MajorSNabha7ਫਿਰ ਮੈਂ ਕੁਝ ਨਹੀਂ ਦੇਖਿਆ, ਦੁਕਾਨਦਾਰੀ ਵਿੱਚ ਅੱਗੇ ਨੂੰ ਵਧਦੇ ਗਏ। ਇੱਕ ਵਾਰੀ ਤਾਂ ...
(12 ਜੁਲਾਈ 2025)


ਸਿਲਾਈ ਦਾ ਕੰਮ ਪਿਤਾ ਜੀ ਕਰਦੇ ਸੀ
ਇਸ ਲਈ ਘਰ ਵਿੱਚ ਭੈਣਾਂ ਭਰਾਵਾਂ ਵਿੱਚੋਂ ਵੱਡਾ ਹੋਣ ਕਾਰਨ ਸਾਰੇ ਕੰਮ ਮੈਨੂੰ ਪਹਿਲਾਂ ਸ਼ੁਰੂ ਕਰਨੇ ਪਏਕੱਪੜਿਆਂ ਦੇ ਬਟਨ ਲਾਉਣੇ, ਕਾਜ ਕਰਨ ਅਤੇ ਪ੍ਰੈੱਸ ਕਰਨ ਵਰਗੇ ਕੰਮ ਮੈਂ ਬਚਪਨ ਵਿੱਚ ਹੀ ਸ਼ੁਰੂ ਕਰ ਦਿੱਤੇ ਸੀਹੌਲੀ ਹੌਲੀ ਭੈਣ ਭਰਾ ਵੀ ਚਾਅ ਨਾਲ ਕੰਮ ਕਰਨ ਲੱਗ ਪਏਸਕੂਲ ਦੀ ਪੜ੍ਹਾਈ, ਮੱਝਾਂ ਦਾ ਕੰਮ, ਕੱਚੇ ਘਰ ਦੀ ਹਰੇਕ ਸਾਲ ਪੋਚਾ ਪਾਚੀ ਕਰਨੀ ਪੈਂਦੀ ਸੀਹੌਲੀ ਹੌਲੀ ਮੈਂ ਹਲਕੇ ਹਲਕੇ ਕੱਪੜੇ ਸਿਲਾਈ ਕਰਨ ਵੀ ਲੱਗ ਗਿਆਇਹ ਸਿਲਸਿਲਾ ਬੀ.ਏ. ਤੋਂ ਬਾਅਦ ਆਰਟ/ਕਰਾਫਟ ਟੀਚਰਜ਼ ਟ੍ਰੇਨਿੰਗ ਦਾ ਡਿਪਲੋਮਾ 1982 ਵਿੱਚ ਕਰਨ ਤਕ ਚਲਦਾ ਰਿਹਾਪਿਤਾ ਜੀ ਕਟਾਈ ਕਰ ਕੇ ਦੇ ਦਿੰਦੇ ਸੀ, ਪਿੰਡ ਹੀ ਸਿੱਧੇ ਸਾਦੇ ਕੱਪੜੇ ਸਿਲਾਈ ਕਰ ਲੈਂਦੇ ਸੀ।

ਇਨ੍ਹਾਂ ਦਿਨਾਂ ਵਿੱਚ ਡੀ.ਈ.ਓ. ਪਟਿਆਲਾ ਵੱਲੋਂ ਰੋਜ਼ਗਾਰ ਦਫਤਰ ਰਾਹੀਂ ਉਮੀਦਵਾਰ ਸੱਦ ਕੇ ਛੇ ਮਹੀਨੇ ਦੇ ਅਧਾਰ ਉੱਪਰ ਜ਼ਿਲ੍ਹੇ ਅੰਦਰ ਖਾਲੀ, ਛੁੱਟੀ ਵਾਲੀ ਥਾਂ ’ਤੇ ਅਧਿਆਪਕਾਂ ਦੀ ਭਰਤੀ ਮੈਰਿਟ ਬਣਾ ਕੇ ਆਰਡਰ ਦਿੱਤੇ ਜਾਂਦੇ ਸੀਟ੍ਰੇਨਿੰਗ ਕਰਨ ਉਪਰੰਤ 1982 ਵਿੱਚ ਮੈਂ ਰੋਜ਼ਗਾਰ ਦਫਤਰ ਨੌਕਰੀ ਲਈ ਨਾਮ ਦਰਜ ਕਰਵਾ ਦਿੱਤਾਇਸੇ ਸਾਲ ਹੀ ਮੈਨੂੰ ਐਡਹਾਕ ਅਧਿਆਪਕ ਭਰਤੀ ਦਾ ਰੋਜ਼ਗਾਰ ਦਫਤਰ ਰਾਹੀਂ ਇੰਟਰਵਿਊ ਪੱਤਰ ਆ ਗਿਆਮੈਂ ਇਸ ਭਰਤੀ ਲਈ ਮੈਰਿਟ ਵਿੱਚ ਰਿਜ਼ਰਵਰੇਸ਼ਨ ਕਾਰਨ ਤੀਸਰੇ ਨੰਬਰ ’ਤੇ ਸੀ, ਉਂਝ ਦੂਸਰੇ ਨੰਬਰ ’ਤੇ ਸੀਪਰ ਇਸ ਪੂਰੀ ਲਿਸਟ ਵਿੱਚੋਂ ਸਿਰਫ ਦੋ ਅਧਿਆਪਕਾਂ ਨੂੰ ਆਰਡਰ ਮਿਲ ਸਕੇ ਕਿਉਂਕਿ ਇਹ ਲਿਸਟ ਛੇ ਮਹੀਨੇ ਲਈ ਹੀ ਵੈਲਿਡ ਸੀ। ਇਸ ਅਰਸੇ ਦੌਰਾਨ ਕੋਈ ਹੋਰ ਪੋਸਟ ਖਾਲੀ ਨਾ ਹੋਈ

ਇਸ ਤੋਂ ਬਾਅਦ 1984 ਵਿੱਚ ਫਿਰ ਦੁਬਾਰਾ ਇੰਟਰਵਿਊ ਦਿੱਤੀ। ਮੇਰਾ ਪਹਿਲਾਂ ਦੀ ਤਰ੍ਹਾਂ ਮੈਰਿਟ ਵਿੱਚ ਤੀਸਰਾ ਨੰਬਰ ਹੀ ਸੀਪਹਿਲੇ ਦੋ ਅਧਿਆਪਕ ਜੁਆਇਨ ਕਰ ਗਏ ਅਖੀਰ ਤੇ ਮੈਨੂੰ ਵੀ 18 ਜਨਵਰੀ 1984 ਨੂੰ ਛੁੱਟੀ ਵਾਲੀ ਥਾਂ ’ਤੇ ਆਰਡਰ ਸ. ਮਿ. ਸ. ਨੰਨਹੇੜਾ (ਸਮਾਣਾ) ਦੇ ਮਿਲ ਗਏਇੱਥੇ ਸਬੰਧਤ ਮੈਡਮ ਫਰਜ਼ੀ ਅਬੋਰਸ਼ਨ ਲੀਵ ’ਤੇ ਚੱਲ ਰਹੀ ਸੀ, ਇਸ ਵਿੱਚ ਉਸ ਸਮੇਂ ਵਾਧਾ ਵੀ ਹੋ ਜਾਂਦਾ ਸੀਮੈਡਮ ਨੇ ਛੁੱਟੀ ਵਿੱਚ ਹਫਤੇ ਦਾ ਵਾਧਾ ਕਰਵਾ ਲਿਆਇਸ ਲਈ ਮੈਂ ਸਕੂਲੋਂ ਰੀਲੀਵ ਹੋ ਕੇ ਦੁਬਾਰਾ ਦਫਤਰੋਂ ਆਰਡਰ ਲੈ ਕੇ ਇੱਥੇ ਹੀ ਕੁਝ ਦਿਨ ਹੋਰ ਹਾਜ਼ਰੀ ਦਿੱਤੀਸਕੂਲ ਦੇ ਅਧਿਆਪਕਾਂ ਤੋਂ ਪਤਾ ਲੱਗਿਆ ਕਿ ਹਰੇਕ ਸਾਲ ਉਹ ਮੈਡਮ ਇਸੇ ਤਰ੍ਹਾਂ ਛੁੱਟੀ ਦਾ ਅਨੰਦ ਮਾਣਦੀ ਸੀਮੈਂ ਆਪਣੇ ਪਿੰਡ ਦੇ ਰਮਿੰਦਰ ਕੁਮਾਰ, ਜੋ ਸਮਾਣਾ ਤਹਿਸੀਲ ਦੇ ਦਫਤਰ ਵਿੱਚ ਨੌਕਰੀ ਕਰਦਾ ਸੀ, ਕੋਲ ਰਹਿਣ ਕਰਕੇ ਅਸੀਂ ਸਮਾਣੇ ਤੋਂ ਇਕੱਠੇ ਹੀ ਪਿੰਡ ਆ ਜਾਂਦੇਛੁੱਟੀ ਖਤਮ ਹੋਣ ਤੋਂ ਬਾਅਦ ਰੀਲੀਵ ਹੋ ਕੇ ਮੈਂ ਫਿਰ ਘਰ ਬੈਠ ਗਿਆ ਕਿਉਂਕਿ ਖਾਲੀ ਜਾਂ ਛੁੱਟੀ ਵਾਲੀ ਕੋਈ ਪੋਸਟ ਜ਼ਿਲ੍ਹੇ ਵਿੱਚ ਨਹੀਂ ਸੀਬਰੇਕ ਜ਼ਿਆਦਾ ਪੈਣ ਦੇ ਡਰੋਂ ਮੈਂ ਕਈ ਦੋਸਤ ਅਧਿਆਪਕਾਂ ਨੂੰ ਛੁੱਟੀ ਦਿਵਾ ਕੇ ਉਨ੍ਹਾਂ ਦੀ ਥਾਂ ਕੁਝ ਦਿਨ ਹਾਜ਼ਰ ਹੁੰਦਾ ਰਿਹਾਇਹ ਵਰਤਾਰਾ 11 ਅਪਰੈਲ ਤਕ ਚਲਿਆਮਹੀਨੇ ਦੀ ਬਰੇਕ ਬਾਅਦ ਮੈਂ ਡੀ.ਈ.ਓ. ਦਫਤਰੋਂ ਆਰਡਰ ਲੈ ਕੇ 10 ਮਈ ਨੂੰ ਖਾਲੀ ਪੋਸਟ ’ਤੇ ਸ. ਮਿ. ਸ. ਮਵੀ ਕਲਾਂ (ਸਮਾਣਾ) ਵਿਖੇ ਹਾਜ਼ਰ ਹੋ ਕੇ ਡਿਊਟੀ ਕਰਨੀ ਸ਼ੁਰੂ ਕਰ ਦਿੱਤੀਮੈਂ ਰਮਿੰਦਰ ਕੁਮਾਰ ਕੋਲ ਸਮਾਣਾ ਵਿਖੇ ਫਿਰ ਰਹਿਣ ਲੱਗ ਪਿਆਜੂਨ ਚੜ੍ਹਦਿਆਂ ਹੀ ਪੰਜਾਬ ਵਿੱਚ ਕਰਫਿਊ ਲੱਗ ਗਿਆਅਸੀਂ ਪਿੰਡ ਗਏ ਹੋਏ ਸੀਇੰਡੀਅਨ ਮਿਲਟਰੀ ਨੇ ਦਰਬਾਰ ਸਾਹਿਬ ’ਤੇ ਹਮਲਾ ਕਰ ਦਿੱਤਾ ਸੀ

ਕਈ ਦਿਨਾਂ ਬਾਅਦ ਕਰਫਿਊ ਵਿੱਚ ਢਿੱਲ ਹੋਣ ਉਪਰੰਤ ਮੈਂ, ਰਮਿੰਦਰ ਕੁਮਾਰ ਅਤੇ ਇੱਕ ਹੋਰ ਸਾਥੀ ਸਾਈਕਲਾਂ ’ਤੇ ਹੀ ਪਿੰਡੋਂ ਸਮਾਣੇ ਨੂੰ ਚੱਲ ਪਏ ਕਿਉਂਕਿ ਅਜੇ ਬੱਸ ਸਰਵਿਸ ਬੰਦ ਸੀਨਾਭੇ ਤੋਂ ਥੂਹੀ ਵਾਲੀ ਨਹਿਰ ਦੀ ਕੱਚੀ ਪਟੜੀ ਹੁੰਦੇ ਹੋਏ ਅਸੀਂ ਨਦਾਮਪੁਰ ਦੇ ਪੁਲ ਤੋਂ ਪਿੰਡਾਂ ਵਿੱਚ ਦੀ ਸਿੱਧੇ ਸਮਾਣੇ ਆਪਣੇ ਠਿਕਾਣਿਆਂ ’ਤੇ ਪੁੱਜ ਗਏਜਿਸ ਕਮਰੇ ਵਿੱਚ ਅਸੀਂ ਰਹਿੰਦੇ ਸੀ, ਨਾਲ ਦੇ ਘਰੋਂ ਟੀ.