GurmeetBaidwan7ਇਸ ਨਾਵਲ ਨੂੰ ਪੜ੍ਹਦਿਆਂ ਜੋ ਅਨੁਭਵ ਅਤੇ ਅਹਿਸਾਸ ਮਨ ਦੇ ਧਰਾਤਲ ਤੇ ਆਪਣੀਆਂ ਪੈੜਾਂ ਛੱਡ ਗਏ ...
(ਮਾਰਚ 26, 2016)


ਧੁੱਪ ਦੇ ਰੰਗ ਵੇਖਣੇ ਹੋਣ ਤਾਂ ਨਜ਼ਰ ਨੂੰ ਪ੍ਰਿਜ਼ਮ ਵਿੱਚੋਂ ਲੰਘਾਉਣਾ ਪੈਂਦਾ ਹੈ
ਠੀਕ ਉਸੇ ਤਰ੍ਹਾਂ ਇਸ ਨਾਵਲ ਵਿੱਚ ਮਰਦਾਨਾ ਪ੍ਰਿਜ਼ਮ ਵਾਂਗ ਹੈ ਜਿਸ ਵਿੱਚੋਂ ਬਾਬੇ ਦੇ ਰੰਗਾਂ ਨੂੰ ਮਾਣਿਆ ਜਾ ਸਕਦਾ ਹੈਨਾਵਲ ਨੂੰ ਪੜ੍ਹਦਿਆਂ ਮੇਰਾ ਮਨ ਕੁੱਝ ਪਲ ਗਮਗੀਨ ਹੋਇਆ ਤੇ ਰੋਇਆ ਵੀਗੁਰਬਾਣੀ ਦੇ “ਰਹਾਉ” ਵਾਂਗ ਰੁਕ ਰੁਕ ਕੇ ਸਮਝ ਵਿਚਾਰ ਕੇ ਅੱਗੇ ਪੜ੍ਹਿਆ

ਅਸਲ ਵਿੱਚ ਇਸ ਨਾਵਲ ਨੂੰ ਪੜ੍ਹਨਾ ਆਪਣੇ ਆਪ ਨੂੰ ਪੜ੍ਹਨ ਵਾਂਗ ਹੀ ਹੈਸੋਚ ਆਉਂਦੀ ਹੈ ਕਿ ਅਸੀਂ ਸਾਢੇ ਪੰਜ ਸੌ ਸਾਲ ਬਾਅਦ ਵੀ ਉੱਥੇ ਹੀ ਖੜ੍ਹੇ ਹਾਂ ਤੇ ਨਾਲੇ ਫੇਰ ਉਸੇ ਦੇ ਅਖਵਾਉਂਦੇ ਹਾਂਜਸਬੀਰ ਮੰਡ ਨੇ ਆਪਣੇ ਦਰਸ਼ਨ ਸ਼ਾਸਤਰ ਦੇ ਗੋਹੜਿਆਂ ਦੀਆਂ ਬੜੀਆਂ ਬਾਰੀਕ ਤੰਦਾਂ ਕੱਤੀਆਂ ਹਨਸਿੱਧੀ ਨਜ਼ਰੇ ਅਜਿਹੀ ਅਲੋਕਾਰੀ ਬੜੀ ਔਖੀ ਜਾਪਦੀ ਹੈਉਂਝ ਕਿਹਾ ਜਾ ਸਕਦਾ ਹੈ ਕਿ ਜਸਬੀਰ ਮੰਡ ਦੀ ਰੂਹ ਲੰਮੇ ਸਮੇਂ ਲਈ ਉਨ੍ਹਾਂ ਦਰਵੇਸ਼ਾਂ ਦੇ ਕਾਫ਼ਲੇ ਦੀ ਹਮਸਫ਼ਰ ਰਹੀ ਹੋਵੇਗੀਮਰਦਾਨਾ ਬਾਬੇ ਦਾ ਗਵਾਹ ਹੈ ਤੇ ਇਹ ਨਾਵਲ ਮਰਦਾਨੇ ਦਾ ਗਵਾਹ ਹੈ। ਇੱਥੇ ਹੀ ਬੱਸ ਨਹੀਂ, ਇਸ ਨਾਵਲ ਦੀ ਗਵਾਹੀ ਲਈ ਜਸਬੀਰ ਮੰਡ ਵੀ ਪੱਕੇ ਪੈਰੀਂ ਹੈਇਸ ਨਾਵਲ ਦੀ ਕੇਵਲ ਸਾਹਿਤਕ ਪੱਖੋਂ ਹੀ ਉਪਲਬਧੀ ਨਹੀਂ ਸਗੋਂ ਸੱਭਿਆਚਾਰਕ ਕ੍ਰਾਂਤੀ ਦਾ ਦੂਤ ਬਣਿਆ ਇਹ ਨਾਵਲ ਗੁਰੂ ਪੰਥ ਅਤੇ ਮਨੁੱਖਤਾ ਦੀ ਵੱਡੀ ਸੇਵਾ ਕਰ ਗਿਆ ਹੈ

