BalwinderDhaban7“ਜਦੋਂ ਵਾਸਤਵਿਕਤਾ ਸੁਹਜਾਤਮਿਕ ਰੂਪ ਵਿਚ ਪ੍ਰਗਟ ਹੁੰਦੀ ਹੈ, ਉਦੋਂ ...”
(ਅਪਰੈਲ 26, 2016)

 

BolMardanya5ਸਾਹਿਤ ਦੀ ਵਿਧਾ ਕੋਈ ਵੀ ਹੋਵੇ, ਉਸਦਾ ਮਕਸਦ ਜਾਂ ਉਦੇਸ਼ ਮਨੁੱਖੀ ਜੀਵਨ ਅੰਦਰ ਸੁਹਜ ਪੈਦਾ ਕਰਕੇ ਜਿੱਥੇ ਨਿਖਾਰ ਲਿਆਉਣਾ ਹੈ, ਉੱਥੇ ਸੱਚ ਦੇ ਪ੍ਰਕਾਸ਼ ਨਾਲ ਮਨੁੱਖੀ ਜੀਵਨ ਦੀ ਤਬਦੀਲੀ ਕਰਨਾ ਵੀ ਹੈਆਪਣੀ ਗੱਲ ਕਹਿਣ ਲਈ ਹਰ ਬੰਦਾ ਸੱਥ, ਫੱਟਾ, ਸਟੇਜ ਜਾਂ ਫਿਰ ਕਿਸੇ ਮਹਿਫਿਲ ਨੂੰ ਸਥਾਨ ਬਣਾਉਂਦਾ ਹੈਅਜਿਹੇ ਸਥਾਨਤੇ ਅਕਸਰ ਹੀ ਗੱਲਾਂ ਸਿੱਧੀਆਂ ਅਤੇ ਟਿੱਪਣੀ ਭਰਪੂਰ ਹੋ ਜਾਂਦੀਆਂ ਹਨਪਰੰਤੂ ਸਾਹਿਤ ਰਚਨਾਕਾਰ ਰਚਨਾ ਕਰਨ ਲਈ ਸੀਰੀਅਸ ਤੌਰਤੇ ਵਿਚਰਦਾ ਹੈਅਜਿਹੀ ਰਚਨਾ ਤੋਂ ਬਾਅਦ ਰਚਨਾਕਾਰ ਨੂੰ ਬੋਲਣ ਦੀ ਜਰੂਰਤ ਨਹੀਂ ਰਹਿ ਜਾਂਦੀ ਕਿਉਂਕਿ ਉਹ ਫਿਰ ਆਪਣੀ ਰਚਨਾ ਜ਼ਰੀਏ ਬੋਲਣ ਲੱਗ ਪੈਂਦਾ ਹੈਉੱਥੇ ਸੱਚ ਇਕੱਲਾ ਸੱਚ ਨਹੀਂ ਹੁੰਦਾ ਬਲਕਿ ਰਸ ਭਰਪੂਰ ਹੋ ਕੇ ਮਨੁੱਖੀ ਜੀਵਨ ਦੀ ਆਤਮਾ ਅੰਦਰ ਵਿਚਰਦਾ ਹੈ, ਜਿਸ ਨਾਲ ਕੰਬਣੀ ਛਿੜ ਜਾਂਦੀ ਹੈਮਨੁੱਖ ਝੰਜੋੜਿਆ ਜਾਂਦਾ ਹੈਜਿਸ ਪ੍ਰਕਾਰ ਕਿਸੇ ਦੇ ਲੱਗੀ ਸੱਟ ਦ੍ਰਿਸ਼ਟਮਾਨ ਸੱਚ ਹੈ, ਪਰੰਤੂ ਕਿਉਂ ਲੱਗੀ, ਇਹ ਉਸ ਸੱਚ ਦੀ ਪਿੱਠਭੂਮੀ ਹੈ, ਜਿਸ ਨੂੰ ਰਸ ਦੇ ਤੌਰਤੇ ਬਿਆਨਿਆ ਜਾ ਸਕਦਾ ਹੈਰਚਨਾਕਾਰ ਨੂੰ ਬਹੁਤ ਵੱਡਾ ਹੋਣ ਲਈ ਬਹੁਤ ਸਮਾਂ ਲੱਗ ਜਾਂਦਾ ਹੈਜ਼ਿਆਦਾ ਮਿਹਨਤ ਜਾਂ ਸਮਾਂ ਕਿਰਤ ਨੂੰ ਰੂਪਮਾਨ ਕਰਦੇ ਹਨਅਜਿਹੀ ਕਿਰਤ ਅੰਦਰੋਂ ਕਿਰਤੀ ਦੀ ਝਲਕ ਪੈਣ ਲੱਗ ਜਾਂਦੀ ਹੈਹਰ ਕਿਰਤ ਜਾਂ ਰਚਨਾ ਰਚਨਾਕਾਰ ਦੇ ਅੰਦਰਲੇ ਅਤੇ ਬਾਹਰਲੇ ਦੋਵਾਂ ਤਲਾਂ ਨੂੰ ਬਿਆਨ ਕਰ ਦਿੰਦੀ ਹੈਤਦ ਹੀ ਪਾਠਕ ਜਾਂ ਸਰੋਤਾ ਉਸ ਕਿਰਤ ਜਾਂ ਰਚਨਾ ਦੇ ਜ਼ਰੀਏ ਰਚਨਾਕਾਰ ਦੇ ਦਰਸ਼ਨਾਂ ਲਈ ਬਿਹਬਲ ਹੋ ਉੱਠਦਾ ਹੈਇੱਕ ਸੂਝਵਾਨ ਪਾਠਕ ਦੀ ਤਮੰਨਾ ਰਚਨਾਕਾਰ ਨੂੰ ਫੋਲਣ ਦੀ ਨਹੀਂ ਬਲਕਿ ਸਿਰਫ ਉਹਦੇ ਦਰਸ਼ਨ ਜਾਂ ਦੀਦਾਰ ਤੱਕ ਹੀ ਠਹਿਰ ਜਾਂਦੀ ਹੈ, ਕਿਉਂਕਿ ਉਸ ਰਚਨਾਕਾਰ ਦੀ ਮਹਾਨਤਾ ਪਹਿਲਾਂ ਹੀ ਰਚਨਾਤਮਿਕ ਰੂਪ ਵਿਚ ਪ੍ਰਗਟ ਹੋ ਚੁੱਕੀ ਹੁੰਦੀ ਹੈਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਕੌਣ ਨਹੀਂ ਗੁਰੂ ਨਾਨਕ ਨੂੰ ਮਿਲਣਾ ਚਾਹੇਗਾ!

