HarbhinderSSandhu7ਮੈਂ ਖੇਤੋਂ ਸਿੱਧਾ ਘਰ ਨੂੰ ਭੱਜ ਤੁਰਿਆ। ਪਿੱਛਿਓਂ ਅਵਾਜ਼ਾਂ ਬਹੁਤ ਸੁਣਾਈ ਦਿੱਤੀਆਂ ਪਰ ...
(31 ਅਗਸਤ 2025)


ਉਦੋਂ ਹਾੜ੍ਹ ਮਹੀਨੇ ਦੀ ਗਰਮੀ ਨੇ ਟੋਭਿਆਂ ਅਤੇ ਛੱਪੜਾਂ ਦਾ ਪਾਣੀ ਵੀ ਸੁਕਾ ਦਿੱਤਾ ਸੀ
ਟਿਊਬਵੈਲਾਂ ਦੀਆਂ ਡੰਡੇ ਵਾਂਗ ਪੈਂਦੀਆਂ ਸਿੱਧੀਆਂ ਧਾਰਾਂ ਵਿੱਚ ਵੀ ਕੁੱਬ ਪੈ ਗਏ ਸਨਖੇਤੀ ਲਈ ਵਰਤੇ ਜਾਣ ਵਾਲੇ ਪਾਣੀ ਨੂੰ ਕੋਈ ਵੀ ਅਜਾਈਂ ਨਾ ਜਾਣ ਦਿੰਦਾਆਪਣੀ ਨਹਿਰ ਤੋਂ ਪਾਣੀ ਵਾਲੀ ਵਾਰੀ ਤੋਂ ਹਰ ਕੋਈ ਦਸ ਮਿੰਟ ਪਹਿਲਾਂ ਹੀ ਮੋਘੇ ’ਤੇ ਜਾ ਖਲੋਇਆ ਕਰਦਾ ਸੀ ਤਾਂ ਜੋ ਇੱਕ ਮਿੰਟ ਵੀ ਵਾਰੀ ਲੇਟ ਨਾ ਹੋ ਜਾਵੇਉਦੋਂ ਮੇਰੀ ਵੀ ਪਾਣੀ ਦੀ ਵਾਰੀ ਰਾਤ ਬਾਰਾਂ ਵਜੇ ਲਗਦੀ ਹੁੰਦੀ ਸੀਮੈਂ ਕਹੀ ਅਤੇ ਬੈਟਰੀ ਸ਼ਾਮ ਵੇਲੇ ਹੀ ਆਪਣੇ ਕਾਬੂ ਵਿੱਚ ਕਰ ਲੈਂਦਾਪਾਣੀ ਦੀ ਵਾਰੀ ਵਾਲੇ ਦਿਨ ਨੀਂਦ ਉੱਖੜ ਉੱਖੜ ਕੇ ਆਉਂਦੀ ਹੁੰਦੀ ਸੀ। ਰਾਤ ਨੂੰ ਮਾੜੀ ਜਿਹੀ ਅੱਖ ਲਗਦੀ ਤੇ ਫਿਰ ਜਾਗ ਖੁੱਲ੍ਹ ਜਾਂਦੀ। ਮਨ ਵਿੱਚ ਇਹੀ ਡਰ ਕੇ ਹਫ਼ਤੇ ਬਾਅਦ ਵਾਰੀ ਆਉਣੀ ਏਂ, ਕਿਤੇ ਸੁੱਕੀ ਨਾ ਲੰਘ ਜਾਵੇ

ਉਸ ਦਿਨ ਅਖੀਰ ਸਾਢੇ ਗਿਆਰਾਂ ਵਜੇ ਹੀ ਮੈਂ ਖੇਤ ਨੂੰ ਚੱਲ ਪਿਆਖੇਤ ਦੇ ਨੇੜੇ ਹੀ ਸਿਵੇ ਸਨ। ਕਦੇ ਕਦੇ ਤਾਂ ਡਰ ਬਿਲਕੁਲ ਹੀ ਨਾ ਲਗਦਾ ਤੇ ਕਦੇ ਕਦੇ ਸਿਵਿਆਂ ਵਿੱਚ ਲੱਗੇ ਵੱਡੇ ਬੋਹੜ ਦੇ ਪੱਤੇ ਹਵਾ ਦੇ ਬੁੱਲੇ ਨਾਲ ਖੜਕਦੇ ਤਾਂ ਮੇਰਾ ਤਰਾਹ ਨਿਕਲ ਜਾਂਦਾਮੇਰੇ ਤੋਂ ਪਹਿਲਾਂ ਮੇਰੇ ਪਿੰਡ ਦੇ ਟਹਿਲ ਸਿੰਘ ਦੀ ਪਾਣੀ ਦੀ ਵਾਰੀ ਲੱਗੀ ਹੁੰਦੀ ਸੀਟਹਿਲ ਸਿੰਘ ਬੁਜ਼ਰਗ ਬੰਦਾ ਸੀ ਅਤੇ ਦੋ ਕਿੱਲੇ ਦੀ ਵਾਹੀ ਸੀ ਉਸਦੀਉਸਦਾ ਭਾਰਾ ਜੁੱਸਾ, ਲੰਮਾ ਚਿੱਟਾ ਦਾਹੜਾ ਉਸ ਨੂੰ ਬਹੁਤ ਫੱਬਦਾ

