GurmitSBakhatpura7ਇਸ ਜਿੱਤ ਨੇ ਦੇਸ਼ ਦੇ ਨੌਜਵਾਨਾਂ ਅਤੇ ਦੇਸ਼ ਦੀ ਜਨਤਾ ਨੂੰ ਬਾਖੂਬੀ ਇਹ ਅਹਿਸਾਸ ...
(26 ਜੁਲਾਈ 2026)


ਦਿੱਲੀ ਦੇ ਜੰਤਰ-ਮੰਤਰ ਵਿੱਚ ਬੀਤੇ
40 ਦਿਨ ਦੇ ਸੰਘਰਸ਼ ਦੌਰਾਨ ਮੋਦੀ ਸਰਕਾਰ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਨੇ ਦਿੱਲੀ ਦੇ ਕਿਸਾਨ ਸੰਘਰਸ਼ ਦੀ ਜਿੱਤ ਤੋਂ ਬਾਅਦ ਲੋਕ ਘੋਲਾਂ ਦੇ ਇਤਿਹਾਸ ਦਾ ਇੱਕ ਹੋਰ ਵੱਖਰਾ, ਵਿਲੱਖਣ ਅਤੇ ਨਵੇਕਲਾ ਅਧਿਆਏ ਸਥਾਪਿਤ ਕਰ ਦਿੱਤਾ ਹੈਇਹ ਜਿੱਤ ਭਾਜਪਾ, ਆਰਐੱਸਐੱਸ ਦੀ ਫਿਰਕਾਪ੍ਰਸਤੀ, ਭ੍ਰਿਸ਼ਟਤੰਤਰ ਅਤੇ ਤਾਨਾਸ਼ਾਹ ਨਿਜ਼ਾਮ ਖਿਲਾਫ ਵਿਦਿਆਰਥੀਆਂ ਦੇ ਦਹਾਕਿਆਂ ਤੋਂ ਦੱਬੇ ਪਏ ਗੁੱਸੇ ਦਾ ਵਿਸਫੋਟ ਸਿੱਧ ਹੋਈ ਹੈਭਾਵੇਂ ਕਿ ਇਹ ਸਾਰਾ ਵਰਤਾਰਾ ਅਚਨਚੇਤੀ ਵਾਪਰਿਆ ਲੱਗ ਰਿਹਾ ਹੈ ਪਰ ਅਸਲ ਵਿੱਚ ਇਹ ਸਾਡੇ ਲਈ ਸੁਨੇਹਾ ਹੈ ਕਿ ਸਮਾਜ ਹੋਰ ਵਰਤਾਰਿਆਂ ਦੀ ਤਰ੍ਹਾਂ ਸਥਿਰ ਨਹੀਂ ਹੈ ਬਲਕਿ ਸਮਾਜ ਦੀਆਂ ਅੰਦਰੂਨੀ ਵਿਰੋਧਤਾਈਆਂ ਲਗਾਤਾਰ ਬਦਲਦੀਆਂ ਅਤੇ ਨਵੇਂ ਰੂਪ ਲੈਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਸਮੇਂ ਸਮੇਂ ਸਮਝਣਾ ਸਮਾਜ ਸ਼ਾਸਤਰੀਆਂ ਲਈ ਅਤਿ ਜ਼ਰੂਰੀ ਹੈ

ਅਸੀਂ ਅਕਸਰ ਲੋਕ ਸੱਥਾਂ ਵਿੱਚ ਅਤੇ ਆਪਣੇ ਆਲੇ ਦੁਆਲੇ ਦੀ ਸੁਸਾਇਟੀ ਵਿੱਚ ਨਿਰਾਸ਼ਾ ਭਰੇ ਅਤੇ ਢਾਹੂ ਵਿਚਾਰ ਸੁਣਦੇ ਹਾਂ ਕਿ ਦੇਸ਼ ਦੇ ਨੌਜਵਾਨਾਂ ਨੂੰ ਭਾਰਤੀ ਸਿਸਟਮ ਨੇ ਨਸ਼ਿਆਂਆ, ਗੰਦੀਆਂ ਰੀਲਾਂ, ਅਤੇ ਵਿਦੇਸ਼ੀ ਮੁਦਰਾ ਕਮਾਉਣ ਦੀ ਦੌੜ ਵਿੱਚ ਇਸ ਕਦਰ ਉਲਝਾ ਦਿੱਤਾ ਹੈ ਕਿ ਉਹ ਭਾਰਤੀ ਸਿਸਟਮ ਵਿਰੁੱਧ ਖੜ੍ਹੇ ਹੋਣ ਦੇ ਕਦੇ ਸਮਰੱਥ ਨਹੀਂ ਬਣ ਸਕਦੇ। ਇਹ ਵੀ ਸਮਝਾਇਆ ਜਾਂਦਾ ਹੈ ਕਿ ਮਸਤ ਰਹੋ, ਬੇਸ਼ਕ ਰੀਂਘ ਰੀਂਘ ਕੇ ਜਿਊਣਾ ਪਵੇ। ਬੋਲੋਗੇ ਤਾਂ ਜੇਲ੍ਹ ਵਿੱਚ ਤੂੜ ਦਿੱਤੇ ਜਾਉਗੇ, ਪੁਲਿਸ ਦੁਆਰਾ ਮਾਰ ਦਿੱਤੇ ਜਾਉਗੇਪਰ ਜੰਤਰ-ਮੰਤਰ ਦੇ ਸੰਘਰਸ਼ ਨੇ ਦਰਸਾ ਦਿੱਤਾ ਹੈ ਕਿ ਨਿਰਾਸ਼ਾਵਾਦੀ ਵਿਚਾਰਾਂ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਕਦੇ ਇਨਕਲਾਬੀ ਨਹੀਂ ਹੋ ਸਕਦੇ ਹਮੇਸ਼ਾ ਗਲਤ ਵਿਰੁੱਧ ਬੋਲਣ ਦੀ ਹਿੰਮਤ ਅਤੇ ਮਾੜੀਆਂ ਤੋਂ ਮਾੜੀਆਂ ਹਾਲਤਾਂ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਲੋਕ ਹੀ ਇਨਕਲਾਬੀ ਸੰਘਰਸ਼ਾਂ ਦੇ ਮੋਹਰੀ ਬਣ ਸਕਦੇ ਹਨ

ਜੰਤਰ-ਮੰਤਰ ਦੇ ਮੌਜੂਦਾ ਸੰਘਰਸ਼ ਦੀ ਸ਼ੁਰੂਆਤ ਵੀ ਭਾਵੇਂ ਨਿਰਾਸ਼ਾ ਭਰੀ ਸੀ, ਜਦੋਂ ਦੇਸ਼ ਦੀ ਉਚਤਮ ਨਿਆਪਾਲਿਕਾ ਦੇ ਮੁੱਖ ਨਿਆਮੂਰਤੀ ਸੂਰਿਆ ਕਾਂਤ ਨੇ ਦੇਸ਼ ਦੇ ਨੌਜਵਾਨਾਂ ਨੂੰ ਕਾਕਰੋਚ ਕਿਹਾ ਸੀ ਤਾਂ ਅਭਿਜੀਤ ਦੀਪਕੇ ਨੇ ਉਸ ਉੱਪਰ ਟਰੋਲ ਕਰਦਿਆਂ ਅਤੇ ਤੰਜ ਕੱਸਦਿਆਂ ਆਪਣੇ ਫੇਸਬੁੱਕ ਅਕਾਊਂਟ ’ਤੇ ਕਾਕਰੋਚ ਜਨਤਾ ਪਾਰਟੀ ਬਣਾ ਦਿੱਤੀ ਸੀ ਤਾਂ ਇੱਕ ਹਫਤੇ ਦੌਰਾਨ ਹੀ ਉਸਦੀ ਹਿਮਾਇਤ ਵਿੱਚ 21 ਲੱਖ ਨੌਜਵਾਨ ਆ ਖੜ੍ਹੇ ਹੋਏ ਸਨ। ਪਰ ਉਹ ਜਦੋਂ ਅਮਰੀਕਾ ਤੋਂ ਜੰਤਰ-ਮੰਤਰ ਵਿੱਚ ਸੰਘਰਸ਼ ਕਰਨ ਲਈ ਪਹੁੰਚਿਆ ਤਾਂ ਕੁਝ ਸੌ ਨੌਜਵਾਨ ਹੀ ਉੱਥੇ ਹਾਜ਼ਰ ਸਨ। ਅਸਲ ਵਿੱਚ ਦੀਪਕੇ ਦੇ ਹਵਾਈ ਅੱਡੇ ’ਤੇ ਉੱਤਰਦਿਆਂ ਹੀ ਜਿਸ ਤਰ੍ਹਾਂ ਮੋਦੀ ਸਰਕਾਰ ਦੀਆਂ ਏਜੰਸੀਆਂ ਨੇ ਉਸ ਦੁਆਲੇ ਸਿਆਸੀ ਜਾਲ਼ ਬੁਣਿਆ ਅਤੇ ਉਹ ਦੇਸ਼ ਦੇ ਰਾਜਨੀਤਿਕ ਅਤੇ ਜਨਤਕ ਹਲਕਿਆਂ ਵਿੱਚ ਸ਼ੱਕੀ ਪ੍ਰਭਾਵ ਕਾਇਮ ਕਰਨ ਵਿੱਚ ਕਾਮਯਾਬ ਰਹੀਆਂਇਸ ਤਰ੍ਹਾਂ ਦੀ ਹਾਲਤ ਵਿੱਚ ਉੱਘੇ ਸਮਾਜ ਸੇਵਕ, ਸਿੱਖਿਆ ਸ਼ਾਸਤਰੀ ਅਤੇ ਵਾਤਾਵਰਣ ਪ੍ਰੇਮੀ ਸੋਨਮ ਵਾਂਗਚੁਕ ਅਤੇ ਆਇਸਾ ਦੀਆਂ ਲੜਕੇ ਲੜਕੀਆਂ ਦੀ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਨੇ ਸੰਘਰਸ਼ ਦੇ ਕੇਂਦਰ ਬਿੰਦੂ ਵਜੋਂ ਸਾਰੇ ਦੇਸ਼ ਦੇ ਵਿਦਿਆਰਥੀਆਂ ਅਤੇ ਲੋਕਾਂ ਦਾ ਧਿਆਨ ਜੰਤਰ-ਮੰਤਰ ਵਿਖੇ ਕੇਂਦਰਤ ਕਰ ਦਿੱਤਾ ਸੀਗੋਦੀ ਮੀਡੀਆ ਦੀ ਚੁੱਪ ਦੇ ਬਾਵਜੂਦ ਦੇਸ਼ ਭਰ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ ਪਿਤਾ, ਛੋਟੇ ਛੋਟੇ ਬੱਚੇ ਅਤੇ ਹਰ ਵਰਗ ਦੀਆਂ ਜਥੇਬੰਦੀਆਂ ਅਤੇ ਲੋਕ ਸਭ ਕੁਝ ਭੁੱਲ ਭੁਲਾ ਕੇ ਜੰਤਰ-ਮੰਤਰ ਦੀ ਚਰਚਾ ਕਰਨ ਲੱਗੇ ਸਨਪਰ ਮੋਦੀ ਸਰਕਾਰ ਦੀਆਂ ਗੁਪਤਚਰ ਏਜੰਸੀਆਂ ਸਰਕਾਰ ਨੂੰ ਸਭ ਅੱਛਾ ਦੀ ਪੇਸ਼ਕਾਰੀ ਕਰਦੀਆਂ ਰਹੀਆਂ। ਕਾਕਰੋਚ ਜਨਤਾ ਪਾਰਟੀ ਦੇ 20 ਜੁਲਾਈ ਦੇ ਪਾਰਲੀਮੈਂਟ ਵੱਲ ਮਾਰਚ ਦੇ ਦਿੱਤੇ ਗਏ ਸਦੇ ਸੰਬੰਧੀ ਭਾਰਤੀ ਏਜੰਸੀਆਂ ਨੇ ਮੋਦੀ ਸਰਕਾਰ ਨੂੰ 5 ਹਜ਼ਾਰ ਵਿਦਿਆਰਥੀਆਂ ਦੇ ਦਿੱਲੀ ਆਉਣ ਦੀ ਰਿਪੋਰਟ ਦਿੱਤੀ ਸੀ। ਮੋਰਚੇ ਦੇ ਆਗੂ ਵੀ ਝਿਜਕਦੇ ਹੋਏ 50 ਹਜ਼ਾਰ ਦੀ ਗਿਣਤੀ ਦਾ ਅੰਦਾਜ਼ਾ ਲਾ ਰਹੇ ਸਨ ਪਰ ਦੇਸ਼ ਦੇ ਜ਼ਿਆਦਾ ਹਿੱਸਿਆਂ ਵਿੱਚੋਂ ਲੱਖਾਂ ਵਿਦਿਆਰਥੀਆਂ ਨੇ ਦਿੱਲੀ ਪਹੁੰਚ ਕੇ ਜਿੱਥੇ ਜੰਤਰ-ਮੰਤਰ ਦੇ ਸੰਘਰਸ਼ ਨੂੰ ਸੱਤਵੇਂ ਅਸਮਾਨ ਪਹੁੰਚਾ ਦਿੱਤਾ, ਉੱਥੇ ਨਾਲ ਹੀ ਮੋਦੀ ਸਰਕਾਰ ਦੀਆਂ ਚੂਲਾ ਹਿਲਾ ਦਿੱਤੀਆਂਦੇਸ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਸੀ ਕਿ ਦੇਸ਼ ਦੇ ਲੱਖਾਂ ਵਿਦਿਆਰਥੀਆਂ ਦਾ ਬਿਨਾਂ ਕੋਈ ਤੈਅ ਸ਼ੁਦਾ ਅਗਵਾਈ ਅਤੇ ਸਾਧਨਾਂ ਤੋਂ ਦਿੱਲੀ ਪਹੁੰਚਣਾ ਅਤੇ ਸ਼ਾਤਪੂਰਵਕ ਰਹਿੰਦਿਆਂ ਪਾਰਲੀਮੈਂਟ ਦੇ ਗੇਟਾਂ ’ਤੇ ਜਾ ਦਸਤਖਤ ਦੇਣੀ, ਜਿਸ ਦੌਰਾਨ ਸਰਕਾਰ ਦੇ ਸੈਨਿਕ ਬਲਾਂ ਨੂੰ ਪਾਰਲੀਮੈਂਟ ਦੇ ਗੇਟ ਬੰਦ ਕਰਨੇ ਪਏ ਅਤੇ ਮੋਦੀ ਦੀ ਕੈਬਨਿਟ ਨੂੰ ਪਿਛਲੇ ਦਰਵਾਜ਼ੇ ਨਿਕਲਣਾ ਪਿਆਇਸ ਘਟਨਾਕ੍ਰਮ ਤੋਂ ਬੁਖਲਾਏ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮ ’ਤੇ ਦਿੱਲੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਵਿਦਿਆਰਥੀਆਂ ’ਤੇ ਹਮਲਾ ਬੋਲਦਿਆਂ ਲਾਠੀਆਂ, ਪੈਲਿਟ ਗੰਨਾਂ ਅਤੇ ਅੰਧਾਧੁੰਦ ਟੀਅਰ ਗੈਸ ਦੇ ਗੋਲੇ ਸੁੱਟੇ ਗਏ ਅਤੇ ਵਿਦਿਆਰਥੀਆਂ ਦੇ ਪਿੱਛੇ ਦੌੜ ਦੌੜ ਕੇ ਉਨ੍ਹਾਂ ਨੂੰ ਕੁੱਟਿਆ ਗਿਆ। ਪੁਲਿਸ ਨੇ ਮੁਜਾਹਰਾਕਾਰੀ ਲੜਕੀਆਂ ਨਾਲ ਜੰਗਲੀ ਬਗਿਆੜਾ ਵਰਗਾ ਵਿਵਹਾਰ ਕੀਤਾ ਪਰ ਇਸਦੇ ਬਾਵਜੂਦ ਵਿਦਿਆਰਥੀਆਂ ਨੇ ਮੋਰਚਾ ਨਾ ਛੱਡਿਆ। ਇਹ ਵੀ ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰ ਸੀ ਕਿ ਕਾਂਗਰਸ ਪਾਰਟੀ ਨੇ ਵਿਦਿਆਰਥੀਆਂ ’ਤੇ ਹੋਏ ਜ਼ੁਲਮ ਵਿਰੁੱਧ ਆਪਣੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਦੀ ਰਹਾਇਸ ਦਾ ਘਿਰਾਓ ਕਰ ਲਿਆ

ਜੰਤਰ-ਮੰਤਰ ਵਿਖੇ ਘਿਨਾਉਣੇ ਜ਼ੁਲਮ ਦੀਆਂ ਫੈਲੀਆਂ ਖਬਰਾਂ ਦੇ ਬਾਵਜੂਦ, ਦੇਸ਼ ਭਰ ਦੇ ਵਿਦਿਆਰਥੀ ਡਰੇ ਨਹੀਂ ਸਗੋਂ ਵਿਦਿਆਰਥੀਆਂ ਦੀਆਂ ਵਹੀਰਾਂ ਜੰਤਰ-ਮੰਤਰ ਵਿੱਚ ਪਹੁੰਚਦੀਆਂ ਰਹੀਆਂ ਭਾਵੇਂ ਦਿੱਲੀ ਨੂੰ ਆਉਣ ਵਾਲੀਆਂ ਕਈ ਰੇਲਾਂ ਰੱਦ ਕਰਨ ਅਤੇ ਦਿੱਲੀ ਮੈਟਰੋ ਦੇ ਡੇਢ ਦਰਜਨ ਸਟੇਸ਼ਨਾਂ ਨੂੰ ਬੰਦ ਕਰਨ ਸਮੇਤ ਕੁਝ ਥਾਂਵਾਂ ’ਤੇ ਇੰਟਰਨੈੱਟ ਤੇ ਰੋਕਾਂ ਲਾਈਆਂ ਗਈਆਂ ਪਰ ਇਸਦੇ ਬਾਵਜੂਦ ਵੀ ਜੰਤਰ-ਮੰਤਰ ਵਿੱਚ ਭੀੜ ਵਧਦੀ ਗਈ ਸੀਦਿੱਲੀ ਹੀ ਨਹੀਂ, ਦੇਸ਼ ਦੇ ਹਜ਼ਾਰ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਸੜਕਾਂ ’ਤੇ ਉੱਤਰ ਆਏ ਸਨਦੇਸ਼ ਭਰ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਗੂੰਜਦੇ ਸੁਣੇ ਗਏ

ਦਸ਼ਸ ਵਿੱਚ ਇੱਕ ਇਤਿਹਾਸਕ ਸੰਘਰਸ਼ ਦਾ ਸਵਾਲ ਬਣਿਆ ਨੀਟ ਦਾ ਲੀਕ ਹੋਇਆ ਪੇਪਰ ਕੋਈ ਪਹਿਲੀ ਘਟਨਾ ਨਹੀਂ ਹੈ ਬਲਕਿ ਕਾਂਗਰਸ ਰਾਜ ਨੂੰ ਛੱਡ ਕੇ ਮੋਦੀ ਸਰਕਾਰ ਦੇ ਬੀਤੇ 12 ਸਾਲਾਂ ਵਿੱਚ ਵੱਡੇ ਵਡੇ ਇਮਤਿਹਾਨਾਂ ਦੇ 152 ਵਾਰ ਪੇਪਰ ਲੀਕ ਹੋਏ ਹਨਪਰ ਰਾਜਨੀਤਿਕ ਹਲਕਿਆਂ ਵਿੱਚ ਇਹ ਚਰਚਾ ਇੰਨੇ ਵੱਡੇ ਪੱਧਰ ’ਤੇ ਪਹਿਲੀ ਵਾਰ ਸਾਹਮਣੇ ਆਈ ਹੈ। ਖੱਬੇ ਪੱਖੀ ਵਿਦਿਆਰਥੀਆਂ ਅਤੇ ਨੌਜਵਾਨਾਂ ਜਥੇਬੰਦੀਆਂ ਨੇ ਵੀ ਇਸ ਸਵਾਲ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਹੋਵੇਗਾ, ਜਿਸ ਸਵਾਲ ਉੱਪਰ ਸਾਰੇ ਦੇਸ਼ ਦੇ ਵਿਦਿਆਰਥੀ ਮਰਨ ਮਰਵਾਉਣ ਦੀ ਭਾਵਨਾ ਨਾਲ ਸੜਕਾਂ ’ਤੇ ਉੱਤਰ ਆਏ ਅਤੇ ਉਨ੍ਹਾਂ ਦੇ ਗੁੱਸੇ ਨੇ ਮੋਦੀ ਸਰਕਾਰ ਨੂੰ ਚਣੇ ਚਬਾ ਦਿੱਤੇਪੇਪਰ ਲੀਕ ਦਾ ਅਰਥ ਸਿੱਖਿਆ ਖੇਤਰ ਵਿੱਚ ਲੁਕੇ ਹੋਏ ਵੱਡੇ ਵੱਡੇ ਸਕੈਂਡਲ ਹਨ, ਜਿਹੜੇ ਸਕੈਂਡਲ ਰਾਜਨੀਤੀਵਾਨਾਂ ਦੀ ਭਾਈਵਾਲੀ ਤੋਂ ਬਿਨਾਂ ਹੋ ਹੀ ਨਹੀਂ ਸਕਦੇਲੀਕ ਹੋਏ ਪੇਪਰ ਪੰਦਰਾਂ, ਵੀਹ, ਪੰਜਾਹ ਲੱਖ ਵਿੱਚ ਕਰੋੜ ਪਤੀ ਪਰਿਵਾਰਾਂ ਨੂੰ ਵੇਚੇ ਜਾਂਦੇ ਹਨਨਤੀਜੇ ਵਜੋਂ ਡਾਕਟਰਾਂ, ਆਈ ਏ ਐੱਸ, ਆਈ ਪੀ.