ਬੋਲ ਮਰਦਾਨਿਆਂਹੱਥਲਾ ਨਾਵਲ ਵੀ ਇਸੇ ਤਮੰਨਾ ਵਿੱਚੋਂ ਉਪਜੀ ਸੁਹਜ ਭਰਪੂਰ ਰਚਨਾ ਹੈ, ਜਿਸ ਅੰਦਰ ਗੁਰੂ ਨਾਨਕ ਅਤੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਨੂੰ ਬਹੁਤ ਹੀ ਨੇੜੇ ਤੋਂ ਦੇਖਣ ਤੇ ਵਿਚਰਨ ਪ੍ਰਗਟਾ ਹੈਰਚਨਾਕਾਰ ਕੋਲ ਰਚਨਾ ਕਰਦਿਆਂ ਠੋਸ ਤਕਨੀਕੀ ਯੁਗਤਾਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਕਿ ਇੱਕ ਆਲੋਚਕ ਕਿਸੇ ਰਚਨਾ ਦੇ ਟੁਕੜੇ ਕਰ ਕਰ ਕੇ ਦਰਸਾਉਂਦਾ ਹੈਰਚਨਾਕਾਰ ਕੋਲ ਸਿਰਫ ਮੁੱਖ ਖਿਆਲ ਹੁੰਦਾ ਹੈਬਾਕੀ ਦੀ ਸਾਰੀ ਰਚਨਾ ਆਪ ਮੁਹਾਰਾ ਹੀ ਉਨ੍ਹਾਂ ਸਥਿਤੀਆਂ ਜਾਂ ਤਕਨੀਕਾਂ ਵਿੱਚੋਂ ਵਿਚਰ ਜਾਂਦੀ ਹੈ

ਬੋਲ ਮਰਦਾਨਿਆਂਇਤਿਹਾਸਕ ਨਾਵਲ ਹੈ ਤੇ ਇਤਿਹਾਸਕ ਨਾਵਲ ਅੰਦਰ ਮੁੱਖ ਪਾਤਰਾਂ ਦੇ ਸੁਭਾਅ ਅਤੇ ਖਿਆਲਾਤ ਨੂੰ ਇੱਕੋ ਲੜੀ ਜਾਂ ਸੇਧ ਅੰਦਰ ਪ੍ਰਗਟਾਉਣਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈਹਥਲਾ ਨਾਵਲ ਬਹੁਤ ਜ਼ਿਆਦਾ ਮਿਹਨਤ ਅਤੇ ਲਗਾਵ ਦਾ ਪ੍ਰਗਟਾ ਰੂਪ ਹੈਹਰ ਚੀਜ਼ ਹਰ ਜਗ੍ਹਾ ’ਤੇ ਫੱਬਵੀਂ ਜੜੀ ਹੋਈ ਹੈਨਾਵਲਕਾਰ ਬ੍ਰਹਿਮੰਡਾਂ ਤੱਕ ਦੀ ਸੋਚ ਰੱਖਣ ਵਾਲੇ ਗੁਰੂ ਨਾਨਕ ਨੂੰ ਉਸੇ ਰੂਪ ਵਿਚ ਪੇਸ਼ ਕਰਕੇ ਆਪਣੀ ਮੁਲਾਕਾਤ ਦੀ ਚਾਹਤ ਦਾ ਸੰਵਾਦ ਵੀ ਰਚਾ ਗਿਆ ਹੈਜਿਵੇਂ-

