AvtarSPatang7ਇੱਕ ਤਾਂ ਉਹ ਪ੍ਰਦੇਸਾਂ ਵਿੱਚ ਬੈਠਾ ਟੱਬਰ ਤੋਂ ਕੋਹਾਂ ਦੂਰ, ਉੱਪਰੋਂ ਤੂੰ ਅਬਾ-ਤਬਾ ...
(25 ਅਕਤੂਬਰ 2025)

 

ਸੱਤਵੇਂ ਅਤੇ ਅੱਠਵੇਂ ਦਹਾਕੇ ਦੇ ਵਿਚਕਾਰ ਪੰਜਾਬ ਦੇ ਪਿੰਡਾਂ ਦੇ ਬੇਰੁਜ਼ਗਾਰ ਅਤੇ ਵਿਹਲੇ ਫਿਰਦੇ ਗੱਭਰੂਆਂ ਨੂੰ ਆਸ ਦੀ ਇੱਕ ਕਿਰਨ ਨਜ਼ਰ ਆਈ ਜਦੋਂ ਖਾੜੀ ਦੇਸ਼ਾਂ ਵਿੱਚ ਕੰਮ ਖੁੱਲ੍ਹਣ ਲੱਗ ਪਏਨੌਜਵਾਨਾਂ ਨੇ ਇੱਕ ਦੂਜੇ ਦੀ ਰੀਸੋ-ਰੀਸੀ ਏਜੰਟਾਂ ਤਕ ਰਸਾਈ ਸ਼ੁਰੂ ਕਰ ਦਿੱਤੀਕੁਝ ਮਹੀਨਿਆਂ ਵਿੱਚ ਹੀ ਦੁਬਈ, ਕਤਰ, ਆਬੂਧਾਬੀ, ਮਸਕਟ ਆਦਿ ਮੁਲਕਾਂ ਵਿੱਚ ਜਾਣ ਦੇ ਚਾਹਵਾਨ ਕਾਮਿਆਂ ਦੀਆਂ ਟਰੈਵਲ ਏਜੰਟਾਂ ਦੇ ਦਫਤਰਾਂ ਮੋਹਰੇ ਲੰਮੀਆਂ ਕਤਾਰਾਂ ਲੱਗਣ ਲੱਗ ਪਈਆਂਹਰ ਪਿੰਡ ਦੇ ਇੱਕ ਜਾਂ ਦੋ ਨੌਜਵਾਨ ਹਰ ਰੋਜ਼ ਜ਼ਹਾਜੇ ਚੜ੍ਹਦੇਜਿਹੜੇ ਮਾਂ-ਪਿਓ ਕੋਲ ਬਾਹਰ ਭੇਜਣ ਦੀ ਗੁੰਜਾਇਸ਼ ਨਹੀਂ ਸੀ ਹੁੰਦੀ, ਉਨ੍ਹਾਂ ਨੇ ਵੀ ਚੰਗੇ ਦਿਨਾਂ ਦੀ ਆਸ ਵਿੱਚ ਆਪਣਾ ਗਹਿਣਾ-ਗੱਟਾ, ਗਾਂ-ਵੱਛਾ ਵੇਚ ਕੇ ਜਾਂ ਇੱਧਰੋਂ-ਉੱਧਰੋਂ ਉਧਾਰ-ਸੁਧਾਰ ਫੜ ਕੇ, ‘ਅੱਕ ਚੱਬ ਲਿਆ’ ਤੇ ਪੁੱਤ ਨੂੰ ‘ਪਾਰ’ ਟਪਾ ਦਿੱਤਾ

