MandeepRimpi7ਇੱਕ ਵਾਰ ਤਾਂ ਮੈਂਨੂੰ ਇੰਝ ਲੱਗਿਆ ਜਿਵੇਂ ਰਹੀਮ ਰਜ਼ੀਆ ਦੀ ਬਾਂਹ ਫੜਕੇ ਕਿਧਰੇ ਦੂਰ ...
(31 ਮਾਰਚ 2021)
(ਸ਼ਬਦ 2450)


ਰਹੀਮ ਦੀ ਗੱਲ ਸੁਣ ਮੈਂ ਘਬਰਾ ਗਈ
ਮੈਂਨੂੰ ਆਪਣੇ ਕੰਨਾਂ ’ਤੇ ਯਕੀਨ ਨਹੀਂ ਸੀ ਹੋ ਰਿਹਾਮੇਰੀ ਨਿਗਾਹ ਰਹੀਮ ਦੇ ਬੁੱਲ੍ਹਾਂ ’ਤੇ ਟਿਕੀ ਹੋਈ ਸੀ, ਜੋ ਅਜੇ ਵੀ ਬੁੜਬੁੜਾ ਰਹੇ ਸਨਉਸ ਦੀਆਂ ਘੂਰਦੀਆਂ ਅੱਖਾਂ ਤੋਂ ਮੈਂ ਸਹਿਮ ਗਈਮੇਰੇ ਮਨ ਅੰਦਰ ਖਲਬਲੀ ਜਿਹੀ ਪੈਦਾ ਹੋ ਗਈਅਚਨਚੇਤ ਮੇਰੀਆਂ ਲੱਤਾਂ ਕੰਬਣ ਲੱਗੀਆਂ ਤੇ ਮੇਰੀ ਜ਼ੁਬਾਨ ਜਿਵੇਂ ਸੰਘ ਵਿੱਚ ਹੀ ਅੜ ਗਈ ਹੋਵੇ ਮੈਂਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਹਾਂ, ਕੀ ਨਾ? ਕਹਿ ਵੀ ਕੀ ਸਕਦੀ ਸੀ? ਰਹੀਮ ਦੇ ਘਰ ਜੁ ਖੜ੍ਹੀ ਸੀਉਸ ਨੇ ਤਾਂ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ, “ਨਾਂ ਕੱਟ ਦਿਓ ਰਜ਼ੀਆ ਦਾਇਹ ਹੁਣ ਕਦੇ ਸਕੂਲ ਨਹੀਂ ਆਏਗੀਤੁਸੀਂ ਇੱਥੋਂ ਚਲੇ ਜਾਓ

ਰਹੀਮ ਦੇ ਬੋਲ ਮੇਰੇ ਦਿਲ ਵਿੱਚ ਧੁਰ ਅੰਦਰ ਤਕ ਵਾਰ ਕਰ ਗਏ ਮੈਂਨੂੰ ਇੰਝ ਲੱਗਾ ਜਿਵੇਂ ਰਹੀਮ ਨੇ ਮੈਂਨੂੰ ਬਾਹੋਂ ਫੜ ਕੇ ਮੈਨੂੰ ਆਪਣੇ ਵਿਹੜੇ ਵਿੱਚੋਂ ਬਾਹਰ ਕੱਢ ਦਿੱਤਾ ਹੋਵੇਮੈਂ ਕਦੇ ਰਜ਼ੀਆ ਦੇ ਮਾਸੂਮ ਚਿਹਰੇ ਵੱਲ ਵੇਖਾਂ, ਜਿਸਦੀਆਂ ਅੱਖਾਂ ਵਿੱਚ ਮੇਰੇ ਲਈ ਮੋਹ ਦੀਆਂ ਤਰੰਗਾਂ ਨਜ਼ਰ ਆ ਰਹੀਆਂ ਸਨ ਤੇ ਕਦੇ ਉਸ ਦੇ ਪਿਓ ਰਹੀਮ ਵੱਲ ਜਿਸਦੀਆਂ ਅੱਖਾਂ ਮੈਂਨੂੰ ਲਗਾਤਾਰ ਘੂਰ ਰਹੀਆਂ ਸਨ

ਰਹੀਮ ਨੂੰ ਦਸ ਕੁ ਸਾਲ ਹੋ ਗਏ ਸਨ ਇਸ ਪਿੰਡ ਵਿੱਚ ਆਏ ਨੂੰਕਦੇ ਸਬਜ਼ੀ ਵੇਚ ਕੇ ਉਹ ਆਪਣੇ ਟੱਬਰ ਦਾ ਢਿੱਡ ਭਰਦਾ ਸੀਤਿੰਨ ਬੱਚੇ, ਦੋ ਪੁੱਤਰ ਤੇ ਇੱਕ ਧੀਰਜ਼ੀਆ ਸਭ ਤੋਂ ਛੋਟੀ ਤੇ ਲਾਡਲੀਛੋਟਾ ਜਿਹਾ ਘਰ, ਦੋ ਕਮਰੇ ਤੇ ਅੱਗੇ ਕੱਚਾ ਜਿਹਾ ਵਿਹੜਾਘਰ ਵੀ ਕਿਰਾਏ ’ਤੇਮੈਂ ਕਿਹੜਾ ਪਹਿਲੀ ਵਾਰ ਗਈ ਸੀ ਰਹੀਮ ਦੇ ਘਰਅੱਗੇ ਜਦੋਂ ਮੈਂ ਰਹੀਮ ਦੇ ਘਰ ਜਾਦੀ, ਉਹ ਭੱਜਿਆ ਫਿਰਦਾਕਦੇ ਕੁਰਸੀ ਖਿੱਚ ਲਿਆਉਂਦਾ ਤੇ ਕਦੇ ਕਾਹਲੀ ਨਾਲ ਬਾਣ ਦਾ ਮੰਜਾ ਡਾਹੁੰਦਾਬੜੇ ਆਦਰ ਤੇ ਮਾਣ ਨਾਲ, “ਬੈਠੋ, ਬੈਠੋ ਜੀ” ਕਹਿੰਦਾ ਤੇ ਨਾਲ ਹੀ ਆਪਣੀ ਘਰ ਵਾਲੀ ਨੂੰ ਹੁਕਮ ਸੁਣਾਉਂਦਾ, “ਰਵੀਨਾ, ਮੈਡਮ ਜੀ ਆਏ ਨੇ, ਚਾਹ ਲਿਆ” ਰਹੀਮ ਦੀਆਂ ਗੱਲਾਂ ਵਿੱਚੋਂ ਮਾਸੂਮੀਅਤ ਝਲਕਦੀਮੈਂ ਸੋਚਦੀ, ਕਿੰਨਾ ਸਾਫ਼ ਦਿਲ ਹੈ ਰਹਿਮਜੇ ਕਦੇ ਉਸ ਦੇ ਬੱਚੇ ਸਕੂਲ ਨਾ ਆਉਂਦੇ ਤਾਂ ਆਪੇ ਝਿੜਕਾਂ ਮਾਰ-ਮਾਰ ਛੱਡ ਜਾਂਦਾਅੱਗੇ ਤਾਂ ਰਹੀਮ ਨੇ ਕਦੇ ਵੀ ਮੱਥੇ ਵੱਟ ਨਹੀਂ ਸੀ ਪਾਇਆ ਮੈਂਨੂੰ ਵੇਖਕੇਭਾਵੇਂ ਗਰੀਬ ਸੀ ਪਰ ਖ਼ੁਦਾਰ ਸੀ

