“ਰਮਨ ਦੀ ਮਾਂ ਵੀ ਹਮੇਸ਼ਾ ਕਹਿੰਦੀ ਸੀ, “ਬੇਟੀ, ਰੱਬ ਨੇ ਤੈਨੂੰ ਦਿਲ ਵੱਡਾ ਦਿੱਤਾ ਹੈ, ਤੂੰ ਜ਼ਰੂਰ ...।”
(1 ਨਵੰਬਰ 2025)
ਰਮਨ ਇੱਕ ਹਿੰਮਤੀ ਅਤੇ ਜਜ਼ਬੇ ਵਾਲੀ ਕੁੜੀ ਹੈ, ਜੋ ਆਪਣੇ ਪੈਰਾਂ ਤੋਂ ਅੰਗਹੀਣ ਸੀ। ਉਹ ਤੁਰ ਨਹੀਂ ਸਕਦੀ ਸੀ, ਪਰ ਉਸਨੇ ਆਪਣੀ ਅਪੰਗਤਾ ਨੂੰ ਕਦੇ ਕਮਜ਼ੋਰੀ ਨਹੀਂ ਬਣਾਇਆ। ਉਹ ਹਰ ਰੋਜ਼ ਸਕੂਲ ਆਪਣੇ ਹੱਥਾਂ ’ਤੇ ਚੱਲ ਕੇ ਜਾਂਦੀ ਸੀ। ਰਮਨ ਨੂੰ ਬਚਪਨ ਤੋਂ ਹੀ ਪੜ੍ਹਾਈ ਦਾ ਬਹੁਤ ਸ਼ੌਕ ਸੀ। ਕਈ ਵਾਰ ਜਦੋਂ ਉਹ ਸਕੂਲ ਜਾਂਦੀ ਤਾਂ ਉਸਦੇ ਹੱਥਾਂ ਦੀਆਂ ਤਲੀਆਂ ਵਿੱਚੋਂ ਲਹੂ ਵੀ ਨਿਕਲ ਆਉਂਦਾ ਸੀ, ਪਰ ਉਹ ਫਿਰ ਵੀ ਨਹੀਂ ਰੁਕਦੀ ਸੀ। ਉਹ ਦਰਦ ਸਹਿੰਦੀ ਪਰ ਹਿੰਮਤ ਨਾਲ ਕਹਿੰਦੀ, “ਜੇ ਮੇਰੇ ਹੱਥਾਂ ਵਿੱਚ ਲਹੂ ਆ ਗਿਆ ਹੈ ਤਾਂ ਕੋਈ ਗੱਲ ਨਹੀਂ, ਇਹ ਮੇਰੇ ਸੁਪਨੇ ਪੂਰੇ ਕਰਨ ਦਾ ਸਬੂਤ ਹੈ!”
ਕਈ ਸਾਥੀ ਰਮਨ ਦਾ ਮਜ਼ਾਕ ਉਡਾਉਂਦੇ ਸਨ, “ਹਾ ਹਾ ਹਾ! ਦੇਖੋ, ਇਹ ਤਾਂ ਹੱਥਾਂ ’ਤੇ ਤੁਰਦੀ ਹੈ!” ਪਰ ਰਮਨ ਹੌਲੀ ਜਿਹੀ ਮੁਸਕਰਾ ਕੇ ਜਵਾਬ ਦਿੰਦੀ, “ਹਾਂ, ਮੈਂ ਹੱਥਾਂ ’ਤੇ ਤੁਰਦੀ ਹਾਂ, ਪਰ ਮੈਂ ਰੁਕਦੀ ਨਹੀਂ। ਇੱਕ ਦਿਨ ਮੈਂ ਤੁਹਾਡੇ ਨਾਲੋਂ ਵੀ ਅੱਗੇ ਹੋਵਾਂਗੀ!” ਰਮਨ ਦੀ ਮਾਂ ਵੀ ਹਮੇਸ਼ਾ ਕਹਿੰਦੀ ਸੀ, “ਬੇਟੀ, ਰੱਬ ਨੇ ਤੈਨੂੰ ਦਿਲ ਵੱਡਾ ਦਿੱਤਾ ਹੈ, ਤੂੰ ਜ਼ਰੂਰ ਕਾਮਯਾਬ ਹੋਵੇਂਗੀ...।”
ਰਮਨ ਨੇ ਆਪਣੀ ਹਿੰਮਤ ਅਤੇ ਮਿਹਨਤ ਨਾਲ ਡਬਲ ਐੱਮ.ਏ. ਤੇ ਐੱਮ.ਐਡ. ਦੀ ਡਿਗਰੀ ਹਾਸਲ ਕੀਤੀ ਅਤੇ ਇੱਕ ਚੰਗੀ ਨੌਕਰੀ ਪ੍ਰਾਪਤ ਕੀਤੀ। ਉਸਦੀ ਸਫਲਤਾ ਇਹ ਸਾਬਤ ਕਰਦੀ ਹੈ ਕਿ ਜੇ ਇਨਸਾਨ ਚਾਹੇ ਤਾਂ ਕੋਈ ਵੀ ਰੁਕਾਵਟ ਉਸਦਾ ਰਾਹ ਨਹੀਂ ਰੋਕ ਸਕਦੀ।
ਅੱਜ ਰਮਨ ਦੀ ਕਹਾਣੀ ਹਰ ਉਸ ਵਿਅਕਤੀ ਲਈ ਪ੍ਰੇਰਣਾ ਹੈ ਜੋ ਆਪਣੀ ਕਮਜ਼ੋਰੀ ਨੂੰ ਰੁਕਾਵਟ ਮੰਨ ਲੈਂਦਾ ਹੈ। ਰਮਨ ਸਾਨੂੰ ਸਿੱਖਿਆ ਦਿੰਦੀ ਹੈ ਕਿ ਅਸਲੀ ਅਪੰਗਤਾ ਸਰੀਰ ਵਿੱਚ ਨਹੀਂ, ਸਾਡੇ ਮਨ ਅਤੇ ਸੋਚ ਵਿੱਚ ਹੁੰਦੀ ਹੈ। ਰਮਨ ਕਹਿੰਦੀ ਹੈ, “ਮੈਂ ਅੰਗਹੀਣ ਹਾਂ, ਪਰ ਮੇਰੀ ਹਿੰਮਤ ਸਿਹਤਮੰਦ ਹੈ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (