CharanjitBhullar7ਦਲ-ਬਦਲੀ ਦੀ ਦਲਦਲ ਦੇਖ ਜਾਪਦਾ ਹੈ ਕਿ ਜ਼ਰੂਰੀ ਨਹੀਂ ਮੌਤ ਮਗਰੋਂ ਹੀ ਰੂਹ ਭਟਕੇ, ਜੇ ਜਿਉਂਦੇ ਜੀਅ ਜ਼ਮੀਰ...
(11 ਅਪਰੈਲ 2024)
ਇਸ ਸਮੇਂ ਪਾਠਕ: 240.


‘ਸੌ ਹੱਥ ਰੱਸਾ
, ਸਿਰੇ ’ਤੇ ਗੰਢ’, ਉਸ ਰੱਬ ਦੇ ਹੁਕਮ ਬਿਨਾਂ ਪੱਤਾ ਨਹੀਓਂ ਹਿੱਲਦਾਰੱਬ ਦੇ ਹੁਕਮ ਅੱਗੇ ਫਿਰ ਰਵਨੀਤ ਬਿੱਟੂ ਕਿਹੜੇ ਬਾਗ਼ ਦੀ ਮੂਲੀ ਹੈ! ਤੁਸੀਂ ਹੁਣ ਪਲਟੂ ਲੁਧਿਆਣਵੀ ਕਹੋ, ਚਾਹੇ ਖ਼ਾਕੀ ਨਾਥ; ਅਗਲਾ ਰੱਬ ਤੋਂ ਐਨਓਸੀ ਲੈ, ਸਿੱਧਾ ਭਾਜਪਾ ਨਗਰੀ ਵੱਲ ਇੰਜ ਦੌੜਿਆ ਜਿਵੇਂ ਮਿਲਖਾ ਸਿੰਘ ਹੋਵੇਨਗਰੀ ਦੇ ਗਠੜੀ ਘਰ ਵਿੱਚ ਪਹਿਲੋਂ ਹਯਾ-ਸ਼ਰਮ ਨੂੰ ਜਮ੍ਹਾਂ ਕਰਾਇਆ, ਫਿਰ ਅਕਲ ਨੂੰ ਖੀਸੇ ਪਾਇਆਕਾਕਾ ਰਵਨੀਤ ਬਿੱਟੂ ਨੇ ਸਿਰ ਨਿਵਾਇਆ, ਅਗਲਿਆਂ ਪਰਨਾ ਗਲ਼ ਪਾਇਆਰੌਲਾ ਦੱਸੋ ਕਿਹੜੀ ਗੱਲ ਦਾ? ਚੁੱਪ ਦਾ ਦਾਨ ਬਖਸ਼ੋ, ਇਹ ਤਾਂ ਕਾਕਾ ਜੀ ਨੇ ਰੱਬ ਦਾ ਹੁਕਮ ਵਜਾਇਆ ...

ਪ੍ਰਭਾਤ ਫੇਰੀ ਵਿੱਚ ਜਥੇ ਗਾ ਰਹੇ ਨੇ, ‘ਤੇਰੇ ਸੰਦਾਂ ਦਾ ਭੇਤ ਨਾ ਆਇਆ, ਦੁਨੀਆਂ ਬਣਾਉਣ ਵਾਲਿਆਂ’ ਓਧਰ ਸੁਰਗਪੁਰੀ ਵਿੱਚ ਦਾਦਾ ਬੇਅੰਤ ਸਿੰਘ ਸਿਰ ਫੜੀ ਬੈਠਾ ਹੈਦਲ-ਬਦਲੂ ਰੈਜਮੈਂਟ ਦੇ ਰੰਗਰੂਟਾਂ ਨੂੰ ਵੇਖ ਬ੍ਰਹਿਮੰਡ ਦੇ ਏਲੀਅਨਾਂ ਨੇ ਵੀ ਮੱਥੇ ’ਤੇ ਹੱਥ ਮਾਰਿਆ, “ਬਈ! ਇੰਨੇ ਸਸਤੇ ਤਾਂ ਜਾਖੜਾਂ ਦੇ ਪਿੰਡਾਂ ਵਿੱਚ ਕਿੰਨੂ ਨਹੀਂ ਵਿਕੇ ਹੋਣੇ, ਜਿੰਨੇ ਵਿੱਚ ਚੁਫੇਰ-ਗੜ੍ਹੀਏ ਵਿਕ ਗਏ।” ਭੈਣ ਪ੍ਰਿਅੰਕਾ ਗਾਂਧੀ ਨੇ ਜਦੋਂ ਖਾਲੀ ਘੋੜੀ ਦੇਖੀ ਤਾਂ ਬੀਬਾ ਰਣਜੀਤ ਕੌਰ ਤੋਂ ਰਿਹਾ ਨਾ ਗਿਆ, ‘ਖ਼ਾਲੀ ਘੋੜੀ ਹਿਣਕਦੀ, ਉੱਤੇ ਨਾ ਦੀਂਹਦਾ ਵੀਰ …’