ਇੱਕ ਫਕੀਰ ਲੰਬੇ ਅਰਸਿਆਂ ਤੋਂ ਸਮਾਧੀ ਆਧੀਨ ਹੈਬਾਬੇ ਨਾਨਕ ਨਾਲ ਮੁਲਾਕਾਤ ਸਮੇਂ ਉਸ ਉੱਪਰ ਪੰਛੀਆਂ ਨੇ ਘਰ ਬਣਾ ਲਏ ਹੋਏ ਹਨ ਤੇ ਸਰੀਰਤੇ ਪੰਛੀ ਬਿਰਾਜਮਾਨ ਹਨਜਿਸ ਕਾਰਨ ਫਕੀਰ ਕੁਝ ਨਹੀਂ ਬੋਲਦਾਬਾਬੇ ਨਾਨਕ ਦੇ ਸ਼ਾਮ ਵਕਤ ਮੁੜਨ ਵੇਲੇ ਫਿਰ ਮੁਲਾਕਾਤਤੇ ਫਕੀਰ ਆਖਦਾ ਹੈ-

ਫਕੀਰ: ਬਾਬਾ! ਜੇ ਮੈਂ ਤੈਨੂੰ ਸਿਜਦਾ ਕਰਦਾ ਤਾਂ ਸਾਰੇ ਪੰਛੀ ਉੱਡ ਜਾਣੇ ਸਨ!

ਬਾਬਾ ਨਾਨਕ: ਜਿਹੜੇ ਤੇਰੇ ਉੱਪਰ ਬੈਠੇ ਸਨ ਉਹ ਸਭ ਸਿਜਦੇ ਹੀ ਸਨ!

ਦੇਖੋ! ਅਜਿਹਾ ਸੰਯੋਗ ਜਾਂ ਮੁਲਾਕਾਤ ਐਹੋ-ਜਿਹੇ ਖਿਆਲਾਤਾਂ ਵਿੱਚ ਪੇਸ਼ ਕਰ ਸਕਣਾ ਕਲਪਨਾ ਦੀ ਵਾਸਤਵਿਕਤਾ ਦੀ ਬਹੁਤ ਵੱਡੀ ਪਹੁੰਚ ਹੈਸਵਾਲ ਵੀ ਮਹਾਨ ਰੂਪ ਨੇ ਤੇ ਜਵਾਬ ਵੀਭਾਵ ਕਿ ਨਾਵਲਕਾਰ ਸਮਝ ਰੱਖਦਾ ਹੈ ਕਿ ਬਾਬੇ ਨਾਨਕ ਦਾ ਕਿਰਦਾਰ ਕਿਹੋ ਜਿਹਾ ਹੈਅਜਿਹੀ ਵਾਰਤਾਲਾਪਤੇ ਰੋਣ ਨਿਕਲ ਜਾਣਾ ਸੁਭਾਵਿਕ ਹੈਜਦੋਂ ਵਾਸਤਵਿਕਤਾ ਸੁਹਜਾਤਮਿਕ ਰੂਪ ਵਿਚ ਪ੍ਰਗਟ ਹੁੰਦੀ ਹੈ, ਉਦੋਂ ਅਜਿਹੀ ਹਾਲਤ ਵਾਪਰਦੀ ਹੈਇਸੇ ਕਰਕੇ ਹੀ ਬਾਬਾ ਨਾਨਕ ਸਾਰਿਆਂ ਦਾ ਹਰਮਨ ਪਿਆਰਾ ਗੁਰੂ ਹੈਤਾਂ ਹੀ ਤਾਂ ਪੀ.ਐੱਚ.ਡੀ. ਕਰਦਾ ਮੇਰਾ ਦੋਸਤ ਕੁਲਦੀਪ ਹਰਿਆਣਵੀ ਮੈਨੂੰ ਆਖਦਾ ਹੈ– “ਢਾਬਾਂ ਭਾਈ, ਆਜ ਕਾ ਮਨੁੱਖ ਕੰਨਕਰੀਟ ਜੰਗਲ ਮੇਂ ਰਹਿ ਰਹਾ ਹੈ

