PrabhjitSRasulpur7ਭਗਤ ਸਿੰਘ ਦੀ ਸ਼ਹਾਦਤ ਨੇ ਨਾ ਸਿਰਫ ਉਸਦੇ ਦੇਸ਼ ਦੇ ਆਜ਼ਾਦੀ ਸੰਗਰਾਮ ਨੂੰ ਗਤੀ ਦਿੱਤੀ ...
(28 ਸਤੰਬਰ 2025)

 

ਪਰਿਵਾਰ ਦਾ ਮਾਹੌਲ ਬੱਚੇ ਦੇ ਭਵਿੱਖ ਦੀ ਦਿਸ਼ਾ ਤੈਅ ਕਰਦਾ ਹੈਬੱਚਿਆਂ ਨੂੰ ਪਰਿਵਾਰ ਵਿੱਚੋਂ ਜਿਹੋ ਜਿਹੇ ਸੰਸਕਾਰ ਬਚਪਨ ਵਿੱਚ ਮਿਲਦੇ ਹਨ, ਵੱਡਾ ਹੋ ਕੇ ਉਹੋ ਜਿਹਾ ਇਨਸਾਨ ਬਣ ਜਾਂਦਾ ਹੈਗ਼ਦਰ ਲਹਿਰ ਦੇ ਤਾਅ ਨਾਲ ਤਪ ਰਹੇ ਕਿਸ਼ਨ ਸਿੰਘ, ਅਜੀਤ ਸਿੰਘ ਦੇ ਪਰਿਵਾਰ ਦੇ ਇਨਕਲਾਬੀ ਸਾਂਚੇ ਵਿੱਚ ਢਲਿਆ ਭਗਤ ਸਿੰਘ ਰੂਪੀ ਲਾਡਲਾ ਪੁੱਤਰ ਇੱਕ ਦੇਸ਼ ਵਿਆਪੀ ਅਧਾਰ ਵਾਲੀ ਕ੍ਰਾਂਤੀਕਾਰੀ ਸ਼ਖ਼ਸੀਅਤ ਵਜੋਂ ਉੱਭਰਿਆ ਅਤੇ ਸ਼ਹੀਦਾਂ ਦੀ ਸੂਚੀ ਵਿੱਚ ਆਪਣਾ ਨਾਮ ਵੀ ਦਰਜ਼ ਕਰਵਾਇਆਇਸ ਪਰਿਵਾਰ ਦੇ ਵਡੇਰਿਆਂ ਨੇ ਸਿੱਖ ਰਾਜ ਮੌਕੇ ਸਿੱਖ ਫੌਜ ਵਿੱਚ ਉੱਚੇ ਅਹੁਦੇ ਮਾਣੇ ਸਨਸਿੱਖ ਰਾਜ ਖੋਹੇ ਜਾਣ ਬਾਅਦ ਉਹਨਾਂ ਨੂੰ ਅੰਗਰੇਜ਼ ਫ਼ੌਜਾਂ ਵਿੱਚ ਨਾ ਜਾਣ ਕਰਕੇ ਅਹੁਦੇ ਤਿਆਗਣੇ ਪਏਇਸ ਪਰਿਵਾਰ ਦੇ ਵਡੇਰੇ ਫਤਹਿ ਸਿੰਘ ਨੂੰ ਸੂਰਤ ਸਿੰਘ ਮਜੀਠੀਆ ਨੇ ਖੁਸੀ ਹੋਈ ਜਗੀਰ ਵਾਪਸੀ ਦਾ ਲਾਲਚ ਦਿੰਦਿਆਂ ਅੰਗਰੇਜ਼ ਸਰਕਾਰ ਦੀ ਸੇਵਾ ਵਿੱਚ ਜਾਣ ਦਾ ਸੁਝਾਅ ਦਿੱਤਾ ਤਾਂ ਉਨ੍ਹਾਂ ਇਹ ਕਹਿੰਦਿਆਂ ਦੋ ਟੁੱਕ ਜਵਾਬ ਦੇ ਦਿੱਤਾ, “ਮੈਂ ਆਪਣੇ ਦੇਸ਼ਵਾਸੀਆਂ ਵਿਰੁੱਧ ਲੜਨ ਨਾਲੋਂ ਆਪਣਾ ਕੁਝ ਗਵਾਉਣਾ ਬਿਹਤਰ ਸਮਝਾਂਗਾ ਕਿਉਂਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਆਜ਼ਾਦੀ ਲਈ ਲੜਨ ਦੇ ਅਸੂਲਾਂ ਨੂੰ ਬੇਦਾਵਾ ਨਹੀਂ ਦੇ ਸਕਦਾ