ਰਹੀਮ ਜਦੋਂ ਸਾਡੇ ਪਿੰਡ ਵਿੱਚ ਰਹਿਣ ਆਇਆ, ਥੋੜ੍ਹੀ ਜਿਹੀ ਜ਼ਮੀਨ ਠੇਕੇ ’ਤੇ ਲੈ ਕੇ ਸਬਜ਼ੀਆਂ ਬੀਜ ਕੇ ਗੁਜ਼ਾਰਾ ਕਰਨ ਲੱਗਾਉਹ ਖੁਸ਼ ਸੀ ਕਿ ਚਲੋ ਰਿਜ਼ਕ ਰੋਟੀ ਚੱਲੀ ਜਾ ਰਹੀ ਹੈਪਰ ਪਿਛਲੇ ਸਾਲ ਜਿਹੜਾ ਹੜ੍ਹ ਆਇਆ, ਉਸ ਹੜ੍ਹ ਦੇ ਪਾਣੀ ਵਿੱਚ ਉਸ ਦੀ ਮਿਹਨਤ ਦੇ ਨਾਲ ਨਾਲ ਉਸ ਦੀਆਂ ਸਾਰੀਆਂ ਖੁਸ਼ੀਆਂ, ਰੀਝਾਂ ਤੇ ਸੁਪਨੇ ਵੀ ਹੜ੍ਹ ਗਏਉਸਦੀ ਜ਼ਿੰਦਗੀ ਦੀਆਂ ਲੀਹਾਂ ਨੇ ਅਜਿਹੇ ਝਟਕੇ ਖਾਧੇ, ਜਿਨ੍ਹਾਂ ਨਾਲ ਉਸ ਦਾ ਸਾਰਾ ਟੱਬਰ ਖੇਰੂੰ-ਖੇਰੂੰ ਹੋਣ ਕਿਨਾਰੇ ਆ ਗਿਆਸਬਜ਼ੀਆਂ ਤਾਂ ਤਬਾਹ ਹੋ ਗਈਆਂ ਪਰ ਜ਼ਮੀਨ ਦੇ ਮਾਲਕ ਨੇ ਠੇਕੇ ਦੀ ਰਕਮ ਵਸੂਲਣ ਲਈ ਰਹੀਮ ਦੇ ਗੱਲ ਅੰਗੂਠਾ ਦੇ ਦਿੱਤਾਕਦੇ ਪੁਲਿਸ ਦੀ ਧਮਕੀ ਤੇ ਕਦੇ ਪਿੰਡੋਂ ਧੱਕੇ ਮਾਰ ਬਾਹਰ ਕੱਢਣ ਦੇ ਡਰਾਵੇਰਹੀਮ ਨੇ ਜੋ ਥੋੜ੍ਹੇ ਬਹੁਤੇ ਪੈਸੇ ਚੰਗੇ ਮਾੜੇ ਸਮੇਂ ਲਈ ਰੱਖੇ ਹੋਏ ਸਨ, ਉਹ ਦੇ ਕੇ ਖਹਿੜਾ ਛੁਡਾਉਣਾ ਚਾਹਿਆਪਰ ਕਿੱਥੇ? ਗੱਲ ਨਾ ਬਣੀਅਖ਼ੀਰ ਰਹੀਮ ਬੜੇ ਚਾਵਾਂ ਲਾਡਾਂ ਨਾਲ ਪਾਲੀ ਆਪਣੀ ਭੂਰੀ ਗਾਂ ਦੇ ਕੇ ਕਰਜ਼ੇ ਤੋਂ ਸੁਰਖਰੂ ਹੋਇਆਪਰ ਘਰ ਵਿੱਚ ਕਲੇਸ਼ ਪੈ ਗਿਆਕਿੰਨੇ ਦਿਨ ਬੱਚਿਆਂ ਨੇ ਤੇ ਘਰ ਵਾਲੀ ਨੇ ਚੱਜ ਨਾਲ ਰੋਟੀ ਨਾ ਖਾਧੀਗਊ ਬਹੁਤ ਲਾਡਾਂ ਨਾਲ ਜੁ ਪਾਲੀ ਹੋਈ ਸੀਰਜ਼ੀਆ ਨੇ ਹੀ ਉਸ ਦਾ ਨਾਂ ਭੂਰੀ ਰੱਖਿਆ ਸੀਰਹੀਮ ਨੇ ਜਦੋਂ ਦੋ ਤਿੰਨ ਦਿਨ ਘਰ ਵਿੱਚ ਪਸਰੀ ਚੁੱਪ ਵੇਖੀ ਤਾਂ ਆਪ ਵੀ ਅੱਧੀ ਰਾਤ ਨੂੰ ਸ਼ਰਾਬ ਪੀ ਰੋਣ ਲੱਗਾ ਤੇ ਆਖਣ ਲੱਗਾ, “ਜਦੋਂ ਤੁਸੀਂ ਰੋਟੀ ਨਹੀਂ ਖਾਂਦੇ ਤਾਂ ਮੇਰੇ ਸੰਘੋਂ ਕਿਹੜਾ ਬੁਰਕੀ ਲੰਘਣੀ ਐ? ਮੈਂਨੂੰ ਦੱਸੋ ਮੈਂ ਕੀ ਕਰਦਾ? ਅਗਲੇ ਮੈਂਨੂੰ ਥਾਣੇ ਦੀ ਧਮਕੀ ਦਿੰਦੇ ਸਨਸਾਡਾ ਇੱਥੇ ਕੌਣ? ਕਿਹਨੇ ਛੁਡਾਉਣਾ ਸੀ ਜੇਲ ਵਿੱਚੋਂ? ਕਿਹਨੇ ਸੁਣਨੀ ਸੀ ਮੇਰੀ? ਤੁਹਾਨੂੰ ਮੇਰੇ ਨਾਲੋਂ ਵੱਧ ਪਿਆਰੀ ਗਊ ਹੋ ਗਈ?” ਰਹੀਮ ਦੀਆਂ ਗੱਲਾਂ ਸੁਣ ਉਸਦੇ ਬੱਚੇ ਤੇ ਘਰਵਾਲੀ ਉਸ ਨੂੰ ਜੱਫ਼ੀ ਪਾ ਰੋਣ ਲੱਗੇਉਸ ਦਿਨ ਤੋਂ ਬਾਅਦ ਕਦੇ ਕਿਸੇ ਨੇ ਗਾਊ ਦਾ ਜ਼ਿਕਰ ਨਾ ਕੀਤਾਪਰ ਜਦੋਂ ਉਹ ਖਾਲੀ ਖੁੰਡ ਤੇ ਖੁਰਲੀ ਵੇਖਦੇ ਤਾਂ ਉਨ੍ਹਾਂ ਦੇ ਕਾਲਜੇ ਦਾ ਰੁੱਗ ਭਰ ਆਉਂਦਾਉਹ ਅੰਦਰੋਂ ਅੰਦਰੀ ਹੰਝੂਆਂ ਨੂੰ ਜਜ਼ਬ ਕਰ ਲੈਂਦੇਕਿੰਨੇ ਦਲੇਰ ਤੇ ਕਿੰਨੇ ਹੌਸਲੇ ਵਾਲੇ ਸਨ ਸਾਰੇ!

ਠੇਕੇ ਵਾਲੀ ਸਾਰੀ ਜ਼ਮੀਨ ਮਾਲਕ ਨੇ ਕਿਸੇ ਹੋਰ ਨੂੰ ਦੇ ਦਿੱਤੀ ਰਹੀਮ ਬਿਲਕੁਲ ਵਿਹਲਾ ਹੋ ਗਿਆਮਾਲਕ ਨੂੰ ਮਿੰਨਤਾਂ ਤਰਲੇ ਕਰਦਾ ਰਿਹਾ ਕਿ ਉਹ ਠੇਕੇ ਦੀ ਰਕਮ ਹੁਣ ਤਕ ਠੀਕ ਸਮੇਂ ’ਤੇ ਦਿੰਦਾ ਆਇਆ ਹੈ, ਆਹ ਤਾਂ ਕੁਦਰਤੀ ਆਫ਼ਤ ਸੀ ਜਿਸਨੇ ਹਲੂਣ ਕੇ ਰੱਖ ਦਿੱਤਾ, ਅੱਗੇ ਤੋਂ ਕਦੀ ਦੇਰੀ ਨਹੀਂ ਹੋਵੇਗੀਪਰ ਉਸ ਬੇਚਾਰੇ ਦੀ ਮਾਲਿਕ ਨੇ ਇੱਕ ਨਾ ਮੰਨੀਉਂਝ ਵੀ ਗਰੀਬ ਬੰਦੇ ਦੀ ਭਲਾ ਕੌਣ ਸੁਣਦਾ? ਗਰੀਬ ਨੂੰ ਹੀ ਸਭ ਦੀਆਂ ਸੁਣਨੀਆਂ ਪੈਂਦੀਆਂ ਹਨਠੇਕੇ ਵਾਲੀ ਜ਼ਮੀਨ ਜਾਣ ਤੋਂ ਬਾਅਦ ਰਹੀਮ ਨੂੰ ਇੰਝ ਲੱਗਾ ਜਿਵੇਂ ਉਸਦੇ ਰਿਜ਼ਕ ਦਾ ਆਖਰੀ ਸਹਾਰਾ ਉਸ ਤੋਂ ਕਿਸੇ ਨੇ ਚਪੇੜ ਮਾਰ ਕੇ ਖੋਹ ਲਿਆ ਹੋਵੇ

ਰਹੀਮ ਦੀ ਘਰਵਾਲੀ ਰਵੀਨਾ ਦੀ ਸਿਹਤ ਕਿਹੜਾ ਠੀਕ ਰਹਿੰਦੀ ਸੀਉਹ ਤਾਂ ਜਿਵੇਂ ਦਵਾਈਆਂ ਦੇ ਸਿਰ ’ਤੇ ਹੀ ਚੱਲਦੀ ਫਿਰਦੀ ਸੀਘਰ ਦਾ ਸਾਰਾ ਕੰਮ ਰਜ਼ੀਆ ਨੇ ਹੀ ਸਾਂਭਿਆ ਹੋਇਆ ਸੀਰਜ਼ੀਆ ਨੂੰ ਵੇਖ ਇੰਝ ਲਗਦਾ ਹੈ ਜਿਵੇਂ ਉਹ ਆਪਣੀ ਉਮਰ ਤੋਂ ਪਹਿਲਾਂ ਹੀ ਬਹੁਤ ਵੱਡੀ ਹੋ ਗਈ ਹੋਵੇਉਸ ਦਾ ਬਚਪਨ ਉਸ ਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਹੇਠ ਦਰੜਿਆ ਗਿਆਜਿਹੜੀ ਉਮਰ ਵਿੱਚ ਬੱਚੇ ਗੁੱਡੀਆਂ ਪਟੋਲਿਆਂ ਨਾਲ ਖੇਡਦੇ ਹਨ ਉਸ ਉਮਰੇ ਰਜ਼ੀਆ ਚੁੱਲ੍ਹੇ ਕੋਲ਼ ਬੈਠੀ ਰੋਟੀਆਂ ਪਕਾਉਂਦੀ ਹੋਈ ਇੰਝ ਜਾਪਦੀ ਜਿਵੇਂ ਕੋਈ ਹੱਡ ਮਾਸ ਦੀ ਗੁੱਡੀ ਘਰ-ਘਰ ਖੇਡਦੀ ਰੋਟੀਆਂ ਪਕਾਉਂਦੀ ਹੋਵੇਰਜ਼ੀਆ ਹੈ ਵੀ ਬਹੁਤ ਸੋਹਣੀਉਸਦੀਆਂ ਗੱਲਾਂ ਵੀ ਸਿਆਣਿਆਂ ਵਾਲੀਆਂਸਵੇਰੇ ਸਾਝਰੇ ਉੱਠ, ਆਟਾ ਗੁੰਨ੍ਹ, ਸਬਜ਼ੀ-ਭਾਜੀ ਰਿੰਨ੍ਹਦੀ ਤੇ ਫੇਰ ਸਕੂਲ ਆਉਂਦੀ

