KanwaljitKhanna7ਇੱਥੇ ਤਾਂ ਕੋਈ ਕਿਸੇ ਵੱਲ ਝਾਕਦਾ ਈ ਨਹੀਂਬੁਲਾਉਣਾ ਤਾਂ ਦੂਰ ਰਿਹਾ। ਕਿਸੇ ਦੇ ਘਰੇ ...
(7 ਅਪਰੈਲ 2026)


ਸਿਡਨੀ ਪਰਵਾਸ ਦੌਰਾਨ ਅਸੀਂ ਦੋਵੇਂ ਜੀਅ ਹਰ ਸ਼ਾਮ ਧੀ ਦੇ ਘਰ ਨੇੜਲੇ ਪਾਰਕ ਵਿੱਚ ਸੈਰ ਕਰਨ ਜਾਂਦੇ ਹਾਂ
ਪਾਰਕ ਕਾਹਦੀ, ਪੂਰੀ ਵੱਡੀ ਸੈਰਗਾਹ ਹੈ, ਵਾਹਵਾ ਦੂਰ ਤਕ ਫੈਲੀ ਹੋਈ ਲਗਦਾ ਹੈ ਦਸ ਕਿੱਲਿਆਂ ਜਿੰਨੇ ਰਕਬੇ ਵਿੱਚ ਹੋਵੇਗੀਚਾਰੇ ਪਾਸੇ ਉੱਚੇ ਲੰਮੇ ਹਰੇ ਭਰੇ ਦਰਖਤ ਹੀ ਦਰਖਤ, ਵੱਖ-ਵੱਖ ਖੇਡਾਂ ਲਈ ਵੱਡਾ ਮਖਮਲੀ ਮੈਦਾਨ, ਚਾਰੇ ਪਾਸੇ ਉੱਚੇ ਲੰਮੇ ਪੋਲਾਂ ’ਤੇ ਲੱਗੀਆਂ ਫਲੋਰਾ ਲਾਈਟਾਂਸੈਰ ਕਰਦੇ ਤੁਸੀਂ ਕਿਸੇ ਪਾਸੇ ਵੀ ਗੇੜਾ ਦੇ ਆਉ, ਸਾਫ-ਸੁਥਰੇ ਪੱਧਰ ਕੀਤੇ ਸੋਹਣੇ ਮਨਮੋਹਣੇ ਘਾਹ ਦੇ ਮੈਦਾਨ, ਕਿਤੇ ਕੋਈ ਕੂੜਾ ਨਹੀਂ, ਕੋਈ ਗੰਦਗੀ ਨਹੀਂਸੈਰ ਕਰਦਿਆਂ ਸਾਫ, ਸ਼ੁੱਧ ਸਰਸਰਾਹਟ ਕਰਦੀ, ਸੁਗੰਧੀਆਂ ਬਿਖੇਰਦੀ ਵਗਦੀ ਤਾਜ਼ਾ ਹਵਾ ਅਤੇ ਠੰਢਕ ਤੁਹਾਨੂੰ ਅੰਦਰੋਂ-ਬਾਹਰੋਂ ਠਾਰ ਦਿੰਦੀ ਹੈਇੱਥੇ ਏ ਕਿਊ ਆਈ ਅਕਸਰ ਵੀਹ ਪੱਚੀ ਰਹਿੰਦਾ ਹੈ

ਉਸ ਦਿਨ ਵੀ ਅਸੀਂ ਗੱਲੀਂ ਲੱਗੇ ਆਪਣੇ ਧਿਆਨ ਵਿੱਚ ਸੈਰ ਕਰਦੇ ਤੁਰੇ ਜਾ ਰਹੇ ਸੀਸਾਡੇ ਮੋਹਰੇ ਹੀ ਇੱਕ ਘਰੋਂ ਨਿਕਲ ਕੇ ਗੇੜਾ ਕੱਢ ਰਹੀ ਸੱਠਵਿਆਂ ਤੋਂ ਉੱਪਰ ਉਮਰ ਦੀ ਬੀਬੀ ਨੇ ਸਾਨੂੰ ਦੇਖਕੇ ਮੇਰੀ ਪਤਨੀ ਨੂੰ ਹਾਕ ਮਾਰ ਕੇ ਪੁੱਛ ਲਿਆ, “ਭੈਣ ਜੀ ਕਿੱਥੋਂ, ਪੰਜਾਬ ਤੋਂ?”

