SurinderMand7ਭਾਵੇਂ ਵਾਰਤਾ ਹੋਣ ਦੀਆਂ ਖ਼ਬਰਾਂ ਹਨ ਪਰ ਮੁੜ ਜੰਗ ਭੜਕਣ ਦੀ ਸੰਭਾਵਨਾ ਅਜੇ ...
(9 ਮਈ 2026)


ਇਰਾਨ
, ਅਮਰੀਕਾ-ਇਸਰਾਈਲ ਜੰਗ ਫੈਸਲਾਕੁਨ ਨਾਜ਼ਕ ਦੌਰ ਵਿੱਚ ਪੁੱਜ ਗਈ ਹੈਇਰਾਨ ਨੇ ਹੌਰਮੂਜ਼ ਸਮੁੰਦਰੀ ਲਾਂਘੇ ਕੋਲ ਅਤੇ ਅਮਰੀਕਾ ਨੇ ਸਾਰੇ ਇਰਾਨੀ ਸਮੁੰਦਰੀ ਤੱਟਾਂ ਦੀ ਨਾਕੇਬੰਦੀ ਕਰ ਰੱਖੀ ਹੈਪਰ ਖ਼ਬਰ ਸੀ ਕਿ ਅਮਰੀਕਾ ਨੇ ‘ਅਪ੍ਰੇਸ਼ਨ ਫਰੀਡਮ’ ਸ਼ੁਰੂ ਕਰ ਦਿੱਤਾ ਹੈ, ਜਿਸਦੇ ਤਹਿਤ ਅਮਰੀਕੀ ਫੌਜ ਦੇ ਜ਼ੋਰ ਨਾਲ ਜਹਾਜ਼ ਹੌਰਮੂਜ਼ ਤੋਂ ਇਰਾਨ ਕੋਲੋਂ ਲੰਘਣਗੇ, ਇੱਕ ਜਹਾਜ਼ ਲੰਘਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਨੂੰ ਇਰਾਨ ਨੇ ਹਮਲਾ ਕਰਕੇ ਵਾਪਸ ਮੋੜ ਦਿੱਤਾਇਰਾਨ ਆਪਣੀ ਹੱਦ ਵਿੱਚ ਆਉਂਦੇ  ਹੌਰਮੂਜ਼ ਸਮੁੰਦਰੀ ਲਾਂਘੇ ਨੂੰ ਆਪਣੀ ਦੇਖਰੇਖ ਅਤੇ ਕੰਟਰੋਲ ਵਿੱਚ ਰੱਖਣ ਨੂੰ ਆਪਣੀ ਸੁਰੱਖਿਆ ਲਈ ਜ਼ਰੂਰੀ ਸਮਝਦਾ ਹੈਇਰਾਨ ਨਾਲ ਟਕਰਾਅ ਤੋਂ ਬਚਣ ਲਈ 24 ਘੰਟੇ ਦੇ ਅੰਦਰ ਹੀ ਟਰੰਪ ਨੇ ‘ਅਪ੍ਰੇਸ਼ਨ ਫਰੀਡਮ’ ਵਾਲਾ ਫੈਸਲਾ ਵਾਪਸ ਲੈ ਲਿਆ ਹੈਇਰਾਨ ਕਹਿੰਦਾ ਹੈ ਕਿ ਜਹਾਜ਼ ਸਾਡੀ ਆਗਿਆ ਲੈ ਕੇ ਹੀ ਲੰਘਣਗੇ

