RanjivanSingh8ਇਸ ਮਹਾਂਮਾਰੀ ਦੀ ਗੰਭੀਰਤਾ ਅਤੇ ਮਾਰੂ ਸਿੱਟਿਆਂ ਨੂੰ ਹਲਕੇ ਵਿੱਚ ਨਾ ਲਈਏ, ਬਣਦੇ ...
(3 ਅਕਤੂਬਰ 2020)

 

ਪਿਛਲੇ ਵਰ੍ਹੇ ਨਵੰਬਰ ਤੋਂ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕਰੋਨਾ ਦੇ ਪ੍ਰਕੋਪ ਨੇ ਹੌਲੀ-ਹੌਲੀ ਸਾਰੀ ਦੁਨੀਆਂ ਨੂੰ ਹੀ ਆਪਣੀ ਜਕੜ ਵਿੱਚ ਲੈ ਲਿਆ ਹੈਇਸ ਪਿੱਛੇ ਕੌਮਾਂਤਰੀ ਕਾਰਪੋਰੇਟ ਦੀਆਂ ਸਾਜਿਸ਼ਾਂ/ਪ੍ਰਵਾਹੀਆਂ/ਲਾ-ਪ੍ਰਵਾਹੀਆਂ/ਅਫਵਾਹਾਂ/ਸੱਚਾਈਆਂ ਭਾਵੇਂ ਇਸ ਲਿਖਤ ਦਾ ਵਿਸ਼ਾ ਨਹੀਂ ਪਰ ਕੋਰੋਨਾ ਦੇ ਮਾਰੂ ਪ੍ਰਭਾਵਾਂ ਨੇ ਵੱਖ-ਵੱਖ ਮੁਲਕਾਂ ਨੂੰ ਉੱਥੋਂ ਦੀਆਂ ਸਰਕਾਰ ਦੇ ਵਾਜਿਬ/ਨਾ-ਵਾਜਿਬ ਫੈਸਲਿਆਂ, ਅਰਥਚਾਰੇ ਅਤੇ ਸਾਮਜਿਕ ਤਾਣੇ-ਬਾਣੇ ਅਨੁਸਾਰ ਆਪਣਾ ਰੰਗ ਦਿਖਾਇਆ ਹੈਮਾਰਚ ਵਿੱਚ ਲੱਗੇ ਲਾਕ ਡਾਊਨ ਮੌਕੇ ਭਾਰਤ ਵਿੱਚ ਜੋ ਅੰਕੜੇ ਹਜ਼ਾਰਾਂ ਵਿੱਚ ਸਨ, ਹੁਣ ਅੱਧ ਕਰੋੜ ਨੂੰ ਪਾਰ ਕਰ ਗਏ ਹਨ

