NarinderSZira7ਬੱਚਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਲਾਡ ਪਿਆਰ ਵਿਗਾੜ ਸਕਦਾ ਹੈ ਪਰ ਜ਼ਰੂਰਤ ਤੋਂ ਜ਼ਿਆਦਾ ...
(18 ਫਰਵਰੀ 2026)


ਬਚਪਨ ਇੱਕ ਉਹ ਅਵਸਥਾ ਹੈ ਜਿਸ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਆਉਣ ਵਾਲੀ ਜ਼ਿੰਦਗੀ ਦੇ ਲੰਮੇ ਪੈਡਿਆਂ ਦੇ ਸਫਰ ਲਈ ਤਿਆਰ ਕਰ ਰਹੇ ਹੁੰਦੇ ਹਨ
ਅੱਜ ਦਾ ਬਚਪਨ ਸਕੂਲ ਦੀ ਚਾਰਦੀਵਾਰੀ, ਘਰ ਆ ਕੇ ਟਿਉਸ਼ਨਾਂ ਦੀ ਚਾਰਦੀਵਾਰੀ ਦੇ ਅੰਦਰ ਅਤੇ ਫਿਰ ਘਰ ਵਿੱਚ ਬੱਚਿਆਂ ਵਾਲੇ ਕਮਰੇ ਦੀ ਚਾਰਦੀਵਾਰੀ ਵਿੱਚ ਕੈਦ ਹੁੰਦਾ ਜਾ ਰਿਹਾ ਹੈਅੱਜ ਦੇ ਬਚਪਨ ਵਿੱਚ ਮਾਪਿਆਂ ਦੀ ਹਿੱਸੇਦਾਰੀ ਸਿਰਫ ਪੈਸਾ, ਸੁਖ ਸਹੂਲਤਾਂ, ਵਧੀਆ ਸਕੂਲ, ਵਧੀਆ ਟਿਊਟਰ ਅਤੇ ਬੱਚਿਆਂ ਨੂੰ ਸਕੂਲ ਛੱਡਣ ਜਾਂ ਲਿਆਉਣ ਜਿੰਨੀ ਹੀ ਰਹਿ ਗਈ ਹੈਅੱਜ ਦਾ ਬਚਪਨ ਖੁੱਲ੍ਹੇ ਅਸਮਾਨਾਂ ਦੀਆਂ ਹਵਾਵਾਂ ਵਿੱਚ ਖੁੱਲ੍ਹ ਕੇ ਜਿਊਣ ਤੋਂ ਵਾਂਝਾ ਹੋ ਗਿਆ ਹੈ, ਜਿਸ ਨਾਲ ਉਹ ਜਵਾਨੀ ਵਿੱਚ ਭਟਕਣ ਮਹਿਸੂਸ ਕਰਦਾ ਹੋਇਆ ਕੁਰਾਹੇ ਪੈ ਜਾਂਦਾ ਹੈਅੱਜ-ਕੱਲ੍ਹ ਮਾਪਿਆਂ ਵੱਲੋਂ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢਕੇ ਪਰਿਵਾਰਕ ਮਾਹੌਲ ਵਿੱਚ ਬੱਚਿਆਂ ਨੂੰ ਖੁੱਲ੍ਹ ਕੇ ਖੇਡਣ ਲਈ ਮੌਕੇ ਪ੍ਰਦਾਨ ਕੀਤੇ ਜਾਣ ਦੀ ਲੋੜ ਹੈ

ਅਜੋਕੇ ਸਮੇਂ ਸਕੂਲੀ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਵਿੱਚ ਕਮੀ ਪਾਈ ਜਾ ਰਹੀ ਹੈਅੱਜ ਕੰਪਿਊਟਰ ਅਤੇ ਇੰਟਰਨੈੱਟ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨਾ ਅਸੰਭਵ ਲਗਦਾ ਹੈ ਡਿਜਿਟਲ ਯੁਗ ਵਿੱਚ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ ਵੱਡੀ ਚੁਣੌਤੀ ਹੈਪ੍ਰਾਇਮਰੀ ਪੱਧਰ ਦੇ ਬੱਚਿਆਂ ਵਿੱਚ ਪੜ੍ਹਨ ਦੀ ਆਦਤ ਨੂੰ ਵਧਾਉਣ ਵਿੱਚ ਮਾਤਾ-ਪਿਤਾ ਮੁਢਲੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਜ਼ਿਆਦਾਤਰ ਪੜ੍ਹਨ ਦੀ ਗਤੀ ਦੇ ਦ੍ਰਿਸ਼ਟੀਕੋਣ ਅਤੇ ਆਦਤ ਦੇ ਸਰੋਤ ਬਣਦੇ ਹਨਮਾਪਿਆਂ ਨੂੰ ਬੱਚਿਆਂ ਦੇ ਸਾਹਮਣੇ ਰੋਜ਼ਾਨਾ ਪੜ੍ਹਨਾ ਚਾਹੀਦਾ ਹੈਬੱਚਿਆਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਨ ਨਾਲ ਪੁਸਤਕ ਮੇਲਿਆਂ ਦਾ ਦੌਰਾ ਕਰਨਾ ਚਾਹੀਦਾ ਹੈਬੱਚਿਆਂ ਦੀ ਰੁਚੀ ਅਨੁਸਾਰ ਉਨ੍ਹਾਂ ਨੂੰ ਪੁਸਤਕ ਪ੍ਰਦਰਸ਼ਨੀਆਂ ਵਿੱਚੋਂ ਨਵੀਂਆਂ ਪੁਸਤਕਾਂ ਲਿਆਕੇ ਦੇਣੀਆਂ ਚਾਹੀਦੀਆਂ ਹਨ

ਅਧਿਆਪਕਾਂ ਦੀ ਬੱਚਿਆਂ ਦੇ ਹਰ ਪੱਧਰ ’ਤੇ ਵਿਕਾਸ ਵਿੱਚ ਅਹਿਮ ਭੂਮਿਕਾ ਹੁੰਦੀ ਹੈਉਹ ਬੱਚਿਆਂ ਵਿੱਚ ਵੱਖ-ਵੱਖ ਗਤੀਵਿਧੀਆਂ ਨਾਲ ਪੜ੍ਹਨ ਦੀ ਰੁਚੀ ਨੂੰ ਜਾਗ੍ਰਿਤ ਕਰਦੇ ਹਨ ਅਤੇ ਵਿਸ਼ੇ ਨਾਲ ਜੁੜੇ ਹੋਏ ਸਰੋਕਾਰ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਦੇ ਹਨਅਧਿਆਪਕ ਅਤੇ ਲਾਇਬਰੇਰੀ ਦੇ ਕਰਮਚਾਰੀ ਪੁਸਤਕ ਅਤੇ ਪਾਠਕ ਵਿੱਚ ਸੁਮੇਲ ਬਣਾਉਣ ਦੀ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਨਾਲ ਹੀ ਵੱਖ ਵੱਖ ਗਤੀਵਿਧੀਆਂ ਦੇ ਮਾਧਿਅਮ ਨਾਲ ਬੱਚਿਆਂ ਵਿੱਚ ਪੜ੍ਹਨ ਦੀ ਆਦਤ ਦਾ ਵਿਸਥਾਰ ਕਰਦੇ ਹਨਅੱਜ ਦੀ ਪਨੀਰੀ ਨੂੰ ਪੁਸਤਕਾਂ ਪੜ੍ਹਨ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈਪ੍ਰਾਇਮਰੀ ਪੱਧਰ ਤਕ ਦੇ ਬੱਚੇ ਜ਼ਿਆਦਾ ਸਮਾਂ ਮਾਤਾ-ਪਿਤਾ ਨਾਲ ਹੀ ਬਤੀਤ ਕਰਦੇ ਹਨਇਸ ਲਈ ਇਸ ਡਿਜਿਟਲ ਯੁਗ ਵਿੱਚ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਨੂੰ ਵਧਾਉਣ ਲਈ ਜ਼ਿੰਮੇਵਾਰੀ ਅਧਿਆਪਕਾਂ, ਲਾਇਬਰੇਰੀ ਵਿੱਚ ਉੱਥੋਂ ਦੇ ਕਰਮਚਾਰੀਆਂ ਅਤੇ ਮਾਪਿਆਂ ਦੀ ਨਿਰੰਤਰ ਰੂਪ ਵਿੱਚ ਵਧ ਰਹੀ ਹੈ