ਲੁਧਿਆਣੇ ਵਿੱਚ ਨਾਅਰਾ ਗੂੰਜਿਆ, ‘ਦੇਸ਼ ਕਾ ਨੇਤਾ ਕੈਸਾ ਹੋ’, ਭਾਜਪਾਈ ਬੋਲੇ, ‘ਰਵਨੀਤ ਬਿੱਟੂ ਜੈਸਾ ਹੋ’ ਆਸ਼ੂ ਲੁਧਿਆਣਵੀ ਆਖਦੇ ਪਏ ਹੋਣਗੇ ‘ਸਜਾਈ ਥੀ ਹਮਨੇ ਮਹਿਫ਼ਲ, ਲੂਟ ਲੇ ਗਯਾ ਕੋਈ’ ਪ੍ਰਤਾਪ ਬਾਜਵਾ ਜੀ! ਦਿਲ ਹੌਲਾ ਨਾ ਕਰੋ, ਆਹ ਗਾਣੇ ’ਤੇ ਧਿਆਨ ਧਰੋ, ‘ਅਬ ਤੇਰੇ ਬਿਨ ਜੀ ਲੇਂਗੇ ਹਮ …’ ਕੈਪਟਨ ਅਮਰਿੰਦਰ ਸਿਉਂ ਬਾਰਡਰਾਂ ’ਤੇ ਵੀ ਲੜੇ, ਕੰਦੂਖੇੜੇ ਵਿੱਚ ਵੀ ਲੜੇਅੱਜਕੱਲ੍ਹ ਦਲ-ਬਦਲੂ ਬ੍ਰਿਗੇਡ ਦੇ ਜਰਨੈਲ ਨੇਬੀਬੀ ਪਰਨੀਤ ਕੌਰ ਸੁਭਾਅ ਦੇ ਇੰਨੇ ਸੁਸ਼ੀਲ ਨੇ, ਜਿਨ੍ਹਾਂ ਨੇ ਚੋਣ ਜਲਸੇ ਵਿੱਚ ਭਗਵਾ ਝੰਡਾ ਆਪਣੇ ਪੁਰਾਣੇ ਵਰਕਰ ਦੇ ਹੱਥ ਫੜਾ ਦਿੱਤਾ, ਉਸ ਭਲੇ ਨੇ ਹੱਥ ਵਿੱਚ ਭਾਜਪਾਈ ਝੰਡਾ ਫੜ ਆਹ ਚੰਦ ਚੜ੍ਹਾ ਦਿੱਤਾ, ‘ਜਿੱਤੂਗਾ ਬਈ ਜਿੱਤੂਗਾ, ਮੇਰਾ ਪੰਜੇ ਵਾਲਾ ਜਿੱਤੂਗਾ