ਕੰਮ ਸੱਭਿਆਚਾਰ ਅਤੇ ਕਿਰਤ ਦਾ ਸਤਿਕਾਰ, ਜਿਸ ਨੂੰ ਅੱਜ ਅਸੀਂ ਪੁੱਠਾ ਗੇੜਾ ਦੇ ਲਿਆ ਹੈ ਤੇ ਅਸੀਂ ਬਿਨਾਂ ਕੁੱਝ ਕੀਤਿਆਂ ਰਾਤੋ-ਰਾਤ ਅਮੀਰ ਹੋਣ ਦੀ ਲਾਲਸਾ ਲਈ ਬੈਠੇ ਹਾਂ ਜਦੋਂ ਕਿ ਨਾਵਲ ਵਿੱਚ ਵਿਖਿਆਨ ਹੈ ਕਿ ਧਰਮ ਕਿਰਤ ਦਾ ਸਤਿਕਾਰ ਕਰਨਾ ਸਿਖਾਉਂਦਾ ਹੈਖੜ੍ਹੇ ਬਲ਼ਦਾਂ ਦੇ ਕੰਨ੍ਹਿਆਂ ਤੋਂ ਪੰਜਾਲ਼ੀ ਲਾਹੁਣ ਲਈ ਜਾਂਦਾ ਮਰਦਾਨਾ ਪਹਿਲਾਂ ਮੋਢੇ ਤੋਂ ਰਬਾਬ ਉਤਾਰ ਕੇ ਜਾਂਦਾ ਹੈਕਿਰਤ ਦਾ ਸਤਿਕਾਰ ਪਹਿਲਾਂ ਅਤੇ ਧਰਮ ਬਾਅਦ ਵਿੱਚਬਾਬੇ ਤੇ ਮਰਦਾਨੇ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਤੇ ਵੱਡੀਆਂ ਦਰਵੇਸ਼ੀਆਂ ਇੱਕ ਦੂਜੇ ਦੀਆਂ ਪੂਰਕ ਬਣ ਤੁਰਦੀਆਂ ਹਨਪਾਠਕ-ਮਨ ਅੰਦਰ ਜਗਿਆਸਾ ਹੋਣੀ ਚਾਹੀਦੀ ਹੈ ਤਾਂ ਨਾਵਲ ਉਸਨੂੰ ਜਗਿਆਸੂ ਬਣਨ ਦੇ ਰਾਹ ਪਾਉਣ ਦੀ ਸਮਰੱਥਾ ਰੱਖਦਾ ਹੈ ਜਿਸ ਤਰ੍ਹਾਂ ਜੇ ਕਿਸੇ ਭਾਂਡੇ ਵਿੱਚ ਦੁੱਧ ਪਿਆ ਹੈ ਤਾਂ ਉਸਨੂੰ ਜਾਗ ਲਗਾ ਕੇ ਦਹੀਂ ਜਮਾਇਆ ਜਾ ਸਕਦਾ ਹੈ

ਜਸਬੀਰ ਮੰਡ ਪੁਰਾਤਨ ਸਾਖੀਆਂ ਵਿੱਚੋਂ ਦੀ ਨਹੀਂ ਸਗੋਂ ਕੋਲ਼ੋਂ ਦੀ ਹੋ ਕੇ ਲੰਘਦਾ ਹੈਉਹ ਵੀ ਮਰਦਾਨੇ ਦੇ ਪ੍ਰਿਜ਼ਮ ਵਿੱਚੋਂ ਬਾਬੇ ਦੇ ਅਕਸ ਨੂੰ ਵੇਖਦਾ ਹੈਪਾਠਕ ਨਾਵਲ ਵਿੱਚੋਂ ਗ੍ਰਹਿਣ ਕੀਤੇ ਰੰਗਾਂ ਨੂੰ ਵਿਸਤਰਿਤ ਰੂਪ ਵਿੱਚ ਵੇਖਦਾ ਤੇ ਮਾਣਦਾ ਹੈਲੇਖਕ ਪ੍ਰਾਭੌਤਿਕ ਅਤੇ ਅਚੰਭੇਜਨਕ ਸ਼ਕਤੀਆਂ ਦੇ ਵਰਤਾਰਿਆਂ ਨੂੰ ਸਹਿਜ ਭਾਵੀ ਵਿਧੀ ਰਾਹੀਂ ਮਾਨਵੀ ਵਰਤਾਰੇ ਦੇ ਰੂਪ ਵਿੱਚ ਧਰਤੀ ਤੇ ਲਿਆ ਉਤਾਰਦਾ ਹੈਇਹ ਵਰਤਾਰੇ ਚਾਨਣੀਆਂ ਪਗਡੰਡੀਆਂ ਦੀ ਕਨਸੋਅ ਦਿੰਦੇ ਹਨਸਥੂਲ ਤੋਂ ਸੂਖਮ ਹੁੰਦੇ ਪਲ, ਪਲਾਂ ਵਿੱਚ ਹੀ ਆਪਣਾ ਤਾਪਮਾਨ ਘਟਾਉਂਦੇ ਨਜ਼ਰੀਂ ਪੈਂਦੇ ਹਨਜਾਗਰੂਕ ਲੋਕਾਂ ਦਾ ਅਜੀਬ ਸਫ਼ਰਨਾਮਾ ਬਣੇ ਨਾਵਲ ‘ਬੋਲ ਮਰਦਾਨਿਆ’ ਨੇ ਸਰੀਰਕ ਜੀਵਨ ਦੇ ਨਾਲ ਨਾਲ ਆਤਮਿਕ ਜੀਵਨ ਨੂੰ ਵੀ ਅਜਿਹਾ ਹਲੂਣਾ ਮਾਰਿਆ ਹੈ ਕਿ ਜੀਵਨ ਮਨੋਰਥ ਦੇ ਧੁੰਦਲੇ ਅਕਸ ਸਾਫ਼ ਸਾਫ਼ ਦਿਸਣ ਲੱਗ ਪਏ ਹਨਉਚਾਈਆਂ ਨਿਵਾਣਾਂ ਵੱਲ ਝੁਕਦੀਆਂ ਨਜ਼ਰੀਂ ਪੈਂਦੀਆਂ ਹਨ ਜਿਵੇਂ ਕਿ ਉਹ ਉਨ੍ਹਾਂ ਦੇ ਹਾਣਦੀਆਂ ਹੀ ਹੋਣ

ਵਾਤਾਵਰਨੀ ਤਪਸ਼ ਅਤੇ ਮਾਇਆ ਵਿੱਚੋਂ ਪੈਦਾ ਹੋਏ ਹੰਕਾਰ ਦੀ ਤਪਸ਼ ਹੰਢਾਉਂਦੀ ਅਜੋਕੀ ਅਸੰਗਠਿਤ ਹੋਈ ਮਨੁੱਖੀ ਮਨਾਂ ਦੀ ਭੱਠੀ ਤੇ ਸਾਉਣ ਦੀ ਘਟਾ ਬਣ ਬਰਸਦਾ ਪ੍ਰਤੀਤ ਹੁੰਦਾ ਹੈ ਨਾਵਲ ‘ਬੋਲ ਮਰਦਾਨਿਆ’ਨਾਵਲ ਵਿੱਚ ਕੁੱਝ ਵੀ ਮਿਥ ਕੇ ਨਹੀਂ ਵਾਪਰ ਰਿਹਾ, ਸਗੋਂ ਸਾਰੇ ਵਰਤਾਰੇ ਸਹਿਜ ਭਾਵੀ ਹਨਇੰਨੇ ਵੱਡਅਕਾਰੀ ਨਾਵਲ ਦੀ ਤੋਰ ਸਹਿਜ ਤੇ ਸਰਲ ਭਾਵੀ ਰੱਖਣ ਲਈ ਲੇਖਕ ਨੂੰ ਪਤਾ ਨਹੀਂ ਕਿਸ ਸਮਾਧੀ ਦੀ ਅਵਸਥਾ ਵਿੱਚੋਂ ਦੀ ਲੰਘਣਾ ਪਿਆ ਹੋਵੇਗਾਇਹ ਇੱਕ ਨਿਵੇਕਲ਼ੀ ਕਲਾ ਹੈ ਕਿ ਨਾਵਲ ਵੱਡਅਕਾਰੀ ਹੋ ਕੇ ਵੀ ਸੰਖਿਪਤ ਹੈਅਸਲ ਵਿੱਚ ਨਾਵਲ ਸਾਨੂੰ ਸੰਖੇਪ ਹੋਣਾ ਹੀ ਸਿਖਾਉਂਦਾ ਹੈ

ਬਾਬਾ ਇੱਕ ਚਸ਼ਮੇ ਦੀ ਤਰ੍ਹਾਂ ਵਹਿ ਤੁਰਿਆ ਤੇ ਮਰਦਾਨਾ ਰਬਾਬ ਦੀ ਕਿਸ਼ਤੀ ਬਣਾ ਚਸ਼ਮੇ ਸੰਗ ਤਾਰੂ ਬਣ ਉੱਚੀਆਂ ਨੀਵੀਆਂ ਛੱਲਾਂ ਦਾ ਸਾਹਮਣਾ ਕਰਦਾ ਰਬਾਬ ਰੂਪੀ ਕਿਸ਼ਤੀ ਅਤੇ ਪਾਣੀ ਤੋਂ ਵੱਖ ਨਹੀਂ ਹੁੰਦਾਮਰਦਾਨਾ ਆਪਣੇ ਮਨ ਦੇ ਭਾਂਡੇ ਨੂੰ ਹਮੇਸ਼ਾ ਖਾਲੀ ਤੇ ਸਿੱਧਾ ਕਰਕੇ ਰੱਖਦਾ ਹੈ ਇਸੇ ਕਰਕੇ ਉਸਦੀ ਭੁੱਖ-ਪਿਆਸ ਹਮੇਸ਼ਾ ਬਣੀ ਰਹਿੰਦੀ ਹੈਤ੍ਰਿਪਤੀ ਲਈ ਤ੍ਰਿਪਤੀ ਦੇ ਖਜ਼ਾਨੇ ਮਗਰ ਕਾਸਾ ਚੁੱਕ ਕੇ ਸਾਲਾਂ ਬੱਧੀ ਤੁਰਦਾ ਰਿਹਾਭਰੇ ਮਨਾਂ ਵਾਲ਼ਿਆਂ ਦੇ ਵੱਡੇ ਸਵਾਲਾਂ ਦੇ ਛੋਟੇ ਉੱਤਰ ਮਰਦਾਨੇ ਦੇ ਅੱਗੇ ਅੱਗੇ ਚਹਿਲ ਕਦਮੀਂ ਤੁਰਦੇ ਰਹੇਜੋ ਉੱਤਰ ਲੁਕਾਈ ਲਈ ਹੁੰਦੇ ਉਨ੍ਹਾਂ ਦੇ ਵਿੱਚੋਂ ਲੰਘਦੇ ਸੂਤਰ ਤੇ ਤੁਰਦਾ ਮਰਦਾਨਾ ਮਨ ਦੇ ਕਾਸੇ ਨੂੰ ਭਰਦਾ ਰਿਹਾਮਰਦਾਨੇ ਨੇ ਮਨੁੱਖੀ ਵਰੇਸ ਦੇ ਸਾਰੇ ਪਹਿਲੂ ਬਾਬੇ ਦੇ ਜ਼ਿਹਨ ਵਿੱਚੋਂ ਦੀ ਲੰਘਦੇ ਵੇਖੇਮਰਦਾਨੇ ਦਾ ਬਾਲਮਨ ਟੁੱਟਦੇ ਹੋਏ ਤਾਰਿਆਂ ਤੋਂ ਬਾਬੇ ਦੇ ਹੱਸਣ ਵੇਲ਼ੇ ਕਹਿ ਉੱਠਦਾ ਕਿ ਬਾਬਾ ਬਹੁਤਾ ਨਾ ਹੱਸ ਅਕਾਸ਼ ਦੇ ਸਾਰੇ ਤਾਰੇ ਧਰਤੀ ਤੇ ਉੱਤਰ ਆਉਣਗੇ

