HarbhinderSSandhu7ਜੇ ਗਾਊ ਮਾਤਾ ਹੈ ਤਾਂ ਗਾਊਸ਼ਾਲਾ ਵਿੱਚ ਉਸ ਨੂੰ ਆਟੇ ਦੇ ਪੇੜੇ ਅਤੇ ਬਾਹਰ ਉਸ ਨੂੰ ਡੰਡੇ ਕਿਉਂ ...
(21 ਸਤੰਬਰ 2025) 

 

ਪਿਛਲੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਅਵਾਰਾ ਕੁੱਤਿਆਂ ਬਾਰੇ ਦਿੱਤੇ ਇੱਕ ਫੈਸਲੇ ’ਤੇ ਹਰ ਇੱਕ ਵਿਅਕਤੀ ਨੂੰ ਨਵੀਂ ਆਸ ਬੱਝੀ ਹੈਹਰ ਕਿਸੇ ਵੱਲੋਂ ਇਸ ਫੈਸਲੇ ਦਾ ਸਾਰੇ ਭਾਰਤ ਵਿੱਚ ਸਵਾਗਤ ਹੋ ਰਿਹਾ ਹੈ ਕਿਉਂਕਿ ਅਵਾਰਾ ਕੁੱਤਿਆਂ ਦੇ ਖ਼ੌਫ ਨਾਲ ਕੋਈ ਇੱਕ ਰਾਜ ਨਹੀਂ ਸਗੋਂ ਸਾਰਾ ਦੇਸ਼ ਹੀ ਜੂਝ ਰਿਹਾ ਹੈਪਰ ਇੱਥੇ ਨਾਲ ਹੀ ਇਹ ਗੱਲ ਕਰਨੀ ਬਣਦੀ ਹੈ ਕਿ ਅਵਾਰਾ ਕੁੱਤਿਆਂ ਨਾਲੋਂ ਜ਼ਿਆਦਾ ਖ਼ਤਰਨਾਕ ਅਵਾਰਾ ਗਾਵਾਂ ਸਾਬਤ ਹੋ ਰਹੀਆਂ ਹਨ, ਜਿਸਦੀ ਗਵਾਹੀ ਹਰ ਰੋਜ਼ ਹਾਈਵੇ ਸੜਕਾਂ ਅਤੇ ਲਿੰਕ ਸੜਕਾਂ ਉੱਪਰ ਹੁੰਦੇ ਐਕਸੀਡੈਂਟ ਭਰਦੇ ਹਨਅਵਾਰਾ ਕੁੱਤਿਆਂ ਨਾਲੋਂ ਅਵਾਰਾ ਗਾਵਾਂ ਜ਼ਿਆਦਾ ਖ਼ਤਰਨਾਕ ਮੈ ਤਾਂ ਕਹਿ ਰਿਹਾ ਹਾਂ, ਕੁੱਤੇ ਨੂੰ ਸੋਟੀ ਜਾਂ ਡੰਡੇ ਨਾਲ ਕੁੱਟ ਕੇ ਜਾਂ ਡਰਾ ਕੇ ਭਜਾਇਆ ਜਾ ਸਕਦਾ ਹੈ ਪਰ ਇਸਦੇ ਉਲਟ ਗਾਵਾਂ ਨੂੰ ਅਸੀਂ ਕੁੱਟ ਨਹੀਂ ਸਕਦੇ ਕਿਉਂਕਿ ਭਾਰਤ ਵਿੱਚ ਗਾਂ ਨੂੰ ਗਾਊ ਮਾਤਾ ਦਾ ਰੁਤਬਾ ਮਿਲਿਆ ਹੋਣ ਕਰਕੇ ਅਤੇ ਇਹ ਧਰਮ ਨਾਲ ਜੁੜਿਆ ਮਾਮਲਾ ਹੋ ਨਿੱਬੜਦਾ ਹੈਆਮ ਤੌਰ ’ਤੇ ਗਾਵਾਂ ਬਾਰੇ ਇਹੀ ਕਿਹਾ ਜਾਂਦਾ ਹੈ ਕਿ ਲੋਕ ਇਨ੍ਹਾਂ ਦਾ ਦੁੱਧ ਪੀ ਕੇ ਜਦੋਂ ਇਹ ਦੁੱਧ ਦੇਣੋ ਹਟ ਜਾਂਦੀਆਂ ਹਨ ਤਾਂ ਘਰੋਂ ਬਾਹਰ ਕੱਢ ਦਿੱਤੀਆਂ ਜਾਂਦੀਆਂ ਹਨ ਪਰ ਇੱਥੇ ਇੱਕ ਗੱਲ ਬਹੁਤ ਧਿਆਨ ਮੰਗਦੀ ਹੈ ਕਿ ਜੇ ਮੰਨ ਵੀ ਲਿਆ ਜਾਵੇ ਕਿ ਲੋਕ ਦੁੱਧ ਪੀ ਕੇ ਗਾਵਾਂ ਨੂੰ ਛੱਡ ਦਿੰਦੇ ਹਨ ਪਰ ਜਿਹੜੇ ਅਵਾਰਾ ਸਾਨ੍ਹਾਂ (ਢੱਠੇਆਂ) ਦੀਆਂ ਟੋਲੀਆਂ ਸੜਕਾਂ ਉੱਪਰ ਤੁਰੀਆਂ ਫਿਰਦੀਆਂ ਹਨ, ਇਹ ਤਾਂ ਨਹੀਂ ਲੋਕਾਂ ਦੁਬਾਰਾ ਛੱਡੇ ਗਏ

ਧਾਰਮਿਕ ਮਾਮਲਾ ਹੋਣ ਕਰਕੇ ਕੋਈ ਵੀ ਖੁੱਲ੍ਹ ਕੇ ਨਹੀਂ ਬੋਲਦਾ ਪਰ ਦੱਬਵੀਂ ਆਵਾਜ਼ ਵਿੱਚ ਹਰ ਕੋਈ ਕਹਿੰਦਾ ਹੈ ਕਿ ਇਹ ਗਾਵਾਂ ਗਊਸ਼ਾਲਾਵਾਂ ਵਿੱਚੋਂ ਹੀ ਆਉਂਦੀਆਂ ਹਨ ਉੱਥੇ ਵੀ ਦੁੱਧ ਦੇਣ ਵਾਲੀਆਂ ਗਾਵਾਂ ਦੀ ਹੀ ਸੇਵਾ ਕੀਤੀ ਜਾਂਦੀ ਹੈਪਰ ਜੇ ਲੋਕਾਂ ਦੇ ਕਹਿਣ ਅਨੁਸਾਰ ਇਹ ਗਾਵਾਂ ਗਾਊਸ਼ਾਲਾਵਾਂ ਵਿੱਚੋਂ ਆਉਂਦੀਆਂ ਹਨ ਤਾਂ ਇਸਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਗਾਊਸ਼ਾਲਾ ਵਿੱਚ ਰੱਖੀ ਹਰ ਗਾਂ ਦੇ ਕੰਨ ਵਿੱਚ ਟੈਗ ਲਾਉਣਾ ਜ਼ਰੂਰੀ ਕਰ ਦਿੱਤਾ ਜਾਵੇ, ਜਿਸਦੀ ਸਮੇਂ ਸਮੇਂ ਸਿਰ ਚੈਕਿੰਗ ਹੁੰਦੀ ਰਹੇ ਤਾਂ ਜੋ ਆਸਾਨੀ ਨਾਲ ਪਤਾ ਲਾਇਆ ਜਾ ਸਕੇ ਕਿ ਕਿਸ ਗਾਊਸ਼ਾਲਾ ਤੋਂ ਗਾਂ ਆਈ ਹੈਵੈਸੇ ਤਾਂ ਇਹ ਗੱਲ ਵੀ ਬਹੁਤ ਧਿਆਨ ਮੰਗਦੀ ਹੈ ਕਿ ਛੋਟੇ ਵੱਛੇ ਬਹੁਤ ਘੱਟ ਸੜਕਾਂ ਉੱਪਰ ਦੇਖਣ ਨੂੰ ਮਿਲਦੇ ਹਨ ਫਿਰ ਇਸੇ ਤਰ੍ਹਾਂ ਪਲੇ ਪਲਾਤੇ ਸਾਂਨ੍ਹ (ਢੱਠੇ) ਆਉਂਦੇ ਕਿੱਥੋਂ ਹਨ?

ਹੁਣ ਦੂਜੇ ਪਾਸੇ ਇਹ ਗੱਲ ਵੀ ਸੋਚਣ ਲਈ ਮਜਬੂਰ ਕਰਦੀ ਹੈ ਕਿ ਆਖਰ ਸੜਕਾਂ ਉੱਪਰ ਅਵਾਰਾ ਗਾਵਾਂ ਹੀ ਕਿਉਂ ਫਿਰਦੀਆਂ ਹਨ, ਕਦੇ ਕੋਈ ਮੱਝਾਂ ਜਾਂ ਬੱਕਰੀਆਂ ਆਦਿ ਕਿਉਂ ਨਹੀਂ ਸੜਕਾਂ ਉੱਪਰ ਨਜ਼ਰੀਂ ਪੈਂਦੀਆਂ? ਉਹਨਾਂ ਦਾ ਵੀ ਤਾਂ ਲੋਕ ਦੁੱਧ ਪੀਂਦੇ ਹਨ ਅਤੇ ਜਦੋਂ ਦੁੱਧ ਨਹੀਂ ਦਿੰਦੀਆਂ ਫਿਰ ਵੀ ਉਸੇ ਤਰ੍ਹਾਂ ਹੀ ਸੰਭਾਲ ਕੀਤੀ ਜਾਂਦੀ ਹੈਵੈਸੇ ਵੀ ਗਾਵਾਂ ਦੀ ਸਾਂਭ ਸੰਭਾਲ ਲਈ ਹਰ ਨਿੱਕੇ ਵੱਡੇ ਸ਼ਹਿਰ ਵਿੱਚ ਬਹੁਤ ਵੱਡੀਆਂ ਗਾਊਸ਼ਾਲਾ ਬਣੀਆਂ ਹੋਈਆਂ ਹਨ ਜੋ ਕਿ ਸਮੇਂ ਸਮੇਂ ਸਿਰ ਦਾਨ ਵੀ ਇਕੱਠਾ ਕਰਦੀਆਂ ਹਨ ਅਤੇ ਜਿੱਥੇ ਲੋਕ ਖੁਦ ਵੀ ਖੁੱਲ੍ਹਦਿਲੀ ਨਾਲ ਹਰਾ ਚਾਰਾ, ਤੂੜੀ ਆਦਿ ਭੇਜਦੇ ਰਹਿੰਦੇ ਹਨਸਰਕਾਰ ਵੱਲੋਂ ਵੀ ਗਾਵਾਂ ਦੀ ਸਾਂਭ ਸੰਭਾਲ ਲਈ ਵਾਇਆ ਪਾਵਰਕੌਮ ਵੀ ਗਾਂ ਸੈਂਸ ਦੇ ਨਾਮ ਉੱਪਰ ਸੇਵਾ ਲਈ ਜਾਂਦੀ ਹੈ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅਵਾਰਾ ਗਊਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਹੀ ਜਾ ਰਹੀ ਹੈ

ਇਸਦੇ ਨਾਲ ਇਹ ਗੱਲ ਵੀ ਸਾਂਝੀ ਕਰਨੀ ਬਣਦੀ ਹੈ ਕਿ ਜਿਹੜੇ ਸ਼ਹਿਰਾਂ ਵਿੱਚ ਗਾਵਾਂ ਦੇ ਨਾਮ ਉੱਪਰ ਸੇਵਾ ਦਲ ਜਾਂ ਹੋਰ ਵੱਖ ਵੱਖ ਨਾਂਵਾਂ ਉੱਤੇ ਸੰਮਤੀਆਂ ਬਣੀਆਂ ਹੋਈਆਂ ਹਨ, ਉਹਨਾਂ ਦੀ ਭੂਮਿਕਾ ਕੀ ਹੈ, ਜਦੋਂ ਕਿ ਉਹਨਾਂ ਕੋਲ ਫੰਡਾਂ ਦੀ ਵੀ ਕੋਈ ਘਾਟ ਨਹੀਂ ਹੁੰਦੀ ਜਾਂ ਫਿਰ ਇਹ ਸੇਵਾ ਦਲ ਕਦੇ ਕਦੇ ਖਬਰਾਂ ਵਿੱਚ ਆਉਂਦੇ ਰਹਿਣ ਲਈ ਕਦੇ ਕਦੇ ਹੱਲਾ ਗੁੱਲਾ ਕਰ ਦਿੰਦੇ ਹਨ ਜਿਵੇਂ ਕਿ ਇਨ੍ਹਾਂ ਵੱਲੋਂ ਇੱਕ ਟਰੱਕ ਘੇਰ ਕੇ ਡਰਾਈਵਰ ਦੀ ਬਹੁਤ ਕੁੱਟ ਮਾਰ ਕੀਤੀ ਸੀ। (ਸ਼ਾਇਦ ਉਸਦੀ ਮੌਤ ਵੀ ਹੋ ਗਈ ਸੀ) ਪਰ ਬਾਅਦ ਵਿੱਚ ਮਾਮਲੇ ਵਿੱਚ ਕੁਝ ਵੀ ਗ਼ਲਤ ਨਹੀਂ ਸੀ ਨਿਕਲਿਆਉਹ ਇੱਕ ਵਪਾਰੀ ਦੀਆਂ ਗਾਵਾਂ ਸਨਇੱਥੇ ਇਹ ਵੀ ਸਵਾਲ ਉੱਠਦਾ ਹੈ ਕਿ ਗਾਊਸ਼ਾਲਾ ਵਿੱਚ ਰਹਿੰਦੀਆਂ ਗਾਵਾਂ ਤਾਂ ਪੂਜਣਯੋਗ ਅਤੇ ਬਾਹਰ ਸੜਕਾਂ ਉੱਪਰ ਘੁੰਮਦੀਆਂ ਗਾਵਾਂ ਨੂੰ ਕਿਉਂ ਕੁੱਟਿਆ ਜਾਂਦਾ ਹੈ? ਜੇ ਗਾਊ ਮਾਤਾ ਹੈ ਤਾਂ ਗਾਊਸ਼ਾਲਾ ਵਿੱਚ ਉਸ ਨੂੰ ਆਟੇ ਦੇ ਪੇੜੇ ਅਤੇ ਬਾਹਰ ਉਸ ਨੂੰ ਡੰਡੇ ਕਿਉਂ ਮਿਲਦੇ ਹਨ? ਦੂਜੇ ਪਾਸੇ ਕਿਸਾਨਾਂ ਉੱਪਰ ਅਵਾਰਾ ਗਾਵਾਂ ਨੂੰ ਕੁੱਟਣ ਦੇ ਦੋਸ਼ ਲਗਦੇ ਰਹਿੰਦੇ ਹਨ। ਕਿਸਾਨ ਸੜਕ ਉੱਪਰ ਖੜ੍ਹੀਆਂ ਗਾਵਾਂ ਨੂੰ ਕਦੇ ਵੀ ਡੰਡਾ ਨਹੀਂ ਮਾਰਦਾ, ਜਦੋਂ ਉਸਦੀ ਫ਼ਸਲ ਦਾ ਉਜਾੜਾ ਹੁੰਦਾ ਹੈ ਅਤੇ ਹਰ ਰੋਜ਼ ਉਜਾੜਾ ਹੁੰਦਾ ਹੈ, ਫਿਰ ਗੁੱਸੇ ਵਿੱਚ ਕਿਤੇ ਕਿਤੇ ਉਹ ਗਾਂ ਨੂੰ ਕੁੱਟ ਬੈਠਦਾ ਹੈਇਹ ਗੱਲ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦੀ ਹੈ ਕਿ ਅਵਾਰਾ ਗਾਵਾਂ ਵੀ ਜਿਸ ਖੇਤ ਵਿੱਚ ਫ਼ਸਲ ਦਾ ਉਜਾੜਾ ਸ਼ੁਰੂ ਕਰ ਦੇਣ, ਫਿਰ ਹਰ ਰੋਜ਼ ਉਸੇ ਹੀ ਖੇਤ ਵਿੱਚ ਜਾਂਦੀਆਂ ਹਨ, ਬੇਸ਼ਕ ਰਸਤੇ ਵਿੱਚ ਕਿੰਨਾ ਮਰਜ਼ੀ ਹਰਾ ਚਾਰਾ ਪਿਆ ਹੋਵੇਇਨ੍ਹਾਂ ਦੀ ਇਸ ਆਦਤ ਕਾਰਨ ਵੀ ਸ਼ਾਇਦ ਕਿਸਾਨ ਇਨ੍ਹਾਂ ਉੱਪਰ ਡੰਡਾ ਚੁੱਕ ਲੈਂਦਾ ਹੈਭਾਵੇਂ ਕਿ ਹਿੰਦੂ ਧਰਮ ਵਿੱਚ ਗਾਂ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਜਾਂਦਾ ਹੈ ਪਰ ਬਜ਼ਾਰ ਵਿੱਚ ਆਪਣੀ ਦੁਕਾਨ ਮੋਹਰੇ ਮੋਕ ਦੀਆਂ ਧਾਰਾਂ ਦੇਖਕੇ ਹਿੰਦੂ ਵੀਰ ਵੀ ਇਸ ਤੋਂ ਖਿਝ ਖਾ ਜਾਂਦੇ ਹਨਮੁੱਕਦੀ ਗੱਲ ਇਹ ਹੈ ਕਿ ਹਰ ਕੋਈ ਇਨਸਾਨ ਇਨ੍ਹਾਂ ਅਵਾਰਾ ਗਾਵਾਂ ਤੋਂ ਪ੍ਰੇਸ਼ਾਨ ਹੈ ਹੁਣ ਹਰ ਕੋਈ ਇਹ ਆਸ ਲਾਈ ਬੈਠਾ ਹੈ ਕਿ ਕਦੋਂ ਅਵਾਰਾ ਕੁੱਤਿਆਂ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਇਨ੍ਹਾਂ ਅਵਾਰਾ ਗਾਵਾਂ ਲਈ ਵੀ ਕੋਈ ਨਵਾਂ ਆਦੇਸ਼ ਜਾਰੀ ਕਰੇ ਤਾਂ ਜੋ ਹਰ ਰੋਜ਼ ਹੁੰਦਾ ਖੇਤਾਂ ਦਾ ਉਜਾੜਾ ਅਤੇ ਇਨ੍ਹਾਂ ਅਵਾਰਾ ਗਾਵਾਂ ਨਾਲ ਸੜਕਾਂ ਉੱਪਰ ਹੁੰਦੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਹਰਭਿੰਦਰ ਸਿੰਘ ਸੰਧੂ

ਹਰਭਿੰਦਰ ਸਿੰਘ ਸੰਧੂ

Phone: (91 - 97810 - 81888)
Email: (harbhinderssandhu@gmail.com)