ਯੂ.ਏ.ਈ. ਦੀ ਇੱਕ ਤੇਲ ਰਿਫਾਈਨਰੀ, ਫਰਾਂਸ ਅਤੇ ਸਾਊਥ ਕੋਰੀਆ ਦੇ ਜਹਾਜ਼ਾਂ ਉੱਤੇ ਹਮਲੇ ਦਾ ਵੀ ਸਮਾਚਾਰ ਹੈਸਾਰੇ ਖਾੜੀ ਦੇਸ਼ਾਂ ਵਿੱਚੋਂ ਯੂ.ਏ.ਈ. ਦਿਲੋਂ ਮਨੋ ਇਸਰਾਈਲ ਅਮਰੀਕਾ ਦੇ ਨਾਲ ਹੈਯੂ.ਏ.ਈ. ਹੀ ਇਸਰਾਈਲੀ ਹਿਤਾਂ ਅਨੁਕੂਲ ਕੀਤੇ ਗਏ ‘ਅਬਰਾਹੀਮ ਸਮਝੌਤੇ’ ਦਾ ਮੁੱਖ ਖਿਲਾੜੀ ਹੈਇਸਨੇ ਇਸਰਾਈਲੀ ਪੈਰ ਧਰਾਵੇ ਲਈ ਵੀ ਕਾਰਵਾਈ ਕੀਤੀ ਸੀ, ਜਿਸਦਾ ਸਾਊਦੀ ਅਰਬ ਨੇ ਵਿਰੋਧ ਕੀਤਾ ਸੀਇਸ ਅੰਦਰਲਾ ਅਮਰੀਕੀ ਫੌਜੀ ਅੱਡਾ ਹੀ ਲਗਾਤਾਰ ਇਰਾਨ ਵਿਰੁੱਧ ਹਮਲਿਆਂ ਦਾ ਮੁੱਖ ਟਿਕਾਣਾ ਹੈਇਸਨੇ ਹੁਣੇ ਹੁਣੇ ਇਸਰਾਈਲੀ ਹਵਾਈ ਰੱਖਿਆ ਪ੍ਰਣਾਲੀ ਨੂੰ ਤਾਇਨਾਤ ਕੀਤਾ ਹੈਲੇਕਿੰਨ ਅਲ-ਜਜ਼ੀਰਾ ਅਨੁਸਾਰ ਇਰਾਨੀ ਫੌਜ ਦਾ ਬਿਆਨ ਹੈ ਕਿ ਸਾਡੀ ਯੂ.ਏ.ਈ ਉੱਤੇ ਹਮਲਾ ਕਰਨ ਦੀ ਕੋਈ ਯੋਜਨਾ ਨਹੀਂ, ਇਹ ਸ਼ਰਾਰਤ ਹੈਟਰੰਪ ਲਗਾਤਾਰ ਇਰਾਨ ਨੂੰ ਧਰਤੀ ਦੇ ਨਕਸ਼ੇ ਤੋਂ ਮਿਟਾ ਦੇਣ ਦੀ ਧਮਕੀ ਦੇਈ ਜਾਂਦਾ ਹੈਅਮਰੀਕਾ ਵੱਲੋਂ ਭੇਜੀਆਂ 9 ਸ਼ਰਤਾਂ ਦੇ ਜਵਾਬ ਵਿੱਚ ਇਰਾਨ ਵੱਲੋਂ ਵੀ 14 ਸ਼ਰਤਾਂ ਭੇਜ ਕੇ ਇੱਕ ਮਹੀਨੇ ਵਿੱਚ ਜਵਾਬ ਦੇਣ ਦੀ ਮੋਹਲਤ ਦਿੱਤੀ ਗਈ ਹੈਤੇਲ-ਗੈਸ ਸੰਕਟ ਨਾਲ ਜੁੜੇ ਮੌਜੂਦਾ ਹਾਲਾਤ ਤੋਂ ਸਾਰਾ ਸੰਸਾਰ ਹਿੱਲਿਆ ਪਿਆ ਹੈਦੁਨੀਆਂ ਭਰ ਦੇ ਦੇਸ਼ਾਂ ਦੇ ਸਬੰਧਾਂ ਵਿੱਚ ਨਵੇਂ ਜੋੜ ਤੋੜ ਹੋ ਰਹੇ ਹਨ