ਮੰਡ ਇਤਿਹਾਸ ਨਹੀਂ ਸਿਰਜਦਾ ਸਗੋਂ ਇਤਿਹਾਸ ਦੀ ਪੁਨਰ ਸਿਰਜਣਾ ਕਰਦਾ ਹੈਜਸਬੀਰ ਮੰਡ ਦੇ ਮਨ ਮਸਤਕ ਦੇ ਅੰਦਰੋਂ ਹੋ ਕੇ ਲੰਘਿਆ ਇਤਿਹਾਸ ਕਿਸ ਤਰ੍ਹਾਂ ਦਾ ਰੂਪ ਗ੍ਰਹਿਣ ਕਰਦਾ ਹੈ, ਇਹੋ ਇਸ ਨਾਵਲ ਦੀ ਪ੍ਰਾਪਤੀ ਹੈਨਾਵਲ ਦੀ ਇਸ ਪ੍ਰਾਪਤੀ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਨਾਵਲ ‘ਬੋਲ ਮਰਦਾਨਿਆ’ ਦਾ ਲੇਖਕ ਜਸਬੀਰ ਮੰਡ ਮਾਨ ਸਰੋਵਰ ਦੇ ਕਿਸੇ ਹੰਸ ਜਿਹੀ ਪ੍ਰਵਿਰਤੀ ਰੱਖਦਾ ਹੈ ਜਿਸਨੇ ਸਾਨੂੰ ਪੰਜਾਬੀ ਸਾਹਿਤ ਦੇ ਨਾਵਲਾਂ ਦਾ ‘ਲਾਲੋ’ ਮੁਹੱਈਆ ਕਰਵਾਇਆ ਹੈਇਹੋ ਨਹੀਂ, ਮੰਡ ਨੇ ਜਨਮ ਸਾਖੀਆਂ ਵਿਚਲੇ ਦੁੱਧ ਤੇ ਪਾਣੀ ਨੂੰ ਵੀ ਨਿਖੇੜਨ ਦਾ ਕੰਮ ਕੀਤਾ ਹੈ

ਨਾਵਲ ਅਨੁਸਾਰ ਬਾਬਾ ਤੇ ਮਰਦਾਨਾ ਅਗੰਮੀ ਨਹੀਂ, ਸਗੋਂ ਦੁਨਿਆਵੀ ਹਨਉਹ ਦੁਨੀਆਦਾਰੀ ਵਿੱਚ ਵੀ ਹਨ ਤੇ ਨਿਰਲੇਪ ਵੀ ਹਨ, ਪਰ ਖਚਤ ਨਹੀਂ ਹੋਏ ਜਿਵੇਂ ਮੁਰਗਾਬੀ ਤੈਰਦੀ ਪਾਣੀ ਵਿੱਚ ਹੀ ਹੈ ਪਰ ਆਪਣੇ ਖੰਭਾਂ ਨੂੰ ਭਿੱਜਣ ਨਹੀਂ ਦਿੰਦੀਬਿਰਤਾਂਤ ਵੇਖੇ ਜਾ ਸਕਦੇ ਹਨ ਜਿਨ੍ਹਾਂ ਤੋਂ ਇਹ ਭਾਵ ਬਣਦਾ ਹੈ ਕਿ ਦੋ ਦੁਨਿਆਵੀ ਪੁਰਸ਼ਾਂ ਦੇ ਬੋਲਾਂ ਨੇ ਮੱਲੋਮੱਲੀ ਅਗੰਮੀ ਬਣ ਬੈਠੇ ਬੋਲਾਂ ਨਾਲ ‘ਹਸੰਦਿਆਂ ... ਖਾਵੰਦਿਆਂ ਵਿੱਚੇ ਹੋਵੈ ਮੁਕਤਿ’ ਵਰਗੇ ਸੰਵਾਦ ਰਚਾ ਕੇ ਉਹਨਾਂ ਨੂੰ ਆਪਣੇ ਨਾਲ ਸਹਿਮਤ ਕਰ ਲਿਆ ਹੈ

ਨਾਵਲਕਾਰ ਚਾਰ ਪੈਰਾਂ ਦੀ ਰਫ਼ਤਾਰ ਅਤੇ ਗੁਫਤਾਰ ਨੂੰ ਇੰਨੀ ਪਾਕੀਜ਼ਗੀ ਨਾਲ ਚਿਤ੍ਰਦਾ ਹੈ ਕਿ ਨਿੱਕੇ ਤੋਂ ਨਿੱਕੇ ਲੰਮਹੇ ਨੂੰ ਵੀ ਹੱਥੋਂ ਨਹੀਂ ਜਾਣ ਦਿੰਦਾਪੰਨਾ 206 ’ਤੇ ਵਰਣਨ ਹੈ ਕਿ ‘ਉਸਨੇ ਵੱਟ ’ਤੇ ਖੜ੍ਹੀ ਕਿੱਕਰ ਦੇ ਗੂੰਦ ਵਿੱਚ ਫਸੀ ਕੀੜੀ ਦੀ ਟੰਗ ਨੂੰ ਬਾਹਰ ਕੱਢਿਆ’ਵੇਖਣ ਨੂੰ ਭਾਵੇਂ ਇਹ ਨਿੱਕੀ ਕੀੜੀ ਦੀ ਨਿੱਕੀ ਜਿਹੀ ਗੱਲ ਫਜ਼ੂਲ ਲੱਗੇ ਪਰ ਇਹਨਾਂ ਸ਼ਬਦਾਂ ਦੀ ਛਾਂ ਵਿੱਚ ਬੈਠ ਕੇ ਵੱਡੇ ਸੁੱਖ ਮਾਣੇ ਜਾ ਸਕਦੇ ਹਨਪ੍ਰਸੰਗ ਅਨੁਸਾਰ ਜਿੱਥੇ ਕੀੜੀ ਨੂੰ ਸੁਖ ਮਿਲਿਆ ਉੱਥੇ ਬੰਦੇ ਦੀ ਨੇਕੀ ਵੀ ਸਾਹਮਣੇ ਆਈਪਰ ਮਨੁੱਖਤਾ ਦੀ ਬੇਕਾਰੀ ਦੇ ਚਿੱਕੜ ਵਿੱਚ ਫਸੀ ਲੱਤ ਦੀ ਖਲਾਸੀ ਦੇ ਭਾਵ ਨਾਲ ਦੇਖਦਿਆਂ ਪਤਾ ਚਲਦਾ ਹੈ ਕਿ ਲੇਖਕ ਦੀ ਸੋਚ ਦੁਨੀਆਦਾਰ ਹੁੰਦਿਆਂ ਵੀ ਅਗੰਮੀ ਹੀ ਹੈਲੇਖਕ ਵੱਧ ਤੋਂ ਵੱਧ ਸੁਚੇਤ ਹੈ ਕਿ ‘ਲੰਮਹੋਂ ਨੇ ਖਤਾ ਕੀ ਸਦੀਓਂ ਨੇ ਸਜ਼ਾ ਪਾਈ’ ਅਜਿਹੇ ਸੁਚੇਤ ਯਤਨਾਂ ਨਾਲ ਉਹ ਨਿੱਕੇ ਤੋਂ ਨਿੱਕੇ ਲੰਮਹੇ ਨੂੰ ਉਹ ਅਜਾਈਂ ਨਹੀਂ ਜਾਣ ਦਿੰਦਾ

