Harafnita7ਕਈ ਉਡੀਕ ਕਰਦੇ ਕਰਦੇ ਖਾਮੋਸ਼ ਬੁੱਤ ਬਣ ਗਏਕਈਆਂ ਦੀ ਉਡੀਕ ਨੂੰ ਬੂਰ ਨਹੀਂ ਪਿਆ ਤੇ ...
(21 ਦਸੰਬਰ 2025)

ਅੱਜ ਕੱਲ੍ਹ ਦੇ ਰਿਸ਼ਤਿਆਂ ਵਿੱਚ ਬੇਮਤਲਬ ਪਿਆਰ
, ਸਬਰ, ਸੰਤੋਖ, ਸਚਾਈ, ਇਮਾਨਦਾਰੀ ਦੇਖਣ ਨੂੰ ਨਦਾਰਦ ਹੀ ਮਿਲਦੀ ਹੈਕੀ ਅਸੀਂ ਇੰਨੇ ਮਤਲਬੀ ਹੋ ਗਏ ਹਾਂ ਕਿ ਬਿਨਾਂ ਮਤਲਬ ਦੇ ਕਿਸੇ ਦਾ ਹਾਲ ਚਾਲ ਵੀ ਨਹੀਂ ਪੁੱਛ ਸਕਦੇ? ਕੀ ਇਨਸਾਨ ਵਿੱਚ ਇਨਸਾਨੀਅਤ ਖਤਮ ਹੋ ਗਈ ਹੈ? ਕਿੱਥੇ ਗਿਆ ਉਹ ਸਭ ਨੂੰ ਖਿੜੇ ਮੱਥੇ ਹੱਸ ਕੇ ਮਿਲਣਾ, ਕਿੱਥੇ ਗਿਆ ਸਭ ਦਾ ਫਿਕਰ ਕਰਨਾ, ਆਪਣਾ ਸਵਾਰਥ ਨਾ ਦੇਖ ਕੇ ਦੂਜਿਆਂ ਲਈ ਹਾਜ਼ਰ ਰਹਿਣਾ? ਕਿਸੇ ਨੇ ਕੋਈ ਗੱਲ ਕਹਿ ਦੇਣੀ ਤਾਂ ਉਸ ਗੱਲ ਨੂੰ ਉਸ ਹੱਦ ਤਕ ਨਾ ਵਧਾਉਣਾ ਕਿ ਰਿਸ਼ਤਿਆ ਵਿੱਚ ਵਿਗਾੜ ਪੈ ਜਾਵੇਉਸ ਸਮੇਂ ਰਿਸ਼ਤੇ ਜ਼ਰੂਰੀ ਸਨ ਨਾ ਕਿ ਮਤਲਬਪਰ ਅਫਸੋਸ ਹੁਣ ਉਹ ਦੋਸਤੀ, ਉਹ ਮੋਹ-ਪਿਆਰ, ਸਤਿਕਾਰ ਸਭ ਮਤਲਬ ਤਕ ਹੀ ਸੀਮਿਤ ਹੋ ਗਏ ਹਨਖੂਨ ਦੇ ਰਿਸ਼ਤੇ ਵੀ ਪਹਿਲਾਂ ਵਰਗੇ ਨਹੀਂ ਰਹੇਭੈਣ ਭਰਾ ਦਾ ਆਪਸੀ ਮੋਹ ਪਿਆਰ, ਭਰਾ ਭਰਾ ਦੀ ਸਾਂਝ, ਚਾਚੇ ਤਾਇਆਂ, ਵੱਡੇ ਬਜ਼ੁਰਗਾਂ ਦਾ ਆਦਰ ਸਤਿਕਾਰ, ਧੀ ਪੁੱਤ ਦਾ ਮਾਪਿਆਂ ਲਈ ਸਨਮਾਨ ਸ਼ਾਇਦ ਉਹ ਨਹੀਂ ਰਿਹਾ, ਜੋ ਹੋਇਆ ਕਰਦਾ ਸੀਜਿਵੇਂ ਜਿਵੇਂ ਅਸੀਂ ਆਧੁਨਿਕਤਾ ਵੱਲ ਵਧਦੇ ਚਲੇ ਗਏ, ਰਿਸ਼ਤਿਆਂ ਦੇ ਸੱਚੇ ਪਿਆਰ ਸਨਮਾਨ ਦੀ ਬਲੀ ਚੜ੍ਹਦੀ ਗਈ

ਅੱਜ ਕੱਲ੍ਹ ਜੇ ਕੋਈ ਕਿਸੇ ਗੱਲ ਤੇ ਰੁੱਸ ਜਾਵੇ ਤਾਂ ਪਹਿਲਾਂ ਸਮਿਆਂ ਦੀ ਤਰ੍ਹਾਂ ਉਨ੍ਹਾਂ ਨੂੰ ਮਨਾਇਆ ਨਹੀਂ ਜਾਂਦਾ, ਤੇ ਇਹ ਸੋਚ ਲਿਆ ਜਾਂਦਾ ਹੈ ਕਿ ਸਾਨੂੰ ਕਿਸੇ ਦੀ ਲੋੜ ਨਹੀਂ, ਉਨ੍ਹਾਂ ਤੋਂ ਬਿਨਾਂ ਸਾਡਾ ਸਰ ਜਾਊ ਬੱਸ ਇਸੇ ਗੱਲ ਨੇ ਕਿ “ਸਾਨੂੰ ਕਿਸੇ ਦੀ ਲੋੜ ਨਹੀਂ”, ਪਤਾ ਨਹੀਂ ਕਿੰਨੇ ਰਿਸ਼ਤੇ ਖਾ ਲਏ ਅਤੇ ਕਿੰਨੇ ਹੀ ਫੰਕਸ਼ਨ, ਤਿਉਹਾਰ ਆਪਣਿਆਂ ਦੀ ਸ਼ਮੂਲੀਅਤ ਤੋਂ ਬਿਨਾਂ ਹੀ ਲੰਘ ਗਏ

ਜਿਨ੍ਹਾਂ ਨੂੰ ਸੱਚਮੁੱਚ ਰਿਸ਼ਤਿਆਂ ਦੀ ਲੋੜ ਸੀ, ਕਦਰ ਸੀ, ਉਹ ਸਾਰੀ ਉਮਰ ਆਪਣਿਆਂ ਦੇ ਇੰਤਜ਼ਾਰ ਵਿੱਚ, ਇੱਕ ਨਾ ਮੁੱਕਣ ਵਾਲੀ ਉਡੀਕ ਵਿੱਚ ਆਪਣਾ ਦਮ ਤੋੜ ਗਏਕਈ ਉਡੀਕ ਕਰਦੇ ਕਰਦੇ ਖਾਮੋਸ਼ ਬੁੱਤ ਬਣ ਗਏ, ਕਈਆਂ ਦੀ ਉਡੀਕ ਨੂੰ ਬੂਰ ਨਹੀਂ ਪਿਆ ਤੇ ਮੁਲਾਕਾਤ ਆਖਰੀ ਵਾਰ ਸਿਵਿਆਂ ਵਿੱਚ ਹੋਈ, ਜਿਸਦਾ ਕੋਈ ਫ਼ਾਇਦਾ ਨਹੀਂ ਹੋਇਆ

ਕਈ ਆਖਰੀ ਵਾਰ ਇਸ ਲਈ ਵੀ ਨਹੀਂ ਮਿਲ ਸਕੇ ਕਿਉਂਕਿ ਉਨ੍ਹਾਂ ਦੀ ਹਉਮੈਂ, ਆਕੜ, ਬੇਰੁਖੀ, ਗੁੱਸਾ ਆਪਸੀ ਪਿਆਰ ਦੇ ਆੜ੍ਹੇ ਆ ਗਿਆ, ਤੇ ਵੇਲਾ ਲੰਘ ਜਾਣ ਤੋਂ ਬਾਅਦ ਪਛਤਾਵੇ ਤੋਂ ਸਿਵਾ ਉਨ੍ਹਾਂ ਕੋਲ ਕੁਝ ਵੀ ਨਹੀਂ ਬਚਿਆ, ਤੇ ਉਹ ਇਸ ਜ਼ਖ਼ਮ ਦਾ ਭਾਰ ਸਾਰੀ ਉਮਰ ਢੋਣ ਲਈ ਮਜਬੂਰ ਹੋ ਗਏ, ਜਿਸਦੀ ਮੁਕਤੀ ਦਾ ਰਸਤਾ ਸ਼ਾਇਦ ਕਦੀ ਦੁਬਾਰਾ ਨਾ ਨਿਕਲੇ

ਇਸ ਲਈ ਉਸ ਪਛਤਾਵੇ ਤੋਂ ਪਹਿਲਾਂ ਇੱਕ ਵਾਰ ਮਿਲ ਕੇ, ਗ਼ਲਤਫਹਿਮੀ ਦੂਰ ਕਰਕੇ, ਸਾਰੇ ਗੁੱਸੇ ਗਿਲੇ, ਸ਼ਿਕਵੇ ਸ਼ਿਕਾਇਤਾਂ ਨੂੰ ਇੱਕ ਪਾਸੇ ਰੱਖ ਕੇ, ਦੁਬਾਰਾ ਉਸ ਰੁੱਸੇ ਹੋਏ ਰਿਸ਼ਤੇ ਨੂੰ ਦੁਬਾਰਾ ਮਨਾਉਣ ਦੀ ਕੋਸ਼ਿਸ਼ ਜ਼ਰੂਰ ਕਰੋ, ਨਹੀਂ ਤਾਂ ਕਿਤੇ ਉਹ ਇਨਸਾਨ ਹੀ ਨਾ ਰਿਹਾ, ਯਾ ਰੱਬ ਨਾ ਕਰੇ ਤੁਹਾਨੂੰ ਕੁਝ ਹੋ ਗਿਆ, ਤੇ ਫਿਰ ਲੰਘਿਆ ਵੇਲਾ ਕਦੀ ਹੱਥ ਨਹੀਂ ਆਉਣਾ, ਇਸ ਲਈ ਜਿਸ ਰਿਸ਼ਤੇ ਨੂੰ ਬਚਾ ਸਕਦੇ ਹੋ, ਜਿਊਂਦੇ ਜੀਅ ਬਚਾ ਲਓ, ਕਿਉਂਕਿ “ਜੱਗ ਜਿਊਂਦਿਆਂ ਦੇ ਮੇਲੇਹੁੰਦੇ ਨੇ, ਇਸਤੋਂ ਪਹਿਲਾਂ ਕਿ ਬਹੁਤ ਬਹੁਤ ਦੇਰ ਹੋ ਜਾਵੇ, ਤੇ ਤੁਹਾਡੇ ਹੱਥ ਖਾਲੀ ਦੇ ਖਾਲੀ ਰਹਿ ਜਾਣ

ਉੱਠੋ! ਚਲੋ ਤੇ ਉਸ ਮਰੇ ਹੋਏ ਰਿਸ਼ਤੇ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਇੱਕ ਕੋਸ਼ਿਸ਼ ਤਾਂ ਜ਼ਰੂਰ ਕਰੋ, ਭਾਵੇਂ ਉਹ ਰਿਸ਼ਤਾ ਦੋਸਤੀ ਦਾ ਹੋਵੇ, ਭੈਣ ਭਰਾ ਦਾ ਹੋਵੇ, ਭਰਾ ਭਰਾ ਦਾ ਹੋਵੇ ਜਾਂ ਕੋਈ ਹੋਰ, ਤਾਂ ਕਿ ਜਦੋਂ ਅਸੀਂ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਈਏ ਤਾਂ ਇਸ ਆਖਰੀ ਮੁਕਤੀ ਦੇ ਰਸਤੇ ’ਤੇ ਚਲਦੇ ਸਮੇਂ ਸਾਡੇ ਮਨ ਵਿੱਚ ਅਨਹਦ ਸਕੂਨ, ਅਨੰਦ ਅਤੇ ਖੁਸ਼ੀ ਹੋਵੇ ਨਾ ਕਿ ਸਦੀਵੀ ਆਤਮਿਕ ਅਸ਼ਾਂਤੀ ਅਤੇ ਪਛਤਾਵਾ