ਅਮਰੀਕਾ ਦੀਆਂ ਯੂਰਪ, ਨਾਟੋ ਨਾਲੋਂ ਦੂਰੀਆਂ ਤੋੜ ਵਿਛੋੜਾ ਹੋਣ ਵਰਗੀਆਂ ਦਿਸ ਰਹੀਆਂ ਹਨਅਮਰੀਕਾ ਨੇ ਸਾਰੇ ਯੂਰਪੀ ਦੇਸ਼ਾਂ ਦੇ ਕਾਰਾਂ ਟਰੱਕਾਂ ਉੱਤੇ 25% ਟੈਰਿਫ ਲਾ ਦਿੱਤਾ ਹੈਟਰੰਪ ਨੇ ਨਾਟੋ ਮੈਂਬਰ ਸਪੇਨ, ਇਟਲੀ, ਫਰਾਂਸ, ਜਰਮਨ ਅਤੇ ਇੰਗਲੈਂਡ ਵੱਲੋਂ ਜੰਗ ਵਿੱਚ ਸਾਥ ਨਾ ਦੇਣ ਕਰਕੇ ਉਹਨਾਂ ਵਿਰੁੱਧ ਤਿੱਖੇ ਬਿਆਨ ਦਿੱਤੇ ਹਨਅਮਰੀਕਾ ਨੇ ਜਰਮਨ ਵਿੱਚੋਂ ਆਪਣੀਆਂ 5 ਹਜ਼ਾਰ ਫੌਜਾਂ ਵਾਪਸ ਬੁਲਾ ਲਈਆਂ ਹਨਇੰਗਲੈਂਡ ਦਾ ਰਾਜਾ ਚਾਰਲਸ ਤਾਂ ਅਮਰੀਕੀ ਸੰਸਦ ਵਿੱਚ ਉਚੇਚਾ ਆਣ ਕੇ ਟਰੰਪ ਨੂੰ ਬੋਲ ਕੇ ਗਿਆ ਕਿਤੂੰ ਕਹਿੰਨਾ ਕਿ ਜੇ ਅਸੀਂ ਨਾ ਹੁੰਦੇ ਤਾਂ ਸਾਰਾ ਯੂਰਪ ਜਰਮਨ ਬੋਲ ਰਿਹਾ ਹੁੰਦਾਮੈਂ ਵੀ ਕਹਿੰਨਾ ਕਿ ਜੇ ਅਸੀਂ ਨਾ ਹੁੰਦੇ ਤਾਂ ਤੁਸੀਂ ਵੀ ਸਾਰੇ ਫਰੈਂਚ ਬੋਲ ਰਹੇ ਹੁੰਦੇ।” ਉਸਦਾ ਇਸ਼ਾਰਾ ਅਮਰੀਕਾ ਵਿੱਚ ਹੋਈ ਇੰਗਲੈਂਡ ਫਰਾਂਸ ਜੰਗ ਵੱਲ ਸੀਟਰੰਪ ਨੇ ਆਪਣੇ ਵਤੀਰੇ ਅਤੇ ਬੜਬੋਲੇਪਨ ਕਰਕੇ ਯੂਰਪ ਦੇ ਲੀਡਰਾਂ ਨੂੰ ਕਈ ਵਾਰ ਬੇਇੱਜ਼ਤ ਵੀ ਕੀਤਾ ਹੈ, ਨੀਵਾਂ ਵਿਖਾਇਆ ਹੈਗਰੀਨਲੈਂਡ ਅਤੇ ਕਨੇਡਾ ਉੱਤੇ ਕਬਜ਼ਾ ਕਰ ਲੈਣ ਵਰਗੇ ਬਿਆਨ ਦੇਣ, ਮਨਮਾਨੇ ਢੰਗ ਨਾਲ ਟੈਰਿਫ ਥੋਪਣ, ਵੈਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਬੰਦੀ ਬਣਾਉਣ, ਮੈਕਸੀਕੋ, ਕੋਲੰਬੀਆ, ਕਿਊਬਾ ਦੀਆਂ ਸਰਕਾਰਾਂ ਉਲਟਾਉਣ ਬਾਰੇ ਮਨਸ਼ਾ ਜ਼ਾਹਰ ਕਰਨ, ਇਸਰਾਈਲ ਬਾਰੇ ਨੀਤੀ, ਇਰਾਨ ਉੱਤੇ ਇਕਪਾਸੜ ਹਮਲਾ ਆਦਿ ਘਟਨਾਵਾਂ ਕਾਰਨ ਬੇਲੀ ਰਹੇ ਦੇਸ਼ ਵੀ ਸੋਚਣ ਲੱਗੇ ਹਨ ਕਿ ਅਮਰੀਕਾ ਦੀ ਧੱਕੇਸ਼ਾਹੀ ਨਾਲ ਕਦਮ ਮਿਲਾ ਕੇ ਚੱਲਣਾ ਔਖਾ ਹੈਨਵੇਂ ਰਿਸ਼ਤੇ ਬਣ ਰਹੇ ਹਨ