ਇਨ੍ਹਾਂ ਜਰਨੈਲਾਂ-ਕਰਨੈਲਾਂ ਨੂੰ ਬਿਨ ਮੰਗੀ ਸਲਾਹ ਹੈ ਕਿ ਇੱਕ ਮੈਡੀਟੇਸ਼ਨ ਕੈਂਪ ਲਾ ਕੇ ਹਿਰਦੇ-ਪ੍ਰਵਰਤਨ ਕਰਾਓ, ਨਵੇਂ ਨਾਅਰੇ ਸਿਖਾਓ। ‘ਅਸਾਡੇ ਮਾਹੀ ਦੀ ਇਹੋ ਨਿਸ਼ਾਨੀ, ਕੰਨ ਵਿੱਚ ਮੁੰਦਰਾਂ ਗੱਲ ਵਿੱਚ ਗਾਨੀ’ ਜਿੰਨੇ ਵੀ ਲਿੱਬੜੇ ਤਿੱਬੜੇ ਨੇ, ਭਾਜਪਾ ਵਾਲੇ ਕੱਪੜਿਆਂ ਤੋਂ ਪਛਾਣ ਲੈਂਦੇ ਨੇਈਡੀ ਲਿਆਉਂਦੇ ਨੇ, ਭਾਜਪਾ ਨਗਰੀ ਦੀ ਸੀੜ੍ਹੀ ਚੜ੍ਹਾਉਂਦੇ ਨੇ, ਨਵਿਆਂ ਦੇ ਗੱਲ ਪਰਨਾ ਪਾਉਂਦੇ ਨੇ, ਪੀੜ੍ਹੀ ’ਤੇ ਬਿਠਾਉਂਦੇ ਨੇ, ਫਿਰ ਗੰਗਾ ਜਲ ਨਾਲ ਨੁਹਾਉਂਦੇ ਨੇਇੰਨੇ ਤਾਂ ਭੱਪੀ ਲਹਿਰੀ ਨੇ ਰਿਕਾਰਡ ਲਾਂਚ ਨਹੀਂ ਕੀਤੇ ਹੋਣੇ, ਜਿੰਨੇ ਭਾਜਪਾ ਨੇ ਕਾਂਗਰਸੀ ਪ੍ਰਿੰਟ ਰਿਲੀਜ਼ ਕੀਤੇ ਨੇ

ਜਿਹੜੇ ਆਏ ਹੀ ਰੱਬ ਦੇ ਹੁਕਮਾਂ ’ਤੇ ਨੇ, ਉਨ੍ਹਾਂ ਵਿੱਚੋਂ ਭਾਜਪਾ ਨੂੰ ਰੱਬ ਤਾਂ ਦਿਸੂਗਾ ਹੀ … … ‘ਤੁਝ ਮੇਂ ਰੱਬ ਦਿਖਤਾ ਹੈ, ਯਾਰਾ ਮੈਂ ਕਯਾ ਕਰੂੰ ਜ਼ਰੂਰ ਈਡੀ ਰੱਬ ਦੇ ਘਰ ਗੇੜਾ ਮਾਰ ਕੇ ਆਈ ਹੋਊ, ਤਾਂ ਹੀ ਰੱਬ ਦੇ ਬੰਦੇ ਭਾਜਪਾ ਦੇ ਚਰਨੀਂ ਲੱਗ ਰਹੇ ਨੇਜਨ-ਸੰਘ ਵਾਲੇ ਕਿਸੇ ਵੇਲੇ ਪੰਜਾਬੀ ਦੇ ਵਿਰੋਧ ਵਿੱਚ ਉਚਾਰਣ ਵਿਗਾੜ ਕੇ ਨਾਅਰੇ ਮਾਰਦੇ ਹੁੰਦੇ ਸਨ, ‘ਊਡਾ-ਈਡੀ ਨਹੀਂ ਪੜ੍ਹਾਂਗੇ’ ਸਮੇਂ ਦੇ ਰੰਗ ਵੇਖੋ, ਅੱਜ ਉਹੀ ਈਡੀ ਭਾਜਪਾ ਦੇ ਕੰਮ ਆ ਰਹੀ ਹੈ

