Majormangat7ਦਰਅਸਲ ਤੈਨੂੰ ਹੀ ਜ਼ਿੰਦਗੀ ਜੀਣੀ ਨਹੀਂ ਆਈ। ਆਪਣੇ ਲਈ ਤਾਂ ਤੂੰ ਕਦੇ ਜੀਵਿਆ ਹੀ ਨਹੀਂ ...
(ਨਵੰਬਰ 29, 2015)


ਉਹ ਕੰਧ ਦਾ ਆਸਰਾ ਲੈ ਕੇ ਖਿੜਕੀ ਕੋਲ ਆ ਖੜ੍ਹਿਆ
ਬਾਹਰ, ਸੜਕ ਉੱਤੇ ਕਾਰਾਂ ਅੰਨ੍ਹੇਵਾਹ ਦੌੜ ਰਹੀਆਂ ਸਨਪਤਾ ਨਹੀਂ ਲੋਕਾਂ ਨੂੰ ਕੀ ਕਾਹਲ ਪਈ ਹੋਈ ਆਉਹ ਸੋਚਣ ਲੱਗਿਆਸਾਰਿਆਂ ਨੇ ਇੱਕ ਦਿਨ ਇਸੇ ਤਰ੍ਹਾਂ ਮੁੱਕ ਜਾਣੈ, ਜਿਵੇਂ ਲੈਸਲੀ ਮੁੱਕ ਗਿਆਪਰ ਫਿਊਨਰਲ ਵਾਲੀਆਂ ਕਾਰਾਂ, ਉਸ ਨੂੰ ਦੂਰ ਤੱਕ ਦਿਖਾਈ ਨਾ ਦਿੱਤੀਆਂਉਸ ਨੇ ਘੜੀ ਦੇਖੀਦੋ ਵੱਜ ਚੁੱਕੇ ਸਨਏਹੋ ਤਾਂ ਸਮਾਂ ਸੀ ਫਿਊਨਰਲ ਦਾਉਹ ਉਦਾਸ ਹੋ ਗਿਆਫੇਰ ਉਹ ਸੋਚਣ ਲੱਗਿਆ, ‘ਜਾਣਾ ਤਾਂ ਇੱਕ ਦਿਨ ਮੈਂ ਵੀ ਏ ...ਪਤਾ ਨਹੀਂ ਮੇਰੇ ਨਾਲ ਵੀ ਕੀ ਬੀਤੇਗੀ? ਮੁੰਡੇ ਮੇਰੇ ਫਿਊਨਰਲ ’ਤੇ ਆਉਣਗੇ ਵੀ ਜਾਂ ਨਹੀਂ?’ ਉਸ ਨੇ ਫੇਰ ਨਜ਼ਰ ਦੁਮੇਲ ਤੇ ਗੱਡ ਦਿੱਤੀ

ਅੱਜ ਉਸ ਦੇ ਦੁਆਲੇ ਰੌਬਰਟ, ਗਰੈੱਗ ਅਤੇ ਜੌਰਜ ਵਿੱਚੋਂ ਕੋਈ ਵੀ ਨਹੀਂ ਸੀਰੌਬਰਟ ਜੋ ਵਾਕਰ ਲੈ ਕੇ ਇਸ ਵੇਲੇ ਰੋਜ਼ਾਨਾ ਹਾਲ ਵੇਅ ਵਿੱਚ ਚਾਰ ਪੰਜ ਗੇੜੇ ਕੱਢਦਾ ਹੈਗੈਸਟ ਰੂਮ ਵਿੱਚ ਟੀ ਵੀ ਇਕੱਲਾ ਹੀ ਚੱਲ ਰਿਹਾ ਸੀ ਅਤੇ ਖਾਲੀ ਸੋਫੇ ਮਹਿਮਾਨਾਂ ਨੂੰ ਉਡੀਕ ਰਹੇ ਸਨਕਦੇ ਹੈਰੀ ਵੀ ਇਸੇ ਤਰ੍ਹਾਂ ਭਾਰਤ ਤੋਂ ਆਉਣ ਵਾਲੀਆਂ ਚਿੱਠੀਆਂ ਨੂੰ ਉਡੀਕਿਆ ਕਰਦਾ ਸੀਪਰ ਹੁਣ ਤਾਂ ਉਸ ਦਾ ਭਾਰਤ ਵਿੱਚ ਕੋਈ ਵੀ ਨਹੀਂ ਸੀਕਦੇ ਕਦੇ ਉਸ ਨੂੰ ਆਪਣਾ ਪਿੰਡ ਬਹੁਤ ਯਾਦ ਆਉਂਦਾਪਰ ਉਸ ਨੇ ਉੱਥੇ ਜਾਣਾ ਕਿਸ ਕੋਲ ਸੀ? ਉਹ ਸੋਚਦਾ, ‘ਹੁਣ ਤਾਂ ਮੈਨੂੰ ਸਾਰੇ ਭੁੱਲ ਭੁਲਾ ਗਏ ਹੋਣੇ ਨੇਉਸ ਨੇ ਇੱਕ ਵਾਰ ਫੇਰ ਖਿੜਕੀ ਦਾ ਪਰਦਾ ਹਟਾਇਆਮੇਪਲ ਅਤੇ ਸੀਡਰ ਦੇ ਦਰਖਤ ਹਵਾ ਨਾਲ ਝੂਮ ਰਹੇ ਸਨਮਿਉਂਸਪੈਲਿਟੀ ਦੇ ਫੁਹਾਰੇ ਹਰੇ ਕਚੂਰ ਘਾਹ ’ਤੇ ਵਰਖਾ ਕਰ ਰਹੇ ਸਨਜ਼ਿੰਦਗੀ ਕਿੰਨੀ ਖੂਬਸੂਰਤ ਆਪਰ ਜਦੋਂ ਇਹ ਹੱਥੋਂ ਤਿਲਕਦੀ ਆਤਾਂ ਹੋਰ ਵੀ ਖੂਬਸੂਰਤ ਲੱਗਣ ਲੱਗ ਜਾਂਦੀ ਆ।ਲੈਸਲੀ ਦੀ ਮੌਤ ਨੇ ਉਸ ਨੂੰ ਧੁਰ ਅੰਦਰ ਤੱਕ ਹਲੂਣ ਦਿੱਤਾ ਸੀ

ਇੱਕ ਹੌਲ ਜਿਹਾ ਉਸਦੀ ਨਾਭੀ ਵਿੱਚੋਂ ਉੱਠਦਾ ਤੇ ਸਿਰ ਨੂੰ ਚੜ੍ਹ ਜਾਂਦਾਹਰਨਾਮ ਨੂੰ ਅੱਜ ਆਪਣੇ ਬੇਟੇ ਦਾਨਵੀਰ ਅਤੇ ਰਵਨੀਤ ਬਹੁਤ ਯਾਦ ਆ ਰਹੇ ਸਨਦਾਨਵੀਰ ਦਾ ਇਹ ਨਾਂ ਤਾਂ ਸਿਰਫ ਹਰਨਾਮ ਨੂੰ ਹੀ ਪਤਾ ਹੈ, ਬਾਕੀ ਤਾਂ ਸਾਰੇ ਉਸ ਨੂੰ ਡੈਨੀ ਹੀ ਕਹਿੰਦੇ ਨੇਜੋ ਦਾਨਵੀਰ ਧਨੋਆ ਤੋਂ ਡੈਨੀ ਡਨੋਆ ਬਣ ਗਿਆਰਵਨੀਤ ਦੀ ਪਛਾਣ ਹੁਣ ਰੌਨ ਹੈਕਿੰਨੇ ਚੁਣ ਚੁਣ ਕੇ ਨਾਂ ਰੱਖੇ ਸਨ ਉਸਦੀ ਪਤਨੀ ਤੇਜੋ ਨੇਫੇਰ ਹਰਨਾਮ ਨੂੰ ਉਹ ਦਿਨ ਵੀ ਯਾਦ ਆਏ ਜਦੋਂ ਉਹ ਬੱਚਿਆਂ ਦੇ ਨਾਂ ਦਾ ਪਹਿਲਾ ਅੱਖਰ ਕਢਵਾਉਣ ਗੁਰਦੁਵਾਰੇ ਗਏ ਸਨਉਦੋਂ ਟੋਰਾਂਟੋ ਏਰੀਏ ਵਿੱਚ ਸਿਰਫ ਇੱਕ ਹੀ ਗੁਰਦੁਵਾਰਾ ਸੀ, ਪੇਪ ਵਾਲਾਫੇਰ ਜਿਉਂ ਜਿਉਂ ਗੁਰਦੁਵਾਰੇ ਵਧਦੇ ਗਏ, ਲੜਾਈਆਂ ਵੀ ਵਧ ਗਈਆਂਪਰ ਉਸਦੀ ਤਾਂ ਆਪਣੇ ਬੱਚਿਆਂ ਨਾਲ ਕੋਈ ਲੜਾਈ ਨਹੀਂ ਸੀ ਹੋਈਫੇਰ ਕਿਹੜਾ ਸੱਪ ਸੁੰਘ ਗਿਆ ਸੀ ਉਨ੍ਹਾਂ ਨੂੰ? ਉਹ ਹੋਰ ਵੀ ਪਰੇਸ਼ਾਨ ਹੋ ਗਿਆ

ਉਸ ਨੇ ਦੇਖਿਆ ਕਿ ਸਪੈਨਿਸ਼ ਮਰੀਆ ਟੌਮ ਐਂਮਬਰੋ ਨੂੰ ਵੀਲ੍ਹ ਚੇਅਰ ਵਿਚ ਬਿਠਾਈ ਘੁਮਾਉਣ ਲਈ ਆ ਰਹੀ ਸੀਉਸ ਨੇ ‘ਹੈਲੋ ਹੈਰੀਕਿਹਾ, ਤੇ ਲੰਘ ਗਈਹਰਨਾਮ ਤੋਂ ਹੈਰੀ ਤਾਂ ਉਸਦੇ ਦੋਸਤਾਂ ਨੇ ਉਸ ਨੂੰ ਮੁੱਦਤਾਂ ਪਹਿਲਾਂ ਹੀ ਬਣਾ ਦਿੱਤਾ ਸੀਹੁਣ ਤਾਂ ਉਹ ਵੀ ਹਰ ਕਿਸੇ ਨੂੰ ਆਪਣਾ ਨਾਂ ਹੈਰੀ ਹੀ ਦੱਸਣ ਲੱਗ ਪਿਆ ਸੀਇਸ ਸੀਨੀਅਰ ਹੋਮ ਵਿੱਚ ਵੀ ਸਾਰੇ ਉਸ ਨੂੰ ਹੈਰੀ ਦੇ ਨਾਮ ਨਾਲ ਹੀ ਜਾਣਦੇ ਹਨ

ਫੇਰ ਉਸ ਨੇ ਖਿੜਕੀ ਵਿੱਚੋਂ ਬਾਹਰ ਦੇਖਿਆ। ਸਾਰੀ ਕੁਈਨ ਸਟਰੀਟ ਕਾਰਾਂ ਨਾਲ ਭਰੀ ਪਈ ਸੀਸਕੌਟ ਫਿਊਨਰਿਲ ਹੋਮ ਵੀ ਇੱਥੋਂ ਕੋਈ ਬਹੁਤਾ ਦੂਰ ਨਹੀਂ ਸੀਕਰੈਡਿਟਵੈਲੀ ਸਮਿੱਟਰੀ ਨੂੰ ਜਾਣ ਵਾਲੇ ਕਾਫਲੇ ਇਸੇ ਰਸਤਿਉਂ ਗੁਜ਼ਰਦੇ ਸਨਹਰਨਾਮ ਆਪਣੇ ਪਿਆਰੇ ਮਿੱਤਰ ਲੈਸਲੀ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਤਾਂ ਨਹੀਂ ਸੀ ਹੋ ਸਕਿਆ, ਘੱਟੋ ਘੱਟ ਉਸਦੀ ਅੰਤਿਮ ਯਾਤਰਾ ਦੇਖ ਤਾਂ ਸਕਦਾ ਸੀ

ਉਸਨੇ ਮੈਡੀ-ਕਾਰਟ ਲਈ ਜਾ ਰਹੀ ਨਰਸ ਮੈਰੀ ਤੋਂ ਪੁੱਛਿਆ, “ਭਲਾ ਲੈਸਲੀ ਦੇ ਫਿਊਨਰਿਲ ਦਾ ਕੀ ਟਾਈਮ ਸੀ?