ਹਾਂ ਜੀ, ਅਸੀਂ ਲੁਧਿਆਣੇ ਤੋਂ

“ਅੱਛਾ, ਅਸੀਂ ਰਾਜਪੁਰੇ ਤੋਂ

ਉਸ ਨੂੰ ਜਿਵੇਂ ਚਿਰਾਂ ਤੋਂ ਕੁਝ ਗੁਆਚਿਆ ਲੱਭ ਗਿਆ ਹੋਵੇ, ਜਿਵੇਂ ਸੁੰਨ ਬੀਆਬਾਨ ਵਿੱਚ ਉਸ ਨੂੰ ਚਿਰਾਂ ਤੋਂ ਵਿਛੜਿਆ ਕੋਈ ਮਿਲ ਗਿਆ ਹੋਵੇਖੜ੍ਹਿਆਂ-ਖੜ੍ਹਿਆਂ ਦੋਵੇਂ ਜਣੀਆਂ ਦਾ ਗੱਲਾਂ ਦਾ ਸਿਲਸਿਲਾ ਅਗਾਂਹ ਦੀ ਅਗਾਂਹ ਤੁਰਦਾ ਗਿਆਮੈਂ ਹੂੰ ਹਾਂ ਕਰਦਾ ਪੱਕਾ ਸਰੋਤਾ ਬਣ ਸੁਣੀ ਗਿਆ“ਭੈਣ ਜੀ, ਕਾਹਦੀ ਗੱਲ ਐ ਇੱਥੇ ਤਾਂ ਕੋਈ ਕਿਸੇ ਨੂੰ ਬੁਲਾਉਂਦਾ ਈ ਹੈ ਨਹੀਂਮੇਰਾ ਤਾਂ ਜਮ੍ਹਾਂ ਈ ਜੀਅ ਨਹੀਂ ਲਗਦਾ ਇੱਥੇਦੋ ਮਹੀਨੇ ਹੋ ਗਏ ਇੱਥੇ ਆਈ ਨੂੰ, ਮਨ ਜਮਾਂ ਓਦਰਿਆ ਪਿਆ ਹੈਕੁੜੀ ਆ ਮੇਰੀ ਇੱਥੇ, ਉਹਨੂੰ ਅੱਠ ਸਾਲ ਹੋ ਗਏ ਆਈ ਨੂੰ, ਹੁਣੇ ਪੱਕੀ ਹੋਈ ਐਮੰਗੀ ਐ ਅਜੇ ਥੋੜ੍ਹੀ ਦੇਰ ਪਹਿਲਾਂਹੁਣ ਉਸੇ ਨਾਲ ਹੀ, ਕੀ ਇਹ ਸਹੁਰੀ ਦਾ ਲਵ ਇਨ ਕਿ ਲਿਵ ਇਨ ਵਿੱਚ ਰਹਿੰਦੇ ਆ ਦੋਵੇਂ ਜੀਅਲੁਧਿਆਣੇ ਦੇ ਰਾਏਕੋਟ ਲਾਗੇ ਪਿੰਡ ਐ ਮੁੰਡੇ ਦਾ ਇਸ ਨਵੰਬਰ ਵਿੱਚ ਵਿਆਹਾਂਗੇ

