SatinderSNanda7ਆਰੰਭ ਤੋਂ ਅੰਤ ਤਕ ਨਾਵਲ ਪਾਠਕ ਨੂੰ ਉਂਗਲੀ ਲਗਾ ਕੇ ਨਾਲ ਤੋਰਨ ਵਿੱਚ ਸਫਲ ਰਹਿੰਦਾ ਹੈ ...SukhminderSekhon7
(10 ਮਾਰਚ 2022)
ਮਹਿਮਾਨ: 34.

SukhminderSekhonBook1ਸੁਖਮਿੰਦਰ ਸੇਖੋਂ ਇੱਕ ਅਜਿਹਾ ਸਰਵ-ਪ੍ਰਵਾਨਿਤ ਹਸਤਾਖਰ ਹੈ ਜਿਸ ਨੇ ਪੰਜਾਬੀ ਸਾਹਿਤ ਨਾਲ ਜੁੜੀ ਹਰ ਵੰਨਗੀ ਉੱਤੇ ਆਪਣੀ ਵਾਹਵਾ ਕਲਮ ਅਜ਼ਮਾਈ ਹੈਸ਼ੁਰੂਆਤੀ ਦੌਰ ਵਿੱਚ ਸੇਖੋਂ ਨੇ ਹਿੰਦੀ ਵਿੱਚ ਸਾਹਿਤ ਰਚਨਾ ਵੀ ਕੀਤੀਪ੍ਰੰਤੂ ਜਲਦੀ ਹੀ ਇਸ ਤੋਂ ਕਿਨਾਰਾ ਕਰਦਿਆਂ ਆਪਣੀ ਮਾਂ-ਬੋਲੀ ਵਿੱਚ ਰਚਨਾ ਕਰਨ ਦਾ ਠਾਣਦਿਆਂ ਹੋਇਆਂ ਬੜਾ ਕਬੂਲਣਯੋਗ ਸਾਹਿਤ ਰਚਿਆ, ਜਿਸ ਤਹਿਤ ਕਹਾਣੀ ਮੁੱਖ ਰੂਪ ਵਿੱਚ ਅਪਣਾਉੁਦਿਆਂ ਹੋਇਆ ਦਰਜਨ ਦੇ ਲਾਗੇ-ਚਾਗੇ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂਨਾਵਲ ਦੇ ਖੇਤਰ ਵਿੱਚ ਵੀ ਚਾਰ ਪੁਸਤਕਾਂ ਪ੍ਰਾਪਤ ਹੁੰਦੀਆਂ ਹਨਮਿੰਨੀ ਕਹਾਣੀ ਵਜੋਂ ਦੋ ਪੁਸਤਕਾਂ ‘ਸੂਰਜ ਦਾ ਸ਼ਿਕਾਰ’ ਅਤੇ ‘ਮਜ਼ਾਕ ਨਹੀਂ ਪ੍ਰੀਤੋ’, ਦੋ ਨਾਟਕ ‘ਹੀਰੋ ਨਹੀਂ ਆਏਗਾ’ ਤੇ ‘ਲੇਬਰ ਚੌਂਕ’ ਦੀਆਂ ਅੱਖਾਂਕਵਿਤਾ ਦੇ ਖੇਤਰ ਵਿੱਚ ਵੀ ਗੌਲਣਯੋਗ ਕੰਮ ਕੀਤਾ ਹੈਕਹਾਣੀ ਦੀਆਂ ਕਿਤਾਬਾਂ ਵਿੱਚੋਂ ਅਹਿਮ ਹਨ, ‘ਉੱਚੀਆਂ ਕੰਧਾਂ ਦੀ ਸ਼ਰਾਰਤ’, ‘ਗੌਤਮ ਉਦਾਸ ਹੈ’, ‘ਕੁਰਸੀਆਂ ਤੇ ਆਮ ਆਦਮੀ’, ‘ਪੈੜਾਂ ਦੀ ਸ਼ਨਾਖਤ’ਨਾਵਲ ‘ਦੇਖ ਇੰਡੀਆ ਮੇਰੀ ਜਾਨ’ ਤੇ ‘ਸੁਪਨਿਆਂ ਦਾ ਮੰਚਣ’ ਨੇ ਵੀ ਪੰਜਾਬੀ ਗਲਪਕਾਰੀ ਵਿੱਚ ਆਪਣਾ ਲੋਹਾ ਮਨਵਾਇਆ‘ਅਸੀਂ ਬੰਦੂਕਾਂ ਨਹੀਂ ਬੀਜਦੇ’ ਨਿਰੋਲ ਕਿਰਸਾਨੀ ਅੰਦੋਲਨ ਦੀ ਹੀ ਤਰਜਮਾਨੀ ਕਰਦਾ ਨਾਵਲ ਹੈ, ਜਿਸਦਾ ਮੁੱਖ ਪਾਤਰ ਫਕੀਰੀਆ ਸਾਰੇ ਨਾਵਲ ਵਿੱਚ ਆਪਣੇ ਜੀਵਨ-ਕਾਲ ਨੂੰ ਪੇਸ਼ ਕਰਦਾ ਹੈਉਸ ਦੀ ਜ਼ੁਬਾਨੀ ਨਾਵਲੀ ਬਿਰਤਾਂਤ ਪੇਸ਼ ਹੁੰਦਾ ਹੈ ਤੇ ਕਾਂਡ-ਦਰ-ਕਾਂਡ ਨਾਵਲ ਪਾਠਕ ਨੂੰ ਨਾਲ ਲੈ ਕੇ ਅਗਾਂਹ ਤੁਰਦਾ ਜਾਂਦਾ ਹੈ

ਸੁਹਿਰਦ ਤੇ ਸਮਰੱਥ ਲੇਖਕ ਸੁਖਮਿੰਦਰ ਸੇਖੋਂ ਨੇ ਮੁੱਖ ਬੰਦ ਵਜੋਂ ‘ਕਿਰਸਾਨੀ ਦਾ ਕਰਜ਼’ ਬਿਆਨ ਕਰਦਿਆਂ ਫਕੀਰੀਆ ਪਾਤਰ ਨੂੰ ਪ੍ਰਸਤੁਤ ਕਰਦਿਆਂ ਆਪਣੇ ਹੀ ਜੀਵਨ ਦੇ ਸਫਰ ਨੂੰ ਅਭਿਵਿਅਕਤ ਕੀਤਾ ਜਾਪਦਾ ਹੈਅਜਿਹਾ ਪੜ੍ਹਨ ਤੋਂ ਸਹਿਜ-ਭਾਵ ਨੂੰ ਮੁੱਖ ਰੱਖਦਿਆਂ ਪਹਿਲੀ ਨਜ਼ਰੇ ਹੀ ਆਖਿਆ ਜਾ ਸਕਦਾ ਹੈ ਕਿ ਇਹ ਨਾਵਲ ਦੇ ਰੂਪ ਵਿੱਚ ਲੇਖਕ ਆਪਣੇ ਜੀਵਨ ਨੂੰ ਹੀ ਬਿਆਨ ਕਰਦਾ ਹੈ, ਜਿਸਦੇ ਨਾਲ ਨਾਲ ਲਗਭਗ ਇੱਕ ਸਾਲ ਚੱਲੇ ਕਿਰਸਾਨੀ ਅੰਦੋਲਨ ਨੂੰ ਵੀ ਨਜਿੱਠਿਆ ਗਿਆ ਹੈਭਾਵਕਤਾ ਦਾ ਅੰਸ਼ ਇਸ ਕਦਰ ਪ੍ਰਬਲ ਹੈ ਕਿ ਪਾਠਕ ਇੱਕੋ ਬੈਠਕ ਵਿੱਚ ਇਸ ਨਾਵਲ ਨੂੰ ਅੰਤ ਤਕ ਪੜ੍ਹਨ ਲਈ ਮਜਬੂਰ ਹੋ ਜਾਂਦਾ ਹੈਲੇਖਕ ਨੇ ਨਾਵਲ ਦੇ ਸ਼ੁਰੂ ਵਿੱਚ ਕੇਵਲ ਇੱਕ ਸੰਬੋਧਨੀ ਸੁਰ ਵਾਲੀ ਤਸਵੀਰ ਨੂੰ ਪ੍ਰਸਤੁਤ ਕੀਤਾ ਹੈ, ਜਿਸ ਤੋਂ ਗਿਆਤ ਹੋ ਜਾਂਦਾ ਹੈ ਕਿ ਇੰਨੇ ਵੱਡੇ ਇਕੱਠ ਵਿੱਚ ਲੇਖਕ ਆਪਣੇ ਜੀਵਨ ਦੀ ਬਾਤ ਨੂੰ ਪੇਸ਼ ਕਰ ਰਿਹਾ ਹੈ, ਜਿਸਦਾ ਖੁਲਾਸਾ ਨਾਵਲ ਤੇ ਅੰਤ ਤਕ ਪਹੁੰਚਦਿਆਂ ਸਹਿਜੇ ਹੀ ਹੋ ਜਾਂਦਾ ਹੈ

ਆਰੰਭ ਤੋਂ ਅੰਤ ਤਕ ਨਾਵਲ ਪਾਠਕ ਨੂੰ ਉਂਗਲੀ ਲਗਾ ਕੇ ਨਾਲ ਤੋਰਨ ਵਿੱਚ ਸਫਲ ਰਹਿੰਦਾ ਹੈਨਾਵਲੀ ਅੰਸ਼ ਵਿੱਚ ਵਾਰਤਾਲਾਪ ਵਧੇਰੇ ਆਕਰਸ਼ਿਤ ਕਰਨ ਵਾਲੀ ਹੈ, ਜਿਸ ਵਿੱਚ ਮਲਵਈ ਦੇ ਨਾਲ ਨਾਲ ਬਾਂਗਰ, ਪੁਆਧ ਤੇ ਪਟਿਆਲੇ ਦੇ ਆਲੇ-ਦੁਆਲੇ ਤਾ, ਤੇ, ਤੀ ਵਾਲੇ ਉਚਾਰਣ ਨਾਲ ਗੈਲ-ਗੈਲ ਤੇ ਬਿਚਮਾਂ ਵਾਲੀ ਮਿਠਾਸ ਨੂੰ ਘੋਲ੍ਹਦੀ ਹੋਈ ਮਹਿਸੂਸ ਹੁੰਦੀ ਰਹਿੰਦੀ ਹੈ36 ਕਾਂਡਾਂ ਵਿੱਚ ਲੇਖਕ ਨੇ ਬੜੇ ਸਲੀਕੇ ਨਾਲ ਆਪਣੀ ਕਿਸਾਨੀ ਹੋਣੀ ਨੂੰ ਦੂਜਿਆਂ ਦੀ ਹੋਣੀ ਦੇ ਰੂਪ ਵਿੱਚ ਪੇਸ਼ ਕਰਕੇ ਅੰਦੋਲਨ ਨੂੰ ਆਪਣਾ ਹਾਂਦਰੂ ਹੁੰਗਾਰਾ ਭਰਦਿਆਂ ਕਾਮਯਾਬੀ ਤਕ ਪਹੁੰਚਾਉਣ ਦੀ ਦਾਸਤਾਨ ਨੂੰ ਅਭਿਵਿਅਕਤ ਕੀਤਾ ਹੈਕਿਧਰੇ ਵੀ ਉਲਾਰ ਭਾਵ ਉਜਾਗਰ ਨਹੀਂ ਹੁੰਦਾ, ਬਲਕਿ ਗੰਭੀਰਤਾ ਦਾ ਪੱਲਾ ਪਕੜਦਿਆਂ ਹੋਇਆ ਨੇਪਰੇ ਚੜ੍ਹਾਉਣ ਦਾ ਕਾਰਜ ਬਾਖੂਬੀ ਕੀਤਾ ਗਿਆ ਹੈਸਰਕਾਰੀਤੰਤਰ ਦੁਆਰਾ ਵਰਤਿਆ ਜਾਣ ਵਾਲਾ ਹਰ ਹਥਕੰਡਾ ਤੇ ਜਬਰ-ਜ਼ੁਲਮ ਦੀ ਇੰਤਹਾ ਨੂੰ ਬੜੇ ਮਾਰਮਿਕ ਅੰਦਾਜ਼ ਵਿੱਚ ਪੇਸ਼ ਕੀਤਾ ਹੈਕਿਸਾਨਾਂ ਦਾ ਸਿਰੜ ਤੇ ਭਾਈਵਾਲੀ ਵਾਲੀ ਸੋਚ ਨੂੰ ਉਜਾਗਰ ਕਰਨ ਵਿੱਚ ਲੇਖਕ ਪੂਰਾ ਸਫਲ ਹੋਇਆ ਹੈਅਸ਼ਾਂਤ ਮਾਹੌਲ ਸਿਰਜੇ ਜਾਣ ਉਪਰੰਤ ਵੀ ਕਿਸਾਨ ਆਪਣੇ ਸਿਰੜ ਨਹੀਂ ਹਾਰਦੇ ਤੇ ਤਿਆਗੀ ਭੂਮਿਕਾ ਅਖਤਿਅਰ ਕਰਦਿਆਂ ਹਿੰਸਕ ਵਾਤਾਵਰਣ ਨੂੰ ਵੀ ਅਹਿੰਸਕ ਰੂਪ ਦੇ ਕੇ ਸਾਰੇ ਦੁੱਖ-ਤਕਲੀਫ ਸਹਾਰਦੇ ਦਿਖਾਏ ਗਏ ਹਨ ਅਤੇ ਸ਼ਾਇਦ ਇਹੋ ਹੀ ਉਨ੍ਹਾਂ ਦੀ ਕਾਮਯਾਬੀ ਆਖੀ ਗਈ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਨੂੰ ਵੀ ਮੁਆਫੀ ਮੰਗਣ ਉੱਤੇ ਆਮਾਦਾ ਹੋਣਾ ਪੈਂਦਾ ਹੈ

ਕਿਰਸਾਨੀ ਅੰਦੋਲਨ ਵਿੱਚ ਕੇਵਲ ਤੇ ਕੇਵਲ ਕਿਰਸਾਨਾਂ ਨੇ ਹੀ ਹਿੱਸਾ ਨਹੀਂ ਲਿਆ, ਬਲਕਿ ਖੇਤ ਮਜ਼ਦੂਰਾਂ ਦੇ ਨਾਲ ਨਾਲ ਹਰ ਤਬਕੇ ਨੇ ਵੀ ਆਪਣਾ ਬਣਦਾ ਯੋਗਦਾਨ ਦਿੱਤਾ ਹੈਇਸ ਸਭ ਕੁਝ ਦਾ ਪ੍ਰਗਟਾਵਾ ਇਸ ਨਾਵਲ ਵਿੱਚ ਮਿਲਦਾ ਹੈਮਿਲਣਸਾਰਤਾ ਤੇ ਭਾਈਵਾਲਤਾ ਦੀ ਸਾਂਝੀ ਡੋਰ ਸਦਕਾ ਹੀ ਸਫਲਤਾ ਪ੍ਰਾਪਤ ਹੋਈ ਦਰਸਾਈ ਗਈ ਹੈਕਿਸਾਨਾਂ ਨੇ ਪੜ੍ਹੇ ਲਿਖੇ ਤੰਤਰ ਨਾਲ ਆਢਾ ਡਾਹਕੇ ਕਿਵੇਂ ਆਪਣੀਆਂ ਦਲੀਲਾਂ ਨਾਲ ਕਾਮਯਾਬੀ ਹਾਸਲ ਕੀਤੀ, ਦਾ ਪ੍ਰਗਟਾਵਾ ਫਕੀਰੀਏ ਪਾਤਰ ਦੁਆਰਾ ਕਰਵਾ ਦਿੱਤਾ ਹੈਮੁਕੱਦਿਮਆਂ ਦੀ ਬਾਤ ਤੇ ਲੜਾਈ-ਝਗੜਿਆਂ ਦੇ ਨਾਲ ਪਰਿਵਾਰਕ ਝਮੇਲਿਆਂ ਦੇ ਨਿਪਟਾਰੇ ਦਾ ਵੀ ਸਮਾਧਾਨ ਹੁੰਦਾ ਇਸ ਨਾਵਲ ਵਿੱਚ ਮਿਲ ਜਾਂਦਾ ਹੈਤੁਹਮਤਬਾਜ਼ੀਆਂ ਤੇ ਫਿਕਰੇਬਾਜ਼ੀ ਦਾ ਵੀ ਅਸਰ ਕਿਸਾਨਾਂ ਨੂੰ ਆਪਣੇ ਅਕੀਦੇ ਤੋਂ ਡੁਲਾ ਨਹੀਂ ਸਕਿਆ, ਬਲਕਿ ਸਖਤੀਆਂ, ਕੁਦਰਤੀ ਕਰੋਪੀਆਂ ਤੇ ਖੂਨ-ਖਰਾਬੇ ਵਰਗੀਆਂ ਮਾਰਾਂ ਦਾ ਵੀ ਕਿਸਾਨਾਂ ਉੱਤੇ ਕੋਈ ਅਸਰ ਨਹੀਂ ਹੋਇਆ, ਸਗੋਂ ਦੂਣ-ਸਵਾਇਆ ਰੂਪ ਵਿੱਚ ਉੱਭਰ ਕੇ ਹੀ ਸਾਹਮਣੇ ਆਉਂਦੇ ਰਹੇਲੋਕਾਂ ਦੇ ਹਰ ਪ੍ਰਕਾਰ ਦੇ ਮਿਲਵਰਤਣ ਸਦਕਾ ਇਹ ਅੰਦੋਲਨ ਸੁਖਦ ਅੰਜਾਮ ਤਕ ਪਹੁੰਚਿਆ, ਜਿਸ ਵਿੱਚ ਇਸਤਰੀ ਵਿੰਗ ਨੇ ਵੀ ਕੋਈ ਕਸਰ ਨਹੀਂ ਰਹਿਣ ਦਿੱਤੀ ਅਤੇ ਲੇਖਕ ਨੇ ਇਸ ਮਾਹੌਲ ਨੂੰ ਵੀ ਬੜੀ ਕਲਾਤਮਿਕਤਾ ਨਾਲ ਬਿਆਨ ਕਰਦਿਆਂ ‘ਚੰਨੀ ਤੇ ਤਿਰੰਗਾ’ ਦੇ ਸਿਰਲੇਖ ਹੇਠ ਪੰਨਾ 100 ਤੋਂ 104 ਤਕ ਪ੍ਰਸਤੁਤ ਕੀਤਾ ਹੈਕਿਰਸਾਨੀ ਸੰਸਦ ਵਿੱਚ ਫਕੀਰੀਏ ਪਾਤਰ ਦਾ ਅਮਲ ਤੇ ਸਹਿਯੋਗ ਦੇਖਣ ਤੇ ਮਹਿਸੂਸ ਕਰਨ ਵਾਲਾ ਹੈਬਰਾਬਰ ਦੀ ਸੰਸਦ ਚਲਾ ਕੇ ਕਿਰਸਾਨਾਂ ਨੇ ਸਰਕਾਰੀਤੰਤਰ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਸਾਡੇ ਵਿੱਚ ਤੁਹਾਡੇ ਸਾਰਿਆਂ ਵਾਲੀ ਯੋਗਤਾ ਹੈ ਅਤੇ ਕਿਸੇ ਵੀ ਤਰ੍ਹਾਂ ਨਾਲ ਘੱਟ ਨਹੀਂ ਕਿਆਸਿਆ ਜਾਣਾ ਚਾਹੀਦਾਲੇਖਕ ਨੇ ਆਪਣੀ ਕਲਪਨਾ ਨੂੰ ਵਿਰਾਮ ਦਿੰਦਿਆਂ ਪੰਨਾ 103 ’ਤੇ ਕਾਵਿਕ-ਬੋਲ ਪੇਸ਼ ਕੀਤੇ ਹਨ ਜੋ ਸਾਰੇ ਨਾਵਲ ਦੀ ਆਤਮਾ ਨੂੰ ਬਿਆਨ ਕਰਦੇ ਹੋਏ ਹਕੂਮਤਾਂ ਨੂੰ ਹਠ ਅੱਗੇ ਸੱਚ ਤੇ ਹੱਕ ਨੂੰ ਪ੍ਰਗਟਾ ਜਾਂਦੇ ਹਨ …

ਅਸੀਂ ਬੰਦੂਕਾਂ ਨ੍ਹੀਂ ਬੀਜਦੇ,
ਧਰਤੀ ਦੇ ਗੀਤ ਗੌਂਦੇ ਹਾਂ
ਜ਼ਮੀਨਾਂ ਵਿੱਚ ਅੰਨ੍ਹ ਉਗਾਉਂਦੇ ਹਾਂ
ਬੰਜਰਾਂ ਨੂੰ ਜ਼ਰਖੇਜ਼ ਬਣਾਉਂਦੇ ਹਾਂ
ਅਸੀਂ ਧਰਤੀ ਦੇ ਜਾਏ
ਆਪਣੇ ਨਗਰ ਖੇੜਿਆਂ
ਆਪਣੇ ਵਤਨ ਤੋਂ ਕੁਰਬਾਨ
ਬੰਦੂਕਾਂ ਨ੍ਹੀਂ ਬੀਜਦੇ
,
ਅੰਨ੍ਹ ਉਗਾਉੁਦੇ ਹਾਂ
ਧਰਤੀ ਦੇ ਗੀਤ ਗੌਂਦੇ ਹਾਂ …

ਕਿਰਸਾਨੀ ਸੰਘਰਸ਼ ਦਾ ਪਹਿਲਾ ਨਾਵਲ ਹੋਣ ਦਾ ਵੀ ਇਸ ਨਾਵਲ ਨੂੰ ਮਾਣ ਜਾਂਦਾ ਹੈਸੁਖਮਿੰਦਰ ਸੇਖੋਂ ਦਾ ਇਹ ਨਾਵਲ ਆਪਣੇ ਵਿਸ਼ਾ ਵਸਤੂ, ਕਾਲਪਨਿਕਤਾ ਤੇ ਯਥਾਰਥਕ ਪਹੁੰਚ ਤੇ ਆਪਣੀ ਅਲੱਗ ਸ਼ੈਲੀ, ਪਾਤਰੀ ਸੰਵਾਦ ਤੇ ਬਿਰਤਾਂਤ ਦੀ ਪੇਸ਼ਕਾਰੀ ਕਰਕੇ ਪਾਠਕਾਂ ਦੇ ਮਿਆਰ ’ਤੇ ਖਰਾ ਉੱਤਰੇਗਾ, ਅਜਿਹਾ ਯਕੀਨ ਕਰਨਾ ਬਣਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3419)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਪ੍ਰੋ. ਸਤਿੰਦਰ ਸਿੰਘ ਨੰਦਾ

ਪ੍ਰੋ. ਸਤਿੰਦਰ ਸਿੰਘ ਨੰਦਾ

Phone: (91 - 95010 - 28851)