ਇਸ ਵੇਲੇ ਇਸਰਾਈਲ ਹਰ ਉਹ ਹਰਕਤ ਕਰ ਰਿਹਾ ਜਿਸ ਨਾਲ ਸੀਜ਼ਫਾਇਰ ਟੁੱਟ ਜਾਵੇ ਅਤੇ ਇਰਾਨ ਨੂੰ ਤਬਾਹ ਕਰਨ ਲਈ ਅਮਰੀਕਾ ਇਸਰਾਈਲ ਦੋਵੇਂ ਇਰਾਨ ਉੱਤੇ ਫਿਰ ਟੁੱਟ ਪੈਣਇਸਰਾਈਲ ਨੇ ਲਿਬਨਾਨ ਦੇ ਇਲਾਕੇ ਉੱਤੇ ਕਬਜ਼ਾ ਕਰਨ ਲਈ ਜੰਗ ਛੇੜ ਰੱਖੀ ਹੈਉਸਨੂੰ ‘ਗਰੇਟਰ ਇਸਰਾਈਲ’ ਮਨਸੂਬੇ ਲਈ ਇਹ ਸੁਨਹਿਰੀ ਮੌਕਾ ਜਾਪਦਾ

ਅਮਰੀਕਾ ਨੇ ਇਰਾਨੀ ਸਰਕਾਰ ਉਲਟਾਉਣ ਲਈ ਹਮਲਾ ਕੀਤਾ ਹੈ, ਉਹ ਤਾਂ ਸਗੋਂ ਹੋਰ ਮਜ਼ਬੂਤ ਹੋ ਗਈ ਹੈਹੁਣ ਛਿੱਥਾ ਜਿਹਾ ਪੈ ਕੇ ਅਮਰੀਕਾ ਨੇ ਆਪਣੇ ਲਕਸ਼ ਇੰਜ ਬਦਲ ਲਏਪਹਿਲਾਂ ਆਖਿਆ ਕਿ  ਹੌਰਮੂਜ਼ ਦੀ ਸਮੁੰਦਰੀ ਆਵਾਜਾਈ ਨਾਲ ਸਾਡਾ ਕੋਈ ਸਬੰਧ ਨਹੀਂ, ਸਾਡੇ ਏਧਰੋਂ ਜਹਾਜ਼ ਨਹੀਂ ਗੁਜ਼ਰਦੇ, ਪਰ ਫਿਰ ਐਲਾਨ ਕਰ ਦਿੱਤਾ ਕਿ ਇਰਾਨ  ਹੌਰਮੂਜ਼ ਲਾਂਘਾ ਸਭ ਲਈ ਖੋਲ੍ਹੇ, ਨਹੀਂ ਤਾਂ ਅਸੀਂ ਖ਼ੁਦ ਇਰਾਨ ਦੀ ਸਾਰੀ ਨਾਕਾਬੰਦੀ ਕਰ ਦਿਆਂਗੇ ਤੇ ਕਰ ਦਿੱਤੀ ਇਸੇ ਤਰ੍ਹਾਂ ਪਹਿਲਾਂ ਜੂਨ 2025 ਦੇ ਹਮਲੇ ਬਾਅਦ ਆਖਿਆ ਕਿ ਇਰਾਨ ਦੀ ਪ੍ਰਮਾਣੂ ਸਮਰੱਥਾ ਮਲੀਆਮੇਟ ਕਰ ਦਿੱਤੀ ਹੈਪਰ ਫਿਰ 28 ਫਰਵਰੀ 2026 ਨੂੰ ਇਹ ਆਖ ਕੇ ਹਮਲਾ ਕਰ ਦਿੱਤਾ ਕਿ ਇਰਾਨ ਦੀ ਨਿਊਕਲੀਅਰ ਬੰਬ ਬਣਾਉਣ ਦੀ ਸਮਰੱਥਾ ਖ਼ਤਮ ਕਰਨੀ ਹੈ40 ਦਿਨ ਦੀ ਤਬਾਹੀ ਕਰਕੇ ਗੋਲੀਬੰਦੀ ਕਰ ਦਿੱਤੀਬਿਆਨ ਦਿੱਤੇ ਕਿ ਇਰਾਨ ਦੀ ਨੇਵੀ, ਹਵਾਈ, ਜ਼ਮੀਨੀ, ਨਿਊਕਲੀਅਰ ਤਾਕਤ ਖ਼ਤਮ ਕਰਕੇ ਅਮਰੀਕਾ ਜਿੱਤ ਗਿਆ ਹੈ