ਇਸੇ ਪਰਿਵਾਰ ਦੇ ਖੇਮ ਸਿੰਘ ਦੇ ਤਿੰਨ ਪੁੱਤਰ ਅਰਜਨ ਸਿੰਘ, ਸੁਰਜਨ ਸਿੰਘ ਤੇ ਮੋਹਨ ਸਿੰਘ ਸਨਮੋਹਨ ਸਿੰਘ (ਕ੍ਰਾਂਤੀਕਾਰੀ ਹਰੀ ਸਿੰਘ ਦਾ ਬਾਪ) ਤਾਂ ਖੇਤੀਬਾੜੀ ਵਿੱਚ ਹੀ ਰੁੱਝ ਗਿਆ ਸੀਬਾਕੀ ਅਰਜਨ ਸਿੰਘ ਅਤੇ ਸੁਰਜਨ ਸਿੰਘ ਇਲਾਕੇ ਦੇ ਮੋਹਰੀ ਬਣ ਕੇ ਸਮਾਜ ਸੇਵਾ ਕਰਦੇ ਸਨਕਾਂਗਰਸ ਦੇ 1893 ਵਾਲੇ ਲਾਹੌਰ ਸਮਾਗਮ, ਜੋ ਦਾਦਾ ਭਾਈ ਨੈਰੋਜੀ ਦੀ ਪ੍ਰਧਾਨਗੀ ਹੇਠ ਹੋਇਆ ਸੀ, ਵਿੱਚ ਦੋਨੋਂ ਭਾਈ ਜਲੰਧਰ ਜ਼ਿਲ੍ਹੇ ਦੇ ਡੈਲੀਗੇਟ ਬਣ ਕੇ ਜਲੰਧਰ ਤੋਂ ਲਾਹੌਰ ਤਕ ਦਾਦਾ ਭਾਈ ਨੈਰੋਜੀ ਨਾਲ ਟਰੇਨ ਵਿੱਚ ਇਕੱਠੇ ਬੈਠ ਕੇ ਗਏਅਰਜਨ ਸਿੰਘ ਦੇਸ਼ ਭਗਤ ਬਣਿਆ ਰਿਹਾ ਪਰ ਸੁਰਜਨ ਸਿੰਘ ਪਲੇਗ ਦੀ ਬਿਮਾਰੀ ਸਮੇਂ ਰੋਗੀਆਂ ਦੇ ਨਵੇਂ ਘਰ ਬਣਾਉਣ ਤੋਂ ਬਗੈਰ ਹੀ ਢਾਹੁਣ ਅਤੇ ਸਾੜਨ ਸਮੇਂ ਆਪਣੇ ਭਰਾ ਅਰਜਨ ਸਿੰਘ ਦੇ ਉਲਟ ਬ੍ਰਿਟਿਸ਼ ਡਿਪਟੀ ਕਮਿਸ਼ਨਰ ਦੇ ਹੱਕ ਵਿੱਚ ਖੜ੍ਹਾ ਸੀਇਸ ਤੋਂ ਬਾਅਦ ਉਹ ਪੱਕਾ ਅੰਗਰੇਜ਼ ਭਗਤ ਬਣ ਗਿਆਉਸਦੇ ਪੁੱਤਰ ਦਿਲਬਾਗ ਸਿੰਘ ਨੇ ਆਰਡਰ ਆਫ ਬ੍ਰਿਟਿਸ਼ ਐਮਪਾਇਰ ਦਾ ਖ਼ਿਤਾਬ ਪ੍ਰਾਪਤ ਕੀਤਾਜਦੋਂ ਜੈਤੋ ਮੋਰਚੇ ਵਿੱਚ ਸ਼ਾਮਲ ਹੋਣ ਜਾ ਰਿਹਾ ਤੇਰ੍ਹਵਾਂ ਸ਼ਹੀਦੀ ਜਥਾ ਬੰਗੇ ਵਿੱਚੋਂ ਲੰਘਣਾ ਸੀ, ਇਸੇ ਦਿਲਬਾਗ ਸਿੰਘ ਨੇ ਮੁਨਾਦੀ ਕਰਵਾਈ ਸੀ ਕਿ ਜਥੇ ਨੂੰ ਲੰਗਰ-ਪਾਣੀ, ਵਿਸ਼ਰਾਮ ਆਦਿ ਜਾਂ ਕੋਈ ਸਵਾਗਤ ਆਦਿ ਨਾ ਕੀਤਾ ਜਾਵੇਕਿਸ਼ਨ ਸਿੰਘ ਬੰਬਈ ਗਿਆ ਹੋਣ ਕਰਕੇ ਭਗਤ ਸਿੰਘ ਨੇ ਹੀ ਜਥੇ ਦਾ ਸਵਾਗਤ ਅਤੇ ਲੰਗਰ ਦਾ ਪ੍ਰਬੰਧ ਕੀਤਾ ਅਤੇ ਜੋਸ਼ੀਲਾ ਭਾਸ਼ਣ ਵੀ ਦਿੱਤਾਇਹ ਸਵਾਗਤ, ਲੰਗਰ ਅਤੇ ਭਾਸ਼ਣ ਦੀਆਂ ਰਿਪੋਰਟਾਂ ਸੁਣ ਕੇ ਇਸੇ ਦਿਲਬਾਗ ਸਿੰਘ ਨੇ ਭਗਤ ਸਿੰਘ ਦੇ ਇਸ ਕੰਮ ਨੂੰ ਆਪਣੀ ਹੇਠੀ ਸਮਝਦਿਆਂ ਅੰਗਰੇਜ਼ ਸਰਕਾਰ ਤੋਂ ਮਿਲੀਆਂ ਮੈਜਿਸਟਰੇਟੀ ਪਾਵਰਾਂ ਵਰਤਦਿਆਂ ਭਗਤ ਸਿੰਘ (ਰਿਸ਼ਤੇ ਵਿੱਚ ਆਪਣੇ ਭਤੀਜੇ) ਦੀ ਗ੍ਰਿਫਤਾਰੀ ਦੇ ਵਾਰੰਟ ਕਢਵਾਏ ਸਨਯਾਦ ਰਹੇ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਅੰਦੋਲਨ ਦੇ ਅਪਰੈਲ 1925 ਵਿੱਚ ਮੁੱਕਣ ਤਕ ਸਾਰੇ ਸੱਤਿਆਗ੍ਰਿਹੀ ਰਿਹਾਅ ਕਰ ਦਿੱਤੇ ਗਏ ਸਨ ਪਰ ਦਿਲਬਾਗ ਸਿੰਘ ਦੀ ਪਹੁੰਚ ਕਾਰਨ ਕੇਵਲ ਭਗਤ ਸਿੰਘ ਦੇ ਵਾਰੰਟ ਕਈ ਮਹੀਨੇ ਤਕ ਵਾਪਸ ਨਹੀਂ ਲਏ ਗਏ ਸਨ

ਅਰਜਨ ਸਿੰਘ ਬਿਰਧ ਅਵਸਥਾ ਵਿੱਚ ਵੀ ਜਵਾਨ ਸਨਉਹਨਾਂ ਦੇ ਭਤੀਜੇ ਹਰੀ ਸਿੰਘ ਸਪੁੱਤਰ ਮੋਹਨ ਸਿੰਘ ਨੇ ਉਹਨਾਂ ਦੀ ਅਗਵਾਈ ਵਿੱਚ ਹੀ ਆਪਣੇ ਸਾਥੀਆਂ ਨਾਲ ਰਲ ਕੇ ਬੰਬ ਬਣਾਇਆ ਸੀ ਜੋ ਪ੍ਰੀਖਣ ਸਮੇਂ ਹੀ ਫਟ ਗਿਆ ਸੀਆਪਣੇ ਪਰਿਵਾਰ ਵਿੱਚ ਆਏ ਦੁੱਖਾਂ ਦਾ ਸਾਹਮਣਾ ਕਰਨਾ ਪਿਆਉਹ ਪੁੱਤਰ, ਪੋਤਰੇ ਤਕ ਦੀਆਂ ਕੁਰਬਾਨੀਆਂ ਜਰ ਰਹੇ ਸਨ ਅਤੇ ਭਗਤ ਸਿੰਘ ਦੀ ਸ਼ਹਾਦਤ ਤੋਂ ਸਵਾ ਸਾਲ ਬਾਅਦ ਉਹਨਾਂ ਦੀ ਮੌਤ ਹੋਈ

ਅਰਜਨ ਸਿੰਘ ਨੇ ਆਪਣੇ ਪੁੱਤਰ ਕਿਸ਼ਨ ਸਿੰਘ (ਪਿਤਾ ਸ਼ਹੀਦ ਭਗਤ ਸਿੰਘ) ਨੂੰ ਬਰਾਰ ਵਿਖੇ ਹੜ੍ਹ ਪੀੜਿਤਾਂ ਦੀ ਮਦਦ ਲਈ ਭੇਜਿਆ। 1900 ਵਿੱਚ ਗੁਜਰਾਤ ਵਿੱਚ ਕਾਲ ਸਮੇਂ, 1904 ਵਿੱਚ ਕਾਂਗੜਾ ਵਿੱਚ ਭੂਚਾਲ ਸਮੇਂ 1905 ਵਿੱਚ ਕਸ਼ਮੀਰ ਦੇ ਹੜ੍ਹਾਂ ਸਮੇਂ ਕਿਸ਼ਨ ਸਿੰਘ ਨੂੰ ਭੇਜਦੇ ਰਹੇਫਿਰੋਜ਼ਪੁਰ ਵਿਖੇ ਅਨਾਥ ਆਸ਼ਰਮ ਖੁੱਲ੍ਹਵਾਇਆ

ਅਰਜਨ ਸਿੰਘ ਦਾ ਦੂਸਰਾ ਬੇਟਾ ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) ਦੇਸ਼ ਦੀ ਆਜ਼ਾਦੀ ਲਈ ਪੂਰੇ ਭਾਰਤ ਵਿੱਚ 1857 ਵਾਂਗ ਲੜਾਈ ਛੇੜਨ ਲਈ ਤਿਆਰੀ ਕਰਨ ਦੀ ਪ੍ਰੇਰਨਾ ਦੇ ਰਿਹਾ ਸੀਉਸ ਨੂੰ ਕਸ਼ਮੀਰ ਅਤੇ ਬੜੌਦਾ ਦੇ ਮਹਾਰਾਜਿਆਂ ਵੱਲੋਂ ਆਰਥਿਕ ਮਦਦ ਵੀ ਮਿਲੀਕਿਸ਼ਨ ਸਿੰਘ, ਅਜੀਤ ਸਿੰਘ ਅਤੇ ਨੰਦ ਕਿਸ਼ੋਰ ਮਹਿਤਾ ਨੇ ਭਾਰਤ ਮਾਤਾ ਸੋਸਾਇਟੀ ਬਣਾ ਕੇ ਪੈਂਫਲਿਟ ਰਾਹੀਂ ਇਨਕਲਾਬੀ ਸਾਹਿਤ ਵੰਡਿਆ ਅਤੇ ਲੋਕ ਚੇਤਨਾ ਪੈਦਾ ਕੀਤੀਨਿਊ ਕਲੋਨੀ ਐਕਟ ਅਤੇ ਲਗਾਨ ਵਧਾਉਣ ਵਿਰੁੱਧ ਅੰਦੋਲਨ ਸਮੇਂ ਵਿਰੋਧ ਪ੍ਰਦਰਸ਼ਨ ਸਮੇਂ ਅਜੀਤ ਸਿੰਘ ਦੇ ਭਾਸ਼ਣਾਂ ਤੋਂ ਡਰਦਿਆਂ ਅੰਗਰੇਜ਼ ਸਰਕਾਰ ਨੂੰ ਸਰਕੂਲਰ ਕੱਢਣਾ ਪਿਆ ਕਿ ਜਨਤਾ ਨੂੰ ਅਜੀਤ ਸਿੰਘ ਦੇ ਭਾਸ਼ਣਾਂ ਨੂੰ ਸੁਣਨ ਤੋਂ ਰੋਕਿਆ ਜਾਵੇਲਾਜਪਤ ਰਾਏ ਦੇ ਇੱਕ ਭਾਸ਼ਣ ਤੋਂ ਸਪਸ਼ਟ ਹੈ ਕਿ “ਸਰਦਾਰ ਅਜੀਤ ਸਿੰਘ ਦਾ ਅਸਲੀ ਉਦੇਸ਼ ਕਿਸਾਨ ਅੰਦੋਲਨ ਨੂੰ ਪਰੀ ਤਰ੍ਹਾਂ ਭੜਕਾਅ ਕੇ ਬ੍ਰਿਟਿਸ਼ ਸਾਮਰਾਜਵਾਦ ਦੇ ਖ਼ਿਲਾਫ਼ ਭਖਦਾ ਹੋਇਆ ਕਰਾਂਤੀਕਾਰੀ ਅੰਦੋਲਨ ਬਣਾ ਦੇਣਾ ਸੀ। ਸਰਦਾਰ ਜੀ ਕੋਈ ਸਮਝੌਤਾ ਨਹੀਂ ਸੀ ਚਾਹੁੰਦੇ ਬਲਕਿ ਉਹ ਤਾਂ ਅੰਗਰੇਜ਼ੀ ਰਾਜ ਦਾ ਮੁਕੰਮਲ ਖਾਤਮਾ ਚਾਹੁੰਦੇ ਸਨ।”

ਪੰਜਾਬ ਦੇ ਗਵਰਨਰ ਨੇ ਵਾਇਸਰਾਏ ਲਾਰਡ ਹਾਰਡਿੰਗ ਨੂੰ ਲਿਖਿਆ ਪੰਜਾਬ ਵਿੱਚ ਗਦਰ ਹੋਣ ਵਾਲਾ ਹੈ ਤੇ ਉਸਦੀ ਅਗਵਾਈ ਸਰਦਾਰ ਅਜੀਤ ਸਿੰਘ ਤੇ ਉਹਨਾਂ ਦੀ ਪਾਰਟੀ ਕਰੇਗੀਬਗ਼ਾਵਤ ਨੂੰ ਰੋਕਣ ਦਾ ਪ੍ਰਬੰਧ ਕਰੋ।” ਇਸ ਕਾਰਨ 7 ਮਈ 1907 ਨੂੰ ਸਰਦਾਰ ਅਜੀਤ ਸਿੰਘ ਨੂੰ ਮਾਂਡਲੇ ਜੇਲ੍ਹ ਭੇਜ ਦਿੱਤਾ ਸੀਇਨ੍ਹਾਂ ਦੇ ਘਰੋਂ ਤਲਾਸ਼ੀ ਮੌਕੇ ਗ਼ਦਰੀ ਸਾਹਿਤ ਮਿਲਿਆ, ਜਿਸ ਨੂੰ ਥਾਣੇ ਪਹੁੰਚਾਉਣ ਲਈ ਸੱਤ ਊਠ ਵਰਤੇ ਗਏਭਗਤ ਸਿੰਘ ਦਾ ਛੋਟਾ ਚਾਚਾ ਸਵਰਨ ਸਿੰਘ ਅੰਗਰੇਜ਼ ਸਰਕਾਰ ਦੀਆਂ ਅੱਖਾਂ ਵਿੱਚ ਰੜਕਦਾ ਸੀਉਸਨੇ ਅਜੀਤ ਸਿੰਘ ਦੀ ਗ੍ਰਿਫਤਾਰੀ ਪਿੱਛੋਂ, ਅੰਗਰੇਜ਼ ਸਰਕਾਰ ਵਿਰੁੱਧ ਗਰਮਾ-ਗਰਮ ਲੇਖ ਲਿਖੇ ਤੇ ਗੁਪਤ ਰੂਪ ਵਿੱਚ ਛਪਵਾ ਕੇ ਜਨਤਾ ਵਿੱਚ ਵੰਡੇਉਸਨੂੰ 20 ਜੁਲਾਈ 1907 ਨੂੰ ਡੇਢ ਸਾਲ ਦੀ ਸਜ਼ਾ ਕਰ ਦਿੱਤੀ। ਜਿਸ ਦਿਨ ਉਸ ਨੂੰ ਰਿਹਾ ਕੀਤਾ ਗਿਆ ਸੀ, ਉਸ ਦਿਨ ਹੀ ਭਗਤ ਸਿੰਘ ਦਾ ਜਨਮ ਹੋਇਆ ਸੀ