ਸਾਵਧਾਨ! ਕਿਤੇ ਦੇਰ ਨਾ ਹੋ ਜਾਵੇ ... --- ਹਰਫਰਨੀਤਾ

ਅੱਜ ਕੱਲ੍ਹ ਦੇ ਰਿਸ਼ਤਿਆਂ ਵਿੱਚ ਬੇਮਤਲਬ ਪਿਆਰ, ਸਬਰ, ਸੰਤੋਖ, ਸਚਾਈ, ਇਮਾਨਦਾਰੀ ਦੇਖਣ ਨੂੰ ਨਦਾਰਦ ਹੀ ਮਿਲਦੀ ਹੈਕੀ ਅਸੀਂ ਇੰਨੇ ਮਤਲਬੀ ਹੋ ਗਏ ਹਾਂ ਕਿ ਬਿਨਾਂ ਮਤਲਬ ਦੇ ਕਿਸੇ ਦਾ ਹਾਲ ਚਾਲ ਵੀ ਨਹੀਂ ਪੁੱਛ ਸਕਦੇ? ਕੀ ਇਨਸਾਨ ਵਿੱਚੋਂ ਇਨਸਾਨੀਅਤ ਖਤਮ ਹੋ ਗਈ ਹੈ? ਕਿੱਥੇ ਗਿਆ ਉਹ ਸਭ ਨੂੰ ਖਿੜੇ ਮੱਥੇ ਹੱਸ ਕੇ ਮਿਲਣਾ, ਕਿੱਥੇ ਗਿਆ ਸਭ ਦਾ ਫਿਕਰ ਕਰਨਾ, ਆਪਣਾ ਸਵਾਰਥ ਨਾ ਦੇਖ ਕੇ ਦੂਜਿਆਂ ਲਈ ਹਾਜ਼ਰ ਰਹਿਣਾ? ਕਿਸੇ ਨੇ ਕੋਈ ਗੱਲ ਕਹਿ ਦੇਣੀ ਤਾਂ ਉਸ ਗੱਲ ਨੂੰ ਉਸ ਹੱਦ ਤਕ ਨਾ ਵਧਾਉਣਾ ਕਿ ਰਿਸ਼ਤਿਆ ਵਿੱਚ ਵਿਗਾੜ ਪੈ ਜਾਵੇਉਸ ਸਮੇਂ ਰਿਸ਼ਤੇ ਜ਼ਰੂਰੀ ਸਨ ਨਾ ਕਿ ਮਤਲਬਪਰ ਅਫਸੋਸ ਹੁਣ ਉਹ ਦੋਸਤੀ, ਉਹ ਮੋਹ-ਪਿਆਰ, ਸਤਿਕਾਰ ਸਭ ਮਤਲਬ ਤਕ ਹੀ ਸੀਮਿਤ ਹੋ ਗਏ ਹਨਖੂਨ ਦੇ ਰਿਸ਼ਤੇ ਵੀ ਪਹਿਲਾਂ ਵਰਗੇ ਨਹੀਂ ਰਹੇਭੈਣ ਭਰਾ ਦਾ ਆਪਸੀ ਮੋਹ ਪਿਆਰ, ਭਰਾ ਭਰਾ ਦੀ ਸਾਂਝ, ਚਾਚੇ ਤਾਇਆਂ, ਵੱਡੇ ਬਜ਼ੁਰਗਾਂ ਦਾ ਆਦਰ ਸਤਿਕਾਰ, ਧੀ-ਪੁੱਤ ਦਾ ਮਾਪਿਆਂ ਲਈ ਸਨਮਾਨ ਸ਼ਾਇਦ ਉਹ ਨਹੀਂ ਰਿਹਾ, ਜੋ ਹੋਇਆ ਕਰਦਾ ਸੀਜਿਵੇਂ ਜਿਵੇਂ ਅਸੀਂ ਆਧੁਨਿਕਤਾ ਵੱਲ ਵਧਦੇ ਚਲੇ ਗਏ, ਰਿਸ਼ਤਿਆਂ ਦੇ ਸੱਚੇ ਪਿਆਰ ਸਨਮਾਨ ਦੀ ਬਲੀ ਚੜ੍ਹਦੀ ਗਈ