ਤੇ ਹੁਣ ਫਿਰ ਆਖਣ ਲੱਗ ਪਏ ਕਿ ਇਰਾਨ ਪ੍ਰਮਾਣੂ ਬੰਬ ਬਣਾ ਸਕਦਾ, ਆਪਣਾ ਸਾਰਾ ਸੋਧਿਆ ਯੂਰੇਨੀਅਮ ਸਾਡੇ ਹਵਾਲੇ ਕਰੇ ਨਹੀਂ ਤਾਂ ਮੁਕੰਮਲ ਤਬਾਹੀ ਕਰਕੇ ਪੱਥਰ ਯੁਗ ਵਿੱਚ ਪੁਚਾ ਦਿਆਂਗੇ ਸਚਾਈ ਇਹ ਹੈ ਕਿ ਪ੍ਰਮਾਣੂ ਬੰਬ ਦਾ ਮੁੱਦਾ ਇਨ੍ਹਾਂ ਦਾ ਇਰਾਨ ਉੱਤੇ ਹਮਲਾ ਕਰਨ ਦਾ ਮਹਿਜ਼ ਬਹਾਨਾ ਹੈਆਇਤੁਲਾ ਖ਼ੁਮੈਨੀ ਨੇ ਤਾਂ ਪ੍ਰਮਾਣੂ ਬੰਬ ਨੂੰ ਇਸਲਾਮ ਵਿਰੋਧੀ ਆਖ ਕੇ ਇਸ ਵਿਰੁੱਧ ਫਤਵਾ ਦਿੱਤਾ ਸੀਇਰਾਨ ਨੇ 1973 ਦੇ ‘ਪਮਾਣੂੰ ਬੰਬ ਰੋਕੂ ਸੰਧੀ’ ਤੇ ਦਸਤਖ਼ਤ ਕੀਤੇ ਹੋਏ ਹਨਉਸਦਾ ਸਾਰਾ ਪ੍ਰਮਾਣੂ ਵਿਕਾਸ ਕੰਮ ‘ਅੰਤਰਰਾਸ਼ਟਰੀ ਅਟੌਮਿਕ ਅਨਰਜ਼ੀ ਏਜੰਸੀ ਦੀ’ ਨਿਗਰਾਨੀ ਵਿੱਚ ਰਿਹਾ ਤੇ ਉਹ ਹੁਣ ਵੀ ਅਜਿਹੀ ਨਿਗਰਾਨੀ ਲਈ ਆਪਣੀ ਸਹਿਮਤੀ ਦਿੰਦਾ ਹੇਤਾਜ਼ੀ ਖ਼ਬਰ ਕਿ ਇਰਾਨ ਨਿਊਕਲੀਅਰ ਵਾਧਾ ਰੋਕਣ ਵਾਲੀ ਯੂ.ਐੱਨ ਸੰਸਥਾ ਐੱਨ.ਪੀ.ਟੀ ਦਾ ਮੀਤ ਪ੍ਰਧਾਨ ਚੁਣਿਆ ਗਿਆ ਹੈ ਵੈਸੇ ਵੀ ਹਰ ਮੁਲਕ ਦਾ ਅਧਿਕਾਰ ਕਿ ਉਹ ਸ਼ਾਂਤਮਈ ਮਨੋਰਥ ਲਈ ਇੱਕ ਹੱਦ ਤਕ ਪ੍ਰਮਾਣੂ ਵਿਕਾਸ ਕਰ ਸਕਦਾ ਹੈ

ਇਸ ਹਿਸਾਬ ਨਾਲ ਇਹ ਮੁੱਦਾ ਇਰਾਨ ਦੀ ਹੋਂਦ, ਅਜ਼ਾਦ ਮੁਲਕ ਵਾਲੀ ਹਸਤੀ ਅਤੇ ਅਣਖ਼ ਨਾਲ ਜਿਊਣ ਨਾਲ ਜੁੜਿਆ ਹੋਇਆਇਰਾਨ ਦਾ ਐਲਾਨ ਕਿ ਉਹ ਕਿਸੇ ਵੀ ਕੀਮਤ ਉੱਤੇ ਆਪਣਾ ਸੋਧਿਆ ਯੂਰੇਨੀਅਮ ਅਮਰੀਕਾ ਦੇ ਹਵਾਲੇ ਕਰਕੇ ਆਪਣਾ ਪ੍ਰਮਾਣੂ ਵਿਕਾਸ ਪ੍ਰੋਗਰਾਮ ਠੱਪ ਨਹੀਂ ਕਰੇਗਾ ਪ੍ਰਮਾਣੂ ਬੰਬ ਨਾ ਬਣਾਉਣ ਬਾਰੇ ਸਹਿਮਤੀ ਇਰਾਨ ਜ਼ਰੂਰ ਦੇ ਸਕਦਾ, ਪਹਿਲੋਂ ਵੀ ਹੈਇਸ ਸਹਿਮਤੀ ਨੂੰ ਆਪਣੀ ਵੱਡੀ ਜਿੱਤ ਵਜੋਂ ਪ੍ਰਚਾਰ ਕੇ ਅਮਰੀਕਾ ਸਮਝੌਤਾ ਕਰਨ ਵੱਲ ਵਧ ਸਕਦਾ ਹੈ

