HarjitSingh7ਸਾਡਾ ਡਰਾਈਵਰ ਸਾਨੂੰ ਇੱਕ ਅਜਿਹੀ ਥਾਂ ਲੈ ਗਿਆ ਜਿੱਥੇ ਕਾਹਵਾ ਵੇਚਿਆ ...
(19 ਅਗਸਤ 2025)


ਸਫਰ ਸਿੱਖਿਆ ਪ੍ਰਾਪਤ ਕਰਨ ਦਾ ਵਧੀਆ ਸਾਧਨ ਹੈ
ਸਫਰ ਦੌਰਾਨ ਖੱਟੇ ਮਿੱਠੇ ਤਜਰਬੇ ਤੁਹਾਨੂੰ ਹਮੇਸ਼ਾ ਯਾਦ ਰਹਿੰਦੇ ਹਨਮਾੜੀਆਂ ਘਟਨਾਵਾਂ ਤੋਂ ਸਬਕ ਮਿਲਦਾ ਹੈ ਕਿ ਭਵਿੱਖ ਵਿੱਚ ਇਨ੍ਹਾਂ ਤੋਂ ਕਿਵੇਂ ਬਚਿਆ ਜਾਵੇ?

ਜੇਕਰ ਤੁਹਾਡੇ ਕੋਲ ਨਿਊਜ਼ੀਲੈਂਡ ਦਾ ਟੂਰਿਸਟ ਵੀਜ਼ਾ ਹੈ ਤਾਂ ਤੁਹਾਨੂੰ ਛੇ ਮਹੀਨਿਆਂ ਬਾਅਦ ਕੰਟਰੀ ਆਊਟ ਕਰਨਾ ਪਵੇਗਾ, ਭਾਵ ਨਿਊਜ਼ੀਲੈਂਡ ਛੱਡਣਾ ਪਵੇਗਾਤੁਸੀਂ ਭਾਵੇਂ ਅਗਲੇ ਦਿਨ ਹੀ ਫਿਰ ਵਾਪਸ ਆ ਜਾਉਨਿਊਜ਼ੀਲੈਂਡ ਵਿੱਚ ਰਹਿੰਦੇ ਲਗਭਗ ਬਹੁਗਿਣਤੀ ਮਾਪਿਆਂ ਨੂੰ ਇਸ ਪ੍ਰਕਿਰਆ ਵਿੱਚੋਂ ਲੰਘਣਾ ਪੈਂਦਾ ਹੈਇਸ ਲਈ ਉਹਨਾਂ ਕੋਲ ਦੋ ਰਸਤੇ ਹੁੰਦੇ ਹਨ ਪਹਿਲਾ, ਆਸਟਰੇਲੀਆ ਜਾਣਾ, ਜਿਹੜਾ ਨਿਊਜ਼ੀਲੈਂਡ ਦੇ ਨੇੜੇ ਪੈਂਦਾ ਹੈਜਾਣਾ ਸੌਖਾ ਹੈ ਪਰ ਆਸਟਰੇਲੀਆ ਦਾ ਵੀਜ਼ਾ ਲੈਣਾ ਪੈਂਦਾ ਹੈ ਅਤੇ ਜੇਕਰ ਤੁਸੀਂ ਨਿਊਜ਼ੀਲੈਂਡ ਵਿੱਚ ਰਹਿੰਦੇ ਆਸਟਰੇਲੀਆ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਬਾਇਓਮੈਟਰਿਕ ਵੀ ਕਰਾਉਣੇ ਪੈਂਦੇ ਹਨਇਸਦੀ ਗਰੰਟੀ ਵੀ ਨਹੀਂ ਕਿ ਵੀਜ਼ਾ ਮਿਲ ਹੀ ਜਾਵੇਗਾਦੂਜਾ ਅਤੇ ਸੌਖਾ ਰਸਤਾ ਹੈ ਫਿਜੀ ਜਾਣ ਦਾਭਾਰਤ ਦੇ ਪਾਸਪੋਰਟ ਹੋਲਡਰਾਂ ਨੂੰ ਵੀਜ਼ੇ ਦੇ ਲੋੜ ਨਹੀਂਫਿਜੀ ਪਹੁੰਚ ਕੇ ਤੁਸੀਂ ਆਨ ਅਰਾਈਵਲ ਵੀਜ਼ਾ ਲੈ ਸਕਦੇ ਹੋਮੈਂਨੂੰ ਵੀ ਇਸ ਪ੍ਰਤੀਕਿਰਿਆ ਵਿੱਚੋਂ ਲੰਘਣਾ ਪੈਣਾ ਸੀਮੈਂ ਦੂਜਾ ਰਸਤਾ ਅਖਤਿਆਰ ਕਰਨ ਦਾ ਫੈਸਲਾ ਕੀਤਾਹਵਾਈ ਜਹਾਜ਼ ਦੀਆਂ ਟਿਕਟਾਂ ਬੁੱਕ ਕਰਵਾਈਆਫਿਜੀ ਇੱਕ ਛੋਟਾ ਜਿਹਾ ਟਾਪੂ ਹੈ2024 ਦੇ ਅੰਕਣਿਆ ਮੁਤਾਬਿਕ ਫਿਜੀ ਦੀ ਅਬਾਦੀ ਲਗਪਗ ਸਾਢੇ ਨੌਂ ਲੱਖ ਸੀ1879 ਵਿੱਚ ਅੰਗਰੇਜ਼ਾਂ ਨੇ ਭਾਰਤੀ ਮਰਦ, ਇਸਤਰੀਆਂ ਅਤੇ ਬੱਚਿਆਂ ਨੂੰ ਸ਼ੂਗਰ (ਖੰਡ) ਇੰਡਸਟਰੀ ਲਈ ਕੰਟਰੈਕਟ ’ਤੇ ਆਰਜ਼ੀ ਤੌਰ ’ਤੇ ਫਿਜੀ ਲਿਆਂਦਾਕੰਟਰੈਕਟ ਖਤਮ ਹੋਣ ਤੋਂ ਬਾਅਦ ਬਹੁਤਿਆਂ ਨੇ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆਇਨ੍ਹਾਂ ਦੇ ਵਾਰਿਸਾਂ ਨੂੰ ਹੁਣ ਇੰਡੋ-ਫਿਜੀਅਨ ਕਹਿੰਦੇ ਹਨਇਨ੍ਹਾਂ ਦੀ ਗਿਣਤੀ ਹੁਣ ਫਿਜੀਅਨ ਜਨਸੰਖਿਆ ਦਾ ਅੰਦਾਜ਼ਨ 37 ਪ੍ਰਤੀਸ਼ਤ ਹੈਫਿਜੀ ਦੇ ਬਹੁਤੇ ਲੋਕ ਈਸਾਈ ਹਨਫਿਜੀ ਬੀਚਾਂ ਦਾ ਦੇਸ਼ ਹੈਅੰਗਰੇਜ਼ੀ, ਫਿਜੀਅਨ ਅਤੇ ਹਿੰਦੀ ਸਰਕਾਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਹਨਤਿੰਨ ਚਾਰ ਦਿਨਾਂ ਵਿੱਚ ਤੁਸੀਂ ਸਾਰਾ ਫਿਜੀ ਦੇਖ ਸਕਦੇ ਹੋਰਗਬੀ ਇੱਥੋਂ ਦੀ ਮਸ਼ਹੂਰ ਖੇਡ ਹੈ