ਦੂਰ ਲੱਗੀ ਅੱਗ ਬਸੰਤਰ ਹੀ ਭਾਸਦੀ ਹੈ ਜਦੋਂ ਤਕ ਉਸ ਦਾ ਸੇਕ ਤੁਹਾਡੀਆਂ ਬਰੂਹਾਂ ਤਕ ਨਾ ਆਣ ਪੁੱਜੇਇਸ ਕਰੋਪੀ ਦਾ ਸੰਤਾਪ ਮੈਂ ਆਪਣੇ ਪਿੰਡੇ ’ ਤੇ ਹੰਢਾਇਆ ਹੈ5 ਸਤੰਬਰ ਨੂੰ ਤੜਕਸਾਰ ਹਲਕੀ ਕੰਬਣੀ ਛਿੜੀ ਅਤੇ ਸਰੀਰ ਨੂੰ ਤਪਸ਼ ਮਹਿਸੂਸ ਹੋਈ ਪਰ ਮੈਂ ਪਿਆ ਰਿਹਾਸੁਬਹ ਉੱਠਕੇ ਸਰੀਰ ਦਾ ਤਾਪਮਾਨ ਦੇਖਿਆ, 99 ਡਿਗਰੀ ਤੋਂ ਉੱਪਰ ਸੀਅਮੂਮਨ ਅਜਿਹੇ ਮੌਕੇ ਪੈਰਾਸਿਟਾਮੋਲ ਲਈ ਜਾਂਦੀ ਹੈਸੋ ਮੈਂ ਵੀ ਕੁਝ ਖਾਣ ਮਗਰੋਂ, ਪੈਰਾਸਿਟਾਮੋਲ ਲਈ ਅਤੇ ਨੇੜਲੇ ਕੈਮਿਸਟ ਦੇ ਕਹਿਣ ਉੱਤੇ ਇੱਕ ਐਂਟੀ ਬਾਓਟਿੱਕ ਵੀਸਾਰਾ ਦਿਨ ਬੁਖ਼ਾਰ 99 ਤੋਂ 100 ਡਿਗਰੀ ਦੇ ਵਿਚਕਾਰ ਰਿਹਾਆਪਣੇ ਮਾਤਾ-ਪਿਤਾ (ਸ੍ਰੀਮਤੀ ਸਤਿਪਾਲ ਕੌਰ ਤੇ ਸ੍ਰੀ ਰਿਪੁਦਮਨ ਸਿੰਘ ਰੂਪ) ਅਤੇ ਆਪਣੇ ਵੱਡੇ ਭਰਾ (ਸ੍ਰੀ ਸੰਜੀਵਨ ਸਿੰਘ) ਦੇ ਪਰਿਵਾਰ ਸਮੇਤ ਮੈਂ ਆਪਣੀ ਪਤਨੀ ਅਤੇ ਬੇਟੇ ਨਾਲ ਸਾਂਝੇ ਪਰਿਵਾਰ ਵਿੱਚ ਮੁਹਾਲੀ ਦੇ ਫੇਜ਼ 10 ਵਿੱਚ 1984 ਤੋਂ ਰਹਿ ਰਿਹਾ ਹਾਂਕੁਦਰਤੀ ਹੀ ਸਾਰੇ ਪਰਿਵਾਰ ਦਾ ਮੇਰੀ ਸਿਹਤ ਪ੍ਰਤੀ ਫ਼ਿਕਰ ਹੋਇਆਕਰੋਨਾ ਦੀ ਮਹਾਂਮਾਰੀ ਦਾ ਭੈਅ ਇਸਦਾ ਮੁੱਖ ਕਾਰਣ ਸੀ ਪਰਿਵਾਰ ਅਤੇ ਕੁਝ ਡਾਕਟਰ ਦੋਸਤਾਂ ਦੀ ਸਲਾਹ ਅਨੁਸਾਰ ਮੈਂ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਅਗਲੇ ਦਿਨ ਕੋਵਿਡ-19 ਦਾ ਟੈਸਟ ਕਰਵਾਉਣ ਲਈ ਆਪਣੇ ਭਰਾ ਤੇ ਬੇਟੇ ਨਾਲ ਚਲਾ ਗਿਆਸੱਤਰ-ਅੱਸੀ ਦੇ ਕਰੀਬ ਲੋਕ ਪਹਿਲੋਂ ਹੀ ਟੈਸਟ ਕਰਵਾਉਣ ਲਈ ਉੱਥੇ ਮੌਜੂਦ ਸਨਸਾਢੇ ਬਾਰਾਂ ਵਜੇ ਦੇ ਕਰੀਬ ਮੇਰਾ ਨੱਕ ਰਾਹੀਂ ਆਰ.ਸੀ.ਟੀ ਟੈਸਟ ਹੋਇਆਕਿਹਾ ਗਿਆ ਕਿ ਰਿਪੋਰਟ ਅਗਲੇ ਦਿਨ ਮਿਲੇਗੀਗੁਰਸ਼ਰਨ ਭਾਜੀ ਦੀ ਬੇਟੀ ਡਾ. ਅਰੀਤ ਮੁਹਾਲੀ ਦੇ ਐੱਸ.ਐੱਮ.ਓ. ਹਨ ਅਤੇ ਅਸੀਂ ਉਨ੍ਹਾਂ ਨਾਲ ਰਾਬਤੇ ਵਿੱਚ ਸਾਂਉਨ੍ਹਾਂ ਘੰਟੇ ਬਾਅਦ ਹੀ ਫੋਨ ਉੱਤੇ ਕਿਹਾ, “ਰੰਜੀਵਨ ਯੂ ਆਰ ਪੋਜ਼ਿਟਿਵ, ਹੋਮ ਕੁਆਰਨਟਾਇਨ ਹੋ ਜਾਵੋ।” ਅਤੇ ਨਾਲ ਹੀ ਉਸਨੇ ਵਟਸਐਪ ਉੱਪਰ ਇਕਾਂਤਵਾਸ ਦੌਰਾਨ ਲੈਣ ਵਾਲੀਆਂ ਦਵਾਈਆਂ ਦੀ ਲਿਸਟ ਅਤੇ ਹੋਰ ਹਦਾਇਤਾਂ ਭੇਜ ਦਿੱਤੀਆਂ