ਹਮਲੇ ਕਾਰਨ ਬੰਦ ਕੀਤਾ ਹੌਰਮੂਜ਼ ਲਾਂਘਾ ਵੀ ਇਰਾਨ ਖੋਲ੍ਹ ਦੇਵੇਗਾ, ਲੇਕਿੰਨ ਉਸ ਲਾਂਘੇ ਦਾ ਕੰਟਰੋਲ ਆਪਣੇ ਕੋਲ ਰੱਖੇਗਾ ਕਿਉਂਕਿ ਇਹ ਸਮੁੰਦਰੀ ਲਾਂਘਾ ਉਸਦੀ ਹੱਦ ਵਿੱਚ ਹੈਇਸ ਯੁੱਧ ਵਾਲੇ ਮਾਹੌਲ ਵਿੱਚ ਉਹ ਆਪਣੀ ਹੱਦ ਵਿੱਚ ਕਿਸੇ ਦੁਸ਼ਮਣ ਦੀ ਫੌਜ ਨੂੰ ਘੁੰਮਣ ਜਾਂ ਟਿਕਣ ਨਹੀਂ ਦੇ ਸਕਦੇਅਗਰ ਇੱਥੇ ਕੁ ਸਮਝੌਤਾ ਹੋ ਜਾਵੇ ਤਾਂ ਸਭ ਦੇ ਹਿਤ ਵਿੱਚ ਹੋਵੇਗਾਜੇ ਅਮਰੀਕਾ ਨੇ ਅੜੀ ਕਰਕੇ ਜਾਂ ਇਸਰਾਈਲ ਦੀ ਚੁੱਕ ਵਿੱਚ ਆ ਕੇ ਇਰਾਨ ਦਾ ਲੱਕ ਤੋੜਨ ਦਾ ਮਕਸਦ ਲੈ ਕੇ, ਹਮਲੇ ਦਾ ਕੋਈ ਵੀ ਬਹਾਨਾ ਬਣਾਇਆ ਤਾਂ ਫਿਰ ਜੰਗ ਹੋਵੇਗੀਇਰਾਨ ਦੀ ਤਬਾਹੀ ਤਾਂ ਹੋਵੇਗੀ ਹੀ ਪਰ ਅਮਰੀਕਾ ਅਤੇ ਇਸਰਾਈਲ ਲਈ ਵੀ ਇਹ ਜੰਗ ਇੱਕ ਬਹੁਤ ਕੌੜਾ ਸਬਕ ਹੋਵੇਗੀਇਹ ਭਵਿੱਖ ਵਿੱਚ ਇਰਾਨ ਨੂੰ ਪ੍ਰਮਾਣੂ ਤਾਕਤ ਬਣ ਕੇ ਆਪਣਾ ਬਚਾ ਕਰਨ ਲਈ ਮਜਬੂਰ ਕਰਨ ਵਾਲੇ ਰਾਹੇ ਤੋਰਨ ਵਰਗੀ ਗੱਲ ਹੋਵੇਗੀ

