ParamVedMaster6ਪ੍ਰੇਤ ਨੂੰ ਕੱਢਣ ਲਈ ਤੁਸੀਂ ਆਪਣੇ ਜਿੰਨੇ ਮਰਜ਼ੀ ਬੰਦੇ ਬਾਹਰੋਂ ਮੰਗਵਾ ਲਵੋ, ਸਾਰਾ ਖਰਚਾ ਸਾਡਾ ...
(15 ਅਕਤੂਬਰ 2025)

 

ਕਈ ਸਾਲ ਪਹਿਲਾਂ ਦੀ ਗੱਲ ਹੈ, ਮੇਰੇ ਸਕੂਲ ਦੇ ਨਾਲ ਲਗਦੇ ਦਫਤਰ ਵਿੱਚ ਕੰਮ ਕਰਦੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਹਰੀ ਸਿੰਘ ਤਰਕ (ਮਰਹੂਮ) ਦਾ ਸੁਨੇਹਾ ਮਿਲਿਆ ਕਿ ਮੈਂ ਉਨ੍ਹਾਂ ਨੂੰ ਆ ਕੇ ਮਿਲਾਂਉਨ੍ਹਾਂ ਦਾ ਸੁਨੇਹਾ ਮਿਲਦਿਆਂ ਹੀ ਮੈਂ ਉਨ੍ਹਾਂ ਕੋਲ ਜਾ ਪਹੁੰਚਿਆਉਨ੍ਹਾਂ ਆਪਣੇ ਕੋਲ ਬੈਠੇ ਵਿਅਕਤੀ ਬਾਰੇ ਦੱਸਿਆ ਕਿ ਇਹ ਖਨੌਰੀ ਨੇੜਲੇ ਇੱਕ ਪਿੰਡ ਤੋਂ ਆਇਆ ਹੈ ਤੇ ਤਰਕਸ਼ੀਲਾਂ ਨੂੰ ਮਿਲਣਾ ਚਾਹੁੰਦਾ ਹਾਂਇਨ੍ਹਾਂ ਦੇ ਘਰ ਕੁਝ ਰਹੱਸਮਈ ਘਟਨਾਵਾਂ ਵਾਪਰ ਰਹੀਆਂ ਹਨਮੈਂ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀਉਸ ਵਿਅਕਤੀ ਨੇ ਕਿਹਾ ਕਿ ਕਈ ਦਿਨਾਂ ਤੋਂ ਸਾਡੇ ਘਰ ਭੂਤ-ਪ੍ਰੇਤ ਖੇਡਾਂ ਖੇਡ ਰਹੇ ਹਨ। ਉਹ ਸਾਡੇ ਜੀਆਂ ਦੀ ਪਿੱਠ ਉੱਤੇ ਡੰਡੇ ਮਾਰਦੇ ਨੇ ਤੇ ਰੱਸੀ ਉੱਤੇ ਟੰਗੇ ਕੱਪੜੇ ਸਾਡੀਆਂ ਅੱਖਾਂ ਸਾਹਮਣੇ ਆਪਣੇ ਆਪ ਉਡਣ ਲੱਗ ਜਾਂਦੇ ਹਨਸਾਡੀਆਂ ਅੱਖਾਂ ਦੇ ਸਾਹਮਣੇ ਹੀ ਰਸੋਈ ਦੇ ਭਾਂਡੇ ਆਪਣੇ ਆਪ ਸ਼ੈਲਫਾਂ ਤੋਂ ਹੇਠਾਂ ਆ ਜਾਂਦੇ ਹਨਕਈ ਗਹਿਣੇ ਵੀ ਗੁੰਮ ਹੋ ਚੁੱਕੇ ਹਨਅਸੀਂ ਬਹੁ਼ਤ ਸਾਰੇ ਸਿਆਣਿਆਂ ਨੂੰ ਬੁਲਾ ਚੁੱਕੇ ਹਾਂ। ਕੋਈ ਕਹਿੰਦਾ ਹੈ ਕਿ ਤੁਹਾਡਾ ਵਡੇਰਾ ਕੁਲਟਿਆ ਹੈ, ਕੋਈ ਕਹਿੰਦਾ ਕਿ ਘਰੇ ਪ੍ਰੇਤ ਆ ਵੜਿਆ ਹੈਕੋਈ ਕੁਝ, ਕੋਈ ਕੁਝ ਆਖਦਾ ਹੈਪ੍ਰੇਤ ਨੂੰ ਕੱਢਣ ਲਈ ਉਨ੍ਹਾਂ ਵਧੇਰੇ ਯਤਨ ਕੀਤੇ ਪਰ ਪ੍ਰੇਤ ਦੀ ਕਾਰਵਾਈ ਰੁਕ ਨਹੀਂ ਰਹੀਸਾਨੂੰ ਇੱਕ-ਇੱਕ ਦਿਨ ਲੰਘਾਉਣਾ ਪਹਾੜ ਜਿੱਡਾ ਲੱਗ ਰਿਹਾ ਹੈਮੈਂ ਅੱਜ ਰਾਜਸਥਾਨ ਕਿਸੇ ਸਿਆਣੇ ਨੂੰ ਲੈਣ ਜਾ ਰਿਹਾ ਸੀ। ਉਸ ਸਮੇਂ ਮੈਨੂੰ ਮੇਰਾ ਇੱਕ ਰਿਸ਼ਤੇਦਾਰ ਮਿਲਿਆ, ਉਸਨੇ ਮੇਰੀ ਪ੍ਰੇਸ਼ਾਨੀ ਦਾ ਕਾਰਨ ਪੁੱਛਿਆਮੇਰੀ ਸਾਰੀ ਗੱਲ ਸੁਣਨ ਤੋਂ ਬਾਅਦ ਉਸਨੇ ਮੈਨੂੰ ਇੱਕ ਵਾਰੀ ਤਰਕਸ਼ੀਲਾਂ ਕੋਲ ਜਾਣ ਦੀ ਸਲਾਹ ਦਿੱਤੀ ਹੈਇਸ ਲਈ ਮੈਂ ਤੁਹਾਡੇ ਕੋਲ ਆਇਆ ਹਾਂ। ਸਾਡੀ ਪ੍ਰੇਸ਼ਾਨੀ ਦੂਰ ਕਰੋ

ਉਸਨੇ ਫਿਰ ਕਿਹਾ, “ਸਾਡੇ ਘਰ ਬਹੁਤ ਵੱਡਾ ਪ੍ਰੇਤ ਵੜ ਗਿਆ ਹੈ। ਪ੍ਰੇਤ ਨੂੰ ਕੱਢਣ ਲਈ ਤੁਸੀਂ ਆਪਣੇ ਜਿੰਨੇ ਮਰਜ਼ੀ ਬੰਦੇ ਬਾਹਰੋਂ ਮੰਗਵਾ ਲਵੋ, ਸਾਰਾ ਖਰਚਾ ਸਾਡਾ ਹੋਵੇਗਾ

ਮੈਂ ਕਿਹਾ ਕਿ ਕੱਲ੍ਹ ਨੂੰ ਅਸੀਂ ਤੁਹਾਡੇ ਘਰ ਆਵਾਂਗੇ ਅਤੇ ਪ੍ਰੇਤ ਫੜ ਲਿਆਵਾਂਗੇਉਮੀਦ ਕਰਦੇ ਹਾਂ, ਸਾਡੇ ਜਾਣ ਮਗਰੋਂ ਤੁਹਾਡੇ ਘਰੇ ਵਾਪਰਨ ਵਾਲੀਆਂ ਰਹੱਸਮਈ ਘਟਨਾਵਾਂ ਬੰਦ ਹੋ ਜਾਣਗੀਆਂ। ਮੈਂ ਉਸ ਵਿਅਕਤੀ ਨੂੰ ਹੌਸਲਾ ਦਿੱਤਾ ਤੇ ਕਿਹਾ, “ਸਭ ਠੀਕ ਹੋ ਜਾਵੇਗਾਬੱਸ ਇੱਕ ਗੱਲ ਦਾ ਖਿਆਲ ਰੱਖਣਾ ਕਿ ਜਿਵੇਂ ਅਸੀਂ ਕਹਾਂਗੇ, ਉਸੇ ਤਰ੍ਹਾਂ ਸਾਡੀ ਗੱਲ ਮੰਨਣੀ ਪਵੇਗੀ।”

ਉਸ ਕਿਹਾ, “ਜੇ ਇੱਕ ਲੱਤ ਦੇ ਭਾਰ ਖੜ੍ਹਨ ਨੂੰ ਕਹੋਂਗੇ, ਅਸੀਂ ਇੱਕ ਲੱਤ ਦੇ ਭਾਰ ਵੀ ਖੜ੍ਹਾਂਗੇ।”

ਦਿੱਤੇ ਸਮੇਂ ਮੁਤਾਬਕ ਹਰੀ ਸਿੰਘ ਤਰਕ, ਰਾਣਾ ਸਿੰਘ, ਮੇਰੇ ਸਮੇਤ ਤਰਕਸ਼ੀਲ ਟੀਮ ਸਬੰਧਤ ਘਰ ਜਾ ਪਹੁੰਚੀਘਰ ਵਿੱਚ ਸਹਿਮ ਭਰਿਆ ਮਾਹੌਲ ਸੀਸਵੇਰੇ ਟਰੰਕ ਖੋਲ੍ਹ ਰਹੇ ਬਜ਼ੁਰਗ ਦੀ ਪਿੱਠ ਉੱਤੇ ਡੰਡਾ ਵੀ ਪਿਆ ਸੀਤਰਕਸ਼ੀਲ ਸਾਥੀਆਂ ਨੇ ਬਾਹਰ ਇਕੱਠੇ ਹੋਏ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀਮੈਂ ਇਕੱਲੇ-ਇਕੱਲੇ ਪ੍ਰਵਾਰਿਕ ਮੈਬਰਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ

ਥੋੜ੍ਹੇ ਸਮੇਂ ਵਿੱਚ ਹੀ ਮੈਂ ਘਟਨਾਵਾਂ ਕਰਨ ਵਾਲੇ ਵਿਅਕਤੀ ਦੀ ਸ਼ਨਾਖਤ ਕਰ ਲਈਜਦੋਂ ਪਰਿਵਾਰ ਦੇ ਇਕੱਲੇ-ਇਕੱਲੇ ਮੈਂਬਰ ਤੋਂ ਘਟਨਾਵਾਂ ਬਾਰੇ ਪੁੱਛਿਆ ਤਾਂ ਇੱਕ ਤੋਂ ਬਿਨਾਂ ਸਾਰਿਆਂ ਨੇ ਕਿਹਾ, “ਕੱਪੜੇ ਤੇ ਭਾਂਡੇ ਡਿਗੇ ਦੇਖੇ ਹਨ, ਸਾਡੀਆਂ ਅੱਖਾਂ ਸਾਹਮਣੇ ਆਪਣੇ-ਆਪ ਡਿਗਦੇ ਨਹੀਂ ਦੇਖੇ

ਇੱਕ ਨੇ ਹੀ ਕਿਹਾ, “ਕੱਪੜੇ ਮੈਂ ਆਪਣੀਆਂ ਅੱਖਾਂ ਸਾਹਮਣੇ ਉਡਦੇ ਅਤੇ ਭਾਂਡੇ ਅੱਖਾਂ ਸਾਹਮਣੇ ਸੈਲਫਾਂ ਤੋਂ ਥੱਲੇ ਡਿਗਦੇ ਦੇਖੇ ਹਨ।”

ਮੈਂ ਉਸ ਨੂੰ ਕਿਹਾ, “ਸਵੇਰੇ ਤੇਰੇ ਹੱਥ ਵਿੱਚ ਡੰਡਾ ਸੀ।

ਉਸਨੇ ਕਿਹਾ, “ਉਹ ਤਾਂ ਪਸ਼ੂਆਂ ਨੂੰ ਪਾਣੀ ਪਿਲਾਉਣ ਸਮੇਂ ਸੀ।”

ਮੈਂ ਦੁਬਾਰਾ ਪੁੱਛਿਆ, “ਕੱਪੜੇ ਤੈਨੂੰ ਆਪਣੇ ਆਪ ਉਡਦੇ ਦਿਖਦੇ ਨੇ?”

ਉਸ ਨੇ ਕਿਹਾ, “ਹਾਂ ਜੀ, ਮੇਰੀਆਂ ਅੱਖਾਂ ਸਾਹਮਣੇ ਆਪਣੇ-ਆਪ ਉਡਦੇ ਦਿਸਦੇ ਨੇ।”

ਮੇਰੀ ਪਰਖ ਪੱਕੀ ਹੋ ਗਈਮੈਂ ਅਗਲਾ ਸਵਾਲ ਕੀਤਾ, “ਤੂੰ ਇਹ ਕਿਉਂ ਕਰਦੀ ਐਂ? ਸਾਨੂੰ ਪਤਾ ਹੈ ਕਿ ਭੂਤ-ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ

ਇਹ ਸੁਣ ਕੇ ਉਹ ਇੱਕਦਮ ਘਬਰਾ ਗਈ, ਠਠੰਬਰ ਗਈਮੈਂ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ, “ਘਬਰਾਉਣ ਦੀ ਲੋੜ ਨਹੀਂ, ਇਹ ਜੋ ਕੁਝ ਵੀ ਹੋ ਰਿਹਾ ਹੈ, ਇਹ ਸਭ ਕੁਝ ਤੇਰੇ ਰਾਹੀਂ ਚਾਹੇ-ਅਣਚਾਹੇ, ਜਾਣੇ-ਅਣਜਾਣੇ ਹੋ ਰਿਹਾ ਹੈਜੇ ਤੂੰ ਸੱਚ ਦੱਸ ਦੇਵੇਂਗੀ ਤਾਂ ਤੇਰਾ ਨਾਮ ਨਹੀਂ ਲਿਆ ਜਾਵੇਗਾਸਾਨੂੰ ਪਤਾ ਹੈ ਤੂੰ ਕਿਸੇ ਸਮੱਸਿਆ, ਪ੍ਰੇਸ਼ਾਨੀ ਜਾਂ ਨਰਾਜ਼ਗੀ ਕਰਕੇ ਇਹ ਕਰ ਰਹੀਂ ਹੈਂਸਾਡੀ ਤੇਰੀ ਜਾਂ ਕਿਸੇ ਪਰਿਵਾਰਕ ਮੈਂਬਰ ਨਾਲ ਜਾਣ-ਪਛਾਣ, ਲਗਾਅ ਜਾਂ ਨਰਾਜ਼ਗੀ ਨਹੀਂਸਾਡੀ ਤੇਰੇ ਨਾਲ ਹਮਦਰਦੀ ਹੈ ਤੇ ਰਹੇਗੀ ਵੀਜੇ ਤੂੰ ਸੱਚ ਦੱਸ ਦੇਵੇਂਗੀ, ਤਾਂ ਤੇਰਾ ਨਾਮ ਕਦੇ ਵੀ ਕਿਸੇ ਕੋਲ ਵੀ ਨਹੀਂ ਦੱਸਿਆ ਜਾਵੇਗਾ

ਹੁਣ ਉਹ ਪੂਰੀ ਤਰ੍ਹਾਂ ਮੇਰੇ ਪ੍ਰਭਾਵ ਵੀ ਆ ਚੁੱਕੀ ਸੀ ਸਾਰੀਆਂ ਘਟਨਾਵਾਂ ਕਰਨ ਦੀ ਗੱਲ ਮੰਨਦੇ ਹੋਏ ਉਸਨੇ ਕਿਹਾ, “ਸਾਰਾ ਗੋਹਾ-ਕੂੜਾ ਮੈਂ ਕਰਦੀ ਹਾਂ, ਸਾਰੇ ਦੁਧਾਰੂ ਪਸ਼ੂਆਂ ਦੀ ਧਾਰ ਮੈਂ ਕੱਢਦੀ ਹਾਂ, ਵੱਡੀ ਕੁਝ ਨਹੀਂ ਕਰਦੀਖੇਤਾਂ ਵਿੱਚ ਮੇਰਾ ਘਰਵਾਲਾ ਮਿੱਟੀ ਨਾਲ ਮਿੱਟੀ ਹੁੰਦਾ ਹੈ ਪਰ ਸਾਡੀ ਘਰ ਵਿੱਚ ਕੋਈ ਪੁੱਛ ਨਹੀਂਮੇਰੀ ਸੱਸ ਆਏ ਸਾਲ ਸਾਰੀ ਕਮਾਈ ਆਪਣੀਆਂ ਕੁੜੀਆਂ ਨੂੰ ਲੁਟਾਈ ਜਾਂਦੀ ਹੈ। ਆਏ ਸਾਲ ਸੋਨੇ ਦੇ ਗਹਿਣੇ ਸਿਰਫ ਉਨ੍ਹਾਂ ਲਈਹੁਣ ਸਿਆਣਿਆਂ ਕੋਲ ਭੱਜੇ ਫਿਰਦੇ ਹਨ, ਮੇਰੇ ਮਨ ਨੂੰ ਸ਼ਾਂਤੀ ਮਿਲ ਰਹੀ ਹੈ, ਠੰਢ ਪੈ ਰਹੀ ਹੈਇਨ੍ਹਾਂ ਨੂੰ ਭੱਜੇ ਫਿਰਨ ਦਿਓ, ਲੁਟਾਉਣ ਦਿਓ ਪੈਸੇ, ਹੋਣ ਦਿਓ ਦੁਖੀ।”