“ਮਿਸਟਰ ਹੈਰੀ, ਟੂ ਓ ਕਲਾਕ”” ਉਹ ਬੋਲੀ

ਪਰ ਹਰਨਾਮ ਅੱਗੋਂ ਹੋਰ ਕੋਈ ਸਵਾਲ ਨਾ ਪੁੱਛ ਸਕਿਆਹੁਣ ਉਹ ਸੋਚ ਰਿਹਾ ਸੀ, ‘ਲੈਸਲੀ ਵੀ ਤਾਂ ਆਪਣੇ ਧੀਆਂ ਪੁੱਤਰਾਂ ਦੀਆਂ ਐਨੀਆਂ ਗੱਲਾਂ ਕਰਿਆ ਕਰਦਾ ਸੀਪਤਾ ਨਹੀਂ ਉਹ ਹੁਣ ਅੰਤਿਮ ਵੇਲੇ ਆਏ ਹੋਣਗੇ ਕਿ ਨਹੀਂ? ਦੱਸਿਆ ਕਰਦਾ ਸੀ ਕਿ ਦੋ ਵੱਡੇ ਤਾਂ ਫਿਲਪਾਈਨ ਵਿੱਚ ਈ ਨੇ, ਇੱਕ ਇੰਗਲੈਂਡ ਵਿਚ ਹੈ ਤੇ ਇੱਕ ਇੱਥੇ ਹੀ ਹੈ ਕੈਨੇਡਾ ਵਿੱਚ। ਕਿਵੇਂ ਵਿਚਾਰਾ ਸਾਰੀ ਉਮਰ ਫੈਕਟਰੀਆਂ ਵਿੱਚ ਕੰਮ ਕਰਦਾ ਰਿਹਾਜਦੋਂ ਬੁਢਾਪੇ ਵਿਚ ਸੰਭਾਲਣਾ ਪਿਆ ਤਾਂ ਸੁੱਟ ਗਏ ਸੀਨੀਅਰ ਹੋਮਅਖੇ ਸਾਡੇ ਕੋਲ ਟਾਈਮ ਨੀ ...ਗਧੇ ਕਿਸੇ ਥਾਂ ਦੇ

ਉਹ ਕਮਰਿਆਂ ਦੇ ਅੱਗੋਂ, ਹਾਲ ਵੇਅ ਵਿੱਚ ਫੇਰ ਗੈਸਟ ਰੂਮ ਵਲ ਨੂੰ ਤੁਰ ਪਿਆਮੌਰਗਨ ਦੇ ਕਮਰੇ ਅੱਗੇ ਇੱਕ ਔਰਤ ਆਪਣੇ ਦੋ ਬੱਚੇ ਲਈ ਖੜ੍ਹੀ ਸੀਇਹ ਉਸ ਦੀ ਸਭ ਤੋਂ ਵੱਡੀ ਧੀ ਮਿਸ਼ੈੱਲ ਸੀਜੋ ਕਦੀ ਕਦਾਈਂ ਬੱਚਿਆਂ ਨੂੰ ਆਪਣੇ ਨਾਨੇ ਨੂੰ ਮਿਲਾਉਣ ਲੈ ਆਉਂਦੀਜਦੋਂ ਆਉਂਦੀ ਤਾਂ ਘਰੋਂ ਬਣਾਇਆ ਖਾਣਾ ਵੀ ਲਿਆਉਂਦੀਪਰ ਹਰਨਾਮ ਨੂੰ ਤਾਂ ਘਰਦਾ ਖਾਣਾ ਖਾਧਿਆਂ ਯੁੱਗੜੇ ਬੀਤ ਗਏੇ ਸਨਕਦੇ ਕਦੇ ਉਸਦਾ ਦਿਲ ਸਾਗ ਅਤੇ ਮੱਕੀ ਦੀ ਰੋਟੀ ਖਾਣ ਨੂੰ ਕਰਦਾਤੇ ਕਦੇ ਬੇਬੇ ਦੀ ਬਣਾਈ ਮਾਂਹ ਛੋਲਿਆਂ ਦੀ ਤੁੜਕੀ ਹੋਈ ਦਾਲ਼ ਵੀ ਬਹੁਤ ਯਾਦ ਆਉਂਦੀਪਰ ਬੇਬੇ ਦੇ ਜਹਾਨੋ ਤੁਰ ਜਾਣ ਨਾਲ ਇਹ ਸਾਰਾ ਕੁੱਝ ਵੀ ਤਾਂ ਤੁਰ ਗਿਆ ਸੀਉਸਦੀ ਬੇਬੇ ਉਸਦੇ ਸੁਪਨਿਆਂ ਵਿੱਚ ਅਜੇ ਵੀ ਅਕਸਰ ਆਉਂਦੀ ਹੈਉਹ ਸੋਚਦਾ ਹੈ, ‘ਜ਼ਿੰਦਗੀ ਹੈ ਤਾਂ ਬਹੁਤ ਖੂਬਸੂਰਤ ਪਰ ਲੋਕਾਂ ਨੂੰ ਇਸਦੇ ਮਾਨਣ ਦਾ ਪਤਾ ਹੀ ਨਹੀਂਫੇਰ ਜਦੋਂ ਇਹ ਸਾਬਣ ਦੀ ਗਿੱਲੀ ਟਿੱਕੀ ਵਾਂਗੂੰ ਹੱਥਾਂ ਵਿੱਚੋਂ ਤਿਲਕਣ ਲੱਗਦੀ ਆ, ਤਾਂ ਕਿਤੇ ਜਾ ਕੇ ਪਤਾ ਲੱਗਦਾਉਸਦੇ ਧੀਆਂ ਪੁੱਤਰ ਵੀ ਤਾਂ ਉਸਦੀ ਜ਼ਿੰਦਗੀ ਵਿੱਚੋਂ ਏਵੇਂ ਹੀ ਤਿਲਕ ਗਏ ਨੇ ...’ ਉਹ ਸੋਚਣ ਲੱਗਿਆ

ਅੱਜ ਤਾਂ ਹਰਨਾਮ ਨੂੰ ਆਪਣੀ ਦਸ ਸਾਲ ਪਹਿਲਾਂ ਵਿੱਛੜ ਚੁੱਕੀ ਪਤਨੀ ਤੇਜੋ ਵੀ ਬਹੁਤ ਯਾਦ ਆ ਰਹੀ ਸੀਉਹ ਸੋਚਣ ਲੱਗਿਆ, ‘ਭਲਾ ਇਕੱਲੇ ਬੰਦੇ ਦੀ ਵੀ ਕੀ ਜੂਨ ਆ? ਮਾਂ ਤੋਂ ਬਾਅਦ ਜੇ ਕੋਈ ਸਾਥ ਨਿਭਿਆ ਤਾਂ ਪਤਨੀ ਦਾ ਈ ਸੀਕਿਵੇਂ ਉਹ ਹਰ ਦੁਖ-ਸੁਖ ਵਿੱਚ ਮੇਰੇ ਸਾਥ ਨਿਭਦੀ ਰਹੀਮੇਰੇ ਖਾਣ ਪੀਣ ਦਾ ਵੀ ਕਿੰਨਾ ਖਿਆਲ ਰੱਖਿਆ ਕਰਦੀ ਸੀਜਦੋਂ ਉਹ ਤੁਰ ਗਈ, ਬੱਸ ਜੀਵਨ ਦੇ ਸਾਕ ਹੀ ਜਿਵੇਂ ਤੁਰ ਗਏਧੀਆਂ ਪੁੱਤ ਵੀ ਉਦੋਂ ਤੱਕ ਹੀ ਸਨ, ਜਦ ਤੱਕ ਤੇਜੋ ਸੀਤੇਜੋ ਦੀਆਂ ਕਿਡਨੀਆਂ ਸ਼ੂਗਰ ਖਾ ਗਈਨਹੀਂ ਉਹ ਕਿੱਥੇ ਮਰਦੀ ਸੀ? ਮੈਂ ਕਿੰਨੇ ਸਾਲ ਉਸ ਨੂੰ ਡਾਇਲਸਿਸ ਤੇ ਲੈ ਕੇ ਜਾਂਦਾ ਰਿਹਾਮੁੰਡੇ, ਰੰਨਾਂ ਦੇ ਮੁਰੀਦ ਤਾਂ ਉਦੋਂ ਵੀ ਆਖਦੇ ਰਹੇ ਕਿ ‘ਸਾਡੇ ਕੋਲ ਟੈਮ ਨੀ’ ਅਖੇ ਮੌਮ ਨੂੰ ਸੀਨੀਅਰ ਹੋਮ ਛੱਡ ਦਿੰਦੇ ਆਂਆਪੇ ਟੇਕ ਕੇਅਰ ਕਰਨਗੇਮੈਂ ਕਿਹਾ, ਖਬਰਦਾਰ ਜੇ ਮੁੜ ਕੇ ਇਹ ਕਿਹੈਮੈਂ ਮਰ ਤਾਂ ਨੀ ਗਿਆ? ਆਪੇ ਕਰਾਂਗਾ ਤੇਜੋ ਦੀ ਟੇਕ ਕੇਅਰਜੇ ਉਹ ਜੀਊਂਦੀ ਹੁੰਦੀ ਤਾਂ ਕਿਤੇ ਮੈਨੂੰ ਇਉਂ ਰੁਲਣ ਦਿੰਦੀ?’ ਹਰਨਾਮ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂਆਂ ਦੀਆਂ ਘਰਾਲ਼ਾਂ ਵਹਿ ਤੁਰੀਆਂ,ਜਿਨ੍ਹਾਂ ਨੂੰ ਉਸ ਨੇ ਟਿਸ਼ੂ ਪੇਪਰ ਨਾਲ ਪੂੰਝ ਸੁਟਿਆ

ਹੁਣ ਉਹ ਲੱਤਾਂ ਘਸੀਟਦਾ ਗੈੱਸਟ ਰੂਮ ਵਲ ਨੂੰ ਤੁਰਿਆ ਜਾ ਰਿਹਾ ਸੀਅੱਗੇ ਟੀ ਵੀ ਤੇ ਸੀ ਬੀ ਸੀ ਤੋਂ ਖਬਰਾਂ ਚੱਲ ਰਹੀਆਂ ਸਨਪਾਕਿਸਤਾਨ ਵਿੱਚ ਕੁੱਝ ਅੱਤਵਾਦੀ ਸਰਗਣਿਆਂ ਦਾ ਬਦਲਾ ਆਮ ਸਧਾਰਨ ਲੋਕਾਂ ਨੂੰ ਬੰਬਾਂ ਦਾ ਸ਼ਿਕਾਰ ਬਣਾ ਕੇ ਲਿਆ ਜਾ ਰਿਹਾ ਏਇਹ ਵੀ ਉਸ ਨੇ ਖ਼ਬਰਾਂ ਵਿੱਚ ਹੀ ਸੁਣਿਆ ਸੀ ਕਿ ਕਿਵੇਂ ਅਮਰੀਕਨ ਨੇਵੀ ਸੀਲਜ਼ ਦੇ ਕਮਾਂਡੋਜ਼ ਨੇ ਚੌਪਰਜ਼ ਹੈਲੀਕਾਪਟਰਾਂ ਰਾਹੀਂ ਅਪ੍ਰੇਸ਼ਨ ਕਰਕੇ ਵਿਸ਼ਵ ਪ੍ਰਸਿੱਧ ਦਹਿਸ਼ਤਗਰਦ ਉਸਾਮਾ ਨੂੰ ਮਾਰ ਮੁਕਾਇਐਹੁਣ ਅਮਰੀਕਾ ਖੁਸ਼ ਸੀ ਕਿ ਉਸ ਨੇ ਨੌਂ ਗਿਆਰਾਂ ਵਾਲਾ ਬਦਲਾ ਲੈ ਲਿਆ ਹੈਵਾਈਟ ਹਾਊਸ ਅੱਗੇ ਖੁਸ਼ੀ ਵਿਚ ਨੱਚ ਰਹੇ ਲੋਕਾਂ ਦੇ ਦ੍ਰਿਸ਼ ਦਿਖਾਏ ਜਾ ਰਹੇ ਸਨਪਰ ਹਰਨਾਮ ਦਾ ਮੂਡ ਤਾਂ ਅੱਜ ਬੁਝਿਆ ਪਿਆ ਸੀ

ਇਸਦੇ ਨਾਲ ਹੀ ਦੂਸਰੀ ਵੱਡੀ ਖਬਰ ਦਿਖਾਈ ਜਾ ਰਹੀ ਸੀ ਕਿ ਕਿਵੇਂ ਉੱਤਰੀ ਅਮਰੀਕਾ ਵਿੱਚ ਇੱਕ ਟਰਨੈਡੋ ਨੇ ਅਲਬਾਮਾ, ਵਹਾਮਾਸ, ਮਿਆਮੀ ਅਤੇ ਅਰਲੈਂਡੋ ਵਿੱਚ ਤਬਾਹੀ ਮਚਾਈ ਹੋਈ ਹੈਲੋਕ ਇਸ ਦੀ ਦਹਿਸ਼ਤ ਤੋਂ ਤ੍ਰਾਹ ਤ੍ਰਾਹ ਕਰ ਰਹੇ ਸਨਘਰ ਢਹਿ ਗਏਸੈਂਕੜੇ ਲੋਕ ਮਰ ਗਏਗੱਡੀਆਂ ਮੋਟਰਾਂ ਤਬਾਹ ਹੋ ਗਈਆਂਕਈ ਕਾਰਾਂ ਤਾਂ ਦਰਖਤਾਂ ’ਤੇ ਪੁੱਠੀਆਂ ਲਟਕ ਰਹੀਆਂ ਸਨਅਮਰੀਕਾ ਵਿੱਚ ਅਜਿਹਾ ਹਰ ਵਰ੍ਹੇ ਹੀ ਵਾਪਰਦਾ ਹੈਕਦੇ ਟਰਨੈਡੋ ਤੇ ਕਦੀ ਸਾਈਕਲੋਨਖ਼ਬਰਾਂ ਵਿੱਚ ਇਸ ਵਾਵਰੋਲੇ ਦੀ ਅਸਮਾਨ ਛੂੰਹਦੀ ਬੋਦੀ ਨੂੰ ਘੁੰਮਦਿਆਂ ਤੇ ਸਾਰਾ ਕੁੱਝ ਆਪਣੀ ਲਪੇਟ ਵਿੱਚ ਲੈਂਦਿਆ ਲਾਈਵ ਦਿਖਾਇਆ ਜਾ ਰਿਹਾ ਸੀਇਸੇ ਤਰ੍ਹਾਂ ਸਮੁੰਦਰੀ ਤੂਫਾਨ ਆਉਣ ਵੇਲੇ ਵੀ ਰਿਪੋਰਟਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਖਬਰਾਂ ਭੇਜਦੇ ਹਨਟੈਲੀਵੀਯਨ ’ਤੇ ਅਸਮਾਨ ਵਿੱਚ ਧੂੰਆਂ ਤੇ ਗਹਿਰ ਛਾਈ ਹੋਈ ਦਿਖਾਈ ਦੇ ਰਹੀ ਸੀਪਰ ਟੋਰਾਂਟੋ ਵਿੱਚ ਤਾਂ ਅਜਿਹਾ ਕੁੱਝ ਵੀ ਨਹੀਂ ਸੀਬੱਸ, ਹਰਨਾਮ ਦੇ ਆਪਣੇ ਅੰਦਰ ਹੀ ਕੋਈ ਤੂਫਾਨ ਝੁੱਲ ਰਿਹਾ ਸੀ