ਮੱਧ ਪੂਰਬ ਦੇ ਖਾੜੀ ਦੇਸ਼ (ਕਤਰ, ਯੂ.ਏ.ਈ, ਬਹਿਰੀਨ, ਇਰਾਕ, ਸਊਦੀ ਅਰਬ, ਜੌਰਡਨ, ਕੁਵੈਤ, ਓਮਾਨ) ਦਾ ਤਾਂ ਸਿੱਧਾ ਇਰਾਨ ਨਾਲ ਕੋਈ ਝਗੜਾ ਨਹੀਂ ਪਰ ਇਨ੍ਹਾਂ ਦੀਆਂ ਧਰਤੀਆਂ ਉੱਤੇ ਅਮਰੀਕਾ ਦੇ ਫੌਜੀ ਅੱਡੇ ਹਨ ਇਨ੍ਹਾਂ ਅੱਡਿਆਂ ਉੱਤੋਂ ਇਰਾਨ ਉੱਤੇ ਹਮਲੇ ਹੁੰਦੇਇਹ ਵਿਚਕਾਰ ਫਸ ਗਏ ਹਨਜੇ ਜੰਗ ਲਮਕਦੀ ਭੜਕਦੀ ਹੈ ਤਾਂ ਇਨ੍ਹਾਂ ਲਈ ਸਭ ਤੋਂ ਵੱਧ ਘਾਤਕ ਹੋਵੇਗੀ, ਖਾਸ ਕਰਕੇ ਕਤਰ, ਯੂ.ਏ.ਈ, ਬਹਿਰੀਨ ਅਤੇ ਕੁਵੈਤ ਲਈਭਾਰਤ ਉੱਤੇ ਵੀ ਵੱਡਾ ਨਾਂਹ ਪੱਖੀ ਅਸਰ ਪਵੇਗਾ, ਕੁਛ ਤਾਂ ਪਹਿਲੋਂ ਪੈ ਈ ਚੁੱਕਾ ਹੈ

ਸਾਡਾ ਭਾਰਤ ‘ਬਰਿਕਸ’ ਦੇਸ਼ਾਂ ਦਾ ਇਸ ਵੇਲੇ ਪ੍ਰਧਾਨ ਹੈ ਤੇ ਇਰਾਨ ਵੀ ਮੈਂਬਰ ਹੈਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਮਲੇ ਤੋਂ 2 ਦਿਨ ਪਹਿਲਾਂ ਇਸਰਾਈਲ ਜਾ ਕੇ ਨੇਤਨਯਾਹੂ ਦਾ ਗੁਣਗਾਨ ਨਹੀਂ ਸੀ ਕਰਨਾ ਚਾਹੀਦਾਇਰਾਨੀ ਲੀਡਰਾਂ ਅਤੇ 168 ਬੱਚੀਆਂ ਨੂੰ ਮਾਰਨ, ਭਾਰਤ ਦੇ ਸੱਦੇ ਉੱਤੇ ਆਏ 80 ਇਰਾਨੀ ਪ੍ਰਾਹੁਣਿਆਂ ਨੂੰ ਵਾਪਸ ਜਾਂਦਿਆਂ ਡੁਬੋ ਕੇ ਮਾਰਨ ਦੀ ਵੀ ਮੋਦੀ ਨਿੰਦਾ ਕਰਦੇ ਤਾਂ ਭਾਰਤ ਦਾ ਪਰਖੇ ਮਿੱਤਰ ਦੇਸ਼ ਇਰਾਨ ਨਾਲ ਵਿਸ਼ਵਾਸ ਬਣਿਆ ਰਹਿੰਦਾਅਮਰੀਕਾ ਤਾਂ ਕਿਸੇ ਦਾ ਮਿੱਤ ਨਹੀਂ, ਨਾਟੋ ਦਾ ਵੀ ਨਹੀਂਟਰੰਪ ਨੇ ਸਾਡੇ ਪ੍ਰਧਾਨ ਮੰਤਰੀ ਦੇ ਮੂੰਹ ਤੇ ਆਖਿਆ ਕਿ ‘ਬਰਿਕਸ’ ਗੱਠਜੋੜ ਮਰ ਚੁੱਕਾ ਹੈ। ਤੇ ਹੁਣ ਭਾਰਤ ਚੀਨ ਨੂੰ ‘ਨਰਕ’ ਆਖਿਆ ਹੈਸਾਡੇ ’ਤੇ 18% ਟੈਰਿਫ ਲਾ ਕੇ ਸਾਨੂੰ ਅਮਰੀਕਾ ਉੱਤੇ ਜ਼ੀਰੋ% ਟੈਰਿਫ ਲਾਉਣ ਲਈ ਮਜਬੂਰ ਕੀਤਾਅਸੀਂ ਅੱਗੋਂਮਾਈ ਬੈਸਟ ਫਰੈਂਡਪਤਾ ਨੀ ਕਿਹੜੇ ਡਰੋਂ ਕਹੀ ਜਾਂਦੇ ਹਾਂ! ਭਾਰਤ ਦੀ ਇਸੇ ਕਮਜ਼ੋਰੀ ਦਾ ਨਤੀਜਾ ਜਾਪਦਾ ਕਿ ਅਮਰੀਕਾ ਇਰਾਨ ਦਰਮਿਆਨ ਗੱਲਬਾਤ ਕਰਾਉਣ ਲਈ ਸਭ ਵੱਲੋਂ ਪਾਕਿਸਤਾਨ ਨੂੰ ਵੱਧ ਭਰੋਸੇਯੋਗ ਸਮਝਿਆ ਗਿਆਭਾਰਤ ਨੂੰ ਆਪਣੀ ਵਿਦੇਸ਼ ਨੀਤੀ ਬਾਰੇ ਅੰਤਰਝਾਤ ਦੀ ਲੋੜ ਹੈ ਇੱਡੇ ਵੱਡੇ ਭਾਰਤ ਨੂੰ ਅਮਰੀਕਾ ਤੋਂ ਯਰਕਣ ਦੀ ਕੀ ਮਜਬੂਰੀ ਹੈ?