ਹਕੂਮਤਾਂ ਦੇ ਖ਼ੂਨ ਵਿੱਚ ਇੱਲ੍ਹਪੁਣਾ ਹੈ, ਤਾਂਹੀਓਂ ਭਾਜਪਾਈ ਪੰਜਿਆਂ ਵਿੱਚ ਕਿਤੇ ਬਿੱਟੂ ਫਸ ਜਾਂਦਾ ਹੈ ਤੇ ਕਿਤੇ ਸੁਸ਼ੀਲ ਰਿੰਕੂਨਾਲੇ ਆਪਣਾ ਸੁਸ਼ੀਲ ਰਿੰਕੂ ਤਾਂ ਹੈ ਹੀ ਉਸ ਸੁਸ਼ੀਲ ਕੰਨਿਆ ਵਰਗਾ ਜਿਹੜੀ ਅਣਜਾਣੇ ਵਿੱਚ ਕਿਸੇ ਦੋਸਤ ਨਾਲ ਰੰਝੇਟੜੇ ਚਲੀ ਜਾਂਦੀ ਹੈਜ਼ਰਾ ਯਾਦ ਕਰੋ, ਕੇਜਰੀਵਾਲ ਨੇ ਇਸ ਅਕਬਰੀ ਰਤਨ ਨੂੰ ਕਿਵੇਂ ਪਾਲ ਪਲੋਸ ਇਨਕਲਾਬੀ ਬਣਾਇਆਭਾਜਪਾ ਨੇ ‘ਇਨਕਲਾਬ’ ਹੀ ਲੁੱਟ ਲਿਆਪਾਰਲੀਮੈਂਟ ਅੱਗੇ ਆਪਣੇ ਆਪ ਨੂੰ ਸੰਗਲਾਂ ਵਿੱਚ ਜਕੜ ਰਿੰਕੂ ਨੇ ਇਸ਼ਾਰਾ ਵੀ ਕੀਤਾ ਪਰ ‘ਆਪ’ ਦਾ ਪਾਠਕ ਪੜ੍ਹ ਨਾ ਸਕਿਆਕਿਧਰੋਂ ਚਮਕੀਲਾ ਜੋੜੀ ਦਾ ਗੀਤ ਵੱਜਿਆ, ‘ਰੋਦੀਂ ਕੁਰਲਾਉਂਦੀ ਨੂੰ, ਵੇ ਕੋਈ ਲੈ ਚੱਲਿਆ ਮੁਕਲਾਵੇ

ਸੁਸ਼ੀਲ ਰਿੰਕੂ ਜਦੋਂ ਅਯੁੱਧਿਆ ਦਰਸ਼ਨ ਮਗਰੋਂ ਵਾਪਸ ਜਲੰਧਰ ਪਰਤੇ ਸੀ, ਉਦੋਂ ਭਗਵੰਤ ਮਾਨ ਨੇ ਬਥੇਰਾ ਸਮਝਾਇਆ, ਪਰ ਵੇਲਾ ਹੱਥ ਨਾ ਆਇਆ ਜਦੋਂ ਬੁੜਬੁੜ ਕਰਦੇ ਰਿੰਕੂ ਭਾਜਪਾ ਦੇ ਟਰੱਕ ’ਤੇ ਜਾ ਚੜ੍ਹੇਟਰੱਕ ਡਰਾਈਵਰ ਜਾਖੜ ਨੇ ਰਿੰਕੂ ਨੂੰ ਤਾੜਿਆ ਤੇ ਗਾਣਾ ਵਜਾ ਦਿੱਤਾ, ‘ਮਿੱਤਰਾਂ ਦਾ ਚੱਲਿਆ ਟਰੱਕ ਨੀ ਚੁੱਪ ਕਰਕੇ ਬਹਿ’ਜਾ’ ਰਿੰਕੂ ਜਲੰਧਰੀ ਇੰਨੇ ਸੁਸ਼ੀਲ ਨੇ, ਕੱਛੇ ਵਾਂਗ ਪਾਰਟੀ ਬਦਲ ਦਿੰਦੇ ਨੇਹੁਣ ਪੰਜਾਬ ਤਰਫ਼ੋਂ ਆਸਾ ਸਿੰਘ ਮਸਤਾਨਾ ਪੁੱਛ ਰਹੇ ਨੇ, ‘ਪੇਕੇ ਜਾਣ ਵਾਲੀਏ, ਮਖਾ ਨੀ ਕਿੰਨਾ ਚਿਰ ਲਾਏਂਗੀ