ਮੇਰੇ ਵਾਂਗ ਬਹੁਤੇ ਲੋਕ ਸਸਤੀ ਟਿਕਟ ਖਰੀਦਦੇ ਹਨਜਿਹੜੀ ਟਿਕਟ ਸਸਤੀ ਸੀ, ਉਸ ਵਿੱਚ ਭਾਰ ਸਿਰਫ ਸੱਤ ਕਿਲੋ ਹੀ ਲਿਜਾਇਆ ਜਾ ਸਕਦਾ ਸੀਇਹ ਕੋਈ ਸਮੱਸਿਆ ਨਹੀਂ ਸੀਜਾਣ ਲਈ ਇੱਕ ਦਿਨ, ਆਉਣ ਲਈ ਇੱਕ ਦਿਨ ਅਤੇ ਉੱਥੇ ਰਹਿਣ ਲਈ ਇੱਕ ਦਿਨਤਿੰਨਾਂ ਦਿਨਾਂ ਲਈ ਜ਼ਰੂਰੀ ਸਮਾਨ ਅਤੇ ਕੱਪੜੇ ਆਦਿ ਲਈ ਸੱਤ ਕਿਲੋ ਭਾਰ ਬਹੁਤ ਸੀ ਪਰ ਸਸਤੀ ਟਿਕਟ ਦੇ ਲਾਲਚ ਵਿੱਚ ਮੈਂ ਧੋਖਾ ਖਾ ਗਿਆਟਿਕਟ ਵਿੱਚ ਖਾਣਾ ਸ਼ਾਮਲ ਨਹੀਂ ਸੀਇਸਦਾ ਨਤੀਜਾ ਅੱਗੇ ਦੱਸਾਂਗਾਹੁਣ ਮੈਂ ਫੈਸਲਾ ਲੈ ਚੁੱਕਾ ਹਾਂ ਕਿ ਸਸਤੀ ਟਿਕਟ ਦੇ ਲਾਲਚ ਵਿੱਚ ਮੀਲ ਨਾਲ ਸਮਝੌਤਾ ਕਦੀ ਨਹੀਂ ਕਰਾਂਗਾ

ਬੋਰਡਿੰਗ ਪਾਸ ਕਰਾਈਸਟ ਚਰਚ ਤੋਂ ਮਿਲ ਗਏ ਸਨਕਰਾਈਸਟ ਚਰਚ ਤੋਂ ਆਕਲੈਂਡ ਹਵਾਈ ਸਫਰ ਲਗਭਗ ਡੇਢ ਘੰਟਾ ਦਾ ਸੀਇੱਥੇ ਹੀ ਸਾਡੀ (ਮੈਂ ਅਤੇ ਮੇਰੀ ਪਤਨੀ ਦੀ) ਇੰਮੀਗਰੇਸ਼ਨ ਹੋਈਅਗਲਾ ਫਿਜੀ ਦਾ ਸਫਰ ਸਾਢੇ ਤਿੰਨ ਘੰਟੇ ਦਾ ਸੀਮੀਲ ਸਰਵ ਕੀਤਾ ਗਿਆਮੇਰੇ ਵਰਗੇ ਹੋਰ ਵੀ ਸਸਤੀ ਟਿਕਟ ਵਾਲੇ ਸਨ, ਜਿਨ੍ਹਾਂ ਨੂੰ ਮੀਲ ਨਾ ਮਿਲਿਆ ਇਸ ਗਲਤੀ ਤੋਂ ਸਾਨੂੰ ਸਬਕ ਮਿਲਿਆ ਕਿ ਭਵਿੱਖ ਵਿੱਚ ਸਸਤੀ ਟਿਕਟ ਦੇ ਲਾਲਚ ਵਿੱਚ ਰੋਟੀ ਨਾਲ ਸਮਝੌਤਾ ਨਾ ਕਰੋਆਕਲੈਂਡ ਤੋਂ ਸਾਨੂੰ ਇੱਕ ਪੰਜਾਬੀ ਮੀਆਂ ਬੀਬੀ ਮਿਲ ਗਏਉਹਨਾਂ ਵੀ ਫਿਜੀ ਜਾਣਾ ਸੀ ਅਤੇ ਹੋਟਲ ਵੀ ਸਾਡੇ ਵਾਲਾ ਸੀ ਅਤੇ ਉਹਨਾਂ ਦਾ ਉਦੇਸ਼ ਵੀ ਕੰਟਰੀ ਆਊਟ ਕਰਨਾ ਸੀਹੁਣ ਸਾਨੂੰ ਸਾਥ ਮਿਲ ਗਿਆਮਿਥੇ ਸਮੇਂ ਸਾਡਾ ਜਹਾਜ਼ ਫਿਜੀ ਪਹੁੰਚ ਗਿਆਇੰਮੀਗਰੇਸ਼ਨ ਦੀ ਲੰਬੀ ਲਾਈਨ ਸੀਸਾਡੀ ਵਾਰੀ ਆਉਂਦਿਆਂ ਲੰਬਾ ਸਮਾਂ ਲੱਗ ਗਿਆਇੰਮੀਗਰੇਸ਼ਨ ਦਾ ਵਤੀਰਾ ਵਧੀਆ ਸੀਸਾਨੂੰ ਹਫਤੇ ਦਾ ਵੀਜ਼ਾ ਦੇ ਦਿੱਤਾ, ਭਾਵੇਂ ਸਾਡੀ ਟਿਕਟ ਤੀਜੇ ਦਿਨ ਸਵੇਰ ਦੀ ਸੀਅਸੀਂ ਬਾਹਰ ਨਿਕਲੇ ਤਾਂ ਤਖਤੀ ਫੜੀ ਡਰਾਈਵਰ ਸਾਡਾ ਇੰਤਜ਼ਾਰ ਕਰ ਰਿਹਾ ਸੀਅਸੀਂ ਆਪਣਾ ਸਮਾਨ ਗੱਡੀ ਵਿੱਚ ਰੱਖਿਆਪੰਦਰਾਂ ਕੁ ਮਿੰਟਾਂ ਵਿੱਚ ਹੋਟਲ ਪਹੁੰਚ ਗਏ

ਜਦੋਂ ਹੋਟਲ ਪਹੁੰਚੇ ਤਾਂ ਰਾਤ ਦੇ 11 ਵੱਜ ਚੁੱਕੇ ਸਨਇਸ ਸਮੇਂ ਰੋਟੀ ਦਾ ਕੋਈ ਇੰਤਜ਼ਾਮ ਨਹੀਂ ਸੀਸਮਾਨ ਕਮਰੇ ਵਿੱਚ ਰੱਖਿਆ ਅਤੇ ਰੋਟੀ ਦੀ ਤਲਾਸ਼ ਵਿੱਚ ਨਿਕਲੇ ਅਤੇ ਨੇੜੇ ਹੀ ਬਰਗਰ ਕਿੰਗ (ਹੋਟਲ) ਸਾਨੂੰ ਮਿਲ ਗਿਆਖਾਣਾ ਭਾਵੇਂ ਸਾਡੀ ਪਸੰਦ ਦਾ ਨਹੀਂ ਸੀ ਪਰ ਨਾ ਹੋਣ ਨਾਲੋਂ ਤਾਂ ਚੰਗਾ ਸੀਢਿੱਡ ਵਿੱਚ ਆਸਰਾ ਹੋਇਆਆ ਕੇ ਕਮਰੇ ਵਿੱਚ ਪੈ ਗਏਸਵੇਰੇ ਹੋਟਲ ਤੋਂ ਨਾਸ਼ਤਾ ਮਿਲ ਗਿਆਹੋਟਲ ਵਾਲਿਆਂ ਨੇ ਸਾਡੇ ਲਈ ਟੈਕਸੀ ਦਾ ਇੰਤਜ਼ਾਮ ਕਰ ਦਿੱਤਾਉਸ ਨਾਲ ਪੈਸੇ ਤੈਅ ਕਰਕੇ ਅਸੀਂ ਫਿਜੀ ਘੁੰਮਣ ਲਈ ਚੱਲ ਪਏਉਹ ਸਾਨੂੰ ਸਬਜ਼ੀਆਂ ਅਤੇ ਫਲਾ ਦੀ ਮਾਰਕੀਟ ਲੈ ਗਿਆਨਿੱਕੀਆਂ ਨਿੱਕੀਆਂ ਢੇਰੀਆਂ ਲਾਏ ਸਬਜ਼ੀ ਅਤੇ ਫਲ ਵਿਕਰੇਤਾ ਆਪਣਾ ਸਮਾਨ ਵੇਚ ਰਹੇ ਸਨਇੱਥੇ ਕਿਸਾਨ ਸਿੱਧੇ ਆਪਣੀਆਂ ਸਬਜ਼ੀਆਂ ਵੇਚਦੇ ਹਨਕਿਸਾਨਾਂ ਦੀ ਹਾਲਤ ਦਾ ਅੰਦਾਜ਼ਾ ਉਹਨਾਂ ਨੂੰ ਦੇਖ ਕੇ ਲਾਇਆ ਜਾ ਸਕਦਾ ਸੀਇਸ ਮਾਰਕੀਟ ਦਾ ਨਾਂ ਇੱਕ ਭਾਰਤੀ ਦਲੀਪ ਖੱਤਰੀ ਦੇ ਨਾਂ ’ਤੇ ਹੈ ਜਿਹੜਾ 1993-1999 ਤਕ ਨਾਡੀ ਸ਼ਹਿਰ ਦਾ ਮੇਅਰ ਰਿਹਾਫੋਟੋ ਨਾਲ ਨੱਥੀ ਹੈ

ਸਾਡਾ ਡਰਾਈਵਰ ਸਾਨੂੰ ਇੱਕ ਅਜਿਹੀ ਥਾਂ ਲੈ ਗਿਆ ਜਿੱਥੇ ਕਾਹਵਾ ਵੇਚਿਆ ਜਾ ਰਿਹਾ ਸੀਕਈ ਦੇਸ਼ਾਂ ਨੇ ਇਸ ’ਤੇ ਪਾਬੰਦੀ ਲਾਈ ਹੋਈ ਹੈਉਹ ਸਾਨੂੰ ਪੀਣ ਲਈ ਮਜਬੂਰ ਕਰਨ ਲੱਗਾਅਸੀਂ ਨਾ ਪੀਣ ’ਤੇ ਦ੍ਰਿੜ੍ਹ ਰਹੇਉਹ ਔਖਾ ਹੋ ਗਿਆਸਾਡੇ ਬਾਰੇ ਕੁਛ ਅਪਸ਼ਬਦ ਵੀ ਕਹੇਬਿਗਾਨਾ ਦੇਸ਼ ਹੋਣ ਕਾਰਨ ਅਸੀਂ ਚੁੱਪ ਰਹੇਅਸੀਂ ਹੁਣ ਉਸਦੇ ਰਹਿਮ ’ਤੇ ਸੀਮਾਰਕੀਟ ਵਿੱਚੋਂ ਨਿਕਲਦਿਆਂ ਉਹ ਸਾਨੂੰ ਬਿਲਕੁਲ ਭਾਰਤ ਦੇ ਦੱਖਣ ਵਿੱਚ ਬਣੇ ਮੰਦਰਾਂ ਵਰਗੇ ਮੰਦਰ ਲੈ ਗਿਆਫਿਰ ਸਾਨੂੰ ਲਕੋਟਾ ਦੇ ਗੁਰਦਵਾਰੇ ਲੈ ਗਿਆਅਸੀਂ ਉੱਥੇ ਘੰਟਾ ਕੁ ਰਹੇਗੁਰਦਵਾਰੇ ਦੇ ਬਾਬੇ ਨੇ ਦੱਸਿਆ ਕਿ ਸਾਰੇ ਫਿਜੀ ਵਿੱਚ ਲਗਭਗ 2500 ਸਿੱਖ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 500 ਕੁ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਹੈ ਅਤੇ ਉਹ ਕਦੇ ਕਦੇ ਮੱਥਾ ਟੇਕਣ ਆਉਂਦੇ ਹਨਬਾਕੀ ਲੋਕ ਫਿਜੀ ਦੇ ਲੋਕਾਂ ਵਰਗੇ ਹੋ ਗਏ ਹਨ ਅਤੇ ਕਦੀ ਗੁਰਦਵਾਰੇ ਨਹੀਂ ਆਉਂਦੇ