ਐੱਸ ਅਤੇ ਪੀ ਸੀ ਐੱਸ ਅਫਸਰਾਂ ਦੇ ਪੁੱਤਰ ਹੀ ਉਨ੍ਹਾਂ ਕੁਰਸੀਆਂ ’ਤੇ ਬੈਠਦੇ ਹਨ ਅਤੇ ਆਮ ਘਰਾਂ ਦੇ ਨੌਜਵਾਨ ਕਿਸਮਤ ਦੇ ਮਾਰੇ ਕਹਿ ਕੇ ਖੁਦਕੁਸ਼ੀਆਂ ਵਲ ਧੱਕ ਦਿੱਤੇ ਜਾਂਦੇ ਹਨ ਤੇ ਇਸ ਲਾਣੇ ਦਾ ਹੀ ਅਖਾਣ ਹੈ ਕਿ ਘਾਈਆਂ ਦੇ ਪੁਤਾਂ ਨੇ ਘਾਹ ਹੀ ਖੋਤਣਾ ਹੁੰਦਾ ਹੈ

ਇਹ ਕਹਿਣਾ ਕਿ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਨਾਲ ਇਸ ਸਿਸਟਮ ਵਿੱਚ ਕੁਝ ਬਦਲਣ ਵਾਲਾ ਨਹੀਂ, ਬਿਲਕੁਲ ਗਲਤ ਹੈ। ਕਿਸੇ ਵੀ ਇਨਕਲਾਬ ਦਾ ਰਸਤਾ ਸਿੱਧਾ ਸਪਾਟ ਨਹੀਂ ਹੁੰਦਾ, ਉਸਦੀ ਸ਼ੁਰੂਆਤ ਉਤਸ਼ਾਹੀ ਘਟਨਾਵਾਂ ਹੀ ਕਰਦੀਆਂ ਹਨਇਸ ਜਿੱਤ ਨੇ ਦੇਸ਼ ਦੇ ਨੌਜਵਾਨਾਂ ਅਤੇ ਦੇਸ਼ ਦੀ ਜਨਤਾ ਨੂੰ ਬਾਖੂਬੀ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਮੋਦੀ, ਸ਼ਾਹ ਅਤੇ ਧਰਮਿੰਦਰ ਆਦਿ ਵਿਅਕਤੀ ਮਹਾਨ ਨਹੀਂ ਹੁੰਦੇ, ਲੋਕ ਮਹਾਨ ਹੁੰਦੇ ਹਨ। ਲੋਕ ਸਰਕਾਰਾਂ ਬਣਾਉਣ ਤੋਂ ਬਾਅਦ ਬਦਲਣ ਦੀ ਵੀ ਸ਼ਕਤੀ ਰੱਖਦੇ ਹਨਇਸ ਜਿੱਤ ਨੇ ਇਹ ਵੀ ਦਰਸਾਇਆ ਹੈ ਕਿ ਭਾਜਪਾ-ਆਰ ਐੱਸ ਐੱਸ ਐੱਸ ਦੇ ਫਾਸ਼ੀਵਾਦੀ ਰਸਤੇ ਨੂੰ ਰੋਕਣ ਲਈ ਸਾਂਝੇ ਸੰਘਰਸ਼ ਹੀ ਕੰਧ ਬਣ ਸਕਦੇ ਹਨਇਸ ਸੰਘਰਸ਼ ਦੀ ਸਭ ਤੋਂ ਅਹਿਮ ਪ੍ਰਾਪਤੀ ਭਾਜਪਾ-ਆਰ ਐੱਸ ਐੱਸ ਦੇ ਹਿੰਦੂਤਵਵਾਦੀ ਏਜੰਡੇ ਦੀ ਫੂਕ ਕੱਢਣਾ ਹੈ ਅਤੇ ਇਹ ਸਾਬਤ ਕਰਨਾ ਹੈ ਕਿ ਅਸੀਂ ਸਭ ਧਰਮਾਂ ਦੇ ਲੋਕ ਇੱਕ ਹਾਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਗੁਰਮੀਤ ਸਿੰਘ ਬਖਤਪੁਰਾ

ਗੁਰਮੀਤ ਸਿੰਘ ਬਖਤਪੁਰਾ

WhatsApp: (91 - 98142 - 90163)
Email: (gurmeet.bakhatpura@gmail.com)