ਇਨਕਲਾਬੀ ਐੱਮਐੱਲਏ ਸੀਤਲ ਅੰਗੁਰਾਲ ਵੀ ਸਿੱਧਾ ਭਾਜਪਾ ਦੀ ਫਰਿੱਜ ਵਿੱਚ ਜਾ ਲੱਗਿਆਅੰਗੁਰਾਲ ਨੇ ਕਿਤੇ ਸੋਹਣ ਸਿੰਘ ਸੀਤਲ ਦਾ ਨਾਵਲ ‘ਤੂਤਾਂ ਵਾਲਾ ਖੂਹ’ ਪੜ੍ਹਿਆ ਹੁੰਦਾ ਤਾਂ ਭਾਜਪਾ ਦਾ ਕਾਰਪੋਰੇਟੀ ਚਿਹਰਾ ਪੜ੍ਹ ਪਾਉਂਦਾਚੋਣਾਂ ਵੇਲੇ ਮੁਸ਼ਕਲਾਂ ਜਥਿਆਂ ਵਿੱਚ ਆਉਂਦੀਆਂ ਨੇਪੰਜਾਬੀ ਕਿੰਨੇ ਕਿਸਮਤ ਵਾਲੇ ਨੇ, ਸਿੰਗਲ ਵਿੰਡੋ ਵਿੱਚੋਂ ਹੀ ਹੁਣ ਸਭ ਸੁਵਿਧਾ ਮਿਲੂਪੰਜਾਬੀ ਜਨੋ! ਰਵਨੀਤ ਬਿੱਟੂ ਦਾ ਬਾਹਰੋਂ ਲਿਬਾਸ ਦੇਖ ਭਾਜਪਾ ਆਲਾ ਸੁਆਦ ਲਓ, ਅੰਦਰੋਂ ਕਾਂਗਰਸੀ ਰੂਹ ਦੇ ਦਰਸ਼ਨ ਵੀ ਕਰੋਸਿਆਸੀ ਭੰਵਰੇ ਨੇ, ਕਦੇ ਕਾਂਗਰਸ ਦੇ ਫੁੱਲ ’ਤੇ ਬੈਠਦੇ ਨੇ, ਕਦੇ ਕਮਲ ਦੇ ਫੁੱਲ ’ਤੇ

ਕਾਂਗਰਸੀ ਰਾਜ ਕੁਮਾਰ ਚੱਬੇਵਾਲ, ਵਿਚਾਰੇ ਵਿਧਾਨ ਸਭਾ ਵਿੱਚ ਸੰਗਲੀ ਲੈ ਕੇ ਪੁੱਜੇ ਸਨ, ਸਮੇਤ ਸੰਗਲੀ ਹੁਣ ‘ਬਦਲਾਅ’ ਦੇ ਤਾਂਗੇ ’ਤੇ ਚੜ੍ਹ ਗਏਗੁਰਪ੍ਰੀਤ ਜੀਪੀ ਤਾਂਗਾ ਸਵਾਰ ਬਣ ਗਏ ਨੇਰਾਜਾ ਵੜਿੰਗ ਕੰਨ ’ਤੇ ਹੱਥ ਰੱਖ ਹੇਕ ਲਾ ਰਹੇ ਸਨ, ‘ਪਰਦੇਸੀ! ... ਪਰਦੇਸੀ! ਜਾਨਾ ਨਹੀਂ ਮੁਝੇ ਛੋੜ ਕੇ …’ ਪ੍ਰਭੂ ਦੀ ਲੀਲ੍ਹਾ ਨਿਆਰੀ ਹੈ, ਵਿਰੋਧੀ ਧਿਰਾਂ ਨੂੰ ਜਨਮ ਪੱਤਰੀ ਦਿਖਾ ਲੈਣੀ ਚਾਹੀਦੀ ਹੈਜ਼ਰੂਰ ਸਾੜ੍ਹਸਤੀ ਚੱਲ ਰਹੀ ਹੋਊ, ਇਕੱਲੀ ਤਿਲ਼-ਚੌਲ਼ੀ ਪਾ ਕੇ ਨਹੀਂ ਸਰਨਾ