ਕੁਝ ਦਿਨ ਪਹਿਲਾਂ ਜਿਸ ਮੁੰਡੇ ਨੂੰ ਘਰ ਵਾਲੇ ਨਖੱਟੂ ਅਤੇ ਨਿਕੰਮਾ ਕਹਿ ਕੇ ਭੰਡਦੇ ਰਹਿੰਦੇ ਸਨ, ਜਿਸ ਦਿਨ ਉਹ ‘ਪਾਰ’ ਟੱਪ ਜਾਂਦਾ, ਉਸੇ ਦਿਨ ਉਹ ਮਾਪਿਆਂ ਲਈ ਹੋਣਹਾਰਅਤੇ ਕਮਾਊਪੁੱਤ ਬਣ ਜਾਂਦਾਬਾਹਰ ਜਾਂਦੇ ਹੀ ਇਨ੍ਹਾਂ ਮੁੰਡਿਆਂ ਦੀ ਸ਼ੇਅਰ ਮਾਰਕਿਟ ਵਾਂਗ ਇੱਕ ਦਮ ਕੀਮਤ ਵਧ ਜਾਂਦੀਰਿਸ਼ਤੇਦਾਰੀਆਂ ਵਿੱਚੋਂ ਸਾਕ ਕਰਾਉਣ ਵਾਲੇ ਆਉਣੇ ਸ਼ੁਰੂ ਹੋ ਜਾਂਦੇ ਛੇ ਕੁ ਮਹੀਨਿਆਂ ਬਾਅਦ ਮੁੰਡੇ ਦਾ ਮੰਗਣਾ ਹੋ ਜਾਂਦਾ ਅਤੇ ਮੁੰਡੇ ਦੇ ਛੁੱਟੀ ਆਉਣ ਤੋਂ ਪਹਿਲਾਂ ਵਿਆਹ ਦੀ ਤਾਰੀਕ ਪੱਕੀ ਹੋ ਜਾਂਦੀਮੁੰਡਾ‌ ਮਹੀਨੇ ਕੁ ਦੀ ਛੁੱਟੀ ਆਉਂਦਾ, ਵਿਆਹ ਕਰਵਾ ਕੇ ਆਪਣੀ ਸਜ-ਵਿਆਹੀ ਨੂੰ ਇੱਕ ਲੰਮਾ ਇਕਲਾਪਾ ਕੱਟਣ ਲਈ ਪਿੱਛੇ ਛੱਡ ਜਾਂਦਾ

ਉਨ੍ਹਾਂ ਦਿਨਾਂ ਵਿੱਚ ਆਪਸੀ ਸੰਚਾਰ ਦਾ ਸਾਧਨ ਸਿਰਫ ਚਿੱਠੀਆਂ ਹੀ ਹੁੰਦੀਆਂ ਸਨਚਿੱਠੀ ਭੇਜ ਕੇ ਜਵਾਬ ਆਉਣ ਵਿੱਚ ਕਈ ਹਫਤਿਆਂ ਦਾ ਸਮਾਂ ਲੱਗ ਜਾਂਦਾ ਸੀਪ੍ਰਦੇਸੀਂ ਗਏ ਮੁੰਡਿਆਂ ਦੇ ਮਾਪਿਆਂ ਨੂੰ ਚਿੱਠੀਆਂ ਦੀ ਅਕਸਰ ਤਾਂਘ ਰਹਿੰਦੀ ਸੀਲੋਕ ਡਾਕੀਏ ਨੂੰ ਪ੍ਰਾਹੁਣਿਆਂ ਵਾਂਗ ਉਡੀਕਦੇ ਹੁੰਦੇ ਸਨਚਿੱਠੀ ਪੜ੍ਹਨ ਅਤੇ ਲਿਖਣ ਵਾਲੇ ਵਿਦਵਾਨਾਂਦੀ ਮੰਗ ਵੀ ਵਧ ਗਈ ਸੀਮੈਂ ਵੀ ਉਨ੍ਹਾਂ ਵਿਦਵਾਨਾਂ ਵਿੱਚੋਂ ਇੱਕ ਸੀਸ਼ਰੀਕੇ-ਭਾਈਚਾਰੇ ਵਿੱਚੋਂ ਮੇਰੀਆਂ ਤਾਈਆਂ, ਚਾਚੀਆਂ ਅਤੇ ਭਰਜਾਈਆਂ ਮੇਰੇ ਕੋਲ ਚਿੱਠੀਆਂ ਲਿਖਾਉਣ/ਪੜ੍ਹਾਉਣ ਲਈ ਨਿਸੰਗ ਆ ਜਾਂਦੀਆਂ ਸਨ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਸੀ ਉਨ੍ਹਾਂ ਦੀ ਕਬੀਲਦਾਰੀ ਦਾ ਹੀਜ-ਪਿਆਜ ਮੇਰੇ ਢਿੱਡ ਵਿੱਚ ਸੁਰੱਖਿਅਤ ਹੈ