ਇਹ ਵਾਵਰੋਲਾ ਦੇਖਕੇ ਤਾਂ ਉਸ ਨੂੰ ਆਪਣਾ ਬਚਪਨ ਯਾਦ ਆ ਗਿਆ ਸੀਜਦੋਂ ਉਸਦੀ ਮਾਂ ਪ੍ਰਸਿੱਨੀ ਕਿਹਾ ਕਰਦੀ ਸੀ “ਵੇ ਨ੍ਹਾਮਿਆਂ ਵਾਵਰੋਲਿਆ ਵਿਚ ਨੀ ਖੇਡੀਦਾ, ਵੇ ਏਹਨਾਂ ਵਿਚ ਭੂਤ ਹੁੰਦੇ ਨੇ”... ਫੇਰ ਇਹ ਵਾਵਰੋਲੇ ਕਣਕ ਦੀਆਂ ਭਰੀਆਂ ਉਡਾ ਕੇ ਲੈ ਜਾਂਦੇਕਦੇ ਉਸ ਨੂੰ ਰਮਾਇਣ ਅਤੇ ਮਹਾਂਭਾਰਤ ਵਿਚ ਸੁਣੀਆਂ ਕਹਾਣੀਆਂ ਯਾਦ ਆ ਜਾਂਦੀਆਂ, ਜਿਨ੍ਹਾਂ ਵਿੱਚ ਪੂਤਨਾ ਅਤੇ ਤਾੜਿਕਾ ਵਰਗੀਆਂ ਚੁੜੇਲਾਂ ਮੂੰਹ ਵਿੱਚੋਂ ਅਗਨੀ ਕੱਢਦੀਆਂ ਤੂਫਾਨ ਬਣਕੇ ਝੁੱਲਦੀਆਂ ਸਭ ਕੁਝ ਨਾਸ਼ ਕਰ ਦਿੰਦੀਆਂਇਹ ਪੱਛਮੀ ਸੰਸਕ੍ਰਿਤੀ ਵੀ ਤਾਂ ਪੂਤਨਾ ਤੇ ਤਾੜਿਕਾ ਸਮਾਨ ਹੀ ਸਮਝ ਲੈ, ਜੋ ਮੇਰਾ ਸਭ ਕੁਝ ਉਡਾ ਕੇ ਲੈ ਗਈਉਹ ਸੋਚਦਾ ਰਿਹਾ

ਉਹ ਵਾਕਰ ਕੰਧ ਨਾਲ ਖੜ੍ਹਾ ਕਰਕੇ ਸੋਫੇ ਤੇ ਬਹਿ ਗਿਆਓਕਲਾਹੋਮਾ ਸਿਟੀ ਨੂੰ ਵੀ ਤੂਫਾਨ ਘੇਰਨ ਵਾਲਾ ਸੀਇਸੇ ਸ਼ਹਿਰ ਤਾਂ ਉਸਦਾ ਪੁੱਤਰ ਦਾਨਵੀਰ ਵਸਦਾ ਸੀ - ਦਾਨਵੀਰ ਉਰਫ ਡੈਨੀਉਹ ਝੂਠਾ ਜਿਹਾ ਹੱਸਿਆਪੈਣ ਢੱਠੇ ਖੂਹ ਵਿੱਚਖ਼ਬਰਾਂ ਤਾਂ ਹੋਰ ਵੀ ਆ ਰਹੀਆਂ ਸਨਇਸ ਕੈਟਰੀਨਾ ਨਾਂ ਦੇ ਤੂਫਾਨ ਨੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਸੀਉਸ ਨੇ ਬਥੇਰਾ ਸਮਝਾਇਆ ਸੀ ਆਪਣੇ ਪੁੱਤ ਨੂੰ ਕਿ ਕੈਨੇਡਾ ਛੱਡ ਕੇ ਅਮਰੀਕਾ ਨਾ ਜਾ, ਪਰ ਉਸਦੀ ਸਪੈਨਿਸ਼ ਘਰ ਵਾਲੀ ਸੈਂਡਰਾ ਨਹੀਂ ਸੀ ਮੰਨੀ ਤੇ ਲਿਜਾ ਸੁੱਟਿਆ ਸੀ ਅਮਰੀਕਾਤੇਜੋ ਨੂੰ ਕਿੰਨਾ ਚਾਅ ਹੁੰਦਾ ਸੀ ਕਿ ਮੁੰਡੇ ਵਿਆਹੇ ਜਾਣਗੇ, ਨੂੰਹਾਂ ਆਉਣਗੀਆਂ ਅਤੇ ਸੇਵਾ ਕਰਨਗੀਆਂਹੁਣ ਫੜ ਲਉ ਹੁਣ ਮੁੰਡਿਆਂ ਦੀ ਪੂਛ ...ਇਉਂ ਭੱਜ ਗਏ ਸਾਰੇ ਖਹਿੜਾ ਛੁਡਾਕੇ, ਜਿਵੇਂ ਪਿਉ ਕੋਈ ਦੁਸ਼ਮਣ ਹੋਵੇ

ਉਸ ਨੇ ਦੇਖਿਆ ਕਿ ਸਾਹਮਣੇ ਦੌਲਤ ਭਾਈ ਪਟੇਲ ਵੀ ਖੂੰਡੀ ਖੜਕਾਉਂਦਾ ਗੈੱਸਟ ਰੂਮ ਵਲ ਹੀ ਆ ਰਿਹਾ ਸੀਹੁਣ ਪਟੇਲ ਨੇ ਵੀ ਤਾਂ ਇਹ ਹੀ ਰੋਣੇ ਲੈ ਕੇ ਬਹਿ ਜਾਣਾ ਸੀ

“ਆ ਜਾ, ਆ ਜਾ, ਪਟੇਲ ਭਾਈ”” ਉਹ ਬੋਲਿਆ

ਮੈਂ ਤੋਂ ਕੁੱਝ ਖਾਨੇ ਕੋ ਨਿੱਕਲਾ ਛੈ। ਲੰਚ ਰੂਮ ਮੇਂ ਗਯਾ। ਪਰ ਮਨ ਨਹੀਂ ਮਾਨੈ ਛੈ

ਕਮਰੇ ਮੇਂ ਅਭੀ ਅਭੀ ਨਰਸ ਆਈ ਛੈ। ਨੁਹਲਾ ਕੇ ਬਸਤਰ ਵੀ ਬਦਲ ਗੀ ਛੈ। ਫੇਰ ਬੋਲੀ ਲੰਚ ਰੂਮ ਮੇਂ ਆਉ ਔਰ ਕੁੱਝ ਖਾਅ ਲੋ, ਤੇ ਆਧਾ ਘੰਟਾ ਵਾਕ ਕਰੋ। ਪਰ ਮੇਰਾ ਤੋ ਕਾਹੇ ਕੋ ਭੀ ਦਿਲ ਨਾ ਕਰੇ ਛੈ

ਪਟੇਲ ਕੁੱਝ ਦੇਰ ਰੁਕ ਕੇ ਫੇਰ ਬੋਲਿਆ, ਮਿਸਟਰ ਸਿੰਘ, ਗੁਜਰਾਤੀ ਖਾਨਾ ਖਾਨੇ ਕੋ ਆਜ ਬੜਾ ਦਿਲ ਕਰੇ ਛੈ। ਆਲੂ ਬੜਾ, ਢੋਕਲਾ, ਤੇ ਡੋਸਾ ਖਾਧੇ ਕੋ ਤੋਂ ਵਰਸੋਂ ਬੀਤ ਗਏ ਛੈਯਹਾਂ ਤੋਂ ਜਲਦੀ ਮੌਤ ਵੀ ਨਹੀਂ ਆਤੀ?” ਫੇਰ ਉਹ ਮੁਸਕਰਾਇਆ, ਮੌਤ ਆਏ ਭੀ ਕੈਸੇ, ਯਹ ਨਰਸੇਂ ਹਮਾਰਾ ਇਤਨਾ ਖਿਯਾਲ ਜੋ ਰੱਖਤੀ ਛੈ। ਹਮਾਰੇ ਆਪਣੇ ਬੱਚੇ ਤੋਂ ਮਰਨੇ ਕੇ ਲੀਏ ਫੈਂਕ ਗਏ ਯਹਾਂ। ਅਭ ਤੋ ਹਮਾਰੇ ਬੇਟੇ ਬੇਟੀਆਂ ਯਹੀਂ ਲੋਗ ਛੈ। ਮੇਰਾ ਤੋ ਦਿਲ ਕਰਤਾ ਹੈ ਕੇ ਇੰਡੀਆ ਵਾਲੀ ਸਾਰੀ ਕੀ ਸਾਰੀ ਪ੍ਰੌਪਰਟੀ ਵੇਚ ਕੇ ਸਾਰਾ ਪੈਸਾ ਇਸੀ ਸੀਨੀਅਰ ਹੋਮ ਕੋ ਦੇ ਜਾਵਾਂ ਛੈ। ਮਿਸਟਰ ਸਿੰਘ ਆਪ ਨੇ ਵੀ ਐਸਾ ਹੀ ਕਰਨਾ। ਲਾਲਚੀ ਉਲਾਦ ਜੋ ਮਰਨੇ ਕੇ ਲੀਏ ਛੋੜਗੀ ਉਨਕੋ ਤੋ ਫੂਟੀ ਕੌੜੀ ਵੀ ਮੱਤ ਦੇਨਾਉਹ ਬੁੜਬੜਾ ਰਿਹਾ ਸੀ ਤੇ ਹਰਨਾਮ ਹਾਂ ਹੂੰ ਕਰੀ ਜਾ ਰਿਹਾ ਸੀ।

ਫੇਰ ਉਨ੍ਹਾਂ ਲੈਸਲੀ ਦੀਆਂ ਗੱਲਾਂ ਤੋਰ ਲਈਆਂ ਕਿ ਕਿੰਨਾ ਚੰਗਾ ਹੁੰਦਾ ਸੀ ਲੈਸਲੀ। ਹੈਰੀ ਨੇ ਇਹ ਵੀ ਦੱਸਿਆ ਕਿ ਉਸਦਾ ਅੰਤਿਮ ਸਫਰ ਦੇਖਣ ਲਈ ਉਹ ਕਿੰਨੀ ਦੇਰ ਤੋਂ ਇਸ ਖਿੜਕੀ ਵਿੱਚ ਖੜ੍ਹਾ ਹੈ ਪਰ ਅਜੇ ਤੱਕ ਵੀ ਫਿਊਨਰਲ ਵਾਲੀਆਂ ਕਾਰਾਂ ਨਹੀਂ ਲੰਘੀਆਂ। ਪਟੇਲ ਨੇ ਦੱਸਿਆ ਕਿ ਟਾਈਮ ਤਾਂ ਦੋ ਵਜੇ ਦਾ ਸੀ, ਹੋ ਸਕਦਾ ਹੈ ਕਿਸੇ ਕਾਰਨ ਕਰਕੇ ਉਨ੍ਹਾਂ ਗੱਡੀਆਂ ਦਾ ਰੂਟ ਬਦਲ ਲਿਆ ਹੋਵੇ।

ਫੇਰ ਉਹ ਦੋਵੇਂ ਗੱਲਾਂ ਮਾਰਦੇ ਲੰਚ ਰੂਮ ਵਲ ਨੂੰ ਤੁਰ ਪਏ, ਜਿੱਥੇ ਉਨ੍ਹਾਂ ਵਰਗੇ ਘਰਾਂ ਵਿੱਚੋਂ ਧੱਕੇ ਹੋਏ ਕਈ ਹੋਰ ਤੁਰੇ ਫਿਰਦੇ ਸਨ। ਪਰ ਇਨ੍ਹਾਂ ਵਿੱਚ ਪੰਜਾਬੀ ਮੂਲ ਦਾ ਕੋਈ ਵੀ ਬੰਦਾ ਨਹੀਂ ਸੀ। ਹਾਂ ਕਦੇ ਕਦੇ ਕੋਈ ਪੰਜਾਬੀ ਆ ਵੀ ਜਾਂਦਾ ਹੈਜੋ ਆ ਜਾਂਦਾ ਹੈ, ਉਸਨੂੰ ਇਹ ਹੀ ਨਮੋਸ਼ੀ ਮਾਰੀ ਜਾਂਦੀ ਹੈ ਕਿ ਲੋਕ ਕੀ ਕਹਿਣਗੇ? ਬਈ ਹੁਣ ਟੱਬਰ ਨੇ ਸਾਰੀ ਉਮਰ ਰੱਤ ਨਿਚੋੜ ਕੇ ਬੁੜ੍ਹਾ ਘਰੋਂ ਕੱਢ ਦਿੱਤਾ?

ਫੇਰ ਹੈਰੀ ਨੂੰ ਦੋ ਸਾਲ ਪਹਿਲਾਂ ਸੀਨੀਅਰ ਹੋਮ ਆਏ ਹਰਬੰਸ ਸਿੰਘ ਦੀ ਯਾਦ ਆਈ, ਕਿਵੇਂ ਇੱਥੇ ਆ ਕੇ ਉਹ ਪਾਣੀ ਵਿੱਚੋਂ ਕੱਢ ਕੇ ਤਪਦੀ ਰੇਤ ਉੱਤੇ ਸੁੱਟੀ ਮੱਛੀ ਵਾਂਗ ਤੜਫਿਆ ਸੀ। ਜਿਵੇਂ ਉਸ ਦੀ ਧੌਣ ਉੱਤੇ ਕੋਈ ਛੁਰੀ ਚਲਾ ਰਿਹਾ ਹੋਵੇ। ਕਈ ਦਿਨ ਉਸ ਨੇ ਖਾਣੇ ਨੂੰ ਮੂੰਹ ਨਹੀਂ ਸੀ ਲਾਇਆ। ਉਹ ਪੰਜਾਬੀ ਵਿੱਚ ਡਾਕਟਰਾਂ ਤੇ ਨਰਸਾਂ ਨੂੰ ਗੰਦੀਆਂ ਗਾਲ਼ਾਂ ਕੱਢਦਾ। ਪੰਜਾਬਣ ਕੁੜੀਆਂ ਤਾਂ ਉਸ ਦੇ ਨੇੜੇ ਹੀ ਨਹੀਂ ਸਨ ਜਾਂਦੀਆਂ ਕਿ ਪਤਾ ਨਹੀਂ ਕੀ ਕਹਿ ਦੇਵੇ। ਫੇਰ ਇੱਕ ਦਿਨ ਤਾਂ ਉਸਦਾ ਦਿਮਾਗ ਹੀ ਹਿੱਲ ਗਿਆ। ਉਹ ਬਾਕੀਆਂ ਦੇ ਕੁਰਸੀਆਂ ਚੁੱਕ ਚੁੱਕ ਮਾਰਨ ਲੱਗਾ। ਸਕਿਉਰਟੀ ਵਾਲਿਆਂ ਨੇ ਮਸਾਂ ਕਾਬੂ ਕਰਕੇ ਉਸ ਨੂੰ ਮੈਂਟਲ ਵਾਰਡ ਵਿੱਚ ਭੇਜਿਆ। ਹਰਨਾਮ ਦਾ ਵੀ ਤਾਂ ਪਹਿਲਾਂ ਏਹੋ ਹਾਲ ਸੀ।

