MalkitRasi7ਬੇਸ਼ਕ ਬੀਜੀ ਅੱਜ ਸਾਡੇ ਵਿੱਚ ਨਹੀਂ ਹਨ ਪਰ ਸਕੂਲਪਿੰਡ ਅਤੇ ਪਿੰਡ ਦੇ ਹਰ ਪੜ੍ਹ ਚੁੱਕੇ ਜਾਂ ਪੜ੍ਹ ਰਹੇ ਸ਼ਖ਼ਸ ਅੰਦਰ ਅੱਜ ਵੀ ...6February2024
(6 ਫਰਵਰੀ 2024)
ਇਸ ਸਮੇਂ ਪਾਠਕ: 465.


6February2024ਬੀਜੀ ਸ਼ਬਦ ਦੇ ਅਰਥ ਭਾਸ਼ਾ ਵਿੱਚ ਇੱਕ ਉਮਰ ਜਾਂ ਰਿਸ਼ਤੇ ਨਾਲ ਸੰਬੰਧਤ ਹਨ
ਪਰ ਮੇਰੇ ਪਿੰਡ ਨੱਥੂਪੁਰ ਟੋਡਾ ਵਿੱਚ ਇਹ ਸ਼ਬਦ ਸਿਰਫ਼ ਇੱਕ ਸ਼ਖਸੀਅਤ ਲਈ ਵਰਤਿਆ ਜਾਂਦਾ ਸੀ, ਹੈ ਅਤੇ ਰਹੇਗਾ, ਅਤੇ ਉਹ ਹਸਤੀ ਸਨ ਮੇਰੇ ਪਿੰਡ ਦੇ ਸੇਵਾ ਮੁਕਤ ਹੈੱਡ ਟੀਚਰ ਅਵਤਾਰ ਕੌਰ ਸੰਧੂਉਹਨਾਂ ਦਾ ਜਨਮ 1924 ਈਸਵੀ ਨੂੰ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਵਿਖੇ ਸਰਦਾਰ ਸੂਰਤ ਸਿੰਘ ਜੈਲਦਾਰ ਦੇ ਘਰ ਹੋਇਆਉਹਨਾਂ ਦੀ ਵਿੱਦਿਅਕ ਯੋਗਤਾ ਗਿਆਨੀ ਸੀਮੇਰੇ ਪਿੰਡ ਦੇ ਪੜ੍ਹੇ ਲਿਖੇ ਪਰਿਵਾਰ ਦੇ ਕਾਬਿਲ ਨੌਜਵਾਨ ਅਤੇ ਉਸ ਸਮੇਂ ਦੇ ਇਲਾਕੇ ਦੇ ਪ੍ਰਸਿੱਧ ਡਾਕਟਰ ਸ. ਟੇਕ ਸਿੰਘ ਦੀ ਹਮਸਫ਼ਰ ਬਣ ਕੇ ਬੀਜੀ ਸਾਡੇ ਪਿੰਡ ਵਿੱਚ ਆਏਬੀਜੀ ਪਿੰਡ ਵਿੱਚ ਸਿੱਖਿਆ ਦੀ ਜੋਤ ਜਗਾਉਣ ਵਾਲੀ ਪਹਿਲੀ ਅਧਿਆਪਕ ਅਤੇ ਸਰਕਾਰੀ ਸਕੂਲ ਦੀ ਸੰਸਥਾਪਕ ਸੀਬੀਜੀ ਨੇ ਇਸ ਪਿੰਡ ਵਿੱਚ ਵਿੱਦਿਆ ਦਾ ਚਾਨਣ ਬਿਖੇਰਨ ਜਿਹੇ ਪਵਿੱਤਰ ਕਾਰਜ ਦੀ ਸ਼ੁਰੂਆਤ 1950 ਈ: ਵਿੱਚ ਆਪਣੇ ਘਰ ਵਿੱਚ ਹੀ ਬੱਚੇ ਇਕੱਠੇ ਕਰਕੇ ਪੜ੍ਹਾਉਣ ਤੋਂ ਕੀਤੀਬੀਜੀ ਵੱਲੋਂ ਸਿੱਖਿਆ ਦੇ ਪਸਾਰ ਦਾ ਨੇਕ ਕਾਰਜ ਆਪਣੇ ਬਲਬੂਤੇ ਉੱਪਰ ਕਰਨ ਵੱਲ ਕੁਝ ਦੇਰ ਬਾਅਦ ਸਰਕਾਰ ਦਾ ਧਿਆਨ ਪਿਆਉਹਨਾਂ ਦੀ ਮਿਹਨਤ, ਲਗਨ ਅਤੇ ਸਰਕਾਰੀ ਸਹਿਯੋਗ ਦੇ ਸੁਮੇਲ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨੇ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਹੋਂਦ ਵਿੱਚ ਲਿਆਂਦਾਸ਼ੁਰੂਆਤ ਵਿੱਚ ਇਸ ਸਕੂਲ ਦੀ ਇਮਾਰਤ ਵਿੱਚ ਕੇਵਲ ਦੋ ਕਮਰੇ ਸਨ ਪਰ ਹੁਣ ਇਹ ਸਕੂਲ ਮਿਡਲ ਤਕ ਅਪਗ੍ਰੇਡ ਹੋ ਚੁੱਕਿਆ ਹੈਆਪਣੀ ਸ਼ਾਨਦਾਰ ਅਤੇ ਦਿਲ ਖਿੱਚਵੀਂ ਇਮਾਰਤ ਸਦਕਾ ਹੁਣ ਪਿੰਡ ਦੇ ਦੋਵੇਂ (ਐਲੀਮੈਂਟਰੀ ਅਤੇ ਮਿਡਲ) ਸਕੂਲ ਆਪਣੀ ਸ਼੍ਰੇਣੀ ਦੇ ਪੰਜਾਬ ਦੇ ਪਹਿਲੇ ਦਰਜ਼ੇ ਦੇ ਸਕੂਲਾਂ ਵਿੱਚ ਸ਼ੁਮਾਰ ਰੱਖਦੇ ਹਨਆਪਣੀ ਸੂਝ-ਬੂਝ ਅਤੇ ਪ੍ਰਬੰਧਕੀ ਯੋਗਤਾ ਸਦਕਾ ਬੀਜੀ ਨੇ ਪਿੰਡ ਦੇ ਸਕੂਲ ਨੂੰ ਪੱਕੇ ਪੈਰੀਂ ਕੀਤਾ