ਸਾਡੇ ਦੇਖਦਿਆਂ ਹੀ ਇੱਕ ਪਰਿਵਾਰ ਮੱਥਾ ਟੇਕਣ ਆਇਆ। ਮਰਦ ਅਤੇ ਔਰਤ ਨੇ ਛੋਟੀਆਂ ਨਿੱਕਰ ਪਾਈਆਂ ਹੋਈਆਂ ਸਨਜਦੋਂ ਕਿ ਪੰਜਾਬ ਵਿੱਚ ਅਜਿਹੇ ਪਹਿਰਾਵੇ ਨੂੰ ਗੁਰਦਵਾਰਿਆਂ ਵਿੱਚ ਸਵੀਕਾਰ ਨਹੀਂ ਕੀਤਾ ਜਾਂਦਾਬਾਬੇ ਨੇ ਦੱਸਿਆ ਕਿ ਲੰਬਾ ਸਮਾਂ ਪਹਿਲਾਂ ਇਹ ਗੁਰਦਵਾਰਾ ਅਤੇ ਇਸ ਸ਼਼ਹਿਰ ਦੇ ਹੋਰ ਧਾਰਮਿਕ ਸਥਾਨ ਹਿੰਸਾ ਦਾ ਸ਼ਿਕਾਰ ਹੋਏ ਸਨਗੁਰਦਵਾਰਾ ਸਾਹਿਬ ਨੂੰ ਅਗਨ ਭੇਟ ਕਰ ਦਿੱਤਾ ਗਿਆਸੰਗਤਾਂ ਦੇ ਸਹਿਯੋਗ ਨਾਲ ਦੁਬਾਰਾ ਗੁਰਦਵਾਰਾ ਤਿਆਰ ਕੀਤਾ ਗਿਆਗੁਰਦਵਾਰਾ ਸਾਹਿਬ ਦੇ ਸੇਵਾਦਾਰ ਨੇ ਸਾਨੂੰ ਚਾਹ ਤਿਆਰ ਕਰਕੇ ਪਿਆਈਬਾਬੇ ਨੇ ਦੱਸਿਆ ਕਿ ਪਹਿਲਾਂ ਨਿਊਜ਼ੀਲੈਂਡ ਤੋਂ ਕੰਟਰੀ ਆਊਟ ਕਰਨ ਆਏ ਲੋਕ ਇੱਥੇ ਰਾਤ ਰਹਿ ਕੇ ਚਲੇ ਜਾਂਦੇ ਸਨਪਿਛਲੇ ਕੁਛ ਸਮੇਂ ਕੁਛ ਲੋਕਾਂ ਵੱਲੋਂ ਇਸਦੀ ਦੁਰਵਰਤੋਂ ਕੀਤੀ ਗਈਇੱਕ ਕੇਸ ਵਿੱਚ ਮਾਮਲਾ ਇੰਮੀਗਰੇਸ਼ਨ ਕੋਲ ਵੀ ਪਹੁੰਚਿਆਇਸ ਲਈ ਗੁਰਦਵਾਰਾ ਸਾਹਿਬ ਵਿੱਚ ਇਸ ਉਦੇਸ਼ ਲਈ ਕਮਰਾ ਨਹੀਂ ਦਿੱਤਾ ਜਾਂਦਾਇਸ ਤੋਂ ਇਲਾਵਾ ਫਿਜੀ ਸਰਕਾਰ ਨੂੰ ਵਿੱਤੀ ਨੁਕਸਾਨ ਵੀ ਹੁੰਦਾ ਹੈ