ਮਾਪਿਆਂ ਦਾ ਬੱਚਿਆਂ ਨੂੰ ਦਿੱਤਾ ਸਮਾਂ ਸਭ ਤੋਂ ਵੱਡਾ ਨਿਵੇਸ਼ ਹੁੰਦਾ ਹੈਜਿੱਥੇ ਵਿੱਤੀ ਨਿਵੇਸ਼ ਧਨ ਰੂਪੀ ਆਮਦਨ ਲਿਆਉਂਦਾ ਹੈ, ਉੱਥੇ ਬੱਚਿਆਂ ਨੂੰ ਦਿੱਤਾ ਗਿਆ ਗੁਣਵੱਤਾ ਭਰਪੂਰ ਸਮਾਂ ਬੱਚਿਆਂ ਦੇ ਭਾਵਨਾਤਮਕ ਪੱਖੋਂ ਮਜ਼ਬੂਤ ਬਣਨ ਦੇ ਰੂਪ ਵਿੱਚ, ਉੱਚ ਅਕਾਦਮਿਕ ਪ੍ਰਾਪਤੀਆਂ ਦੇ ਰੂਪ ਵਿੱਚ, ਉਨ੍ਹਾਂ ਦੀ ਉਸਾਰੂ ਸ਼ਖਸੀਅਤ ਵਿਕਾਸ ਰੂਪ ਵਿੱਚ ਅਤੇ ਬੱਚਿਆਂ ਅਤੇ ਮਾਪਿਆਂ ਦੇ ਨਿੱਘੇ ਰਿਸ਼ਤਿਆਂ ਵਿੱਚ ਮੁਨਾਫੇ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈਬੱਚਿਆਂ ਨੂੰ ਦਿੱਤਾ ਗਿਆ ਨਿਰਵਿਘਨ ਸਮਾਂ ਉਨ੍ਹਾਂ ਵਿੱਚ ਵਿਸ਼ਵਾਸ ਅਤੇ ਸਥਿਰਤਾ ਦੀ ਭਾਵਨਾ ਪੈਦਾ ਕਰਦਾ ਹੈ, ਜਿਸ ਨਾਲ ਉਹ ਮੁਸ਼ਕਿਲ ਹਾਲਾਤ ਦਾ ਮਜ਼ਬੂਤੀ ਨਾਲ ਸਾਹਮਣਾ ਕਰਨ ਦੇ ਕਾਬਲ ਬਣਦੇ ਹਨ

ਜਿਹੜੇ ਬੱਚੇ ਆਪਣੇ ਪਰਿਵਾਰ ਨਾਲ ਭਾਵਨਾਤਮਕ ਪੱਖੋਂ ਜੁੜੇ ਹੁੰਦੇ ਹਨ, ਉਹ ਚਿੰਤਾ ਅਤੇ ਉਦਾਸੀ ਦਾ ਘੱਟ ਹੀ ਸ਼ਿਕਾਰ ਹੁੰਦੇ ਹਨਮਾਪਿਆਂ ਦਾ ਬੱਚਿਆਂ ਨੂੰ ਦਿੱਤਾ ਗਿਆ ਸਮਾਂ ਉਨ੍ਹਾਂ ਨੂੰ ਆਤਮ-ਵਿਸ਼ਵਾਸੀ ਅਤੇ ਖ਼ੁਦ ਦੀ ਕੀਮਤ ਪਛਾਣਨ ਵਾਲੇ ਬਣਾਉਂਦਾ ਹੈਜਦੋਂ ਮਾਪੇ ਬੱਚਿਆਂ ਦੀ ਪੜ੍ਹਾਈ ਆਦਿ ਵਿੱਚ ਦਿਲਚਸਪੀ ਲੈਂਦੇ ਹਨ ਤਾਂ ਉਹ ਉਤਸ਼ਾਹਿਤ ਹੋਏ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਵਿੱਚ ਸਿੱਖਣ ਦੀ ਜਗਿਆਸਾ ਵਧਦੀ ਹੈਮਾਪਿਆਂ ਦੀ ਬੱਚਿਆਂ ਨਾਲ ਖੁੱਲ੍ਹ ਕੇ ਕੀਤੀ ਗੱਲਬਾਤ, ਉਨ੍ਹਾਂ ਨੂੰ ਮੁਸ਼ਕਿਲ ਹਾਲਾਤ ਵਿੱਚ ਧੀਰਜ ਬਣਾਉਣ ਦਾ ਕੰਮ ਕਰਦੀ ਹੈਮਾਪਿਆਂ ਦਾ ਬੱਚਿਆਂ ਨਾਲ ਦੋਸਤਾਨਾ ਵਿਵਹਾਰ, ਹਾਰਦਿਕ ਤਾਲਮੇਲ, ਸਤਿਕਾਰ ਅਤੇ ਸਹਾਇਕ ਰਵਈਆ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਦੇ ਦਿਨਾਂ ਲਈ ਬੇਹੱਦ ਸੁਖਾਵੇਂ ਮਾਰਗ ਦਰਸ਼ਕ ਦੇ ਰੂਪ ਵਿੱਚ ਸਾਬਤ ਹੁੰਦਾ ਹੈ