ਨਾਵਲ ਦੀ ਭਾਸ਼ਾ ਵਿੱਚ ਪੁਆਧ ਦੀ ਮਿਠਾਸ ਬਰਕਰਾਰ ਹੈਸ਼ੈਲੀ ਅਤੇ ਬਿਰਤਾਂਤ ਵਰਣਨ ਦੀ ਕੋਈ ਰੀਸ ਨਹੀਂਬਾਖੂਬੀ, ਲਾਮਿਸਾਲ ਪੇਸ਼ਕਾਰੀ ਬਾਬੇ ਦੇ ਸੁਭਾਅ ਵਾਂਗ ਹੀ ਤਰਲ ਸਰਲ ਹੋਈ ਨਾ ਤਾਂ ਆਪ ਕਿਤੇ ਅਟਕਦੀ ਖਟਕਦੀ ਹੈ ਅਤੇ ਨਾ ਹੀ ਪਾਠਕ ਨੂੰ ਅੱਕਣ-ਥੱਕਣ ਦਿੰਦੀ ਹੈਪਰ ਇੱਕ ਗੱਲ ਜ਼ਰੂਰ ਹੈ ਕਿ ਨਾਵਲ ਸਿਰਫ਼ ਪੜ੍ਹਨ ਲਈ ਨਹੀਂ ਪੜ੍ਹ ਹੋਣਾ, ਇਹ ਸਮਝਣ ਲਈ ਪੜ੍ਹਨਾ ਪੈਣਾ ਹੈਇਹੋ ਇਸ ਨਾਵਲ ਦੀ ਖ਼ੂਬੀ ਹੈਨਾਵਲ ਨੂੰ ਪੜ੍ਹਨ ਲਈ ਸਮਾਂ ਚਾਹੀਦਾ ਹੈ ਕਿਉਂਕਿ ਕਿਸੇ ਗੱਲ ਨੂੰ ਸਮਝਣ ਲਈ ਸਮਾਂ ਤਾਂ ਲਗਦਾ ਹੀ ਹੈਇਸ਼ਾਰੇ, ਪ੍ਰਤੀਕ ਤੇ ਇੱਕ-ਲਫ਼ਜੀ ਉੱਤਰ ਵੱਡੇ ਅਰਥ ਸਮੋਈ ਬੈਠੇ ਹਨਜਿੰਨੀਆਂ ਉੱਚੀਆਂ ਸ਼ਖ਼ਸੀਅਤਾਂ, ਉੰਨਾ ਉੱਚਾ ਬੌਧਿਕ ਬਿਰਤਾਂਤ

ਉਸ ਤੋਂ ਵੱਡੀ ਗੱਲ ਜੇ ਨਾਵਲ ਵਿੱਚੋਂ ਪ੍ਰਾਪਤ ਸਮਝ ਨੂੰ ਜ਼ਿੰਦਗੀ ਵਿੱਚ ਹੌਲ਼ੇ ਹੌਲ਼ੇ ਲਾਗੂ ਕਰ ਲਈਏ ਤਾਂ ਇਹ ਨਾਵਲ ਸਾਡਾ ਜੀਵਨ ਬਦਲਣ ਦੇ ਸਮਰੱਥ ਹੈਵਾਰਤਾਲਾਪ ਦੀ ਸੂਝ ਸਮਝ ਵਾਲੇ ਬੋਲਾਂ ਨੂੰ ਮਰਦਾਨਾ ਬਹੁਤ ਚੁਕੰਨਾ ਹੋ ਕੇ ਸੁਣਦਾ ਹੈ, ਫੇਰ ਆਪਣੇ ਆਪ ਨਾਲ ਗੰਭੀਰ ਵਿਚਾਰਾਂ ਕਰਦਿਆਂ ਬਾਬੇ ਨੂੰ ਕਹਿੰਦਾ ਹੈ ਕਿ ‘ਬਾਬਾ ਤੂੰ ਤਾਂ ਸੋਝੀਆਂ ਦੀ ਮਾਂ ਏਂ’, ਹੁਣ ਜੇ ਸੋਝੀਆਂ ਦੀ ਮਾਂ ਸਾਰੇ ਨਾਵਲ ਵਿੱਚ ਇੱਕ ਸੁਗੰਧੀ ਵਾਂਗ ਫੈਲੀ ਹੋਈ ਹੈ ਤਾਂ ਜਗਿਆਸੂ ਮਨਾਂ ਦੇ ਭੰਵਰੇ ਇਸ ਦੇ ਦੁਆਲੇ ਕਿਉਂ ਨਹੀਂ ਮੰਡਰਾਉਣਗੇਸ਼ੁਕਰ ਹੈ ਮੰਡ ਨੇ ਸਭ ਕਾਸੇ ਨੂੰ ਕਰਾਮਾਤਾਂ ਤੋਂ ਬਚਾ ਲਿਆ ਹੈਉਸ ਨੇ ਆਪਣੀ ਸੋਝੀ ਨਾਲ ਬਾਬੇ ਦੀ ਸੋਝੀ ਨੂੰ ਅਜਿਹਾ ਪਕੜਿਆ ਕਿ ਨਾਵਲ ਦੇ ਜ਼ਰੀਏ ਸੋਝੀਆਂ ਦੀ ਮਾਂ ਦਾ ਪਰਿਵਾਰ ਚਹੁੰ ਕੁੰਟੀਂ ਪ੍ਰਗਟ ਹੋ ਤੁਰਿਆ