... ਜਦੋਂ ਮੈਂ ਖਾਲ਼ ਉੱਪਰ ਪਹੁੰਚ ਕੇ ਪਾਣੀ ਦਾ ਮੂੰਹਾਂ ਦੇਖਣ ਲਈ ਮੂੰਹੇ ’ਤੇ ਬੈਟਰੀ ਮਾਰੀ ਤਾਂ ਮੂੰਹੇ ਵਿੱਚ ਚਿੱਟੇ ਖੁੱਲ੍ਹੇ ਵਾਲ ਅਤੇ ਚਿੱਟੀ ਦਾੜ੍ਹੀ ਦੇਖ ਮੇਰੀਆਂ ਚੀਕਾਂ ਨਿਕਲ ਗਈਆਂਮੈਨੂੰ ਲੱਗਾ ਜਿਵੇਂ ਮੂੰਹੇ ਵਿੱਚ ਕੋਈ ਭੂਤ ਬੈਠਾ ਹੋਵੇਮੇਰਾ ਸਾਹ ਨਾਲ ਸਾਹ ਨਾ ਰਲੇ ਤੇ ਮੈਂ ਖੇਤੋਂ ਸਿੱਧਾ ਘਰ ਨੂੰ ਭੱਜ ਤੁਰਿਆਪਿੱਛਿਓਂ ਅਵਾਜ਼ਾਂ ਬਹੁਤ ਸੁਣਾਈ ਦਿੱਤੀਆਂ ਪਰ ਮੈਨੂੰ ਡਰੇ ਹੋਏ ਨੂੰ ਨਾ ਕੁਝ ਸੁਣਿਆ ਤੇ ਨਾ ਕੁਝ ਸੁੱਝਿਆ। ਮੈਂ ਘਰੇ ਆ ਕੇ ਸੌਂ ਗਿਆ ਤੇ ਘਰ ਦੇ ਕਿਸੇ ਵੀ ਜੀਅ ਨੂੰ ਕੁਝ ਨਾ ਦੱਸਿਆ

ਦਿਨ ਚੜ੍ਹੇ ਟਹਿਲ ਸਿੰਘ ਨੇ ਸਾਡੇ ਘਰ ਦੇ ਬਾਹਰ ਅਵਾਜ਼ ਮਾਰੀ ਤਾਂ ਮੈਂ ਫਿਰ ਡਰ ਗਿਆ ਕਿ ਰਾਤ ਵਾਲੀ ਪਾਣੀ ਦੀ ਵਾਰੀ ਦਾ ਕੋਈ ਉਲਾਭਾਂ ਦੇਣ ਆਇਆ ਹੋਣਾਪਰ ਜਦੋਂ ਉਸਨੇ ਰਾਤ ਵਾਲੀ ਗੱਲ ਦੱਸੀ ਤਾਂ ਸਾਰੇ ਹੱਸ ਹੱਸ ਦੋਹਰੇ ਹੋ ਗਏਹੋਇਆ ਅਸਲ ਵਿੱਚ ਇਹ ਸੀ ਕਿ ਸਾਡੇ ਖੇਤਾਂ ਵੱਲ ਜਾਂਦਾ ਪਾਣੀ ਦਾ ਮੂੰਹਾਂ ਰੁੜ੍ਹ ਗਿਆ ਸੀ, ਇੱਕ ਘੰਟਾ ਵਾਰੀ ਬਾਕੀ ਸੀ। ਟਹਿਲ ਸਿੰਘ ਨੇ ਬੜੀ ਕੋਸ਼ਿਸ਼ ਕੀਤੀ ਪਰ ਮੂੰਹਾ ਨਾ ਬੱਝਾ। ਟਹਿਲ ਸਿੰਘ ਆਪਣੀ ਪਾਣੀ ਦੀ ਵਾਰੀ ਬਚਾਉਣ ਲਈ ਆਪ ਹੀ ਮੂੰਹੇ ਵਿੱਚ ਬੈਠ ਗਿਆ ਸੀ। ਇਸ ਜੱਦੋਜਹਿਦ ਵਿੱਚ ਉਸਦੇ ਸਿਰੋਂ ਪਰਨਾ ਵੀ ਲਹਿ ਗਿਆ ਸੀਬੈਟਰੀ ਦਾ ਚਾਨਣ ਉਸਦੇ ਚਿੱਟੇ ਦਾਹੜੇ ਉੱਪਰ ਪੈਂਦੇ ਸਾਰ ਹੀ ਮੇਰੀ ਚੀਕ ਨਿਕਲ ਗਈ ਸੀ...

ਅਗਲੇ ਦਿਨ ਇਹ ਗੱਲ ਸਾਰੇ ਪਿੰਡ ਵਿੱਚ ਘੁੰਮ ਗਈਕਈ ਦਿਨ ਮੈਨੂੰ ਮਖੌਲ ਹੁੰਦੇ ਰਹੇ। ਹਰ ਕੋਈ ਟਿੱਚਰ ਕਰਦਾ, “ਸੁਣਿਐ ਤੈਨੂੰ ਭੂਤ ਫੜ ਲੈਣ ਲੱਗਾ ਸੀ?”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਹਰਭਿੰਦਰ ਸਿੰਘ ਸੰਧੂ

ਹਰਭਿੰਦਰ ਸਿੰਘ ਸੰਧੂ

Phone: (91 - 97810 - 81888)
Email: (harbhinderssandhu@gmail.com)