ਸੋਸ਼ਲ ਮੀਡੀਆ ਦੀ ਆਦਤ ਕਾਰਨ ਬੱਚੇ ਅਸਲ ਦੁਨੀਆਂ ਨਾਲੋਂ ਟੁੱਟ ਰਹੇ ਹਨਸੋਸ਼ਲ ਮੀਡੀਆ ਨੇ ਬੱਚਿਆਂ ਦੀ ਜ਼ਿੰਦਗੀ ਦਾ ਹਿੱਸਾ ਬਣਕੇ ਉਨ੍ਹਾਂ ਦੀ ਦੁਨੀਆਂ ਹੀ ਬਦਲ ਦਿੱਤੀ ਹੈਛੋਟੇ-ਛੋਟੇ ਬੱਚੇ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਵਰਗੇ ਐਪਸ ਨਾਲ ਜੁੜ ਕੇ ਅੱਜ ਖ਼ੁਦ ਨਾਲੋਂ ਵੱਧ ਦੂਜਿਆਂ ਦੀ ਜ਼ਿੰਦਗੀ ਨਾਲ ਮੁਕਾਬਲਾ ਕਰ ਰਹੇ ਹਨਸੋਸ਼ਲ ਮੀਡੀਆ ਜ਼ਰੀਏ ਬੱਚੇ ਆਪਣੀ ਹਕੀਕਤ ਤੋਂ ਦੂਰ ਹੋ ਰਹੇ ਹਨਉਹ ਆਪਣੀ ਅਸਲੀ ਖੁਸ਼ੀ ਦੀ ਬਜਾਏ ਕੈਮਰੇ ਅੱਗੇ ਦਿਖਾਵਾ ਕਰਨ ਵਿੱਚ ਵਿਸ਼ਵਾਸ ਕਰਦੇ ਹਨਇਹ ਦਿਖਾਵੇ ਦੀ ਮਨੋਬਿਰਤੀ ਉਨ੍ਹਾਂ ਦੀ ਮਾਨਸਿਕ ਮਜ਼ਬੂਤੀ ਨੂੰ ਕਮਜ਼ੋਰ ਕਰਦੀ ਹੈਮਾਪਿਆਂ ਲਈ ਇਹ ਸਮਾਂ ਵੱਡਾ ਚੁਣੌਤੀ ਲੈ ਕੇ ਆਇਆ ਹੈਮਾਪਿਆਂ ਅਤੇ ਅਧਿਆਪਕਾਂ ਲਈ ਇਹ ਸਮਾਂ ਹੈ ਕਿ ਉਹ ਇਸ ਬਦਲਦੇ ਰੁਝਾਨ ਨੂੰ ਗੰਭੀਰਤਾ ਨਾਲ ਲੈਣ ਅਤੇ ਬੱਚਿਆਂ ਦੀ ਸਹੀ ਦਿਸ਼ਾ ਵਿੱਚ ਰਹਿਨੁਮਾਈ ਕਰਨ

ਬੱਚਿਆਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਸੋਸ਼ਲ ਮੀਡੀਆ ਉੱਤੇ ਦਿਖਾਈ ਜਾਣ ਵਾਲੀ ਜ਼ਿੰਦਗੀ ਹਮੇਸ਼ਾ ਅਸਲ ਨਹੀਂ ਹੁੰਦੀਬੱਚਿਆਂ ਨੂੰ ਇਹ ਸਿਖਾਉਣ ਦੀ ਲੋੜ ਹੈ ਕਿ ਅਸਲ ਵਿੱਚ ਤੁਲਨਾ ਨਹੀਂ ਸਗੋਂ ਤਰੱਕੀ ਮਹੱਤਵਪੂਰਨ ਹੈਸੋਸ਼ਲ ਮੀਡੀਆ ਆਪਣੇ ਆਪ ਵਿੱਚ ਬੁਰਾ ਨਹੀਂ ਪਰ ਇਸਦੀ ਬੇਹਿਸਾਬ ਵਰਤੋਂ ਬੱਚਿਆਂ ਦੀ ਸਿਹਤ ਅਤੇ ਭਵਿੱਖ ਦੋਵਾਂ ਲਈ ਨੁਕਸਾਨਦਾਇਕ ਹੈਬੱਚਿਆਂ ਨੂੰ ਸਵੈਵਿਸ਼ਵਾਸ ਅਤੇ ਖੁਸ਼ੀ ਵੱਲ ਮੋੜਨਾ ਹੀ ਮਾਨਸਿਕ ਸਿਹਤ ਦੀ ਸਭ ਤੋਂ ਵੱਡੀ ਦਵਾਈ ਹੈ ਭਾਵੇਂ ਸੋਸ਼ਲ ਮੀਡੀਆ ਦਾ ਦੌਰ ਰੋਕਿਆ ਨਹੀਂ ਜਾ ਸਕਦਾ ਪਰ ਇਸਦਾ ਸਮਝਦਾਰੀ ਨਾਲ ਪ੍ਰਯੋਗ ਜ਼ਰੂਰ ਸਿਖਾਇਆ ਜਾ ਸਕਦਾ ਹੈਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਹਰ ਬੱਚਾ ਸਿਰਫ ਸਿਆਣਾ ਹੀ ਨਹੀਂ ਸਗੋਂ ਮਾਨਸਿਕ ਤੌਰ ’ਤੇ ਮਜ਼ਬੂਤ ਵੀ ਬਣੇਜੇਕਰ ਮਾਪੇ, ਅਧਿਆਪਕ, ਕਾਊਂਸਲਰ ਅਤੇ ਸਰਕਾਰ ਮਿਲਕੇ ਸਹੀ ਮਾਰਗ ਦਰਸ਼ਨ ਦੇਣ ਤਾਂ ਬੱਚੇ ਨਾ ਸਿਰਫ ਤੰਦਰੁਸਤ ਰਹਿਣਗੇ ਬਲਕਿ ਆਪਣੇ ਕਰੀਅਰ ਸੰਬੰਧੀ ਵੀ ਸਹੀ ਦਿਸ਼ਾ ਵਿੱਚ ਅੱਗੇ ਵਧਣਗੇ ਅਤੇ ਉਨ੍ਹਾਂ ਦਾ ਇਹ ਕਦਮ ਉਨ੍ਹਾਂ ਦੇ ਅਤੇ ਸਮਾਜ ਦੇ ਸੁਨਹਿਰੇ ਭਵਿੱਖ ਦੀ ਨੀਂਹ ਬਣੇਗਾ

ਵਿਦਿਆਰਥੀ ਜੀਵਨ ਮਨੁੱਖ ਦੇ ਜੀਵਨ ਦਾ ਸਭ ਤੋਂ ਸੰਵੇਦਨਸ਼ੀਲ, ਨਿਰਣਾਇਕ ਅਤੇ ਮੁਢਲਾ ਪੜਾਅ ਹੁੰਦਾ ਹੈਇਸ ਪੜਾਅ ਵਿੱਚ ਕਿਤਾਬਾਂ ਦੀ ਭੂਮਿਕਾ ਇੱਕ ਰੋਸ਼ਨੀ ਦੇ ਦੀਵੇ ਵਰਗੀ ਹੁੰਦੀ ਹੈ ਜੋ ਵਿਦਿਆਰਥੀ ਨੂੰ ਅਗਿਆਨ ਦੇ ਹਨੇਰੇ ਤੋਂ ਬਚਾ ਕੇ ਗਿਆਨ ਦੇ ਰਸਤੇ ਵੱਲ ਲੈ ਜਾਂਦੀ ਹੈਵਿਦਿਆਰਥੀ ਜੀਵਨ ਵਿੱਚ ਜੇਕਰ ਕਿਤਾਬਾਂ ਪੜ੍ਹਨ ਦੀ ਚੇਟਕ ਲੱਗ ਜਾਵੇ ਤਾਂ ਇਨਸਾਨ ਉਨ੍ਹਾਂ ਨਾਲ ਪੱਕੀ ਦੋਸਤੀ ਜੋੜ ਲੈਂਦਾ ਹੈਵਿਦਿਆਰਥੀ ਜੀਵਨ ਤੋਂ ਹੀ ਸਕੂਲੀ ਸਲੇਬਸ ਦੇ ਨਾਲ-ਨਾਲ ਲਾਇਬਰੇਰੀ ਦੀਆਂ ਕਿਤਾਬਾਂ ਪੜ੍ਹਨ ਦੀ ਆਦਤ ਪੈਦਾ ਕਰਨੀ ਚਾਹੀਦੀ ਹੈਲਾਇਬਰੇਰੀਆਂ ਵਿੱਚ ਅਜਿਹੀਆਂ ਹਜ਼ਾਰਾਂ ਕਿਤਾਬਾਂ ਹੁੰਦੀਆਂ ਹਨ ਜੋ ਵਿਦਿਆਰਥੀਆਂ ਲਈ ਨਾ ਸਿਰਫ ਮਹੱਤਵਪੂਰਨ ਹੁੰਦੀਆਂ ਹਨ, ਸਗੋਂ ਦੁਰਲੱਭ ਵੀ ਹੁੰਦੀਆਂ ਹਨਕਿਤਾਬਾਂ ਵਿਦਿਆਰਥੀਆਂ ਨੂੰ ਨਾ ਸਿਰਫ ਤੱਥਾਂ ਬਾਰੇ ਪੜ੍ਹਾਉਂਦੀਆਂ ਹਨ, ਸਗੋਂ ਉਨ੍ਹਾਂ ਦੇ ਅੰਦਰ ਲੁਕੇ ਸਵਾਲ ਪੁੱਛਣ, ਵਿਸ਼ਲੇਸ਼ਣ ਕਰਨ ਅਤੇ ਸਮਝਦਾਰੀ ਨਾਲ ਫੈਸਲੇ ਲੈਣ ਦੀ ਯੋਗਤਾ ਵਿਕਸਿਤ ਕਰਦੀਆਂ ਹਨਚੰਗੀਆਂ ਕਿਤਾਬਾਂ ਮਨੁੱਖੀ ਜੀਵਨ ਲਈ ਉੰਨੀਆਂ ਹੀ ਜ਼ਰੂਰੀ ਹਨ, ਜਿੰਨੀ ਕੇ ਜਿਊਂਦੇ ਰਹਿਣ ਲਈ ਆਕਸੀਜਨਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਮੇਂ ਸਮੇਂ ’ਤੇ ਚੰਗੀਆਂ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਦੇ ਰਹਿਣ ਕਿਉਂਕਿ ਵਿਦਿਆਰਥੀ ਜੀਵਨ ਵਿੱਚ ਕਿਤਾਬਾਂ ਦੀ ਵਡਮੁੱਲੀ ਅਹਿਮੀਅਤ ਹੈ।

ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਵੀ ਉਤਸ਼ਾਹਿਤ ਕਰਨ ਦੀ ਬਹੁਤ ਲੋੜ ਹੈਖੇਡਾਂ ਬੱਚਿਆਂ ਦੇ ਸਰਬਪੱਖੀ ਵਿਕਾਸ ਦਾ ਆਧਾਰ ਹਨਸਿੱਖਿਆ ਨਾਲ ਵਿਦਿਆਰਥੀ ਦਾ ਬੌਧਿਕ ਤੇ ਅਧਿਆਤਮਿਕ ਵਿਕਾਸ ਹੁੰਦਾ ਹੈ, ਜਦੋਂਕਿ ਖੇਡਾਂ ਵਿਦਿਆਰਥੀ ਦਾ ਸਰੀਰਕ, ਮਾਨਸਿਕ ਅਤੇ ਸਮਾਜਿਕ ਆਦਿ ਹਰ ਤਰ੍ਹਾਂ ਦਾ ਵਿਕਾਸ ਕਰਦੀਆਂ ਹਨਖੇਡਾਂ ਰਾਹੀਂ ਵਿਦਿਆਰਥੀਆਂ ਵਿੱਚ ਸਹਿਣਸ਼ੀਲਤਾ, ਅਨੁਸ਼ਾਸਨ, ਮਿਲਵਰਤਨ, ਲੀਡਰਸ਼ਿੱਪ, ਇਕਜੁੱਟਤਾ, ਹੌਸਲਾ, ਸਹਿਯੋਗ, ਬਹਾਦਰੀ ਆਦਿ ਗੁਣ ਪੈਦਾ ਹੁੰਦੇ ਹਨਖੇਡਾਂ ਰਾਹੀਂ ਵਿਦਿਆਰਥੀਆਂ ਅੰਦਰ ਅਨੁਸ਼ਾਸਨ ਦਾ ਅਜਿਹਾ ਬੀਜ ਪੁੰਗਰਦਾ ਹੈ, ਜਿਸਦਾ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੋੜ ’ਤੇ ਲਾਭ ਮਿਲਦਾ ਹੈਖੇਡਾਂ ਵਿਦਿਆਰਥੀਆਂ ਦੀ ਸ਼ਖਸੀਅਤ ਵਿੱਚ ਨੈਤਿਕਤਾ ਜਿਵੇਂ ਸਚਾਈ, ਮਿਹਨਤ, ਇਮਾਨਦਾਰੀ ਆਦਿ ਗੁਣਾਂ ਦਾ ਸੰਚਾਰ ਕਰਦੀਆਂ ਹਨਜੇਕਰ ਵਿਦਿਆਰਥੀ ਬਚਪਨ ਤੋਂ ਹੀ ਰੋਜ਼ਾਨਾ ਖੇਡ ਮੈਦਾਨ ਵਿੱਚ ਕੁਝ ਸਮਾਂ ਜਾਣ ਦਾ ਆਦੀ ਹੋ ਜਾਂਦਾ ਹੈ ਤਾਂ ਉਹ ਮੋਟਾਪਾ, ਸ਼ੂਗਰ, ਬਲੱਡ ਪ੍ਰੈੱਸ਼ਰ, ਮਾਨਸਿਕ ਤਣਾਅ ਆਦਿ ਰੋਗਾਂ ਤੋਂ ਵੀ ਬਚਿਆ ਰਹਿੰਦਾ ਹੈ

ਖੇਡਾਂ ਵਿਦਿਆਰਥੀਆਂ ਨੂੰ ਤੰਦਰੁਸਤ ਅਤੇ ਅਰੋਗ ਰੱਖਦੀਆਂ ਹਨਹਰ ਵਿਦਿਆਰਥੀ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਪੜ੍ਹਾਈ ਅਤੇ ਖੇਡਾਂ ਵਿੱਚ ਸੰਤੁਲਨ ਬਣਾਉਂਦੇ ਹੋਏ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈਮਾਪਿਆਂ ਨੂੰ ਘਰਾਂ ਵਿੱਚ ਅਤੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਹੈਕਿਹਾ ਜਾਂਦਾ ਹੈ ਕਿ ਸਿਹਤਮੰਦ ਸਰੀਰ ਵਿੱਚ ਹੀ ਇੱਕ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ, ਜੋ ਖੇਡਾਂ ਦੁਆਰਾ ਹੀ ਸੰਭਵ ਹੋ ਸਕਦਾ ਹੈਚੰਗੀ ਸਿਹਤ ਲਈ ਖੇਡਾਂ ਨੂੰ ਕਸਰਤ ਦਾ ਸਭ ਤੋਂ ਵਧੀਆਂ ਰੂਪ ਮੰਨਿਆ ਜਾਂਦਾ ਹੈਖੇਡਾਂ ਵਿਦਿਆਰਥੀਆਂ ਦੇ ਦਿਮਾਗੀ ਪੱਧਰ ਨੂੰ ਉੱਚਾ ਚੁੱਕਦੀਆਂ ਹਨ ਕਿਉਂਕਿ ਇਨਡੋਰ ਖੇਡਾਂ ਤੋਂ ਇਲਾਵਾ ਕੁਝ ਆਊਟਡੋਰ ਖੇਡਾਂ ਵੀ ਅਜਿਹੀਆਂ ਹਨ ਜਿਨ੍ਹਾਂ ਨੂੰ ਖੇਡਣ ਲਈ ਤਾਕਤ ਨਾਲੋਂ ਦਿਮਾਗੀ ਪ੍ਰਤਿਭਾ ਦੀ ਵਧੇਰੇ ਲੋੜ ਹੁੰਦੀ ਹੈਅਜੋਕੇ ਸਮੇਂ ਵਿੱਚ ਖੇਡਾਂ ਦਾ ਮਹੱਤਵ ਹੋਰ ਵੀ ਵਧ ਗਿਆ ਹੈ ਕਿਉਂਕਿ ਸਮਾਜ ਵਿੱਚ ਨਸ਼ੇ, ਮਾਨਸਿਕ ਤਣਾਅ, ਬੇਰੁਜ਼ਗਾਰੀ ਆਦਿ ਸਮੱਸਿਆਵਾਂ ਸਮਾਜਿਕ ਵਿਕਾਸ ਵਿੱਚ ਰੁਕਾਵਟ ਬਣਦੀਆਂ ਹਨ

ਨੈਤਿਕ ਕਦਰਾਂ-ਕੀਮਤਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈਵਿਦਿਆਰਥੀਆਂ ਨੂੰ ਨੈਤਿਕਤਾ ਦੀ ਸਿੱਖਿਆ ਜ਼ਰੂਰ ਦੇਣੀ ਚਾਹੀਦੀ ਹੈਨੈਤਿਕ ਕਦਰਾਂ-ਕੀਮਤਾਂ ਸਾਡੇ ਵਿਵਹਾਰ ਨੂੰ ਖੁਸ਼ਹਾਲ ਕਰਦੀਆਂ ਹਨਇਹ ਸਾਨੂੰ ਰੁਹਾਨੀ ਖੁਸ਼ੀ ਦਿੰਦੀਆਂ ਹਨ ਅਤੇ ਅਸੀਂ ਆਲੇ ਦੁਆਲੇ ਦਾ ਮਾਹੌਲ ਵੀ ਖ਼ੁਸ਼ਨੁਮਾ ਬਣਾ ਕੇ ਰੱਖਦੇ ਹਾਂਇਨ੍ਹਾਂ ਨਾਲ ਅਸੀਂ ਇਮਾਨਦਾਰ ਜੀਵਨ ਜਿਊਂਦੇ ਹਾਂਵੱਡਿਆਂ ਦਾ ਕਹਿਣਾ ਮੰਨਣਾ, ਉਨ੍ਹਾਂ ਦਾ ਸਤਿਕਾਰ ਕਰਨਾ, ਹਰ-ਉਮਰਾਂ ਨਾਲ ਨਿੱਘ ਅਤੇ ਪਿਆਰ ਨਾਲ ਰਹਿਣਾ, ਚੰਗੀ-ਪ੍ਰਾਹੁਣਚਾਰੀ ਕਰਨਾ, ਮਿੱਠਾ-ਬੋਲਣਾ, ਨਿਰਾਪੁਰਾ ਨਿੱਜ ਨੂੰ ਤਰਜੀਹ ਨਾ ਦੇਣਾ ਆਦਿ ਨੈਤਿਕਤਾ ਦੇ ਗੁਣ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਅੰਦਰ ਵਿਕਸਿਤ ਕਰਨ ਦੀ ਲੋੜ ਹੈਬੱਚੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨਅਜੋਕੇ ਸਮੇਂ ਬੱਚਿਆਂ ਅੰਦਰ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਵਿਖਾਈ ਦੇ ਰਹੀ ਹੈਅਧਿਆਪਕਾਂ ਨੂੰ ਸਵੇਰ ਦੀ ਸਭਾ ਵਿੱਚ ਨੈਤਿਕ ਕਦਰਾਂ-ਕੀਮਤਾਂ ਦਾ ਪਾਠ ਵਿਦਿਆਰਥੀਆਂ ਨੂੰ ਜ਼ਰੂਰ ਸਿਖਾਉਣਾ ਚਾਹੀਦਾ ਹੈ ਤਾਂ ਜੋ ਨੈਤਿਕਤਾ ਉਨ੍ਹਾਂ ਦੇ ਜੀਵਨ ਦਾ ਧੁਰਾ ਬਣ ਸਕੇ