ਪ੍ਰਕਿਰਤੀ ਮਨੁੱਖ ਨੂੰ ਸਿੱਖਿਅਤ ਕਰਨ ਲਈ ਵੱਡਾ ਰੋਲ ਅਦਾ ਕਰਦੀ ਹੈਇਹ ਨਾਵਲ ਪ੍ਰਕਿਰਤੀ ਨੂੰ ਸਮਝਣ ਵਾਂਗ ਹੀ ਹੈਜਿਵੇਂ ਪ੍ਰਕਿਰਤੀ ਪਹਿਲੀ ਨਜ਼ਰੇ ਦਿਸ ਤਾਂ ਪੈਂਦੀ ਹੈ ਪਰ ਉਸ ਵਿੱਚ ਛੁਪੀਆਂ ਗਹਿਰਾਈਆਂ ਨੂੰ ਸਮਝਣ ਲਈ ਪ੍ਰਕਿਰਤੀ ਨਾਲ ਇੱਕਮਿੱਕ ਹੋਣਾ ਪੈਂਦਾ ਹੈਇਸੇ ਤਰ੍ਹਾਂ ਇਸ ਨਾਵਲ ਨਾਲ ਇੱਕਮਿੱਕ ਹੋਇਆਂ ਹੀ ਗੱਲ ਬਣਨੀ ਹੈਪਾਠਕ ਜਿਹੋ ਜਿਹੀ ਦ੍ਰਿਸ਼ਟੀ ਨਾਲ ਨਾਵਲ ਵਿੱਚ ਚੁੱਭੀ ਲਾਵੇਗਾ, ਉਹੋ ਜਿਹੀਆਂ ਨਿਆਮਤਾਂ ਕੱਢ ਲਿਆਵੇਗਾਇੱਕ ਇੱਕ ਸ਼ਬਦ, ਵਾਕ ਬਣਤਰ ਤੇ ਸੰਵਾਦ ਦੇ ਸਨਮੁੱਖ ਹੁੰਦਿਆਂ ਬਹੁਪਰਤੀ ਅਰਥ ਤੁਹਾਡੀ ਸੋਚ ਦਾ ਵਿਹੜਾ ਮੱਲ ਲੈਂਦੇ ਹਨਨਾਵਲ ਵਿੱਚ ਮਰਦਾਨਾ ਨਦੀ ਦੇ ਤੇਜ਼ ਪਾਣੀ ਨੂੰ ਵੇਖ ਕੇ ਕਹਿੰਦਾ ਕਿ ਬਾਬਾ ਮਿੱਟੀ ਨੇ ਪਾਣੀ ਗੰਧਲ਼ਾ ਕਰ ਦਿੱਤਾ ਹੈਬਾਬਾ ਕਹਿੰਦਾ ਮਰਦਾਨਿਆਂ ਮਿੱਟੀ ਨੇ ਤਾਂ ਪਾਣੀ ਨੂੰ ਰਾਹ ਦਿੱਤਾ ਸੀ ਪਰ ਉਸ ਦੀ ਕਾਹਲ਼ ਮਿੱਟੀ ਨੂੰ ਨਾਲ ਹੀ ਚੁੱਕ ਲਿਆਈਵੇਖੀਂ ਜਦੋਂ ਪਾਣੀ ਆਪਣੀ ਸਹਿਜ ਚਾਲ ਵਿੱਚ ਆ ਜਾਵੇਗਾ ਤਾਂ ਮਿੱਟੀ ਪਾਣੀ ਨੂੰ ਉਸਦਾ ਅਸਲੀ ਰੰਗ ਵਾਪਸ ਕਰ ਦੇਵੇਗੀ

