BarjinderKBisrao7ਹਰ ਮਨੁੱਖ ਨੂੰ ਆਪਣੇ ਦਿਮਾਗ ਵਿੱਚ ਇਹ ਗੱਲ ਜ਼ਰੂਰ ਬਿਠਾ ਲੈਣੀ ਚਾਹੀਦੀ ਹੈ ਕਿ ਉਹ ...
(23 ਮਈ 2026)


ਅੱਜ ਵਿਗਿਆਨ ਤਰੱਕੀਆਂ ਦੀ ਸਿਖਰਾਂ ਨੂੰ ਛੂਹ ਰਿਹਾ ਹੈ
, ਦੁਨੀਆਂ ਵਿੱਚ ਨਵੀਨੀਕਰਨ ਹੋ ਰਿਹਾ ਹੈ। ਸੁਖ ਸਹੂਲਤਾਂ ਦੇ ਭੰਡਾਰ ਲੱਗੇ ਹੋਏ ਹਨ, ਐਸ਼ੋ ਇਸ਼ਰਤ ਦੀ ਹਰ ਸ਼ੈਅ ਮੌਜੂਦ ਹੈ ਪਰ ਫਿਰ ਵੀ ਮਨੁੱਖ ਦੁਖੀ ਹੈ, ਮਾਨਸਿਕ ਤਣਾਓ ਵਿੱਚ ਹੈ, ਹਰ ਸਮੇਂ ਅੰਦਰੋਂ ਅੰਦਰ ਘੁਲਦਾ ਰਹਿੰਦਾ ਹੈ ਤੇ ਆਪਣੇ ਆਪ ਨਾਲ ਲੜਦਾ ਰਹਿੰਦਾ ਹੈਇਸ ਤੋਂ ਉਲਟ ਜੇ ਅੱਧੀ ਕੁ ਸਦੀ ਪਿਛਾਂਹ ਨੂੰ ਝਾਤੀ ਮਾਰੀਏ ਤਾਂ ਮਨੁੱਖ ਦੀ ਜ਼ਿੰਦਗੀ ਵਿੱਚੋਂ ਅੱਜ ਵਾਲੀਆਂ ਸਾਰੀਆਂ ਐਸ਼ੋ ਇਸ਼ਰਤ ਦੀਆਂ ਚੀਜ਼ਾਂ ਅਤੇ ਸੁੱਖ ਸਾਧਨ ਮਨਫੀ ਹੋ ਜਾਣਗੇ ਪਰ ਮਨੁੱਖ ਦੀ ਮਾਨਸਿਕ ਖੁਸ਼ੀ ਅੱਜ ਨਾਲੋਂ ਕਈ ਗੁਣਾ ਵੱਧ ਨਜ਼ਰ ਆਵੇਗੀਉਦੋਂ ਦਾ ਮਨੁੱਖ ਮਿਹਨਤਕਸ਼, ਗਰਮੀਆਂ ਦੀਆਂ ਧੁੱਪਾਂ, ਸਰਦੀਆਂ ਦੀਆਂ ਠੰਢਾਂ ਵਿੱਚ ਪੈਦਲ ਤੁਰ ਕੇ, ਵਾਣ ਵਾਲੇ ਘਰੋੜੇ ਮੰਜਿਆਂ ਉੱਤੇ ਸੌਂ ਕੇ ਵੀ ਅਨੰਦਮਈ ਨੀਂਦ ਲੈਂਦਾ ਨਜ਼ਰ ਆਵੇਗਾਅੱਜ ਘਰ ਵਿੱਚ ਏਸੀਆਂ ਦੀ ਠੰਢਕ ਵੀ ਮਨੁੱਖ ਦਿਮਾਗ ਨੂੰ ਸ਼ਾਂਤ ਨਹੀਂ ਕਰ ਰਹੀ, ਵਾਹਨਾਂ ਦੀ ਸਵਾਰੀ ਕਰਕੇ ਵੀ ਉਹ ਮੀਲਾਂ ਤੁਰਨ ਵਾਲੇ ਵਿਅਕਤੀਆਂ ਤੋਂ ਵੱਧ ਅੱਕਿਆ ਅਤੇ ਥੱਕਿਆ ਹੋਇਆ ਨਜ਼ਰ ਆਉਂਦਾ ਹੈਉਸ ਅੰਦਰ ਨਮੋਸ਼ੀ ਹੈ, ਉਸ ਅੰਦਰ ਅਸੰਤੁਸ਼ਟਤਾ ਹੈ, ਉਸ ਅੰਦਰ ਸਾੜਾ ਹੈ ਕਿਉਂਕਿ ਉਸ ਅੰਦਰ ਸਿਰਫ ਨਿੱਜਤਾ ਹੈ ਜਿਸ ਕਰਕੇ ਉਸਦੀ ਸੋਚ ਦਾ ਦਾਇਰਾ ਸੁੰਗੜ ਗਿਆ ਹੈ ਉਸਦੀ ਸੋਚ ਉਸ ਨੂੰ ਆਪਣੇ ਤੋਂ ਉੱਪਰ ਕੁਝ ਹੋਰ ਸੋਚਣ ਹੀ ਨਹੀਂ ਦਿੰਦੀ। ਉਸਦੀ ਸੋਚ ਨੇ ਹੀ ਉਸਦੇ ਮਨ ਅੰਦਰ ਕਲੇਸ਼ ਪਾਇਆ ਹੋਇਆ ਹੈ, ਜਿਸ ਕਰਕੇ ਉਹ ਆਪਣੇ ਆਪ ਨਾਲ ਹੀ ਲੜਦਾ ਰਹਿੰਦਾ ਹੈ

ਅੱਜ ਦਾ ਮਨੁੱਖ ਆਪਣੀ ਗਰੀਬੀ ਤੋਂ ਘੱਟ ਦੁਖੀ ਹੈ ਪਰ ਦੂਜਿਆਂ ਦੀ ਅਮੀਰੀ ਉਸ ਨੂੰ ਬਹੁਤ ਸਤਾ ਰਹੀ ਹੈਆਪਣੀ ਔਲਾਦ ਦੇ ਭਵਿੱਖ ਦੀ ਚਿੰਤਾ ਨਾਲੋਂ ਜ਼ਿਆਦਾ ਦੂਜਿਆਂ ਦੀ ਔਲਾਦ ਦੀ ਤਰੱਕੀ ਦਾ ਸਾੜਾ ਵੱਧ ਹੈਆਪਣੇ ਘਰ ਦੀ ਛੱਤ ਦਾ ਅਨੰਦ ਲੈਣ ਦੀ ਬਜਾਏ ਦੂਜਿਆਂ ਦੀਆਂ ਕੋਠੀਆਂ ਉਸਦੀ ਸੋਚ ਦੇ ਰਸਤੇ ਘੇਰ ਕੇ ਖੜ੍ਹੀਆਂ ਹਨਉਹ ਦੂਜਿਆਂ ਦੀ ਜਿੱਤ ਨੂੰ ਆਪਣੀ ਹਾਰ ਮੰਨਣ ਲੱਗ ਪਿਆ ਹੈ। ਦੂਜਿਆਂ ਦੀ ਖੁਸ਼ੀ ਉਸ ਅੰਦਰ ਉਦਾਸੀ ਪੈਦਾ ਕਰਦੀ ਹੈਗੱਲ ਕੀ, ਅੱਜ ਮਨੁੱਖ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ ਸੋਚ ਪੱਖੋਂ ਗਰੀਬ ਹੋ ਗਿਆ ਹੈਪ੍ਰਗਤੀ ਦੇ ਨਾਂ ’ਤੇ ਉਸਦੇ ਹਿੱਸੇ ਸਿਰਫ ਮਾਨਸਿਕ ਉਲਝਣਾਂ ਹੀ ਆਈਆਂ ਹਨਅੱਜ ਮਨੁੱਖ ਆਪਣੇ ਆਪ ਨਾਲ ਲੜਦਾ ਹੋਇਆ ਮਾਨਸਿਕ ਤੌਰ ’ਤੇ ਐਨਾ ਕਮਜ਼ੋਰ ਹੋ ਜਾਂਦਾ ਹੈ ਕਿ ਉਸ ਨੂੰ ਰਿਸ਼ਤਿਆਂ ਦੀ ਕਦਰ ਭੁੱਲ ਜਾਂਦੀ ਹੈ। ਆਪਣੀ ਅਨਮੋਲ ਜ਼ਿੰਦਗੀ ਦੀ ਕੀਮਤ ਨਜ਼ਰ ਨਹੀਂ ਆਉਂਦੀ। ਆਪਣੀ ਜ਼ਿੰਦਗੀ ਦੇ ਮਕਸਦ ਭੁੱਲ ਜਾਂਦਾ ਹੈ ਤੇ ਅਚਾਨਕ ਹੀ ਕਈ ਤਰ੍ਹਾਂ ਦੇ ਭਿਆਨਕ ਕਦਮ ਉਠਾ ਬੈਠਦਾ ਹੈ ਉਦਾਹਰਨ ਵਜੋਂ ਇੱਕ ਬਾਪ ਨੇ ਆਪਣੇ ਤਿੰਨ ਸਾਲ ਦੇ ਇਕਲੌਤੇ ਪੁੱਤਰ ਨੂੰ ਇਸ ਲਈ ਮਾਰ ਦਿੱਤਾ ਕਿ ਉਹ ਵੀ ਕਿਤੇ ਵੱਡਾ ਹੋ ਕੇ ਉਸ ਵਾਂਗ ਦਿਹਾੜੀਦਾਰ ਨਾ ਬਣ ਜਾਵੇ। ਇਹ ਉਸਦੇ ਦਿਮਾਗ ਅੰਦਰ ਚਲਦੀਆਂ ਸੋਚਾਂ ਦੀ ਲੜਾਈ ਦਾ ਹੀ ਤਾਂ ਨਤੀਜਾ ਸੀਜੇ ਕਿਤੇ ਉਹ ਆਪਣੀ ਪਤਨੀ ਨਾਲ ਇਸ ਬਾਰੇ ਗੱਲ ਕਰਦਾ ਤਾਂ ਹੋ ਸਕਦਾ ਉਹ ਉਸ ਨੂੰ ਹੌਸਲਾ ਦਿੰਦੀ ਕਿ ਉਹ ਉਸ ਨੂੰ ਪੜ੍ਹਾ ਲਿਖਾ ਕੇ ਉਸਦਾ ਭਵਿੱਖ ਉਸਾਰਨਗੇ ਤਾਂ ਉਸਦੀ ਆਪਣੀ ਦਿਮਾਗੀ ਲੜਾਈ ਖਤਮ ਹੋ ਕੇ ਸਕਾਰਾਤਮਕ ਸੋਚ ਪੈਦਾ ਹੁੰਦੀਇੱਕ ਮਾਂ-ਬਾਪ ਨੇ ਤਿੰਨ ਸਾਲ ਦੀ ਆਪਣੀ ਧੀ ਦੀ ਬਿਮਾਰੀ ਤੋਂ ਦੁਖੀ ਹੋ ਕੇ ਧੀ ਸਮੇਤ ਆਤਮਹੱਤਿਆ ਕਰ ਲਈ। ਡਟ ਕੇ ਹਿੰਮਤ ਨਾਲ ਮੁਸੀਬਤ ਦਾ ਸਾਹਮਣਾ ਕਰਕੇ ਬੱਚੇ ਦਾ ਇਲਾਜ ਕਰਵਾਉਣ ਦੀ ਥਾਂ ਆਤਮਹੱਤਿਆ ਦਾ ਰਾਹ ਚੁਣਨਾ ਕਿੰਨੀ ਵੱਡੀ ਕਾਇਰਤਾ ਹੈਇਸੇ ਤਰ੍ਹਾਂ ਔਲਾਦ ਦੁਆਰਾ ਮਾਪਿਆਂ ਨੂੰ ਮਾਰ ਦੇਣਾ, ਭਾਈ ਭੈਣ ਨੂੰ ਜਾਂ ਭੈਣ ਭਰਾ ਨੂੰ ਜਾਂ ਫਿਰ ਇਸ ਤੋਂ ਵੀ ਵੱਧ ਦੂਜਿਆਂ ਨੂੰ ਮੁਸੀਬਤ ਵਿੱਚ ਪਾਉਣ ਖਾਤਰ ਕਿਸੇ ਦਾ ਵੀ ਨਾਂ ਲੈ ਕੇ ਆਤਮਹੱਤਿਆ ਕਰ ਲੈਣਾਇਹ ਸਭ ਖੁਦ ਨਾਲ ਲੜਨ ਦੇ ਨਤੀਜੇ ਹੀ ਤਾਂ ਨਿਕਲਦੇ ਹਨ

ਜਦੋਂ ਮਨੁੱਖ ਅੰਦਰ ਆਲੇ ਦੁਆਲੇ ਦੇ ਵਾਤਾਵਰਣ ਨੂੰ ਦੇਖ ਕੇ ਉਸ ਵਿੱਚੋਂ ਪੈਦਾ ਹੋਈਆਂ ਮਨ ਦੇ ਅੰਦਰ ਵਾਲੀਆਂ ਸੋਚਾਂ ਨੂੰ ਉਹ ਨਕਾਰਾਤਮਕ ਢੰਗ ਨਾਲ ਲੈਕੇ ਸੋਚਦਾ ਹੈ ਤਾਂ ਉਸ ਅੰਦਰ ਇਹ ਵਾਵਰੋਲਿਆਂ ਵਾਂਗ ਕੰਮ ਕਰਦੀਆਂ ਹਨਵਾਵਰੋਲੇ ਤਾਂ ਫਿਰ ਤਬਾਹੀ ਹੀ ਮਚਾਉਂਦੇ ਹਨ ਚਾਹੇ ਉਹ ਸੋਚਾਂ ਵਾਲੇ ਵਾਵਰੋਲੇ ਹੀ ਕਿਉਂ ਨਾ ਹੋਣ

ਸਾਡੇ ਅੰਦਰ ਇਹ ਨਕਾਰਾਤਮਕ ਸੋਚ ਪੈਦਾ ਹੀ ਕਿਉਂ ਹੁੰਦੀ ਹੈ? ਅੱਜ ਮਨੁੱਖ ਦੇ ਦਿਮਾਗ ਉੱਪਰ ਪਦਾਰਥਵਾਦੀ ਸੋਚ ਭਾਰੂ ਹੋਣ ਕਰਕੇ ਉਹ ਆਪਣੇ ਜਾਣ ਪਛਾਣ ਵਾਲਿਆਂ ਨਾਲ ਸਮਾਜਿਕ ਅਤੇ ਆਰਥਿਕ ਬਰਾਬਰੀ ਦੀ ਖਾਤਰ ਆਪਣੇ ਮਨ ਦੇ ਸੁੱਖ ਚੈਨ ਖੋ ਬੈਠਦਾ ਹੈ ਉਸਦੀ ਸੋਚ ਉੱਤੇ ਆਪਣੇ ਆਪ ਨੂੰ ਅਤੇ ਸਟੇਟਸ ਸਿੰਬਲਨੂੰ ਦੁਨੀਆਂ ਸਾਹਮਣੇ ਉੱਚਾ ਦਿਖਾਉਣ ਦੀ ਹੋੜ ਨੇ ਕਬਜ਼ਾ ਕਰ ਲਿਆ ਹੈ, ਜਿਸ ਕਰਕੇ ਉਹ ਦੁਖੀ ਹੈ ਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਪਿਆ ਹੈਇਸ ਪਰੇਸ਼ਾਨੀ ਦਾ ਹੱਲ ਵੀ ਉਸ ਕੋਲ ਹੀ ਹੈਇਸ ਲਈ ਉਸ ਨੂੰ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਸਦੀ ਸੋਚਾਂ ਵਾਲੀ ਖਿੱਚੋਤਾਣ ਖਤਮ ਹੋ ਸਕੇ

ਗੁਰੂ ਨਾਨਕ ਦੇਵ ਜੀ ਦਾ ਮਹਾਂ ਵਾਕ, “ਮਨ ਜੀਤੇ ਜਗਜੀਤਦਾ ਸਿਧਾਂਤ ਵੀ ਤਾਂ ਮਨ ਦੀ ਸ਼ਕਤੀ ਦਾ ਭਾਵ ਹੀ ਦਰਸਾਉਂਦਾ ਹੈਇਸ ਵਿੱਚ ਗੁਰੂ ਸਾਹਿਬ ਨੇ ਇਹੀ ਦੱਸਿਆ ਹੈ ਕਿ ਮਨੁੱਖ ਆਪਣੇ ਮਨ ’ਤੇ ਕਾਬੂ ਪਾ ਕੇ ਹੀ ਸਾਰੇ ਸੰਸਾਰ ਨੂੰ ਜਿੱਤ ਲੈਣ ਦੇ ਸਮਰੱਥ ਹੋ ਸਕਦਾ ਹੈਇਸਦੇ ਲਈ ਮਨੁੱਖ ਨੂੰ ਆਪਣੀ ਸੋਚ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈਉਸ ਨੂੰ ਆਪਣੀ ਸੋਚ ਨੂੰ ਆਪਣੇ ਵੱਸ ਵਿੱਚ ਕਰਨਾ ਪਵੇਗਾ ਨਾ ਕਿ ਖੁਦ ਨੂੰ ਸੋਚ ਦੇ ਵੱਸ ਕਰੇਇਹ ਛੋਟੀ ਜਿਹੀ ਗੱਲ ਬਹੁਤ ਵੱਡੇ ਸਕਾਰਾਤਮਕ ਨਤੀਜੇ ਦੇ ਸਕਦੀ ਹੈਮਨੁੱਖ ਨੂੰ ਆਪਣੀ ਸੋਚ ਨੂੰ ਬਦਲਣ ਲਈ ਹਰ ਵੇਲੇ ਆਪਣੀ ਸੋਚ ਵੱਲ ਧਿਆਨ ਦੇਣਾ ਪਵੇਗਾਜਦੋਂ ਵੀ ਮਨੁੱਖ ਦੀ ਸੋਚ ਵਿੱਚ ਕ੍ਰੋਧ, ਈਰਖਾ, ਵੈਰ-ਵਿਰੋਧ ਜਾਂ ਫਿਰ ਬਦਲੇ ਦੀ ਭਾਵਨਾ ਉਤਪੰਨ ਹੋਣ ਲੱਗੇ, ਉਸੇ ਸਮੇਂ ਆਪਣੀ ਸੋਚ ਨੂੰ ਉੱਧਰੋਂ ਹਟਾ ਕੇ ਕਿਸੇ ਚੰਗੇ ਕੰਮ ਜਾਂ ਮਕਸਦ ਵੱਲ ਲੈ ਕੇ ਜਾਵੇਉਸ ਉੱਤੇ ਕੰਮ ਕਰਨਾ ਸ਼ੁਰੂ ਕਰੇਮਨ ਵਿੱਚ ਆਈਆਂ ਬੁਰੀਆਂ ਸੋਚਾਂ ਨੂੰ ਵਾਰ ਵਾਰ ਸੋਚ ਕੇ ਲੱਕੜੀ ਦੇ ਘੁਣ ਵਾਂਗ ਵਧਣ ਤੋਂ ਰੋਕਿਆ ਜਾਵੇਜਿਹੜੀਆਂ ਗੱਲਾਂ ਜਾਂ ਵਿਅਕਤੀ ਮਨ ਅੰਦਰ ਕ੍ਰੋਧ ਪੈਦਾ ਕਰਨ, ਉਹਨਾਂ ਬਾਰੇ ਸੋਚਣਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ

ਹਰ ਮਨੁੱਖ ਨੂੰ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਕਿਸੇ ਤੋਂ ਘੱਟ ਜਾਂ ਘਟੀਆ ਨਹੀਂ ਸਮਝਣਾ ਚਾਹੀਦਾਜੇ ਆਰਥਿਕ ਤੌਰ ’ਤੇ ਸਥਿਤੀ ਮਜ਼ਬੂਤ ਨਹੀਂ ਤਾਂ ਵਿਚਾਰਕ ਤੌਰ ’ਤੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਕਰੋ ਕਿ ਹਰ ਕੋਈ ਤੁਹਾਡੇ ਵਿਚਾਰਾਂ ਦਾ ਕਾਇਲ ਹੋ ਜਾਵੇਆਪਣੀ ਬੁੱਧੀ ਦੀ ਪ੍ਰਸ਼ੰਸਾ ਕਿਸੇ ਅਮੀਰੀ ਤੋਂ ਘੱਟ ਨਹੀਂ ਹੁੰਦੀਜਿਹੜੇ ਲੋਕ ਹਮਦਰਦ ਬਣ ਕੇ ਕਮਜ਼ੋਰੀ ਨੂੰ ਵਾਰ ਵਾਰ ਸਾਹਮਣੇ ਲਿਆ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਤੋਂ ਕਿਨਾਰਾ ਕੀਤਾ ਹੀ ਠੀਕ ਹੁੰਦਾ ਹੈ। ਹਰ ਮਨੁੱਖ ਨੂੰ ਆਪਣੇ ਦਿਮਾਗ ਵਿੱਚ ਇਹ ਗੱਲ ਜ਼ਰੂਰ ਬਿਠਾ ਲੈਣੀ ਚਾਹੀਦੀ ਹੈ ਕਿ ਉਹ ਇੱਕ ਇਨਸਾਨ ਬਣ ਕੇ ਧਰਤੀ ’ਤੇ ਆਇਆ ਹੈ ਤਾਂ ਇਸ ਤੋਂ ਵੱਡੀ ਅਮੀਰੀ ਹੋਰ ਕੀ ਹੋ ਸਕਦੀ ਹੈਜੇ ਮਨੁੱਖ ਆਪਣਿਆਂ ਨਾਲ ਪਿਆਰ ਅਤੇ ਸਤਿਕਾਰ ਵਧਾਉਣ ਦੀ ਕੋਸ਼ਿਸ਼ ਕਰੇਗਾ, ਆਪਣੇ ਦੁੱਖ ਸੁੱਖ ਸਾਂਝੇ ਕਰਨ ਦੀ ਆਦਤ ਪਾਵੇਗਾ, ਦੂਜਿਆਂ ਦੇ ਦੁੱਖਾਂ ਨੂੰ ਵੰਡਾ ਕੇ ਖੁਸ਼ੀ ਹਾਸਲ ਕਰੇਗਾ, ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ੀ ਮਨਾਉਣ ਲੱਗ ਪਵੇਗਾ, ਰਾਤੋ ਰਾਤ ਸਫਲਤਾ ਹਾਸਲ ਕਰਨ ਦੀ ਬਜਾਏ ਸਹਿਜ ਪਕੇ ਸੋ ਮੀਠਾ ਹੋਇਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਏਗਾ ਤਾਂ ਉਹ ਖੁਦ ਨਾਲ ਲੜਨਾ ਛੱਡ ਕੇ ਇੱਕ ਖੁਸ਼ਹਾਲ ਜੀਵਨ ਬਤੀਤ ਕਰਨ ਦੇ ਸਮਰੱਥ ਹੋ ਜਾਵੇਗਾਇਸ ਤਰ੍ਹਾਂ ਕਰਨ ਲਈ ਆਪਣੀ ਨਕਾਰਾਤਮਿਕ ਸੋਚ ਨੂੰ ਵਾਰ ਵਾਰ ਦੂਰ ਭਜਾ ਕੇ ਸਕਾਰਾਤਮਕ ਸੋਚ ਮਨ ਵਿੱਚ ਪੈਦਾ ਕਰਨੀ ਪਵੇਗੀ। ਬਿਲਕੁਲ ਉਸੇ ਤਰ੍ਹਾਂ, ਜਿਵੇਂ ਇੱਕ ਗਾਰੇ ਨਾਲ ਭਰੇ ਕੱਚ ਦੇ ਗਿਲਾਸ ਨੂੰ ਵਗਦੇ ਸਾਫ ਪਾਣੀ ਦੀ ਟੂਟੀ ਹੇਠ ਰੱਖ ਦਿਓਂਗੇ ਤਾਂ ਕੁਝ ਮਿੰਟਾਂ ਵਿੱਚ ਉਸ ਵਿੱਚੋਂ ਗਾਰਾ ਨਿਕਲ ਜਾਵੇਗਾ ਤੇ ਗਲਾਸ ਸਾਫ ਪਾਣੀ ਨਾਲ ਭਰਿਆ ਨਜ਼ਰ ਆਵੇਗਾਆਪਣੇ ਮੈਲੇ ਵਿਚਾਰਾਂ ਉੱਪਰ ਆਪਣੀ ਸਕਾਰਾਤਮਕ ਸੋਚ ਐਨੀ ਭਾਰੂ ਕਰ ਦੇਵੋ ਕਿ ਤੁਹਾਡੇ ਮਨ ਦੇ ਮੈਲੇ ਵਿਚਾਰਾਂ ਦੀ ਲੜਾਈ ਖਤਮ ਹੋ ਕੇ ਚੰਗੀ ਸੋਚ ਦੇ ਧਾਰਨੀ ਬਣ ਜਾਓ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਬਰਜਿੰਦਰ ਕੌਰ ਬਿਸਰਾਓ

ਬਰਜਿੰਦਰ ਕੌਰ ਬਿਸਰਾਓ

Phone: (91 - 99889 - 01324)
Email: (ppreet327@gmail.com)

More articles from this author