SukhpalSGill7ਵਾਸ ਦੀ ਸਮੱਸਿਆ ਦਾ ਹੱਲ ਲੱਭਣਾ ਸਰਕਾਰ ਦੇ ਜ਼ਿੰਮੇ ਹੈ। ਸਰਕਾਰੀ ਢਾਂਚੇ ਨੂੰ ਸੁਧਾਰ ਕੇ ...
(12 ਦਸੰਬਰ 2025)


ਪ੍ਰਵਾਸ ਇੱਕ ਸਮਾਜਿਕ ਅਤੇ ਸੱਭਿਆਚਾਰਕ ਵਰਤਾਰਾ ਹੈ
ਇਸ ਦੇ ਪਿਛੋਕੜ ਵਿੱਚ ਆਰਥਿਕ ਲੋੜਾਂ, ਰੁਜ਼ਗਾਰ, ਆਜ਼ਾਦੀ ਅਤੇ ਖੁਸ਼ਹਾਲੀ ਦੀਆਂ ਭਾਵਨਾਵਾਂ ਆਦਿ ਕਾਰਜਸ਼ੀਲ ਹੁੰਦੀਆਂ ਹਨਪੰਜਾਬ ਦੇ ਸਮਾਜ, ਸਾਹਿਤ ਅਤੇ ਸੱਭਿਆਚਾਰ ਉੱਤੇ ਪ੍ਰਵਾਸ ਦਾ ਗੂੜ੍ਹਾ ਰੰਗ ਚੜ੍ਹ ਗਿਆ ਹੈਅੱਜ ਹਰ ਪੰਜਾਬੀ ਪ੍ਰਵਾਸ ਦੀ ਆਸ ਵਿੱਚ ਗਵਾਚਿਆ ਰਹਿੰਦਾ ਹੈਪੰਜਾਬ ਨਾਬਰੀ ਅਤੇ ਇੱਜ਼ਤ ਆਬਰੂ ਦਾ ਪ੍ਰਤੀਕ ਸ਼ੁਰੂ ਤੋਂ ਹੀ ਰਿਹਾ ਹੈਹੁਣ ਪ੍ਰਵਾਸ ਨੇ ਇਸ ਨੂੰ ਢਾਅ ਲਾਈ ਹੈਇਸ ਪ੍ਰਵਾਸ ਨੂੰ ਪੰਜਾਬ ਅੰਦਰੋਂ ਹਾਂ-ਪੱਖੀ ਹੁੰਗਾਰਾ ਵੀ ਮਿਲਦਾ ਹੈਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾਂ ਪੰਜਾਬ ਦਾ ਦੁਆਬਾ ਖੇਤਰ ਲਗਭਗ 1949-50 ਦੇ ਨੇੜੇ ਬਾਹਰਲੇ ਮੁਲਕਾਂ ਵਿੱਚ ਜਾਣਾ ਸ਼ੁਰੂ ਹੋਇਆਹੌਲੀ-ਹੌਲੀ ਇਹ ਚੰਗਿਆੜੀ ਸਾਰੇ ਪੰਜਾਬ ਵਿੱਚ ਫੈਲ ਗਈਫਿਰ ਪੰਜਾਬੀ ਉਪਰੋਥਲੀ ਗਲਤ ਤੌਰ ਤਰੀਕੇ ਅਪਣਾ ਕੇ ਬਾਹਰ ਜਾਣ ਲੱਗੇਖੇਤੀ ਪ੍ਰਧਾਨ ਸੂਬੇ ਕਰਕੇ ਅਤੇ ਜ਼ਮੀਨ ਨੂੰ ਮਾਂ ਸਮਝਣ ਵਾਲੇ ਪੰਜਾਬੀਆਂ ਦੀ ਰੂਹ ਨਾਲ ਉਂਝ ਪ੍ਰਵਾਸ ਦਾ ਮੇਲ ਨਹੀਂ ਹੈਪੰਜਾਬੀਆਂ ਦਾ ਖੇਤੀ ਕਿੱਤਾ ਪਵਿੱਤਰ ਅਤੇ ਗੁਲਾਮੀ ਰਹਿਤ ਹੈਕਿਹਾ ਵੀ ਗਿਆ ਹੈ, “ਉੱਤਮ ਖੇਤੀ, ਮੱਧਮ ਵਿਉਪਾਰ ਤੇ ਨੀਚ ਚਾਕਰੀ"ਪਹਿਲਾਂ ਪਹਿਲ ਪੰਜਾਬੀ ਥੋੜ੍ਹਾਂ ਸਮਾਂ ਬਾਹਰਲੇ ਮੁਲਕਾਂ ਵਿੱ ਕਮਾਈ ਕਰਕੇ ਵਾਪਸ ਆ ਜਾਂਦੇ ਸਨ, ਹੁਣ ਅਜਿਹਾ ਨਹੀਂ ਹੋ ਰਿਹਾਖੇਤੀ ਬਾਰੇ ਵੀ ਸ਼ੰਕਾ ਰਹਿਣ ਕਰਕੇ ਮੰਡੀਆਂ ਵਿੱਚ ਜੱਟ ਦੇ ਰੁਲਣ ਦੀ ਸੰਭਾਵਨਾ ਰਹਿੰਦੀ ਹੈਸੁਰੱਖਿਅਤ ਮਹਿਸੂਸ ਕਰਨ ਕਰਕੇ ਪੰਜਾਬੀ ਬਾਹਰ ਜਾਣ ਲੱਗੇ ਹਨਪ੍ਰਵਾਸ ਹੋਣ ਕਰਕੇ ਸੱਭਿਆਚਾਰ ਦੇ ਪੱਖ ਤੋਂ ਪੰਜਾਬੀ ਬੋਲੀ ਵੀ ਗ੍ਰਸ ਜਾਂਦੀ ਹੈਪ੍ਰਵਾਸ ਰੁਜ਼ਗਾਰ ਲਈ ਹੁੰਦਾ ਹੈਭਾਸ਼ਾ ਨਾਲ ਰੁਜ਼ਗਾਰ ਦਾ ਮੇਲ ਹੈਆਈਲੈਟ ਲਈ ਅੰਗਰੇਜ਼ੀ ਚਾਹੀਦੀ ਹੈ, ਇਸ ਲਈ ਪੰਜਾਬੀ ਪ੍ਰਤੀ ਬੇਗਾਨਗੀ ਹੋ ਗਈ ਹੈਸੁਰਜੀਤ ਪਾਤਰ ਜੀ ਨੇ ਵੀ ਕਿਹਾ ਸੀ, “ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ ...”

ਪੰਜਾਬ ਦੀ 25 ਲੱਖ ਤੋਂ ਉੱਪਰ ਆਬਾਦੀ ਵਿਦੇਸ਼ਾਂ ਵਿੱਚ ਵਸੀ ਹੋਈ ਹੈਤਤਕਾਲੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜੋਗਿੰਦਰ ਸਿੰਘ ਪਵਾਰ ਨੇ ਪ੍ਰਵਾਸ ਦਾ ਰੁਝਾਨ ਰੋਕਣ ਲਈ ਰੁਜ਼ਗਾਰ ਗਰੰਟੀ ਘੜਨ ਦੀ ਨਸੀਹਤ ਦਿੱਤੀ ਸੀਪੰਜਾਬ ਵਿੱਚ ਇੱਕ ਵਾਰ ਸਕਿੱਲ ਸੈਂਟਰ ਅਤੇ ਆਈਟੀ ਆਈਜ ਸਥਾਪਿਤ ਹੋਈਆਂ ਹਨਪਰ ਇਹਨਾਂ ਵਿੱਚੋਂ ਨਿਕਲੇ ਸਿੱਖਿਅਤ ਨੌਜਵਾਨਾਂ ਨੂੰ ਅੱਗੇ ਕੋਈ ਸੁਰੱਖਿਅਤ ਰਸਤਾ ਨਹੀਂ ਦਿਸਿਆਇਹ ਇੱਕ ਵੱਡਾ ਕਾਰਨ ਹੈਪੰਜਾਬ ਦੀ ਬੇਰੁਜ਼ਗਾਰੀ ਦਰ 2019 ਵਿੱਚ 8.2 ਸੀ

ਕਨੇਡਾ ਦੀ ਵਸੋਂ ਦਾ 1.3 ਪ੍ਰਤੀਸ਼ਤ ਪੰਜਾਬੀ ਹਨਪੰਜਾਬ ਵਿੱਚ 55 ਲੱਖ ਘਰ ਹਨ2014 ਤੋਂ 2021 ਤੱਕ 54.36 ਲੱਖ ਪਾਸਪੋਰਟ ਬਣੇਪੰਜਾਬ ਵਿੱਚ 14 ਪਾਸਪੋਰਟ ਕੇਂਦਰ 7 ਤੋਂ 11 ਦਿਨਾਂ ਦੇ ਅੰਦਰ ਅੰਦਰ ਪਾਸਪੋਰਟ ਬਣਾਉਂਦੇ ਹਨ2018 ਵਿੱਚ 6031, 2019 ਵਿੱਚ 73574, 2020 ਵਿੱਚ 3312 ਅਤੇ ਕਰੋਨਾ ਕਾਲ ਵਿੱਚ ਕੁਝ ਮੱਧਮ ਪਏਕਰੋਨਾ ਨੇ ਅੰਕੜੇ ਥੰਮ੍ਹੇ ਸਨਕਨੇਡਾ ਦਾ ਰੁਝਾਨ 2014 -16 ਵਿੱਚ ਜ਼ਿਆਦਾ ਵਧਿਆ ਸੀ, ਇਸ ਸਮੇਂ 75,000 ਪੰਜਾਬੀ ਕਨੇਡਾ ਗਏ ਸਨਉਸ ਤੋਂ ਬਾਅਦ ਚੱਲ ਸੋ ਚੱਲਕੈਨੇਡਾ ਨੇ 200 ਕਾਲਿਜ ਵਿਦੇਸ਼ੀਆਂ ਲਈ ਖੋਲ੍ਹੇ ਸਨ2018 ਵਿੱਚ 25 ਹਜ਼ਾਰ ਵਿਦਿਆਰਥੀ ਆਸਟਰੇਲੀਆ ਗਏਹਰ ਸਾਲ 27 ਹਜ਼ਾਰ ਕਰੋੜ ਰੁਪਇਆ ਪੰਜਾਬੀਆਂ ਦਾ ਵਿਦੇਸ਼ੀ ਖਾਤਿਆਂ ਵਿੱਚ ਚਲਾ ਜਾਂਦਾ ਹੈਇਸ ਤੋਂ ਇਲਾਵਾ ਉੱਥੋਂ ਦੇ ਕਾਲਿਜ ਮਨਮਰਜ਼ੀ ਕਰਕੇ ਨੌਜਵਾਨਾਂ ਦਾ ਸ਼ੋਸ਼ਣ ਵੀ ਕਰਦੇ ਹੋਣਗੇ

ਸਭ ਤੋਂ ਮਾੜਾ ਹੈ ਗੈਰ ਕਾਨੂੰਨੀ ਪ੍ਰਵਾਸਪੰਜਾਬੀ ਇੱਕ ਸਮੇਂ ਤਾਂ ਗੈਰਕਾਨੂੰਨੀ ਪ੍ਰਵਾਸ ਨੂੰ ਆਪਣਾ ਸ਼ੁਗਲ ਸਮਝਦੇ ਸਨਪਨਾਮਾ ਜੰਗਲ ਅਤੇ ਕਿਸ਼ਤੀਆਂ ਦਾ ਡੁੱਬਣਾ ਵੀ ਗੈਰ ਕਾਨੂੰਨੀ ਪ੍ਰਵਾਸ ਦੀ ਗਤੀ ਨੂੰ ਮੱਧਮ ਨਹੀਂ ਕਰ ਸਕਿਆਇਸ ਤੋਂ ਸਾਡੇ ਸਿਸਟਮ ਦਾ ਪਤਾ ਚਲਦਾ ਹੈ ਕਿ ਕਿੰਨਾ ਜੋਖ਼ਮ ਉੱਠਾ ਕੇ ਵੀ ਸਾਡੇ ਨੌਜਵਾਨ ਗੈਰ ਕਾਨੂੰਨੀ ਪ੍ਰਵਾਸ ਨੂੰ ਤਰਜੀਹ ਦਿੰਦੇ ਹਨਡੋਨਾਲਡ ਟਰੰਪ ਦੇ ਗੈਰ ਕਾਨੂੰਨੀ ਪ੍ਰਵਾਸ ਘੱਟ ਕਰਨ ਦੇ ਚੋਣ ਵਾਅਦੇ ਨਾਲ ਅਮਰੀਕਾ ਵਿੱਚ ਪ੍ਰਵਾਸ ਦੀ ਗਤੀ ਮੱਧਮ ਹੋਈ ਹੈਅਮਰੀਕਾ ਵਿੱਚ ਜਿਨ੍ਹਾਂ ਸਰਹੱਦ ਪਾਰ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਉਹਨਾਂ ਦੀ ਗਿਣਤੀ ਪਿਛਲੇ 50 ਸਾਲਾਂ ਦੇ ਇਤਿਹਾਸ ਦੇ ਹੇਠਲੇ ਪੱਧਰ ’ਤੇ ਆ ਗਈ ਹੈਸਤੰਬਰ 2025 ਵਿੱਚ ਅਮਰੀਕਾ ਮੈਕਸੀਕੋ ਸਰਹੱਦ ਤੇ 11647 ਲੋਕਾਂ ਨੂੰ ਹਿਰਾਸਤ ਲਿਆ ਗਿਆ, ਜਦਕਿ ਸਤੰਬਰ 2024 ਵਿੱਚ ਇਹ ਗਿਣਤੀ ਇਕ 101000 ਸੀ ਅਤੇ 2023 ਸਤੰਬਰ ਵਿੱਚ 69700 ਸੀਇਸ ਤੋਂ ਜ਼ਾਹਿਰ ਹੈ ਕਿ ਟਰੰਪ ਦਾ ਚੋਣ ਵਾਅਦੇ ਵਾਲਾ ਪੱਤਾ ਕੰਮ ਕਰ ਗਿਆ ਹੈ2025 ਵਿੱਚ ਅਮਰੀਕਾ ਨੇ 3528 ਭਾਰਤੀ ਡਿਪੋਰਟ ਕੀਤੇ, 2024 ਵਿੱਚ ਇਹ ਗਿਣਤੀ 1368 ਸੀ, ਜਦ ਕਿ 2023 ਵਿੱਚ ਇਹ ਗਿਣਤੀ 617 ਸੀਮਨੁੱਖੀ ਸਮਗਲਿੰਗ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਸ ਤੋਂ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਜਾਂਦੇ ਹਨਸਟੇਟਸ ਸਿੰਬਲ ਅਤੇ ਰੀਸ ਕਰਕੇ ਵੀ ਪੰਜਾਬੀ ਪ੍ਰਵਾਸ ਦੀ ਚੱਕੀ ਵਿੱਚ ਪਿਸ ਰਹੇ ਹਨ

ਪ੍ਰਵਾਸ ਦਾ ਸਾਡੇ ਪੰਜਾਬ ਨਾਲ ਪੁਰਾਣਾ ਰਿਸ਼ਤਾ ਰਿਹਾ ਹੈਵਿਸ਼ਵ ਪ੍ਰਵਾਸ ਰਿਪੋਰਟ 2024 ਤਹਿਤ ਸਾਲ 2022 ਤੱਕ ਭਾਰਤ ਵਿੱਚ ਪੈਦਾ ਹੋਏ ਲਗਭਗ 1.8 ਕਰੋੜ ਲੋਕ ਦੁਨੀਆਂ ਦੇ ਦੂਜੇ ਦੇਸ਼ਾਂ ਵਿੱਚ ਜਾ ਕੇ ਵਸ ਗਏਪਿਛਲੇ 25 ਸਾਲਾਂ ਵਿੱਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਵਧ ਗਈਦੁਬਈ, ਯੂਏਈ ਵਿੱਚ 35 ਲੱਖ ਪ੍ਰਵਾਸੀ ਭਾਰਤੀ ਹਨਅਮਰੀਕਾ ਅਤੇ ਸਾਊਦੀ ਅਰਬ ਵਿਚ 27 ਅਤੇ 25 ਲੱਖ ਪ੍ਰਵਾਸੀ ਹਨਅਮਰੀਕਾ ਦੀ ਇੱਕ ਆਡਿਟ ਪ੍ਰਕਿਰਿਆ ਮੁਕੰਮਲ ਕੀਤੀ ਗਈ ਜਿਸ ਵਿੱਚ 17 ਹਜ਼ਾਰ ਵਪਾਰਕ ਡਰਾਈਵਰ ਲਾਇਸੰਸ ਰੱਦ ਕੀਤੇ ਗਏਇਹ ਲਾਇਸੈਂਸ ਉਹਨਾਂ ਲੋਕਾਂ ਦੇ ਸਨ, ਜਿਨ੍ਹਾਂ ਨੂੰ ਕਾਨੂੰਨੀ ਤੌਰ ’ਤੇ ਉੱਥੇ ਰਹਿਣ ਦੀ ਆਗਿਆ ਨਹੀਂ ਸੀ