ਸੈਰ ਸਪਾਟਾ ਫਿਜੀ ਸਰਕਾਰ ਦਾ ਆਮਦਨ ਦਾ ਮੁੱਖ ਸਰੋਤ ਹੈਅਸੀਂ ਘੰਟੇ ਕੁ ਬਾਅਦ ਉੱਥੋਂ ਚੱਲ ਪਏਕਾਰ ਦਾ ਡਰਾਈਵਰ ਸਾਡੇ ਨਾਲ ਔਖਾ ਸੀ ਕਿਉਂਕਿ ਅਸੀਂ ਦੇ ਕਹੇ ਅਨੁਸਾਰ ਕਾਹਵਾ ਨਹੀਂ ਸੀ ਪੀਤਾਇੱਕ ਬੀਚ ’ਤੇ ਲਿਜਾਣ ਤੋਂ ਬਾਅਦ ਉਹ ਸਾਨੂੰ ਵਾਪਸ ਇਹ ਕਹਿ ਕੇ ਹੋਟਲ ਲੈ ਆਇਆ ਕਿ ਤੁਸੀਂ ਕੁਛ ਖਾਂਦੇ ਪੀਂਦੇ ਤਾਂ ਹੈ ਨਹੀਂ, ਇਸ ਲਈ ਹੋਟਲ ਹੀ ਚੰਗੇ ਹੋਬਿਗਾਨਾ ਸ਼ਹਿਰ, ਬਿਗਾਨੇ ਲੋਕ, ਅਸੀਂ ਵੀ ਕੁਛ ਕਹਿਣਾ ਮੁਨਾਸਿਬ ਨਾ ਸਮਝਿਆ ਅਤੇ ਚੁੱਪ ਚਾਪ ਪੈਸੇ ਦੇ ਕੇ ਆਪਣੇ ਕਮਰੇ ਵਿੱਚ ਚਲੇ ਗਏਦੁਪਹਿਰ ਦਾ ਖਾਣਾ ਲਾਗੇ ਹੀ ਇੱਕ ਹੋਟਲ ਤੋਂ ਖਾਧਾਹੋਟਲ ਦੇ ਦੋ ਕਰਮਚਾਰੀ ਭਾਰਤੀ ਸਨ, ਜਿਹੜੇ ਸਾਨੂੰ ਮਿਲ ਕੇ ਬਹੁਤ ਖੁਸ਼ ਹੋਏੇਖਾਣਾ ਸਵਾਦ ਸੀਖਾਣਾ ਖਾਣ ਤੋਂ ਜਦੋਂ ਅਸੀਂ ਪੈਸੇ ਦੇਣ ਕਾਊਂਟਰ ’ਤੇ ਗਏ ਤਾਂ ਉੱਥੇ ਇੱਕ ਛੋਟਾ ਜਿਹਾ ਬਕਸਾ ਪਿਆ ਸੀਜੇਕਰ ਕੋਈ ਟਿਪ ਦੇਣਾ ਚਾਹਵੇ ਤਾਂ ਉਹ ਬਕਸੇ ਵਿੱਚ ਪਾ ਦਿੰਦਾ ਸੀਟਿੱਪ ਮੰਗੀ ਨਹੀਂ ਜਾਂਦੀਖਾਣਾ ਮਹਿੰਗਾ ਸੀ ਪਰ ਸੁਆਦ ਸੀਲਾਗੇ ਹੀ ਮਾਲ ਸੀਅਸੀਂ ਸਮਾਂ ਬਿਤਾਉਣ ਲਈ ਅੰਦਰ ਚਲੇ ਗਏਆਲਾ ਦੁਆਲਾ ਦੇਖਿਆਇੱਕ ਦੁਕਾਨ ’ਤੇ ਬਰੈੱਡ ਲਿਖਿਆ ਹੋਇਆ ਸੀ। ਅਸੀਂ ਅੰਦਰ ਚਲੇ ਗਏਅੰਦਰ ਇੱਕ ਔਰਤ ਮਸ਼ੀਨ ਰਾਹੀਂ ਬਰੈੱਡ ਦਾ ਆਟਾ ਤਿਆਰ ਕਰ ਰਹੀ ਸੀ। ਫਿਰ ਆਟੇ ਨੂੰ ਬਰੈੱਡ ਦੀ ਸ਼ੇਪ ਦਿੱਤੀ ਜਾ ਰਹੀ ਸੀਭੱਠੀ ਵਿੱਚ ਬਰੈੱਡ ਪੱਕ ਰਹੀ ਸੀਮਸ਼ੀਨ ’ਤੇ ਲੱਗੇ ਬਲੇਡ, ਬਰੈੱਡ ਦੇ ਪੀਸ ਕਰ ਰਹੇ ਸਨਗਰਮ ਗਰਮ ਤਾਜ਼ਾ ਬਰੈੱਡ, ਲੋਕਾਂ ਨੂੰ ਵੇਚੀ ਜਾ ਰਹੀ ਸੀਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆਬਿਨਾਂ ਲੋੜ ਤੋਂ ਬਰੈੱਡ ਖਰੀਦੀ ਅਤੇ ਤਾਜ਼ਾ ਬਰੈੱਡ ਦਾ ਅਨੰਦ ਮਾਣਿਆ

ਰਾਤ ਦੀ ਰੋਟੀ ਖਾਧੀਸਵੇਰ ਵਾਸਤੇ ਰੋਟੀ ਪੈਕ ਕਰਵਾਈ ਕਿਉਂਕਿ ਹੋਟਲ ਸਵੇਰੇ 11 ਵਜੇ ਖੁੱਲ੍ਹਦੇ ਸਨਅਸੀਂ ਸਵੇਰੇ 9 ਵਜੇ ਏਅਰਪੋਰਟ ’ਤੇ ਪਹੁੰਚਣਾ ਸੀਔਨਲਾਈਨ ਬੁੱਕ ਕਰਾਏ ਹੋਟਲ ਦਾ ਤਜਰਬਾ ਵਧੀਆ ਨਾ ਰਿਹਾਕਮਰਾ ਸਾਫ ਸੁਥਰਾ ਨਹੀਂ ਸੀਬੈੱਡ ਦੀਆਂ ਚਾਦਰਾਂ ਪਾਟੀਆਂ ਹੋਈਆਂ ਸਨਸਾਡੇ ਕਹਿਣ ’ਤੇ ਚਾਦਰਾਂ ਬਦਲ ਦਿੱਤੀਆਂ ਗਈਆਂ ਪਰ ਬਦਲੀਆਂ ਚਾਦਰਾਂ ਦਾ ਹਾਲ ਵੀ ਮਾੜਾ ਹੀ ਸੀਅਗਲੇ ਦਿਨ ਫਿਰ ਸ਼ਿਕਾਇਤ ਕੀਤੀ ਤਾਂ ਫਿਰ ਚਾਦਰਾਂ ਬਦਲ ਦਿੱਤੀਆਂਹੋਟਲ ਦੇ ਕਰਮਚਾਰੀਆਂ ਦਾ ਵਤੀਰਾ ਵਧੀਆ ਨਹੀਂ ਸੀਹੋਟਲ ਬੁੱਕ ਕਰਾਉਣ ਤੋਂ ਪਹਿਲਾ ਸਾਨੂੰ ਉਸ ਹੋਟਲ ਦੇ ਰਿਵਿਊ ਚੈੱਕ ਕਰਨੇ ਚਾਹੀਦੇ ਸਨ

ਦੋ ਰਾਤਾਂ ਇੱਕ ਦਿਨ ਫਿਜੀ ਬਿਤਾ ਕੇ ਅਸੀਂ ਵਾਪਸ ਕਰਾਈਸਟ ਚਰਚ ਆ ਗਏੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਹਰਜੀਤ ਸਿੰਘ

ਹਰਜੀਤ ਸਿੰਘ

WhatsApp: (91 - 92177 - 01415)
Email: (harjitsinghacfa@gmail.com)