ਸਮੇਂ ਦੇ ਲੰਮੇ ਅੰਤਰਾਲ ਤੋਂ ਬਾਅਦ ਬਹੁਤ ਕੁਝ ਮੇਰੀ ਸਿਮਰਤੀ ਵਿੱਚੋਂ ਵਿਸਰ ਗਿਆ ਹੈ, ਬੱਸ ਇੰਨਾ ਕੁ ਯਾਦ ਹੈ ਕਿ ਤਾਈ ਪ੍ਰੇਮ ਕੌਰ (ਪ੍ਰੇਮੋ) ਆਪਣੀ ਸਜ ਵਿਆਹੀ ਨੂੰਹ ਮਿੰਦੋ ਨੂੰ ਲੈ ਕੇ ਆਪਣੇ ਵਿਦੇਸ਼ ਗਏ ਪੁੱਤ ਨੂੰ ਚਿੱਠੀ ਲਿਖਵਾਉਣ ਅਕਸਰ ਮੇਰੇ ਕੋਲ ਆਇਆ ਕਰਦੀ ਸੀਜਦੋਂ ਤਾਈ ਸਾਡੇ ਘਰ ਆਉਂਦੀ ਤਾਂ ਵਿਹੜੇ ਵਿੱਚੋਂ ਹੀ ਅਵਾਜ਼ ਮਾਰ ਕੇ ਆਪਣੇ ਆਉਣ ਦੀ ਸੂਚਨਾ ਦੇ ਦਿੰਦੀ, “ਕੁੜੇ ਦਰਾਣੀਆਂ ਘਰੇ ਹੀ ਐਂ।”

ਮੇਰੀ ਮਾਂ ਉਸੇ ਸੁਰ ਵਿੱਚੋਂ ਅੱਗਿਓਂ ਜਵਾਬ ਦਿੰਦੀ, “ਆਜਾ ਬੀਬੀ ਆਜਾ,  ਲੰਘਿਆ।” ਮਾਂ ਆਪਣੇ ਹੇਠੋਂ ਪੀੜ੍ਹੀ ਕੱਢ ਕੇ ਤਾਈ ਨੂੰ ਦੇ ਦਿੰਦੀਮਾਂ ਨੂੰ ਰੋਟੀ ਪਕਾਉਂਦਿਆਂ ਦੇਖ ਕੇ ਤਾਈ ਆਪਣਾ ਵਖਿਆਨ ਦਿੰਦੀ, “ਦਾਦਣਾ ਤੀਵੀਂਆਂ ਦਾ ਤਾਂ ਆਹੀ ਕੰਮ ਨਹੀਂ ਮੁੱਕਦਾ ਸਾਰੀ ਦਿਆੜੀਸਵੇਰ ਦੀ ਖਾਧੀ‌, ਮਗਰੇ‌ ਦਪੈਰ ਦਾ ਫਿਕਰ। ਪ੍ਰਛਾਵੇਂ ਜਹੇ ਢਲੇ, ਲਉ ਜੀ ਫਿਰ ਸੰਝਾਂ ਦਾ ਕਜੀਆ...।”

ਮੇਰੀ ਮਾਂ ਅੱਗੋਂ ਆਪਣਾ ਗਿਆਨ-ਸ਼ਾਸਤਰ ਕੱਢ ਲੈਂਦੀ, “ਹੋਰ ਬੀਬੀ, ਮੇਰੀ ਦਾਦੀ ਕੈਂਦ੍ਹੀ‌ ਹੁੰਦੀ ਤੀ ਬਈ ਬੰਦੇ ਦਾ ਢਿੱਡ ਇੱਕ ਗਿੱਠ ਪੋਲਾ ਐ ਪਰ ਸਾਰੀ ਉਮਰ ਇਹੀ ਨਹੀਂ ਭਰਦਾ...ਸਾਰਾ ਦਿਨ ਚੁੱਲ੍ਹੇ ਵਿੱਚ ਫੂਕਾਂ ਮਾਰ-ਮਾਰ ਕੇ ਸਿਰ ਫਾਵਾ ਹੋ ਜਾਂਦਾ ਐ।”

ਗੱਲਾਂ ਦਾ ਪਾਸਾ ਬਦਲਦਿਆਂ ਮਾਂ ਪੁੱਛਦੀ, “ਬੀਬੀ ਹੋਰ ਸੁਣਾ, ਮੋਹਣੇ ਦੀ ਆਈ ਕੋਈ ਚਿੱਠੀ-ਚਪੱਠੀ?”

ਬੱਸ ਇਹੋ ਕੰਮ ਆਈ ਆਂ ਭੈਣੇ।” ਤਾਈ ਚੁੰਨੀ ਦੇ ਲੜੋਂ ਚਿੱਠੀ ਖੋਲ੍ਹ ਕੇ ਮੈਨੂੰ ਫੜਾਉਂਦਿਆਂ ਕਹਿੰਦੀ, “ਲੈ ਮੇਰਾ ਪੁੱਤ, ਦੇ ਕੋਈ ਚੰਗੀ ਖਬਰ।”

ਮੈਂ ਚਿੱਠੀ ਪੜ੍ਹ ਕੇ ਖਾਸ-ਖਾਸ ਗੱਲਾਂ ਤਾਈ ਨੂੰ ਦੱਸਦਾ, “ਮੋਹਣੇ ਨੇ ਲਿਖਿਆ ਐ‌ ਬਈ ਮੈਂ ਇੱਥੇ ਠੀਕ-ਠਾਕ ਆਂ ... ਗਰਮੀ ਬਹੁਤ ਐ ... ਕੰਮ ’ਤੇ ਕਦੇ ਦਿਨੇਂ ਬੁਲਾ ਲੈਂਦੇ ਐ, ਕਦੇ ਸ਼ਾਮ ਨੂੰ, ਕਦੇ ਅੱਧੀ ਰਾਤ ਨੂੰ ਵੀ। ਬੱਸ ਕੰਮ ਦਾ ਕੋਈ ਟੈਂਮ ਨ੍ਹੀ। ਰੋਟੀ ਵੀ ਕੱਚੀ-ਪਿੱਲੀ‌ ਮਿਲਦੀ ਐ, ਉਹ ਵੀ ਵੇਲੇ-ਕੁਵੇਲੇਅੱਗੇ ਲਿਖਿਆ ਮੈਨੂੰ ਬੇਬੇ-ਬਾਪੂ ਦੀ ਸਿਹਤ ਦਾ ਬਹੁਤ ਫਿਕਰ ਰਹਿੰਦੈ ...। ਮਿੰਦੋ ਨੂੰ ਲਿਖਿਆ ਬਈ ਬੇਬੇ-ਬਾਪੂ ਦਾ ਖਿਆਲ ਰੱਖੇ - ਛੇਤੀ ਹੀ ਅਗਲੀ ਚਿੱਠੀ ਲਿਖਾਂਗਾ।”

ਚਿੱਠੀ ਸੁਣ ਕੇ ਤਾਈ ਪ੍ਰੇਮੋ ਅਤੇ ਭਾਬੀ ਮਿੰਦੋ, ਦੋਹਾਂ ਦਾ ਮੂੰਹ ਮਸੋਸਿਆ ਜਿਹਾ ਹੋ ਗਿਆਤਾਈ ਦਾ ਇਸ ਗੱਲੋਂ ਕਿ‌ ਮੋਹਣੇ ਨੇ ਪੈਸੇ ਭੇਜਣ ਬਾਰੇ ਕੋਈ ਗੱਲ ਨਹੀਂ ਲਿਖੀਮਿੰਦੋ ਨੂੰ ਇਸ ਗੱਲ ਦਾ ਮਲਾਲ ਕਿ ਉਹ ਸਹੁਰੇ ਘਰ ਬਹੂ ਬਣ ਕੇ ਨਹੀਂ, ਨੌਕਰਾਣੀ ਬਣ ਕੇ ਆਈ ਹੈਕੁਝ ਦੇਰ ਚੁੱਪ ਬੈਠਣ ਤੋਂ ਬਾਅਦ ਤਾਈ ਚੁੰਨੀ ਦੇ ਦੂਜੇ ਲੜ ਤੋਂ ਖੋਲ੍ਹ ਕੇ ਇੱਕ ਅੰਤਰਦੇਸੀ ਪੱਤਰ ਮੈਨੂੰ ਫੜਾਉਂਦੀ ਤੇ ਗੁੱਸੇ ਨਾਲ ਭਖੀ ਹੋਈ ਕਹਿੰਦੀ, “ਲੈ ਲਿਖ ਚਿੱਠੀ ਪੁੱਤ, ਪਹਿਲਾਂ ਲਿਖ ਦੇ ਪਿਆਰੇ ਪੁੱਤਰ ਮੋਹਣਿਆਂ! ਮੇਰਾ ਪਿਆਰ। ਤੇਰੀ ਚਿੱਠੀ ਮਿਲੀ ... ਹਾਲ‌ ਮਲੂਮ ਹੋਇਆ। ਅੱਗੇ ਲਿਖ ਦੇ - ਸਾਨੂੰ ਹੋਰ ਕੁਝ ਨਹੀਂ ਚਾਹੀਦਾ ਬੱਸ ਇੱਕ ਤੋਲਾ ਜ਼ਹਿਰ ਭੇਜ ਦੇ। ਅਸੀਂ ਨਿਗਲ ਕੇ ਹਮੇਸ਼ਾ ਲਈ ਸੌਂ ਜਾਈਏ।”

ਮੈਂ ਹੈਰਾਨ ਹੁੰਦਿਆਂ ਕਿਹਾ, “ਤਾਈ! ਇਹ ਕੀ ਕਹਿ ਰਹੀ ਐਂ?”

