TarsemSJandiala7ਸਾਰੀਆਂ ਬਰਾਂਚਾਂ ਵਿੱਚ ਐਹੋ ਜਿਹੇ ਭਗਤ ਬੰਦੇ ਨਹੀਂ ਹੁੰਦੇ, ਅਸੀਂ ਕਰਮਾਂ ਵਾਲੇ ਆਂ ਜਿਹੜੇ
(18 ਮਈ 2026)


ਮੈਂ ਇੱਕ ਬੈਂਕ ਵਿੱਚ ਮੁਲਾਜ਼ਮ ਸੀ। ਛੁੱਟੀ ਹੋਣ ਤੋਂ ਪੰਦਰਾਂ ਕੁ ਮਿੰਟ ਪਹਿਲਾਂ ਸੀਨੀਅਰ ਮੈਨੇਜਰ ਨੇ ਸਟਾਫ ਮੀਟਿੰਗ ਸੱਦ ਲਈ
ਨਵੇਂ ਆਏ ਅਫਸਰ ਦੀ ਸਟਾਫ ਨਾਲ ਜਾਣ-ਪਛਾਣ ਕਰਵਾਉਣੀ ਸੀਦੱਸਿਆ ਗਿਆ ਕਿ ਉਨ੍ਹਾਂ ਦਾ ਅਹੁਦਾ ਮੈਨੇਜਰ ਦਾ ਹੈ ਅਤੇ ਗਿਆਰਾਂ ਮਹੀਨੇ ਬਾਅਦ ਉਨ੍ਹਾਂ ਨੇ ਸੇਵਾ-ਮੁਕਤ ਹੋ ਜਾਣਾ ਹੈਨਵੇਂ ਆਏ ਮੈਨੇਜਰ ਸਾਹਿਬ ਨੇ ਸਵੈਜਾਣਕਾਰੀ ਦਿੰਦਿਆਂ ਕਿਹਾ, “ਨਾਂ ਮੇਰਾ ਮਦਨ ਮੋਹਨ ਚਾਵਲਾ ਆ ਪਰ ਸਾਰੇ ਮੈਨੂੰ ਐੱਮ ਐੱਮ ਸੀ ਕਹਿ ਕੇ ਬੁਲਾਂਦੇ ਨੇਮੈਂ ਜ਼ਰਾ ਵੱਖਰੀ ਕਿਸਮ ਦਾ ਬੰਦਾ ਆਂ ਥੋੜ੍ਹਾ ਬੋਲਣਾ, ਵਧੀਆ ਖਾਣਾ-ਪੀਣਾ, ਸਹਿਜੇ-ਤੁਰਨਾ ਅਤੇ ਨਿੱਠ ਕੇ ਕੰਮ ਕਰਨਾ ਮੇਰੀ ਆਦਤ ਹੈਅਨੁਸ਼ਾਸਨਹੀਣਤਾ ਮੈਨੂੰ ਪਸੰਦ ਨਹੀਂ

ਅਗਲੇ ਦਿਨ ਆਉਂਦਿਆਂ ਹੀ ਚਾਵਲਾ ਜੀ ਨੇ ਬੈਗ ਵਿੱਚੋਂ ਟਿਫਨ ਕੱਢ ਕੇ ਸੇਵਾਦਾਰ ਨੂੰ ਹੌਟਕੇਸ ਵਿੱਚ ਰੱਖਣ ਲਈ ਦਿੱਤਾ ਤਾਂ ਉਹ ਹਾਲ ਵਿੱਚ ਸਾਰੇ ਕਰਮਚਾਰੀਆਂ ਨੂੰ ਦਿਖਾ ਕੇ ਮੁਸਕਰਾਉਂਦਾ ਹੋਇਆ ਲੰਘ ਗਿਆਦੁਪਹਿਰ ਦਾ ਖਾਣਾ ਸਾਰੇ ਕਰਮਚਾਰੀ ਇੱਕੋ ਟੇਬਲ ’ਤੇ ਬੈਠ ਕੇ ਖਾਂਦੇ ਸਨਖਾਣ ਬੈਠੇ ਤਾਂ ਦੇਖਿਆ ਕਿ ਸਾਰਿਆਂ ਦੇ ਟਿਫਨ ਚਾਵਲਾ ਜੀ ਦੇ ਟਿਫਨ ਪਿੱਛੇ ਲੁਕੇ ਹੋਏ ਸਨਇੰਜ ਲੱਗਾ ਜਿਵੇਂ ਚਾਵਲਾ ਜੀ ਚਾਰ ਖਾਨਿਆਂ ਵਾਲੇ ਡੇਢ ਫੁੱਟ ਉੱਚੇ ਟਿਫਨ ਵਿੱਚ ਸਾਰੇ ਕਰਮਚਾਰੀਆਂ ਲਈ ਖਾਣਾ ਲੈ ਕੇ ਆਏ ਹੋਣ, ਪਰ ਉਹ ਤਾਂ ਸਿਰਫ ਉਨ੍ਹਾਂ ਜੋਗਾ ਹੀ ਸੀ

ਪਿੰਡ ਦੀ ਬਰਾਂਚ ਸੀ, ਨੇੜੇ-ਤੇੜੇ ਕੋਈ ਚਾਹ-ਪਾਣੀ ਦੀ ਦੁਕਾਨ ਨਹੀਂ ਸੀਦੋ ਕੁ ਸੌ ਗਜ਼ ਦੂਰ ਬੱਸ-ਸਟਾਪ ਦੇ ਸਾਹਮਣੇ ਇੱਕ ਹਲਵਾਈ ਦੀ ਦੁਕਾਨ ਤੋਂ ਮਿਥੇ ਸਮੇਂ ’ਤੇ ਦਿਨ ਵਿੱਚ ਦੋ ਵਾਰੀ ਚਾਹ ਆ ਜਾਂਦੀਪੇਂਡੂ ਬਰਾਂਚਾਂ ਵਿੱਚ ਉਨ੍ਹੀਂ ਦਿਨੀਂ ਵੀਰਵਾਰ ਨੂੰ ਗਾਹਕ-ਸੇਵਾ ਬੰਦ ਸੀ, ਬੈਂਕ ਦੇ ਲਮਕਦੇ ਕੰਮ ਮੁਕਾਏ ਜਾਂਦੇ ਸਨਵੀਰਵਾਰ ਵਾਲੇ ਦਿਨ ਚਾਵਲਾ ਜੀ ਕਹਿੰਦੇ, “ਬਈ ਮੁੰਡਿਓ, ਬਾਕੀ ਦਿਨ ਤਾਂ ਖਾਲੀ ਚਾਹ ਨਾਲ ਢਿੱਡ ਫੂਕਦੇ ਓਂ, ਵੀਰਵਾਰ ਨੂੰ ਚਾਹ ਨਾਲ ਪਕੌੜੇ-ਛਕੌੜੇ ਮੰਗਵਾ ਲਿਆ ਕਰੋ।”

ਸਾਰਿਆਂ ਨੇ ਮੁਸਕਰਾ ਕੇ ਹਾਮੀ ਭਰ ਦਿੱਤੀ ਤਾਂ ਚਾਵਲਾ ਜੀ ਨੇ ਸੇਵਾਦਾਰ ਰਾਹੀਂ ਪਕੌੜਿਆਂ ਦਾ ਆਰਡਰ ਭੇਜ ਦਿੱਤਾਇਹ ਸਿਲਸਿਲਾ ਚਲਦਾ ਰਿਹਾ। ਹਰ ਵੀਰਵਾਰ ਚਾਹ ਨਾਲ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਮੰਗਵਾਉਂਦੇਜੂਨ ਮਹੀਨੇ ਦੇ ਇੱਕ ਵੀਰਵਾਰ ਮੁੰਡਾ ਸਵੇਰ ਦੀ ਚਾਹ ਦੇਣ ਆਇਆ ਤਾਂ ਚਾਵਲਾ ਜੀ ਨੇ ਦੁਪਹਿਰ ਦੀ ਚਾਹ ਨਾਲ ਪਾਲਕ ਦੇ ਪਕੌੜੇ ਲਿਆਉਣ ਦਾ ਹੁਕਮ ਚਾੜ੍ਹ ਦਿੱਤਾਹਲਵਾਈ ਨੇ ਬਥੇਰਾ ਕਿਹਾ ਕਿ ਇੰਨੀ ਗਰਮੀ ਵਿੱਚ ਪਾਲਕ ਨਹੀਂ ਮਿਲਣੀ ਪਰ ਚਾਵਲਾ ਜੀ ਕਹਿੰਦੇ, “ਜਿੱਥੋਂ ਮਰਜ਼ੀ ਲਿਆ, ਅਸੀਂ ਤਾਂ ਅੱਜ ਪਾਲਕ ਦੇ ਪਕੌੜੇ ਹੀ ਖਾਵਾਂਗੇ।”