ਜਿਵੇਂ ਪੰਜਾਬ ਭਾਜਪਾ ਦਾ ਹੁਣ ਕਾਂਗਰਸੀਕਰਨ ਹੋਇਆ ਹੈ, ਉਸ ਨੂੰ ਦੇਖ ਲਗਦਾ ਹੈ ਕਿ ਮਨੋਰੰਜਨ ਕਾਲੀਆਂ ਨੂੰ ਕੌੜਾ ਘੁੱਟ ਭਰਨਾ ਪਊ ਤੇ ਹਰਜੀਤ ਗਰੇਵਾਲ ਨੂੰ ਸਬਰ ਦਾ ਘੁੱਟਅਸਾਂ ਦੇ ਸੁਪਨੇ ਵਿੱਚ ਇੱਕ ਦਿਨ ਕਾਲੀਆਂ ਤੇ ਗਰੇਵਾਲ ਆਏਪੁੱਛਣ ਲੱਗੇ ਕਿ ਬਈ! ਅਸੀਂ ਤਾਂ ਵਿਹਲੇ ਹੋ ਗਏ, ਹੁਣ ਕੀ ਕਰੀ?ਅਸਾਂ ਲੱਖਣ ਲਾ ਸਮਝਾਇਆ ਕਿ ਜਿਉਂਦੇ ਜੀਅ ਕੋਈ ਕੰਮਾਂ ਦਾ ਘਾਟਾ ਐਗੱਲ ਲੜ ਬੰਨ੍ਹੋ, ਹੁਣ ਚੋਣ ਜਲਸੇ ਹੋਣਗੇਗਰੇਵਾਲ ਸਾਹਿਬ! ਜਿੱਥੇ ਬੀਬੀ ਪਰਨੀਤ ਕੌਰ ਚੋਣ ਜਲਸਾ ਕਰਨ, ਉੱਥੇ ਪਹਿਲਾਂ ਜਾਓ, ਝਾੜੂ ਲਾਓ, ਦਰੀਆਂ ਵਿਛਾਓ, ਟੈਂਟ ਲਗਾਓ, ਵਰਕਰਾਂ ਨੂੰ ਪਾਣੀ ਪਿਲਾਓ

ਕਾਲੀਆ ਜੀ ਅੱਗੇ ਹੋ ਕੇ ਪੁੱਛਣ ਲੱਗੇ, ਦਾਸ ਨੂੰ ਕੀ ਹੁਕਮਕਾਲੀਆ ਬਾਬੂ! ਜਿੱਥੇ ਸੁਸ਼ੀਲ ਰਿੰਕੂ ਜਾਣ, ਉੱਥੇ ਉਨ੍ਹਾਂ ਦੇ ਗੁਣ ਗਾਓ, ਸੰਗਤਾਂ ਨੂੰ ਹੱਥੀਂ ਲੰਗਰ ਪਾਣੀ ਛਕਾਓਅਸਾਡੇ ਸੁਪਨੇ ਵਿੱਚ ਐਨ ਪੂਰਾ ਰੰਗ ਬੱਝਿਆ, ਕਿਤੇ ਟਕਸਾਲੀ ਭਾਜਪਾਈ ਨਵੇਂ ਸਜਿਆਂ ਦੇ ਅੱਗੇ ਝਾੜੂ ਮਾਰਦੇ ਪਏ ਸਨ, ਕਿਤੇ ਦਰੀਆਂ ਵਿਛਾਉਂਦੇ ਪਏ ਸਨਜਹਾਂ ਚਾਹ, ਵਹਾ ਰਾਹਨਾਲੇ ਵਾਜਪਾਈ ਨੂੰ ਧਿਆ ਗਾਣਾ ਗਾਉਂਦੇ ਪਏ ਸਨ, ‘ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ’ ਲਗਦਾ ਹੈ ਕਿ ਭਾਜਪਾ ਆਲੀ ਦਲ-ਬਦਲੂ ਰੈਜਮੈਂਟ ਦਾ ਮਾਣ ਸਤਿਕਾਰ ਐਤਕੀਂ ਪੂਰਾ ਪੰਜਾਬ ਕਰੂਜਿਵੇਂ ਭਾਜਪਾ ਨੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਨੂੰ ਬਿਠਾਇਆ ਸੀ, ਉਵੇਂ ਹੁਣ ਕਿਸਾਨ ਭਾਜਪਾਈਆਂ ਨੂੰ ਪਲਕਾਂ ’ਤੇ ਬਿਠਾਉਣਗੇ। ਕੋਈ ਸ਼ੱਕ ਹੋਵੇ ਤਾਂ ਹੰਸ ਰਾਜ ਹੰਸ ਨੂੰ ਪੁੱਛ ਲੈਣਾ