ਉਸ ਔਰਤ ਦੀਆਂ ਬਹੁਤ ਸਾਰੀਆਂ ਨਰਾਜ਼ਗੀਆਂ ਸੁਣੀਆਂ ਤੇ ਬਹੁਤ ਸਾਰੀਆਂ ਗੱਲਾਂ ਉਸ ਨੂੰ ਸਮਝਾਈਆਂਨਨਾਣ-ਭਰਜਾਈ ਦੇ ਨਿੱਘੇ ਰਿਸ਼ਤੇ ਦੀ ਗੱਲ ਸਮਝਾਈਮੈਂ ਫਿਰ ਪੁੱਛਿਆ, “ਅੱਗੇ ਤੋਂ ਕੋਈ ਘਟਨਾ ਕਰੇਂਗੀ?”

ਉਸਨੇ ਕਿਹਾ, “ਤੁਸੀਂ ਜਿਵੇਂ ਕਹੋਂਗੇ, ਸੋਡੀ ਹਰ ਗਲ ਮੰਨੂਗੀ। ਤੁਸੀਂ ਕਿਸੇ ਕੋਲ ਮੇਰਾ ਨਾਮ ਨਹੀਂ ਲੈਣਾਗੁੰਮ ਹੋਈਆਂ ਟੁੰਮਾਂ ਦੀ ਵਾਪਸੀ ਦੀ ਗੱਲ ਵੀ ਨਾ ਕਰਿਓ।”

ਅਸੀਂ ਕਿਹਾ, “ਸਾਡੀ ਤੇਰੇ ਨਾਲ ਪੂਰੀ ਹਮਦਰਦੀ ਹੈ ਪਰ ਅੱਗੇ ਤੋਂ ਕੋਈ ਗੜਬੜ ਨਹੀਂ ਕਰਨੀਤੇਰੀਆਂ ਸਮੱਸਿਆਵਾਂ ਖਤਮ ਕਰਵਾਵਾਂਗੇ।  ਘਟਨਾਵਾਂ ਦਾ ਤੇਰੇ ਨਾਲ ਸਬੰਧ ਨਹੀਂ ਜੋੜਿਆ ਜਾਵੇਗਾਤੈਨੂੰ ਤੇ ਤੇਰੇ ਘਰਵਾਲੇ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ

ਮੈਂ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਤੇਰਾ ਕੰਮ ਵੀ ਘਟਾਇਆ ਜਾਵੇਗਾ, ਆਮਦਨ ਬਰਾਬਰ ਮਿਲੇਗੀ। ਗਹਿਣੇ ਅਤੇ ਕੱਪੜੇ ਵੀ ਬਰਾਬਰ ਮਿਲਣਗੇ।”

ਪਰਿਵਾਰ ਦੇ ਇਕੱਲੇ-ਇਕੱਲੇ ਮੈਂਬਰ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਆਪਸ ਵਿੱਚ ਬੈਠ ਕੇ ਪਰਿਵਾਰ ਦੇ ਸਮੂਹਕ ਮੈਬਰਾਂ ਨਾਲ ਗੱਲ ਕਰਨ ਦੇ ਨੁਕਤੇ ਸਾਂਝੇ ਕੀਤੇਪਰਿਵਾਰ ਦੇ ਸਾਰੇ ਮੈਬਰਾਂ ਨੂੰ ਇਕੱਠਾ ਕਰ ਕੇ ਕਿਹਾ, “ਅੱਜ ਤੋਂ ਬਾਅਦ ਤੁਹਾਡੇ ਘਰੇ ਰੱਸੀਆਂ ’ਤੇ ਪਾਏ ਕੱਪੜੇ ਆਪਣੇ-ਆਪ ਨਹੀਂ ਉਡਣਗੇ, ਨਾ ਹੀ ਭਾਂਡੇ ਸ਼ੈਲਫਾਂ ਤੋਂ ਆਪਣੇ ਆਪ ਡਿਗਣਗੇ। ਕੋਈ ਪ੍ਰੇਤ ਪਿੱਠ ’ਤੇ ਡੰਡੇ ਨਹੀਂ ਮਾਰੇਗਾਜੋ ਟੂੰਮਾਂ ਗੁੰਮ ਹੋ ਗਈਆਂ, ਗੁੰਮ ਹੀ ਰਹਿਣ ਦਿਓ। ਉਨ੍ਹਾਂ ਨੂੰ ਭੁੱਲ ਜਾਓਅੱਗੇ ਤੋਂ ਚੀਜ਼ਾਂ ਗੁੰਮ ਨਹੀਂ ਹੋਣਗੀਆਂਇਹ ਸਭ ਕੁਝ ਲਈ ਤੁਹਾਨੂੰ ਸਾਡੀਆਂ ਕੁਝ ਸ਼ਰਤਾਂ ਮੰਨਣੀਆਂ ਪੈਣਗੀਆਂਘਰ, ਪਸ਼ੂਆਂ ਅਤੇ ਖੇਤੀ ਦਾ ਕੰਮ ਸਾਰੇ ਮੈਬਰਾਂ ਨੇ ਰਲਮਿਲ ਕੇ, ਬਰਾਬਰ ਕਰਨਾ ਹੈਕਿਸੇ ਨੇ ਵਿਹਲੇ ਨਹੀਂ ਰਹਿਣਾਘਰ ਦੇ ਸਾਰੇ ਮੈਬਰਾਂ ਨੂੰ ਆਪੋ ਆਪਣੀ ਪਸੰਦ ਦੇ ਗਹਿਣੇ ਤੇ ਕੱਪੜੇ ਬਰਾਬਰ ਬਣਾ ਕੇ ਦੇਣੇ ਹਨ, ਕਿਸੇ ਵੀ ਮੈਂਬਰ ਨਾਲ ਪੱਖਪਾਤ ਨਹੀਂ ਕਰਨਾਖੇਤੀ ਦੀ ਕਮਾਈ ਘਰ ਵਿੱਚ ਪੱਕੇ ਤੌਰ ’ਤੇ ਰਹਿਣ ਵਾਲੇ ਮੈਂਬਰਾਂ ਲਈ ਹੀ ਖਰਚਣੀ ਹੈ।”

ਪਰਿਵਾਰ ਦੇ ਮੁਖੀ ਨੇ ਕਿਹਾ ਕਿ ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ ਜਾਣਗੀਆਂ, ਸਾਡੀ ਪ੍ਰੇਸ਼ਾਨੀ ਦੂਰ ਹੋਣੀ ਚਾਹੀਦੀ ਹੈ

“ਵਧੀਆ ਅਤੇ ਬਰਾਬਰੀ ਦੇ ਮਾਹੌਲ ਵਾਲੇ ਘਰ ਵਿੱਚੋਂ ਭੂਤ-ਪ੍ਰੇਤ ਰਫੂ ਚੱਕਰ ਹੋ ਜਾਂਦੇ ਹਨ।”

ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੀਆਂ ਗੱਲਾਂ ’ਤੇ ਅਮਲ ਕਰਿਓ, ਸਭ ਠੀਕ ਰਹੇਗਾ

ਰੱਸੀਆਂ ਤੋਂ ਕੱਪੜੇ ਉਡਾਉਣ ਵਾਲੇ ਅਤੇ ਡੰਡੇ ਮਾਰਨ ਵਾਲੇ ਪ੍ਰੇਤ ਦਾ ਸਫਾਇਆ ਕਰ ਕੇ ਅਤੇ ਘਰ ਦੇ ਸਹਿਮ ਭਰੇ ਡਰਾਉਣੇ ਮਾਹੌਲ ਨੂੰ ਖੁਸ਼ਗਵਾਰ ਬਣਾ ਕੇ ਅਸੀਂ ਘਰ ਪਰਤ ਆਏ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮਾਸਟਰ ਪਰਮ ਵੇਦ

ਮਾਸਟਰ ਪਰਮ ਵੇਦ

Sangrur, Punjab, India.
Whatsapp: (91 - 94174 - 22349)
Email: (1954param@gmail.com)