ਗੱਲਾਂ ਕਰਦਿਆਂ ਨੂੰ ਉਸਦੀ ਧੀ ਵੀ ਆਪਣੀ ਕਾਰ ਲੈ ਕੇ ਆ ਖੜ੍ਹੀਉਹ ਸਿਡਨੀ ਵਿੱਚ ਬਜ਼ੁਰਗਾਂ ਦੀ ਦੇਖਭਾਲ ਦਾ ਕੰਮ ਕਰਦੀ ਹੈ“ਹੈਲੋ!ਕਹਿ ਉਸਨੇ ਸਤਿਕਾਰ ਅਤੇ ਜ਼ੋਰ ਨਾਲ ਸਾਨੂੰ ਘਰ ਅੰਦਰ ਸੱਦ ਲਿਆਸਾਡੇ ਨਾਂਹ-ਨੁੱਕਰ ਕਰਨ ’ਤੇ ਦੋਵੇਂ ਮਾਂ ਧੀ ਨੇ ਮੇਰੀ ਪਤਨੀ ਨੂੰ ਬਾਂਹ ਤੋਂ ਫੜ ਅੰਦਰ ਕਰ ਲਿਆਦਰਵਾਜ਼ੇ ’ਤੇ ਅਸੀਂ ਜੁੱਤੀ ਲਾਹੁਣ ਲੱਗੇ ਤਾਂ ਬੋਲ ਪਈ, “‘ਕੋਈ ਗੱਲ ਨਹੀਂ ਵੀਰ ਜੀ, ਲੰਘ ਆਉ

ਪਰ ਅਸੀਂ ਦੋਵੇਂ ਜੀਅ ਜੁੱਤੀਆਂ ਲਾਹ ਉਸਦੇ ਨਾਲ ਹੀ ਅੰਦਰ ਪੁਰਾਣੇ ਜਿਹੇ ਸੋਫੇ ’ਤੇ ਜਾ ਬੈਠੇਧੀ ਫਟਾਫਟ ਗਲਾਸਾਂ ਵਿੱਚ ਠੰਢਾ ਪਾ ਲਿਆਈ

“ਸ਼ੁਕਰ ਐ ਭੈਣ ਜੀ ਤੁਸੀਂ ਮਿਲ ਗਏ ਇੱਥੇ ਤਾਂ ਕੋਈ ਕਿਸੇ ਵੱਲ ਝਾਕਦਾ ਈ ਨਹੀਂ, ਬੁਲਾਉਣਾ ਤਾਂ ਦੂਰ ਰਿਹਾਕਿਸੇ ਦੇ ਘਰੇ ਆਉਣਾ-ਜਾਣਾ ਤਾਂ ਹੋਰ ਵੀ ਦੂਰਸਾਡੇ ਤਾਂ ਰਾਜਪੁਰੇ ਮੁਹੱਲੇ ਵਿੱਚ ਆਂਢ-ਗੁਆਂਢ ਬੁੜ੍ਹੀਆਂ ਤਾਂ ਸਾਡੀ ਦੇਹਲੀ ਤੋਂ ਈ ਨਹੀਂ ਸੀ ਉੱਠਦੀਆਂ ਇੱਥੇ ਤਾਂ ਇੰਜ ਆ, ਜਿਵੇਂ ਦਿਨੇ ਹੀ ਕਰਫਿਊ ਲੱਗਾ ਹੋਵੇਕੋਈ ਵਿਰਲੀ ਟਾਵੀਂ ਕਾਰ ਲੰਘਦੀ ਤੋਂ ਲੱਗਦੈ ਕਿ ਆਸਟਰੇਲੀਆ ਵਿੱਚ ਵੀ ਭਾਈ ਲੋਕ ਵਸਦੇ ਐਜਾਂ ਪਤਾ ਲੱਗਦੈ ਸਟੋਰਾਂ ਜਾਂ ਮੌਲਾਂ ਤੋਂਕੁੜੀ ਨਾਲ ਗਰੌਸਰੀ ਲੈਣ ਗਈ ਭਾਈ, ਮੈਂ ਤਾਂ ਬੈਂਚ ਜਿਹੇ ’ਤੇ ਬਹਿ ਜਾਂਦੀ ਹਾਂਕਾਲੇ ਗੋਰੇ, ਅੱਧ-ਪਚੱਧ ਨੰਗ-ਧੜੰਗੇ ਰੇਹੜੀਆਂ ਜਿਹੀਆਂ ਲੈਂਦੇ ਆ, ਭਰ-ਭਰ ਕੇ ਗੱਡੀਆਂ ਵਿੱਚ ਲੱਦ ਮੁੜ ਜਾਂਦੇ ਐਇੱਕੋ ਛੱਤ ਹੇਠ ਦੁਨੀਆ ਭਰ ਦਾ ਲੋਹੜਿਆਂ ਦਾ ਸਮਾਨਬਾਕੀ ਤਾਂ ਭਾਈ ਇੰਝ ਲੱਗਦੈ ਜਿਵੇਂ ਘਰ ਤੋਂ ਗੱਡੀ ਚੁੱਕੀ ਕੰਮ ’ਤੇ ਕੰਮ ਤੋਂ ਗੱਡੀ ਚੁੱਕੀ ਘਰੇ ਬੱਸ ਫਿਰ ਤਾਂ ਇਹ ਡੱਬੀਆਂ ਜਿਹੀਆਂ ਵਿੱਚ ਬੰਦ ਹੋ ਜਾਂਦੇ ਐਕੋਈ ਕਿਸੇ ਗੁਆਂਢੀ ਨੂੰ ਨਹੀਂ ਜਾਣਦਾਕੋਈ ਹਾਲ ਨਹੀਂ ਪੁੱਛਦਾ, ਕੋਈ ਚਾਲ ਨਹੀਂ ਪੁੱਛਦਾਇਹ ਕਾਹਦੀ ਜ਼ਿੰਦਗੀ ਐ ਭੈਣ ਜੀ! ਮੈਂ ਤਾਂ ਅੱਕੀ ਪਈ ਆਂਬੰਦਾ ਭਲਾ ਟੀਵੀ ਵੀ ਕਿੰਨੀ ਕੁ ਦੇਰ ਦੇਖ ਸਕਦੈਮੈਂ ਤਾਂ ਅਗਲੇ ਮਹੀਨੇ ਇੰਡੀਆ ਮੁੜ ਜਾਣਾ ਹੈ