ਸਾਡੇ ਦਰ ’ਤੇ ਕਰੋਨਾ ਨੇ ਦਸਤਕ ਦੇ ਦਿੱਤੀ ਸੀਪੂਰੇ ਪਰਿਵਾਰ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆਮੈਂ ਦਸ ਜੀਆਂ ਵਾਲੇ ਸਾਂਝੇ ਪਰਿਵਾਰ ਵਿੱਚ ਸਾਂ ਅਤੇ ਘਰ 10 ਮਰਲੇ ਦੇ ਘਰ ਦੀਆਂ ਤਿੰਨ ਮੰਜ਼ਿਲਾਂ, ਕਾਰਨਰ ਦਾ ਘਰ, ਨਾਲ ਪਾਰਕਪਹਿਲੀ ਮੰਜ਼ਿਲ ਦਾ ਅੱਧਾ ਪੋਰਸ਼ਨ ਜਿਸ ਵਿੱਚ ਮੇਰੀ ਵਕਾਲਤ ਦੇ ਦੋ ਪੋਰਸ਼ਨਾਂ ਵਾਲਾ ਦਫਤਰ, ਪਿੱਛੇ ਰਿਟਾਇਰਿੰਗ ਰੂਮ, ਪੈਂਟਰੀ/ਕੰਪਿਊਟਰ ਰੂਮ ਅਤੇ ਦਫਤਰ ਨਾਲ ਪਾਰਕ ਵੱਲ ਖੁੱਲਦੀ ਬਾਲਕੋਨੀ ਅਤੇ ਵੱਖਰਾ ਬਾਥਰੂਮ ਸ਼ਾਮਿਲ ਸੀ, ਮੇਰੇ ਲਈ ਰਾਖਵਾਂ ਕਰ ਦਿੱਤਾ ਗਿਆਪਿੱਛੇ ਰਿਟਾਇਰਿੰਗ ਰੂਮ ਵਿੱਚ ਮੇਰਾ ਮੰਜਾ ਲੱਗ ਗਿਆਬੇਟੇ ਨੇ ਦਫਤਰ ਦੇ ਦੂਜੇ ਪੋਰਸ਼ਨ ਵਿੱਚ ਮੇਰੇ ਜਿੰਮ ਦਾ ਸਾਜ਼ੋ-ਸਮਾਨ ਟਿਕਾ ਦਿੱਤਾਮੇਰੀ ਪਤਨੀ ਪੂਨਮ ਨੇ ਮੇਰੀ ਤੀਮਾਰਦਾਰੀ ਦਾ ਜ਼ਿੰਮਾ ਸੰਭਾਲਿਆਤੇ ਪੂਰਾ ਪਰਿਵਾਰ ਫ਼ਿਕਰਾਂ ਵਿੱਚ ਜਕੜਿਆ ਬਾਕੀ ਬਾਹਰੀ ਜ਼ਿਮੇਵਾਰੀਆਂ ਨਿਭਾਉਣ ਲਈ ਤਿਆਰ ਬਰ ਤਿਆਰ ਸੀਫ਼ਿਕਰ ਅਤੇ ਭੈਅ ਦਾ ਮਾਹੌਲ ਪੂਰੇ ਘਰ ਵਿੱਚ ਛਾ ਗਿਆ ਪਰ ਸਾਰੇ ਹੀ ਇਸ ਬਿਪਤਾ ਵਿੱਚੋਂ ਨਿਕਲਣ ਲਈ ਪੂਰੇ ਤਾਲਮੇਲ ਅਤੇ ਹੋਸ਼ਮੰਦੀ ਨਾਲ ਇੱਕ ਜੁੱਟ ਸਨ ਕੁਝ ਪਰਿਵਾਰਕ ਮੈਂਬਰਾਂ ਨੇ ਵੀ ਟੈਸਟ ਕਰਵਾਏ ਜੋ ਕਿ ਨੈਗੇਟਿਵ ਸਨ, ਤਸੱਲੀ ਹੋਈਹਾਲਾਂਕਿ ਡਾਕਟਰਾਂ ਨੇ ਸਲਾਹ ਦਿੱਤੀ ਸੀ ਕਿ ਪਰਿਵਾਰ ਦੇ ਕਿਸੇ ਇੱਕ ਮੈਂਬਰ ਦੀ ਕਰੋਨਾ ਰਿਪੋਰਟ ਪੌਜ਼ੇਟਿਵ ਆਉਣ ਦਾ ਮਤਲਬ ਬਾਕੀ ਮੈਂਬਰਾਂ ਲਈ ਘਬਰਾਉਣ ਦਾ ਕੋਈ ਸਬੱਬ ਜਾਂ ਕਾਰਣ ਨਹੀਂ, ਜਦ ਤਕ ਉਹਨਾਂ ਨੂੰ ਬੁਖ਼ਾਰ, ਖੰਘ ਜਾਂ ਜ਼ੁਕਾਮ ਆਦਿ ਦੇ ਲੱਛਣ ਨਾ ਹੋਣਹਾਂ, ਲੱਛਣ ਦਿਸਣ ’ਤੇ ਅਣਗਹਿਲੀ ਨਹੀਂ ਕਰਨੀ

ਹੁਣ ਮੇਰੇ ਅੱਗੇ 17 ਦਿਨ ਦੇ ਇਕਾਂਤਵਾਸ ਦਾ ਟੀਚਾ ਸੀ ਮੈਂਨੂੰ ਸਿਰਫ ਪਹਿਲੇ ਹੀ ਦਿਨ ਬੁਖ਼ਾਰ ਹੋਇਆਮੁੜਕੇ ਬੁਖ਼ਾਰ ਨਹੀਂ ਹੋਇਆਤੇ ਮੈਂ ਆਮ ਵਾਂਗ ਮਹਿਸੂਸ ਕੀਤਾਡਾਕਟਰੀ ਹਦਾਇਤਾਂ ਅਨੁਸਾਰ ਮੈਂ ਪਹਿਲੇ ਪੰਜ ਦਿਨ ਇਹਤਿਆਤੀ ਦਵਾਈ ਦੇ ਨਾਲ-ਨਾਲ ਹਲਦੀ ਵਾਲਾ ਦੁੱਧ, ਕਾਹੜਾ, ਸਟੀਮ (ਭਾਫ਼) ਲੈਂਦਾ ਰਿਹਾ ਅਤੇ ਕੋਸੇ ਪਾਣੀ ਦੇ ਗਰਾਰੇ ਆਦਿ ਕਰਦਾ ਰਿਹਾਪਰ ਵਿਸ਼ੇਸ਼ ਗੱਲ ਜੋ ਮੈਂ ਕਰਨੀ ਚਾਹਾਂਗਾ ਉਹ ਇਹ ਕਿ ਮੈਂ ਪਹਿਲੇ ਦਿਨ ਹੀ ਫੈਸਲਾ ਕਰ ਲਿਆ ਕਿ ਨਾ ਤਾਂ ਟੀ. ਵੀ. ਵੇਖਾਂਗਾ ਤੇ ਨਾ ਹੀ ਕੋਰੋਨਾ ਨਾਲ ਸਬੰਧਤ ਖਬਰਾਂ ਹੀ ਨੈੱਟ ਜਾਂ ਮੋਬਾਇਲ ’ਤੇ ਫਰੋਲਾਂਗਾ