ਪੰਜਾਬ ਦੇ ਸੱਭਿਆਚਾਰ ਉੱਤੇ ਪ੍ਰਵਾਸ ਦਾ ਪ੍ਰਭਾਵ ਉਦੋਂ ਪੈਣਾ ਸ਼ੁਰੂ ਹੋਇਆ ਜਦੋਂ ਚਾਰ ਦਹਾਕੇ ਪਹਿਲਾਂ ਦੁਬਈ ਜਾਣਾ ਸ਼ੁਰੂ ਹੋਇਆ ਦੁਬਈ ਵਿੱਚ ਪ੍ਰਵਾਸੀ ਕਾਮੇ ਪੱਕੇ ਨਹੀਂ ਹੁੰਦੇ ਸਨਪੰਜਾਬੀ ਲੋਕ ਕਮਾਈ ਲਈ ਜਾਂਦੇ ਸਨ ਤੇ ਕੁਝ ਸਮਾਂ ਕਮਾ ਕੇ ਜਵਾਨੀ ਦੇ ਦਿਨਾਂ ਵਿੱਚ ਵਾਪਸ ਆ ਜਾਂਦੇ ਸਨਉਸ ਤੋਂ ਬਾਅਦ ਆਪਣਾ ਜੀਵਨ ਪੰਜਾਬ ਵਿੱਚ ਬਸਰ ਕਰਕੇ ਪੰਜਾਬੀ ਸੱਭਿਆਚਾਰ ਪ੍ਰਤੀ ਸਮਰਪਿਤ ਰਹਿੰਦੇ ਸਨਸਾਡੇ ਗੀਤ ਸੰਗੀਤ ਅਤੇ ਰੀਤਾਂ ਉੱਤੇ ਵੀ ਪ੍ਰਵਾਸ ਦਾ ਅਸਰ ਹੈਇਹ ਬੋਲੀ ਇਸਦੀ ਗਵਾਹੀ ਹੈ, “ਬਾਰ੍ਹੀਂ ਬਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਰੰਬੇ, ਡੁਬਈ ਲੈ ਗਈ ਪੁੱਟ ਕੇ, ਸਾਰੇ ਰੌਣਕੀ ਬੰਦੇਪ੍ਰਵਾਸ ਕਰਕੇ ਜਦੋਂ ਨਵੀਂ ਜਗ੍ਹਾ ਜਾਂਦੇ ਹਾਂ ਤਾਂ ਉੱਥੋਂ ਦਾ ਸੱਭਿਆਚਾਰ ਕਬੂਲਣਾ ਪੈਂਦਾ ਹੈਮਾਣਮੱਤੇ ਪੰਜਾਬੀਆਂ ਨੇ ਆਪਣਾ ਸੱਭਿਆਚਾਰ ਵਿਦੇਸ਼ਾਂ ਵਿੱਚ ਵੀ ਸਾਂਭ ਕੇ ਰੱਖਿਆ ਹੋਇਆ ਹੈਹੁਣ ਤਾਂ ਸੋਸ਼ਲ ਮੀਡੀਏ ਨੇ ਕੰਮ ਸੁਖਾਲਾ ਕਰ ਦਿੱਤਾ ਹੈਜਦੋਂ ਪੰਜਾਬ ਨੂੰ ਪ੍ਰਵਾਸ ਦੀ ਹੋੜ ਵਿੱਚ ਦੇਖਿਆ ਜਾਂਦਾ ਹੈ ਤਾਂ ਇੱਕ ਗੱਲ ਸ. ਸ. ਮੀਸ਼ਾ ਜੀ ਦੀ ਨਜ਼ਮ ਵਿੱਚੋਂ ਸੰਭਲਣ ਦਾ ਮੌਕਾ ਦਿੰਦੀ ਹੈ, “ਪੱਤੀ ਪੱਤੀ ਵਲੂੰਧਰੀ ਗਈ ਉਸ ਦੀ, ਸ਼ਰਫ ਕਰਦਾ ਸੀ ਜਿਹੜੇ ਪੰਜਾਬ ਦੀ ਗੱਲ” ਓਪਰੇ ਮਾਹੌਲ ਵਿੱਚ ਵਿਚਰਨ ਕਰਕੇ ਪ੍ਰਵਾਸੀ ਪੰਜਾਬੀਆਂ ਨੂੰ ਬਾਬੂ ਫ਼ਿਰੋਜ਼ਦੀਨ ਸ਼ਰਫ ਦੀ ਇਹ ਸਤਰ ਵੀ ਯਾਦ ਆਉਂਦੀ ਹੋਵੇਗੀ, “ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ, ਸੋਹਣੇ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ"

ਅੱਜ ਪੰਜਾਬ ਪ੍ਰਵਾਸ ਪੱਖੋਂ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈਖੁਸ਼ੀ ਨਾਲ ਅਤੇ ਲਾਚਾਰੀ ਵਿੱਚ ਕੀਤੇ ਗਏ ਪ੍ਰਵਾਸ ਵਿੱਚ ਫ਼ਰਕ ਹੁੰਦਾ ਹੈਅੱਜ ਭਾਵੇਂ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਯਤਨ ਜਾਰੀ ਰੱਖੇ ਹੋਏ ਹਨ, ਪਰ ਫਿਰ ਵੀ ਨੌਜਵਾਨ ਠੱਗਿਆ ਅਤੇ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈਪੰਜਾਬ ਵਿੱਚੋਂ ਪ੍ਰਵਾਸ ਲਈ ਗਿਆ ਪੈਸਾ ਉੱਥੋਂ ਦੇ ਅਰਥਚਾਰੇ ਨੂੰ ਮਜਬੂਤ ਕਰ ਰਿਹਾ ਹੈਮਾਹਰ ਦੱਸਦੇ ਹਨ ਕਿ ਭਵਿੱਖੀ ਪੰਜਾਬ ਦੀ ਚਿੰਤਾ ਇਹ ਹੈ ਕਿ ਪ੍ਰਵਾਸ ਦਾ ਯੂ ਟਰਨ ਔਖਾ ਹੈਇਸ ਨਾਲ ਲੱਖਾਂ ਪੰਜਾਬੀ ਆਪਣੇ ਪੇਟ ਨੂੰ ਗੰਢ ਮਾਰ ਕੇ ਵਿਕਸਿਤ ਦੇਸ਼ਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਤੁਲੇ ਹੋਏ ਹਨਮਾਹੌਲ ਇਹ ਵੀ ਬਣ ਜਾਂਦਾ ਹੈ ਕਿ ਪੰਜਾਬੀਆਂ ਅੰਦਰ ਪੰਜਾਬ ਪ੍ਰਤੀ ਡਰ-ਭੈਅ, ਹਊਆ ਬਣਿਆ ਰਹਿੰਦਾ ਹੈਪੰਜਾਬ ਲਈ ਪੰਜਾਬੀਆਂ ਦੀ ਇਹ ਬੇਵਿਸਾਹੀ ਬੇਹੱਦ ਫਿਕਰ ਵਾਲਾ ਵਿਸ਼ਾ ਬਣ ਗਈ ਹੈ, ਜਿਸ ਲਈ ਵੇਲਾ ਬੀਤਣ ਤੋਂ ਬਾਅਦ ਜਾਗਣ ਨਾਲ ਹੋਰ ਵੀ ਔਖਾ ਹੋ ਜਾਵੇਗਾਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਪੰਜਾਬ ਦਾ ਪ੍ਰਵਾਸ ਨਾਲ ਪੁਰਾਣਾ ਰਿਸ਼ਤਾ ਹੈ, ਉਸ ਤਰਜ਼ ’ਤੇ ਦੇਖਿਆ ਜਾਵੇ ਤਾਂ ਸਾਡੀ ਪਹਿਲੀ ਪੀੜ੍ਹੀ ਆਰਥਿਕਤਾ ਦੀ ਝੰਬੀ ਪ੍ਰਵਾਸ ਕਰ ਗਈ, ਦੂਜੀ ਪੀੜ੍ਹੀ ਹੋਂਦ ਦੀ ਲੜਾਈ ਵਿੱਚ ਭਟਕ ਕੇ ਗਈ, ਤੀਜੀ ਪੀੜ੍ਹੀ ਸਵੈਮਾਣ ਅਤੇ ਸਵੈ ਹੋਂਦ ਲਈ ਗਈ, ਚੌਥੀ ਪੀੜ੍ਹੀ ਉੱਥੋਂ ਦੇ ਕਲਚਰ ਵਿੱਚ ਢਲ਼ ਗਈਉਨ੍ਹਾਂ ਵਲ ਦੇਖਕੇ ਐਥੇ ਵਾਲੇ ਹੋਰ ਵੀ ਆਕਰਸ਼ਿਤ ਹੋ ਰਹੇ ਹਨਪਹਿਲੇ ਪ੍ਰਵਾਸ ਮੁਸ਼ਕਿਲ ਵਾਲਾ ਹੁੰਦਾ ਹੈਸਥਿਤੀਆਂ ਅਤੇ ਪ੍ਰਸਥਿਤੀਆਂ ਬਦਲਦੀਆਂ ਰਹਿੰਦੀਆਂ ਹਨਹੁਣ ਵੀ ਲਚਾਰੀ ਅਤੇ ਨਸਲੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ

ਪ੍ਰਵਾਸ ਦੀ ਸਮੱਸਿਆ ਦਾ ਹੱਲ ਲੱਭਣਾ ਸਰਕਾਰ ਦੇ ਜ਼ਿੰਮੇ ਹੈਸਰਕਾਰੀ ਢਾਂਚੇ ਨੂੰ ਸੁਧਾਰ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨਪੰਜਾਬੀ ਅਵਾਮ ਖੁਦ ਵੀ ਸੋਚੇਨੌਜਵਾਨ ਅਜਿਹੇ ਤਾਣੇ ਬਾਣੇ ਵਿੱਚ ਫਸ ਗਏ ਹਨ ਕਿ ਕੋਈ ਸੰਘਰਸ਼ ਵੀ ਨਹੀਂ ਕਰ ਸਕਦੇਉਹ ਤਾਂ ਪ੍ਰਵਾਸ ਕਾਰਨ ਮਾਪਿਆਂ ਸਮੇਤ ਸਿਰ ਚੜ੍ਹੇ ਕਰਜ਼ੇ ਦੀ ਪੀੜਾ ਹੰਢਾ ਰਹੇ ਹਨਪੰਜਾਬ ਵਿੱਚ ਰੁਜ਼ਗਾਰ ਦੇ ਨਾਕਾਫੀ ਮੌਕੇ ਮੌਜੂਦਾ ਸਰਕਾਰ ਸਹੀ ਕਰਨ ਵਲ ਕਦਮ ਚੁੱਕ ਰਹੀ ਹੈਇੱਥੇ ਕੁਨਬਾ ਪ੍ਰਸਤੀ, ਬੇਇਨਸਾਫ਼ੀ, ਗੁੰਡਾਗਰਦੀ ਅਤੇ ਪੁਲਿਸ ਦਾ ਅਮਾਨਵੀ ਵਿਵਹਾਰ ਖਤਮ ਹੋਣਾ ਚਾਹੀਦਾ ਹੈਇੱਥੇ ਮਾਪੇ ਅੱਜ ਵੀ ਕਹਿੰਦੇ ਹਨ ਕਿ ਅਸੀਂ ਤਾਂ ਲੰਘਾ ਲਈ ਤੁਸੀਂ ਬਾਹਰ ਜਾ ਕੇ ਸੁਰੱਖਿਅਤ ਹੋ ਜਾਓਅਜਿਹਾ ਕਿਉਂ? ਇੱਕ ਪਰਿਵਾਰ ਦੇ ਪ੍ਰਵਾਸ ਵਾਲੇ ਬੱਚੇ ਨੂੰ ਮਾਂ ਪਿਓ ਮਿਲਣ ਜਾਂਦੇ ਹਨ ਤਾਂ ਚਾਰ ਪੰਜ ਲੱਖ ਦਾ ਫਾਇਦਾ ਦੂਜੇ ਮੁਲਕ ਨੂੰ ਦੇ ਆਉਂਦੇ ਹਨਪੰਜਾਬ ਅਤੇ ਪੰਜਾਬੀ ਉਸੇ ਕਾਇਨਾਤ ਦਾ ਹਿੱਸਾ ਹਨ, ਜਿਸ ਵਿੱਚ ਕਾਰਪੋਰੇਟ ਵਲ ਝੁਕਾਅ ਹੈਹੁਣੇ ਹਵਾਈ ਲਫ਼ੜਾ ਹੋਇਆ, ਝੱਟ ਹਵਾਈ ਟਿਕਟ ਵਧਾ ਦਿੱਤੀਕੀ ਪੰਜਾਬੀ ਆਪਣੀ ਫਸਲ ਦਾ ਭਾਅ ਵਧਾ ਸਕਦੇ ਹਨਨਹੀਂ, ਕਦਾਚਿੱਤ ਨਹੀਂਮੌਜੂਦਾ ਸਰਕਾਰ ਦੇ ਨਿਵੇਸ਼ ਦੇ ਯਤਨ ਜਾਰੀ ਹਨ ਪਰ ਆਰਥਿਕ ਅਤੇ ਸਿਹਤ ਪੱਖੋਂ ਸੂਬਾ ਸਹਿਕਦਾ ਹੈਉਜਰਤਾਂ ਘੱਟ ਹਨਇਸ ਸਮੁੱਚੇ ਜ਼ੁਲਮ ਵਿਰੁੱਧ ਪੰਜਾਬੀ ਨੌਜਵਾਨ ਬੇਵੱਸ ਹਨਪਿਛਲੀਆਂ ਸਰਕਾਰਾਂ ਪ੍ਰਵਾਸ ਨੂੰ ਰੋਕਣ ਲਈ ਠੋਸ ਉਪਰਾਲੇ ਨਹੀਂ ਕਰ ਸਕੀਆਂਹੁਣ ਤਾਂ ਪੰਜਾਬੀ ਪ੍ਰਵਾਸ ਲੋਚਦੇ ਹਨਪੰਜਾਬ ਨੂੰ ਹਮੇਸ਼ਾ ਛੱਡਦੇ ਹੋਏ ਕਿਸੇ ਸ਼ਾਇਰ ਦੀ ਜ਼ਬਾਨੀ ਇਹ ਗਵਾਹੀ ਭਰਦੇ ਹਨ:

ਅਸੀਂ ਹਵਾਈ ਅੱਡਿਆਂ ’ਤੇ ਖੜੇ ਹਾਂ,
ਅਸੀਂ ਵਾਪਸ ਨਹੀਂ ਆਉਣਾ
,
ਇਹ ਨਾੜੂ ਅਸੀਂ ਵੱਢ ਦਿੱਤਾ ਏ
,
ਅਸੀਂ ਪ੍ਰਦੇਸ ਜਾਵਾਂਗੇ
,
ਪਿੰਡ ਆਪਣੇ ਉੱਥੇ ਵਸਾਵਾਂਗੇ
,
ਗੁਰੂ ਘਰ ਬਣਾ ਅਰਦਾਸ ਕਰਾਂਗੇ
,
ਪਿੰਡ ਪਿਛਲਾ ਵਸਦਾ ਰਹੇ
,
ਗੁਆਂਢੀਆਂ ਦਾ ਬਾਪੂ ਹੱਸਦਾ ਰਹੇ
,
ਸਾਡੇ ਨਾਲ ਨਾਰਾਜ਼ ਨਾ ਹੋਣਾ
,
ਬਿਰਖ ਤੋਂ ਵੱਖ ਹੋ ਰਹੇ ਪੱਤੇ ਹਾਂ ਅਸੀਂ
,
ਭੰਗੜੇ ਪਾ ਪਾ ਸਭ ਦਾ ਧਿਆਨ ਖਿੱਚਦੇ
,
ਥਈਆ ਥਈਆ ਨੱਚਦੇ
,
ਅਸੀਂ ਬਹੁਤ ਕੁੱਝ ਭੁੱਲਣਾ ਚਾਹੁੰਦੇ ਹਾਂ
,
ਗ਼ਦਰੀ ਬਾਬੇ
, ਜਲਿਆਂਵਾਲਾ ਬਾਗ਼,
ਰਬਾਬ ਚੋਂ ਉੱਠਦੇ ਰਾਗ
,
ਕੋਈ ਕਿੰਨਾ ਕੁਝ ਯਾਦ ਰੱਖੇ
?
ਦੁੱਖ ਕਿੰਨਾ ਵੰਡਾਏ ਕੋਈ
?
ਅਸੀਂ ਜਾ ਰਹੇ ਹਾਂ...

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Sukhpal S Gill

Sukhpal S Gill

WhatsApp: (91 - 98781 - 11445)
Email: sukhpalsinghgill1971@gmail.com)

More articles from this author