ਅੱਜ ਕੱਲ੍ਹ ਜੇ ਕੋਈ ਕਿਸੇ ਗੱਲ ਤੇ ਰੁੱਸ ਜਾਵੇ ਤਾਂ ਪਹਿਲਾਂ ਸਮਿਆਂ ਦੀ ਤਰ੍ਹਾਂ ਉਨ੍ਹਾਂ ਨੂੰ ਮਨਾਇਆ ਨਹੀਂ ਜਾਂਦਾ, ਤੇ ਇਹ ਸੋਚ ਲਿਆ ਜਾਂਦਾ ਹੈ ਕਿ ਸਾਨੂੰ ਕਿਸੇ ਦੀ ਲੋੜ ਨਹੀਂ, ਉਨ੍ਹਾਂ ਤੋਂ ਬਿਨਾਂ ਸਾਡਾ ਸਰ ਜਾਊ ਬੱਸ ਇਸੇ ਗੱਲ ਨੇ ਕਿ “ਸਾਨੂੰ ਕਿਸੇ ਦੀ ਲੋੜ ਨਹੀਂ”, ਪਤਾ ਨਹੀਂ ਕਿੰਨੇ ਰਿਸ਼ਤੇ ਖਾ ਲਏ ਅਤੇ ਕਿੰਨੇ ਹੀ ਫੰਕਸ਼ਨ, ਤਿਉਹਾਰ ਆਪਣਿਆਂ ਦੀ ਸ਼ਮੂਲੀਅਤ ਤੋਂ ਬਿਨਾਂ ਹੀ ਲੰਘ ਗਏ

ਜਿਨ੍ਹਾਂ ਨੂੰ ਸੱਚਮੁੱਚ ਰਿਸ਼ਤਿਆਂ ਦੀ ਲੋੜ ਸੀ, ਕਦਰ ਸੀ, ਉਹ ਸਾਰੀ ਉਮਰ ਆਪਣਿਆਂ ਦੇ ਇੰਤਜ਼ਾਰ ਵਿੱਚ, ਇੱਕ ਨਾ ਮੁੱਕਣ ਵਾਲੀ ਉਡੀਕ ਵਿੱਚ ਆਪਣਾ ਦਮ ਤੋੜ ਗਏਕਈ ਉਡੀਕ ਕਰਦੇ ਕਰਦੇ ਖਾਮੋਸ਼ ਬੁੱਤ ਬਣ ਗਏ, ਕਈਆਂ ਦੀ ਉਡੀਕ ਨੂੰ ਬੂਰ ਨਹੀਂ ਪਿਆ ਤੇ ਮੁਲਾਕਾਤ ਆਖਰੀ ਵਾਰ ਸਿਵਿਆਂ ਵਿੱਚ ਹੋਈ, ਜਿਸਦਾ ਕੋਈ ਫ਼ਾਇਦਾ ਨਹੀਂ ਹੋਇਆ

ਕਈ ਆਖਰੀ ਵਾਰ ਇਸ ਲਈ ਵੀ ਨਹੀਂ ਮਿਲ ਸਕੇ ਕਿਉਂਕਿ ਉਨ੍ਹਾਂ ਦੀ ਹਉਮੈਂ, ਆਕੜ, ਬੇਰੁਖੀ, ਗੁੱਸਾ ਆਪਸੀ ਪਿਆਰ ਦੇ ਆੜ੍ਹੇ ਆ ਗਿਆ, ਤੇ ਵੇਲਾ ਲੰਘ ਜਾਣ ਤੋਂ ਬਾਅਦ ਪਛਤਾਵੇ ਤੋਂ ਸਿਵਾ ਉਨ੍ਹਾਂ ਕੋਲ ਕੁਝ ਵੀ ਨਹੀਂ ਬਚਿਆ, ਤੇ ਉਹ ਇਸ ਜ਼ਖ਼ਮ ਦਾ ਭਾਰ ਸਾਰੀ ਉਮਰ ਢੋਣ ਲਈ ਮਜਬੂਰ ਹੋ ਗਏ, ਜਿਸਦੀ ਮੁਕਤੀ ਦਾ ਰਸਤਾ ਸ਼ਾਇਦ ਕਦੀ ਦੁਬਾਰਾ ਨਾ ਨਿਕਲੇ