ਦੁਪਹਿਰੋਂ ਬਾਅਦ ਮੁੰਡਾ ਚਾਹ ਨਾਲ ਪਕੌੜੇ ਲੈ ਕੇ ਆਇਆ ਤਾਂ ਚਾਵਲਾ ਜੀ ਖਿੜ ਗਏਇਮਲੀ ਦੀ ਖੱਟੀ-ਮੱਠੀ ਚਟਣੀ ਨਾਲ ਚਾਵਲਾ ਜੀ ਨੇ ਕਰਾਰੇ ਪਕੌੜੇ ਚਟਕਾਰੇ ਲੈ ਲੈ ਕੇ ਖਾਧੇਬਾਕੀਆਂ ਨੇ ਇੱਕ-ਇੱਕ, ਦੋ-ਦੋ ਖਾ ਲਏ ਪਰ ਅਜੀਬ ਜਿਹੇ ਸੁਆਦ ਬਾਰੇ ਘੁਸਰ-ਮੁਸਰ ਹੋਣ ਲੱਗ ਪਈ

ਦੂਸਰੇ ਦਿਨ ਹਲਵਾਈ ਸਵੇਰੇ ਚਾਹ ਲੈ ਕੇ ਆਇਆ ਤਾਂ ਮੈਂ ਪੁੱਛ ਲਿਆ, “ਕੱਲ੍ਹ ਤਾਂ ਕਹਿੰਦਾ ਸੀ ਪਾਲਕ ਨਹੀਂ ਮਿਲਣੀ, ਫਿਰ ਪਾਲਕ ਦੇ ਪਕੌੜੇ ਕਿੱਥੋਂ ਲੈ ਆਇਆ?”

ਉਹ ਮੁਸਕਰਾਈ ਜਾਵੇ, ਬੋਲੇ ਕੁਝ ਨਾਮੇਰੇ ਵਾਰ-ਵਾਰ ਪੁੱਛਣ ’ਤੇ ਉਹ ਮੇਰੇ ਕੰਨ ਵਿੱਚ ਕਹਿੰਦਾ, “ਐਨੀ ਗਰਮੀ ਵਿੱਚ ਇਸ ਛੋਟੇ ਜਿਹੇ ਪਿੰਡ ਵਿੱਚੋਂ ਪਾਲਕ ਕਿੱਥੋਂ ਮਿਲਣੀ ਸੀ, ਮੈਂ ਤਾਂ ਚਾਵਲਾ ਜੀ ਦੀ ਜ਼ਿਦ ਪੁਗਾਉਣ ਲਈ ਰਲਦਾ-ਮਿਲਦਾ ਕੁਝ ਪਾ ਕੇ ‘ਪਾਲਕ ਦੇ ਪਕੌੜੇ’ ਬਣਾ ਦਿੱਤੇਮੇਰੇ ‘ਕੁਝ ਪਾ ਕੇ’ ਬਾਰੇ ਪੁੱਛਣ ’ਤੇ ਉਹ ਕਹਿੰਦਾ, “ਕੱਲ੍ਹ ਸਵੇਰੇ ਜਦੋਂ ਮੈਂ ਚਾਹ ਦੇ ਕੇ ਵਾਪਸ ਗਿਆ ਤਾਂ ਮੇਰੀ ਦੁਕਾਨ ਦੇ ਬਾਹਰ ਇੱਕ ਅਣਜਾਣ ਬੰਦਾ ਬੈਠਾ ਸੀਮੈਂ ਆਪਣੇ ਮੁੰਡੇ ਨਾਲ ਪਾਲਕ ਬਾਰੇ ਗੱਲ ਕਰ ਰਿਹਾ ਸੀ ਤਾਂ ਉਸ ਬੰਦੇ ਨੇ ਸਾਹਮਣੇ ਤੂਤ ਦੇ ਦਰਖਤ ਵਲ ਇਸ਼ਾਰਾ ਕੀਤਾਤੂਤ ਦੇ ਨਰਮ ਪੱਤੇ ਦੇਖ ਕੇ ਮੈਂ ਜੁਗਤ ਲੜਾਈਮੈਂ ਟਾਹਣੀਆਂ ਨਾਲੋਂ ਪੱਤੇ ਭਰੂ ਲਏ ’ਤੇ ਕੁੜੱਤਣ ਹਟਾਉਣ ਲਈ ਚੰਗੀ ਤਰ੍ਹਾਂ ਉਬਾਲ ਕੇ ਚਾਵਲਾ ਜੀ ਲਈ ‘ਪਾਲਕ ਦੇ ਕਰਾਰੇ ਪਕੌੜੇ’ ਬਣਾ ਦਿੱਤੇ।”

ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਬਰਾਂਚ ਦੇ ਮੁਲਾਜ਼ਮ ਬਾਹਰ ਲੱਤਾਂ ਸਿੱਧੀਆਂ ਕਰਨ ਜ਼ਰੂਰ ਜਾਂਦੇ ਸਨ, ਸਿਰਫ ਸਕਿਉਰਟੀ ਗਾਰਡ ਅਤੇ ਸੀਨੀਅਰ ਮੈਨੇਜਰ ਹੀ ਅੰਦਰ ਰਹਿ ਜਾਂਦੇਇੱਕ ਦਿਨ ਸੀਨੀਅਰ ਮੈਨੇਜਰ ਛੁੱਟੀ ’ਤੇ ਸੀਲੰਚ ਵੇਲੇ ਬੈਂਕ ਦੇ ਸਰਕਲ ਦਫਤਰ ਤੋਂ ਫੋਨ ਆਇਆ ਤਾਂ ਗਾਰਡ ਨੇ ਚੁੱਕਿਆਫੋਨ ਕਰਨ ਵਾਲੇ ਨੇ ਸੁਨੇਹਾ ਦਿੱਤਾ ਕਿ ਅੱਜ ਹੀ ਐੱਮ ਐੱਮ ਸੀ ਭੇਜੋਚਾਵਲਾ ਜੀ ਆਏ ਤਾਂ ਗਾਰਡ ਨੇ ਦੱਸਿਆ ਕਿ ਤੁਹਾਨੂੰ ਹੁਣੇ ਸਰਕਲ ਦਫਤਰ ਬੁਲਾਇਆ ਹੈਚਾਵਲਾ ਜੀ ਉਸੇ ਵੇਲੇ ਚਲੇ ਗਏਸਰਕਲ ਦਫਤਰ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਤਾਂ ਐੱਮ ਐੱਮ ਸੀ ਸਟੇਟਮੈਂਟ ਭਾਵ ‘ਮੈਨੇਜਰ ਮੰਥਲੀ ਸਰਟੀਫੀਕੇਟ’ ਭੇਜਣ ਲਈ ਕਿਹਾ ਸੀਗਾਰਡ ਨੇ ਐੱਮ ਐੱਮ ਸੀ ਭਾਵ ਮਦਨ ਮੋਹਨ ਚਾਵਲਾ ਨੂੰ ਭੇਜ ਦਿੱਤਾ

ਦਿਵਾਲੀ ਤੋਂ ਕੁਝ ਦਿਨ ਪਹਿਲਾਂ ਚਾਵਲਾ ਜੀ ਨੇ ਇੱਕ ਕਿਸਾਨ ਦਾ ਮੱਝਾਂ ਲਈ ਕਰਜ਼ਾ ਪਾਸ ਕੀਤਾਕਿਸਾਨ ਨੂੰ ਕਹਿੰਦੇ, “ਚੈੱਕ ਤੈਨੂੰ ਫਿਰ ਦਿਆਂਗਾ, ਪਹਿਲਾਂ ਮੈਨੂੰ ਸਰ੍ਹੋਂ ਦਾ ਸਾਗ ਲਿਆ ਕੇ ਦੇ।”

ਉਨ੍ਹੀਂ ਦਿਨੀਂ ਬਰਸੀਮ ਅਜੇ ਫੁੱਟਿਆ ਹੀ ਸੀ, ਵਿੱਚ ਕਿਤੇ-ਕਿਤੇ ਸਰ੍ਹੋਂ ਦੇ ਪੱਤੇ ਵੀ ਦਿਸਦੇ ਸਨਕਿਸਾਨ ਨੇ ਦੂਸਰੇ ਦਿਨ ਸਾਗ ਰਿੰਨ੍ਹ ਦਾ ਬਾਲਟਾ ਭਰ ਕੇ ਲਿਆ ਦਿੱਤਾਅਗਲੇ ਦਿਨ ਚਾਵਲਾ ਜੀ ‘ਸਾਗ’ ਦੀਆਂ ਸਿਫਤਾਂ ਕਰਨੋ ਨਾ ਹਟਣਪਿੱਛੋਂ ਪਤਾ ਲੱਗਾ ਕਿ ਕਿਸਾਨ ਨਰਮ-ਨਰਮ ਬਰਸੀਮ ਵਿੱਚ ਥੋੜ੍ਹੇ ਜਿਹੇ ਸਰ੍ਹੋਂ ਦੇ ਪੱਤੇ ਰਿੰਨ੍ਹ ਕੇ ਦੇ ਗਿਆ ਸੀ

ਪਹਿਲੇ ਦਿਨ ਜਾਣ-ਪਛਾਣ ਵੇਲੇ ਚਾਵਲਾ ਜੀ ਦੇ ਕਹੇ ਵਚਨ ਇੱਕ-ਇੱਕ ਕਰਕੇ ਪ੍ਰਤੱਖ ਹੋਈ ਜਾ ਰਹੇ ਸਨਸਹਿਜੇ ਤੁਰਨਾ ਤਾਂ ਉਨ੍ਹਾਂ ਦੀ ਮਜਬੂਰੀ ਸੀ ਕਿਉਂਕਿ ਉਨ੍ਹਾਂ ਦੀ ਇੱਕ ਲੱਤ ਛੋਟੀ ਸੀਉਹ ਨਿੱਠ ਕੇ ਕੰਮ ਤਾਂ ਨਹੀਂ ਸਨ ਕਰਦੇ ਪਰ ਨਿੱਠ ਕੇ ਸੌਂਦੇ ਜ਼ਰੂਰ ਸਨਸਰਦੀਆਂ ਦੇ ਦਿਨਾਂ ਵਿੱਚ ਸਵੇਰੇ ਆਉਣ ਸਾਰ ਉਹ ਦੋ ਡਿਸਪ੍ਰੀਨ ਦੀਆਂ ਗੋਲੀਆਂ ਪਾਣੀ ਵਿੱਚ ਘੋਲ ਕੇ ਪੀਂਦੇ ਅਤੇ ਬੈਂਕ ਦੇ ਪਿਛਵਾੜੇ ਧੁੱਪ ਵਿੱਚ ਰੱਖੇ ਬੈਂਚ ਉੱਪਰ ਸੌਂ ਜਾਂਦੇਸੇਵਾਦਾਰ ਦਸਤਖਤ ਕਰਵਾਉਣ ਲਈ ਡਾਕੂਮੈਂਟ ਲੈ ਕੇ ਜਾਂਦਾ ਅਤੇ ਘੁਰਾੜਿਆਂ ਦੇ ਸ਼ੋਰ ਵਿੱਚ ਉਨ੍ਹਾਂ ਦੇ ਸਿਰਹਾਣੇ ਰੱਖ ਕੇ ਪਰਤ ਆਉਂਦਾਕੁੰਭਰਰਨੀ ਨੀਂਦ ਟੁੱਟਣ ’ਤੇ ਐੱਮ ਐੱਮ ਸੀ ਦੇ ਬੈਂਕ ਹਾਲ ਵਿੱਚ ਆਉਂਦਿਆਂ ਹੀ ਕੁੰਭਕਰਨੀ ਗਰਜ਼ ਨਾਲ ਸਾਰਾ ਹਾਲ ਗੂੰਜ ਉੱਠਦਾ

ਸੀਨੀਅਰ ਮੈਨੇਜਰ ਵਰਮਾ ਜੀ ਰਿਟਾਇਰਮੈਂਟ ਦੇ ਨੇੜੇ ਸਨਉਨ੍ਹਾਂ ਸਾਨੂੰ ਕਹਿਣਾ, “ਸਾਰੀਆਂ ਬਰਾਂਚਾਂ ਵਿੱਚ ਐਹੋ ਜਿਹੇ ਭਗਤ ਬੰਦੇ ਨਹੀਂ ਹੁੰਦੇ, ਅਸੀਂ ਕਰਮਾਂ ਵਾਲੇ ਆਂ ਜਿਹੜੇ ਐਹੋ ਜਿਹੇ ਨਮੂਨੇ ਦੇ ਨਿੱਤ ਦਰਸ਼ਣ ਕਰਦੇ ਆਂ।”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਤਰਸੇਮ ਸਿੰਘ ਜੰਡਿਆਲਾ

ਤਰਸੇਮ ਸਿੰਘ ਜੰਡਿਆਲਾ

Jandiala, Jalandhar, Punjab, India.
Whatsapp: (91 -  98728 30235)
Email: (amritco@hotmail.com)