ਇੱਕ ਵਾਰ ਸਰਕਾਰ ਵੱਲੋਂ ਕਰਵਾਈ ਗਈ ਮਰਦਮਸ਼ੁਮਾਰੀ ਲਈ ਬੀਜੀ ਨੂੰ ਖੁਸ਼ਖ਼ਤੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆਉਹਨਾਂ ਦੀ ਅਧਿਆਪਨ ਵਿੱਚ ਲਗਨ ਅਤੇ ਮਿਹਨਤ ਨੇ ਪਿੰਡ ਦੇ ਵਿਦਿਆਰਥੀਆਂ ਨੂੰ ਕਾਬਿਲ ਬਣਾਉਂਦੇ ਹੋਏ ਕਾਮਯਾਬੀ ਦੀਆਂ ਬੁਲੰਦੀਆਂ ਤਕ ਪਹੁੰਚਾਇਆਉਹਨਾਂ ਦੇ ਪੜ੍ਹਾਏ ਹੋਏ ਵਿਦਿਆਰਥੀ ਇੰਜਨੀਅਰ, ਡਾਕਟਰ, ਪ੍ਰੋਫੈਸਰ, ਲੇਖਕ, ਅਦਾਕਾਰ ਅਤੇ ਕਈ ਹੋਰ ਸ਼ਾਨਾਮੱਤੇ ਅਹੁਦਿਆਂ ਦੇ ਯੋਗ ਬਣੇਸਕੂਲ ਵਿੱਚ ਹੀ ਪਿੰਡ ਦੇ ਬਾਕੀ ਦੇ ਵਿਦਿਆਰਥੀਆਂ ਨਾਲ ਉਹਨਾਂ ਦੇ ਆਪਣੇ ਬੱਚੇ ਵੀ ਪੜ੍ਹਦੇ ਸਨਬੀਜੀ ਦੇ ਬੱਚਿਆਂ ਦੇ ਜਮਾਤੀਆਂ ਨੇ ਦੱਸਿਆ ਕਿ ਬੀਜੀ ਗਲਤੀ ਕਰਨ ’ਤੇ ਆਪਣੇ ਬੱਚਿਆਂ ਨੂੰ ਦੂਸਰੇ ਬੱਚਿਆਂ ਦੇ ਮੁਕਾਬਲਤਨ ਵਧੇਰੇ ਸਜ਼ਾ ਦਿੰਦੇ ਸਨਉਹ ਕਦੇ ਵੀ ਵਿਦਿਆਰਥੀਆਂ ਵਿੱਚ ਭੇਦਭਾਵ ਨਹੀਂ ਕਰਦੇ ਸਨਉਹਨਾਂ ਦੀ ਇਸ ਇਨਸਾਫ਼ਪਸੰਦ ਬਿਰਤੀ ਕਾਰਨ ਹੀ ਉਹ ਪਿੰਡ ਦੇ ਛੋਟੇ-ਵੱਡੇ ਸਭ ਲਈ ਸਤਿਕਾਰਤ ਸਨ

ਬੀਜੀ ਦੇ ਵਿਦਿਆਰਥੀਆਂ ਦੀਆਂ ਤਿੰਨ ਪੀੜ੍ਹੀਆਂ ਤਾਂ ਉਹਨਾਂ ਨੂੰ ਬੀਜੀ ਸੰਬੋਧਨ ਕਰਦੀਆਂ ਹੀ ਸਨ ਸਗੋਂ ਉਹਨਾਂ ਦੀ ਸ਼ਖਸੀਅਤ ਦਾ ਕਮਾਲ ਇਹ ਸੀ ਕਿ ਉਹਨਾਂ ਦੀਆਂ ਹਮ-ਉਮਰ ਤੀਵੀਂਆਂ ਵੀ ਉਹਨਾਂ ਨੂੰ ਬੀਜੀ ਆਖ ਕੇ ਹੀ ਸੰਬੋਧਨ ਕਰਦੀਆਂ ਰਹੀਆਂਬੀਜੀ ਨੇ ਆਪਣੀ ਨਿਸ਼ਠਾ ਅਤੇ ਰੀਝ ਨਾਲ ਪਿੰਡ ਅੰਦਰ ਜੋ ਗਿਆਨ ਦੀ ਜੋਤ ਜਗਾਈ, ਉਸ ਦੇ ਫਲਸਰੂਪ ਕੁਦਰਤ ਨੇ ਵੀ ਉਹਨਾਂ ਦੇ ਘਰ ਅੰਦਰ ਅਦਬ ਅਤੇ ਇਲਮ ਦੇ ਸੂਰਜ ਰੌਸ਼ਨ ਕੀਤੇਉਹਨਾਂ ਦਾ ਇੱਕ ਪੁੱਤਰ ਅਭੈ ਸਿੰਘ ਉੱਘਾ ਪੰਜਾਬੀ ਲੇਖਕ ਹੈ, ਦੂਸਰਾ ਪੁੱਤਰ ਅਤੈ ਸਿੰਘ ਪੰਜਾਬੀ ਸਾਹਿਤ, ਅਧਿਆਪਨ, ਅਦਾਕਾਰੀ, ਰੰਗਮੰਚ ਅਤੇ ਵਿਦਵਤਾ ਦੀ ਦੁਨੀਆ ਦਾ ਚਮਕਦਾ ਸਿਤਾਰਾ ਹੈਉਹਨਾਂ ਦਾ ਤੀਸਰਾ ਪੁੱਤਰ ਜੋ ਖੇਤੀਬਾੜੀ ਵੱਲ ਰੁਚਿਤ ਸੀ, ਇਸ ਫਾਨੀ ਸੰਸਾਰ ਨੂੰ ਬੀਜੀ ਦੇ ਜਿਊਂਦਿਆਂ ਹੀ ਅਲਵਿਦਾ ਆਖ ਗਿਆ ਉਹਨਾਂ ਦੀਆਂ ਧੀਆਂ ਪ੍ਰਕਾਸ਼ ਕੌਰ ਅਤੇ ਕੁਲਮਿੰਦਰ ਕੌਰ ਬਤੌਰ ਸਰਕਾਰੀ ਅਧਿਆਪਕ ਸੇਵਾ-ਮੁਕਤ ਹੋਈਆਂ ਹਨਧੀ ਕੁਲਮਿੰਦਰ ਪੰਜਾਬੀ ਵਾਰਤਕ ਦੀ ਉੱਘੀ ਹਸਤਾਖ਼ਰ ਹੈ

