਾਨੂੰ ਹਦਾਇਤਾਂ ਦੇਣ ਲੱਗਾ ਉਸਦੀਆਂ ਗੱਲਾਂ ਦਾ ਨਿਚੋੜ ਸੀ ਕਿ ਮੈਂ ਅਕਾਲੀ ਦਲ ਦਾ ਪ੍ਰਧਾਨ ਹਾਂ ਦੇਖੋ, ਮੈਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭੇਜਿਆ ਹੈਸਰਕਾਰ ਆਪਣੀ ਆਂ, ਨਿਆਂ ਹੋਊਗਾਪੜਤਾਲ ਹੋਊਗੀਤੁਸੀਂ ਧਰਨਾ ਖਤਮ ਕਰਕੇ ਘਰਾਂ ਨੂੰ ਜਾਓ ਜਦੋਂ ਮੈਂ ਖੁਦ ਹੀ ਆ ਗਿਆ ਤਾਂ ਤੁਹਾਨੂੰ ਫਿਕਰ ਕਾਹਦਾਇੰਨਾ ਆਖ ਕੇ ਉਸਨੇ ਢੋਟੀਆਂ ਪਿੰਡ ਦੇ ਅਕਾਲੀ ਸਰਪੰਚ ਸੁਰਜੀਤ ਸਿੰਘ ਨੂੰ ਮਾਈਕ ਫੜਾਇਆ ਤਾਂ ਕਿ ਉਹ ਧਰਨਾ ਖਤਮ ਕਰਨ ਦਾ ਐਲਾਨ ਕਰ ਦੇਵੇਨਾਲੇ ਪ੍ਰਧਾਨ ਦੀ ਆਪਣੀ ਪਾਰਟੀ ਦਾ ਬੰਦਾ ਹੀ ਤਾਂ ਸੀ ਸੁਰਜੀਤ ਸਿੰਘਪਰ ਦਲੇਰ ਸਰਪੰਚ ਸੁਰਜੀਤ ਸਿੰਘ ਬੋਲਿਆ,. “ਸਾਡੇ ਪਿੰਡ ਨਾਲ ਧੱਕਾ ਹੋਇਆ ਹੈਬੜੇ ਲੀਡਰ ਅਤੇ ਹਜ਼ਾਰਾਂ ਲੋਕ ਸਾਡੀ ਮਦਦ ਲਈ ਆਏ ਹਨਸਭ ਦਾ ਧੰਨਵਾਦਤਲਵੰਡੀ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਹੈਪਰ ਜਿੱਥੋਂ ਤਕ ਥਾਣੇ ਦਾ ਘਿਰਾਓ ਅਤੇ ਧਰਨਾ ਚੁੱਕਣਾ ਕਿ ਨਹੀਂ ਚੁੱਕਣਾ, ਇਹ ਸਵਾਲ ਹੈ, ਸਰਪੰਚ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਆਹ ਮੁੰਡੇ ਰਾਤ ਦੇ ਸਾਡੇ ਨਾਲ ਨੇ, ਇਨ੍ਹਾਂ ਸਾਡੀ ਸਹੀ ਅਗਵਾਈ ਕੀਤੀ ਹੈਅਸੀਂ ਉਹੀ ਕਰਾਂਗੇ ਜੋ ਸਾਨੂੰ ਇਹ ਲਾਈਨ ਦੇਣਗੇ

ਇੰਨਾ ਆਖ ਕੇ ਢੋਟੀਆਂ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਨੇ ਮਾਈਕ ਮੇਰੇ ਹੱਥ ਫੜਾ ਦਿੱਤਾਜਗਦੇਵ ਸਿੰਘ ਤਲਵੰਡੀ ਸੁਣ ਕੇ ਹੈਰਾਨ ਹੋ ਗਿਆਉਹ ਮੇਰੇ ਕੋਲ ਖੜ੍ਹਾ ਸੀਮੇਰੀ ਉਮਰ ਉਦੋਂ 20 ਸਾਲ ਸੀਉਹ ਮੈਨੂੰ ਘੂਰ ਘੂਰ ਕੇ ਦੇਖਣ ਲੱਗਾਮੈਂ ਕਿਹਾ ਕਿ ਦੋਵੇਂ ਭਰਾ ਪੁਲਿਸ ਨੇ ਕਤਲ ਕਰ ਦਿੱਤੇ ਨੇ ਪਰ ਪੁਲਿਸ ਮੰਨਦੀ ਨਹੀਂਅਸੀਂ ਥਾਣੇ ਦਾ ਘਿਰਾਓ ਉਦੋਂ ਤਕ ਨਹੀਂ ਛੱਡਣਾ ਜਦੋਂ ਤਕ ਦੋਸ਼ੀ ਪੁਲਿਸ ਵਾਲਿਆਂ ਵਿਰੁੱਧ ਪਰਚਾ ਨਹੀਂ ਹੁੰਦਾਅਸੀਂ ਅੱਜ ਰਾਤ ਵੀ ਥਾਣੇ ਦੇ ਅੰਦਰ ਬਾਹਰ ਘਿਰਾਓ ਇਸੇ ਤਰ੍ਹਾਂ ਜਾਰੀ ਰੱਖਾਂਗੇਕੱਲ੍ਹ ਨੂੰ ਅਸੀਂ ਤਰਨ ਤਾਰਨ ਸ਼ਹਿਰ ਬੰਦ ਕਰਨ ਦਾ ਸੱਦਾ ਦਿੰਦੇ ਹਾਂਪਿੰਡਾਂ ਦੀਆਂ ਨੌਜਵਾਨ ਸਭਾਵਾਂ, ਸਕੂਲਾਂ ਅਤੇ ਕਾਲਜਾਂ ਨੂੰ ਤਰਨ ਤਾਰਨ ਆਉਣ ਦੇ ਸੁਨੇਹੇ ਭੇਜ ਦਿੱਤੇ ਹਨਸਾਡਾ ਪੁਰਅਮਨ ਘਿਰਾਓ ਜਾਰੀ ਰਹੇਗਾ