ਇੱਕ ਵਾਰੀ ਜਦੋਂ ਮੇਰੀ ਸਿਹਤ ਕੁਝ ਢਿੱਲੀ ਪੈ ਗਈ, ਮੈਂ ਸਕੂਲ ਤੋਂ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਚਲੇ ਗਈਉਸ ਤੋਂ ਅਗਲੇ ਦਿਨ ਵੀ ਮੈਂ ਸਕੂਲ ਨਾ ਜਾ ਸਕੀਸ਼ਾਮ ਨੂੰ ਸਾਢੇ ਕੁ ਪੰਜ ਵਜੇ ਫ਼ੋਨ ਦੀ ਘੰਟੀ ਵੱਜੀਜਦੋਂ ਮੈਂ ਫੋਨ ਚੁੱਕਿਆ ਤਾਂ ਬੜੀ ਹੀ ਮਾਸੂਮ ਜਿਹੀ ਆਵਾਜ਼, “ਹੈਲੋ ਮੈਡਮ ਜੀ, ਤੁਹਾਡੀ ਸਿਹਤ ਠੀਕ ਹੈ ਜੀ? ਮੈਡਮ ਜੀ ਤੁਸੀਂ ਅੱਜ ਸਕੂਲ ਕਿਉਂ ਨਹੀਂ ਆਏ? ਮੈਡਮ ਜੀ ਤੁਹਾਡੇ ਬਿਨਾਂ ਅੱਜ ਸਕੂਲ ’ਚ ਭੋਰਾ ਜੀਅ ਨਹੀਂ ਲੱਗਿਆ ਮੇਰਾ ਮੈਂ ਅੰਦਰੋਂ ਅੰਦਰ ਬਹੁਤ ਖੁਸ਼ ਹੋਈਮੇਰਾ ਮਨ ਜਿਵੇਂ ਝੂਮ ਰਿਹਾ ਸੀ ਆਪਣੇ ਲਈ ਬੱਚੇ ਦਾ ਪਿਆਰ ਵੇਖ ਕੇਮੈਂ ਪੁੱਛਿਆ, “ਬੇਟਾ, ਕੌਣ ਬੋਲ ਰਹੇ ਹੋ?” ਉੱਧਰੋਂ ਆਵਾਜ਼ ਆਈ, “ਰਜ਼ੀਆ” ਉਸ ਦਿਨ ਤੋਂ ਬਾਅਦ ਤਾਂ ਰਜ਼ੀਆ ਨਾਲ ਮੇਰਾ ਪਿਆਰ ਹੋਰ ਵੀ ਗੂੜ੍ਹਾ ਹੋ ਗਿਆ

ਰਜ਼ੀਆ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀਪੜ੍ਹਨ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੀਇੱਕ ਵਾਰ ਮੈਂ ਜਮਾਤ ਦੇ ਬੱਚਿਆਂ ਨੂੰ ਪੁੱਛਿਆ, “ਬੱਚਿਓ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ?” ਸਾਰੇ ਬੱਚੇ ਆਪਣੇ ਆਪਣੇ ਮਨ ਦੀਆਂ ਤੈਹਾਂ ਖੋਲ੍ਹਣ ਲੱਗੇਕੋਈ ਕਹੇ, ਮੈਡਮ ਜੀ, ਮੈਂ ਪੁਲਿਸ ਅਫਸਰ ਬਣਨਾ, ਕੋਈ ਕਹੇ, ਮੈਂ ਫੌਜੀ, ਕੋਈ ਨਰਸ ਰਜ਼ੀਆ ਆਖਣ ਲੱਗੀ, “ਮੈਡਮ ਜੀ ਮੈਂ ਤਾਂ ਤੁਸੀਂ ਬਣਨਾ

ਮੈਂ ਕਿਹਾ, “ਪੁੱਤ, ਇੱਦਾਂ ਕਹਿ ਕਿ ਮੈਂ ਟੀਚਰ ਬਣਨਾ” ਰਜ਼ਾ ਕਹਿੰਦੀ, “ਨਹੀਂ ਮੈਡਮ ਜੀ, ਮੈਂ ਤਾਂ ਤੁਹਾਡੇ ਵਰਗੀ ਬਣਨਾ” ਮੈਂ ਹੈਰਾਨ ਰਹਿ ਗਈ

ਜਦੋਂ ਰਜ਼ੀਆ ਜਮਾਤ ਵਿੱਚ ਨਾ ਹੁੰਦੀ ਤਾਂ ਮੇਰੀਆਂ ਅੱਖਾਂ ਹਮੇਸ਼ਾ ਉਸ ਨੂੰ ਲੱਭਦੀਆਂ ਰਹਿੰਦੀਆਂਮੇਰੇ ਦਿਲ ਵਿੱਚ ਹੌਲ ਜਿਹਾ ਪੈਂਦਾ ਕਿ ਰਜ਼ੀਆ ਅੱਜ ਕਿੱਥੇ ਹੈ? ਮੈਂਨੂੰ ਆਪਣਾ ਕੁਝ ਗੁਆਚਿਆ ਜਿਹਾ ਲੱਗਦਾ ਤੇ ਜਦੋਂ ਰਜ਼ੀਆ ਜਮਾਤ ਵਿੱਚ ਬੈਠੀ ਪੜ੍ਹ ਰਹੀ ਹੁੰਦੀ ਤਾਂ ਮੇਰਾ ਮਨ ਉਸ ਨੂੰ ਕਿਤਾਬ ਨਾਲ ਸਾਂਝ ਪਾਉਂਦਿਆਂ ਵੇਖ ਮੱਲੋਮੱਲੀ ਝੂਮ ਉੱਠਦਾ

ਹੁਣ ਰਹੀਮ ਲੰਬੜਾਂ ਦੇ ਖੇਤਾਂ ਵਿੱਚ ਕੰਮ ਕਰਨ ਲੱਗਾਸਵੇਰ ਤੋਂ ਸ਼ਾਮ ਤਕ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾਨਾ ਦਿਨ ਵੇਖਦਾ ਨਾ ਰਾਤਫਿਰ ਵੀ ਖੁਸ਼ ਸੀ ਕਿ ਚਲੋ ਢਿੱਡ ਭਰ ਕੇ ਦੋ ਵਕਤ ਦੀ ਰੋਟੀ ਤਾਂ ਮਿਲ ਰਹੀ ਹੈ ਸਾਰੇ ਟੱਬਰ ਨੂੰਪਰ ਕਹਿੰਦੇ ਨੇ ਮਾੜੇ ਦੀ ਮਾੜੀ ਕਿਸਮਤਪਤਾ ਨਹੀਂ ਵੱਡੇ ਲੰਬੜ ਦੇ ਮਨ ਵਿੱਚ ਇੱਕ ਦਿਨ ਕੀ ਆਈ, ਰਹੀਮ ਦਾ ਆਥਣ ਵੇਲੇ ਹਿਸਾਬ ਕਰ ਦਿੱਤਾ ਤੇ ਕਿਹਾ, “ਕੱਲ੍ਹ ਤੋਂ ਖੇਤਾਂ ’ਚ ਨਾ ਆਵੀਂ ਇਹ ਹੁਕਮ ਇੰਝ ਸੀ ਜਿਵੇਂ ਬਿਨਾਂ ਕਿਸੇ ਕਸੂਰੋਂ ਕਿਸੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੋਵੇ - ਉਹ ਵੀ ਬਿਨਾਂ ਕਿਸੇ ਅਪੀਲ ਦਲੀਲ ਤੋਂ ਮੈਂਨੂੰ ਰਹੀਮ ਨਾਲ ਹਮਦਰਦੀ ਸੀ ਪਰ ਮੈਂ ਹੈਰਾਨ ਸੀ ਕਿ ਉਹ ਆਪਣੀ ਬੇਵਸੀ ਦਾ ਗੁੱਸਾ ਆਪਣੀ ਧੀ ਉੱਤੇ ਕਿਉਂ ਕੱਢ ਰਿਹਾ ਹੈ?