“ਆਹੋ ਮੁੜ ਜਾਣੈ...!ਉਸਦੀ ਧੀ ਨੇ ਵਿਚਾਲਿਓਂ ਟੋਕ ਦਿੱਤਾ, “ਨਾ ਤਾਂ ਮੰਮੀ ਦਾ ਇੱਥੇ ਜੀਅ ਲੱਗੇ ਤੇ ਨਾ ਰਾਜਪੁਰੇ

ਅਸੀਂ ਦੋਵੇਂ ਹੱਸ ਪਏ

“ਕਾਹਨੂੰ ਆਂਟੀ, ਮੈਂ ਤਾਂ ਮੰਮੀ ਨੂੰ ਕਿਹਾ ਕਿ ਮੋਬਾਇਲ ’ਤੇ ਐਡ ਦਿੰਨੇ ਆਂ ਬਈ ਕੋਈ ਸਾਡੀ ਮੰਮੀ ਦੀ ਸਹੇਲੀ ਬਣ ਜਾਵੇ, ਪਰ ਇਹ ਮੰਨਦੀ ਈ ਨਹੀਂ

“ਏਥੇ ਕਿਸੇ ਕੋਲ ਟੈਮ ਹੈ ਨਹੀਂ ਭਾਈ” ਮੈਂ ਕਿਹਾ, “ਧੀਏ, ਇਨ੍ਹਾਂ ਮੁਲਕਾਂ ਵਿੱਚ ਸਾਰੀ ਦੁਨੀਆ ਦੇ ਦੇਸ਼ਾਂ ਤੋਂ ਆਏ ਭਿੰਨ-ਭਿੰਨ ਰੰਗਾਂ ਦੇ, ਭਿੰਨ-ਭਿੰਨ ਬੋਲੀਆਂ, ਵੱਖ-ਵੱਖ ਮਾਨਤਾਵਾਂ ਦੇ, ਸੱਭਿਆਚਾਰਾਂ ਦੇ ਲੋਕ ਵਸਦੇ ਐਸਾਡੇ ਜੀਵਨ ਵਿੱਚ, ਸਾਡੇ ਸੱਭਿਆਚਾਰ ਵਿੱਚ ਹੋ ਰਹੀ ਇਹ ਟੁੱਟ-ਭੱਜ ਉਨ੍ਹਾਂ ਸਾਰੇ ਪਰਵਾਸੀਆਂ ਦਾ, ਉਨ੍ਹਾਂ ਦੇ ਮਾਪਿਆਂ ਦਾ ਇੱਕ ਅਜਿਹਾ ਸਰਾਪ ਬਣ ਚੁੱਕੀ ਹੈ, ਜਿਸਦਾ ਸੰਤਾਪ ਨਿਰੰਤਰ ਦੋਹਾਂ ਪੀੜ੍ਹੀਆਂ ਨੇ ਭੋਗਣਾ ਹੀ ਭੋਗਣਾ ਹੈ ਜੜ੍ਹਾਂ ਤੋਂ ਉੱਖੜਿਆ ਬਿਰਖ ਦੂਜੀ ਥਾਂ ਜਾ ਕੇ ਬੜੀ ਹਿੰਮਤ ਨਾਲ ਈ ਹਰਾ ਹੁੰਦੈ ਭਾਈਸੰਸਾਰ ਭਰ ਵਿੱਚ ਇਸ ਪਰਵਾਸ ਦੀ ਜੜ੍ਹ ਸਾਡੀ ਆਰਥਿਕਤਾ ਹੈਹੁਣ ਤਾਂ ਪਾਣੀਆਂ ਦੇ ਓਹਲੇ ਨਵੇਂ ਪਰਵਾਸੀਆਂ ਦੀਆਂ ਦਰਦ ਕਹਾਣੀਆਂ ਪੰਦਰਾਂ ਵੀਹ ਸਾਲ ਪਹਿਲਾਂ ਨਾਲੋਂ ਕਿਤੇ ਵੱਧ ਪੀੜ ਭਰੀਆਂ ਤੇ ਦਰਦਨਾਕ ਨੇਜਦੋਂ ਅੰਬਰਸਰ ਹਵਾਈ ਅੱਡੇ ’ਤੇ ਬੇੜੀਆਂ ਜਕੜੇ ਭਾਰਤੀ ਉੱਤਰਦਿਆਂ ਦੀਆਂ ਤਸਵੀਰਾਂ ਦੇਖੀਆਂ ਸਨ ਤਾਂ ਕੌਣ ਹਿੱਕ ਠੋਕ ਕੇ ਕਹਿ ਸਕਦਾ ਸੀ ਬਈ ਅਸੀਂ ਆਜ਼ਾਦ ਹਾਂਭਾਈ, ਸ਼ੁਕਰ ਕਰ ਆਪਣੇ ਬੱਚੇ ਇੱਥੇ ਪੱਕੇ ਹੋ ਗਏਲੇਬਰ ਕਰਨ ਜਾਂ ਕੋਈ ਹੋਰ ਕੰਮ, ਪਤੈ ਬਈ ਰੋਟੀ ਤਾਂ ਵਧੀਆ ਹੀ ਖਾਣਗੇ, ਭਾਵੇਂ ਰੋਟੀ ਇਨ੍ਹਾਂ ਮੁਲਕਾਂ ਵਿੱਚ ਵੀ ਮਹਿੰਗੀ ਹੋ ਰਹੀ ਹੈ