ਇਸ ਲਈ ਉਸ ਪਛਤਾਵੇ ਤੋਂ ਪਹਿਲਾਂ ਇੱਕ ਵਾਰ ਮਿਲ ਕੇ, ਗ਼ਲਤਫਹਿਮੀ ਦੂਰ ਕਰਕੇ, ਸਾਰੇ ਗੁੱਸੇ ਗਿਲੇ, ਸ਼ਿਕਵੇ ਸ਼ਿਕਾਇਤਾਂ ਨੂੰ ਇੱਕ ਪਾਸੇ ਰੱਖ ਕੇ, ਦੁਬਾਰਾ ਉਸ ਰੁੱਸੇ ਹੋਏ ਰਿਸ਼ਤੇ ਨੂੰ ਦੁਬਾਰਾ ਮਨਾਉਣ ਦੀ ਕੋਸ਼ਿਸ਼ ਜ਼ਰੂਰ ਕਰੋ, ਨਹੀਂ ਤਾਂ ਕਿਤੇ ਉਹ ਇਨਸਾਨ ਹੀ ਨਾ ਰਿਹਾ, ਯਾ ਰੱਬ ਨਾ ਕਰੇ ਤੁਹਾਨੂੰ ਕੁਝ ਹੋ ਗਿਆ, ਤੇ ਫਿਰ ਲੰਘਿਆ ਵੇਲਾ ਕਦੀ ਹੱਥ ਨਹੀਂ ਆਉਣਾ, ਇਸ ਲਈ ਜਿਸ ਰਿਸ਼ਤੇ ਨੂੰ ਬਚਾ ਸਕਦੇ ਹੋ, ਜਿਊਂਦੇ ਜੀਅ ਬਚਾ ਲਓ, ਕਿਉਂਕਿ “ਜੱਗ ਜਿਊਂਦਿਆਂ ਦੇ ਮੇਲੇਹੁੰਦੇ ਨੇ, ਇਸਤੋਂ ਪਹਿਲਾਂ ਕਿ ਬਹੁਤ ਬਹੁਤ ਦੇਰ ਹੋ ਜਾਵੇ, ਤੇ ਤੁਹਾਡੇ ਹੱਥ ਖਾਲੀ ਦੇ ਖਾਲੀ ਰਹਿ ਜਾਣ

ਉੱਠੋ! ਚਲੋ ਤੇ ਉਸ ਮਰੇ ਹੋਏ ਰਿਸ਼ਤੇ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਇੱਕ ਕੋਸ਼ਿਸ਼ ਤਾਂ ਜ਼ਰੂਰ ਕਰੋ, ਭਾਵੇਂ ਉਹ ਰਿਸ਼ਤਾ ਦੋਸਤੀ ਦਾ ਹੋਵੇ, ਭੈਣ ਭਰਾ ਦਾ ਹੋਵੇ, ਭਰਾ ਭਰਾ ਦਾ ਹੋਵੇ ਜਾਂ ਕੋਈ ਹੋਰ, ਤਾਂ ਕਿ ਜਦੋਂ ਅਸੀਂ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਈਏ ਤਾਂ ਇਸ ਆਖਰੀ ਮੁਕਤੀ ਦੇ ਰਸਤੇ ’ਤੇ ਚਲਦੇ ਸਮੇਂ ਸਾਡੇ ਮਨ ਵਿੱਚ ਅਨਹਦ ਸਕੂਨ, ਅਨੰਦ ਅਤੇ ਖੁਸ਼ੀ ਹੋਵੇ ਨਾ ਕਿ ਸਦੀਵੀ ਆਤਮਿਕ ਅਸ਼ਾਂਤੀ ਅਤੇ ਪਛਤਾਵਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਹਰਫਰਨੀਤਾ

ਹਰਫਰਨੀਤਾ

Hoshiarpur, Punjab, India.
Whatsapp (91- 83606 - 74402)