ਸਵਰਨ ਸਿੰਘ ਨੂੰ ਜੇਲ੍ਹ ਵਿੱਚ ਘਟੀਆ ਖੁਰਾਕ ਮਿਲਣ ਅਤੇ ਚੱਕੀ, ਕੋਹਲੂ ਦੀ ਸਖ਼ਤ ਮੁਸ਼ੱਕਤ ਕਾਰਨ ਤਪਦਿਕ ਦਾ ਰੋਗ ਲੱਗ ਗਿਆ ਉਸ ਨੂੰ ਬਚਾਇਆ ਨਹੀਂ ਜਾ ਸਕਿਆਉਸਦੀ 23 ਸਾਲ ਦੀ ਉਮਰ ਵਿੱਚ ਮੌਤ ਹੋ ਗਈ

ਜਿੱਥੇ ਅਰਜਨ ਸਿੰਘ ਕਾਂਗਰਸ, ਕਿਸਾਨ ਲਹਿਰ ਅਤੇ ਗ਼ਦਰ ਲਹਿਰ ਦੇ ਆਗੂਆਂ ਨਾਲ ਜੁੜਿਆ ਹੋਇਆ ਸੀ, ਉੱਥੇ ਉਹ ਸਮਾਜ ਸੁਧਾਰਕ ਹੋਣ ਕਰਕੇ ਆਰੀਆ ਸਮਾਜ ਨਾਲ ਜੁੜਿਆ ਹੋਇਆ ਸੀ। ਉਹ 1893 ਦੇ ਕਾਂਗਰਸ ਦੇ ਲਹੌਰ ਸਮਾਗ਼ਮ ਵਿੱਚ ਆਪਣੇ ਭਰਾ ਸੁਰਜਨ ਸਿੰਘ ਨਾਲ ਹਿੱਸਾ ਲੈਣ ਗਿਆ ਸੀਅਰਜਨ ਸਿੰਘ ਦੇ ਤਿੰਨ ਪੁੱਤਰ ਹੋਏ ਕਿਸ਼ਨ ਸਿੰਘ, ਅਜੀਤ ਸਿੰਘ ਅਤੇ ਸਵਰਨ ਸਿੰਘਅਰਜਨ ਸਿੰਘ ਗੁਰਦੁਆਰਾ ਸੁਧਾਰ ਲਹਿਰ ਤੋਂ ਵੀ ਪ੍ਰਭਾਵਿਤ ਹੋਇਆ। ਉਸਨੇ ਪਿੰਡ ਵਿੱਚ ਅੱਗੇ ਹੋ ਕੇ ਦੋ ਖੂਹ ਬਣਵਾਏ ਅਤੇ ਇੱਕ ਗੁਰਦੁਆਰਾ ਸਾਹਿਬ ਸਥਾਪਤ ਕੀਤਾਅਕਾਲੀਆਂ ਵਾਂਗ ਕਾਲੀ ਪੱਗ ਵੀ ਬੰਨ੍ਹਣ ਲੱਗਾਉਸਨੇ ਅਜੀਤ ਸਿੰਘ ਅਤੇ ਕਿਸ਼ਨ ਸਿੰਘ ਨੂੰ ਹੋਲਾ ਮੁਹੱਲਾ ’ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਪਾਨ ਵੀ ਕਰਵਾਇਆਉਹਨਾਂ ਦੀ ਪਤਨੀ (ਸ਼ਹੀਦ ਭਗਤ ਸਿੰਘ ਦੀ ਦਾਦੀ) ਸ੍ਰੀਮਤੀ ਜੈ ਕੌਰ ਦੀ ਸਿੱਖ ਧਰਮ ਵਿੱਚ ਬਹੁਤ ਆਸਥਾ ਸੀਯੱਗੋਪਵੀਤ ਸਮੇਂ ਉਸਨੇ ਆਪਣੇ ਪੋਤਰਿਆਂ ਜਗਤ ਅਤੇ ਭਗਤ ਦੇ ਕੇਸ ਨਹੀਂ ਕਟਵਾਉਣ ਦਿੱਤੇ ਸਨ

ਅਜੀਤ ਸਿੰਘ, ਕਿਸ਼ਨ ਸਿੰਘ ਅਤੇ ਸਵਰਨ ਸਿੰਘ ਤਿੰਨੇ ਹੀ ਭਰਾ ਰਾਜਨੀਤੀ ਵਿੱਚ ਸਰਗਰਮ ਸਨਇਨ੍ਹਾਂ ਨੂੰ 1907 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆਇਹ ਇੱਕ ਕਰਾਮਾਤੀ ਸੰਯੋਗ ਹੀ ਸੀ ਕਿ ਪਰਿਵਾਰ ਨੂੰ ਇਨ੍ਹਾਂ ਤਿੰਨਾਂ ਦੀ ਰਿਹਾਈ ਦੀ ਸੂਚਨਾ 28 ਸਤੰਬਰ 1907 ਨੂੰ ਹੀ ਮਿਲੀਇਸੇ ਦਿਨ ਹੀ ਮਾਤਾ ਵਿਦਿਆਵਤੀ ਸੁਪਤਨੀ ਸਰਦਾਰ ਕਿਸ਼ਨ ਸਿੰਘ ਦੀ ਕੁੱਖੋਂ ਭਗਤ ਸਿੰਘ ਦਾ ਜਨਮ ਹੁੰਦਾ ਹੈਇਸ ਸ਼ੁਭ ਮੌਕੇ ’ਤੇ ਭਗਤ ਸਿੰਘ ਦੇ ਘਰ ਵਿੱਚ ਖੁਸ਼ੀ ਹੋਰ ਵੀ ਵਧ ਗਈਭਗਤ ਸਿੰਘ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਦਾਦੀ ਨੇ ਉਨ੍ਹਾਂ ਦਾ ਨਾਮ ਭਾਗਾਂ ਵਾਲਾਰੱਖਿਆਜਿਸਦਾ ਅਰਥ ਹੈ ਸ਼ੁਭ ਕਿਸਮਤ ਵਾਲਾ।’ ਬਾਅਦ ਵਿੱਚ ਉਹ ਭਗਤ ਸਿੰਘਦੇ ਨਾਮ ਨਾਲ ਜਾਣੇ ਜਾਣ ਲੱਗੇ