ਫੇਰ ਪਟੇਲ ਨੇ ਆਪਣੀ ਕਹਾਣੀ ਤੋਰ ਲਈ। ਉਹ ਦੱਸ ਰਿਹਾ ਸੀ ਕਿ ਕਿਵੇਂ ਉਸ ਦੀ ਘਰਵਾਲੀ ਨੂੰ ਹੱਡੀਆਂ ਭੁਰਨ ਦੀ ਬਿਮਾਰੀ ਹੈ। ਜਦੋਂ ਨੂਹਾਂ ਉਸ ਦੀ ਸਾਂਭ ਸੰਭਾਲ ਤੋਂ ਅੱਕ ਗਈਆਂ ਤਾਂ ਲੱਗੇ ਘਰੋਂ ਕੱਢਣ ਦੀਆਂ ਸਕੀਮਾਂ ਬਣਾਉਣ। ਜਦੋਂ ਵੱਡੀ ਕੁੜੀ ਨੂੰ ਪਤਾ ਲੱਗਿਆ, ਉਹ ਕਹਿੰਦੀ, ਮੈਂ ਮਾਂ ਨੂੰ ਇੰਗਲੈਂਡ ਆਪਣੇ ਕੋਲ ਲੈ ਜਾਂਦੀ ਆਂਅੰਤ ਨੂੰ ਉਸ ਨੇ ਵੀ ਹੱਥ ਖੜ੍ਹੇ ਕਰ ਦਿੱਤੇ। ਇੱਕ ਦਿਨ ਉਹ ਵੀ ਦਮਿਅੰਤੀ ਨੂੰ ਸੀਨੀਅਰ ਹੋਮ ਦਾਖਲ ਕਰਵਾ ਆਏ। ਪੰਜ ਸਾਲ ਤੋਂ ਉਹ ਹੁਣ ਉੱਥੇ ਰੁਲਦੀ ਹੈ ਤੇ ਮੈਂ ਏਥੇ …’ ਪਟੇਲ ਨੇ ਲੰਬਾ ਸਾਹ ਭਰਕੇ ਗੱਲ ਅੱਗੇ ਤੋਰੀ।

ਕੱਲ ਵੱਡੇ ਮੁੰਡੇ ਦਾ ਫੋਨ ਆਇਆ ਛੈ। ਅਖੇ ਮੈਂ ਇੰਗਲੈਂਡ ਹੋ ਆਇਆਂ ਛੂ। ਵੋਅ ਕਹਿ ਰਹਾ ਥਾ ਕਿ ਦੀਦੀ ਦਾ ਫੋਨ ਆਇਆ ਛੈ ਕਿ ਮਾਂ ਸੀਰੀਅਸ ਆ ਤੇ ਹੋਸ਼ ਵਿੱਚ ਵੀ ਨਹੀਂ। ਪਰ ਜਦੋਂ ਮੈਂ ਵਹਾਂ ਗਯਾ ਤਾਂ ਮਾਂ ਤੋ ਮੇਰੇ ਵਲ ਦੇਖਨੇ ਲਗੀ। ਮੇਰੀ ਆਵਾਜ਼ ਵੀ ਉਸਨੇ ਤੁਰੰਤ ਪਹਿਚਾਨ ਲੀ। ਮਾਂ ਕੋ ਤੋ ਕੁਛ ਨਹੀਂ ਹੂਆ ਥਾ। ਮੈਨੇ ਤੋ ਪੰਦਰਾਂ ਸੌ ਡਾਲਰ ਭੀ ਭਾੜੇ ਮੇਂ ਝੌਂਕਾ ਔਰ ਪੂਰਾ ਵੀਕ ਖਰਾਬ ਕਰਕੇ ਵਾਪਸ ਆ ਗਯਾ ਵੈਸੇ ਕਾ ਵੈਸਾ। ਅਗਰ ਮਾਂ ਕੋ ਦੁਬਾਰਾ ਫੇਰ ਕੁਛ ਹੋ ਗਯਾ ਤੋ ਫੇਰ ਜਾਨਾ ਪੜੇਗਾ। ਇਤਨਾ ਹਮ ਅਫੋਰਡ ਨਹੀਂ ਕਰ ਸਕਤੇ। ... ਮੁਝੇ ਵੀ ਉਸਕਾ ਕਹਿਨਾ ਥਾ ਕੇ ਇੰਡੀਆ ਵਾਲੀ ਪ੍ਰੌਪਰਟੀ ਵੇਚ ਕਰ ਪੈਸਾ ਇਧਰ ਕਿਉਂ ਨਹੀਂ ਮੰਗਵਾਤੇ? ਉਸ ਨਾਲਾਇਕ ਕੋ ਤੋ ਇਸ ਬਾਤ ਕੀ ਚਿੰਤਾ ਥੀ ਕਿ ਆਖਿਰ ਮਾਂ ਮਰਤੀ ਕਿਉਂ ਨਹੀਂ? ਕਿਉਂ ਉਸਨੇ ਇਤਨਾ ਸਟਰੈੱਸ ਬਨਾ ਰੱਖਾ ਹੈਦੌਲਤ ਭਾਈ ਦਾ ਗੱਲ ਕਰਦਿਆਂ ਸਾਹ ਫੁੱਲ ਗਿਆ ਉਸਨੇ ਆਪਣੀ ਸਟਿੱਕ ਜ਼ੋਰ ਨਾਲ ਫਰਸ਼ ਤੇ ਮਾਰੀ ਤੇ ਗੁੱਸੇ ਵਿਚ ਬੋਲਿਆ, ਏਕ ਪੈਨੀ ਭੀ ਨਹੀਂ ਦੂੰਗਾ

ਫੇਰ ਉਹ ਦੋਨੋ ਤੁਰਦੇ ਤੁਰਦੇ ਇੱਕ ਹੋਰ ਕਮਰੇ ਅੱਗੇ ਪਹੁੰਚ ਗਏ, ਜਿੱਥੇ ਕਿੰਨੇ ਸਾਰੇ ਹੋਰ ਬਜ਼ੁਰਗ ਇਕੱਠੇ ਹੋਏ ਬੈਠੇ ਸਨ। ਅੱਗੇ ਤਾਂ ਉਹ ਤਾਸ਼ ਖੇਡਦੇ ਹੁੰਦੇ ਨੇ ਪਰ ਅੱਜ ਕਿਸੇ ਦੇ ਜਨਮ ਦਿਨ ਦਾ ਕੇਕ ਕੱਟਿਆ ਜਾ ਰਿਹਾ ਸੀ। ਪਤਾ ਲੱਗਾ ਕਿ ਮਿਸਟਰ ਜੌਰਜ ਦਾ ਨੱਬੇਵਾਂ ਜਨਮ ਦਿਨ ਹੈ। ਬਹੁਤ ਸਾਰੀਆਂ ਨਰਸਾਂ ਡਾਕਟਰ ਕਲੀਨਰ ਤੇ ਹੋਰ ਸਟਾਫ ਵੀ ਇੱਥੇ ਇਕੱਠਾ ਹੋ ਗਿਆ ਸੀ। ਪਤਾ ਲੱਗਿਆ ਕਿ ਜੌਰਜ ਲਈ ਇੱਕ ਵੱਡਾ ਕੇਕ ਵਾਰਡ ਸੁਪਰਵਾਈਜ਼ਰ ਕੈਰੋਲੀਨ ਨੇ ਖੁਦ ਮੰਗਵਾਇਆ ਸੀ। ਇਸੇ ਦੇ ਨਾਲ ਨਾਲ ਕੁੱਕੀਆਂ ਡੋਨਿਟ ਤੇ ਕੌਫੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਤਦ ਮਿੱਸ ਮਾਰਥਾ ਬੋਲੀ, “ਮਿਸਟਰ ਹੈਰੀ ਕਿੱਥੇ ਚਲਾ ਗਿਆ ਸੀ? ਮੈਂ ਸਾਰੇ ਕਮਰਿਆਂ ਵਿੱਚ ਲੱਭ ਆਈ ਆਂ? ਤੈਨੂੰ ਤੇ ਮਿਸਟਰ ਪਟੇਲ ਨੂੰ ਹੀ ਉਡੀਕ ਰਹੇ ਸੀ।”

ਦੋਨਾਂ ਨੇ ਮਾਰਥਾ ਨੂੰ ਥੈਂਕਸ ਕਿਹਾ। ਹੈਰੀ ਸੋਚਣ ਲੱਗਿਆ, ਜਿਸ ਦਿਨ ਮੈਂ ਚੁਰਾਸੀਆਂ ਦਾ ਹੋਇਆ ਸੀ ਮੇਰਾ ਕੇਕ ਵੀ ਤਾਂ ਏਵੇਂ ਹੀ ਕੱਟਿਆ ਗਿਆ ਸੀ। ਇਹ ਸਾਰੇ ਤਾਂ ਕਿੰਨੇ ਖੁਸ਼ ਸਨ, ਪਰ ਮੇਰੇ ਆਪਣਿਆਂ ਵਿੱਚੋਂ ਕਿਸੇ ਦਾ ਵੀ ਫੋਨ ਨਹੀਂ ਸੀ ਆਇਆ

ਹਰਨਾਮ ਦਾ ਦਿਲ ਅੱਜ ਉੱਖੜਿਆ ਪਿਆ ਸੀ। ਉਸਦਾ ਦਿਲ ਕਰਦਾ ਸੀ ਕਿ ਇਸ ਇਮਾਰਤ ਦੀ ਖਿੜਕੀ ਵਿੱਚੋਂ ਬਾਹਰ ਛਾਲ ਮਾਰ ਦੇਵੇ। ਜਾਂ ਉਸ ਦਾ ਦਿਲ ਕਰਦਾ ਸੀ ਕਿ ਜੋ ਵੀ ਉਸ ਨੇ ਪੈਨਸ਼ਨ ਦਾ ਪੈਸਾ ਜੋੜਿਆ ਹੈ, ਸਾਰਾ ਲੈ ਕੇ ਹੀ ਇੰਡੀਆ ਨੂੰ ਭੱਜ ਜਾਵੇ। ਜਿਸ ਘਰ ਵਿੱਚ ਉਸਦਾ ਬਚਪਨ ਬੀਤਿਆ ਸੀ ਉਸ ਨੂੰ ਦੇਖਣ ਲਈ ਮਨ ਵਿੱਚੋਂ ਇੱਕ ਹੂਕ ਜਿਹੀ ਉੱਠਦੀ ਰਹਿੰਦੀ।

ਫੇਰ ਉਹ ਸੋਚਣ ਲੱਗਿਆ, ਹੁਣ ਤਾਂ ਉਹ ਘਰ ਵੀ ਖੋਲ਼ਾ ਬਣ ਗਿਆ ਹੋਣੈ ਜਾਂ ਕਿਸੇ ਨੇ ਦੱਬ ਲਿਆ ਹੋਊ। ਘਰ ਵੀ ਤਾਂ ਵਸਦਿਆਂ ਨਾਲ ਹੀ ਹੁੰਦੇ ਨੇ। ਮਨ ਵਿੱਚ ਇਹ ਵੀ ਆਇਆ ਕਿ ਨਵਾਂ ਘਰ ਬਣਾ ਕੇ ਵੀ ਤਾਂ ਰਿਹਾ ਜਾ ਸਕਦਾ ਹੈ। ਨਾਲੇ ਪਿੰਡ ਵਿਚ ਅਜੇ ਵੀ ਕਈ ਬੁੱਢੇ ਠੇਰੇ ਹੋਣਗੇ ਜੋ ਮੈਨੂੰ ਜਾਣਦੇ ਹੋਣੇ ਨੇ। ਕਹਿਣਗੇ ਗੰਢਾ ਸਿਉਂ ਦਾ ਹਰਨਾਮਾ ਆ ਗਿਆਪਰ ਦੂਸਰਾ ਮਨ ਕਹਿੰਦਾ, ਹੁਣ ਤੂੰ ਕੈਨੇਡੀਅਨ ਸਿਟੀਜਨ ਏਂ। ਏਥੇ ਤੈਨੂੰ ਸਭ ਸੁੱਖ ਸਹੂਲਤਾਂ ਨੇ। ਓਥੇ ਤੈਨੂੰ ਕਿਹਨੇ ਪੁੱਛਣੈ? ਐਂਵੇ ਚੌਂਹ ਛਿੱਲੜਾਂ ਪਿੱਛੇ ਤੇਰਾ ਕੋਈ ਘੋਗਾ ਚਿੱਤ ਕਰਦੂ। ਕੀਹਦੇ ਕੀਹਦੇ ਨਾਲ ਲੜਦਾ ਫਿਰੇਂਗਾ? ਓਥੇ ਵੀ ਕਹਿੰਦੇ ਹੁਣ ਕੋਈ ਕਿਸੇ ਦਾ ਸਕਾ ਨਹੀਂ। ਨਾਲੇ ਲੋਕ ਕਹਿਣਗੇ ਹੁਣ ਮਰਨ ਨੂੰ ਏਥੇ ਆ ਗਿਆਫੇਰ ਉਸਦੇ ਮਨ ਵਿੱਚ ਏਹੋ ਜਿਹੇ ਖਿਆਲਾਂ ਦੀ ਹਨੇਰੀ ਸ਼ੂਕਦੀ ਰਹੀ।