ਫਿਰ ਮੈਂ ਥੋੜ੍ਹੀ ਹਿੰਮਤ ਕਰਕੇ ਬੋਲੀ, “ਤੁਹਾਡੀ ਬੇਟੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ ਇਸਦੇ ਸੁਨਹਿਰੀ ਭਵਿੱਖ ਬਾਰੇ ਸੋਚੋਇਸ ਨੂੰ ਸਕੂਲ ਭੇਜੋ” ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਰਹੀਮ ਬੜੇ ਹੀ ਰੋਅਬ ਨਾਲ ਕੱਛਾਂ ਵਿੱਚ ਹੱਥ ਦੇ ਕੇ ਵਿਹੜੇ ਵਿੱਚ ਟਹਿਲਦਾ ਹੋਇਆ ਬੋਲਿਆ, “ਨਹੀਂ ਜੀ, ਮੈਂ ਇੱਕ ਵਾਰ ਕਹਿ ਦਿੱਤਾ ... ਮੈਂ ਨਹੀਂ ਭੇਜਣੀ ਤਜ਼ੀਆ ਸਕੂਲ ... ਤੁਸੀਂ ਨਾ ਕੱਟ ਦਿਓ

ਇਹ ਸੁਣਕੇ ਮੈਂਨੂੰ ਵੀ ਥੋੜ੍ਹਾ ਗੁੱਸਾ ਆ ਗਿਆ, ਮੈਂ ਕਿਹਾ, “ਠੀਕ ਹੈ ਮੈਂਨੂੰ ਤਾਂ ਚਿੰਤਾ ਸੀ ਇਸ ਬੱਚੀ ਦੀ, ਤਾਂ ਹੀ ਮੈਂ ਤੁਹਾਡੇ ਘਰ ਆਈ ਸੀਜਦੋਂ ਤੁਹਾਨੂੰ ਹੀ ਕੋਈ ਫਿਕਰ ਨਹੀਂ ਤਾਂ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਵੀ ਇੱਕ ਬੱਚੇ ਦਾ ਨਾਂ ਕੱਟਣ ’ਤੇ ਕੋਈ ਫ਼ਰਕ ਨਹੀਂ ਪੈਣ ਲੱਗਿਆ” ਇੰਨਾ ਕਹਿ ਕੇ ਮੈਂ ਵਾਪਸ ਸਕੂਲ ਆ ਗਈ

ਹੁਣ ਮੇਰੇ ਦਿਮਾਗ਼ ਵਿੱਚ ਰਹੀਮ ਦੀਆਂ ਗੱਲਾਂ ਹੀ ਘੁੰਮ ਰਹੀਆਂ ਸਨਮੈਂ ਆਪਣੇ ਆਪ ਨੂੰ ਕੋਸ ਰਹੀ ਸੀਵਾਰ-ਵਾਰ ਸੋਚ ਰਹੀ ਸੀ -ਕੀ ਲੋੜ ਸੀ ਮੈਂਨੂੰ ਉਸ ਦੇ ਘਰ ਜਾਣ ਦੀ? ਮੇਰੀ ਕੀ ਇੱਜ਼ਤ ਰਹਿ ਗਈ? ਮੈਂ ਬੱਚਿਆਂ ਨੂੰ ਵੀ ਠੀਕ ਢੰਗ ਨਾਲ ਪੜ੍ਹਾ ਨਹੀਂ ਸੀ ਪਾ ਰਹੀਜ਼ਿੰਦਗੀ ਵਿੱਚ ਪਹਿਲੀ ਵਾਰ ਮੈਂਨੂੰ ਐਨੀ ਬੇਇੱਜ਼ਤੀ ਮਹਿਸੂਸ ਹੋ ਰਹੀ ਸੀਮੈਂ ਆਪਣੇ ਨਾਲ ਦੇ ਅਧਿਆਪਕਾਂ ਨਾਲ ਵੀ ਨਜ਼ਰਾਂ ਨਹੀਂ ਸੀ ਮਿਲਾ ਪਾ ਰਹੀ ਮੈਂਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਹ ਕਹਿ ਰਹੇ ਹੋਣ - ਉੱਤਰ ਗਿਆ ਭੂਤ ਸੁਧਾਰ ਦਾਕਦੇ ਓਵਰ ਟਾਈਮ ... ਕਦੇ ਕੁਝ ਹੋਰ ... ਹੋਰ ਜਾਓ ਬੱਚਿਆਂ ਦੇ ਘਰ ... ਬੱਚਿਆਂ ਨੂੰ ਬੁਲਾਉਣਹੁਣ ਟਿਕ ਕੇ ਬੈਠ ਜਾਓ - ਪਤਾ ਨਹੀਂ ਇਹ ਮੇਰੇ ਮਨ ਦਾ ਵਹਿਮ ਸੀ ਜਾਂ ਕੁਝ ਹੋਰਮੈਂ ਖੁਦ ਤੋਂ ਹੀ ਨਜ਼ਰਾਂ ਚੁਰਾ ਰਹੀ ਸੀ ਜਾਂ ਆਪਣੇ ਨਾਲ ਦੇ ਅਧਿਆਪਕਾਂ ਸਾਥੀਆਂ ਤੋਂ