ਸਮਕਾਲੀ ਭਾਰਤੀ ਸਮਾਜ ਵਿੱਚ ਪਸਰੀ ਮੁਰਦੇਹਾਣੀ ਦੀ ਕਰੂਰਤਾ ਵੇਖਣ ਵਾਲੀ ਹੈਲੋਕ ਆਪਣੇ ਤੇ ਹੋਏ ਜ਼ੁਲਮ ਲੁਕੋਂਦੇ ਸਨ ਜਿਵੇਂ ਕੋਹਲੂ ਵਾਲਾ ਬੈਲ ਆਪਣੇ ਗਲ਼ ਦੀ ਟੱਲੀ ਨਾਲ ਹੋਏ ਜਖਮ ਨੂੰ ਆਪਣੇ ਕੰਨ ਨਾਲ ਵਾਰ ਵਾਰ ਲੁਕੋਂਦਾ ਹੈਚਲਦੇ ਸਫਰਾਂ ਵਿੱਚ ਮਨੁੱਖ ਦੀ ਤ੍ਰਾਸਦੀ ਦੇ ਦ੍ਰਿਸ਼ਟਾਂਤ ਉਨ੍ਹਾਂ ਦੀ ਚਾਲ-ਢਾਲ, ਸਮਾਨ-ਸਫਰ, ਪਹਿਰਾਵੇ ਅਤੇ ਬੋਲ-ਬੁਲਾਰੇ ਵਿੱਚੋਂ ਆਪ ਮੁਹਾਰੇ ਬੋਲ ਉੱਠਦੇ ਹਨਬਾਬਾ ਖੁੱਲ੍ਹੀ ਕਿਤਾਬ ਦੇ ਪੱਤਰਿਆਂ ਵਾਂਗ ਸਭ ਕੁੱਝ ਪੜ੍ਹਦਾ ਜਾਂਦਾਉਨ੍ਹਾਂ ਦੇ ਦੁੱਖਾਂ ਦਰਦਾਂ ਨੂੰ ਗਾਉਣ ਲਈ ਮਰਦਾਨਾ ਮਨ ਹੀ ਮਨ ਧੁਨੀ ਵਿਊਂਤ ਬਣਾਉਂਦਾ ਤੁਰਿਆ ਜਾਂਦਾਲੇਖਕ ਦਾ ਅਜਿਹਾ ਵਰਨਣ ਸੰਕੇਤ ਕਰਦਾ ਹੈ ਕਿ ਦੋਵਾਂ ਦਾ ਹਰ ਪਲ ਲੁਕਾਈ ਦੇ ਲੇਖੇ ਸੀਬਾਬਰ ਦੇ ਹਮਲੇ ਦਾ ਦ੍ਰਿਸ਼ਟਾਂਤ ਅਜਿਹੇ ਬਿਰਤਾਂਤਾਂ ਦਾ ਸਿਖ਼ਰ ਹੈਬਾਬੇ ਨਾਨਕ ਬਾਰੇ ਓਸ਼ੋ ਕਹਿੰਦਾ ਹੈ ਕਿ ਬਾਬੇ ਨੇ ਗਾਗਾ ਕੇ ਹੀ ਪਾ ਲਿਆਬਾਬੇ ਨੂੰ ਪ੍ਰਕਿਰਤੀ ਵੀ ਗਾਉਂਦੀ ਪ੍ਰਤੀਤ ਹੁੰਦੀ ਹੈ ‘ਗਾਵੁਣ ਤੁਧਨੋ ਪਵਣੁ ਪਾਣੀ ਬੈਸੰਤਰ’ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਅਨੁਸਾਰ ‘ਚੜ੍ਹਿਆ ਸੋਧਣ ਧਰਤ ਲੁਕਾਈ’ ਵਾਲੇ ਮਸਲੇ ਦੇ ਹੱਲ ਲਈ ਨਾਵਲ ਵਿੱਚ ਰਹੱਸ ਭਰਪੂਰ ਵਰਨਣ ਹੋਇਆ ਮਿਲਦਾ ਹੈਨਾਵਲ ਵਿਚਲਾ ਸੰਗੀਤਕ ਸੰਦੇਸ਼ ਪਾਠਕ ਮਨਾਂ ਤੇ ਇਸ ਕਦਰ ਅਸਰ ਅੰਦਾਜ਼ ਹੋਇਆ ਕਿ ਪਾਠਕ ਇਹ ਕਹਿਣ ਲਈ ਬਿਹਬਲ ਹੋ ਉੱਠਦਾ ਹੈ:

‘ਰਬਾਬ ਤੇ ਗਜ ਫਿਰਦਾ
ਧੁਰ ਕੀ ਬਾਣੀ ਗਾਉਣ ਲਗਦਾ
ਜਾ ਜੂਝਦਾ ਰਣ ਤੱਤੇ ਵਿੱਚ
ਸ਼ਬਦਬਾਣ ਛੱਡਦਾ
ਤੇ ਵਿੰਨ੍ਹ ਸੁੱਟਦਾ ਖੂੰਖਾਰੇ ਬਦਨ
ਜੋ ਮਲੂਕੜੇ ਬੋਲਾਂ ਦੀ
ਅਣਹੋਣੀ ਸਨ ਬਣਦੇ

ਨਾਵਲ ਅਨੁਸਾਰ ਫਕੀਰੀ ਤੋੜਨ ਦੀ ਨਹੀਂ ਜੋੜਨ ਦੀ ਜੁਗਤ ਦੱਸਦੀ ਹੈਜਦੋਂ ਇੱਕ ਫਕੀਰ ਕਾਸਾ ਫੜ ਕੇ ਮਾਂ ਨੂੰ ਰੋਂਦਾ ਹੈ ਤਾਂ ਮਰਦਾਨਾ ਉਸ ਨੂੰ ਕਾਸਾ ਰੱਖ ਕੇ ਰੋਣ ਲਈ ਕਹਿੰਦਾ ਹੈ ਤਾਂ ਬਾਬੇ ਦਾ ਆਦੇਸ਼ ਆਉਂਦਾ ਹੈ ਕਿ ਮਰਦਾਨਿਆਂ ਇੱਕ ਰਸਤਾ ਮਾਂ ਦੇ ਕੋਲੋਂ ਵੀ ਹੋ ਕੇ ਲੰਘਦਾ ਹੈਨਾਵਲ ਇਹ ਵੀ ਦੱਸਦਾ ਹੈ ਕਿ ਆਪਣਾ ਨਹੀਂ ਉਸਦੇ ਹੋਣ ਦਾ ਮਾਣ ਕਰਨ ਨਾਲ ਮਨੁੱਖ ਦਾ ਆਪਣਾ ਸਵੈਮਾਣ ਵੀ ਜਾਗ ਉੱਠਦਾ ਹੈਸਮਤਲ ਅਤੇ ਤਰਲ ਹੋਣ ਦੀ ਤਾਕੀਦ ਮਨੁੱਖ ਦੀ ਸੋਝੀ ਨੂੰ ਚਾਰ ਚੰਨ ਲਾਉਂਦੀ ਹੈਤਰਲ ਹੋ ਕੇ ਵੀ ਰੁਕਣਾ ਨਹੀਂ ਵਾਲੇ ਨੁਕਤੇ ਨੂੰ ਮਰਦਾਨਾ ਕਰਤਾਰਪੁਰ ਵਿਖੇ ਰਾਵੀ ਦੇ ਪਾਣੀਆਂ ਦੇ ਸਨਮੁੱਖ ਹੋ ਉਸਦੇ ਸਮੁੰਦਰ ਵਿੱਚ ਸਮਾਉਣ ਤੱਕ ਦੇ ਪਲਾਂ ਨੂੰ ਮਾਣਦਾ ਰਿਹਾ

