GurdialDalal7ਜੋ ਚੀਜ਼ ਮੈਂ ਲਈ ਹੀ ਨਹੀਂਉਸਦੇ ਪੈਸੇ ਕਿਵੇਂ ਦੇ ਦਿਆਂਪੈਸੇ ਕੋਈ ਦਰਖਤਾਂ ਨੂੰ ਥੋੜ੍ਹੀ ਲਗਦੇ ਨੇ? ...
(ਜੁਲਾਈ 8, 2016)

 

ਸੰਨ 2013 ਵਿਚ ਮੈਂ ਆਪਣਾ ਵੱਡ-ਆਕਾਰੀ  ਨਾਵਲ ਪੈੜਾਂਛਪਵਾਇਆ ਸੀਪ੍ਰਕਾਸ਼ਕ ਨੇ ਇਸ ਨਾਵਲ ਦੀ ਕੀਮਤ 550 ਰੁਪਏ ਰੱਖੀ ਸੀਮੇਰੀਆਂ ਪਹਿਲੀਆਂ ਕੁਝ ਕਿਤਾਬਾਂ ਰਾਜਾ ਰਾਮ ਮੋਹਨ ਰਾਏ ਲਾਇਬਰੇਰੀ ਕਲਕੱਤਾ ਅਤੇ ਪੰਜਾਬੀ ਸਾਹਿਤ ਅਕਾਡਮੀ ਦਿੱਲੀ ਵਾਲੇ ਖਰੀਦਦੇ ਰਹੇ ਸਨਇਸ ਵਾਰੀ ਕਿਸੇ ਨੇ ਕੰਨ ਨਾ ਧਰਾਇਆ। ਬਹੁਤੀਆਂ ਕਿਤਾਬਾਂ ਦੋਸਤਾਂ-ਕਦੋਸਤਾਂ ਨੂੰ ਹੀ ਪਿਆਰ ਭੇਂਟ ਕਰਨੀਆਂ ਪਈਆਂਅੱਜ ਦੀ ਮੇਰੀ ਇਹ ਗੱਲਬਾਤ ਵੀ ਇਕ ਕਦੋਸਤ ਬਾਰੇ ਹੀ ਹੈ, ਜਿਸਦਾ ਸਾਡੇ ਕਸਬੇ ਦੋਰਾਹੇ ਤੋਂ ਤਿੰਨ ਕੁ ਕਿਲੋਮੀਟਰ ਦੂਰ ਇਕ ਪਿੰਡ ਵਿਚ ਮੁਰਗੀਖਾਨਾ ਸੀਮੈਂ ਉਸ ਕੋਲੋਂ ਆਂਡਿਆਂ ਦੀ ਟਰੇਅ ਲਿਆਇਆ ਕਰਦਾ ਸਾਂਉਸ ਨੂੰ ਪਤਾ ਸੀ ਕਿ ਮੈਂ ਅਖਬਾਰਾਂ ਵਿਚ ਲਿਖਦਾ ਸਾਂਇਕ ਵਾਰੀ ਉਸ ਨੇ ਮੇਰੀਆਂ ਰਚਨਾਵਾਂ ਦੀ ਤਾਰੀਫ਼ ਵੀ ਕੀਤੀ ਸੀ, ਪਰ ਆਂਡਿਆਂ ਦੀ ਟਰੇਅ ਵਿਚ ਕਦੀ ਦੁਆਨੀ ਘੱਟ ਨਹੀਂ ਸੀ ਕੀਤੀ

ਪਤਾ ਨਹੀਂ ਉਸ ਨੂੰ ਕਿਸ ਤੋਂ ਪਤਾ ਲੱਗਾ, ਇਕ ਦਿਨ ਜਦੋਂ ਮੈਂ ਆਂਡੇ ਲੈਣ ਗਿਆ ਤਾਂ ਉਹ ਬੋਲਿਆ, “ਮਾਸਟਰ ਜੀ ਸੁਣਿਆ ਏਂ ਤੁਸੀਂ ਕੋਈ ਨਾਵਲ ਲਿਖਿਆ ਏ।”

