BarjinderKBisrao7ਅੱਜ ਕੱਲ੍ਹ ਸਾਡੇ ਰਿਸ਼ਤਿਆਂਸੱਭਿਆਚਾਰ ਅਤੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਨੂੰ ...
(16 ਮਾਰਚ 2026)


ਇੱਕੀਵੀਂ ਸਦੀ ਵਿੱਚ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ
ਬੱਸ ਮਨੁੱਖ ਦੀ ਜੇਬ ਭਰੀ ਹੋਣੀ ਚਾਹੀਦੀ ਹੈ, ਚਾਹੇ ਘਰ ਬੈਠੇ ਬਿਠਾਏ ਦੁਨੀਆ ਦੀ ਹਰ ਸੁੱਖ ਸਹੂਲਤ ਖਰੀਦ ਲਵੋਜਿਹੋ ਜਿਹਾ ਜੀਵਨ ਅੱਜ ਦਾ ਸਧਾਰਨ ਮਨੁੱਖ ਬਤੀਤ ਕਰਦਾ ਹੈ, ਇਹੋ ਜਿਹਾ ਜੀਵਨ ਤਾਂ ਪੁਰਾਣੇ ਰਾਜਿਆਂ ਮਹਾਰਾਜਿਆਂ ਨੇ ਵੀ ਨਹੀਂ ਬਿਤਾਇਆ ਹੋਣਾਅੱਜ ਦੇ ਮਨੁੱਖ ਦੇ ਘਰ ਰੋਟੀ ਪੱਕੇ ਜਾਂ ਨਾ ਪੱਕੇ ਪਰ ਕੋਲ ਮਹਿੰਗਾ ਮੋਬਾਇਲ ਫੋਨ ਜ਼ਰੂਰ ਹੋਣਾ ਚਾਹੀਦਾ ਹੈਮੋ‌ਬਾਈਲ ਫੋਨ ਅੱਜ ਕੱਲ੍ਹ ਹਰ ਵਿਅਕਤੀ ਦੀ ਜੀਵਨਸ਼ੈਲੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ ਕਿਉਂਕਿ ਇਸਦੀ ਵਰਤੋਂ ਸਿਰਫ ਸਕੇ ਸਬੰਧੀਆਂ ਨਾਲ ਗੱਲਬਾਤ ਕਰਨ ਲਈ ਹੀ ਨਹੀਂ ਕੀਤੀ ਜਾਂਦੀ ਬਲਕਿ ਉਸਦੀ ਕੀਮਤ ਤੋਂ ਕਿਸੇ ਵੀ ਵਿਅਕਤੀ ਦੀ ਅਮੀਰੀ ਜਾਂ ਗ਼ਰੀਬੀ ਨੂੰ ਵੀ ਮਾਪਿਆ ਜਾਂਦਾ ਹੈਹੱਥ ਵਿੱਚ ਜਿੰਨਾ ਮਹਿੰਗਾ ਫੋਨ, ਓਨਾ ਅਮੀਰ ਵਿਅਕਤੀ, ਚਾਹੇ ਪੱਲੇ ਧੇਲਾ ਨਾ ਹੋਵੇਕਿਤੇ ਕੋਈ ਹਮਾਤੜ ਵਿਚਾਰਾ ਹੱਥ ਵਿੱਚ ਨਿੱਕਾ ਜਿਹਾ ਫੋਨ ਫੜ ਕੇ ਚਹੁੰ ਬੰਦਿਆਂ ਵਿੱਚ ਖੜ੍ਹ ਜਾਵੇ, ਉਸ ਵੱਲ ਨੂੰ ਲੋਕ ਇੰਝ ਘਿਰਣਾ ਦੀ ਨਿਗਾਹ ਨਾਲ ਦੇਖਦੇ ਹਨ ਜਿਵੇਂ ਕਿਤੇ ਉਸ ਤੋਂ ਕੋਈ ਅਪਰਾਧ ਹੋ ਗਿਆ ਹੋਵੇ ਜਾਂ ਫਿਰ ਛੂਤ ਦੀ ਬਿਮਾਰੀ ਨਾਲ ਗ੍ਰਸਤ ਹੋਵੇ

ਪਹਿਲਾਂ ਪਹਿਲ ਸੈਲਫੀ ਲੈਣ ਦਾ ਰਿਵਾਜ਼ ਚੱਲਿਆ ਸੀ ਪ੍ਰੰਤੂ ਅੱਜ ਕੱਲ੍ਹ ਲੋਕ ਆਪਣਾ ਮੋਬਾਇਲ ਫੋਨ ਦਿਖਾਉਣ ਲਈ ਸ਼ੀਸ਼ੇ ਅੱਗੇ ਖਲੋ ਕੇ ਸੈਲਫੀ ਲੈਣ ਲੱਗ ਪਏ ਹਨਪਹਿਲਾਂ ਤਾਂ ਜਦੋਂ ਮਹਿੰਗਾ ਮੋਬਾਇਲ ਫੋਨ ਖਰੀਦ ਕੇ ਲਿਆਂਦਾ ਜਾਂਦਾ ਹੈ ਤਾਂ ਸੋਸ਼ਲ ਮੀਡੀਆ ’ਤੇ ਦਿਖਾ ਕੇ ਉਸਦੀ ਬਿਲਕੁਲ ਉਸੇ ਤਰ੍ਹਾਂ ਪ੍ਰਦਰਸ਼ਨੀ ਲਾਈ ਜਾਂਦੀ ਹੈ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਧੀ ਦੇ ਦਾਜ ਜਾਂ ਸ਼ੂਸ਼ਕ ਵਿੱਚ ਦੇਣ ਵਾਲੀਆਂ ਚੀਜ਼ਾਂ ਨੂੰ ਮੰਜੇ ’ਤੇ ਸਜ਼ਾ ਕੇ ਸ਼ਰੀਕੇ ਕਬੀਲੇ ਨੂੰ ਸੱਦ ਕੇ ਦਿਖਾਇਆ ਜਾਂਦਾ ਸੀ ਬੱਸ ਥੋੜ੍ਹਾ ਜਿਹਾ ਅੰਦਾਜ਼ ਵੱਖਰਾ ਹੋ ਗਿਆ ਹੈਉਸ ਨੂੰ ਖ਼ਾਸ ਅੰਦਾਜ਼ ਵਿੱਚ ਰੱਖ ਕੇ, ਉਸਦੇ ਡੱਬੇ ਦੀ ਫੋਟੋ, ਫਿਰ ਡੱਬੇ ਵਿੱਚੋਂ ਕੱਢਣ ਦੀ ਫੋਟੋ ਅਤੇ ਫਿਰ ਜੇ ਕਿਸੇ ਤੋਂ ਉਪਹਾਰ ਮਿਲਿਆ ਹੋਵੇ ਤਾਂ ਉਸ ਬਾਰੇ ਦੱਸਿਆ ਜਾਂਦਾ ਹੈ ਤੇ ਵਧੀਆ ਜਿਹੀ ਰੀਲ ਬਣਾਈ ਜਾਂਦੀ ਹੈਫਿਰ ਸਾਰੇ ਦੋਸਤਾਂ-ਮਿੱਤਰਾਂ ਅਤੇ ਸਕੇ ਸਬੰਧੀਆਂ ਤੋਂ ਵਧਾਈਆਂ ਕਬੂਲੀਆਂ ਜਾਂਦੀਆਂ ਹਨਮਹਿੰਗੇ ਨਵੇਂ ਫੋਨ ਕਰਕੇ ਕਈ ਦਿਨ ਵਿਆਹ ਵਰਗਾ ਮਾਹੌਲ ਅਤੇ ਚਾਅ ਭਰਪੂਰ ਵਾਤਾਵਰਣ ਪੈਦਾ ਹੁੰਦਾ ਹੈਬਹੁਤੇ ਮੁੰਡੇ ਕੁੜੀਆਂ ਤਾਂ ਮਹਿੰਗਾ ਫੋਨ ਮਿਲਣ ’ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਕਿਤੇ ਹੋਟਲਾਂ ਵਗੈਰਾ ਵਿੱਚ ਪਾਰਟੀ ਵੀ ਕਰਦੇ ਹਨਇਸ ਤਰ੍ਹਾਂ ਮਹਿੰਗੇ ਫੋਨ ਨਾਲ ਸ਼ੀਸ਼ੇ ਅੱਗੇ ਖੜ੍ਹ ਕੇ ਇਹ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਵਧੀਆ ਤੋਂ ਵਧੀਆ ਗੁੱਟ ਘੜੀ ਜਾਂ ਹੋਰ ਗਹਿਣੇ ਗੱਟੇ ਪਾਏ ਜਾਣ ਤਾਂ ਜੋ ਦੁਨੀਆ ਨੂੰ ਉਹਨਾਂ ਦੇ ਵੱਡੇ ਹੋਣ ਦਾ ਇੱਕੋ ਫੋਟੋ ਰਾਹੀਂ ਪਤਾ ਲੱਗ ਜਾਵੇਕਈ ਲੋਕ ਤਾਂ ਮੈਂ ਇਹ ਕਹਿੰਦੇ ਵੀ ਸੁਣੇ‌ ਹਨ, “ਅੱਜ ਮੇਰੀ ਇਸ ਫੋਟੋ ਨੇ ਕਈਆਂ ਦੇ ਸੀਨੇ ਅੱਗ ਲਾ ਦੇਣੀ ਆ।”

ਇਕੱਲਾ ਮਹਿੰਗਾ ਮੋਬਾਇਲ ਖਰੀਦ ਕੇ ਕਿੱਥੇ ਗੱਲ ਬਣਦੀ ਹੈ ਜਿੰਨਾ ਚਿਰ ਤਕ ਪੰਜ ਚਾਰ ਐਪਾਂ ’ਤੇ ਸਟੇਟਸ ਨਾ ਪਾਏ ਜਾਣਅੱਜ ਕੱਲ੍ਹ ਤਾਂ ਸਾਡੇ ਸਭ ਤੋਂ ਵਿਦਵਾਨ ਗੂਗਲ ਬਾਬਾ ਜੀ ਕੋਲੋਂ ਜੋ ਮਰਜ਼ੀ ਮੰਗ ਲਵੋ, ਉਹ ਤੁਹਾਡੇ ਮੋਹਰੇ ਸਕਿੰਟ ਵਿੱਚ ਤੁਹਾਡੀ ਮਨ ਪਸੰਦ ਦਾ ਸਟੇਟਸ ਪਰੋਸ ਦੇਣਗੇਫਿਰ ਜਿਸਦੇ ਨਾਲ ਲੱਗਦੀਹੋਵੇ, ਜੀਹਨੂੰ ਸੜਾਉਣਾਹੋਵੇ, ਜਿਸਦੇ ਲਈ ਭਾਵੁਕ ਹੋਏ ਸਭ ਲਈ ਸਟੇਟਸ ਪਾਏ ਜਾਂਦੇ ਹਨਫਿਰ ਮਿੰਟ ਮਿੰਟ ਬਾਅਦ ਖੋਲ੍ਹ ਕੇ ਦੇਖਿਆ ਜਾਂਦਾ ਹੈ ਕਿ ਉਸਦਾ ਸਟੇਟਸ ਕਿੰਨੇ ਲੋਕਾਂ ਦੁਆਰਾ ਦੇਖ ਲਿਆ ਗਿਆ ਹੈਸਭ ਤੋਂ ਵੱਧ ਖੁਸ਼ੀ ਤਾਂ ਉਦੋਂ ਹੁੰਦੀ ਹੈ ਜਦੋਂ ਉਹ ਬੰਦਾ ਸਟੇਟਸ ਦੇਖ ਲੈਂਦਾ ਹੈ, ਜਿਸ ਨੂੰ ਸੜਾਉਣ ਲਈ ਪਾਇਆ ਹੋਵੇਕਿਸੇ ਮਾਸੀ, ਤਾਈ, ਚਾਚੀ ਭਾਵ ਜਿਹੜੇ ਰਿਸ਼ਤੇਦਾਰਾਂ ਨੂੰ ਮੂੰਹ ’ਤੇ ਗੱਲ ਨਾ ਆਖੀ ਜਾ ਸਕੇ ਸਟੇਟਸ ’ਤੇ ਆਖ ਦਿੱਤੀ ਜਾਂਦੀ ਹੈ, ਬੱਸ ਕੰਮ ਆਪੇ ਹੋ ਜਾਂਦਾ ਹੈ ਭੈਣਾਂ ਨੇ ਭਰਾਵਾਂ ਨੂੰ, ਧੀਆਂ ਨੇ ਪੇਕਿਆਂ ਨੂੰ, ਨੂੰਹ ਨੇ ਸਹੁਰਿਆਂ ਨੂੰ ਮਤਲਬ ਕਿ ਹਰ ਰਿਸ਼ਤੇ ਤਕ ਗੱਲ ਪਹੁੰਚਾਉਣ ਲਈ ਸਟੇਟਸ ਵਰਤੇ ਜਾਂਦੇ ਹਨਕਈ ਘਰਾਂ ਵਿੱਚ ਤਾਂ ਸਟੇਟਸ ਬਟਵਾਰੇ ਤਕ ਕਰਵਾ ਦਿੰਦੇ ਹਨ

ਇਸ ਤੋਂ ਇਲਾਵਾ ਆਪਣੀ ਸ਼ਖ਼ਸੀਅਤ ਨੂੰ ਪ੍ਰਗਟਾਉਣ ਲਈ ਵੀ ਸਟੇਟਸ ਵੱਧ ਤੋਂ ਵੱਧ ਪਾਏ‌ ਜਾਂਦੇ ਹਨਅਗਰ ਲੋਕ ਕਿਸੇ ਨੂੰ ਮਾੜਾ ਸਮਝੀ ਜਾਂਦੇ ਹੋਣ ਪਰ ਉਹ ਬੰਦਾ ਦੁਨੀਆਂ ਭਰ ਦੇ ਧਾਰਮਿਕ ਸਟੇਟਸ ਪਾ ਪਾ ਕੇ ਦੁਹਾਈ ਦਿੰਦਾ ਹੈ ਕਿ ਉਸ ਤੋਂ ਵੱਧ ਗਿਆਨੀ ਧਿਆਨੀ ਬੰਦਾ ਤਾਂ ਕੋਈ ਹੋ ਹੀ ਨਹੀਂ ਸਕਦਾਐਵੇਂ ਤੁਸੀਂ ਕਿਸੇ ਨੂੰ ਕਮਜ਼ੋਰ ਸਮਝਦੇ ਹੋਵੋਂਗੇ ਤਾਂ ਭੁਲੇਖੇ ਵਿੱਚ ਨਾ ਰਿਹੋ, ਅਗਲਾ ਬੰਦਾ ਦਲੇਰੀ ਅਤੇ ਅਣਖ ਦੇ ਸਟੇਟਸ ਪਾ ਪਾ ਕੇ ਤੁਹਾਨੂੰ ਕੰਬਣ ਲਾ ਦੇਵੇਗਾਇਸੇ ਤਰ੍ਹਾਂ ਹੀ ਉਦਾਸੀ ਦੇ ਸਟੇਟਸਾਂ ਵਿੱਚ ਰੋਣੇ ਧੋਣੇ ਵਾਲੇ ਸਟੇਟਸਾਂ ਨਾਲ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈਖੁਸ਼ੀ ਦੇ ਪਲਾਂ ਵਿੱਚ ਆਪਣੇ ਨਵੇਂ ਨਵੇਂ ਪਹਿਰਾਵਿਆਂ ਤੋਂ ਲੈ ਕੇ ਖਾਣੇ ਦੀਆਂ ਪਲੇਟਾਂ ਤਕ ਦੇ ਸਟੇਟਸ ਪਾਏ ਜਾਂਦੇ ਹਨਪਿਆਰ-ਮੁਹੱਬਤ ਦੀ ਤਾਂ ਗੱਲ ਹੀ ਛੱਡੋ, ਉਹ ਤਾਂ ਚਲਦਾ ਹੀ ਸਟੇਟਸਾਂ ਦੇ ਸਿਰ ’ਤੇ ਹੈਕੋਈ ਤੁਹਾਡੇ ਨਾਲ ਚਲਾਕੀ ਕਰ ਜਾਵੇ ਤਾਂ ਉਸ ਨੂੰ ਕਿਵੇਂ ਬਖਸ਼ਿਆ ਜਾ ਸਕਦਾ ਹੈ, ਜਿੰਨੇ ਚਿਰ ਤਕ ਉਸ ਨੂੰ ਆਪਣੇ ਆਪ ਦੇ ਚਲਾਕ ਹੋਣ ਦਾ ਭੂਤ ਨਾ ਉੱਤਰ ਜਾਵੇਜਿਵੇਂ ਕਿਸੇ ਮਾਰਕੀਟ ਵਿੱਚ ਹਰ ਚੀਜ਼ ਉਪਲਬਧ ਹੁੰਦੀ ਹੈ, ਉਸੇ ਤਰ੍ਹਾਂ ਗੂਗਲ ’ਤੇ ਹਰ ਤਰ੍ਹਾਂ ਦੇ ਸਟੇਟਸ ਮੌਜੂਦ ਹਨ ਬੱਸ ਕਿਸੇ ਤਕ ਆਪਣੇ ਦਿਲ ਦੀ ਗੱਲ ਪਹੁੰਚਾਉਣੀ ਹੈ, ਲੱਭੋ ਤੇ ਸਟੇਟਸ ਪਾਓ ਅਗਲੇ ਤਕ ਮਿੰਟਾਂ ਸਕਿੰਟਾਂ ਵਿੱਚ ਪਹੁੰਚ ਗਈ ਸਮਝੋ, ਨਾ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ

ਮੁੱਕਦੀ ਗੱਲ, ਮਹਿੰਗੇ ਮੋਬਾਇਲ ਫੋਨਾਂ ਅਤੇ ਸਟੇਟਸਾਂ ਰਾਹੀਂ ਅਜੋਕਾ ਇਨਸਾਨ ਆਪਣੇ ਆਪ ਨੂੰ ਜਿਸ ਤਰ੍ਹਾਂ ਪੇਸ਼ ਕਰਦਾ ਹੈ, ਉਸਦੀ ਅਸਲੀਅਤ ਉਸ ਤੋਂ ਕੋਹਾਂ ਕੋਹਾਂ ਦੂਰ ਹੁੰਦੀ ਹੈਇਸੇ ਲਈ ਜਿੱਥੇ ਅੱਜ ਕੱਲ੍ਹ ਸਾਡੇ ਰਿਸ਼ਤਿਆਂ, ਸੱਭਿਆਚਾਰ ਅਤੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਨੂੰ ਇਨ੍ਹਾਂ ਗੱਲਾਂ ਨੇ ਪ੍ਰਭਾਵਿਤ ਕੀਤਾ ਹੈ, ਉੱਥੇ ਸਮਾਜ ਵਿੱਚ ਧੋਖਾਧੜੀ, ਲੁੱਟਾਂ-ਖੋਹਾਂ, ਕਤਲਾਂ ਅਤੇ ਬਦਲਾਖੋਰੀ ਦੀਆਂ ਘਿਨਾਉਣੀਆਂ ਵਾਰਦਾਤਾਂ ਵਿੱਚ ਵੀ ਵਾਧਾ ਕੀਤਾ ਹੈਸਮਝਦਾਰੀ ਇਸੇ ਵਿੱਚ ਹੈ ਕਿ ਮੋਬਾਇਲ ਫੋਨ ਅਤੇ ਸਟੇਟਸਾਂ ਨੂੰ ਆਪਣੇ ਰਿਸ਼ਤਿਆਂ ਅਤੇ ਸਮਾਜ ਉੱਪਰ ਭਾਰੂ ਹੋਣ ਤੋਂ ਨਕੇਲ ਪਾਈ ਜਾਵੇ, ਨਹੀਂ ਤਾਂ ਇਹ ਤੁਹਾਡੀ ਜ਼ਿੰਦਗੀ ਉੱਪਰ ਪੂਰੀ ਤਰ੍ਹਾਂ ਕਬਜ਼ਾ ਕਰ ਕੇ ਬੈਠ ਜਾਣਗੇ ਬਚਾ ਵਿੱਚ ਹੀ ਬਚਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਬਰਜਿੰਦਰ ਕੌਰ ਬਿਸਰਾਓ

ਬਰਜਿੰਦਰ ਕੌਰ ਬਿਸਰਾਓ

Phone: (91 - 99889 - 01324)
Email: (ppreet327@gmail.com)

More articles from this author