ਅਮਰੀਕਾ ਤਾਂ ਇਰਾਨ ਨੂੰ ਪੱਥਰ ਯੁਗ ਵਿੱਚ ਪੁਚਾ ਦੇਣ ਦੀਆਂ ਫੜ੍ਹਾਂ ਮਾਰਨ ਬਾਅਦ ਹੁਣ ਫਿਰ ਸਮਝੌਤੇ ਲਈ ਝੁਕ ਰਿਹਾ ਲਗਦਾ ਹੈਖ਼ਬਰ ਹੈ ਕਿ ਇਰਾਨ ਵੱਲੋਂ ਰੱਖੀਆਂ 14 ਸ਼ਰਤਾਂ ਦੇ ਅਧਾਰ ਉੱਤੇ ਹੀ ਗੱਲ ਹੋ ਰਹੀ ਹੈਇਰਾਨ ਕਹਿ ਰਿਹਾ ਕਿ ਸਮਝੌਤੇ ਵਿੱਚ ਅਸੀਂ ਦੇਸ਼ ਹਿਤ ਲਈ ਖੜ੍ਹਾਂਗੇ, ਚਾਹੇ ਜੰਗ ਹੀ ਕਰਨੀ ਪਵੇਇਹ ਜੰਗ ਹੌਸਲੇ ਅਤੇ ਹਵਸ/ਹਉਮੈਂ ਦਰਮਿਆਨ ਹੈ

ਭਾਵੇਂ ਵਾਰਤਾ ਹੋਣ ਦੀਆਂ ਖ਼ਬਰਾਂ ਹਨ ਪਰ ਮੁੜ ਜੰਗ ਭੜਕਣ ਦੀ ਸੰਭਾਵਨਾ ਅਜੇ ਬਰਕਰਾਰ ਹੈਇਸ ਜੰਗ ਵਿੱਚ ਇਰਾਨ ਆਪਣੀ ਅਣਖ ਦੀ ਭਾਰੀ ਕੀਮਤ ਤਾਰੇਗਾ, ਅਮਰੀਕਾ ਆਪਣੀ ਹਉਮੈਂ ਅਤੇ ਸਵਾਰਥੀ ਮਨਸੂਬਿਆਂ ਲਈ ਇਨਸਾਨਾਂ ਦੀ ਬਲੀ ਲਵੇਗਾ, ਪਰ ਇਸਰਾਈਲ ਹਰ ਹਾਲਤ ਵਿੱਚ ਸਾਰੇ ਸੰਸਾਰ ਨੂੰ ਆਪਣਾ ਨਾਸੂਰ ਵਰਗਾ ਅਹਿਸਾਸ ਕਰਵਾਏਗਾਕਾਸ਼! ਅਜਿਹਾ ਨਾ ਹੋਵੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਸੁਰਿੰਦਰ ਮੰਡ

ਡਾ. ਸੁਰਿੰਦਰ ਮੰਡ

Phone: (91 - 94173 - 24543)
Email: (surindermand@gmail.com)

More articles from this author