ਉਹ ਕਿਹੜੇ ਲੋਕ ਹਨ ਜਿਹੜੇ ਬਾਬੇ ਨਾਨਕ ਨੂੰ ਸਿਰਫ ਆਪਣਾ ਆਖ ਕੇ ਵੰਡ ਲੈਂਦੇ ਹਨ ਅਤੇ ਬਾਬੇ ਦੀ ਬਾਣੀ ਨੂੰ ਸਿਰਫ ਬਾਣਿਆਂ ਤੱਕ ਹੀ ਮਹਿਦੂਦ ਕਰਨ ਲੱਗ ਪਏ ਹਨਉਹਨਾਂ ਭੋਲਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਬਾਬਾ ਬ੍ਰਹਿਮੰਡਾਂਤੇ ਵਿਚਰਨ ਸ਼ਕਤੀ ਦਾ ਮਾਲਕ ਹੈਤਾਂ ਹੀ ਭਾਈ ਮਰਦਾਨੇ ਦੀ ਮਾਂ ਮਰਦਾਨੇ ਨੂੰ ਆਖਦੀ ਏ-

ਜਿਹੜਾ ਕਿਸੇ ਮਗਰ ਨਹੀਂ ਤੁਰਿਆ ਤੂੰ ਉਹਦੇ ਮਗਰ ਹੀ ਕਿਉਂ ਤੁਰਿਆ ਏਂ?

(ਪੰ:101)

ਮੈਂ ਨਾਵਲਕਾਰ ਜਸਬੀਰ ਮੰਡ ਨੂੰ ਨਿੱਜੀ ਤੌਰਤੇ ਤਾਂ ਨਹੀਂ ਜਾਣਦਾ ਪਰੰਤੂ ਪਾਠਕ ਵਜੋਂ ਮਿਲਣ ਦੀ ਇੱਛਾ ਜ਼ਰੂਰ ਪੂਰੀ ਹੋਈ ਏਮੈਂ ਇਸ ਲਿਖਣ ਵੇਲੇ ਸਿਰਫ ਇੱਕ ਰਚਨਾਕਾਰ ਦੇ ਤੌਰਤੇ ਨਾਵਲਕਾਰ ਦੀ ਗੱਲ ਕਰ ਰਿਹਾ ਹਾਂਇਸ ਵਕਤ ਨਿੱਜ ਤੋਂ ਉਤਾਂਹ ਇਸ ਨਾਵਲ ਦਾ ਪਾਠ-ਚਿੰਤਨ ਪ੍ਰਗਟਾ ਹੈਮੈਂ ਹੈਰਾਨ ਹਾਂ ਕਿ ਬਾਬੇ ਦੇ ਮਹਾਨ ਜੀਵਨ-ਚਰਿੱਤਰ, ਸੁਭਾਅ, ਲਹਿਜਾ ਜਾਂ ਅੰਦਾਜ਼ ਹੂ-ਬ-ਹੂ ਪੇਸ਼ ਕਰ ਪਾਉਣ ਵਿਚ ਨਾਵਲਕਾਰ ਕਿਵੇਂ ਸਫਲ ਹੋ ਗਿਆ? ਘਟਨਾਵਾਂ ਨੇ ਹਰ ਪੱਖ ਤੋਂ ਮੌਕਾ-ਮੇਲ ਸਥਾਪਿਤ ਕਰ ਲਿਆ ਹੋਇਆ ਹੈਜਿਵੇਂ-

ਸਫਰਾਂ ਨੂੰ ਮਾਵਾਂ ਤਸੀਹੇ ਕਿਉਂ ਸਮਝਦੀਆਂ ਨੇ?

ਇਸ ਵਾਕ ਸਮੇਂ ਪ੍ਰਗਟਾ ਦਾ ਸਥਾਨ ਬਾਬੇ ਨਾਨਕ ਦਾ ਘਰ ਹੈ, ਜਿੱਥੇ ਮਾਤਾ ਤ੍ਰਿਪਤਾ ਬਾਬੇ ਨਾਨਕ ਤੇ ਮਰਦਾਨੇ ਨੂੰ ਸਫਰ ਲਈ ਵਿਦਾ ਕਰਨ ਲਈ ਬੂਹੇ ਵਿਚ ਖੜ੍ਹੀ ਹੋਈ ਹੈ ਤੇ ਬਾਬਾ ਮਰਦਾਨੇ ਨੂੰ ਜਾਂਦਿਆਂ ਹੋਇਆਂ ਇਨ੍ਹਾਂ ਸ਼ਬਦਾਂ ਦਾ ਉਚਾਰਨ ਕਰਦਾ ਹੈਬਾਬੇ ਨੇ ਮਾਵਾਂ ਦਾ ਪੁੱਤਰਾਂ ਪ੍ਰਤੀ ਸਨੇਹ ਪ੍ਰਗਟਾਇਆ ਹੈ ਕਿ ਕਿਸ ਤਰ੍ਹਾਂ ਮਾਂ ਆਪਦੇ ਪੁੱਤਰ ਨੂੰ ਆਪਣੇ ਨਾਲੋਂ ਵੱਖ ਨਹੀਂ ਕਰਨਾ ਚਾਹੁੰਦੀਪਰ ਬਾਬਾ ਆਪਣੇ ਸਾਥੀ ਭਾਈ ਮਰਦਾਨੇ ਨਾਲ ਮਾਂ ਦਾ ਪ੍ਰੇਮ ਛੱਡ ਕੇ ਸੱਚ ਦਾ ਪ੍ਰਕਾਸ਼ ਕਰਨ ਮਨੁੱਖਤਾ ਦੇ ਭਲੇ ਲਈ ਤੁਰ ਪਿਆ