ਹਾਂ ਜੀ, ਲਿਖਿਆ ਤਾਂ ਹੈ

ਫੇਰ ਮੈਨੂੰ ਵੀ ਪੜ੍ਹਾ ਦਿਓ

ਦੇਖੋ ਜੀ, ਨਾਵਲ 598 ਸਫਿਆਂ ਦਾ ਹੈਉਸ ਦੀ ਕੀਮਤ 550 ਰੁਪਏ ਹੈਜੇ ਕਹੋਂ ਤਾਂ ਤੁਹਾਡੇ ਲਈ 400 ਰੁਪਏ ਵਿਚ ਮੰਗਵਾ ਦਿਆਂਗਾ

ਠੀਕ ਏ ਮਾਸਟਰ ਜੀ, ਲਿਆ ਦੇਣਾਪੈਸੇ ਮਿਲ ਜਾਣਗੇ” ਉਹ ਬੋਲਿਆ

ਮੈਂ ਅਗਲੇ ਦਿਨ ਹੀ ਉਸ ਨੂੰ ਨਾਵਲ ਦੇਣ ਚਲਾ ਗਿਆ। ਉਹ ਕਿਸੇ ਵਿਆਹ ਲਈ ਬਰਾਇਲਰ ਕਟਵਾਉਣ ਲੱਗਾ ਹੋਇਆ ਸੀਉਸ ਨੇ ਨਾਵਲ ਫੜ ਕੇ ਦੇਸੀ ਮੁਰਗਿਆਂ ਦੇ ਖੁੱਡੇ ’ਤੇ ਰੱਖ ਦਿੱਤਾ ਤੇ ਮੁੜ ਆਪਣੀ ਕਤਲਗਾਹ ਵਿਚ ਚਲਾ ਗਿਆ। ਮੈਂ ਟੀਨ ਦੀ ਕੁਰਸੀ ’ਤੇ ਬੈਠਾ ਉਡੀਕਦਾ ਰਿਹਾ, ਪਰ ਉਹ ਰੱਬ ਦਾ ਬੰਦਾ ਮੁੜਿਆ ਹੀ ਨਾਮੈਂ ਉੱਠ ਕੇ ਉਸ ਕੋਲ਼ ਗਿਆ ਤਾਂ ਉਹ ਬੋਲਿਆ, “ਮਾਸਟਰ ਜੀ ਤੁਸੀਂ ਅਜੇ ਗਏ ਨ੍ਹੀ?”

“ਪੈਸੇ ਦੇ ਦਿੰਦੇ?” ਮੈਂ ਕਿਹਾ

ਦੇਖੋ ਜੀ, ਮੈਨੂੰ ਨਾਵਲ ਪੜ੍ਹ ਤਾਂ ਲੈਣ ਦਿਓਪੈਸੇ ਵੀ ਦੇ ਦਿਆਂਗਾ” ਉਹ ਹੱਸ ਕੇ ਬੋਲਿਆ

ਮੈਂ ਕਹਿਣਾ ਚਾਹਿਆ ਕਿ ਜਦੋਂ ਮੈਂ ਆਂਡੇ ਖਾਣ ਤੋਂ ਪਹਿਲਾਂ ਉਸ ਨੂੰ ਪੈਸੇ ਦੇ ਦਿੰਦਾ ਹਾਂ ਤਾਂ ਉਹ ਵੀ ਨਾਵਲ ਪੜ੍ਹਨ ਤੋਂ ਪਹਿਲਾਂ ਮੈਨੂੰ ਪੈਸੇ ਦੇ ਦੇਵੇ, ਪਰ ਮੈਥੋਂ ਕਿਹਾ ਨਾ ਗਿਆ

‘ਲੌਟ ਕੇ ਬੁੱਧੂ ਘਰ ਕੋ ਆਏ’ ਵਾਲ਼ੀ ਗੱਲ ਹੋਈ। ਮੈਂ ਸੋਚਿਆ ਕਿ ਚਲੋ ਅਗਲੀ ਵਾਰੀ ਜਿਸ ਦਿਨ ਆਂਡੇ  ਲੈਣ ਗਿਆ, ਪੈਸੇ ਮੰਗ ਲਵਾਂਗਾ

ਜ਼ਰਾ ਸਪੀਡ ਨਾਲ ਆਂਡਿਆਂ ਦੀ ਟਰੇਅ ਅਸੀਂ  ਛੇਤੀ ਹੀ ਮੁਕਾ ਦਿੱਤੀ ਤੇ ਮੈਂ ਉਸ ਕੋਲ਼ੋਂ ਹੋਰ ਆਂਡੇ ਲੈਣ ਚਲਾ ਗਿਆ। ਜਦੋਂ ਉਸਦਾ ਨੌਕਰ ਟਰੇਅ ਮੇਰੇ ਸਕੂਟਰ ਅੱਗੇ ਰੱਖ ਆਇਆ ਤਾਂ ਮੈਂ ਮਾਲਕ ਨੂੰ ਟਰੇਅ ਦੇ ਪੈਸੇ ਦੇ ਕੇ ਕਿਹਾ, “ਜੀ ਆਪਣਾ ਵੀ ਹਿਸਾਬ ਰਹਿੰਦਾ ਸੀ

“ਆਪਣਾ ਕਾਹਦਾ ਹਿਸਾਬ?” ਉਹ ਚੌਂਕਿਆ

ਨਾਵਲ ਦੇ ਚਾਰ ਸੌ ਰੁਪਏ ਰਹਿੰਦੇ ਸੀ

ਹਾਂ ... ਹਾਂ ... ਯਾਦ ਆਇਆ। ਤੁਹਾਡੇ ਜਾਣ ਮਗਰੋਂ ਮੈਂ ਉਹ ਨਾਵਲ ਸਾਰੇ ਲੱਭਿਆ, ਮਿਲਿਆ ਨਹੀਂਪਤਾ ਨਹੀਂ ਕਿਹੜਾ ਹਰਾਮਜ਼ਾਦਾ ਚੁੱਕ ਕੇ ਲੈ ਗਿਆ

ਪਰ ਮੈਂ ਤਾਂ ਤੁਹਾਨੂੰ ਦੇ ਗਿਆ ਸੀ ਨਾ? ਹੁਣ ਮੇਰਾ ਨਹੀਂ, ਤੁਹਾਡਾ ਚੁੱਕਿਆ ਗਿਆ ਏ। ਮੈਨੂੰ ਉਸ ਦੇ 400 ਰੁਪਏ ਦਿਓ” ਮੈਂ ਕਿਹਾ

ਮਾਸਟਰ ਜੀ, ਤੁਸੀਂ ਤਾਂ ਭੋਲ਼ੀਆਂ ਗੱਲਾਂ ਕਰਦੇ ਹੋਜੋ ਚੀਜ਼ ਮੈਂ ਲਈ ਹੀ ਨਹੀਂ, ਉਸਦੇ ਪੈਸੇ ਕਿਵੇਂ ਦੇ ਦਿਆਂ? ਪੈਸੇ ਕੋਈ ਦਰਖਤਾਂ ਨੂੰ ਥੋੜ੍ਹੀ ਲਗਦੇ ਨੇ?” ਉਹ ਬੋਲਿਆ