ਵੀ. ਦੀ ਆਵਾਜ਼, ਜਿਸ ਵਿੱਚ ਉਸ ਸਮੇਂ ਦੇ ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਵਾਰ-ਵਾਰ ਸੁਣਾਈ ਦੇ ਰਿਹਾ ਸੀ ਕਿ ਤੋਸ਼ਾਖਾਨਾ ਬਿਲਕੁਲ ਠੀਕਠਾਕ ਹੈ, ਪਰ ਹਾਲਾਤ ਕੁਝ ਹੋਰ ਹੀ ਸਨ

ਹੌਲੀ ਹੌਲੀ ਹਾਲਾਤ ਨਾਰਮਲ ਹੋ ਗਏਇਸ ਤਰ੍ਹਾਂ ਮੈਂ ਖਾਲੀ ਪੋਸਟ ਉੱਪਰ ਇਸ ਸਕੂਲ ਵਿੱਚ ਨਿਸਚਿੰਤ ਹੋ ਕੇ ਸੇਵਾ ਨਿਭਾ ਰਿਹਾ ਸੀਅਚਾਨਕ 20 ਜੂਨ 1984 ਨੂੰ ਮੇਰੇ ਤੋਂ ਸੀਨੀਅਰ ਅਧਿਆਪਕਾ ਨੇ ਮੈਨੂੰ ਰੀਲੀਵ ਕਰ ਦਿੱਤਾ ਅਤੇ ਮੈਂ ਡੀ.ਈ.ਓ. ਦਫਤਰ ਪਟਿਆਲਾ ਵਿਖੇ ਜਾ ਰਿਪੋਰਟ ਕਰ ਦਿੱਤੀਕੋਈ ਪੋਸਟ ਖਾਲੀ ਨਾ ਹੋਣ ਕਰਕੇ ਮੈਂ ਹੁਣ ਘਰ ਹੀ ਕੰਮ ਕਰਦਾ ਸੀ। ਜੇ ਮੈਂ ਚਾਹੁੰਦਾ ਤਾਂ ਮੈਂ ਕਿਸੇ ਟੀਚਰ ਨੂੰ ਛੁੱਟੀ ਦਿਵਾ ਕੇ ਉਸਦੀ ਜਗ੍ਹਾ ਕੁਝ ਦਿਨ ਕੰਮ ਕਰਕੇ ਪਈ ਬਰੇਕ ਤੋੜ ਕੇ ਸਮਾਂ ਲੰਘਾ ਲੈਂਦਾ। ਇਸੇ ਤਰ੍ਹਾਂ ਹੋਰਾਂ ਟੀਚਰਾਂ ਦੀ ਤਰ੍ਹਾਂ ਮੈਂ ਵੀ ਰੈਗੂਲਰ ਹੋ ਜਾਣਾ ਸੀਆਰਡਰਾਂ ਦੀ ਲੰਬੀ ਉਡੀਕ ਤੋਂ ਬਾਅਦ ਮੇਰੀ ਸੋਚ ਦੁਕਾਨਦਾਰੀ ਵੱਲ ਹੋ ਗਈ। ਅਸੀਂ ਤਿੰਨੇ ਭਰਾ ਮਾੜੀ ਮੋਟੀ ਸਿਲਾਈ ਤਾਂ ਕਰ ਲੈਂਦੇ ਸੀ ਪਰ ਕਟਿੰਗ ਕਿਸੇ ਨੂੰ ਨਹੀਂ ਆਉਂਦੀ ਸੀਉਦੋਂ ਸਿਲਾਈ ਦੇ ਕੰਮ ਦੀ ਦਿਹਾੜੀ ਤਨਖਾਹ ਨਾਲੋਂ ਜ਼ਿਆਦਾ ਜਾਪਦੀ ਸੀਮੈਨੂੰ ਆਪਣੇ ਆਪ ’ਤੇ ਪਤਾ ਨਹੀਂ ਕਿਵੇਂ ਐਨਾ ਵਿਸ਼ਵਾਸ ਸੀ ਕਿ ਮੈਂ ਬਿਨਾਂ ਸਿਖਲਾਈ ਲਏ ਐਡਾ ਵੱਡਾ ਦੁਕਾਨ ਖੋਲ੍ਹਣ ਦਾ ਕਦਮ ਚੁੱਕ ਲਿਆਮੈਂ ਘਾਹ ਮੰਡੀ ਐੱਮ.