ਇਸ ਨਾਵਲ ਨੂੰ ਸਿਰਫ ਤਕਨੀਕੀ ਪੱਖ ਤੋਂ ਨਹੀਂ ਵਿਚਾਰਿਆ ਜਾ ਸਕਦਾਇਹ ਨਾਵਲ ਕਿਸ ਪੱਧਰਤੇ ਵਿਚਾਰਿਆ ਜਾ ਸਕਦਾ ਹੈ ਇਸ ਪ੍ਰਤੀ ਲੰਬੀ ਵਿਆਖਿਆ ਕਰਨ ਦੀ ਬਜਾਏ ਬਾਬੇ ਨਾਨਕ ਦਾ ਨਾਮ ਹੀ ਕਾਫੀ ਹੈਨਾਵਲਕਾਰ ਬਾਬੇ ਨਾਨਕ ਦੇ ਜੀਵਨ ਸੰਦੇਸ਼ ਤੋਂ ਜਾਣੂ ਹੋ ਗਿਆ ਹੈ ਜਦੋਂ ਬਾਬਾ ਨਾਨਕ ਇੱਕ ਫਕੀਰ ਨੂੰ ਭੋਗ ਬਾਰੇ ਪੁੱਛਣ ਦੇ ਬਾਬਾ ਦੱਸਦਾ ਹੈ-

ਭੋਗ ਬੰਧਨ ਏਂ ਉਪਯੋਗ ਬੰਧਨ ਨਹੀਂ ਏਂ

ਸੂਝ ਤੇ ਸਮਝ ਦਾ ਕਿੱਡਾ ਵੱਡਾ ਪ੍ਰਗਟਾ ਹੈ ਜਦੋਂ ਮਰਦਾਨਾ ਬਾਬੇ ਨੂੰ ਪੁੱਛਦਾ ਹੈ-

ਬਾਬਾ! ਜੇ ਸੁਣਨ ਦੀ ਸਰੇਸ਼ਠ ਅਵਸਥਾ ਸੰਗੀਤ ਏ ਤਾਂ ਵੇਖਣ ਦੀ ਸਰੇਸ਼ਠ ਨਜ਼ਰ ਕਿਹੜੀ ਏ?

ਨਾਵਲਕਾਰ ਦੀ ਡੂੰਘੀ ਖੋਜ ਨਾਲ ਡੂੰਘੇ ਗਿਆਨ ਦੀ ਸਮਝ ਹੀ ਬਾਬੇ ਨਾਨਕ ਦੇ ਸੰਦੇਸ਼ ਨੂੰ ਪ੍ਰਕਾਸ਼ਵਾਨ ਕਰ ਸਕੀ ਹੈ-

ਮਰਦਾਨਾ- ਬਾਬਾ! ਮਿੱਟੀ ਨੇ ਪਾਣੀ ਗੰਧਲਾ ਕਰ ਦਿੱਤਾ ਏ

ਬਾਬਾ- ਇਹ ਪਾਣੀ ਨੇ ਕਾਹਲ ਕੀਤੀ ਏ

ਮਰਦਾਨਾ- ਪਰ ਮਿੱਟੀ ਨੇ ਵੀ ਘੁਲਣ ਦੀ ਰਜਾਮੰਦੀ ਦਿੱਤੀ ਹੋਵੇਗੀ

ਬਾਬਾ- ਜਿਉਂ ਹੀ ਪਾਣੀ ਨੇ ਸ਼ਾਂਤ ਹੋਣਾ ਏ ਮਿੱਟੀ ਨੇ ਇਹਦਾ ਰੰਗ ਵਾਪਸ ਕਰ ਦੇਣਾ ਏਂ

ਘਟਨਾਵਾਂ ਨੂੰ ਨਾਵਲਕਾਰ ਨੇ ਸਮੇਂ, ਸਥਿਤੀ ਅਤੇ ਸਥਾਨ ਮੁਤਾਬਿਕ ਘਟਦੇ ਵਿਖਾਇਆ ਹੈਜਿਵੇਂ ਮਰਦਾਨੇ ਦੁਆਰਾ ਗੱਲ ਤੋਰਨੀ, ਰਬਾਬ ਛੇੜਨੀ, ਬਾਬੇ ਦੁਆਰਾ ਰਾਗ ਅਲਾਪਣਾ ਤੇ ਬਾਣੀ ਉਚਾਰਨਾਇਹ ਸਾਰਾ ਕੁਝ ਕਿੰਨਾ ਔਖਾ ਸੀਪਰ ਨਾਵਲਕਾਰ ਸਫਲ ਹੋ ਗਿਆਮਾਤਾ ਤ੍ਰਿਪਤਾ ਬਾਬੇ ਨਾਨਕ ਨੂੰ ਪੁੱਛਦੀ ਏ-

