KanwaljitKhanna7ਇਸ ਵਾਰ ਦੀ ਪੰਜਾਬ ਫੇਰੀ ’ਤੇ ਉਸਨੇ ਫੋਨ ਉੱਤੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ...
(21 ਮਾਰਚ 2026)


ਬਾਈ ਦਾ ਰੁਤਬਾ ਮਾਲਵੇ ਦੀ ਧਰਤੀ ਅਤੇ ਸਮਾਜ ਵੱਲੋਂ ਉਸ ਵਿਅਕਤੀ ਨੂੰ ਮਿਲਦਾ ਹੈ ਜਿਸਨੇ ਆਪਣੇ ਕਰਮ ਨਾਲ
, ਆਪਣੇ ਵਿਹਾਰ ਨਾਲ, ਆਪਣੀ ਸੋਚ ਨਾਲ ਲੋਕਾਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾ ਲਈ ਹੋਵੇਲਗਾਤਾਰ ਪੈਂਤੀ ਸਾਲ ਤੋਂ ਪਰਵਾਸ ਹੰਢਾਅ ਰਹੇ ਬਾਈ ਅਵਤਾਰ ਨੇ ਕਦੇ ਆਪਣੇ ਕਨੇਡੀਅਨ ਹੋਣ ਦਾ ਭਰਮ ਨਹੀਂ ਸੀ ਪਾਲਿਆਉਹ ਆਪਣੀ ਜਨਮ ਭੂਮੀ ਨੂੰ ਵੀ ਉੰਨਾ ਹੀ ਮੋਹ ਕਰਦਾ ਸੀ ਜਿੰਨਾ ਆਪਣੀ ਕਰਮ ਸਥਲੀ ਨੂੰਬੇਹੱਦ ਮੋਹਵੰਤੀ ਸ਼ਖਸੀਅਤ ਦਾ ਮਾਲਕ ਬਾਈ ਅਵਤਾਰ ਕਿਸੇ ਦੇ ਵੀ ਅੰਦਰ ਉੱਤਰ ਜਾਣ ਦੀ ਢੇਰ ਸਾਰੀ ਸਮਰੱਥਾ ਰੱਖਦਾ ਸੀ

1994 ਵਿੱਚ ਬਿਜਲੀ ਬੋਰਡ ਦੀ ਪੱਕੀ ਨੌਕਰੀ ਛੱਡ ਚੂਹੜਚੱਕ ਅਤੇ ਕੋਠੇ ਜੀਵੇ ਕੇ ਦਾ ਇਹ ਸਾਂਝਾ ਬਾਸ਼ਿੰਦਾ ਦੋਹਾਂ ਧਰਤੀਆਂ ’ਤੇ ਇੱਕੋ ਜਿਹਾ ਹਰਮਨ ਪਿਆਰਾ ਸੀਉਮਰ ਦੇ ਸੱਤਵੇਂ ਦਹਾਕੇ ਦੇ ਆਖਰੀ ਵਰ੍ਹੇ ਨੂੰ ਢੁੱਕ ਰਹੇ ਬਾਈ ਨੇ ਸਰੀ, ਵੈਨਕੂਵਰ ਵਿੱਚ ਟੈਕਸੀ ਚਲਾਉਂਦਿਆਂ ਤਿੰਨ ਪੁੱਤਰਾਂ ਅਤੇ ਦੋਂਹ ਧੀਆਂ ਨੂੰ ਪੜ੍ਹਾਉਂਦਿਆਂ, ਪਾਲਦਿਆਂ, ਜ਼ਿੰਦਗੀ ਜਿਊਣ ਜੋਗੇ ਕਰਦਿਆਂ ਸਾਢੇ ਤਿੰਨ ਦਹਾਕਿਆਂ ਦਾ ਪਰਵਾਸ ਭੋਗ ਲਿਆ ਸੀਕਨੇਡਾ ਜਿਹੇ ਪੂੰਜੀਵਾਦੀ ਵਿਵਸਥਾ ਅਤੇ ਨਿੱਜਪ੍ਰਸਤੀ ਵਾਲੇ ਮੁਲਕ ਵਿੱਚ ਤਰਕਸ਼ੀਲ ਲਹਿਰ ਦਾ ਝੰਡਾ ਗੱਡਣ ਵਾਲੇ ਬਾਈ ਅਵਤਾਰ ਦੇ ਤਰਕ ਅਤੇ ਠਰ੍ਹੰਮੇ ਦੇ ਉਸਦੇ ਦੁਸ਼ਮਣ ਵੀ ਮੁਰੀਦ ਸਨਗੱਲ ਦੀ ਪੇਸ਼ਕਾਰੀ ਦੀ ਕਲਾ ਹਰ ਕਿਸੇ ਕੋਲ ਨਹੀਂ ਹੁੰਦੀ ਪਰ ਗੋਰਾਸ਼ਾਹੀ ਮੁਲਕ ਵਿੱਚ ਰੇਡੀਉ ਰੈੱਡ ਐੱਫ ਐੱਮ ’ਤੇ ਪਾਖੰਡੀਆਂ, ਭੇਖੀ ਬਾਬਿਆਂ, ਜੋਤਸ਼ੀਆਂ, ਵਹਿਮਾਂ ਭਰਮਾਂ, ਵਾਸਤੂ ਸ਼ਾਸਤਰ ਖਿਲਾਫ ਉਸ ਵੱਲੋਂ ਗੁੰਜਾਈ ਜਾ ਰਹੀ ਚੁਣੌਤੀ ਨੂੰ ਅਜੇ ਤਕ ਕਿਸੇ ਨੇ ਸਵੀਕਾਰ ਨਹੀਂ ਕੀਤਾਉਸਦਾ ਐਲਾਨ ਸੀ ਕਿ ਜੇ ਕੋਈ ਸਾਡੀਆਂ ਬਾਰ੍ਹਾਂ ਗੱਲਾਂ, ਸ਼ਰਤਾਂ ਪੂਰੀਆਂ ਕਰ ਦੇਵੇ ਤਾਂ ਉਸਨੂੰ ਇੱਕ ਲੱਖ ਡਾਲਰ ਦਾ ਇਨਾਮਤਰਕਸ਼ੀਲ ਲਹਿਰ ਦੀ ਉਸਾਰੀ ਵਿੱਚ ਪਾਏ ਉਸਦੇ ਯੋਗਦਾਨ ਅਤੇ ਅਗਵਾਈ ਨੇ ਕਨੇਡਾ ਦੇ ਕਈ ਸ਼ਹਿਰਾਂ ਵਿੱਚ ਤਰਕਸ਼ੀਲ ਸੁਸਾਇਟੀ ਖੜ੍ਹੀ ਕੀਤੀਬਾਈ ਅਵਤਾਰ ਇੱਕ ਚਰਚਿਤ ਰੰਗ ਕਰਮੀ ਅਤੇ ਫਿਲਮੀ ਅਦਾਕਾਰ ਵੀ ਸੀਸ਼ਹੀਦ ਭਗਤ ਸਿੰਘ ਦੇ ਜੀਵਨ ਅਧਾਰਿਤ ਨਾਟਕ “ਛਿਪਣ ਤੋਂ ਪਹਿਲਾਂਤੋਂ ਬਿਨਾਂ ਦਰਜਨਾਂ ਨਾਟਕਾਂ ਵਿੱਚ ਉਸਨੇ ਕੰਮ ਕੀਤਾਕਨੇਡਾ ਦੇ ਅਨੇਕਾਂ ਸ਼ਹਿਰਾਂ ਵਿੱਚ ਉਸਨੇ ਤਰਕਸ਼ੀਲ ਅਤੇ ਇਨਕਲਾਬੀ ਨਾਟਕ ਕਰਵਾਏਦੂਰ ਦੂਰ ਤਕ ਕਾਰ ਅਤੇ ਹਵਾਈ ਸਫਰ ਕਰਕੇ ਪੰਜਾਬੀ ਲੋਕਾਂ ਨੂੰ ਇੱਥੋਂ ਨਾਲ ਲੈ ਗਏ ਮਾਨਸਿਕ ਕੂੜ ਕਬਾੜ ਖਿਲਾਫ ਸੁਚੇਤ ਕੀਤਾਦਲਜੀਤ ਦੁਸਾਂਝ ਦੀ ਫਿਲਮ “ਬਾਬੇ ਭੰਗੜਾ ਪਾਉਂਦੇ ਆਤੋਂ ਬਿਨਾਂ ਤਿੰਨ ਚਾਰ ਪੰਜਾਬੀ ਫਿਲਮਾਂ ਵਿੱਚ ਉਸਨੇ ਯਾਦਗਾਰੀ ਰੋਲ ਨਿਭਾਏਕਨੇਡਾ ਵਿੱਚ ਤਰਕਸ਼ੀਲ ਲਹਿਰ ਤੋਂ ਵੀ ਅੱਗੇ ਇਨਕਲਾਬੀ ਲਹਿਰ ਨਾਲ ਜੁੜ ਕੇ ਕਦੇ ਦਿੱਲੀ ਦੇ ਕਿਸਾਨ ਅੰਦੋਲਨ ਦੇ ਹੱਕ ਵਿੱਚ, ਕਦੇ ਫਲੀਸਤੀਨੀ ਲੋਕਾਂ ਦੀ ਨਸਲਕੁਸ਼ੀ ਖਿਲਾਫ, ਕਦੇ ਮੋਦੀ ਹਕੂਮਤ ਦੇ ਫਾਸ਼ੀਵਾਦ ਵਿਰੁੱਧ, ਕਦੇ ਹਕੂਮਤੀ ਜਬਰ ਖ਼ਿਲਾਫ, ਕਦੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਅਤੇ ਕਦੇ ਕਨੇਡਾ ਸਰਕਾਰ ਦੇ ਪ੍ਰਵਾਸੀ ਵਿਦਿਆਰਥੀਆਂ ਲਈ ਘੜੇ ਸਖ਼ਤ ਨਿਯਮਾਂ ਖਿਲਾਫ ਹਰ ਸਰਗਰਮੀ ਦਾ ਸਾਡਾ ਬਾਈ ਅਵਤਾਰ ਕੇਂਦਰ ਬਣਦਾ ਰਿਹਾ ਹੈਕਨੇਡਾ ਵਿੱਚ ਉੱਥੋਂ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੁੱਦਾ ਸਰੀ ਦੇ ਚੁਰਾਹਿਆਂ ’ਤੇ ਉਠਾਉਣਾ, ਪੰਜਾਬੋਂ ਗਈ ਨਾਟਕ ਟੀਮ ਦੇ ਮੰਚਣ ਦਾ ਜਿੰਮਾ, ਤਰਕਸ਼ੀਲ ਅਤੇ ਇਨਕਲਾਬੀ ਆਗੂਆਂ ਦੀਆਂ ਵਿਚਾਰ ਚਰਚਾਵਾਂ ਦਾ ਆਯੋਜਨ ਬਾਈ ਅਵਤਾਰ ਤੋਂ ਬਿਨਾਂ ਕਿਆਸਿਆ ਹੀ ਨਹੀਂ ਸੀ ਜਾ ਸਕਦਾਕਈ ਸਰੀਰਕ ਰੋਗਾਂ ਦੇ ਬਾਵਜੂਦ ਲਗਾਤਾਰ ਡਾਇਲਸਿਸ ਕਰਾਉਂਦੇ ਰਹਿਣ ਦੇ ਚਲਦਿਆਂ ਵੀ ਉਹ ਕਦੇ ਹੰਭਿਆ ਨਹੀਂ ਸੀ, ਥੱਕਿਆ ਨਹੀਂ ਸੀਲੰਮੇ ਸਫਰਾਂ ਦੇ ਇਸ ਪਾਂਧੀ ਨੇ ਪੰਜਾਬ ਵਿੱਚ ਚਲਦੇ ਹਰ ਲੋਕ ਪੱਖੀ ਅੰਦੋਲਨ ਦੀ, ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਅਤੇ ਤਰਕਸ਼ੀਲ ਭਵਨ ਬਰਨਾਲਾ ਦੀ ਉਸਾਰੀ ਲਈ, ਦਿੱਲੀ ਦੇ ਕਿਸਾਨ ਅੰਦੋਲਨ ਦੀ ਸਹਾਇਤਾ ਲਈ, ਪੰਜਾਬ ਵਿੱਚ ਰੰਗਮੰਚ ਅਤੇ ਸਾਹਿਤਕ ਸਰਗਰਮੀਆਂ ਲਈ ਮਾਇਕ ਸਹਾਇਤਾ ਇਕੱਤਰ ਕਰਕੇ, ਭੇਜ ਕੇ ਬਾਈ ਅਵਤਾਰ ਇੱਕ ਨਵੇਕਲਾ ਸਕੂਨ ਹਾਸਲ ਕਰਦਾ ਸੀਪੰਜਾਬ ਰਹਿੰਦਿਆਂ ਬਤੌਰ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਬਾਈ ਅਵਤਾਰ ਨੇ ਜਿੱਥੇ ਬਿਜਲੀ ਕਾਮਿਆਂ ਦੇ ਹੱਕਾਂ ਦੀ ਰਾਖੀ ਕੀਤੀ, ਅਫਸਰਸ਼ਾਹੀ ਲਈ ਚੁਣੌਤੀ ਬਣਦਾ ਰਿਹਾ, ਉੱਥੇ ਜਗਰਾਓਂ ਇਲਾਕੇ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੀਆਂ ਸਰਗਰਮੀਆਂ ਵਿੱਚ ਵੀ ਉਹ ਮੋਹਰਲੀਆਂ ਕਤਾਰਾਂ ਵਿੱਚ ਹੁੰਦਾ ਸੀਪੰਜਾਬ ਵਿੱਚ ਵਗੀ ਫਿਰਕੂ ਅਤੇ ਸਰਕਾਰੀ ਦਹਿਸ਼ਤੀ ਹਨੇਰੀ ਦੇ ਦੌਰ ਵਿੱਚ 1980 ਦੀ ਵਧੇ ਬੱਸ ਕਿਰਾਇਆਂ ਵਿਰੋਧੀ ਸੰਘਰਸ਼ ਵਿੱਚ ਮੁਲਾਜ਼ਮ ਹੋਣ ਦੇ ਬਾਵਜੂਦ ਉਹ ਨਿਡਰ ਹੋ ਕੇ ਨਿੱਤਰਦਾ ਰਿਹਾਜਦੋਂ 1979 ਵਿੱਚ ਵਿਦਿਆਰਥੀ ਆਗੂ ਪਿਰਥੀਪਾਲ ਰੰਧਾਵਾ ਦਾ ਕਤਲ ਹੋਇਆ ਤਾਂ ਪੂਰਾ ਪੰਜਾਬ ਗੁੰਡਿਆਂ ਖਿਲਾਫ ਸੜਕਾਂ ’ਤੇ ਉੱਤਰ ਆਇਆ ਸੀਉਸਦਾ ਬੇਟਾ ਜਗਦੀਪ ਦੱਸਦਾ ਹੈ ਕਿ ਉਦੋਂ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਪਾਪਾ ਨੂੰ ਪਿਰਥੀ ਦੇ ਵਿਯੋਗ ਵਿੱਚ ਹੰਝੂ ਵਹਾਉਂਦਿਆਂ ਦੇਖਿਆ ਸੀ

ਇਸ ਵਾਰ ਦੀ ਪੰਜਾਬ ਫੇਰੀ ’ਤੇ ਉਸਨੇ ਫੋਨ ਉੱਤੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਲੱਗਦਾ ਹੈ ਕਿ ਇਹ ਉਸਦੀ ਆਖਰੀ ਫੇਰੀ ਹੋਵੇਗੀ, ਇਸ ਲਈ ਉਹ ਸਾਰੇ ਵਿਚਾਰਧਾਰਕ ਮਿੱਤਰਾਂ, ਬੇਲੀਆਂ, ਰਿਸ਼ਤੇਦਾਰਾਂ ਨੂੰ ਇੱਕ ਥਾਂ ਇਕੱਠਾ ਕਰ “ਜੱਗ ਜਿਊਂਦਿਆਂ ਦਾ ਮੇਲਾਰਚਾਉਣਾ ਚਾਹੁੰਦਾ ਹੈ20 ਫਰਵਰੀ ਨੂੰ ਜਹਾਜ਼ੋਂ ਉੱਤਰਕੇ ਉਸਨੇ ਦੋਸਤਾਂ ਸੰਗ ਲੰਮੀ ਮੀਟਿੰਗ ਕੀਤੀਪੂਰੀ ਵਿਉਂਤਬੰਦੀ ਅਤੇ ਤਿਆਰੀ ਚੱਲ ਰਹੀ ਸੀਨਾਲੋ ਨਾਲ ਡਾਇਲਸਿਸ ਵੀ ਚੱਲ ਰਿਹਾ ਸੀ। ਪਰ ਅਚਾਨਕ 11 ਮਾਰਚ ਨੂੰ ਤਬੀਅਤ ਵਿਗੜੀ ਤਾਂ ਪਹਿਲਾਂ ਨਾਲ ਆਏ ਦੋਨਾਂ ਵੱਡੇ ਬੱਚਿਆਂ ਨੇ ਫੋਰਟਿਸ ਹਸਪਤਾਲ ਲੁਧਿਆਣਾ ਦਾਖਲ ਕਰਵਾ ਦਿੱਤਾਪਰ ਅਫਸੋਸ ਕਿ ਬਾਈ ਨੂੰ ਬਚਾਇਆ ਨਹੀਂ ਜਾ ਸਕਿਆ14 ਫਰਵਰੀ ਰਾਤ ਸਾਢੇ ਅੱਠ ਵਜੇ ਬਾਈ ਸਦਾ ਸਦਾ ਲਈ ਆਪਣੇ ਚਾਹੁਣ ਵਾਲਿਆਂ ਨੂੰ ਵਿਛੋੜਾ ਦੇ ਗਿਆਉਸਦੀ ਇੱਛਾ ਮੁਤਾਬਿਕ 16 ਫਰਵਰੀ ਨੂੰ ਉਸਦੇ ਘਰ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਉਸਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਈ ਐੱਸ ਆਈ ਹਸਪਤਾਲ ਲੁਧਿਆਣਾ ਲਈ ਰਵਾਨਾ ਕਰਕੇ ਤੁਰ ਗਏ ਬਾਈ ਨੂੰ ਇੱਕ ਵਾਰ ਫਿਰ ਜਿਓਂਦਿਆਂ ਵਿੱਚ ਸ਼ਾਮਲ ਕਰ ਦਿੱਤਾ

ਤਰਕਸ਼ੀਲ ਅਤੇ ਇਨਕਲਾਬੀ ਲਹਿਰ ਨੂੰ ਮਾਣ ਹੈ ਕਿ ਉਸਦੀ ਜੀਵਨ ਸਾਥਣ ਸੁਰਿੰਦਰ ਕੌਰ ਅਤੇ ਉਸਦੇ ਸਾਰੇ ਬੇਟੇ ਬੇਟੀਆਂ ਨੇ ਮਨੁੱਖਤਾ ਦੀ ਸੇਵਾ ਲਈ ਸਰੀਰ ਦਾਨ ਕਰਨ ਵਿੱਚ ਕੋਈ ਹਿਚਕ ਨਹੀਂ ਦਿਖਾਈਉਸਦੀ ਹੀ ਇੱਛਾ ਸੀ ਕਿ ਮੈਂ ਰਹਾਂ ਜਾ ਨਾਂ ਰਹਾਂ, ਇਹ ਮੇਲਾ ਲੱਗਣਾ ਹੀ ਲੱਗਣਾ ਹੈਮੈਂ ਜ਼ਿੰਦਗੀ ਰੱਜ ਕੇ ਮਾਣੀ ਹੈਮੇਰੀ ਮੌਤ ’ਤੇ ਕਿਸੇ ਨੇ ਨਹੀਂ ਰੋਣਾ, ਕੋਈ ਧਾਰਮਿਕ ਰਸਮ ਨਹੀਂ ਕਰਨੀਮੇਰੀ ਸਫਲ ਜ਼ਿੰਦਗੀ ਨੂੰ ਤੁਸੀਂ ਸੈਲੀਬਰੇਟ ਕਰਨਾ ਹੈਜੀ ਹਾਂ, ਉਸਦੇ ਕਹਿਣ ’ਤੇ ਵਿਉਂਤੇ ਜੱਗ ਜਿਓਂਦਿਆਂ ਦੇ ਮੇਲੇ ਵਿੱਚ ਉਸਦੇ ਸਾਰੇ ਚਾਹੁਣ ਵਾਲੇ ਉਸ ਨੂੰ ਗਲਵੱਕੜੀ ਪਾਉਣ ਲਈ 20 ਮਾਰਚ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਦੀਪਕ ਪੈਲੇਸ ਜਗਰਾਓਂ ਵਿਖੇ ਇਕੱਤਰ ਹੋ ਰਹੇ ਹਨਉਸਦੀ ਵਿਉਂਤੀ ਰੂਪ ਰੇਖਾ ਮੁਤਾਬਿਕ ਹੀ ਉਸਦੀ ਯਾਦ ਮਨਾਈ ਜਾ ਰਹੀ ਹੈ, ਜਿਸ ਵਿੱਚ ਸੁਰ-ਸਾਜ਼ ਵੀ ਹੋਵੇਗਾ ਅਤੇ ਨਾਟਕ ਮੰਚਣ ਵੀਬਾਈ ਅਵਤਾਰ ਦੀਆਂ ਪਾਈਆਂ ਪੈੜਾਂ ’ਤੇ ਚੱਲਣ, ਇੱਕ ਸੋਹਣਾ ਜਿਊਣ ਜੋਗਾ ਸਮਾਜ ਸਿਰਜਣ ਦਾ ਅਹਿਦ ਤਾਂ ਦੁਹਰਾਇਆ ਹੀ ਜਾਵੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕੰਵਲਜੀਤ ਖੰਨਾ

ਕੰਵਲਜੀਤ ਖੰਨਾ

Whatsapp (91 - 94170 - 67344)
Email: (kanwaljeetkhanna@gmail.com)