ਰਵਨੀਤ ਬਿੱਟੂ ਆਖਦੇ ਪਏ ਨੇ ਕਿ ਪੰਜਾਬ ਦੀ ਤਰੱਕੀ ਲਈ ਭਾਜਪਾ ਦੇ ਘਰ ਤਕ ਗਏ ਹਾਂਸੁਸ਼ੀਲ ਰਿੰਕੂ ਆਖਦਾ ਪਿਆ ਹੈ ਕਿ ਨਵਾਂ ਜਲੰਧਰ ਬਣਾਉਣ ਲਈ ਅੱਕ ਚੱਬਿਐਮੰਨ ਗਏ ਥੋਡੀ ਨਿਸ਼ਕਾਮ ਸੇਵਾ ਨੂੰਪੁਰਾਣੀ ਕਹਾਵਤ ਹੈ, ‘ਤੂੜੀ ਵੀ ਗਲੀ ਪਈ ਸੀ, ਬਲਦ ਵੀ ਭੁੱਖਾ ਸੀ, ਦੋਵਾਂ ਦਾ ਸਰ ਗਿਆ’ ਪੁਰਾਣੇ ਸਮਿਆਂ ਵਿੱਚ ਜਦੋਂ ਕੋਈ ਜਹਾਨੋਂ ਚਲਾ ਜਾਂਦਾ ਤਾਂ ਭਟਕਦੀ ਰੂਹ ਦੀ ਪੰਡਤ ਗਤੀ ਕਰਦੇਭਟਕਦੀ ਰੂਹ ਆਪਣਾ ਹਿੱਸਾ ਮੰਗਦੀਨਾਟਕ ‘ਦੇਵ ਪੁਰਸ਼ ਹਾਰ ਗਏ … …’ ਵਿੱਚ ਭਟਕਦੀ ਰੂਹ ਖੀਰ ਮੰਗਦੀ ਹੈਭਟਕਦੀ ਰੂਹ ਨੂੰ ਪੰਡਤ ਆਖਦੇ, ਲਾਣੇਦਾਰਾ! ਆ ਚੱਲੀਏ, ਬੈਠ ਗੱਡੀ ਵਿੱਚ

ਦਲ-ਬਦਲੀ ਦੀ ਦਲਦਲ ਦੇਖ ਜਾਪਦਾ ਹੈ ਕਿ ਜ਼ਰੂਰੀ ਨਹੀਂ ਮੌਤ ਮਗਰੋਂ ਹੀ ਰੂਹ ਭਟਕੇਜੇ ਜਿਉਂਦੇ ਜੀਅ ਜ਼ਮੀਰ ਮਰ ਜਾਵੇ ਤਾਂ ਉਹਦੀ ਭਟਕਣਾ ਵੀ ਘੱਟ ਨਹੀਂ ਹੁੰਦੀਫਿਰ ਸਿਆਸੀ ਰੂਹਾਂ ਵੀ ਆਪਣਾ ਹਿੱਸਾ ਮੰਗਦੀਆਂ ਨੇਕੁਰਸੀ ਖ਼ਾਤਰ ਇਖ਼ਲਾਕ ਨੂੰ ਸੂਲੀ ’ਤੇ ਚੜ੍ਹਾ ਦਿੰਦੀਆਂ ਨੇ, ਦੀਨ ਇਮਾਨ ਨੂੰ ਉਮਰ ਕੈਦ ਕਰਾ ਦਿੰਦੀਆਂ ਨੇਬੱਸ ਆਹ ਚਾਰ-ਟੰਗੀ ਕੁਰਸੀ ਖ਼ਾਤਰਅਖੀਰ ਵਿੱਚ ਮੁਹੰਮਦ ਰਫ਼ੀ ਤੋਂ ਇਹ ਧਰਵਾਸਾ ਲੈਂਦੇ ਜਾਓ- “ਆਦਮੀ ਮੁਸਾਫ਼ਿਰ ਹੈ, ਆਤਾ ਹੈ ਜਾਤਾ ਹੈ …”

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4881)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਚਰਨਜੀਤ ਭੁੱਲਰ

ਚਰਨਜੀਤ ਭੁੱਲਰ

WhatsApp: (91 - 94170 - 11171)
Email: (btiharpreet@gmail.com)