ਤੂੰ ਬੁੱਲ੍ਹਾਂ ਨੂੰ ਖੇਚਲ ਤਾਂ ਦੇਹ ਪੁੱਤ ... ਜੇ ਤੇਰਾ ਕੋਈ ਦੁੱਖ ਸੁਣ ਸਕਾਂ।”

ਫਿਰ ਆਖਦੀ ਏ-

ਤੂੰ ਦੱਸ ਤਾਂ ਸਹੀ ਤੂੰ ਕਿਹੜੀ ਬੇੜੀ ਤਾਰਨੀ ਏ?”

ਬਾਬਾ ਉਸੇ ਵਕਤ ਮਾਂ ਵੱਲੋਂ ਵਿਛੋੜੇ ਦੇ ਦਰਦਤੇ ਰਾਗ ਅਲਾਪਦਾ ਹੈ-

ਵਿਛੁੜਿਆ ਕਾ ਕਿਆ ਵਿਛੂੜੇ ਮਿਲਿਆ ਕਾ ਕਿਆ ਮੇਲੁ
ਸਾਹਿਬ ਸੋ ਸਲਾਹੀਐ ਜਿਨ ਕਰਿ ਦੇਖਿਆ ਖੇਲੁ॥

ਬਾਣੀ ਫਾਲਤੂ ਕਰਮਕਾਂਡਾਂ ਅਤੇ ਚਮਤਕਾਰਾਂ ਤੋਂ ਵਰਜਦੀ ਹੈਨਾਵਲਕਾਰ ਨੇ ਇਸ ਨੂੰ ਨਿਭਾਇਆ ਹੈਨਾਵਲਕਾਰ ਦੁਆਰਾ ਨਾਵਲ ਦੀ ਇਕਾਗਰ ਦਿਸ਼ਾ ਤੋਂ ਸਾਬਿਤ ਹੁੰਦਾ ਹੈ ਕਿ ਨਾਵਲਕਾਰ ਨੂੰ ਬਾਣੀ ਦੇ ਅਰਥਾਂ ਦੀ ਸਮਝ ਹੈ ਜਿਸ ਨਾਲ ਮਨੁੱਖ ਦੇ ਡੂੰਘੇ ਦੁੱਖ ਤੇ ਜੀਵਨ ਦੇ ਸੱਚ ਦਾ ਅਹਿਸਾਸ ਹੋ ਗਿਆ ਹੈਨਾਵਲਕਾਰ ਸਮੁੰਦਰਾਂ ਦੀ ਤਹਿ ਜਿੱਡੇ ਡੂੰਘੇ ਥਲਾਂ ਨੂੰ ਜਾਣਨ ਦੀ ਸੰਵੇਦਨਾ ਰੱਖਦਾ ਹੈਬਾਬੇ ਨਾਨਕ ਅਤੇ ਮਰਦਾਨੇ ਦੇ ਮਹਾਨ ਚਰਿੱਤਰ ਨੂੰ ਸਨਮੁਖ ਕਰਦਿਆਂ ਨਾਵਲਕਾਰ ਆਪਣਾ ਵੀ ਚਿਹਰਾ-ਮੁਹਰਾ ਸਪਸ਼ਟ ਕਰ ਗਿਆ ਹੈ-

ਮਰਦਾਨੇ ਦੀ ਮਾਂ- ਪੁੱਤ ਕਿੱਥੇ ਪਹੁੰਚ ਗਏ ਤੁਸੀਂ?

ਮਰਦਾਨਾ- ਕਿਉਂ ਅੰਮੀਂ?

ਮਾਂ- ਮੁੜਕੇ ਵੀ ਤਾਂ ਆਉਣਾ ਪੁੱਤ!

ਮਰਦਾਨਾ- ਪਹੁੰਚ ਕੇ ਤਾਂ ਕੋਈ ਮੁੜਿਆ ਹੀ ਨਹੀਂ ਅੰਮੀਂ!