ਅੱਗੋਂ ਤਾਈ ਉੱਧੜ‌ ਪਈ, “ਤੈਨੂੰ ਨਹੀਂ ਪਤਾ ਪੁੱਤ, ਮੈਂ ਕਿੰਨੀ ਸਤੀ ਪਈ‌‌ ਆਂ ਅੰਦਰੋਂ। ਲੈਣੀ ਆਲੇ ਮੈਂਨੂੰ ਚੂੰਡ-ਚੂੰਡ ਖਾਂਦੇ ਐ ਦਿਨ ਰਾਤਪੰਜਾਹ ਹਜਾਰ ਬਿਆਜੂ ਚੱਕਿਆ, ਵੀਹ ਹਜਾਰ ਅਮਾਤੜ੍ਹ-ਦਮਾਤੜ੍ਹ ਤੋਂ ਫੜਿਆ। ਚਾਰ ਸਿਆੜ ਤੇ,‌ ਉਹ ਵੀ ਗਹਿਣੇ ਧਰ ਤੇ। ਛੇ ਮਹੀਨੇ ਹੋ ਚੱਲੇ ਐ‌ ਮੋਹਣੇ ਨੂੰ ਪਾਰ ਲੰਘੇ ਨੂੰ, ਇੱਕ ਫੁੱਟੀ ਕੌਡੀ ਨਹੀਂ ਭੇਜੀ ਹੁਣ ‌ਤੱਕ। ਉੱਪਰੋਂ ਦਾਦਣਾ ਘਰ ਦਾ ਲੂਣ-ਤੇਲ ਪੂਰਾ ਨਹੀਂ ਹੁੰਦਾ...।”

ਗੁੱਸੇ ਨਾਲ ਹੌਂਕਦੀ ਤਾਈ ਪ੍ਰੇਮੋ ਨੂੰ ਹੁੱਥੂ ਛਿੜ ਪਿਆਭਾਬੀ ਮਿੰਦੋ ਨੇ ਸੱਸ ਦੀ ਪਿੱਠ ਝੱਸਦਿਆਂ ਕਿਹਾ, “ਇੱਕ ਤਾਂ ਉਹ ਪ੍ਰਦੇਸਾਂ ਵਿੱਚ ਬੈਠਾ ਟੱਬਰ ਤੋਂ ਕੋਹਾਂ ਦੂਰ, ਉੱਪਰੋਂ ਤੂੰ ਅਬਾ-ਤਬਾ ਲਿਖਾਈ ਜਾਨੀ ਐ ਬੇਬੇਓਹਨੂੰ ਕੌਣ ਐ ਦਿਲਾਸਾ ਦੇਣ ਆਲਾ ਪਰਦੇਸ ਵਿੱਚ? ਨੜੇ ਵਾਂਗ ਛਿੱਲ ਧੇੜਕੇ (ਉਧੇੜ ਕੇ) ਰੱਖਦੇ ਐ ਇਹ ਕੌਂਪਣੀਆਂ ਆਲੇ ... ਐਦਾਂ ਨਹੀਂ ਪੱਲੇ ਪਾਉਂਦੇ ਕੌਡੀ ਵੀਉਹਨਿਆਣਾ ਤਾਂ ਨ੍ਹੀ - ਕੋਈ ਮਜਬੂਰੀ ਹੋਣੀ ਓਹਦੀ ਵੀ।”

ਸੱਸ ਨੂੰ ਦਿਲਾਸਾ ਦਿੰਦੀ ਮਿੰਦੋ ਆਪ ਵੀ ਹਟਕੋਰੇ ਜਿਹੇ ਲੈਣ ਲੱਗ ਪਈਸੱਸ ਬਹੂ ਨੂੰ ਰੋਂਦਿਆਂ ਦੇਖ ਮੇਰੀਆਂ ਵੀ ਅੱਖਾਂ ਸੇਜਲ਼ ਹੋ ਗਈਆਂਹੁਣ ਵੀ ਜਦੋਂ ਕਦੇ ਮੈਨੂੰ ਤੰਗੀਆਂ-ਤੁਰਸ਼ੀਆਂ ਭਰਿਆ ਉਹ ਸਮਾਂ ਯਾਦ ਆਉਂਦਾ ਹੈ ਤਾਂ ਮਨ ਬਹੁਤ ਉਦਾਸ ਹੋ ਜਾਂਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਅਵਤਾਰ ਸਿੰਘ ਪਤੰਗ

ਡਾ. ਅਵਤਾਰ ਸਿੰਘ ਪਤੰਗ

WhatsApp: (91 - 80549 77022)
Email: (aspatang.singh@gmail.com)