ਹਰਨਾਮ ਨੇ ਵੀ ਜੌਰਜ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਕੇਕ ਦਾ ਪੀਸ ਵੀ ਖਾਧਾ, ਪਰ ਕੌਫੀ ਪੀਣ ਨੂੰ ਉਸਦਾ ਦਿਲ ਨਾ ਕੀਤਾ। ਡੈਨੀਅਲ ਨੇ ਤਾਸ਼ ਖੇਡਣ ਨੂੰ ਕਿਹਾ, ਉਸ ਨੇ ਤਦ ਵੀ ਨਾਂਹ ਵਿੱਚ ਸਿਰ ਫੇਰ ਦਿੱਤਾ। ਜ਼ਿੰਦਗੀ ਦੀ ਬਾਜ਼ੀ ਤਾਂ ਉਹ ਪਹਿਲਾਂ ਹੀ ਹਾਰ ਗਿਆ ਸੀ। ਹੋਰ ਹੁਣ ਖੇਡਣ ਨੂੰ ਕੀ ਰਹਿ ਗਿਆ ਸੀ? ਮਨ ਕਹਿ ਰਿਹਾ ਸੀ, ਤੇਰੇ ਪੁੱਤ ਨਾ ਹੋਏ. ਲਹੂ ਪੀਣੀਆਂ ਜੋਕਾਂ ਹੋ ਗਈਆਂ। ਲੋੜ ਵੇਲੇ ਤੂੰ ਬਾਪ ਸੀ ਤੇ ਫੇਰ ਸਰਾਪ ਬਣ ਗਿਆ। ਤਾਂ ਹੀ ਤਾਂ ਸਾਰੇ ਖਹਿੜਾ ਛੁਡਾ ਕੇ ਭੱਜ ਗਏ।

ਹੁਣ ਉਹ ਕੰਧ ਨਾਲ ਡਹੇ ਇੱਕ ਹੋਰ ਬੈਂਚ ਤੇ ਬੈਠ ਗਿਆ ਤੇ ਫੇਰ ਖੁਦ ਨਾਲ ਹੀ ਗੱਲਾਂ ਕਰਨ ਲੱਗਾ। ਹਰਗਣਾ ਵਾਲਾ ਬਲਦੇਵ ਸੂੰਅ ਦੱਸਦਾ ਸੀ ਕਿ ਹੁਣ ਤਾਂ ਇੰਡੀਆ ਵਿੱਚ ਧੀਆਂ ਪੁੱਤਰ ਬੁੜ੍ਹੇ ਬੁੜ੍ਹੀਆਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਆਉਂਦੇ ਨੇ। ਮਾਂ ਬਾਪ ਤਾਂ ਸਾਰੀ ਉਮਰ ਫਰਜ਼ ਪੂਰੇ ਕਰਦੇ ਰਹਿੰਦੇ ਨੇ ਪਰ ਉਲਾਦ ਪੂਰੀਆਂ ਕਰਦੀ ਹੈ ਗਰਜ਼ਾਂ ਲੋਕ ਏਨੇ ਸੁਆਰਥੀ ਕਿਉਂ ਹੋ ਗਏ ਨੇ? ਕਿੱਥੇ ਭਲਾ ਹੋਊ ਇਹਨਾਂ ਦਾ?

ਫੇਰ ਉਸ ਨੂੰ ਕਈ ਬੀਬੀਆਂ ਦਾੜ੍ਹੀਆਂ ਦਾ ਵੀ ਖਿਆਲ ਆਇਆ ਜੋ ਬਿਰਧ ਆਸ਼ਰਮਾਂ ਲਈ ਬਗਲੀਆਂ ਪਾ ਪੰਜਾਬੀ ਰੇਡੀਉ ਟੈਲੀਵੀਯਨਾਂ ’ਤੇ ਅਕਸਰ ਹੀ ਆ ਬੈਠਦੇ। ਅੱਜ ਕੱਲ ਇੰਡੀਆ ਤੋਂ ਦਾਨ ਇਕੱਠਾ ਕਰਨ ਕੈਨੇਡਾ ਆਉਣਾ ਵੀ ਇੱਕ ਬਿਜ਼ਨਸ ਹੀ ਹੈ। ਉਸ ਨੂੰ ਤਾਂ ਸਾਰੀ ਉਮਰ ਇਹੋ ਜਿਹੇ ਤੌਰ ਤਰੀਕੇ ਆਏ ਨਹੀਂ ਸਨ। ਉਹ ਤਾਂ ਆਪਣੀ ਬੇਬੇ ਦੇ ਸੁੱਖ ਲਈ ਬਾਹਰਲੇ ਦੇਸ਼ ਨੂੰ ਆ ਗਿਆ ਸੀ। ਬੇਬੇ ਵਿਚਾਰੀ ਨੂੰ ਸੁੱਖ ਤਾਂ ਕੀ ਮਿਲਣਾ ਸੀ, ਉਹ ਤਾਂ ਉਡੀਕਦੀ ਹੀ ਤੁਰ ਗਈ। ਫੇਰ ਉਹ ਸੋਚਣ ਲੱਗਿਆ, ਸ਼ਾਇਦ ਮੈਨੂੰ ਬੇਬੇ ਦਾ ਹੀ ਸਰਾਪ ਲੱਗ ਗਿਆ ਏ, ਜੋ ਇਸ ਤਰ੍ਹਾਂ ਰੁਲ਼ਦਾ ਹਾਂ। ਟੱਬਰ ਨੇ ਮਖਣੀ ਵਿੱਚੋਂ ਵਾਲ ਵਾਂਗੂ ਕੱਢ ਕੇ ਬਾਹਰ ਰੱਖ ’ਤਾ।

ਹਰਨਾਮ ਚੌਵੀਵੇਂ ਸਾਲ ਵਿੱਚ ਸੀ ਜਦੋਂ ਉਹ ਇੱਕ ਕਿੱਲਾ ਜ਼ਮੀਨ ਗਹਿਣੇ ਧਰ ਪਿੰਡ ਦੇ ਕੁੱਝ ਹੋਰ ਮੁੰਡਿਆਂ ਨਾਲ, ਏਜੰਟ ਨੂੰ ਪੈਸੇ ਦੇ ਕੇ ਸਨ 1968 ਵਿੱਚ ਲਿਬੀਆ ਆ ਗਿਆ ਸੀ। ਪੰਜ ਸਾਲ ਲਿਬੀਆ ਰਹਿ ਕੇ ਉਹ ਗਰੀਸ ਨਿੱਕਲ ਗਿਆ ਤੇ ਸ਼ਿੱਪ ਤੇ ਜੌਬ ਕਰਦਾ ਰਿਹਾ। ਜਦੋਂ ਇੱਕ ਵਾਰ ਉਨ੍ਹਾਂ ਦਾ ਜਹਾਜ਼ ਕੈਨੇਡਾ ਦੀ ਬੰਦਰਗਾਹ ਤੇ ਵੈਨਕੂਵਰ ਲੱਗਿਆ ਤਾਂ ਉਹ ਉੱਤਰ ਗਿਆ, ਤੇ ਲੁਕ ਕੇ ਰਹਿਣ ਲੱਗਿਆ। ਫੇਰ ਸਰਕਾਰ ਨੇ ਇੱਕ ਵਾਰ ਸਾਰੇ ਗੈਰ ਕਨੂੰਨੀ ਬਸ਼ਿੰਦੇ ਪੱਕੇ ਕਰਨ ਦਾ ਐਲਾਨ ਕੀਤਾ ਤਾਂ ਉਸ ਦਾ ਵੀ ਦਾਅ ਲੱਗ ਗਿਆ। ਵੈਨਕੂਵਰ ਵਿੱਚ ਲੰਬਰ ਦੇ ਕੰਮ ਦਾ ਸਤਾਇਆ ਉਹ ਟੋਰਾਂਟੋ ਆ ਗਿਆ ਤੇ ਲੱਗਾ ਫੈਕਟਰੀਆਂ ਵਿਚ ਕੰਮ ਕਰਨ।

ਜਦੋਂ ਚਾਰ ਪੈਸੇ ਜੁੜ ਗਏ ਤਾਂ ਉਹ ਇੰਡੀਆ ਜਾ ਕੇ ਤੇਜਵੰਤ ਨਾਲ ਵਿਆਹ ਕਰਵਾ ਆਇਆ। ਪਰ ਉਦੋਂ ਤੱਕ ਤਾਂ ਉਸਦੀ ਬੇਬੇ ਉਸ ਨੂੰ ਉਡੀਕਦੀ ਹੀ ਤੁਰ ਗਈ ਸੀ। ਉਦੋਂ ਕੈਨੇਡਾ ਵਿਚ ਅਜੇ ਟੱਬਰ ਮੰਗਵਾਉਣ ਦੀ ਖੁੱਲ੍ਹ ਨਹੀਂ ਸੀ। ਫੇਰ ਦਾਨਵੀਰ ਦਾ ਜਨਮ ਪੰਜਾਬ ਵਿੱਚ ਹੀ ਹੋਇਆ। ਜਦੋਂ ਪ੍ਰਧਾਨ ਮੰਤਰੀ ਟਰੂਡੋ ਨੇ ਫੈਮਲੀਆਂ ਮੰਗਵਾਉਣ ਦੀ ਖੁੱਲ੍ਹ ਦੇ ਦਿੱਤੀ ਤਾਂ ਉਸ ਨੇ ਵੀ ਤੇਜੋ ਤੇ ਦਾਨਵੀਰ ਨੂੰ ਮੰਗਵਾ ਲਿਆ। ਦਾਨਵੀਰ ਤੋਂ ਛੋਟੇ ਦੋਨੋਂ, ਮੁੰਡਾ ਤੇ ਕੁੜੀ ਤਾਂ ਕੈਨੇਡਾ ਆ ਕੇ ਹੀ ਹੋਏ। ਫੇਰ ਇਨ੍ਹਾਂ ਬੱਚਿਆਂ ਦੀ ਪ੍ਰਵਰਿਸ਼ ਲਈ ਉਸ ਨੇ ਜ਼ਿੰਦਗੀ ਭਰ ਕੀ ਕੀ ਪਾਪੜ ਨਹੀਂ ਸੀ ਵੇਲੇ?

ਮਨ ਦਾ ਝੱਖੜ ਹੋਰ ਤੇਜ਼ ਹੋ ਗਿਆ, ਜਿਵੇਂ ਕਿਵੇਂ ਦਾ ਝੱਖੜ ਅਮਰੀਕਾ ਵਿੱਚ ਝੁੱਲਦਾ ਉਸ ਨੇ ਟੈਲੀਵੀਯਨ ਤੇ ਵੇਖਿਆ ਸੀ। ਪਿਛਲੇ ਕੁੱਝ ਸਮੇਂ ਤੋਂ ਅਮਰੀਕਾ ਵਿੱਚ ਕੁੱਝ ਜਿਆਦਾ ਹੀ ਝੱਖੜ ਝੁੱਲ ਰਹੇ ਸਨ। ਨੌਂ ਗਿਆਰਾਂ ਵਾਲਾ ਝੁੱਲਿਆ ਝੱਖੜ ਤਾਂ ਅਜੇ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ, ਜੋ ਹੁਣ ਸਾਰੀ ਦੁਨੀਆਂ ਵਿੱਚ ਫੈਲਦਾ ਜਾ ਰਿਹਾ ਸੀ। ਦਹਿਸ਼ਤਗਰਦੀ ਦਾ ਇਹ ਵਾਵਰੋਲਾ ਅਮਰੀਕਾ ਦੇ ਜੜ੍ਹੀਂ ਤੇਲ ਦੇਣ ਲੱਗਿਆ ਸੀਇਹ ਹੁਣ ਉਸਦੇ ਸਰਵਸ਼ਕਤੀਮਾਨ ਹੋਣ ਦਾ ਤਾਜ ਕਦੇ ਵੀ ਉਡਾ ਸਕਦਾ ਸੀ। ਤਾਜ ਉੱਡਣ ਦੇ ਡਰ ਨੇ ਅਮਰੀਕਾ ਨੂੰ ਏਨਾ ਡਰਾ ਦਿੱਤਾ ਸੀ ਕਿ ਉਸ ਦੀਆਂ ਸੈਨਾਵਾਂ ਆਦਮ ਬੋਅ, ਆਦਮ ਬੋਅ ਕਰਦੀਆਂ ਦੁਨੀਆਂ ਭਰ ਵਿੱਚ ਫੈਲੀਆਂ ਪਈਆਂ ਸਨ। ਫੌਜੀ ਖਰਚਿਆਂ ਨੇ ਦੇਸ਼ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਸੀ।

ਹਰਨਾਮ ਨੇ ਆਪਣੇ ਸਿਰ ਤੇ ਹੱਥ ਫੇਰਿਆ ਨਾ ਪਗੜੀ ਨਾ ਟੋਪੀ, ਤਾਜ ਕਿੱਥੇ ਹੋਣਾ ਸੀ? ਸਿਰ ਦੀ ਟਿੰਡ ਵੀ ਖੁਸ਼ਕ ਪਈ ਸੀ, ਜਿਸ ’ਤੇ ਕਦੇ ਕਦੇ ਤੇਜੋ ਤੇਲ ਝੱਸ ਦਿਆ ਕਰਦੀ ਸੀ। ਉਹ ਸੋਚਣ ਲੱਗਿਆ ਕਿ ਅਮਰੀਕਾ ਨੇ ਵੀ ਤਾਂ ਵਿਸ਼ਵ ’ਤੇ ਸਰਦਾਰੀ ਕਾਇਮ ਰੱਖਣ ਲਈ ਥਾਣੇਦਾਰਾਂ ਵਾਂਗੂੰ, ਦੂਸਰੇ ਦੇਸ਼ਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਦੇ ਕੁਦਰਤੀ ਸਰੋਤ ਹੜੱਪ ਲਏ ਨੇ। ਤੇਲ ਦੇ ਭੰਡਾਰਾਂ ’ਤੇ ਕਬਜ਼ਾ ਕਰਨ ਹੀ ਤਾਂ ਉਹ ਇਰਾਕ ਗਿਆ ਸੀ। ਤੇ ਇਸੇ ਤਰ੍ਹਾਂ ਉਸਦਾ ਅਗਲਾ ਨਿਸ਼ਾਨਾ ਲਿਬੀਆ ਤੇ ਇਰਾਨ ਸਨ। ਅਫਗਾਨਸਤਾਨ ਵਿਚ ਫੌਜੀ ਅੱਡੇ ਬਣਾਕੇ ਉਹ ਚੀਨ ਅਤੇ ਭਾਰਤ ਦੇ ਸਿਰ ਉੱਤੇ ਤਲਵਾਰ ਲਟਕਾਈ ਰੱਖਣਾ ਚਾਹੁੰਦੈ, ਤਾਂ ਕਿ ਵਿਸ਼ਵ ਸ਼ਕਤੀ ਦੇ ਰੂਪ ਵਿੱਚ ਕੋਈ ਹੋਰ ਸ਼ਰੀਕ ਨਾ ਜੰਮ ਪਵੇ। ਪਰ ਹਰਨਾਮ ਨੇ ਤਾਂ ਆਪਣੀ ਸਰਦਾਰੀ ਕਾਇਮ ਰੱਖਣ ਲਈ ਧੀਆਂ ਪੁੱਤਰਾਂ ਵਿਚਕਾਰ ‘ਪਾੜੋ ਅਤੇ ਰਾਜ ਕਰੋ’ ਵਾਲੀ ਕੋਈ ਨੀਤੀ ਨਹੀਂ ਸੀ ਅਪਣਾਈ। ਫੇਰ ਅਜਿਹਾ ਕਿਉਂ ਹੋਇਆ ਸੀ?

ਇਹਨਾਂ ਠੰਢੇ ਤੱਤੇ ਮੌਸਮਾਂ ਵਿੱਚ ਹਰਨਾਮ ਨੇ ਕੈਨੇਡਾ ਵਿੱਚ ਕਈ ਮੰਦਵਾੜੇ ਦੇਖੇ। ਜਦੋਂ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਬਰਾਇਨ ਮਲਰੋਨੀ ਨੇ ਪੂਜੀਪਤੀ ਧਨਾਡਾਂ ਦਾ ਝੋਲੀ ਚੁੱਕ ਬਣਦਿਆਂ, ਲਿਬਰਲ ਟਰੂਡੋ ਦੀਆਂ ਪਾਲਸੀਆਂ ਨੂੰ ਪੁੱਠਾ ਗੇੜਾ ਦੇ ਕੇ ਦੂਸਰੇ ਮੁਲਕਾਂ ਨਾਲ ਫਰੀ ਟਰੇਡ ਸਮਝੌਤਾ ਕਰ ਲਿਆ ਤਾਂ ਕਿਵੇਂ ਸਸਤੀ ਮਜ਼ਦੂਰੀ ਖਾਤਰ, ਮੁਨਾਫਾਖੋਰਾਂ ਦੀਆਂ ਕੰਪਨੀਆਂ ਗਰੀਬ ਦੇਸ਼ਾਂ ਵਿੱਚ ਜਾ ਵੜੀਆਂ ਸਨ? ਰਾਤੋ ਰਾਤ ਹਜ਼ਾਰਾਂ ਫੈਕਟਰੀਆਂ ਬੰਦ ਹੋ ਗਈਆਂ। ਕੰਮਾਂ ਤੋਂ ਲੇਅ ਆਫ ਹੋ ਗਈ। ਲੋਕ ਵਿਹਲੇ ਹੋ ਕੇ ਘਰ ਬੈਠ ਗਏ। ਆਮਦਨ ਦੇ ਸਾਰੇ ਵਸੀਲੇ ਖਤਮ ਹੋਣ ਨਾਲ ਕਈਆਂ ਨੇ ਬਿਜ਼ਨਸ ਤੇ ਘਰ ਗੁਆ ਲਏ। ਉਦੋਂ ਹੀ ਤਾਂ ਹਰਨਾਮ ਦਾ ਕੰਮ ਗਿਆ ਸੀ। ਪੂਰੇ ਕੈਨੇਡਾ ਵਿੱਚ ਹੋਈ ਸਟੀਲ ਵਰਕਰਾਂ ਦੀ ਹੜਤਾਲ ਨੇ ਅੱਗ ਉੱਪਰ ਤੇਲ ਦਾ ਕੰਮ ਕੀਤਾ ਸੀ। ਸਾਰੀਆਂ ਸਟੀਲ ਫੈਕਟਰੀਆਂ ਨੂੰ ਤਾਲੇ ਲੱਗ ਗਏ ਸਨ। ਉਦੋਂ ਹੀ ਉਲਾਦ ਖਾਤਰ ਉਸ ਨੇ ਘਰ ਬਚਾਉਣ ਦੀ ਕਸਮ ਖਾਧੀ ਸੀ। ਤੇ ਭਾਰਤ ਵਾਲੀ ਜਾਇਦਾਦ ਤਾਂ ਵੇਚੀ ਕਿ ਬੱਚੇ ਬੇਸਮੈਂਟਾਂ ਵਿੱਚ ਨਾ ਰੁਲਣ। ਪਰ ਉਨ੍ਹਾਂ ਤਾਂ ਪਿਉ ਨੂੰ ਰੋਲਣ ਲੱਗਿਆਂ ਇੱਕ ਵਾਰ ਵੀ ਨਾ ਸੋਚਿਆ?

ਫੇਰ ਹਰਨਾਮ ਕਿੰਨੀ ਹੀ ਦੇਰ ਬੇਚੈਨੀ ਵਿੱਚ ਵਾਕਰ ਖੜਕਾਉਂਦਾ ਹਾਲ ਵਿੱਚ ਘੁੰਮਦਾ ਰਿਹਾ। ਕਈਆਂ ਨੂੰ ਲੱਗਦਾ ਸੀ ਕਿ ਉਹ ਸੈਰ ਕਰ ਰਿਹਾ ਹੈ। ਏਸੇ ਕਰਕੇ ਤਾਂ ਨਰਸ ਏਮੀ ਕਹਿ ਗਈ ਸੀ, ਵੈਰੀ ਗੁੱਡ ਮਿਸਟਰ ਹੈਰੀ, ਵਾਕ ਇਜ਼ ਸੋ ਗੁੱਡ ਫਾਰ ਯੂਅਰ ਹੈਲਥਪਰ ਉਸਦੇ ਅੰਦਰ ਝਾਕ ਕੇ ਕਿਸ ਨੇ ਦੇਖਣਾ ਸੀ? ਉਸਨੇ ਸੋਚਿਆ, ‘ਕਈ ਵਾਰ ਬੰਦਾ ਸਿਰਫ ਆਪਣੇ ਨਾਲ ਹੀ ਗੱਲਾਂ ਕਰਨ ਜੋਗਾ ਰਹਿ ਜਾਂਦੈ। ਮੇਰਾ ਵੀ ਤਾਂ ਹੁਣ ਇਹ ਹੀ ਹਾਲ ਹੈ?’

ਫੇਰ ਉਸ ਨੂੰ ਛੋਟੇ ਬੇਟੇ ਰੌਨ ਦਾ ਖਿਆਲ ਆਇਆ ਜਿਸ ਨੂੰ ਉਹ ਅਜੇ ਤੱਕ ਵੀ ਰਣਜੀਤ ਹੀ ਕਹਿੰਦਾ ਸੀ। ਕਿਵੇਂ ਉਸਦੀ ਟ੍ਰਿਨੀਡਾਡੀਅਨ ਗਰਲ ਫਰੈਂਡ ਨੇ ਉਸ ’ਤੇ ਜਾਦੂ ਧੂੜਿਆ ਸੀ ਕਿ ਬਾਕੀ ਉਹ ਸਾਰਾ ਕੁੱਝ ਹੀ ਭੁੱਲ ਗਿਆ। ਪੜ੍ਹਾ ਲਿਖਾ ਕੇ ਆਟੋ ਇੰਜਨੀਅਰ ਮੈਂ ਬਣਾਇਆ ਤੇ ਉਹ ਸਿਰਫ ਉਸੇ ਦਾ ਬਣ ਕੇ ਰਹਿ ਗਿਆ। ਨਾਲੇ ਉਸ ਵਿੱਚ ਤਾਂ ਇੰਡੀਅਨ ਕੁੜੀਆਂ ਵਾਲੀ ਕੋਈ ਸ਼ਰਮ ਹਯਾ ਹੀ ਨਹੀਂ ਸੀ ਤੇ ਨਾ ਹੀ ਕਿਸੇ ਵੱਡੇ ਛੋਟੇ ਦਾ ਸਤਿਕਾਰ। ਅਖੇ ਜੀ ਸਾਡੀ ਓਅਨ ਲਾਈਫ ਆ, ਪ੍ਰਾਈਵੇਸੀ ਚਾਹੀਦੀ ਆਜਿਉਂ ਹੀ ਫੋਰਡ ਕੰਪਨੀ ਵਿਚ ਜੌਬ ਮਿਲੀ, ਜਾ ਕੇ ਓਕਵਿੱਲ ਰਹਿਣ ਲੱਗ ਪਏ। ਨਾਲੇ ਓਕਵਿੱਲ ਕਿਹੜਾ ਪ੍ਰਦੇਸ ਆ ... ਆਹ ਪੰਦਰਾਂ ਮਿੰਟ ਲੱਗਦੇ ਨੇ ਕਾਰ ’ ਕਦੇ ਬੰਦਾ ਆ ਕੇ ਮਿਲ ਹੀ ਜਾਵੇ।

ਫੇਰ ਹਰਨਾਮ ਨੂੰ ਉਹ ਦਿਨ ਯਾਦ ਆਇਆ ਜਦ ਰੌਨ ਨੇ ਵਿਚਾਰਾ ਜਿਹਾ ਮੂੰਹ ਬਣਾ ਕੇ ਕਿਹਾ ਸੀ ਅਖੇ ‘ਡੈਡ ਸਬਰੀਨਾ ਮੇਰੇ ਨਾਲ ਈ ਪੜ੍ਹਦੀ ਆ। ਉਸਦੇ ਗਰੈਂਡ ਪੇਅਰੈਂਟਰਸ ਵੀ ਇੰਡੀਅਨ ਸੀ ਤੇ ਆਪ ਉਹ ਟ੍ਰਿਨੀ ਨੇ। ਇੰਡੀਅਨ ਕਲਚਰ ਦੀ ਉਹ ਹੁਣ ਵੀ ਬਹੁਤ ਰਿਸਪੈਕਟ ਕਰਦੇ ਨੇ, ਹਿੰਦੀ ਗੀਤ ਵੀ ਸੁਣਦੇ ਨੇ। ਫੇਰ ਜਦੋਂ ਮੈਨੂੰ ਮਿਲਾਉਣ ਲੈ ਕੇ ਗਿਆ ਤਾਂ ਅੱਗੋਂ ਉਹ ਅੱਧ ਪਚੱਧ ਜਿਹੇ ਕੱਪੜੇ ਪਾਈ ਇਕ ਹੱਥ ਬੀਅਰ ਦੀ ਬੋਤਲ ਫੜੀ ਬੈਠੀ, ਤੇ ਦੂਸਰੇ ਹੱਥ ’ਚ ਸਿਗਰਟ। ਮੈਂ ਕਿਹਾ ਜੇ ਹੁਣ ਬੇਬੇ ਹੁੰਦੀ ਤਾਂ ਛਿੱਤਰ ਲਾਹ ਲੈਂਦੀ। ਪਰ ਇਹ ਅੱਗੋਂ ਮਾਊਂ ਜਿਹਾ ਬਣਿਆ ਉਸ ਦੀ ਲੋਲੋ-ਪੋਪੋ ਜਿਹੀ ਕਰਦਾ ਰਿਹਾ। ਮੇਰਾ ਛੋਟੀ ਉਮਰ ਵਿੱਚ ਹੀ ਬਾਪ ਮਰ ਗਿਆ ਸੀ। ਮੈਨੂੰ ਪਿਉ ਵਾਹਰੇ ਬੱਚਿਆਂ ਦੇ ਦੁੱਖ ਪਤਾ ਸੀ। ਤਾਂ ਹੀ ਤਾਂ ਮੈਂ ਇਨ੍ਹਾਂ ਨੂੰ ਰੋਟੀ ਦਿੰਦਾ ਰਿਹਾ। ਪਰ ਮੈਨੂੰ ਰੋਟੀ ਦੇਣ ਲੱਗਿਆਂ ਉਨ੍ਹਾਂ ਦੀ ਜਾਨ ਨਿੱਕਲ ਗਈ।

ਮੈਂ ਤਾਂ ਫੇਰ ਵੀ ਕੋਈ ਕਸਰ ਨਹੀਂ ਛੱਡੀ ਬਈ ਕਿਤੇ ਤੇਜੋ ਦੀ ਰੂਹ ਨਾ ਤੜਫੇ ਕਿ ਮੈਂ ਉਲਾਦ ਦੀ ਖੁਸ਼ੀ ਦਾ ਖਿਆਲ ਨਹੀਂ ਰੱਖਿਆ। ਮੈਂ ਰੌਨ ਨੂੰ ਵੀ ਕਿਹਾ ਜੇ ਤੈਨੂੰ ਠੀਕ ਲੱਗਦੀ ਆ, ਕਰਵਾ ਲਾ ਵਿਆਹ। ਫੇਰ ਵਿਆਹ ਤੇ ਵੀਹ ਹਜ਼ਾਰ ਡਾਲਰ ਵੀ ਕਢਵਾ ਕੇ ਦਿੱਤਾ। ਤਾਂ ਹੀ ਸ਼ਾਨਦਾਰ ਪਾਰਟੀ ਕੀਤੀ ਸੀ। ਪਰ ਪਾਰਟੀ ਤੇ ਮੈਨੂੰ ਕਿਸੇ ਨੇ ਪੁੱਛਿਆ ਈ ਨਹੀਂ। ਹੋਰ ਤਾਂ ਹੋਰ ਅਖੇ ਇੰਡੀਅਨ ਨਹੀਂ ਸੱਦਣੇ। ਉਹ ਤਾਂ ਖਾ ਪੀ ਕੇ ਬਾਹਰ ਜਾ ਕੇ ਗੱਲਾਂ ਹੀ ਬਣਾਉਣਗੇ। ਆਪ ਦੀ ਲੱਲੀ ਛੱਲੀ ਬਥੇਰੀ ’ਕੱਠੀ ਕਰ ਲੀ