ਫਿਰ ਮੈਂ ਅਚਾਨਕ ਸੋਚਣ ਲੱਗੀ, ਰਜ਼ੀਆ ਦੀ ਜਮਾਤ ਵਿੱਚ ਹੀ ਪੜ੍ਹਦੀ ਕੁੜੀ ਜੋ ਮੇਰੇ ਨਾਲ ਉਸਦੇ ਘਰ ਗਈ ਸੀ. ਉਸ ਦੇ ਸਾਹਮਣੇ ਮੇਰੀ ਕੀ ਰਹਿ ਗਈ? ਮੇਰੀ ਉਸ ਬੱਚੀ ਨਾਲ ਨਜ਼ਰਾਂ ਮਿਲਾਉਣ ਦੀ ਹਿੰਮਤ ਵੀ ਜਵਾਬ ਦੇ ਗਈਮੈਂ ਹੁਣ ਮਨ ਅੰਦਰ ਹੀ ਫ਼ੈਸਲਾ ਕਰ ਲਿਆ ਆਪਣੇ ਆਪ ਨਾਲ ਕਿ ਅੱਜ ਤੋਂ ਬਾਅਦ ਕਿਸੇ ਵੀ ਬੱਚੇ ਦੇ ਘਰ ਕਦੀ ਨਹੀਂ ਜਾਵਾਂਗੀਜੇ ਮੈਂ ਅੱਜ ਰਜ਼ੀਆ ਦੇ ਘਰ ਗਈ ਤਾਂ ਹੀ ਮੈਂਨੂੰ ਉਸ ਦੇ ਪਿਓ ਤੋਂ ਇੰਨਾ ਕੁਝ ਸੁਣਨਾ ਪਿਆ? ਜੇ ਮੈਂ ਉੱਥੇ ਨਾ ਜਾਂਦੀ ਤਾਂ ਕਿਵੇਂ ਉਹ ਮੈਂਨੂੰ ਕੁਝ ਕਹਿ ਸਕਦਾ ਸੀ?

ਮੈਂ ਫਿਰ ਸੋਚਣ ਲੱਗੀ ਕਿ ਮੈਂ ਪਿਛਲੇ ਚੌਦਾਂ ਪੰਦਰਾਂ ਸਾਲਾਂ ਤੋਂ ਇਸ ਸਕੂਲ ਵਿੱਚ ਹੀ ਪੜ੍ਹਾ ਰਹੀ ਹਾਂਬਹੁਤ ਸਾਰੇ ਬੱਚੇ ਮੇਰੇ ਕੋਲੋਂ ਪੜ੍ਹ ਕੇ ਗਏ ਹਨਉਹ ਬੱਚੇ ਤੇ ਉਨ੍ਹਾਂ ਦੇ ਮਾਪੇ ਮੈਂਨੂੰ ਕਿੰਨਾ ਆਦਰ ਮਾਣ ਦਿੰਦੇ ਹਨਮੈਂ ਅੱਜ ਤਕ ਹਰ ਕਿਸੇ ਦੀ ਗਮੀ ਅਤੇ ਖੁਸ਼ੀ ਵਿੱਚ ਸ਼ਰੀਕ ਹੋਈ ਹਾਂਰਹੀਮ ਦੇ ਦੋ ਬੱਚੇ ਵੀ ਪਹਿਲਾਂ ਮੇਰੇ ਕੋਲੋਂ ਹੀ ਪੰਜਵੀਂ ਪਾਸ ਕਰਕੇ ਗਏ ਹਨਉਸ ਨੇ ਪਹਿਲਾਂ ਤਾਂ ਕਦੇ ਮੈਂਨੂੰ ਇੰਝ ਅੱਖਾਂ ਨਹੀਂ ਦਿਖਾਈਆਂਫਿਰ ਅੱਜ ਕਿਉਂ? ਫਿਰ ਮੈਂ ਸੋਚਣ ਲੱਗੀ ਕਿ ਸ਼ਾਇਦ ਭੁੱਲ ਭੁਲੇਖੇ ਮੈਥੋਂ ਹੀ ਤਾਂ ਨਹੀਂ ਉਸ ਨਾਲ ਕੋਈ ਵਧੀਕੀ ਹੋਈ? ਵਾਰ ਵਾਰ ਸੋਚਣ ’ਤੇ ਵੀ ਮੈਂਨੂੰ ਕੁਝ ਯਾਦ ਨਹੀਂ ਆਇਆਮੈਂ ਪ੍ਰੇਸ਼ਾਨ ਸੀਵਾਰ ਵਾਰ ਰਜ਼ੀਆ ਬਾਰੇ ਸੋਚਣ ਲੱਗਦੀ, “ਬੱਚੀ ਕਿੰਨੀ ਲਾਇਕ ਹੈ! ਪੜ੍ਹਨ ਵਿੱਚ ਹੁਸ਼ਿਆਰ ਤੇ ਡਰਾਇੰਗ ਵੀ ਕਿੰਨੀ ਸੋਹਣੀ ਕਰਦੀ ਹੈ! ਕੀ ਬਣੂੰ ਇਸ ਬੱਚੀ ਦਾ ...?

ਅੱਧੀ ਛੁੱਟੀ ਹੋਣ ’ਤੇ ਵੀ ਮੈਂ ਜਮਾਤ ਵਿੱਚ ਹੀ ਬੈਠੀ ਰਹੀਰੋਟੀ ਦੀ ਵੀ ਭੁੱਖ ਜਿਵੇਂ ਮਰ ਗਈ ਹੋਵੇਘਰ ਜਾ ਕੇ ਵੀ ਮੇਰੀਆਂ ਅੱਖਾਂ ਅੱਗੇ ਰਜ਼ੀਆ ਦਾ ਮਾਸੂਮ ਚਿਹਰਾ ਹੀ ਘੁੰਮਦਾ ਰਿਹਾਫਿਰ ਮੈਂਨੂੰ ਯਾਦ ਆਇਆ, ਮੈਂ ਰਹੀਮ ਨੂੰ ਕਿਹਾ ਸੀ ਕਿ ਮੈਂਨੂੰ ਇੱਕ ਬੱਚੇ ਦੇ ਨਾਂ ਕੱਟਣ ’ਤੇ ਕੋਈ ਫ਼ਰਕ ਨਹੀਂ ਪੈਣ ਲੱਗਿਆਫਿਰ ਮੈਂ ਉਦਾਸ ਕਿਉਂ ਹਾਂ? ਕਿਉਂ ਵਾਰ ਵਾਰ ਰਜ਼ੀਆ ਬਾਰੇ ਹੀ ਸੋਚ ਰਹੀ ਹਾਂ? ਮੈਂਨੂੰ ਇੰਝ ਮਹਿਸੂਸ ਹੋਇਆ ਜਿਵੇਂ ਮੈਂ ਆਪਣੇ ਆਪ ਨਾਲ ਹੀ ਝੂਠ ਬੋਲ ਰਹੀ ਹਾਂਹਾਂ, ਇਹ ਕਹਿਣਾ ਝੂਠ ਹੀ ਤਾਂ ਹੈ ਕਿ ਮੈਂਨੂੰ ਇੱਕ ਬੱਚੇ ਦੇ ਨਾਂ ਕੱਟਣ ’ਤੇ ਕੋਈ ਫ਼ਰਕ ਨਹੀਂ ਪੈਣ ਲੱਗਿਆਸੱਚ ਤਾਂ ਇਹ ਹੈ ਕਿ ਮੈਂਨੂੰ ਫਰਕ ਪੈਂਦਾ ਹੈ, ਰਜ਼ੀਆ ਦੇ ਜਮਾਤ ਵਿੱਚ ਹੋਣ ਜਾਂ ਨਾ ਹੋਣ ਦਾਜੇ ਮੈਂਨੂੰ ਫਰਕ ਪੈਂਦਾ ਹੈ ਤਾਂ ਹੀ ਤਾਂ ਮੈਂ ਵਾਰ ਵਾਰ ਰਜ਼ੀਆ ਬਾਰੇ ਹੀ ਸੋਚ ਰਹੀ ਹਾਂਮੇਰੀ ਚੁੱਪੀ ਤੇ ਉਦਾਸੀ ਨੂੰ ਮੇਰੀ ਅੱਠ ਕੁ ਸਾਲਾਂ ਦੀ ਧੀ ਨੇ ਵੀ ਮੇਰੇ ਚਿਹਰੇ ਤੋਂ ਪੜ੍ਹ ਲਿਆ ਉਹ ਪੁੱਛਣ ਲੱਗੀ, “ਮੰਮੀ ਜੀ ... ਕੀ ਤੁਸੀਂ ਮੈਥੋਂ ਨਾਰਾਜ਼ ਹੋ?

