ArwinderKKakraDr7ਜਿਸ ਦੇਸ਼ ਵਿੱਚ ਇੱਕ ਪਾਸੇ ਕੰਜਕਾਂ ਪੂਜੀਆਂ ਜਾਂਦੀਆਂ ਹੋਣਬੇਟੀ ਬਚਾਓ ਬੇਟੀ ਪੜ੍ਹਾਓਨੰਨ੍ਹੀ ਛਾਂ ਦੇ ਨਾਮ ਦੇ ...
(30 ਅਪਰੈਲ 2024)
ਇਸ ਸਮੇਂ ਪਾਠਕ: 150.


ਸਾਡਾ ਸਮਾਜ ਜਮਾਤੀ ਹੈ ਜਿਸ ਵਿੱਚ ਅਮੀਰੀ ਗ਼ਰੀਬੀ ਤੇ ਜਾਤ ਪਾਤ ਦਾ ਕੋਹੜ ਤਾਂ ਹੈ ਹੀ. ਨਾਲ ਹੀ ਪਿਤਰਕੀ ਸੋਚ ਵੀ ਗਹਿਰੇ ਰੂਪ ਵਿੱਚ ਸਮਾਜ ਵਿੱਚ
ਆਪਣੀਆਂ ਜੜ੍ਹਾਂ ਜਮਾਈ ਬੈਠੀ ਹੈ, ਜਿਸ ਕਾਰਨ ਔਰਤ ਨੂੰ ਮਰਦ ਦੇ ਮੁਕਾਬਲੇ ਦੂਜਾ ਦਰਜਾ ਦਿੱਤਾ ਗਿਆ ਹੈ। ਔਰਤਾਂ ਦੇ ਦਮਨ ਅਤੇ ਵਿਤਕਰੇ ਨੂੰ ਰੋਜ਼ਮਰਾ ਦੀ ਜ਼ਿੰਦਗੀ ਵਿੱਚੋਂ ਪਹਿਚਾਣਿਆ ਜਾ ਸਕਦਾ ਹੈ, ਜਿਸਦੇ ਅਨੇਕਾਂ ਡਿਮੈਨਸ਼ਨ ਇਸ ਪਿਤਰਕੀ ਸੱਤਾ ਦੀ ਪੈਦਾਵਾਰ ਹਨਔਰਤ ਨੂੰ ਬੌਧਿਕ ਤੌਰ ’ਤੇ ਮਰਦ ਬਰਾਬਰ ਨਹੀਂ ਸਮਝਿਆ ਜਾਂਦਾਪਿਤਰਕੀ ਮੁੱਲ, ਰੀਤਾਂ ਅਨੁਸਾਰ ਘੜੇ ਸੰਸਕਾਰਾਂ ਨੇ ਮਰਦ ਨੂੰ ਮਨੁੱਖ ਹੋਣ ਦਾ ਗੌਰਵ ਪ੍ਰਦਾਨ ਕੀਤਾ ਹੈ ਪਰ ਔਰਤ ਨੂੰ ਦੂਜੈਲਾ ਸਥਾਨ ਤਕ ਸੀਮਤ ਕਰ ਦਿੰਦਾ ਹੈਔਰਤ ਮਰਦ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਸਮਾਜ ਦੇ ਵਿਕਾਸ ਵਿੱਚ ਬਰਾਬਰ ਦਾ ਯੋਗਦਾਨ ਪਾ ਰਹੇ ਹਨਸੰਵਿਧਾਨਕ ਤੌਰ ’ਤੇ ਤਾਂ ਭਾਵੇਂ ਔਰਤ ਨੂੰ ਕਈ ਹੱਕ ਪ੍ਰਾਪਤ ਹਨ ਪਰ ਅਸਲ ਵਿੱਚ ਸਥਿਤੀ ਕੁਝ ਹੋਰ ਹੈਘਰ ਤੋਂ ਸ਼ੁਰੂ ਹੋ ਕੇ ਪੜ੍ਹਾਈ, ਨੌਕਰੀ ਅਤੇ ਸਮਾਜ ਵਿੱਚ ਉਸ ਆਰਥਿਕ, ਸਰੀਰਕ ਅਤੇ ਮਾਨਸਿਕ ਤੇ ਲਿੰਗਿੰਕ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈਅੱਜ ਸਥਿਤੀ ਇਹ ਹੈ ਕਿ ਔਰਤਾਂ/ਕੁੜੀਆਂ ਨਾਲ ਹੋ ਰਹੀਆਂ ਜਿਸਮਾਨੀ/ਲਿੰਗਕ, ਜਬਰ ਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂਜਦੋਂ ਕੋਈ ਘਿਨਾਉਣੀ ਘਟਨਾ ਸੁਰਖ਼ੀਆਂ ਵਿੱਚ ਆਉਂਦੀ ਹੈ ਤਾਂ ਲੋਕਾਂ ਅੰਦਰ ਇਸ ਗੁੰਡਾਗਰਦੀ ਵਿਰੁੱਧ ਰੋਹ ਭੜਕਦਾ ਹੈਇਹ ਗੁੱਸਾ ਕਈ ਪੱਖੋਂ ਵੇਖਿਆ ਜਾਂਦਾ ਹੈਮੁਜਰਮਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਆਵਾਜ਼ ਵੀ ਉੱਚੀ ਸੁਰ ਵਿੱਚ ਸੁਣੀ ਜਾਂਦੀ ਹੈਅਜਿਹੀਆਂ ਦਿਲ ਕੰਬਾਊ ਘਟਨਾਵਾਂ ਸੰਵੇਦਨਸ਼ੀਲ ਮਨੁੱਖ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤੀਆਂ ਹਨ

ਤਰਨਤਾਰਨ ਦੇ ਵਲਟੋਹਾ ਕਸਬੇ ਵਿੱਚ ਔਰਤ ਨੂੰ ਨਿਰਵਸਤਰ ਕਰਕੇ ਘੁਮਾਉਣ ਦੀ ਵੀਡੀਓ ਨੇ ਇੱਕ ਵਾਰ ਫਿਰ ਔਰਤ ਦੀ ਸੁਰੱਖਿਆ ’ਤੇ ਨਿਸ਼ਾਨੀਆ ਚਿੰਨ੍ਹ ਲਗਾਇਆ ਹੈ ਜੋ ਗੰਭੀਰ ਚਿੰਤਾ ਦਾ ਸਵਾਲ ਹੈਕਿਤੇ ਔਰਤ ਨੂੰ ਨੀਵਾਂ ਦਿਖਾਉਂਦਿਆਂ ਜੈਜ਼ੀ ਬੈਂਸ ਦੇ ਗੀਤ ਵਿੱਚ ਭੇਡ ਕਿਹਾ ਗਿਆ ਤੇ ਕਿਤੇ ਡਾਂਸਰ ਕੁੜੀ ਦੀ ਅਸਹਿਮਤੀ ਤੇ ਮਰਦਾਵੀਂ ਹੈਂਕੜ ਕਿਵੇਂ ਬੋਲਦੀ ਤੇ ਕੁੜੀ ਦੀ ਬੇਇੱਜ਼ਤੀ ਕਰਨ ਲਈ ਸ਼ਰਾਬ ਦਾ ਗਲਾਸ ਉਸ ਵੱਲ ਵਗਾਹ ਮਾਰਦੀ ਹੈਵਧ ਰਹੇ ਬਲਾਤਕਾਰ, ਕਿਤੇ ਅਣਖ ਦੇ ਨਾਂ ’ਤੇ ਸਮਾਜ ਦੇ ਮੂੰਹ ’ਤੇ ਦਾਗ਼ ਹਨਅਜਿਹੀਆਂ ਘਟਨਾਵਾਂ ਲਈ ਜਿੱਥੇ ਜਗੀਰੂ ਮਾਨਸਿਕਤਾ ਅਤੇ ਮਰਦਾਵੀਂ ਸੱਤਾ ਜ਼ਿੰਮੇਵਾਰ ਹੈ, ਉੱਥੇ ਦੇਸ਼ ਦੇ ਹਾਕਮ ਵੀ ਔਰਤਾਂ ਖ਼ਿਲਾਫ਼ ਹੋ ਰਹੇ ਅਪਰਾਧਾਂ ਨੂੰ ਰੋਕਣ ਵਿੱਚ ਅਸਫ਼ਲ ਰਹੇ ਹਨਇਹ ਪ੍ਰਬੰਧ ਔਰਤਾਂ ਨੂੰ ਸੁਰੱਖਿਅਤ ਮਾਹੌਲ ਦੇਣ ਵਿੱਚ ਨਾਕਾਮ ਰਿਹਾ ਹੈ, ਜਿਸ ਕਾਰਣ ਔਰਤਾਂ ਖ਼ਿਲਾਫ਼ ਜ਼ੁਲਮ ਵਧ ਰਿਹਾ ਹੈ।

ਜਿਸ ਦੇਸ਼ ਵਿੱਚ ਇੱਕ ਪਾਸੇ ਕੰਜਕਾਂ ਪੂਜੀਆਂ ਜਾਂਦੀਆਂ ਹੋਣ, ਬੇਟੀ ਬਚਾਓ ਬੇਟੀ ਪੜ੍ਹਾਓ, ਨੰਨ੍ਹੀ ਛਾਂ ਦੇ ਨਾਮ ਦੇ ਲਾਏ ਨਾਅਰੇ ਸਿਰਫ ਵਿਖਾਵਾ ਬਣ ਕੇ ਰਹਿ ਗਏ ਹਨਜਿਸ ਦੇਸ਼ ਨੂੰ ਦੇਵੀ ਦੇਵਤਿਆਂ ਦਾ ਦੇਸ਼ ਕਿਹਾ ਜਾਂਦਾ ਹੈ, ਉੱਥੇ ਹੀ ਇਹ ਅਮਨੁੱਖੀ ਵਰਤਾਰਾ ਧੀਆਂ ਨੂੰ ਲਪੇਟ ਵਿੱਚ ਲੈ ਰਿਹਾ ਹੈਮਨੀਪੁਰ ਵਿੱਚ ਕੂਕੀ ਭਾਈਚਾਰੇ ਨਾਲ ਸੰਬੰਧਿਤ ਦੋ ਔਰਤਾਂ ਨੂੰ ਲੋਕਾਂ ਦੇ ਹਜੂਮ ਵੱਲੋਂ ਨਿਰਵਸਤਰ ਕਰਕੇ ਸੜਕਾਂ ਉੱਤੇ ਘੁਮਾਉਣ ਦੀ ਇੱਕ ਵੀਡੀਓ ਸਾਹਮਣੇ ਆਈ, ਹਿੰਸਕ ਭੀੜ‌ ਨੇ ਔਰਤਾਂ ਦੇ ਅੰਗਾਂ ਉੱਤੇ ਅਕਹਿ ਜ਼ੁਲਮ ਕੀਤਾਔਰਤਾਂ ਵਿਰੁੱਧ ਜਿਣਸੀ ਹਮਲੇ ਦੀ ਇਹ ਘਟਨਾ ਇੰਨੀ ਕੁ ਜ਼ਾਲਮ ਸੀ ਕਿ ਲੂੰ-ਕੰਢੇ ਖੜ੍ਹੇ ਹੋ ਜਾਂਦੇ ਹਨਅਜਿਹੇ ਵਰਤਾਰੇ ਔਰਤਾਂ ਉੱਤੇ ਜਬਰ ਤਕ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਨੂੰ ਤਾਰ-ਤਾਰ ਕਰਦੇ ਹਨ

ਬਲਾਤਕਾਰ, ਸਮੂਹਿਕ ਬਲਾਤਕਾਰ, ਵਧੀਕੀਆਂ, ਔਰਤ ਨਾਲ ਛੇੜਛਾੜ ਦੀਆਂ ਘਟਨਾਵਾਂ ਤਾਂ ਅਕਸਰ ਸਾਹਮਣੇ ਆ ਹੀ ਰਹੀਆਂ ਹਨ ਪਰ ਔਰਤ ਦੇ ਸਰੀਰ ਨਾਲ ਖੇਡ ਕੇ ਦਰਿੰਦੇ ਕੀ ਸਾਬਤ ਕਰਦੇ ਹਨ ਇੱਥੇ ਕੁੜੀਆਂ/ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਉਸ ਨੂੰ ਭੋਗ ਦੀ ਵਸਤੂ ਸਮਝਿਆ ਜਾ ਰਿਹਾ ਹੈਮੰਡੀ ਸੱਭਿਆਚਾਰ ਨੇ ਤਾਂ ਕੁੜੀ ਨੂੰ ਨੁਮਾਇਸ਼ ਦੀ ਵਸਤ ਬਣਾ ਕੇ ਉਸ ਦੇ ਬਿੰਬ ਨੂੰ ਹੋਰ ਵੀ ਵਿਗਾੜ ਦਿੱਤਾ ਹੈਜਦੋਂ ਵੀ ਕੋਈ ਲੜਾਈ, ਦੰਗਾ ਜਾਂ ਬਦਲਾ ਲੈਣਾ ਹੋਵੇ ਤਾਂ ਔਰਤ ਨੂੰ ਵਰਤਿਆ ਜਾਂਦਾ ਹੈਉਂਝ ਵੀ ਸਮਾਜ ਦਾ ਨਜ਼ਰੀਆ ਇਹ ਬਣਿਆ ਹੋਇਆ ਹੈ ਕਿ ਔਰਤ ਤੇ ਮਰਦ ਦੋਹਾਂ ਦੇ ਕਸੂਰਵਾਰ ਹੋਣ ’ਤੇ ਦੋਸ਼ ਔਰਤ ’ਤੇ ਮੜ੍ਹਿਆ ਜਾਂਦਾ ਹੈਅੱਜ ਅਣਖ ਦੇ ਨਾਂ ’ਤੇ ਹੋ ਰਹੇ ਕਤਲ ਵੀ ਜ਼ਿਆਦਾਤਰ ਔਰਤ ਕੇਂਦ੍ਰਿਤ ਹਨਇਸ ਸਮਾਜ ਨੇ ਅਣਖ ਦਾ ਸਵਾਲ ਵੀ ਔਰਤ ਨਾਲ ਜੋੜ ਦਿੱਤਾ ਹੈਅਸਲ ਵਿੱਚ ਅਣਖ ਦੇ ਵੀ ਦੋ ਵੱਖੋ ਵੱਖਰੇ ਅਰਥ ਹਨਉਦੋਂ ਅਣਖ ਇਨਸਾਨੀ ਤੌਰ ’ਤੇ ਨਿੱਜੀ ਗੌਰਵ ਬਣਦੀ ਹੈ ਜਦੋਂ ਬੰਦਾ ਸਮੂਹਿਕ ਹਿਤਾਂ ਲਈ ਕਾਰਵਾਈ ਕਰਦਾ ਹੋਇਆ ਮਨੁੱਖੀ ਲੁੱਟ ਦੇ ਖਿਲਾਫ਼ ਖੜ੍ਹਦਾ ਹੈਅਜਿਹੇ ਅਣਖੀ ਮਨੁੱਖ ਦੀ ਸਮਾਜ ਵਿੱਚ ਇੱਜ਼ਤ ਵਧਦੀ ਹੈ ਜਦੋਂ ਅਣਖ ਤੇ ਇੱਜ਼ਤ ਦਾ ਸੰਕਲਪ ਘਰ, ਪਰਿਵਾਰ, ਘਰਾਣਾ, ਜਾਤ, ਧਰਮ ਤੋਂ ਪੈਦਾ ਹੰਕਾਰ ਨਾਲ ਇਕਮਿਕ ਹੁੰਦਾ ਹੈ ਤਾਂ ਮਨੁੱਖ ਅੰਦਰਲੀ ਦੁਬਿਧਾ ਬਾਹਰੀ ਰੂਪ ਵਿੱਚ ਘਾਤਕ ਬਣਦੀ ਹੈ, ਜੋ ਹੈਵਾਨੀਅਤ ਵਿੱਚ ਢਲਦੀ ਗ਼ਲਤ ਠੀਕ ਦੀ ਪਛਾਣ ਭੁੱਲਦੀ ਹੈਵਲਟੋਹਾ ਦੀ ਘਟਨਾ ਵੀ ਇਸੇ ਹੀ ਦਰਿੰਦਗੀ ਦੀ ਤਸਵੀਰ ਪੇਸ਼ ਕਰਦੀ ਹੈਇਸ ਘਟਨਾ ਨੇ ਕਈ ਸਵਾਲ ਖੜ੍ਹੇ ਕੀਤੇ ਨੇਅਸੀਂ ਇੰਨੇ ਸੰਵੇਦਣਹੀਣ ਹੋ ਗਏ ਕਿ ਅੱਖਾਂ ਸਾਹਵੇਂ ਔਰਤ ਨਾਲ ਭਾਣਾ ਵਰਤ ਰਿਹਾ ਤੇ ਦਰਿੰਦਿਆਂ ਨੂੰ ਰੋਕਣ ਦਾ ਹੀਆ ਨਹੀਂ ਕਰ ਸਕੇਉਸ ਔਰਤ ਦਾ ਕੀ ਕਸੂਰ ਸੀ, ਜੋ ਪੁੱਤ ਦੇ ਕੀਤੇ ਪਿਆਰ ਵਿਆਹ ਦੀ ਗੁਨਾਹਕਾਰ ਬਣੀਜਿਸਨੇ ਪੂਰੇ ਮੁਲਕ ਵਿੱਚ ਵਸਦੇ ਸੰਵੇਦਨਸ਼ੀਲ ਲੋਕਾਂ ਨੂੰ ਝੰਜੋੜ ਸੁੱਟਿਆ, ਇਸ ਘਟਨਾ ਤੋਂ ਸਮੁੱਚੀ ਮਨੁੱਖਤਾ ਸ਼ਰਮਸਾਰ ਹੋਈ ਹੈ

ਅਸਲ ਵਿੱਚ ਅਜੋਕੇ ਮਨੁੱਖ ਦੀਆਂ ਪਦਾਰਥਕ ਰੁਚੀਆਂ ਨੇ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੱਤਾਮਨੁੱਖੀ ਰਿਸ਼ਤਿਆਂ ਦੇ ਨਿਘਾਰ ਦਾ ਕਾਰਨ ਮਨੁੱਖ ਅੰਦਰੋਂ ਨੈਤਿਕ ਅਤੇ ਸਦਾਚਾਰਕ ਕਦਰਾਂ ਕੀਮਤਾਂ ਦਾ ਖਾਤਮਾ ਹੈਇੱਕ ਪਾਸੇ ਉੱਪਰੋਂ ਪੈ ਰਿਹਾ ਆਧੁਨਿਕਤਾ ਦਾ ਪ੍ਰਭਾਵ ਤੇ ਦੂਜੇ ਪਾਸੇ ਮੱਧਯੁਗੀ ਚੱਕੀ ਵਿੱਚ ਪਿਸ ਰਹੀ ਲੁਕਾਈ ਨੇ ਗੈਰਜ਼ਿੰਮੇਵਾਰਾਨਾ ਸਥਿਤੀ ਨੂੰ ਜਨਮ ਦਿੱਤਾਅਜਿਹੇ ਹਾਲਾਤ ਵਿੱਚ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਸੋਚਣ ਵਿਚਰਣ ਦਾ ਫਾਸਲਾ ਕਈ ਘਟਨਾਵਾਂ ਨੂੰ ਜਨਮ ਦੇ ਰਿਹਾ ਹੈਮਾਪੇ ਜਦੋਂ ਪਿਛਾਂਹ ਖਿੱਚੂ ਸੋਚ ਦੇ ਧਾਰਨੀ ਬਣਦੇ ਹਨ ਤੇ ਬੱਚੇ ਅਜ਼ਾਦੀ ਦੇ ਭਰਮ ਨੂੰ ਅੰਤਿਮ ਸੱਚ ਮੰਨ ਲੈਂਦੇ ਹਨ ਤਾਂ ਇਹ ਟਕਰਾਵੀ ਸਥਿਤੀ ਕਿਸੇ ਨਾ ਕਿਸੇ ਪਾਸੇ ਮੋੜ ਲੈਂਦੀ ਹੈਜੇ ਪਿਆਰ ਵਿਆਹ ਵਿੱਚ ਸੋਚ ਸਮਝ ਤੇ ਦੋਹਾਂ ਧਿਰਾਂ ਦੀ ਸਹਿਮਤੀ ਬਣਦੀ ਹੈ ਤਾਂ ਅਣਸੁਖਾਵੀਂ ਘਟਨਾ ਦਾ ਡਰ ਨਹੀਂ ਰਹਿੰਦਾਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਕਰਵਾਏ ਵਿਆਹ ਬਾਰੇ ਪੰਜਾਬੀ/ਭਾਰਤੀ ਸਮਾਜ ਦੁਬਿਧਾ ਵਿੱਚ ਹੈਇਹ ਪਿਛਾਖੜੀ ਸੋਚ ਕਿਸੇ ਨਾਲ ਅਸਹਿਮਤੀ, ਬਦਲਾ ਲੈਣਾ, ਨੀਵਾਂ ਦਿਖਾਉਣ, ਬਰਬਾਦ ਕਰਨ ਆਦਿ ਕਈ ਰੂਪਾਂ ਵਿੱਚ ਪ੍ਰਗਟਦੀ ਹਿੰਸਕ ਘਟਨਾ ਤਕ ਪਹੁੰਚ ਜਾਂਦੀ ਹੈਔਰਤ ਨੂੰ ਨਿੱਜੀ ਜਾਇਦਾਦ ਸਮਝਣ ਵਾਲਾ ਇਹ ਸਮਾਜ ਰਿਸ਼ਤੇ, ਵਿਆਹ, ਇੱਜ਼ਤ ਤੇ ਸਟੇਟਸ ਤੇ ਟਿਕਿਆ ਹੋਇਆ ਹੈਪਿਆਰ ਵਿਆਹ ਪ੍ਰਤੀ ਇਸ ਸਮਾਜ ਵਿੱਚ ਅਣਖ ਦਾ ਮਸਲਾ ਬਹੁਤ ਟੇਢਾ ਹੈਮਰਦਾਵੀਂ ਹੈਂਕੜ ਵਿੱਚ ਨਿਹੰਗ ਸਿੰਘ ਨੇ ਵੀ‌ ਆਪਣੀ ਕੁੜੀ ਮਾਰ ਕੇ ਉਸ ਦੀ ਮ੍ਰਿਤਕ ਦੇਹ ਨੂੰ ਮੋਟਰ ਸਾਇਕਲ ਪਿੱਛੇ ਬੰਨ੍ਹ ਕੇ ਗਲੀਆਂ ਵਿੱਚ ਘੁੰਮਦਿਆਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਮੇਰੀ ਕੁੜੀ ਨੇ ਪਿਆਰ ਸੰਬੰਧਾਂ ਵਿੱਚ ਪੈ ਕੇ ਮੇਰੇ ਘਰ ਦੀ ਇੱਜ਼ਤ ਰੋਲ ਦਿੱਤੀ ਹੈ, ਜਿਸਦਾ ਨਤੀਜਾ ਇਹ ਹਸ਼ਰ ਹੈਕੁੜੀ ਨੂੰ ਘਰ ਦੀ ਇੱਜ਼ਤ ਨਾਲ ਬੰਨ੍ਹਣਾ ਤੇ ਇੱਜ਼ਤ ਦਾ ਸਵਾਲ ਖੜ੍ਹਾ ਕਰਕੇ ਬਦਲਾ ਲੈਣ ਦੀ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣਾ, ਇਹ ਜਗੀਰੂ/ਪਿਛਾਕੜੀ ਰੂੜ੍ਹੀਵਾਦੀ ਸੋਚ ਦੀ ਦੇਣ ਹੈ ਇੱਥੇ ਨੈਤਿਕ ਤੇ ਸਮਾਜਿਕ ਕਦਰਾਂ ਕੀਮਤਾਂ ਦੇ ਨਿਘਾਰ ਦੀ ਜੜ੍ਹ ਵਿੱਚ ਜਾਣ ਦੀ ਬਜਾਏ ਆਪਣੀ ਰੂੜ੍ਹੀਵਾਦੀ ਮਾਨਸਿਕਤਾ ਨੂੰ ਲਾਗੂ ਕਰਕੇ ਸੰਤੁਸ਼ਟ ਹੋਣ ਨਾਲ ਜੁੜਿਆ ਹੈ

ਦੂਜੇ ਪਾਸੇ ਨਵੀਂ ਪੀੜ੍ਹੀ ਖਪਤਕਾਰੀ ਸੱਭਿਆਚਾਰ ਦੇ ਪ੍ਰਭਾਵ ਹੇਠ ਪ੍ਰਚਾਰੀ ਜਾ ਰਹੀ ਆਜ਼ਾਦੀ ਦੇ ਨਾਂ ’ਤੇ ਖੁੱਲ੍ਹ ਤੋਂ ਪ੍ਰਭਾਵਿਤ ਹੋ ਰਹੀ ਹੈਕਾਮੁਕਤਾ ਅਤੇ ਨਿਰੋਲ ਜਿਸਮਾਨੀ ਖਿੱਚ ਦੇ ਬੁਰੇ ਨਤੀਜੇ ਵੀ ਸਾਹਨਣੇ ਆ ਰਹੇ ਹਨਮਨਮਰਜ਼ੀ ਨਾਲ ਕਰਵਾਏ ਜ਼ਿਆਦਾਤਰ ਪਿਆਰ ਵਿਆਹ ਅਣਖ ਦੀ ਭੇਟ ਚੜ੍ਹਦੇ ਵੇਖੇ ਜਾ ਰਹੇ ਹਨਪਿਆਰ-ਵਿਆਹ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ, ਜਾਗੀਰੂ/ਪਿਛਾਕੜੀ ਮਾਨਸਿਕਤਾ, ਮਰਦਾਵੀਂ ਹੈਂਕੜ, ਔਰਤ ਦੀ ਸਥਿਤੀ ਨਾਲ ਜੁੜਿਆ ਹੋਇਆ ਹੈਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਇੱਕ ਪਿੰਡ ਦੇ ਨੌਜਵਾਨ ਨੇ ਆਪਣੀ ਭੈਣ ਅਤੇ ਉਸਦੇ ਪਤੀ ਨੂੰ ਪ੍ਰੇਮ ਵਿਆਹ ਕਰਵਾਉਣ ਕਾਰਨ ਗੋਲ਼ੀਆਂ ਮਾਰ ਕੇ ਕਤਲ ਕੀਤਾਧਨੌਲਾ ਖੁਰਦ (ਬਰਨਾਲਾ) ਵਿਖੇ ਅਣਖ ਖ਼ਾਤਰ ਕੁੜੀ ਦੇ ਪਿਤਾ ਤੇ ਭਰਾ ਨੇ ਪ੍ਰੇਮੀ ਨੂੰ ਮਾਰ ਦਿੱਤਾ। ਅਜਿਹੀ ਘਟਨਾ ਹੀ ਮੋਗੇ ਦੇ ਪਿੰਡ ਬੱਧਨੀ ਵਿੱਚ ਵੀ ਵਾਪਰੀਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦੀ ਲੰਮੀ ਲਿਸਟ ਹੈ

ਇਹ ਸਾਡੇ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਸਾਡੀਆਂ ਧੀਆਂ ਭੈਣਾਂ ਅਣਖ ਅਤੇ ਇੱਜ਼ਤ ਨਾਲ ਬੱਝੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਇਹ ਇੱਕ ਬਿਮਾਰ ਸਮਾਜ ਦੀ ਨਿਸ਼ਾਨੀ ਹੈਬਿਮਾਰ ਮਾਨਸਿਕਤਾ, ਜੋ ਔਰਤ ਦੇ ਸਰੀਰ ’ਤੇ ਹਮਲਾ ਕਰਨ ਤੋਂ ਪਹਿਲਾਂ ਠੋਸ ਨੀਂਹ ਤਿਆਰ ਕਰਦੀ ਹੈਇਹ ਉਹ ਕਾਮੁਕ/ਸਰੀਰਕ ਹਮਲਾ ਹੁੰਦਾ ਹੈ, ਜੋ ਕਿਸੇ ਕੁੜੀ/ਔਰਤ ਦੀ ਰਜ਼ਾਮੰਦੀ ਤੋਂ ਬਗੈਰ ਉਸ ਦੇ ਨਾਲ ਸਰੀਰਕ ਜ਼ੋਰ, ਵਧੀਕੀ ਜਾਂ ਕਿ ਕਿਸੇ ਬਦਲੇ ਦੀ ਭਾਵਨਾ ਤਹਿਤ ਕੀਤਾ ਜਾਂਦਾ ਹੈਇਸ ਲਈ ਬਿਮਾਰ ਮਾਨਸਿਕਤਾ ਵਾਲੇ ਲੋਕ ਜ਼ਿੰਮੇਵਾਰ ਹੁੰਦੇ ਹਨ ਜੋ ਅਜਿਹੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ, ਜਿਸ ਤਰ੍ਹਾਂ ਅੰਦਰਲੀ ਦੁਸ਼ਮਣੀ ਦੀ ਅੱਗ ਠਾਰੀ ਜਾ ਸਕੇਉਹ ਆਪਣੇ ਤੋਂ ਵੱਖਰੀ ਜਾਤ, ਧਰਮ ਜਾਂ ਫਿਰਕੇ ਨੂੰ ਨੀਚਾ ਦਿਖਾਉਣ ਦੀ ਸਾਜ਼ਿਸ਼ ਦੇ ਤਹਿਤ ਅਜਿਹਾ ਕਰਨ ਲਈ ਘਟੀਆ ਹਰਕਤ ਕਰਦੇ ਹਨਅਜਿਹੇ ਮੁਜਰਿਮ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਰਾਜਸੀ ਸ਼ਰਨ ਲੈਂਦੇ ਹਨ ਹੈਇਹੀ ਕਾਰਨ ਹੈ ਕਿ ਅਜਿਹੇ ਮੁਜਰਮਾਂ ਨੂੰ ਫੜਨ ਲਈ ਹੈ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕਾਹਲ ਨਹੀਂ ਕੀਤੀ ਜਾਂਦੀ ਹੈ ਇਸਦੇ ਨਾਲ ਇਹ ਪੱਖ ਵੀ ਸਾਹਮਣੇ ਆਉਂਦਾ ਹੈ ਕਿ ਕਾਨੂੰਨ ਜਿੰਨੇ ਮਰਜ਼ੀ ਬਣ ਜਾਣ ਪਰ ਉਨ੍ਹਾਂ ਨੂੰ ਲਾਗੂ ਕਰਨ ਤੇ ਲਾਗੂ ਕਰਵਾਉਣ ਵਾਲਿਆਂ ਦੀ ਮਾਨਸਿਕਤਾ ਸੌੜੀ ਹੁੰਦੀ ਹੈਘਟਨਾ ਕਿਉਂ ਵਾਪਰਦੀ ਹੈ, ਇਸ ਬਾਰੇ ਸੋਚਣ ਦੀ ਬਜਾਏ ਪ੍ਰਸ਼ਾਸਨ ਤੇ ਸਰਕਾਰ ਉਸ ਵੇਲੇ ਹਰਕਤ ਵਿੱਚ ਆਉਂਦੇ ਹਨ, ਜਦੋਂ ਘਟਨਾ ਵਾਪਰ ਚੁੱਕੀ ਹੁੰਦੀ ਹੈ ਅਤੇ ਲੋਕਾਂ ਦਾ ਰੋਹ ਸਿਰ ਚੜ੍ਹ ਕੇ ਬੋਲ ਰਿਹਾ ਹੁੰਦਾ ਹੈਅਜਿਹੀਆਂ ਬਦਮਾਸ਼ਪੁਣੇ, ਗੁੰਡਾਗਰਦੀ ਦੀਆਂ ਘਟਨਾਵਾਂ ਵਧ ਰਹੀਆਂ ਹਨਦੇਸ਼ ਦੀ ਵੰਡ ਸਮੇਂ, 84 ਦੇ ਦੰਗਿਆਂ, ਗੁਜਰਾਤ ਤੇ ਮੁਜ਼ੱਫਰਨਗਰ ਦੇ ਦੰਗਿਆਂ, ਹਰਿਆਣਾ ਵਿੱਚ ਹੋਏ ਜਾਟ ਅੰਦੋਲਨ, ਕਸ਼ਮੀਰ ਵਿਚਲੀ ਹਿੰਸਾ ਆਦਿ ਸਮੇਂ ਔਰਤਾਂ ਦੀ ਇਸੇ ਮਕਸਦ ਤਹਿਤ ਬੇਪੱਤੀ ਹੋਈ ਤੇ ਹੁਣ ਵੀ ਹੋ ਰਹੀ ਹੈ। ਚਾਹੇ ਹਾਥਰਸ ਵਾਲੀ ਘਟਨਾ ਹੋਵੇ ਚਾਹੇ ਆਸਿਫਾ ਦੀ ਘਟਨਾ ਹੋਵੇ, ਜਦੋਂ ਕੋਈ ਵਹਿਸ਼ੀਪੁਣੇ ਵਾਲੀ ਘਟਨਾ ਵਾਪਰਦੀ ਹੈ ਤਾਂ ਸਾਡੀ ਲੜਾਈ ਮੁਜਰਮਾਂ /ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਤਕ ਸੀਮਤ ਨਹੀਂ ਹੋਣੀ ਚਾਹੀਦੀ ਹੈ ਬਲਕਿ ਦਰਿੰਦਿਆਂ ਦੀ ਅਜਿਹੀ ਸੋਚ ਦੀ ਜੜ੍ਹ ਦੇ ਖਾਤਮੇ ਤਕ ਜੱਦੋਜਹਿਦ ਕਰਨੀ ਪਵੇਗੀ। ਅਜਿਹੀ ਘਟਨਾ ਵਾਪਰਨ ਤੋਂ ਬਾਅਦ ਇਹ ਵਿਚਾਰ ਆਉਂਦਾ ਕਿ ਮੁਜਰਮਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇ

ਨਿਰਭਿਆ ਕੇਸ ਵਿੱਚ ਮੁਜਰਮਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਸੇ ਤਰ੍ਹਾਂ ਹੈਦਰਾਬਾਦ ਵਿੱਚ ਵੈਟਰਨਰੀ ਡਾਕਟਰ ਦਾ ਸਮੂਹਿਕ ਬਲਾਤਕਾਰ ਕਰਨ ਵਾਲੇ ਕਾਤਲਾਂ ਨੂੰ ਐਨਕਾਊਂਟਰ ਕਰਕੇ ਮਾਰਿਆ ਗਿਆਪਰ ਫਿਰ ਵੀ ਇਨ੍ਹਾਂ ਘਟਨਾਵਾਂ ਨੂੰ ਠੱਲ੍ਹ ਨਹੀਂ ਪਾ ਸਕੇ। ਇਸ ਲਈ ਇਨ੍ਹਾਂ ਘਟਨਾਵਾਂ ਨੂੰ ਖ਼ਤਮ ਕਰਨ ਦਾ ਫਾਰਮੂਲਾ ਸਤਹੀ ਪੱਧਰ ’ਤੇ ਨਹੀਂ, ਜੜ੍ਹ ਵਿੱਚ ਵੇਖਣ ਦੀ ਜ਼ਰੂਰਤ ਹੈਔਰਤਾਂ ਖਿਲਾਫ ਹੋਣ ਵਾਲੇ ਜੁਰਮ ਰੋਕਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਲਾਜ਼ਮੀ ਹੀ ਲੋਕ ਸੰਘਰਸ਼ਾਂ ਨਾਲ ਸਰਕਾਰ ਅਤੇ ਨਿਆਂ ਪ੍ਰਣਾਲੀ ’ਤੇ ਦਬਾਅ ਬਣਾਉਣਾ ਚਾਹੀਦਾ ਹੈਸਾਡੀ ਲੜਾਈ ਪਿਤਰਕੀ ਸੱਤਾ ਦੇ ਨਾਲ ਇਸ ਸਮੁੱਚੇ ਪ੍ਰਬੰਧ ਨੂੰ ਬਦਲਣ ਦੀ ਹੈਨਾਰੀ ਵਿਰੋਧੀ ਮੁੱਲਾਂ, ਸੰਸਕਾਰਾਂ ਤੇ ਮਾਨਸਿਕਤਾ ਨੂੰ ਘੜਨ ਵਾਲਾ ਆਰਥਿਕ, ਸਮਾਜਿਕ ਪ੍ਰਬੰਧ ਹੀ ਇਸਦੇ ਲਈ ਜ਼ਿੰਮੇਵਾਰ ਹੈਜੇਕਰ ਔਰਤ ਨੇ ਦਾਬੇ ਅਤੇ ਵਿਤਕਰੇ ਵਾਲੇ ਸਮਾਜ ਤੋਂ ਮੁਕਤੀ ਲੈਣੀ ਹੈ ਤਾਂ ਨਾਰੀ ਅੰਦੋਲਨਾਂ ਦੀ ਠੀਕ ਦਿਸ਼ਾ ਨਿਰਧਾਰਿਤ ਕਰਨੀ ਹੋਵੇਗੀਨਾਰੀ ਨੂੰ ਆਪਣੀ ਹੋਂਦ ਅਤੇ ਆਪਣੀ ਪਛਾਣ ਸਥਾਪਿਤ ਕਰਨ ਲਈ ਖ਼ੁਦ ਅੱਗੇ ਆਉਣਾ ਪਵੇਗਾਸਮਾਜ ਵਿਚਲੀਆਂ ਪਿਛਾਂਹ ਖਿੱਚੂ ਤੇ ਢਾਹੂ ਕਦਰਾਂ ਕੀਮਤਾਂ ਨੂੰ ਖਤਮ ਕਰਨ ਦੇ ਲਈ ਲਗਾਤਾਰ ਆਵਾਜ਼ ਉਠਾਉਣ ਦੀ ਲੋੜ ਹੈਇਹ ਨਾ ਹੋਵੇ ਕਿ ਘਟਨਾ ਵਾਪਰੀ ਤੇ ਆਵਾਜ਼ ਉੱਠੀ ਤੇ ਫਿਰ ਸ਼ਾਂਤ ਹੋ ਗਈ ਇਹ ਲੜਾਈ ਵੱਡੇ ਪੱਧਰ ’ਤੇ ਲੜਨ ਦੀ ਲੋੜ ਹੈ ਜਿਸਦੇ ਵਿੱਚ ਸਮੁੱਚੇ ਨਾਰੀ ਵਰਗ, ਸ਼ੋਸ਼ਿਤ ਧਿਰਾਂ ਤੇ ਚਿੰਤਨਸ਼ੀਲ ਲੋਕਾਂ ਨੂੰ ਵੀ ਸ਼ਾਮਿਲ ਕਰਨਾ ਹੋਵੇਗਾਇਸੇ ਦਿਸ਼ਾ ਵੱਲ ਅੱਗੇ ਵਧਦੇ ਹੋਏ ਅਸੀਂ ਸਿਹਤਮੰਦ ਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਕਰ ਸਕਦੇ ਹਾਂ ਤੇ ਢਾਹੂ ਕਦਰਾਂ ਕੀਮਤਾਂ ਦੀ ਥਾਂ ਨਰੋਈਆਂ ਉਸਾਰੂ ਕੀਮਤਾਂ ਦਾ ਪ੍ਰਸਾਰ ਕਰ ਸਕਦੇ ਹਾਂ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4925)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਅਰਵਿੰਦਰ ਕੌਰ ਕਾਕੜਾ

ਡਾ. ਅਰਵਿੰਦਰ ਕੌਰ ਕਾਕੜਾ

WhatsApp: (91 - 94636 - 15536)
Email: (kakraak@gmail.com)