ਕ੍ਰਾਂਤੀਕਾਰੀ ਪਰਿਵਾਰ ਵਿੱਚ ਪਲ ਰਿਹਾ ਭਗਤ ਸਿੰਘ ਵੱਡਾ ਹੋ ਕੇ ਵੱਡਾ ਕ੍ਰਾਂਤੀਕਾਰੀ ਹੀ ਬਣਨਾ ਸੀਉੱਤਰ ਪ੍ਰਦੇਸ਼ ਦਾ ਉੱਘਾ ਲੇਖਕ ਹੰਸਰਾਜ ਰਹਿਬਰ ਆਪਣੀ ਪ੍ਰਸਿੱਧ ਕਿਤਾਬ ਭਗਤ ਸਿੰਘ: ਇੱਕ ਮਘਦਾ ਇਨਕਲਾਬ ਵਿੱਚ ਲਿਖਦੇ ਹਨ, “ਬੁੱਧੀ ਤੇਜ਼ ਸੀ ਤੇ ਗਿਆਨ ਦੀ ਗੰਗਾ ਘਰੇ ਪਹਿਲਾਂ ਹੀ ਵਹਿ ਰਹੀ ਸੀਭਗਤ ਸਿੰਘ ਆਪਣੇ ਨਾਲ ਪੜ੍ਹਨ ਵਾਲੇ ਬੱਚਿਆਂ ਵਿੱਚ ਸਭ ਤੋਂ ਅੱਗੇ ਸਨਪੜ੍ਹਾਈ ਦਾ ਇੰਨਾ ਸ਼ੌਕ ਸੀ ਕਿ ਸਕੂਲ ਦੀਆਂ ਕਿਤਾਬਾਂ ਦੇ ਇਲਾਵਾ ਜੋ ਕੁਝ ਵੀ ਹੱਥ ਆਉਂਦਾ, ਉਹ ਸਭ ਪੜ੍ਹ ਲੈਂਦੇਲਿਖਿਆ ਹੈ ਕਿ ਜਦੋਂ ਉਹ ਚੌਥੀ ਜਮਾਤ ਵਿੱਚ ਸਨ ਤਾਂ ਘਰ ਪਈਆਂ ਅਜੀਤ ਸਿੰਘ, ਲਾਲਾ ਹਰਦਿਆਲ ਤੇ ਸੂਫ਼ੀ ਅੰਬਾ ਪਰਸਾਦ ਦੀਆਂ ਲਿਖੀਆਂ ਛੋਟੀਆਂ-ਛੋਟੀਆਂ ਪੰਜਾਹ ਕੁ ਉਸਨੇ ਪੁਸਤਕਾਂ ਪੜ੍ਹ ਲਈਆਂ ਸਨਘਰੇ ਪੁਰਾਣੇ ਅਖ਼ਬਾਰਾਂ ਦੀਆਂ ਫਾਈਲਾਂ ਵੀ ਪਈਆਂ ਸਨਉਹਨਾਂ ਵਿੱਚ ਅਜੀਤ ਸਿੰਘ ਤੇ ਲਾਜਪਤ ਰਾਏ ਦੇ ਦੇਸ਼ ਨਿਕਾਲੇ ਅਤੇ ਢੀਂਗਰਾ ਦੁਆਰਾ ਕਰਜਨ ਵਿਲੀ ਦੀ ਹੱਤਿਆ ਆਦਿ ਦੇ ਰਾਜਨੀਤਕ ਕਾਂਢ ਦੇ ਸਮਾਚਾਰ ਸਨਉਹਨਾਂ, ਉਹ ਸਭ ਪੜ੍ਹੇ।”

ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਤਾਂ ਪੰਜਾਬ ਭਰ ਵਿੱਚ ਰੋਸ ਫੈਲਿਆਫਿਲੌਰ ਨੇੜੇ ਮੁਠੱਡਾ ਪਿੰਡ ਵਿੱਚ ਜੋ ਸਮਾਗ਼ਮ ਹੋਇਆ, ਮੁੱਛ-ਫੁੱਟ ਗੱਭਰੂ ਭਗਤ ਸਿੰਘ ਆਪਣੇ ਪਰਿਵਾਰ ਨਾਲ ਇੱਥੇ ਵੀ ਪਹੁੰਚਿਆਘਰ ਗਿਆ ਤਾਂ ਭੈਣ ਅਮਰ ਕੌਰ ਪੋਥੀ ਤੋਂ ਪਾਠ ਕਰ ਰਹੀ ਸੀ ਤਾਂ ਭਗਤ ਸਿੰਘ ਨੇ ਪੁੱਛਿਆ, “ਅਮਰੋ ਕੀ ਪੜ੍ਹਦੀ ਹੈਂ? ਉਹ ਕਹਿੰਦੀ, “ਵੀਰੇ, ਮੈਂ ਪੰਜ ਗ੍ਰੰਥੀ ਪੜ੍ਹਦੀ ਆਂ, ਆ ਜਾ ਤੂੰ ਵੀ ਪੜ੍ਹ।” ਨਹੀਂ ਭੈਣੇ, “ਮੈਂ ਬੀੜ ਸਾਹਿਬ ਪੜ੍ਹ ਆਇਆਂ।” ਭਗਤ ਸਿੰਘ ਨੇ ਕਿਹਾਮੁਠੱਡਾ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਉਸ ਬੀੜ ਦਾ ਪ੍ਰਕਾਸ਼ ਹੋਇਆ ਸੀ, ਜਿਸ ਨੂੰ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਮਹੰਤ ਨਰੈਣ ਸਿੰਘ ਦੇ ਬੰਦਿਆਂ ਨੇ ਗੋਲੀਆਂ ਮਾਰੀਆਂ ਸਨਭਗਤ ਸਿੰਘ ਆਪਣੇ ਪਿਤਾ ਜੀ ਨਾਲ ਸੰਗਤਾਂ ਦੁਆਰਾ ਕਰਵਾਏ ਸ਼ਹੀਦੀ ਸਮਾਗਮ ਵਿੱਚ ਇਸ ਬੀੜ ਨੂੰ ਦੇਖ ਕੇ ਆਇਆ ਸੀਇਸ ਬੀੜ ਦੇ ਦਰਸ਼ਨ ਸਾਰੇ ਪੰਜਾਬ ਵਿੱਚ ਕਰਵਾ ਕੇ ਮਹੰਤਾਂ ਦੇ ਸੰਗਤਾਂ ਉੱਪਰ ਹੋ ਰਹੇ ਜ਼ੁਲਮਾਂ ਨੂੰ ਦਰਸਾਇਆ ਗਿਆ ਸੀਘਰ ਆ ਕੇ ਭਗਤ ਸਿੰਘ ਆਪਣੀ ਦਾਦੀ ਨੂੰ ਦੱਸਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਗੋਲੀਆਂ ਇਸ ਲਈ ਮਾਰੀਆਂ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਿੱਖਿਆ ਰਾਹੀਂ ਸਾਨੂੰ ਇਨਕਲਾਬੀ ਮਨੁੱਖ ਬਣਾਉਣ ਦਾ ਕੰਮ ਕਰਦਾ ਹੈਬੀੜ ਸਾਹਿਬ ਨੂੰ ਪੜ੍ਹਨ ਦਾ ਭਾਵ ਭਗਤ ਸਿੰਘ ਦੀਆਂ ਉਪਰੋਕਤ ਗੱਲਾਂ ਵਿੱਚੋਂ ਸਮਝ ਆ ਜਾਂਦਾ ਹੈ ਕਿ ਮੈਂ ਗੁਰੂ ਦਾ ਇਸ ਸਮੇਂ ਹੁਕਮ ਕੀ ਹੈ, ਮੈਂ ਸਮਝ ਲਿਆ ਹੈਇਸ ਘਟਨਾ ਤੋਂ ਭਗਤ ਸਿੰਘ ਦੀ ਸਮਕਾਲੀ ਹਾਲਾਤ ’ਤੇ ਪਕੜ ਅਤੇ ਸਮਝ ਦੇ ਨਾਲ ਨਾਲ ਵਿਸ਼ਲੇਸ਼ਣਾਤਮਿਕ ਸੂਝ ਦਾ ਪਤਾ ਚਲਦਾ ਹੈ