ਸਿਰਫ ਇੱਕ ਵਾਰ ਮਜ਼ਬੂਰਨ ਮੇਰਾ ਪਿਉ ਦੇ ਤੌਰ ਤੇ ਸਟੇਜ ਤੋਂ ਨਾਂ ਲਿਆ, ਪਰ ਤੇਜੋ ਨੂੰ ਤਾਂ ਉੱਕਾ ਹੀ ਯਾਦ ਨਹੀਂ ਕੀਤਾ। ਮੈਂ ਇਕੱਲਾ ਹੀ ਖੂੰਜੇ ਲੱਗਿਆ ਬੈਠਾ ਰਿਹਾ ਤੇ ਇਹ ਬੀਅਰ ਦੀਆਂ ਬੋਤਲਾਂ ਫੜੀ ਨੱਚਦੇ ਰਹੇ। ਪਾਰਟੀ ਮੁੱਕਣ ਤੱਕ ਨੂੰਹ ਰਾਣੀ ਪੂਰੀ ਡਰੰਕ ਸੀ। ਕੀ ਵਿਆਹ ਵਾਲੀਆਂ ਕੁੜੀਆਂ ਦੇ ਇਹ ਲੱਛਣ ਹੁੰਦੇ ਨੇ? ਉਹ ਤਾਂ ਇੱਕ ਦਿਨ ਆ ਕੇ ਵੀ ਘਰ ਨਹੀਂ ਰਹੀ ਅਖੇ ਅਸੀਂ ਕੰਡੋ ਕਿਰਾਏ ਤੇ ਲਿਆ ਹੋਇਆ। ਜੇ ਮੇਰੇ ਨਾਲ ਰਹਿੰਦੇ, ਮੈਂ ਤਾਂ ਆਪਣਾ ਘਰ ਵੀ ਦੇ ਦਿੰਦਾ। ਫੇਰ ਕਿਵੇਂ ਮੋਮੋਠਗਣੀਆਂ ਮਾਰ ਕੇ ਮੇਰਾ ਉਹ ਘਰ ਵੀ ਵਿਕਵਾ ਦਿੱਤਾ। ਮੈਨੂੰ ਤਾਂ ਮਰਨੋ ਪਹਿਲਾਂ ਹੀ ਮਾਰ ਗਏ। ਆਹ ਲੈਸਲੀ ਵਾਲੀ ਮੌਤ ਤਾਂ ਇੱਕ ਦਿਨ ਹੀ ਆਉਂਦੀ ਆ, ਪਰ ਮੈਂ ਤਾਂ ਰੋਜ਼ ਹੀ ਮਰਦਾ ਰਿਹਾ ਆਂ

ਫੇਰ ਉਸ ਨੂੰ ਪਿਛਲੇ ਸਾਲ ਸੀਨੀਅਰ ਹੋਮ ਵਿਚ ਆਏ ਇੱਕ ਹੋਰ ਪੰਜਾਬੀ ਬੰਦੇ ਦੀ ਯਾਦ ਆਈ ਜੋ ਆਪਣੇ ਆਪ ਨੂੰ ਲੰਬੜਦਾਰ ਦੱਸਿਆ ਕਰਦਾ ਸੀ। ਉਸਦੇ ਪੁੱਤਰ ਵੀ ਉਸ ਨੂੰ ਮਰਨ ਲਈ ਇੱਥੇ ਸੁੱਟ ਗਏ ਸਨ। ਪਰ ਉਹ ਇੱਥੇ ਕਿਸੇ ਨਰਸ ਤੋਂ ਕਾਲਿੰਗ ਕਾਰਡ ਮੰਗਵਾ ਕੇ ਆਪਣੀ ਇੰਡੀਆ ਰਹਿੰਦੀ ਕੁੜੀ ਨੂੰ ਫੋਨ ਕਰ ਲੈਂਦਾ। ਫੇਰ ਇੱਕ ਦਿਨ ਉਸਦੀ ਕੁੜੀ ਨੇ ਇੰਡੀਆ ਤੋਂ ਟਿਕਟ ਦਾ ਪ੍ਰਬੰਧ ਵੀ ਕਰਵਾ ਦਿੱਤਾ। ਕਹਿੰਦੀ ਮੈਂ ਸਾਂਭਾਂਗੀ ਬਾਪੂ। ਤੂੰ ਇਉਂ ਰੁਲਣ ਨਾਲੋਂ ਪਿੱਛੇ ਈ ਮੁੜ ਆਤੇ ਇੱਕ ਦਿਨ ਉਹ ਚੁੱਪ ਚਾਪ ਕਿਸੇ ਦੀ ਮਦਦ ਨਾਲ ਜਹਾਜ਼ ਚੜ੍ਹ ਗਿਆ। ਤੇ ਇੰਡੀਆ ਜਾਣ ਸਾਰ, ਕੈਨੇਡਾ ਰਹਿੰਦੇ ਮੁੰਡਿਆਂ ਨੂੰ ਜ਼ਮੀਨ ਤੋਂ ਬੇਦਖਲ ਕਰ ਦਿੱਤਾ। ਜ਼ਮੀਨ ਵੇਚ ਕੇ ਕੁਝ ਪੈਸੇ ਕੁੜੀ ਨੂੰ ਦੇ ਦਿੱਤੇ ਬਾਕੀ ਸਾਰੇ ਪਿੰਡ ਦੇ ਸਕੂਲ ਅਤੇ ਹਸਪਤਾਲ ਨੂੰ ਦੇ ਦਿੱਤੇ। ਕਹਿੰਦਾ, ਐਹੋ ਜਿਹੀ ’ਲਾਦ ਨੂੰ ਕੀ ਕਰਨੈ?

ਹੁਣ ਹਰਨਾਮ 1991 ਦੇ ਉਸ ਸਮੇਂ ਬਾਰੇ ਸੋਚ ਰਿਹਾ ਸੀ ਜਦੋਂ ਵੱਡੇ ਬੁਸ਼ ਨੇ ਇਰਾਕ ਤੇ ਹਮਲਾ ਕੀਤਾ ਸੀ। ਕਿਵੇਂ ਮੀਂਹ ਵਾਂਗੂੰ ਬੰਬ ਵਰਸਾਏ ਗਏ ਸਨ। ਇੱਕ ਪਾਸੇ ਬੰਬਾਂ ਬੰਦੂਕਾਂ ਤੇ ਪੈਸਾ ਫੂਕਿਆ ਜਾ ਰਿਹਾ ਸੀ ਤੇ ਦੂਸਰੇ ਪਾਸੇ ਕੈਨੇਡਾ ਦੇ ਮੰਦਵਾੜੇ ਨੇ ਆਮ ਬੰਦੇ ਨੂੰ ਰੋਟੀ ਦੇ ਲਾਲੇ ਪਾਏ ਹੋਏ ਸਨ। ਉਹ ਦੋਵੇਂ ਪੱਖ ਟੈਲੀਵੀਯਨ ਤੇ ਦੇਖਦਾ ਰਿਹਾ। ਉੱਧਰ ਇਰਾਕ ਤਬਾਹ ਹੋ ਰਿਹਾ ਸੀ ਤੇ ਏਧਰ ਹਰਨਾਮ ਦਾ ਘਰ। ਉਸ ਸਮੇਤ ਦੋਨਾਂ ਮੁੰਡਿਆਂ ਨੂੰ ਕੰਮਾਂ ਤੋਂ ਜਵਾਬ ਮਿਲ ਗਿਆ ਸੀ। ਉਦੋਂ ਕਿਵੇਂ ਸਾਰੇ ਉਸਦੇ ਹਾੜ੍ਹੇ ਕੱਢਦੇ ਸਨ ਕਿ ਡੈਡ ਤੁਸੀਂ ਘਰ ਨੂੰ ਬਚਾ ਲਵੋ। ਇੰਡੀਆ ਵਾਲੀ ਜ਼ਮੀਨ ਆਪਾਂ ਕੀ ਕਰਨੀ ਆ, ਜਦ ਉੱਥੇ ਜਾਣਾ ਈ ਨੀ। ਉਦੋਂ ਤਾਂ ਤੇਜੋ ਨੂੰ ਵੀ ਹੱਥਾਂ ’ਚ ਲਈ ਫਿਰਦੇ ਸੀ। ਉਹ ਅੱਡ ਮੇਰੇ ਮਗਰ ਪੈ ਗਈ। ਅਖੇ ਜੌਬਾਂ ਕਰਕੇ ਫੇਰ ਖਰੀਦ ਲੈਣਗੇ ਜ਼ਮੀਨਾਂ। ਨਾਲੇ ਅਖੇ ਮੁੰਡੇ ਦਾ ਦੂਜੀ ਕਮਿਉਨਟੀ ਵਿੱਚ ਵਿਆਹ ਹੋਣਾ ਏ, ਅਗਲੇ ਕੀ ਕਹਿਣਗੇ? ਉਦੋਂ ਜ਼ਮੀਨ ਵੇਚਣ ਨੂੰ ਤਾਂ ਝੱਟ ਮੇਰੇ ਨਾਲ ਇੰਡੀਆ ਜਾਣ ਨੂੰ ਵੀ ਤਿਆਰ ਹੋ ਗਏ। ਗੁਰਾਇਆਂ ਸ਼ਹਿਰ ਨਾਲ ਲੱਗਦੀ ਜੋ ਜ਼ਮੀਨ ਹੁਣ ਕਰੋੜਾਂ ਦੀ ਹੈ, ਉਦੋਂ ਲੱਖਾਂ ’ਚ ਵੇਚਤੀ, ਭੋਅ ਦੇ ਭਾਅ। ਚਾਲੀ ਚਾਲੀ ਲੱਖ ਦੋਹਾਂ ਨੂੰ ਵੰਡ ਕੇ ਦੇ ਦਿੱਤਾ ਤੇ ਆਪਣੇ ਹੱਥ ਵਢਵਾ ਲਏ। ਬੱਸ, ਪੈਸੇ ਮਿਲਣ ਦੀ ਦੇਰ ਸੀ ਕਿ ਪਿੱਠ ਤੇ ਲੱਤ ਮਾਰ ਕੇ ਔਹ ਗਏ, ਔਹ ਗਏ। ਹੁਣ ਤਾਂ ਕੁੜੀ ਨਾਲ ਵੀ ਨਹੀਂ ਵਰਤਦੇ।

‘ਬਹਾਨਾ ਅਖੇ ਕੁੜੀ ਨੇ ਗੋਰੇ ਨਾਲ ਵਿਆਹ ਸਾਡੀ ਮਰਜੀ ਨਾਲ ਨਹੀਂ ਕਰਵਾਇਆ? ਜਦ ਸਾਡੀ ਮੰਨੀ ਹੀ ਨੀ। ਹੁਣ ਲੋਕ ਕੀ ਕਹਿਣਗੇ?’ ਅੱਗੋਂ ਉਸਦਾ ਗੋਰਾ ਘਰ ਵਾਲਾ ਵੀ ਤਾਂ ਅਜਿਹਾ ਹੀ ਨਿੱਕਲਿਆ? ਜੋ ਉਸ ਨੂੰ ਲੈ ਕੇ ਸ਼ਿਕਾਗੋ ਚਲਾ ਗਿਆ। ਨਾ ਕਦੇ ਕੋਈ ਫੋਨ, ਨਾ ਖ਼ਬਰਸਾਰ ਮੇਰੇ ਭਾਅ ਦੇ ਤਾਂ ਸਾਰੇ ਹੀ ਮਰ ਗਏ।

‘ਹੁਣ ਆਪ ਤਾਂ ਸਾਰੇ ਘੁੰਮਦੇ ਨੇ ਕਦੇ ਡਿਜ਼ਨੀਲੈਂਡ ਤੇ ਕਦੇ ਕਿਊਬਾ, ਬੱਸ ਮੇਰੇ ਲਈ ਹੀ ਟਾਈਮ ਨਹੀਂ। ਮੈਂ ਹੀ ਪੁੱਛਾਂ ਪੜਤਾਲਾਂ ਕਰਦਾ ਰਹਿੰਦਾ ਆਂ। ਪਤਾ ਲੱਗਿਆ ਸੀ ਪਿੱਛੇ ਜਿਹੇ ਸ਼ਿੱਪ ਕਰੂਜ਼ ਤੇ ਬਾਰਵੈਡੋ ਜਾ ਕੇ ਆਏ ਨੇ। ਦੋਨੋ ਆਪਣੀਆਂ ਘਰ ਵਾਲੀਆਂ ਤੇ ਨਿਆਣਿਆਂ ਸਮੇਤ। ਮੈਂ ਤਾਂ ਪੋਤੇ ਪੋਤੀਆਂ ਦੇ ਮੂੰਹ ਦੇਖਣ ਨੂੰ ਵੀ ਤਰਸ ਗਿਆ। ਪੁਰਖਿਆਂ ਦੀ ਜਾਇਦਾਦ ਵੇਚ ਕੇ ਵੱਡ ਵਡੇਰਿਆਂ ਤੋਂ ਵੀ ਮੂੰਹ ਮੋੜ ਲਿਆ। ਤੇ ਤੇਜੋ ਵੀ ਛੱਡ ਕੇ ਤੁਰ ਗਈ। ਜੇ ਸੱਚ ਪੁੱਛਦੇ ਹੋਂ ਤਾਂ ਤੇਜੋ ਵੀ ਇਹਨਾਂ ਦੀ ਲਾਪਰਵਾਹੀ ਨਾਲ ਹੀ ਗਈ ਆ। ਹੁਣ ਆਪਣੀਆਂ ਘਰ ਵਾਲੀਆਂ ਨੂੰ ਬਥੇਰਾ ਚੁੱਕੀ ਤੁਰੇ ਫਿਰਦੇ ਆ। ਉਨ੍ਹਾਂ ਲਈ ਤਾਂ ਬਥੇਰਾ ਟਾਈਮ ਆ, ਪਰ ਮਾਂ ਲਈ ਨਹੀਂ ਸੀ। ਆਹ ਇੱਕ ਲੈਸਲੀ ਸੀ ਏਹਦੇ ਨਾਲ ਦਿਲ ਫੋਲ ਲਈਦਾ ਸੀ, ਅੱਜ ਉਹ ਵੀ ਤੁਰ ਗਿਆ। ਮਨਾਂ ਮਰਿਆਂ ਨਾਲ ਤਾਂ ਮਰਿਆ ਨਹੀਂ ਜਾਂਦਾ। ਸੰਸਾਰ ਤਾਂ ਹੈ ਈ ਪੈਸੇ ਦਾ