ਬਿਆਨ ਸਪਸ਼ਟ ਕਰਦੇ ਨੇ ਕਿ ਨਾਵਲਕਾਰ ਅਧਿਆਤਮ ਯਥਾਰਥ ਦੀ ਸਮਝ ਰੱਖਣ ਵਾਲਾ ਹੈਜੀਵਨ ਦੇ ਯਥਾਰਥ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰ ਸਕਣ ਦੀ ਸਮਰੱਥਾ ਰੂਪਮਾਨ ਹੁੰਦੀ ਹੈਨਾਵਲਕਾਰ ਅਜਿਹੀ ਸੋਚ ਅਤੇ ਸਾਹਸ ਦਾ ਧਾਰਨੀ ਸਾਬਿਤ ਹੋਇਆ ਹੈ ਕਿ ਉਸਦੀ ਬਿਰਤੀ ਸੱਚਾਈ ਦੇ ਅੰਦਰਲੇ ਅਤੇ ਉੱਪਰਲੇ ਦੋਵਾਂ ਤਲਾਂ ਨੂੰ ਮਾਪਣ ਵਾਲੀ ਹੈਨਾਵਲਕਾਰ ਦੀ ਲਿਖਣ ਅਤੇ ਬਿਆਨ ਸ਼ੈਲੀ ਤੋਂ ਪ੍ਰਤੱਖ ਹੈ ਕਿ ਉਹਨੂੰ ਰਾਵਾਂ ਤੇ ਰਾਹਵਾਂ ਦੀ ਸਮਝ ਆ ਚੁੱਕੀ ਹੈਬਾਬੇ ਦੀ ਬੋਲੀ ਨੂੰ ਰਸ ਭਰਪੂਰ, ਸੁਹਜ ਭਰਪੂਰ ਅਤੇ ਅਨੋਖੀ ਮਿਠਾਸ ਨੂੰ ਕਾਵਿਕ ਅੰਦਾਜ ਵਿੱਚ ਪੇਸ਼ ਕਰ ਪਾਉਣ ਵਿਚ ਸਫਲ ਹੋਇਆ ਹੈਜੀਵਨ ਦਾ ਵਾਸਤਵਿਕ ਪੱਧਰ ਕਿੰਨੇ ਸਰਲ ਅਤੇ ਅਨੋਖੇ ਕਾਵਿਕ ਅੰਦਾਜ ਵਿਚ ਪੇਸ਼ ਹੋਇਆ ਹੈ-ਜਿਵੇਂ ਮਰਦਾਨਾ ਆਖਦਾ ਹੈ-

ਪੰਛੀਆਂ ਨੂੰ ਜਰੂਰ ਰੁੱਖਾਂ ਦਾ ਨਿਮਰਤਾ ਦਾ ਸੱਦਾ ਆਇਆ ਹੋਣਾ ਏ, ਨਹੀਂ ਤਾਂ ਕੌਣ ਕਿਸੇ ਨੂੰ ਆਪਣੇ ਉੱਤੇ ਘਰ ਪਾਉਣ ਦਿੰਦਾ ਏ?

ਸ਼ਬਦ ਜਦੋਂ ਦਿਲ ਦੀ ਰੂਹਾਨੀ ਸਤਹਤੇ ਖੇਡਦੇ ਨੇ ਤਾਂ ਰਸ ਪੈਦਾ ਹੁੰਦਾ ਏਜਿਹੜਾ ਪੰਨਿਆਂ ਦਾ ਸ਼ਿੰਗਾਰ ਬਣ ਜਾਂਦਾ ਏਜਿਸ ਪ੍ਰਕਾਰ ਜ਼ਰਖੇਜ਼ ਧਰਤੀ ਨੂੰ ਸੁਆਣੀ ਦੇ ਵਾਲਾਂ ਵਾਂਗ ਵਾਹ ਕੇ ਬੀਜਣ ਪਿੱਛੋਂ ਕਣਕ ਦੇ ਬੀਜ ਪੁੰਗਰਦੇ ਹਨਬਾਬੇ ਨਾਨਕ ਦਾ ਜੀਵਨ ਅਧਿਆਤਮ ਯਥਾਰਥ ਰੂਪ ਵਿਚ ਸਾਡੇ ਸਾਹਮਣੇ ਆਦਰਸ਼ ਸਥਾਪਿਤ ਕਰਦਾ ਹੈਬਾਬੇ ਦਾ ਜੀਵਨ ਤੇ ਬਾਬੇ ਦੀ ਬਾਣੀ ਸਪਸ਼ਟ ਕਰਦੀ ਹੈ ਕਿ ਮਨੁੱਖੀ ਜੀਵਨ ਦਾ ਮਾਰਗ ਪੰਧ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈਇਸ ਦੀ ਵਾਸਤਕਿਤਾ ਨੂੰ ਹਰ ਇੱਕ ਧਿਰ ਪਛਾਣ ਚੁੱਕੀ ਹੈਭਾਵੇਂ ਉਹ ਮਾਰਕਸਵਾਦੀ ਸੋਚ ਦੇ ਧਾਰਨੀ ਵੀ ਕਿਉਂ ਨਾ ਹੋਣ ਉਹਨਾਂ ਦੇ ਵਿਚਾਰ ਜਾਂ ਭਾਸ਼ਣ ਬਾਬੇ ਨਾਨਕ ਦੇ ਜੀਵਨ ਅਤੇ ਬਾਣੀ ਤੋਂ ਬਿਨਾਂ ਪੂਰੇ ਨਹੀਂ ਹੁੰਦੇਇਸ ਸਦਕਾ ਬਾਬਾ ਨਾਨਕ ਮੇਰਾ ਨਾਨਕਬਣ ਗਿਆ ਹੈਇਸ ਸੱਚ ਨੂੰ ਨਾਵਲਕਾਰ ਨੇ ਮਰਦਾਨੇ ਰਾਹੀਂ ਪੇਸ਼ ਕੀਤਾ ਹੈਨਾਵਲਕਾਰ ਇਹ ਵੀ ਸਾਬਿਤ ਕਰਦਾ ਹੈ ਕਿ ਭੈਣ ਨਾਨਕੀ ਮਰਦਾਨੇ ਦੀ ਵੀ ਭੈਣ ਹੈ ਤੇ ਮਾਤਾ ਤ੍ਰਿਪਤਾ ਮਰਦਾਨੇ ਦੀ ਵੀ ਮਾਂ ਹੈਜਿਵੇਂ-