ਹਜ਼ਾਰਾਂ ਦੇ ਇਕੱਠ ਨੇ ਜੈਕਾਰੇ ਛੱਡ ਕੇ ਮੇਰੀ ਗੱਲ ਦਾ ਸਮਰਥਨ ਕਰ ਦਿੱਤਾਤਲਵੰਡੀ ਛਿੱਥਾ ਪੈ ਗਿਆ ਅਤੇ ਗੁੱਸੇ ਵਿੱਚ ਛੇਤੀ ਨਾਲ ਖਿਸਕ ਗਿਆ

ਜੋਸ਼ੀਲੇ ਭਾਸ਼ਣ ਫਿਰ ਸ਼ੁਰੂ ਹੋ ਗਏਸ਼ਾਮ ਹੋ ਚੁੱਕੀ ਸੀਬਾਦਲ ਸਰਕਾਰ ਅਤੇ ਪੁਲਿਸ ਨੂੰ ਭਾਜੜਾਂ ਪੈ ਗਈਆਂ ਇੱਕ ਘੰਟੇ ਬਾਅਦ ਐੱਸ.ਪੀ ਵਿਰਦੀ ਜੋ ਬਾਅਦ ਵਿੱਚ ਪੰਜਾਬ ਦਾ ਡੀ.ਜੀ.ਪੀ ਵੀ ਬਣਿਆ, ਆਇਆ। ਐੱਸ.ਪੀ ਵਿਰਦੀ ਪਹਿਲਾਂ ਦਫਤਰ ਦੇ ਅੰਦਰ ਗਿਆ ਥੋੜ੍ਹੇ ਕੁ ਚਿਰ ਬਾਅਦ ਬਾਹਰ ਆ ਕੇ ਮਾਈਕ ਫੜ ਕੇ ਬੋਲਿਆ ਕਿ ਅਸੀਂ ਐੱਸ.ਐੱਚ.ਓ ਸਮੇਤ ਸੱਤ ਪੁਲਿਸ ਮੁਲਾਜ਼ਮਾਂ ਉੱਤੇ ਲਾਪਤਾ ਬੰਦਿਆਂ ਦੇ ਕਤਲਾਂ ਦਾ ਪਰਚਾ ਦਰਜ ਕਰਨ ਦਾ ਫੈਸਲਾ ਕੀਤਾ ਹੈ ਉਨ੍ਹਾਂ ਦੀਆਂ ਬੈਲਟਾਂ ਲਾਹ ਦਿੱਤੀਆਂ ਹਨਇਨਸਾਫ ਮਿਲੇਗਾ

ਹਜ਼ਾਰਾਂ ਲੋਕਾਂ ਨੇ ਜਿੱਤ ’ਤੇ ਜੈਕਾਰੇ ਛੱਡੇ ਅਤੇ ਸਾਨੂੰ ਘੁੱਟ ਘੁੱਟ ਜੱਫੀਆਂ ਪਾਈਆਂ ਥੋੜ੍ਹੇ ਦਿਨਾਂ ਬਾਅਦ ਲੋਕ ਲਹਿਰ ਅਖਬਾਰ ਵਿੱਚ ਇਸ ਬਾਰੇ ਮੇਰਾ ਇੱਕ ਵੱਡਾ ਲੇਖ ਛਪਿਆਲੇਖ ਦਾ ਸਿਰਲੇਖ ਸੀ; “ਦੋਂਹ ਹੋਰ ਮਾਵਾਂ ਦੇ ਲਾਲ ਪੁਲਸੀ ਭੇੜੀਆਂ ਦੀ ਬਲੀ - ਤਰਨ ਤਾਰਨ ਦੀ ਧਰਤੀ ਲੋਕ-ਰੋਹ ਨਾਲ ਗੂੰਜ ਉੱਠੀ

ਅੱਜ ਇਸ ਘਟਨਾ ਨੂੰ 46 ਸਾਲ ਹੋ ਗਏ ਹਨਹੋਰ ਸਭ ਕਿਸਮ ਦੀ ਕਤਲੋਗਾਰਤ ਇਸ ਤੋਂ ਬਾਅਦ ਸ਼ੁਰੂ ਹੋਈ ਸੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਡਾ. ਸੁਰਿੰਦਰ ਮੰਡ

ਡਾ. ਸੁਰਿੰਦਰ ਮੰਡ

Phone: (91 - 94173 - 24543)
Email: (surindermand@gmail.com)

More articles from this author