ਸੀ. ਮਾਰਕੀਟ ਵਿੱਚ ਤਿਲਕ ਰਾਜ ਦੁੱਗਲ ਤੋਂ ਦੁਕਾਨ ਕਿਰਾਏ ’ਤੇ ਲੈ ਲਈਮਹੂਰਤ ਦੇ ਕਾਰਡ ਛਪਵਾ ਕੇ ਅਕਤੂਬਰ 1984 ਵਿੱਚ ਦੁਕਾਨ ਦਾ ਨਾਮ ਸਟੂਡੈਂਟ ਟੇਲਰਜ਼ ਰੱਖ ਕੇ ਉਦਘਾਟਨ ਕਰ ਦਿੱਤਾਇਸ ਮੌਕੇ ਮੇਰੇ ਮਾਮਾ ਜੀ ਰਾਮ ਸਿੰਘ ਜੱਸਲ ਨੇ ਮੈਨੂੰ ਕਟਿੰਗ ਬਾਰੇ ਮੁਢਲੇ ਕੁਝ ਨੁਕਤੇ ਦੱਸ ਦਿੱਤੇਤਿੰਨ ਕੁ ਮਹੀਨੇ ਬਾਅਦ ਮਿਊਂਸਪਲ ਕਮੇਟੀ ਨੇ ਮਾਰਕੀਟ ਵਿੱਚ ਖਾਲੀ ਪਈਆਂ ਦੁਕਾਨਾਂ ਦੀ ਬੋਲੀ ਰੱਖ ਲਈ ਤਾਂ ਮੈਂ ਇੱਕ ਦੁਕਾਨ ਆਪਣੇ ਨਾਂ ’ਤੇ ਬੋਲੀ ਦੇ ਕੇ ਲੈ ਲਈ ਅਤੇ ਉਸ ਦੁਕਾਨ ਵਿੱਚ ਕੰਮ ਸ਼ੁਰੂ ਕਰ ਦਿੱਤਾ

ਦਸੰਬਰ 84 ਵਿੱਚ ਇੱਕ ਪੋਸਟ ਅਧਿਆਪਕ ਦੀ ਮੌਤ ਕਾਰਨ ਖਾਲੀ ਹੋਣ ਦਾ ਪਤਾ ਲੱਗਣ ’ਤੇ ਮੈਂ ਡੀ.ਈ.ਓ. ਦਫਤਰ ਆਰਡਰ ਲੈਣ ਗਿਆ ਤਾਂ ਮੈਨੂੰ ਸਬੰਧਤ ਕਲਰਕ ਨੇ 6 ਮਹੀਨੇ ਦੀ ਬਰੇਕ ਪੈਣ ਕਾਰਨ ਆਰਡਰ ਦੇਣ ਤੋਂ ਅਸਮੱਰਥਾ ਪ੍ਰਗਟਾਈਮੈਂ ਡੀ.ਈ.ਓ. ਸ੍ਰ. ਮਹਿੰਦਰ ਸਿੰਘ ਤਰਖੇੜੀ ਦੇ ਪੇਸ਼ ਹੋ ਕੇ ਗੱਲ ਦੱਸੀ, ਜਿਸਨੇ ਸਬੰਧਤ ਕਲਰਕ ਅਤੇ ਪ੍ਰਬੰਧਕ ਅਫਸਰ ਨੂੰ ਬੁਲਾ ਕੇ ਆਰਡਰ ਨਾ ਕਰਨ ਦਾ ਕਾਰਨ ਪੁੱਛਿਆ ਤਾਂ ਕਲਰਕ ਨੇ ਕਿਹਾ ਕਿ ਅਧਿਆਪਕ ਦੁਬਾਰਾ ਆਰਡਰ ਲੈਣ ਦਾ ਫਾਰਮ ਨਾਲ ਰਲੀਵਿੰਗ ਚਿੱਟ ਨਹੀਂ ਦੇ ਕੇ ਗਿਆ ਜੋ ਕਿ ਡੀ.ਈ.ਓ. ਨੇ ਆਪਣੀ ਸੇਫਟੀ ਲਈ ਕਲਰਕ ਤੋਂ ਅਰਜ਼ੀ ਦੀ ਸ਼ਬਦਾਵਲੀ ਸੁਣ ਕਿ ਕਿਤੇ ਰੀਲੀਵਿੰਗ ਚਿੱਟ ਨੱਥੀ ਦਾ ਜ਼ਿਕਰ ਨਾ ਹੋਵੇਪਰ ਮੈਂ ਪਹਿਲਾਂ ਵੀ ਇਸੇ ਤਰ੍ਹਾਂ ਦੀ ਅਰਜ਼ੀ ਦਿੰਦਾ ਸੀਨੱਥੀ ਸ਼ਬਦ ਨਾ ਲਿਖਣਾ ਮੇਰੀ ਬੇਸਮਝੀ ਸਮਝੋ, ਜਿਸ ਨਾਲ ਦਫਤਰ ਦੇ ਪੱਖ ਦੀ ਗੱਲ ਹੋ ਗਈਡੀ.ਈ.ਓ. ਨੇ ਅਗਲੀ ਵਾਰ ਨਵੀਂ ਸਿਲੈਕਸ਼ਨ ਵਿੱਚ ਆਰਡਰ ਦੇਣ ਦੀ ਗੱਲ ਕਰਕੇ ਟਾਲ ਦਿੱਤਾਮੇਰੇ ਆਰਡਰ ਨਾ ਮਿਲੇ ਤਾਂ ਮੈਂ ਲੋਅਰ ਕੋਰਟ ਵਿੱਚ ਕੇਸ ਪਾ ਦਿੱਤਾ, ਜੋ ਹੱਕ ਵਿੱਚ ਨਾ ਹੋਇਆ। ਫਿਰ ਸੈਸ਼ਨ ਜੱਜ ਦੇ ਅਪੀਲ ਪਾਈ, ਉਹ ਵੀ ਖਾਰਜ ਹੋ ਗਈ। ਫਿਰ ਹਾਈ ਕੋਰਟ ਵਿੱਚ ਪਾਈ ਤਾਂ ਵੀ ਗੱਲ ਨਾ ਬਣੀ। ਕਈ ਸਾਲ ਇਸ ਤਰ੍ਹਾਂ ਹੀ ਲੰਘ ਗਏਦੁਕਾਨ ਚੱਲ ਹੀ ਰਹੀ ਸੀ

ਫਿਰ ਮੈਂ ਕੁਝ ਨਹੀਂ ਦੇਖਿਆ, ਦੁਕਾਨਦਾਰੀ ਵਿੱਚ ਅੱਗੇ ਨੂੰ ਵਧਦੇ ਗਏਇੱਕ ਵਾਰੀ ਤਾਂ ਸ਼ਹਿਰ ਵਿੱਚ ‘ਸਟੂਡੈਂਟ ਟੇਲਰਜ਼’ ਦਾ ਨਾਂ ਨਾਮਵਰ ਟੇਲਰਾਂ ਤਕ ਪੁੱਜ ਗਿਆਇਸ ਤਰ੍ਹਾਂ ਮੇਰਾ ਵਾਕਫੀਅਤ ਦਾ ਦਾਇਰਾ ਪਿੰਡਾਂ ਤੋਂ ਲੈ ਕੇ ਸ਼ਹਿਰ ਤਕ ਵਧਦਾ ਗਿਆਮੈਂ ਨਾਲੋ ਨਾਲ ਬੇਰੁਜ਼ਗਾਰ ਆਰਟ/ਕਰਾਫਟ ਟੀਚਰਜ਼ ਯੂਨੀਅਨ ਨਾਲ ਜੁੜੇ ਹੋਣ ਕਾਰਨ ਯੂਨੀਅਨ ਦੀਆਂ ਮੰਗਾਂ, ਮੀਟਿੰਗਾਂ ਆਦਿ ਬਾਰੇ ਪ੍ਰੈੱਸ ਨੋਟ ਅਖਬਾਰਾਂ ਨੂੰ ਭੇਜਦਾ ਰਹਿੰਦਾਯੂਨੀਅਨ ਦੇ ਪਟਿਆਲਾ ਜ਼ਿਲ੍ਹੇ ਦਾ ਕੰਮ ਮੇਰੀ ਦੁਕਾਨ ਤੋਂ ਹੀ ਚਲਦਾ ਸੀ ਅਤੇ ਮੈਂ ਦੁਕਾਨ ਦੇ ਕੰਮ ਨੂੰ ਵੀ ਸਾਂਭਦਾ, ਸਾਰੇ ਕਾਰੀਗਰਾਂ ਨੂੰ ਕਟਾਈ ਕਰਕੇ ਦੇਣ ਦਾ ਕੰਮ ਮੈਂ ਹੀ ਕਰਦਾ, ਭਰਾ ਅਤੇ ਕਾਰੀਗਰ ਸਿਲਾਈ ਹੀ ਕਰਦੇਇਸਦੇ ਨਾਲ ਹੀ ਚੰਡੀਗੜ੍ਹ ਰੈਲੀਆਂ ਧਰਨਿਆਂ, ਲਗਾਤਾਰ ਭੁੱਖ ਹੜਤਾਲ ਵਿੱਚ ਰਾਤਾਂ ਕੱਟਣ ਦੀ ਵੀ ਹਾਜ਼ਰੀ ਲਵਾਉਂਦਾ

ਸਿੱਖਿਆ ਵਿਭਾਗ ਵਿੱਚ ਵਿਭਾਗੀ ਚੋਣ ਕਮੇਟੀ ਵੱਲੋਂ ਮੇਰੀ ਸਿਲੈਕਸ਼ਨ ਹੋਣ ਉਪਰੰਤ ਆਖਰ 30 ਅਪਰੈਲ 1997 ਨੂੰ ਤਕਰੀਬਨ 13 ਸਾਲ ਦੀ ਬਰੇਕ ਬਾਅਦ ਬਤੌਰ ਰੈਗੂਲਰ ਟੀਚਰ ਦੇ ਤੌਰ ’ਤੇ ਸਰਕਾਰੀ ਹਾਈ ਸਕੂਲ ਉਲਾਣਾ ਵਿਖੇ ਹਾਜ਼ਰ ਹੋ ਕੇ ਮੁੜ ਨੌਕਰੀ ਵਿੱਚ ਆਇਆਇਸ ਤਰ੍ਹਾਂ ਹੋਣਾ ਮੇਰੀ ਸਮਝ ਤੋਂ ਬਾਹਰ ਹੈ ਕਿ ਮੇਰਾ ਨੌਕਰੀ ਵਿੱਚ ਹੱਥ ਪੈਣ ਦੇ ਬਾਵਜੂਦ ਵੀ ਮੈਂ ਕਾਮਯਾਬ ਕਿਉਂ ਨਾ ਹੋਇਆ, ਨਹੀਂ ਤਾਂ ਮੈਂ ਘੱਟੋ-ਘੱਟ ਲੈਕਚਰਾਰ ਸੇਵਾ ਮੁਕਤ ਹੁੰਦਾ ਕਿਉਂਕਿ ਐੱਮ.ਏ. ਮੇਰੀ 1984 ਤੋਂ ਪਹਿਲਾਂ ਹੀ ਕੀਤੀ ਹੋਈ ਸੀਬਾਕੀ ਮੇਰੇ ਨਾਲ ਦੇ ਭਰਤੀ ਹੋਏ ਸਾਥੀ ਸਰਵਿਸ ਵਿੱਚ ਰਹਿ ਗਏ ਅਤੇ ਪੱਕੇ ਹੋ ਕੇ ਬਾਅਦ ਵਿੱਚ ਟਿਕ ਕੇ ਸੇਵਾ ਨਿਭਾਉਂਦੇ ਰਹੇਇਹ ਸ਼ੰਘਰਸ਼ਮਈ ਜ਼ਿੰਦਗੀ ਦੇ ਪਲ ਮੇਰੇ ਜ਼ਿਹਨ ਵਿੱਚ ਹਮੇਸ਼ਾ ਵਸੇ ਰਹਿਣਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮੇਜਰ ਸਿੰਘ ਨਾਭਾ

ਮੇਜਰ ਸਿੰਘ ਨਾਭਾ

Nabha, Patiala, Punjab, India.
Tel: (91 - 94635 - 53962)
Email: (majorsnabha@gmail.com)