ਫਿਰ ਉਹ ਸਾਡੇ ਨਾਲ ਹੀ ਪੂਰੇ ਚਾਅ ਨਾਲ ਸੈਰ ’ਤੇ ਤੁਰ ਪਈਗੱਲਾਂ ਕਰਦਿਆਂ ਅਸੀਂ ਤਿੰਨੇ ਕਦੋਂ ਦੂਰ ਤਕ ਨਿਕਲ ਗਏ ਪਤਾ ਹੀ ਨਾ ਲੱਗਾਮੈਂ ਕਿਹਾ, “ਭੈਣ ਜੀ, ਅਸਲ ਵਿੱਚ ਦੁਨੀਆ ਭਰ ਵਿੱਚ ਆਰਥਿਕਤਾ ਦੇ ਖੇਤਰ ਵਿੱਚ ਆਇਆ ਤਿੱਖਾ ਅਸਾਵਾਂਪਣ ਹੀ ਸਾਡੇ ਇਸ ਸੰਤਾਪ ਦੀ ਜੜ੍ਹ ਹੈ, ਪਰਵਾਸ ਦੀ ਜੜ੍ਹ ਹੈ ... ਅਸੀਂ ਮੁੱਕ ਜਾਵਾਂਗੇਜੜ੍ਹਾਂ ਟੁੱਟ ਜਾਣਗੀਆਂਜਦੋਂ ਬਜ਼ੁਰਗਾਂ ਦੇ ਚਿਹਰੇ, ਉਨ੍ਹਾਂ ਦਾ ਪਿਆਰ, ਦੁਲਾਰ ਤੇ ਫਿਕਰ ਵਟਸਐਪ ’ਤੇ ਮੁੱਕ-ਮੁਕਾ ਜਾਵੇਗਾ ਤਾਂ ਕਹਾਣੀ ਵੀ ਮੁੱਕ-ਮੁਕਾ ਜਾਵੇਗੀ, ਸਭ ਕੁਝ ਖ਼ਤਮ ਹੋ ਜਾਵੇਗਾਸਾਡੀ ਅਗਲੀ ਤੋਂ ਅਗਲੀ ਪੀੜ੍ਹੀ ਦੀਆਂ ਜੜ੍ਹਾਂ ਤਾਂ ਇੱਥੇ ਹੀ ਫੁੱਟੀਆਂ ਨੇ, ਇੱਥੇ ਹੀ ਪੁੰਗਰਨਗੀਆਂ, ਇੱਥੇ ਹੀ ਜੰਮਣਗੀਆਂਸਾਡੇ ਤੋਂ ਬਾਅਦ ਇਹ ਤੀਜੀ ਪੀੜ੍ਹੀ ਫਿਰ ਪਰਵਾਸੀ ਨਹੀਂ ਕਹਾਵੇਗੀਇਹ ਇੱਥੇ ਹੀ ਇੱਕ-ਮਿੱਕ ਹੋ ਜਾਵੇਗੀਕੁਦਰਤ ਦਾ ਇਹੀ ਵਰਤਾਰਾ ਹੈ‌ਨਵੇਂ ਰਿਸ਼ਤੇ, ਨਵੀਂਆਂ ਕਦਰਾਂ, ਨਵਾਂ ਸੱਭਿਆਚਾਰ ਹੌਲੀ-ਹੌਲੀ ਇਨ੍ਹਾਂ ਦੀ ਪਛਾਣ ਬਣ ਜਾਵੇਗਾਇਹ ਪੀੜ੍ਹੀ, ਆਉਣ ਵਾਲੀਆਂ ਪੀੜ੍ਹੀਆਂ, ਸ਼ਾਲਾ! ਜਿੱਥੇ ਵੀ ਰਹਿਣ, ਸੁਖੀ ਵਸਣ, ਖ਼ੁਸ਼ੀਆਂ ਮਾਣਨ, ਵਧਣ ਫੁੱਲਣ

ਇਹ ਗੱਲਾਂ ਸੁਣ ਕੇ ਭੈਣ ਜੀ ਨੇ ਠੰਢਾ ਹਉਕਾ ਭਰਿਆਸ਼ਾਇਦ ਉਸ ਨੂੰ ਥੋੜ੍ਹਾ ਜਿਹਾ ਸਕੂਨ ਮਿਲ ਗਿਆ ਸੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕੰਵਲਜੀਤ ਖੰਨਾ

ਕੰਵਲਜੀਤ ਖੰਨਾ

Whatsapp (91 - 94170 - 67344)
Email: (kanwaljeetkhanna@gmail.com)