ਮਰਦਾਨਿਆਂ ਤੇਰੇਚੋਂ ਵੱਡੇ ਵੀਰ ਦਾ ਝਾਉਲਾ ਪੈਂਦਾ ਏ

ਤੇ ਦਾਈ ਆਖਦੀ ਏ-

ਮਰਦਾਨਿਆਂ ਤੂੰ ਆਵੇਂ ਤੇ ਨਾਨਕ ਨਾ ਆਵੇ, ਇਹ ਨਹੀਂ ਹੋ ਸਕਦਾ

ਬਾਬਾ ਨਾਨਕ ਇੱਕ ਬੱਚੀ ਨੂੰ ਗੋਦ ਚੁੱਕ ਕੇ ਪੁੱਛਦਾ ਏ-

ਬਾਬਾ- ਤੂੰ ਪਛਾਣਿਆਂ ਨਹੀਂ ਇਹ ਕੌਣ ਏਂ?

ਬੱਚੀ- ਇਹ ਵੀ ਬਾਬੇ ਵਾਂਗ ਈ ਲੱਗਦਾ ਏ

ਬਾਬਾ- ਤੂੰ ਤੇ ਸਹੀ ਪਛਾਣਿਆਂ ਏ

ਨਾਵਲਕਾਰ ਵਧਾਈ ਦਾ ਪਾਤਰ ਹੈ ਕਿ ਡੂੰਘੀਆਂ ਰਮਜ਼ਾਂ ਨੂੰ ਪ੍ਰਗਟਾਉਣ ਲਈ ਇਹ ਨਾਵਲ ਰਚਨਾ ਉਹਦੇ ਹਿੱਸੇ ਆਈ ਏਜਿਵੇਂ ਬਾਬਾ ਆਖਦਾ ਏ-

ਬੀਜ ਨੇ ਸਿਰਫ ਮਿੱਟੀ ਦੀ ਇਕਾਂਤ ਵਿੱਚ ਹੀ ਨਹੀਂ ਜੀਣਾ ਹੁੰਦਾ
ਆਪਣੀਆਂ ਹਰੀਆਂ ਸੋਝੀਆਂ ਲੈ ਕੇ ਧੁੱਪ ਵੀ ਸੇਕਣੀ ਹੁੰਦੀ ਏ

ਬਾਬੇ ਨਾਨਕ ਬਾਰੇ ਕਿੰਨਾ ਕੁਝ ਲਿਖਿਆ ਗਿਆ ਹੈ, ਕਿੰਨੀਆਂ ਖੋਜਾਂ ਹੋਈਆਂ ਨੇ ਤੇ ਪਤਾ ਨਹੀਂ ਅਜੇ ਕਿੰਨਾ ਕੁਝ ਹੋਰ ਲਿਖਿਆ ਜਾਣਾ ਹੈ, ਜਿਹੜਾ ਸਾਬਤ ਕਰਦਾ ਹੈ ਕਿ ਬਾਬੇ ਦਾ ਜੀਵਨ ਕਿਸੇ ਲਿਖਤ ਦਾ ਮੁਥਾਜ ਨਹੀਂ ਪਰੰਤੂ ਅਸੀਂ ਲੇਖਕ ਲੋਕ ਕਿੰਨੇ ਮਜ਼ਬੂਰ ਹਾਂ ਕਿ ਸਾਡੇ ਕੋਲ ਇਸ ਭਾਸ਼ਾ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਏ

*****

(269)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਲਵਿੰਦਰ ਢਾਬਾਂ

ਬਲਵਿੰਦਰ ਢਾਬਾਂ

Punjab University.
Email: (
balwinderdhaban@gmail.com)