KulminderKaur7ਪ੍ਰੋ. ਕੁਲਮਿੰਦਰ ਕੌਰ ਜੀ ਦੀਆਂ ‘ਸਰੋਕਾਰ’ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਹੇਠਾਂ ਕਲਿੱਕ ਕਰੋ - (ਸੰਪਾਦਕ)
https://sarokar.ca/2015-02-17-03-32-00/134

 

 

ਬੀਜੀ ਦੇ ਸੇਵਾ-ਮੁਕਤ ਹੋਣ (1982) ਤੋਂ ਲੈ ਕੇ ਉਹਨਾਂ ਦੇ ਦੇਹਾਂਤ (2013) ਤਕ ਉਹਨਾਂ ਦੇ ਘਰ ਦੀ ਇੱਕ ਬੈਠਕ, ਜਿਸਦਾ ਇੱਕ ਦਰਵਾਜ਼ਾ ਮੁੱਖ ਗਲੀ ਵਿੱਚ ਖੁੱਲ੍ਹਦਾ ਸੀ, ਪਿੰਡ ਦੀ ਸੱਥ ਨਾਲੋਂ ਵੀ ਵੱਧ ਸਰਗਰਮੀ ਦਾ ਕੇਂਦਰ ਬਣੀ ਰਹੀਉਹ ਸਾਰਾ ਦਿਨ ਉਸ ਬੈਠਕ ਉਸ ਬੈਠਕ ਵਿੱਚ ਬੈਠੇ ਰਹਿੰਦੇ ਸਨ ਅਤੇ ਪਿੰਡ ਦਾ ਹਰ ਵੱਡਾ ਛੋਟਾ ਬੈਠਕ ਅੱਗਿਓਂ ਲੰਘਦਾ ਬੀਜੀ ਕੋਲ ਬੈਠ ਕੇ ਹਾਲ-ਚਾਲ ਪੁੱਛ-ਦੱਸ ਕੇ ਹੀ ਜਾਂਦਾਪਿੰਡ ਅੰਦਰ ਕੋਈ ਵੀ ਉਹਨਾਂ ਦੀ ਬੈਠਕ ਨੂੰ ਸਜਦਾ ਕੀਤੇ ਬਿਨਾਂ ਨਹੀਂ ਸੀ ਗੁਜ਼ਰਦਾਉਹਨਾਂ ਦੀ ਬੈਠਕ, ਬੈਠਕ ਨਹੀਂ ਬਲਕਿ ਕਿਸੇ ਮਹਾਤਮਾ ਦਾ ਉਹ ਭਗਤੀ ਸਥਲ ਸੀ ਜਿੱਥੇ ਆ ਕੇ ਹਰ ਕੋਈ ਨਮਨ ਕਰਨਾ ਅਤੇ ਪ੍ਰਵਚਨ ਸੁਣਨਾ ਆਪਣਾ ਧਰਮ ਸਮਝਦਾ ਸੀਬੀਜੀ ਪਿੰਡ ਦੀ ਸਾਂਝੀਵਾਲਤਾ ਦਾ ਪ੍ਰਤੀਕ ਸਨ ਬੇਸ਼ਕ ਬੀਜੀ ਅੱਜ ਸਾਡੇ ਵਿੱਚ ਨਹੀਂ ਹਨ ਪਰ ਸਕੂਲ, ਪਿੰਡ ਅਤੇ ਪਿੰਡ ਦੇ ਹਰ ਪੜ੍ਹ ਚੁੱਕੇ ਜਾਂ ਪੜ੍ਹ ਰਹੇ ਸ਼ਖ਼ਸ ਅੰਦਰ ਅੱਜ ਵੀ ਉਹਨਾਂ ਦੀ ਹਸਤੀ ਕਿਸੇ ਨਾ ਕਿਸੇ ਰੂਪ ਵਿੱਚ ਵਿਦਮਾਨ ਨਜ਼ਰ ਆਉਂਦੀ ਹੈ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4702)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮਲਕੀਤ ਰਾਸੀ

ਮਲਕੀਤ ਰਾਸੀ

Patti, Tarn Taran Sahib, Punjab, India.
WhatsApp: (91 - 84272 - 33744)
Email: (malkeetraasi@gmail.com)