ਬੱਚਿਆਂ ਨੂੰ ਲਾਡ ਕਰਨ ਅਤ ਡਾਟਣ ਪ੍ਰਤੀ ਮਾਪਿਆਂ ਦੀ ਸੂਝਬੂਝ ਦਾ ਹੋਣਾ ਬਹੁਤ ਜ਼ਰੂਰੀ ਹੈਬੱਚਿਆਂ ਦੇ ਵਿਕਾਸ ਲਈ ਜਿੰਨਾ ਲਾਡ-ਪਿਆਰ ਮਹੱਤਵ ਰੱਖਦਾ ਹੈ, ਉਨ੍ਹਾਂ ਬੱਚਿਆਂ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਉਨ੍ਹਾਂ ਨੂੰ ਡਾਂਟਣਾ ਵੀ ਬਹੁਤ ਜ਼ਰੂਰੀ ਬਣ ਜਾਂਦਾ ਹੈਪਰ ਲਾਡ ਪਿਆਰ ਅਤੇ ਡਾਂਟਣ ਵਿੱਚ ਸੰਤੁਲਨ ਹੋਣਾ ਬਹੁਤ ਜ਼ਰੂਰੀ ਹੈਬੱਚਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਲਾਡ ਪਿਆਰ ਵਿਗਾੜ ਸਕਦਾ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਝਿੜਕਣਾ, ਘੂਰਨਾ ਅਤੇ ਮਾਰਕੁਟ ਬੱਚਿਆਂ ਨੂੰ ਜ਼ਿੱਦੀ, ਵਿਦਰੋਹੀ ਅਤੇ ਲੜਾਕਾ ਵੀ ਬਣਾ ਸਕਦੀਆਂ ਹਨਬੱਚਿਆਂ ਨੂੰ ਖਾਣ-ਪੀਣ ਅਤੇ ਪਹਿਨਣ ਲਈ ਲਾਡ ਜ਼ਰੂਰ ਕਰਨਾ ਚਾਹੀਦਾ ਹੈ ਪਰ ਜਦੋਂ ਸਵਾਲ ਉਨ੍ਹਾਂ ਦੇ ਭਵਿੱਖ ਦਾ ਹੋਵੇ, ਉਦੋਂ ਕੋਈ ਲਿਹਾਜ਼ ਨਹੀਂ ਕਰਨਾ ਚਾਹੀਦਾਬੱਚਿਆਂ ਨੂੰ ਕੁੱਟ-ਮਾਰ ਨਾਲੋਂ ਉਨ੍ਹਾਂ ਨੂੰ ਸਹਿਜਤਾ ਨਾਲ ਨਸੀਹਤ ਦੇ ਕੇ ਜਲਦੀ ਸਮਝਾਇਆ ਜਾ ਸਕਦਾ ਹੈਲੋੜ ਹੈ ਅੱਜ ਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਬਚਪਨ ਨੂੰ ਸੰਭਾਲਣ ਦੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਮਾਰਗ ਦਰਸ਼ਨ ਕਰਕੇ ਫਿਰ ਤੋਂ ਇੱਕ ਨਰੋਆ ਸਮਾਜ ਸਿਰਜਣ ਦੇ ਯੋਗ ਹੋ ਸਕੀਏ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer.
Phone: (91 - 98146 - 62260)

More articles from this author