ਸੰਤੋਖ ਸਿੰਘ ਧੀਰ ਦੇ ਨਾਵਲ ਨਹੀਂ ਜੀ, ਖ਼ਿਮਾ, ਹਿੰਦੋਸਤਾਨ ਹਮਾਰਾ, ਉਹ ਦਿਨ, ਯਾਦਗਾਰ, ਦੋ ਫੁੱਲ, ਬਲਜਿੰਦਰ ਸਿੰਘ (ਮਿੰਟੂ ਗੁਰੂਸਰੀਆ) ਦੀ ਜੀਵਨੀ ਡਾਕੂਆਂ ਦਾ ਮੁੰਡਾ ਅਤੇ ਬਰਾਜ਼ੀਲੀ ਲੇਖਕ ਪਾਲੋ ਕੋਐਲੇ ਦੇ ਨਾਵਲ ਐਲਕਮਿਸਟ ਪੜ੍ਹੇ ਇਸਦੇ ਨਾਲ ਹੀ ਇੱਕ ਕਵਿਤਾ ਸ਼ਬਦਾਂ ਦੀ ਜੰਮਣ ਪੀੜਾ ਅਤੇ ਕਹਾਣੀ ਖ਼ੂਬਸੂਰਤ ਸ਼ਾਇਰਾ ਵੀ ਆਪਣੇ ਇਕਾਂਤਵਾਸ ਦੌਰਾਨ ਲਿਖੀਆਂਲਾਕ ਡਾਊਨ ਦੌਰਾਨ ਪਹਿਲੋਂ ਵੀ ਮੈਂ ਧੰਨਵਾਦ ਕਰੋਨਾ, ਦਾਨਵੀਰ, ਕੌਣ ਦਿਲਾਂ ਦੀਆਂ ਜਾਣੇ ਆਦਿ ਕਵਿਤਾਵਾਂ ਅਤੇ ਇੱਕ ਕਹਾਣੀ ਜਿਉਂਦਾ ਰਹਿ ਕਰੋਨਿਆਂ ਲਿਖੀਆਂ ਸਨਕਹਾਣੀ ਜਿਉਂਦਾ ਰਹਿ ਕਰੋਨਿਆਂ 17 ਸਤੰਬਰ ਨੂੰ ਮੇਰੇ ਇਕਾਂਤਵਾਸ ਦੌਰਾਨ ਹੀ ਪੰਜਾਬੀ ਟ੍ਰਿਬਊਨ ਦੇ ਅਦਬੀ ਰੰਗ ਵਿੱਚ ਛਪੀ, ਜਿਸ ਦੀ ਮੈਂਨੂੰ ਬਹੁਤ ਖੁਸ਼ੀ ਹੋਈਪਾਠਕਾਂ ਦੇ ਫੋਨ ਵੀ ਆਏ, ਜਿਸ ਨਾਲ ਹੌਸਲਾ ਮਿਲਿਆ