ਮੈਂ ਹੈਰਾਨ ਹੋ ਗਈ ਆਪਣੀ ਧੀ ਦੀ ਗੱਲ ਸੁਣ ਕੇਕੀ ਮੇਰੀ ਧੀ ਇੰਨੀ ਵੱਡੀ ਹੋ ਗਈ ਹੈ ਜੋ ਆਪਣੀ ਮਾਂ ਦਾ ਚਿਹਰਾ ਪੜ੍ਹ ਸਕਦੀ ਹੈ? ਮੈਂ ਗੱਲ ਟਾਲਣ ਲਈ ਕਿਹਾ, “ਪੁੱਤ ਮੇਰਾ ਸਿਰ ਦਰਦ ਕਰ ਰਿਹਾ ਹੈ” ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮੇਰੀ ਧੀ ਮੇਰਾ ਸਿਰ ਦਬਾਉਣ ਲੱਗੀ ਮੇਰੇ ਮਨ ਨੂੰ ਬਹੁਤ ਰਾਹਤ ਮਿਲੀ ਪਰ ਜਦੋਂ ਮੈਂ ਆਪਣੀ ਧੀ ਦੇ ਚਿਹਰੇ ਵੱਲ ਵੇਖਿਆ ਤਾਂ ਮੈਂਨੂੰ ਰਜ਼ੀਆ ਦਾ ਚਿਹਰਾ ਕਿਉਂ ਨਜ਼ਰ ਆਇਆ? ਮੈਂ ਰਾਤ ਨੂੰ ਵੀ ਚੰਗੀ ਤਰ੍ਹਾਂ ਸੌਂ ਨਾ ਪਾਈਰਜ਼ੀਆ ਹੀ ਕਦੀ ਹੱਸਦੀ ਨਜ਼ਰ ਆਵੇ ਤੇ ਕਦੀ ਰੋਂਦੀਇੱਕ ਵਾਰ ਤਾਂ ਮੈਂਨੂੰ ਇੰਝ ਲੱਗਿਆ ਜਿਵੇਂ ਰਹੀਮ ਰਜ਼ੀਆ ਦੀ ਬਾਂਹ ਫੜਕੇ ਕਿਧਰੇ ਦੂਰ ਲੈ ਕੇ ਜਾ ਰਿਹਾ ਹੋਵੇ। ਤੇ ਮੇਰੀ ਅੱਖ ਖੁੱਲ੍ਹ ਗਈਫਿਰ ਸਾਰੀ ਰਾਤ ਹੀ ਮੈਂਨੂੰ ਨੀਂਦ ਨਾ ਆਈ

ਪ੍ਰੇਅਰ ਤੋਂ ਬਾਅਦ ਜਦੋਂ ਮੈਂ ਆਪਣੀ ਜਮਾਤ ਵਿੱਚ ਬੱਚਿਆਂ ਨੂੰ ਪੜ੍ਹਾ ਰਹੀ ਸੀ, ਰਹੀਮ ਰਜ਼ੀਆ ਦੀ ਬਾਂਹ ਫੜੀ ਜਮਾਤ ਵਿੱਚ ਦਾਖ਼ਲ ਹੋਇਆਮੇਰੇ ਹੱਥ ਵਿੱਚ ਚਾਕ ਸੀ ਤੇ ਮੈਂ ਬਲੈਕ ਬੋਰਡ ’ਤੇ ਕੁਝ ਲਿਖ ਰਹੀ ਸੀਰਹੀਮ ਅਚਾਨਕ ਮੇਰੇ ਪੈਰਾਂ ’ਤੇ ਹੱਥ ਲਾਉਣ ਲੱਗਾਮੈਂ ਇੱਕਦਮ ਤ੍ਰਭਕ ਕੇ ਪਿੱਛੇ ਹੋ ਗਈਉਹ ਹੱਥ ਜੋੜੀ ਆਖਣ ਲੱਗਾ, “ਮੈਡਮ ਜੀ, ਮੈਥੋਂ ਗ਼ਲਤੀ ਹੋ ਗਈਕੱਲ੍ਹ ਮੈਥੋਂ ਬਹੁਤ ਬੁਰਾ ਭਲਾ ਕਹਿ ਹੋ ਗਿਆ ਮੈਂਨੂੰ ਬਹੁਤ ਪਛਤਾਵਾ ਹੈ

ਰਹੀਮ ਦੀਆਂ ਅੱਖਾਂ ਵਿੱਚ ਸੱਚਮੁੱਚ ਹੀ ਪਛਤਾਵੇ ਦੇ ਅੱਥਰੂ ਸਨਮੈਂ ਹੈਰਾਨ ਸੀ ਕਿ ਇਹ ਕੱਲ੍ਹ ਵਾਲਾ ਹੀ ਰਹੀਮ ਹੈ? ਮੈਂ ਹੁਣ ਵੀ ਚੁੱਪ ਸੀਮੈਂ ਕੁਝ ਨਹੀਂ ਸੀ ਬੋਲ ਪਾ ਰਹੀਰਹੀਮ ਨੇ ਦੱਸਿਆ, “ਮੇਰੀ ਪਿਛਲੇ ਪੰਜ ਛੇ ਦਿਨ ਤੋਂ ਕੋਈ ਦਿਹਾੜੀ ਨਹੀਂ ਲੱਗੀਤੁਹਾਨੂੰ ਸਾਡੇ ਘਰ ਦੀ ਹਾਲਤ ਦਾ ਤਾਂ ਪਤਾ ਹੀ ਹੈ ਮੈਂਨੂੰ ਕਿਸੇ ਨੇ ਕਿਹਾ ਸੀ ਕਿ ਰਜ਼ੀਆ ਨੂੰ ਬੜੀ ਕੋਠੀ ਵਿੱਚ ਬੱਚਾ ਸਾਂਭਣ ਲਈ ਭੇਜਣ ’ਤੇ ਹਜ਼ਾਰ ਰੁਪਏ ਮਹੀਨਾ ਮਿਲਿਆ ਕਰਣਗੇਮੈਂ ਮਜਬੂਰ ਸਾਂਮੈਡਮ ਜੀ ਢਿੱਡ ਦੀ ਭੁੱਖ ਬੰਦੇ ਦੀ ਰੂਹ ਨੂੰ ਮਾਰ ਦਿੰਦੀ ਹੈਕੱਲ੍ਹ ਮੈਂ ਨਹੀਂ, ਮੇਰੇ ਵਿੱਚ ਮੇਰੇ ਪਰਿਵਾਰ ਦੀ ਬੇਵਸੀ ਬੋਲ ਰਹੀ ਸੀਮੇਰੇ ਘਰ ਦੇ ਜੀਅ ਇਸ ਗੱਲ ਲਈ ਸਹਿਮਤ ਨਹੀਂ ਸਨ, ਜਿਸ ਕਾਰਨ ਕੱਲ੍ਹ ਜਦੋਂ ਤੁਸੀਂ ਸਾਡੇ ਘਰ ਆਏ ਤਾਂ ਮੈਥੋਂ ਤੁਹਾਨੂੰ ਵੀ ਵੱਧ ਘੱਟ ਬੋਲ ਹੋ ਗਿਆ ਮੇਰਾ ਸਾਰਾ ਪਰਿਵਾਰ ਮੈਥੋਂ ਬਾਗੀ ਹੋ ਗਿਆ ਸੀਕੋਈ ਨਹੀਂ ਸੀ ਚਾਹੁੰਦਾ ਕਿ ਰਜ਼ੀਆ ਘਰੋਂ ਜਾਵੇਕਿਸੇ ਨੇ ਵੀ ਕੱਲ੍ਹ ਦੀ ਰੋਟੀ ਦੀ ਬੁਰਕੀ ਮੂੰਹ ਨੂੰ ਨਹੀਂ ਲਾਈਕਹਿੰਦੇ, ਜੇ ਭੁੱਖ ਨਾਲ ਮਰ ਗਏ ਤਾਂ ਕੋਈ ਗੱਲ ਨਹੀਂ, ਹਾਂ, ਪਰ ਇੱਕ ਦੂਜੇ ਤੋਂ ਬਗੈਰ ਨਹੀਂਰਜ਼ੀਆ ਮੇਰੇ ਗਲ ਲੱਗ ਬਹੁਤ ਰੋਈ ਤੇ ਆਖਣ ਲੱਗੀ, “ਅੱਬੂ, ਤੈਨੂੰ ਮੇਰੇ ’ਤੇ ਗਊ ’ਚ ਕੋਈ ਫ਼ਰਕ ਨਜ਼ਰ ਨਹੀਂ ਆਇਆ ... ਮੇਰੇ ਭਾਗ ਵੀ ਭੂਰੀ ਵਰਗੇ ਹੀ ਨੇ” ਚੰਦਰੀ ਦੇ ਬੋਲਾਂ ਨੇ ਮੈਂਨੂੰ ਹਲੂਣ ਕੇ ਰੱਖ ਦਿੱਤਾਮੇਰੀ ਰੂਹ ਝੰਬੀ ਗਈ। ਮੈਡਮ ਜੀ ... ਮੈਂਨੂੰ ਮੇਰੀ ਆਪਣੀ ਭੁੱਲ ਦਾ ਇਹਸਾਸ ਹੋ ਗਿਆ ਹੈ ਮੈਂਨੂੰ ਪਤਾ ਹੈ ਕਿ ਤੁਹਾਨੂੰ ਇੱਕ ਬੱਚੇ ਦਾ ਨਾਂ ਕੱਟਣ ’ਤੇ ਕੋਈ ਫ਼ਰਕ ਨਹੀਂ ਪੈਣ ਲੱਗਿਆਪਰ ਮੇਰੀ ਰਜ਼ੀਆ ਦਾ ਨਾਂ ਨਾ ਕੱਟਿਓਅੱਜ ਮੈਂ ਦਿਹਾੜੀ ਲੱਭਣ ਚੱਲਿਆਂ ਹਾਂਮੇਰੀ ਧੀ ਤੁਹਾਡੇ ਕੋਲ ਹੀ ਪੜ੍ਹੇਗੀ” ਰਹੀਮ ਬੋਲ ਰਿਹਾ ਸੀ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਮੇਰੇ ਕਾਬੂ ਤੋਂ ਬਾਹਰ ਹੁੰਦੇ ਜਾਪ ਰਹੇ ਸਨਸਾਰੇ ਬੱਚੇ ਮੇਰੇ ਮੂੰਹ ਵੱਲ ਵੇਖ ਰਹੇ ਸਨਰਹੀਮ ਹੱਥ ਜੋੜੀ ਖੜ੍ਹਾ ਸੀ ਤੇ ਉਸ ਦੀਆਂ ਨਜ਼ਰਾਂ ਮੇਰੇ ਚਿਹਰੇ ’ਤੇ ਟਿਕੀਆਂ ਹੋਈਆਂ ਸਨਮੈਂ ਰਹੀਮ ਨੂੰ ਕਿਹਾ, “ਮੈਂ ਰਜ਼ੀਆ ਦਾ ਨਾਂ ਨਹੀਂ ਕੱਟ ਸਕਦੀ ... ਕਿਉਂਕਿ ਮੈਂਨੂੰ ਇਸਦਾ ਨਾਂ ਕੱਟਣ ਹੈ ’ਤੇ ਬਹੁਤ ਫਰਕ ਪੈਂਦਾ ਹੈਹਾਂ ... ਫਰਕ ਤਾਂ ਪੈਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2679)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਮਨਦੀਪ ਰਿੰਪੀ

ਮਨਦੀਪ ਰਿੰਪੀ

Roopnagar, Punjab, India.
Phone: (91 - 98143 - 85918)