ਇਹ ਨਾਵਲ ਕਿਹੜਾ ਦਰਖਤਾਂ ਨੂੰ ਲਗਦੇ ਨੇਇਹਦਾ ਮਤਲਬ ਤੁਸੀਂ ਪੈਸੇ ਨਹੀਂ ਦਿਓਗੇ?” ਮੈਂ ਕਿਹਾ

ਨਹੀਂ, ਬਿਲਕੁਲ ਨਹੀਂ” ਉਹ ਬੋਲਿਆ

ਗੁੱਸੇ ਨਾਲ਼ ਭਰਿਆ ਪੀਤਾ ਮੈਂ ਸਕੂਟਰ ਚੁੱਕਣ ਲੱਗਾ ਤਾਂ ਦੇਖਿਆ ਕਿ ਤਿੰਨ ਆਂਡੇ ਟੁੱਟੇ ਹੋਏ ਸਨਮੈਂ ਸਕੂਟਰ ਮੁੜ ਸਟੈਂਡ ’ਤੇ ਲਾ ਦਿੱਤਾਉਸ ਕੋਲ ਜਾ ਕੇ ਕਿਹਾ, “ਤਿੰਨ ਆਂਡੇ ਟੁੱਟੇ ਹੋਏ ਨੇਨੌਕਰ ਨੂੰ ਕਹੋ ਕਿ ਬਦਲ ਦੇਵੇ

ਉਸ ਨੇ ਨੌਕਰ ਨੂੰ ਬੁਲਾਇਆ ਕਿ ਦੇਖੇ ਜੇ ਆਂਡੇ ਟੁੱਟੇ ਹੋਏ ਨੇਨੌਕਰ ਬਿਨਾਂ ਦੇਖੇ ਬੋਲਿਆ, “ਮੈਨੇ ਇਕੱਲਾ ਇਕੱਲਾ ਦੇਖ ਕੇ ਡਾਲਾ ਹੈ ਸਰਦਾਰ ਸਾਹਬਕੋਈ ਟੂਟਾ ਹੂਆ ਨਹੀਂ ਥਾ

ਉਹ ਬੋਲਿਆ, “ਮੇਰਾ ਨੌਕਰ ਝੂਠ ਨਹੀਂ ਬੋਲ ਸਕਦਾ ਜੀਜਦੋਂ ਤੁਸੀਂ ਸਕੂਟਰ ਸਟੈਂਡ ਤੋਂ ਲਾਹਿਆ ਤਾਂ ਆਂਡੇ ਟੁੱਟ ਗਏ॥. ਉਹ ਤੁਹਾਡੇ ਕੋਲ ਆ ਕੇ ਟੁੱਟੇ ਨੇਅਸੀਂ ਕਿਵੇਂ ਵਾਪਸ ਲੈ ਲਈਏ?”

ਤੁਹਾਨੂੰ ਨੌਕਰ ’ਤੇ ਤਾਂ ਵਿਸ਼ਵਾਸ ਹੋ ਗਿਆ, ਮੇਰੇ ’ਤੇ ਨਹੀਂਉਹ ਨਾਵਲ ਵੀ ਤੁਹਾਡੇ ਕੋਲ਼ ਆਕੇ ਖੋਇਆ ਸੀ ਭਾਈ ਸਾਹਿਬ।” ਮੈਂ ਕਿਹਾ

ਤੁਸੀਂ ਨਾਵਲ ਨੂੰ ਆਂਡਿਆਂ ਨਾਲ਼ ਮਿਲਾਈ ਜਾਂਦੇ ਹੋਮੈਂ ਹੈਰਾਨ ਹਾਂਗਲਤ ਗੱਲਾਂ ਨ੍ਹੀ ਕਰੀਦੀਆਂ ਸਰਦਾਰ ਸਾਹਬ” ਉਹ ਉੱਠ ਕੇ ਅੰਦਰ ਵੱਲ ਚਲਾ ਗਿਆ

*****

(346)

ਤੁਸੀਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਦਿਆਲ ਦਲਾਲ

ਗੁਰਦਿਆਲ ਦਲਾਲ

Phone: (India) 98141 - 85363
Email: (dalalgurdial@gmail.com)