ਪੇਸ਼ੇ ਵਜੋਂ ਮੈਂ ਹਾਈ ਕੋਰਟ ਦਾ ਵਕੀਲ ਹਾਂਪਰ ਮਾਰਚ ਤੋਂ ਅਦਾਲਤਾਂ ਬੰਦ ਹਨਕੇਸ ਕੇਵਲ ਵੀਡੀਓ ਕਾਨਫਰੰਸ (ਵੀ.ਸੀ.) ਰਾਹੀਂ ਹੀ ਹੋ ਰਹੇ ਹਨ ਕੁਝ ਕੇਸ ਵੀ ਮੈਂ ਵੀਡੀਓ ਕਾਨਫਰੰਸ ਰਾਹੀਂ ਲੈਪਟਾਪ ਉੱਤੇ ਆਪ ਹੀ ਕੀਤੇਪਹਿਲਾਂ ਇਸ ਕਾਰਜ ਵਿੱਚ ਪੂਰੇ ਦਫਤਰ ਦਾ ਅਮਲਾ-ਫੈਲਾ ਮਦਦਗਾਰ ਹੁੰਦਾ ਕੁਝ ਪੈਂਡਿੰਗ ਪਏ ਕੇਸ ਤਿਆਰ ਕੀਤੇਦੋਸਤਾਂ, ਮਿੱਤਰਾਂ, ਸਨੇਹੀਆਂ ਤੇ ਰਿਸ਼ਤੇਦਾਰਾਂ ਦੇ ਫੋਨ ਆਦਿ ਵੀ ਅਟੈਂਡ ਕੀਤੇਪਰ ਜ਼ਿਆਦਾਤਰ ਟੈਕਸਟ ਰਾਹੀਂ ਹੀ ਗੱਲਬਾਤ ਕੀਤੀ ਤਾਂ ਜੋ ਗਲੇ ਨੂੰ ਮੁਕੰਮਲ ਅਰਾਮ ਮਿਲ ਸਕੇਮੇਰੇ ਵੱਲੋਂ ਪਿਛਲੇ ਸਮਿਆਂ ਵਿੱਚ ਲਿਖੀਆਂ ਕਵਿਤਾਵਾਂ, ਕਹਾਣੀਆਂ ਨੂੰ ਖਰੜੇ ਦੇ ਰੂਪ ਵਿੱਚ ਤਰਤੀਬਿਆ ਅਤੇ ਉਹਨਾਂ ਨੂੰ ਪੁਸਤਕ ਰੂਪ ਦੇਣ ਲਈ ਵਿਉਂਤਿਆਇਉਂ ਮੈਂ 17 ਦਿਨਾਂ ਦੇ ਇਕਾਂਤਵਾਸ ਵਿੱਚ ਆਪਣੇ ਆਪ ਨੂੰ ਸਾਰਥਿਕ ਅਤੇ ਉਸਾਰੂ ਰੁਝੇਵਿਆਂ ਵਿੱਚ ਮਸਰੂਫ ਰੱਖਿਆਗਾਹੇ-ਬਗਾਹੇ ਮੇਰਾ ਧਿਆਨ ਉਨ੍ਹਾਂ ਪਰਿਵਾਰਾਂ ਵੱਲ ਵੀ ਜਾਂਦਾ ਜਿੱਥੇ ਇੱਕ ਤੋਂ ਵੱਧ ਮੈਂਬਰ ਜਾਂ ਕਮਾਉਣ ਵਾਲੇ ਇੱਕੋ-ਇੱਕ ਮੈਂਬਰ ਕੋਰੋਨਾ ਨਾਲ ਪੀੜਤ ਹੋਏ ਅਤੇ ਘਰ ਵਿੱਚ ਇਕਾਂਤਵਾਸ ਲਈ ਮੁੱਢਲੀਆਂ ਲੋੜੀਂਦੀਆਂ ਸਹੂਲਤਾ ਦੀ ਘਾਟ ਸੀ

ਇਹ ਨਹੀਂ ਕਿ ਮੈਂਨੂੰ ਇਕਾਂਤਵਾਸ ਦੌਰਾਨ ਨਿਰਾਸ਼ਾ ਨੇ ਉੱਕਾ ਹੀ ਨਹੀਂ ਘੇਰਿਆਮੈਂ ਸੰਸਾਰ ਨੂੰ ਆਪਣੇ ਤੋਂ ਬਿਨਾਂ ਵੀ ਕਲਪਿਤ ਕੀਤਾਪਰ ਇਹਨਾਂ 17 ਦਿਨਾਂ ਵਿੱਚ ਮੈਂ ਜੇ ਹੌਸਲੇ ਵਿੱਚ ਰਹਿ ਸਕਿਆ ਤਾਂ ਉਹ ਸੰਭਵ ਹੋਇਆ ਸਾਹਿਤ, ਵਰਜ਼ਿਸ, ਸਕਾਰਆਤਮਿਕ ਸੋਚ ਅਤੇ ਪੂਰੇ ਪਰਿਵਾਰ ਦੇ ਸਹਿਯੋਗ ਸਦਕਾਇਸ ਮਹਾਂਮਾਰੀ ਦੀ ਗੰਭੀਰਤਾ ਅਤੇ ਮਾਰੂ ਸਿੱਟਿਆਂ ਨੂੰ ਹਲਕੇ ਵਿੱਚ ਨਾ ਲਈਏ, ਬਣਦੇ ਇਹਤਿਆਤਾਂ ਦੀ ਪਾਲਣਾ ਕਰਦਿਆਂ ਹੌਸਲੇ ਤੇ ਸਕਾਰਆਤਿਮਕ ਸੋਚ ਨਾਲ ਕਰੋਨਾ ਦਾ ਮੁਕਾਬਲਾ ਕਰੀਏ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2361)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਰੰਜੀਵਨ ਸਿੰਘ

ਰੰਜੀਵਨ ਸਿੰਘ

Mohali, Punjab, India.
Phone: (91 - 98150 - 68816)

Email: (ranjivansingh@gmail.com)

More articles from this author