ਬੋਲ ਮਰਦਾਨਿਆਂਨਹੀਂ ਬਾਬਾ ਬੱਸ, ਮੈਂ ਤ੍ਰਿਪਤ ਹਾਂਅਜਿਹੇ ਵੇਲੇ ਪਾਠਕ ਸੋਚ ਸਕਦੇ ਹਨ ਕਿ ਅਸੀਂ ਵੀ ਮਰਦਾਨੇ ਹਾਂਤ੍ਰਿਪਤੀ ਗੁਰੂ ਕੋਲੋਂ ਹੀ ਤਾਂ ਮਿਲਦੀ ਹੈਗੁਰੂ ਦੇ ਪਿਆਰ ਦਾ ਸ਼ਬਦ ਰੂਪੀ ਪਾਣੀ ਸਾਡੇ ਸਥੂਲ ਨੂੰ ਤਰਲ ਕਰਨ ਦੀ ਸਮਰਥਾ ਰੱਖਦਾ ਹੈਗੰਢਾਂ ਅੜਿੱਕਾ ਹਨ ਤੇ ਸਰਲ ਹੀ ਤਰਲ ਹੈ ਜੋ ਅਨੰਤਤਾ ਵਿੱਚ ਸਮਾਉਣ ਜਾਂ ਅਭੇਦ ਹੋਣ ਦਾ ਪਾਤਰ ਬਣਦਾ ਹੈਨਾਵਲ ਅਸਲ ਵਿੱਚ ਇੱਥੇ ਖ਼ਤਮ ਨਹੀਂ ਹੁੰਦਾ, ਸਗੋਂ ਇੱਥੋਂ ਸ਼ੁਰੂ ਹੁੰਦਾ ਹੈਕਿਉਂਕਿ ਇੱਥੋਂ ਹੀ ਅਸੀਂ ਅੱਗੇ ਲਈ ਆਪਣਾ ਸਫ਼ਰ ਸ਼ੁਰੂ ਕਰਨਾ ਹੈ

ਇਸ ਨਾਵਲ ਨੂੰ ਪੜ੍ਹਦਿਆਂ ਜੋ ਅਨੁਭਵ ਅਤੇ ਅਹਿਸਾਸ ਮਨ ਦੇ ਧਰਾਤਲ ਤੇ ਆਪਣੀਆਂ ਪੈੜਾਂ ਛੱਡ ਗਏ, ਉਨ੍ਹਾਂ ਦੀ ਵਿਆਖਿਆ ਲਈ ਉੱਚ ਪਾਏ ਦੀ ਬੌਧਿਕ ਸ਼ਬਦਾਵਲੀ ਦੀ ਜ਼ਰੂਰਤ ਸੀ, ਜੋ ਮੈਂ ਨਹੀਂ ਨਿਭਾ ਸਕਿਆਕਿਉਂਕਿ ਆਪਣਾ ਤਾਂ ਸ਼ੁਰੂ ਤੋਂ ਹੀ ਸੂਝ ਸਮਝ ਵਾਲਾ ਕਾਸਾ ਛੋਟਾ ਹੀ ਰਿਹਾ ਹੈਇੱਥੇ ਤਾਂ ਮੰਡ ਨੇ ਉੱਚਾਈਆਂ ਹੀ ਏਨੀਆਂ ਸਿਰਜ ਦਿੱਤੀਆਂ ਹਨ ਕਿ ਉਹਨਾਂ ਦੇ ਰਹੱਸ ਤੱਕ ਅੱਪੜਿਆ ਹੀ ਨਹੀਂ ਗਿਆਅਖੀਰ ਸਮਝੌਤਾ ਕਰ ਲਿਆ ਕਿ ਚਲੋ ਜੋ ਨਿਵਾਣ ਤੇ ਆ ਰਿਹਾ, ਉਹ ਉੱਪਰੋਂ ਹੀ ਆ ਰਿਹਾਇੱਕ ਤੜਪ ਸੀ ਕੁੱਝ ਫੜਨ ਦੀ ਪਰ ਹੁਣ ਤਾਂ ਭਾਈ ਵੀਰ ਸਿੰਘ ਵਾਂਗੂੰ ਨਿਮਰਤਾ ਸਹਿਤ ਬੇਨਤੀ ਕਰਕੇ ਮੁਆਫ਼ੀ ਮੰਗਦਾ ਹਾਂ:

“ਸੁਪਨੇ ਵਿੱਚ ਤੁਸਾਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ

ਨਿਰਾ ਨੂਰ ਤੁਸੀਂ ਹੱਥ ਨਾ ਆਏ,
ਸਾਡੀ ਕੰਬਦੀ ਰਹੀ ਕਲਾਈ।”

*****

(232)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

ਗੁਰਮੀਤ ਹੁੰਦਲ ਲਿਖਦੇ ਹਨ:

ਬਹੁਤ ਖ਼ੂੁਬਸੂੁਰਤ ਅਨੈੇਲਸਿਜ਼; ਮੁਬਾਰਕਾਂ ਜੀ।

**

 

About the Author

ਡਾ. ਗੁਰਮੀਤ ਸਿੰਘ ਬੈਦਵਾਣ

ਡਾ. ਗੁਰਮੀਤ ਸਿੰਘ ਬੈਦਵਾਣ

Village: Bassian Baidwan, PO: Machhli Kalan, Fatehgarh Sahib, Punjab, India.
Email: (drgurmeetsinghbaidwan@gmail.com)