1929 ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਦੂਜੀ ਕਾਨਫਰੰਸ, ਜਿਸਦੇ ਮੁੱਖ ਮਹਿਮਾਨ ਨੇਤਾ ਜੀ ਸੁਭਾਸ਼ ਚੰਦਰ ਬੋਸ ਸਨ, ਤੇ ਭਗਤ ਸਿੰਘ ਆਪ ਨਹੀਂ ਆ ਸਕਿਆ ਸੀ, ਜੋ ਉਸਨੇ ਸੰਦੇਸ਼ ਭੇਜਿਆ ਸੀ, ਉਸ ਵਿੱਚ ਜ਼ੋਰ ਦੇ ਕੇ ਕਿਹਾ ਸੀ ਕਿ ਇਨ੍ਹਾਂ ਵਿਦਿਆਰਥੀਆਂ ਨੇ ਅਜੇ ਬਹੁਤ ਵੱਡੇ ਕੰਮ ਕਰਨ ਦੀ ਆਸ ਰੱਖਦਿਆਂ ਕਿਹਾ ਸੀ ਕਿ ਅਸੀਂ ਵਿਦਿਆਰਥੀਆਂ ਨੂੰ ਬੰਬ, ਪਿਸਤੌਲ ਆਦਿ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਵੀ ਆਪਣੀਆਂ ਅੱਖਾਂ ਸਦਾ ਖੁੱਲ੍ਹੀਆਂ ਰੱਖਣ ਨੂੰ ਕਿਹਾ ਸੀ ਅਤੇ ਲੋੜ ਪੈਣ ’ਤੇ ਦੇਸ਼ ਦੇ ਹਿਤ ਵਿੱਚ ਜੂਝਣ ਦੀ ਵੀ ਨਸੀਹਤ ਦਿੱਤੀ ਸੀਉਹ 14 ਸਾਲ ਦੀ ਉਮਰ ਤੋਂ ਹੀ ਪੰਜਾਬ ਦੇ ਇਨਕਲਾਬੀ ਸੰਗਠਨਾਂ ਵਿੱਚ ਕੰਮ ਕਰਨ ਲੱਗ ਪਏਉਨ੍ਹਾਂ ਨੇ ਡੀ.ਏ.ਵੀ. ਸਕੂਲ ਤੋਂ ਨੌਂਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ1923 ਵਿੱਚ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਇੰਨੇ ਰੁੱਝ ਗਏ ਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਨੂੰ ਸਮਰਪਿਤ ਕਰ ਦਿੱਤਾ

ਜਿਸ ਹਿੰਮਤ ਨਾਲ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਸ਼ਕਤੀਸ਼ਾਲੀ ਬ੍ਰਿਟਿਸ਼ ਸਰਕਾਰ ਨਾਲ ਲੜਾਈ ਲੜੀ, ਉਹ ਹਮੇਸ਼ਾ ਨੌਜਵਾਨਾਂ ਲਈ ਇੱਕ ਮਹਾਨ ਰੋਲ ਮਾਡਲ ਰਹੇਗਾਹਿੰਦੀ, ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਤੋਂ ਇਲਾਵਾ, ਭਗਤ ਸਿੰਘ ਬੰਗਾਲੀ ਵੀ ਜਾਣਦੇ ਸਨਉਨ੍ਹਾਂ ਦੇ ਵਿਚਾਰਾਂ ਦਾ ਅੰਦਾਜ਼ਾ ਉਨ੍ਹਾਂ ਦੇ ਜੇਲ੍ਹ ਦੇ ਦਿਨਾਂ ਦੌਰਾਨ ਲਿਖੇ ਪੱਤਰਾਂ ਅਤੇ ਲੇਖਾਂ ਤੋਂ ਲਾਇਆ ਜਾ ਸਕਦਾ ਹੈਉਨ੍ਹਾਂ ਨੇ ਭਾਸ਼ਾ, ਜਾਤ ਅਤੇ ਧਰਮ ਕਾਰਨ ਭਾਰਤੀ ਸਮਾਜ ਵਿੱਚ ਪੈਦਾ ਹੋਈਆਂ ਦੂਰੀਆਂ ’ਤੇ ਦੁੱਖ ਪ੍ਰਗਟ ਕੀਤਾਉਨ੍ਹਾਂ ਨੇ ਸਮਾਜ ਦੇ ਕਮਜ਼ੋਰ ਵਰਗ ’ਤੇ ਇੱਕ ਭਾਰਤੀ ਦੁਆਰਾ ਕੀਤੇ ਗਏ ਹਮਲੇ ਬਾਰੇ ਓਨੀ ਹੀ ਗੰਭੀਰਤਾ ਨਾਲ ਸੋਚਿਆ, ਜਿੰਨਾ ਇੱਕ ਅੰਗਰੇਜ਼ ਦੁਆਰਾ ਕੀਤੇ ਗਏ ਅੱਤਿਆਚਾਰਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੀ ਸ਼ਹਾਦਤ ਭਾਰਤੀ ਲੋਕਾਂ ਨੂੰ ਹੋਰ ਹਮਲਾਵਰ ਬਣਾ ਦੇਵੇਗੀ, ਪਰ ਜਦੋਂ ਤਕ ਉਹ ਜ਼ਿੰਦਾ ਰਹਿਣਗੇ, ਅਜਿਹਾ ਨਹੀਂ ਹੋਵੇਗਾਇਸੇ ਕਰਕੇ ਉਸਨੇ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਮੁਆਫ਼ੀਨਾਮਾ ਲਿਖਣ ਤੋਂ ਇਨਕਾਰ ਕਰ ਦਿੱਤਾ

13 ਅਪਰੈਲ 1919 ਨੂੰ ਅੰਮ੍ਰਿਤਸਰ ਵਿੱਚ ਹੋਏ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਭਗਤ ਸਿੰਘ ਦੀ ਸੋਚ ’ਤੇ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਉਸਨੇ ਲਾਹੌਰ ਦੇ ਨੈਸ਼ਨਲ ਕਾਲਜ ਤੋਂ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀਕਾਕੋਰੀ ਮਾਮਲੇ ਵਿੱਚ ਰਾਮਪ੍ਰਸਾਦ ਬਿਸਮਿਲਸਮੇਤ 4 ਕ੍ਰਾਂਤੀਕਾਰੀਆਂ ਨੂੰ ਫਾਂਸੀ ਅਤੇ 16 ਹੋਰਾਂ ਨੂੰ ਕੈਦ ਕੀਤੇ ਜਾਣ ਤੋਂ ਭਗਤ ਸਿੰਘ ਇੰਨੇ ਪਰੇਸ਼ਾਨ ਸਨ ਕਿ ਉਹ ਚੰਦਰਸ਼ੇਖਰ ਆਜ਼ਾਦ ਦੀ ਪਾਰਟੀ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਵਿੱਚ ਸ਼ਾਮਲ ਹੋ ਗਏ ਅਤੇ ਇਸ ਨੂੰ ਇੱਕ ਨਵਾਂ ਨਾਮ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਦਿੱਤਾਇਸ ਸੰਗਠਨ ਦਾ ਉਦੇਸ਼ ਅਜਿਹੇ ਨੌਜਵਾਨਾਂ ਨੂੰ ਤਿਆਰ ਕਰਨਾ ਸੀ, ਜਿਹੜੇ ਲੋਕਾਂ ਦੀ ਸੇਵਾ ਕਰ ਸਕਣ, ਦੇਸ਼ ਲਈ ਕੁਰਬਾਨੀ ਦੇ ਸਕਣ ਅਤੇ ਦਰਦ ਸਹਿ ਸਕਣ

ਇਸ ਤੋਂ ਬਾਅਦ, ਭਗਤ ਸਿੰਘ ਨੇ ਰਾਜਗੁਰੂ ਨਾਲ ਮਿਲ ਕੇ 17 ਦਸੰਬਰ 1928 ਨੂੰ ਬ੍ਰਿਟਿਸ਼ ਅਫਸਰ ਜੇਪੀ ਸੈਂਡਰਸ, ਜੋ ਲਾਹੌਰ ਵਿੱਚ ਸਹਾਇਕ ਸੁਪਰਡੈਂਟ ਆਫ ਪੁਲਿਸ ਸੀ, ਨੂੰ ਮਾਰ ਦਿੱਤਾਇਨਕਲਾਬੀ ਚੰਦਰਸ਼ੇਖਰ ਆਜ਼ਾਦ ਨੇ ਵੀ ਇਸ ਕਾਰਵਾਈ ਵਿੱਚ ਉਸਦੀ ਮਦਦ ਕੀਤੀਇਸ ਤੋਂ ਬਾਅਦ, ਭਗਤ ਸਿੰਘ ਨੇ ਆਪਣੇ ਇਨਕਲਾਬੀ ਦੋਸਤ ਬਟੁਕੇਸ਼ਵਰ ਦੱਤ ਨਾਲ ਮਿਲ ਕੇ 8 ਅਪਰੈਲ 1929 ਨੂੰ ਦਿੱਲੀ ਦੇ ਅਲੀਪੁਰ ਰੋਡ ’ਤੇ ਸਥਿਤ ਬ੍ਰਿਟਿਸ਼ ਭਾਰਤ ਦੀ ਕੇਂਦਰੀ ਅਸੈਂਬਲੀ ਦੇ ਅਸੈਂਬਲੀ ਹਾਲ ਵਿੱਚ ਬੰਬ ਅਤੇ ਪੈਂਫਲਿਟ ਸੁੱਟੇ ਤਾਂ ਜੋ ਬ੍ਰਿਟਿਸ਼ ਸਰਕਾਰ ਨੂੰ ਜਗਾਇਆ ਜਾ ਸਕੇਬੰਬ ਸੁੱਟਣ ਤੋਂ ਬਾਅਦ ਦੋਵਾਂ ਨੇ ਉੱਥੇ ਹੀ ਆਤਮ ਸਮਰਪਣ ਕਰ ਦਿੱਤਾਇਸ ਤੋਂ ਬਾਅਦਲਾਹੌਰ ਸਾਜ਼ਿਸ਼ਦੇ ਇਸ ਮਾਮਲੇ ਵਿੱਚ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ 1931 ਨੂੰ ਇਕੱਠੇ ਫਾਂਸੀ ਦੇ ਦਿੱਤੀ ਗਈਮੰਨਿਆ ਜਾਂਦਾ ਹੈ ਕਿ ਮੌਤ ਦੀ ਸਜ਼ਾ 24 ਮਾਰਚ ਦੀ ਸਵੇਰ ਨੂੰ ਨਿਰਧਾਰਤ ਕੀਤੀ ਗਈ ਸੀ, ਪਰ ਲੋਕਾਂ ਤੋਂ ਡਰੀ ਹੋਈ ਸਰਕਾਰ ਨੇ 23-24 ਮਾਰਚ ਦੀ ਅੱਧੀ ਰਾਤ ਨੂੰ ਇਨ੍ਹਾਂ ਨਾਇਕਾਂ ਦੀ ਜਾਨ ਲੈ ਲਈ ਅਤੇ ਰਾਤ ਦੇ ਹਨੇਰੇ ਵਿੱਚ ਸਤਲੁਜ ਦੇ ਕੰਢੇ ਉਨ੍ਹਾਂ ਦਾ ਸਸਕਾਰ ਵੀ ਕਰ ਦਿੱਤਾਇਹ ਇੱਕ ਇਤਫ਼ਾਕ ਸੀ ਕਿ ਜਦੋਂ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਅਤੇ ਉਹ ਦੁਨੀਆਂ ਤੋਂ ਚਲੇ ਗਏ, ਉਨ੍ਹਾਂ ਦੀ ਉਮਰ 23 ਸਾਲ, 5 ਮਹੀਨੇ ਅਤੇ 23 ਦਿਨ ਸੀ ਅਤੇ ਦਿਨ ਵੀ 23 ਮਾਰਚ ਦਾ ਸੀਫਾਂਸੀ ਤੋਂ ਪਹਿਲਾਂ ਭਗਤ ਸਿੰਘ ਨੇ ਬ੍ਰਿਟਿਸ਼ ਸਰਕਾਰ ਨੂੰ ਇੱਕ ਪੱਤਰ ਵੀ ਲਿਖਿਆ ਸੀ, ਜਿਸ ਵਿੱਚ ਉਸਨੇ ਕਿਹਾ ਸੀ ਕਿ ਉਸ ਨੂੰ ਜੰਗੀ ਕੈਦੀ ਮੰਨਿਆ ਜਾਣਾ ਚਾਹੀਦਾ ਹੈ, ਜੋ ਕਿ ਬ੍ਰਿਟਿਸ਼ ਸਰਕਾਰ ਵਿਰੁੱਧ ਭਾਰਤੀਆਂ ਦੀ ਲੜਾਈ ਦਾ ਪ੍ਰਤੀਕ ਹੈ ਅਤੇ ਉਸ ਨੂੰ ਫਾਂਸੀ ਦੇਣ ਦੀ ਬਜਾਏ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਹੈ, ਪਰ ਅਜਿਹਾ ਨਹੀਂ ਹੋਇਆ

ਭਗਤ ਸਿੰਘ ਦੀ ਸ਼ਹਾਦਤ ਨੇ ਨਾ ਸਿਰਫ ਉਸਦੇ ਦੇਸ਼ ਦੇ ਆਜ਼ਾਦੀ ਸੰਗਰਾਮ ਨੂੰ ਗਤੀ ਦਿੱਤੀ ਬਲਕਿ ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੀ ਬਣ ਗਏਉਹ ਦੇਸ਼ ਦੇ ਸਾਰੇ ਸ਼ਹੀਦਾਂ ਦੇ ਨੇਤਾ ਬਣ ਗਏਭਾਰਤ ਅਤੇ ਪਾਕਿਸਤਾਨ ਦੇ ਲੋਕ ਉਸ ਨੂੰ ਇੱਕ ਆਜ਼ਾਦੀ ਪ੍ਰੇਮੀ ਵਜੋਂ ਦੇਖਦੇ ਹਨ, ਜਿਸਨੇ ਆਪਣੀ ਜਵਾਨੀ ਸਮੇਤ ਆਪਣਾ ਪੂਰਾ ਜੀਵਨ ਦੇਸ਼ ਲਈ ਸਮਰਪਿਤ ਕਰ ਦਿੱਤਾਉਸਦੇ ਜੀਵਨ ’ਤੇ ਆਧਾਰਿਤ ਕਈ ਹਿੰਦੀ ਫਿਲਮਾਂ ਵੀ ਬਣੀਆਂ ਹਨ, ਜਿਨ੍ਹਾਂ ਵਿੱਚ- ਦ ਲੈਜੇਂਡ ਆਫ ਭਗਤ ਸਿੰਘ, ਸ਼ਹੀਦ, ਸ਼ਹੀਦ ਭਗਤ ਸਿੰਘ ਆਦਿ ਸ਼ਾਮਲ ਹਨਅੱਜ ਵੀ ਪੂਰਾ ਦੇਸ਼ ਉਸਦੀ ਕੁਰਬਾਨੀ ਨੂੰ ਬਹੁਤ ਗੰਭੀਰਤਾ ਅਤੇ ਸਤਿਕਾਰ ਨਾਲ ਯਾਦ ਕਰਦਾ ਹੈਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ ਵਿਚਕਾਰ ਸੰਘਰਸ਼ਮਈ ਕੜੀ ਹੈਕਰਤਾਰ ਸਿੰਘ ਸਰਾਭਾ ਵਾਂਗ ਜੋਸ਼, ਫੁਰਤੀ ਵੱਖ ਵੱਖ ਰਾਜਾਂ ਵਿੱਚ ਸੰਘਰਸ਼ ਦੀਆਂ ਕੜੀਆਂ ਜੋੜਨ ਦੀ ਮੁਹਾਰਤ ਭਗਤ ਸਿੰਘ ਵਿੱਚ ਸਾਫ਼ ਝਲਕਦੀ ਹੈ

ਅਖੀਰ ਵਿੱਚ ਦੋ ਹੋਰ ਸਭ ਤੋਂ ਮਹੱਤਵਪੂਰਨ ਗੱਲਾਂ ਕਹਿਣੀਆਂ ਜ਼ਰੂਰੀ ਹਨਪਹਿਲੀ- ਸਾਰੇ ਦੇਸ਼ ਭਗਤ ਪਹਿਲਾਂ ਵੰਦੇ ਮਾਤਰਮ ਦਾ ਨਾਅਰਾ ਹੀ ਲਾਉਂਦੇ ਸਨ ਪਰ ਭਗਤ ਸਿੰਘ ਨੇ ਨਵਾਂ ਨਾਅਰਾ ਦਿੱਤਾ ਸੀ- ਇਨਕਲਾਬ ਜ਼ਿੰਦਾਬਾਦਦੁਨੀਆਂ ਦੇ ਇਤਿਹਾਸ ਵਿੱਚ ਐਨਾ ਅਰਥਵਾਨ ਨਾਅਰਾ ਅੱਜ ਤਕ ਕੋਈ ਵੀ ਨਹੀਂ ਹੋਇਆਉਹਨਾਂ ਇਹ ਸੰਕੇਤ ਦਿੱਤਾ ਕਿ ਭਾਰਤ ਤਾਂ ਸਿਰਫ ਆਪਣੇ ਇਸ ਮੁਕੰਮਲ ਤਬਦੀਲੀ ਦੇ ਅਮੁੱਲ ਨਾਅਰੇ ਸਦਕਾ ਹੀ ਸਹੀ ਰਾਜ ਪ੍ਰਬੰਧ ਵਾਲੇ ਦੇਸ਼ ਦਾ ਰੁਤਬਾ ਹਾਸਲ ਕਰ ਸਕਦਾ ਹੈਦੂਜੀ ਗੱਲ ਹੈ, ਉਨ੍ਹਾਂ ਦਾ ਬਹਾਦਰੀ ਅਤੇ ਦਲੇਰੀ ਨਾਲ ਆਪਣੇ ਦੇਸ਼ ਅਤੇ ਸਮਾਜ ਦੀ ਆਜ਼ਾਦੀ, ਖੁਸ਼ਹਾਲੀ ਦੇ ਸੁਪਨੇ ਸਿਰਜਦਿਆਂ ਖੁਸ਼ੀ-ਖੁਸ਼ੀ ਫਾਂਸੀ ਦੇ ਰੱਸੇ ਨੂੰ ਚੁੰਮਣਾਇਸ ਮਹਾਨ ਕ੍ਰਾਂਤੀਕਾਰੀ ਸ਼ਹੀਦ ਲਈ ਆਖਰੀ ਸ਼ਬਦ: ਇਨਕਲਾਬ ਜ਼ਿੰਦਾਬਾਦ! ... ਭਗਤ ਸਿੰਘ ਜ਼ਿੰਦਾਬਾਦ!! ਹੀ ਢੁਕਵੇਂ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰਭਜੀਤ ਸਿੰਘ ਰਸੂਲਪੁਰ

ਪ੍ਰਭਜੀਤ ਸਿੰਘ ਰਸੂਲਪੁਰ

WhatsApp: (91 - 98780 - 23768)
Email: (parabh9878023769@gmail.com)