‘ਅਮਰੀਕਾ ਹੁਣ ਘੋਰ ਮੰਦਵਾੜੇ ਦਾ ਸ਼ਿਕਾਰ ਏ। ਕੰਮ ਸਾਰੇ ਬੰਦ ਹੋ ਰਹੇ ਨੇ। ਜੌਬਾਂ ਜਾ ਰਹੀਆਂ ਨੇ ਤੇ ਘਰ ਵਿਕ ਰਹੇ ਨੇ। ਉਬਾਮਾ ਤੋਂ ਤਾਂ ਬੁਸ਼ ਦਾ ਪਾਇਆ ਖਿਲਾਰਾ ਹੀ ਨਹੀਂ ਸਮੇਟਿਆ ਜਾ ਰਿਹਾ। ਕੋਈ ਬਫਲੋ ਸ਼ਹਿਰ ਗਿਆ ਸੀ, ਦੱਸਦਾ ਸੀ ਕਿ ਸਾਰੇ ਬਿਜ਼ਨਸਾਂ ਨੂੰ ਤਾਲੇ ਲੱਗੇ ਪਏ ਨੇ। ਸੜਕਾਂ ਇਉਂ ਖਾਲੀ ਪਈਆਂ ਨੇ ਜਿਵੇਂ ਕਰਫਿਊ ਲੱਗਿਆ ਹੋਵੇ। ਕੀ ਮੇਰੇ ਮੁੰਡੇ ਬਚ ਜਾਣਗੇ ਹੁਣ ਏਸ ਕਹਿਰ ਤੋਂ? ਜੇ ਮੇਰੇ ਕੋਲ ਆਉਣਗੇ, ਮੈਂ ਤਾਂ ਪੈਨੀ ਵੀ ਨਹੀਂ ਦਿੰਦਾ। ਨਾਲੇ ਕਾਹਦੇ ਰਿਸ਼ਤੇ ਨਾਤੇ ਰਹਿ ਗਏ ਹੁਣ? ਅਸਲ ਵਿੱਚ ਅਮਰੀਕੀ ਸਿਸਟਮ ਨੇ ਲੋਕਾਂ ਦੀ ਸੋਚ ਵੀ ਆਪਣੇ ਵਰਗੀ ਹੀ ਬਣਾ ਦਿੱਤੀ ਆ। ਲੋੜ ਵੇਲੇ ਗਧੇ ਨੂੰ ਵੀ ਬਾਪ ਬਣਾ ਲੈਂਦੇ ਨੇ ਤੇ ਲੋੜ ਪੂਰੀ ਕਰਕੇ ਬਾਪ ਨੂੰ ਵੀ ਗਧਾ ਸਮਝਦੇ ਨੇ।

ਫੇਰ ਉਹ ਸੋਚਣ ਲੱਗਿਆ, ਕਹਿੰਦੇ ਯੂਰਪ ਦਾ ਵੀ ਇਹ ਹੀ ਹਾਲ ਹੈ। ਇਕੱਲੇ ਚੀਨ ਤੇ ਭਾਰਤ ਹੀ ਬਚੇ ਨੇ। ਅਮਰੀਕਾ ਦੀਆਂ ਅੱਖਾਂ ਵਿੱਚ ਉਹ ਰੜਕਦੇ ਤਾਂ ਬਹੁਤ ਨੇ ਪਰ ਕਰ ਕੁੱਝ ਨਹੀਂ ਸਕਦਾ। ਜੇ ਭਾਰਤ ਵੀ ਦੁਨੀਆਂ ਦਾ ਅਮੀਰ ਮੁਲਕ ਬਣ ਜਾਵੇ ਤਾਂ ਮੇਰੇ ਵਰਗਿਆਂ ਨੂੰ ਬਾਹਰਲੇ ਮੁਲਕਾਂ ’ਚ ਤਾਂ ਨਾ ਧੱਕੇ ਖਾਣੇ ਪੈਣ? ਤੇ ਆਪਣੀ ਉਲਾਦ ਵੀ ਨਾ ਐਵੇਂ ਗੁਆਉਣੀ ਪਵੇ। ਬੰਦਾ ਜਿੱਥੇ ਜਨਮ ਲਵੇ ਮਰੇ ਵੀ ਉਥੇ ਹੀ

ਹਰਨਾਮ ਦੀ ਇਹ ਵੀ ਇੱਛਾ ਸੀ ਕੇ ਮਰ ਕੇ ਉਸ ਦੇ ਪੰਜ ਭੂਤਕ ਸਰੀਰ ਦੀ ਮਿੱਟੀ ਪੁਰਖਿਆਂ ਦੀ ਮਿੱਟੀ ਨਾਲ ਹੀ ਮਿਲੇ। ਪਰ ਹੁਣ ਅਜਿਹਾ ਸੰਭਵ ਨਹੀਂ ਸੀ ਲੱਗਦਾ। ਇੱਕ ਦਿਨ ਉਸ ਨੇ ਵੀ ਮੈਡੋਵਿੱਲ ਸਮਿੱਟਰੀ ਦੇ ਉਸੇ ਹੀਟਰ ਤੇ ਸੜਨਾ ਸੀ, ਜਿੱਥੇ ਅੱਜ ਲੈਸਲੀ ਜਾ ਰਿਹਾ ਸੀ। ਫੇਰ ਉਹ ਵਾਕਰ ਸਹਾਰੇ ਤੁਰਦਾ ਤੁਰਦਾ ਖਿੜਕੀ ਕੋਲ ਜਾ ਖੜ੍ਹਿਆ, ਤੇ ਪਰਦਾ ਚੁੱਕ ਕੇ ਬਾਹਰ ਦੇਖਣ ਲੱਗਿਆ।

ਲੈਸਲੀ ਤੇ ਹਰਨਾਮ ਦੀ ਹੋਣੀ ਵੀ ਤਾਂ ਇੱਕੋ ਜਿਹੀ ਸੀ। ਦੋਨੋ ਆਪੋ ਆਪਣੇ ਮੁਲਕ ਛੱਡਕੇ ਚੰਗੇ ਭਵਿੱਖ ਦੀ ਆਸ ਵਿੱਚ ਕੈਨੇਡਾ ਆਏ ਸਨ। ਤੇ ਫੇਰ ਇਸ ਸੀਨੀਅਰ ਹੋਮ ਵਿੱਚ ਵੀ। ਦੋਹਾਂ ਦਾ ਸਾਂਝਾ ਦਰਦ ਉਨ੍ਹਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਆਇਆ। ਲੈਸਲੀ ਉਸ ਨੂੰ ਅਕਸਰ ਸਮਝਾਉਂਦਾ, ‘ਭੁੱਲ ਜਾ ਸਭ ਕੁਝ … ਜੋ ਜ਼ਿੰਦਗੀ ਦਾ ਬਾਕੀ ਸਮਾਂ ਬਚਿਆ ਹੈ ਉਸ ਨੂੰ ਇਨਜੁਆਏ ਕਰ। ਦੇਖ ਨਰਸਾਂ ਸਾਡਾ ਕਿੰਨਾ ਕਰਦੀਆਂ ਨੇ। ਰੋਜ਼ ਨੁਹਾ ਧੁਆ ਕੇ ਕੱਪੜੇ ਬਦਲਦੀਆਂ ਨੇ। ਹਰ ਰੋਜ਼ ਨਵੇਂ ਬੈੱਡ ਬਣਾਉਂਦੀਆਂ ਨੇ। ਹੱਸ ਕੇ ਬੋਲਦੀਆਂ ਨੇ। ਕਦੇ ਮੱਥੇ ਵੱਟ ਨਹੀਂ ਪਾਉਂਦੀਆਂ। ਇਸ ਇਮਾਰਤ ਵਿੱਚ ਆਪਾਂ ਕਿੰਨੇ ਸੁਰੱਖਿਅਤ ਹਾਂ। ਕੋਈ ਤੂਫਾਨ ਦਾ ਡਰ ਨਹੀਂ ਤੇ ਨਾ ਹੀ ਬੇਘਰ ਹੋਣ ਦਾ। ਕੋਈ ਗਰੌਸਰੀ ਦਾ ਵੀ ਫਿਕਰ ਨਹੀਂ। ਫੇਰ ਸਾਰੀਆਂ ਦਵਾਈਆਂ ਫਰੀ ਨੇ। ਤੇ ਆਪਣੇ ਕੋਲ ਕਿੰਨਾ ਵਕਤ ਹੈਮਰਿਆਂ ਨੂੰ ਕੋਈ ਮੋਢਾ ਦੇਵੇ ਜਾ ਨਾ ਦੇਵੇ, ਕੀ ਫਰਕ ਪੈਂਦਾ ਹੈ? ਤੇਰੇ ਅਸਤ ਭਾਵੇਂ ਕੀਰਤਪੁਰ ਪੈਣ ਜਾਂ ਲੇਕ ਉਨਟਾਰੀਉ, ਤੂੰ ਕੁਝ ਵੀ ਨਾ ਸੋਚਪਰ ਹਰਨਾਮ ਕੋਲੋਂ ਅਜਿਹਾ ਹੋ ਨਹੀਂ ਸੀ ਰਿਹਾ।

ਹਰਨਾਮ ਨੂੰ ਲੈਸਲੀ ਦੀ ਕਹੀ ਇੱਕ ਹੋਰ ਗੱਲ ਯਾਦ ਆਈ, ‘ਦੇਖ, ਤੂੰ ਆਪਣੀ ਜ਼ਿੰਦਗੀ ਹੁਣ ਕੱਢ ਲਈ ਆ ਹੁਣ ਤੇਰੇ ਧੀਆਂ ਪੁੱਤਰਾਂ ਦੀ ਵਾਰੀ ਆ। ਜੀਣ ਦੇ ਉਨ੍ਹਾਂ ਨੂੰ ਆਜ਼ਾਦ ਹੋ ਕੇ। ਕਿਉਂ ਉਹਨਾਂ ਦੇ ਖੰਭਾਂ ਨਾਲ ਰਿਸ਼ਤਿਆਂ ਦੇ ਪੱਥਰ ਬੰਨ੍ਹਣਾ ਚਾਹੁੰਨਾ ਏਂ? ਕਿਉਂ ਤੇਰੇ ਮਨ ਨੂੰ ਟਿਕਾ ਨਹੀਂ? ਹੁਣ ਤੂੰ ਬਾਕੀ ਬਚੀ ਜ਼ਿੰਦਗੀ ਨੂੰ ਮਾਣ …’ ਹਰਨਾਮ ਨੂੰ ਜਾਪਿਆ ਜਿਵੇਂ ਲੈਸਲੀ ਠੀਕ ਹੀ ਤਾਂ ਕਹਿ ਰਿਹਾ ਸੀ।

ਤਦੇ ਉਸ ਨੂੰ ਟਿਮਟਿਮਾਉਂਦੇ ਤਾਰਿਆਂ ਦੀ ਤਰ੍ਹਾਂ ਕਿੰਨੀਆਂ ਹੀ ਕਾਰਾਂ ਦੇ ਫਲੈਸ਼ਰ ਨਜ਼ਰ ਆਏ। ਇੱਕ ਕਾਲੀ ਕਾਰ ਫਿਊਨਰਲ ਵਾਲੇ ਕਾਫਲੇ ਦੀ ਅਗਵਾਈ ਕਰ ਰਹੀ ਸੀ। ਉਸ ਨੇ ਸੋਚਿਆ ਕਿ ਇਹ ਲੈਸਲੀ ਤਾਂ ਨਹੀਂ ਹੋ ਸਕਦਾ, ਹੁਣ ਤਾਂ ਤਿੰਨ ਵੱਜਣ ਵਾਲੇ ਨੇ। ਫੇਰ ਉਸਦੇ ਮਨ ਨੇ ਕਿਹਾ, ਚਲੋ ਕੋਈ ਵੀ ਹੋਵੇ, ਚੱਲਿਆ ਤਾਂ ਓਥੇ ਹੀ ਹੈ, ਜਿੱਥੇ ਮੇਰਾ ਯਾਰ ਗਿਆ ਹੈ। ਤੇ ਆਖਿਰ ਨੂੰ ਸਭ ਨੇ ਉਸੇ ਹੀ ਰਸਤੇ ਜਾਣਾ ਹੈ। ਹੌਲੀ ਹੌਲੀ ਇਹ ਕਾਫਲਾ ਵੀ ਲੰਘ ਗਿਆ। ਉਹ ਅੱਖਾਂ ਭਰੀ ਦੇਖਦਾ ਰਿਹਾ।

ਹੁਣ ਉਹ ਆਪਣੇ ਆਪ ਨੂੰ ਕਹਿ ਰਿਹਾ ਸੀ, ਦਰਅਸਲ ਤੈਨੂੰ ਹੀ ਜ਼ਿੰਦਗੀ ਜੀਣੀ ਨਹੀਂ ਆਈ। ਆਪਣੇ ਲਈ ਤਾਂ ਤੂੰ ਕਦੇ ਜੀਵਿਆ ਹੀ ਨਹੀਂ। ਕਦੇ ਮਾਪਿਆਂ ਲਈ ਤੇ ਕਦੇ ਪਤਨੀ ਜਾਂ ਧੀਆਂ ਪੁੱਤਰਾਂ ਲਈਂ ਜੀਊਂਦਾ ਰਿਹਾ। ਕਾਸ਼! ਤੂੰ ਵੀ ਪੱਛਮੀ ਲੋਕਾਂ ਵਾਂਗ ਜੀਣਾ ਸਿੱਖ ਲੈਂਦਾ!

ਉਸ ਨੇ ਦੇਖਿਆ ਬਾਹਰ ਖੂਬਸੂਰਤ ਫੁੱਲ ਖਿੜੇ ਹੋਏ ਸਨ। ਮੇਪਲ ਅਤੇ ਦਿਆਰ ਦੇ ਦਰਖਤ ਹਵਾ ਨਾਲ ਝੂਮ ਰਹੇ ਸਨ। ਮਿਊਂਸਪੈਲਟੀ ਦੇ ਫੁਹਾਰੇ ਹਰੇ ਕਚੂਰ ਘਾਹ ਤੇ ਵਰਖਾ ਕਰ ਰਹੇ ਸਨ ਤੇ ਧੁੱਪ ਚਮਕ ਰਹੀ ਸੀ।

ਜ਼ਿੰਦਗੀ ਕਿੰਨੀ ਖੂਬਸੂਰਤ ਹੈਹਰਨਾਮ ਨੂੰ ਜਾਪਿਆ ਜਿਵੇਂ ਲੈਸਲੀ ਹੁਣ ਉਸਦੇ ਨਾਲ ਨਾਲ ਤੁਰ ਰਿਹਾ ਹੋਵੇ।

*****

(121)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਮੇਜਰ ਮਾਂਗਟ

ਮੇਜਰ ਮਾਂਗਟ

Brampton, Ontario, Canada.
Email: (major.mangat@gmail.com)